ਮੰਗ ਲੈ ਮਾਫ਼ੀ, ਬਣ ਸਿਆਣਾ,
ਕੁੱਝ ਨੀਂ ਤੇਰਾ ਜਾਣਾ।
ਵਧ ਗਈ ਗੱਲ, ਪੈਣ ਝਮੇਲੇ,
ਫੇਰ ਪਊ ਪਛਤਾਣਾ।
ਦੁਨੀਆਂ ਗੋਲ, ਹੈ ਸਭ ਕਹਿੰਦੇ,
ਇੱਥੇ ਹੀ ਟਕਰਾਣਾ।
ਛੱਡ ਕੇ ਜਿੰਨਾਂ ਦੇ ਸਾਥੀ ਤੁਰਦੇ,
ਉਹ ਵੀ ਮੰਨਦੇ ਭਾਣਾ।
ਜ਼ਿੰਦਗੀ ਦੁੱਖ-ਸੁੱਖ ਦਾ ਗੀਤ,
ਹਰ ਕਿਸੇ ਨੇ ਗਾਣਾ।
'ਟਕੋਰ' ਕਿਸੇ ਦੀ ਚੰਗੀ ਹੋਜੇ,
ਲੱਭੇ ਉਹ ਟਿਕਾਣਾ।
'ਬੁੱਕਣਵਾਲੀਆ' ਸਮਝੇ ਸਭ ਕੁੱਝ,
ਫਿਰ ਕਿਉਂ, ਬਣੇ ਅਣਜਾਣਾ।