ਸਿਰਜਣਧਾਰਾ ਵੱਲੋਂ ਸਮਾਗਮ
(ਖ਼ਬਰਸਾਰ)
ਲੁਧਿਆਣਾ - ਸਾਹਿਤਕ ਸੰਸਥਾ ਸਿਰਜਣਧਾਰਾ ਵੱਲੋਂ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ, ਪਸਾਰ ਤੇ ਵਿਚਾਰ ਚਰਚਾ ਕਰਨ ਲਈ ਪੰਜਾਬੀ ਭਵਨ ਲੁਧਿਆਣਾ ਵਿਖੇ ਡਾ. ਜਸਵੰਤ ਸਿੰਘ ਧਵਨ ਦੀ ਪ੍ਰਧਾਨਗੀ ਹੇਠ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਮਹਿੰਦਰ ਸਿੰਘ ਸੇਖੋਂ ਕਲਕੱਤਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ | ਵਿਚਾਰ ਚਰਚਾ ਦੀ ਸ਼ੁਰੂਆਤ ਕਰਦਿਆਂ ਪ੍ਰੋ. ਗੁਰਚਰਨ ਕੌਰ ਕੋਚਰ ਨੇ ਕਿਹਾ ਕਿ ਪੰਜਾਬੀ ਭਾਸ਼ਾ ਐਕਟ 2008 ਵਿੱਚ ਜਰੂਰੀ ਸੋਧਾਂ ਕਰਕੇ ਉਸ ਨੂੰ ਸਖਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ | ਸਭਾ ਦੇ ਪ੍ਰਧਾਨ ਕਰਮਜੀਤ ਸਿੰਘ ਓਜਲਾ ਨੇ ਪੰਜਾਬੀ ਮਾਂ-ਬੋਲੀ ਨੂੰ ਗਿਆਨ, ਵਿਗਿਆਨ ਤੇ ਰੁਜਗਾਰ ਦੀ ਭਾਸ਼ਾ ਬਣਾਉਣ ਲਈ ਕਿਹਾ, ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਮਹਿੰਦਰ ਸਿੰਘ ਸੇਖੋਂ ਨੇ ''ਪੰਜਾਬੀ ਭਾਸ਼ਾ ਬਚਾਉU ਮੁਹਿੰਮ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜੋ ਕਿ ਉਨ੍ਹਾਂ ਵੱਲੋਂ ਕੁਝ ਸਾਥੀਆਂ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ ਉਨਾਂ੍ਹ ਦੱਸਿਆ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦੀ ਚੇਟਕ ਉਸ ਨੂੰ ਕਲਕੱਤੇ ਵਿੱਚ ਰਹਿੰਦਿਆਂ ਲੱਗੀ ਅਤੇ ਇਹ ਉਨ੍ਹਾਂ ਦੀ ਦਿਲੀ ਇੱਛਾ ਹੈ ਕਿ ਪੰਜਾਬੀ ਲੋਕ ਵੀ ਆਪਣੀ ਪੰਜਾਬੀ ਮਾਂ ਬੋਲੀ ਨੂੰ ਉਸੇ ਤਰ੍ਹਾਂ ਪਿਆਰ ਕਰਨ ਜਿਵੇਂ ਕਲਕੱਤੇ ਦੇ ਲੋਕ ਆਪਣੀ ਮਾਂ ਬੋਲੀ ਬੰਗਾਲੀ ਨੂੰ ਪਿਆਰ ਕਰਦੇ ਹਨ | ਸਿਰਜਣਧਾਰਾ ਦੇ ਸਾਰੇ ਮੈਂਬਰਾਂ ਨੇ ਇਸ ਮੁਹਿੰਮ ਨਾਲ ਜੁੜਨ ਦੀ ਹਾਮੀ ਭਰੀ | ਇਸ ਵਿਸ਼ੇ 'ਤੇ ਹੋਈ ਵਿਚਾਰ ਚਰਚਾ ਵਿਚ ਗੁਰਜੀਤ ਸਿੰਘ, ਵੀਰ ਸੁੱਖਪਾਲ ਸਿੰਘ, ਸੰਦੀਪ ਕੌਰ, ਜਸਬੀਰ ਕੌਰ ਤੇ ਸੁਰਜੀਤ ਸਿੰਘ ਨੇ ਹਿੱਸਾ ਲਿਆ | ਡਾ. ਧਵਨ ਨੇ ਪ੍ਰਧਾਨਗੀ ਭਾਸ਼ਨ ਵਿੱਚ ਕਿਹਾ ਕਿ ਸਾਨੂੰ ਪੰਜਾਬੀ ਤੇ ਮਾਣ ਮਹਿਸੂਸ ਕਰਦੇ ਹੋਏ ਘਰ ਦੇ ਨਾਵਾਂ ਦੀਆਂ ਤਖਤੀਆਂ ਅਤੇ ਵਿਆਹ ਸ਼ਾਦੀ ਦੇ ਕਾਰਡ ਆਦਿ ਵੀ ਪੰਜਾਬੀ ਵਿੱਚ ਹੀ ਛਪਾਉਣੇ ਚਾਹੀਦੇ ਹਨ | ਇਸ ਮੌਕੇ ਕਰਾਏ ਪੰਜਾਬੀ ਕਵੀ ਦਰਬਾਰ ਵਿੱਚ ਅਮਰਜੀਤ ਸ਼ੇਰਪੁਰੀ, ਰਕੇਸ਼ ਤੇਜਪਾਲ ਜਾਨੀ, ਮੀਤ ਪ੍ਰਧਾਨ ਰਵਿੰਦਰ ਸਿੰਘ ਦੀਵਾਨਾ, ਇੰਜੀ. ਸੁਰਜਣ ਸਿੰਘ, ਗੁਰਵਿੰਦਰ ਸ਼ੇਰਗਿੱਲ, ਮੀਨੂ ਭੱਠਲ, ਸੰਪੂਰਨ ਸਨਮ, ਹਰਦੇਵ ਕਲਸੀ, ਰਘਬੀਰ ਸਿੰਘ ਸੰਘੂ, ਬਲਵੰਤ ਗਿਆਸਪੁਰੀ, ਸਤਪਾਲ ਸਿੰਘ ਦੁਗਰੀ, ਡਾ. ਪਿ੍ਤਪਾਲ ਕੌਰ ਚਾਹਲ, ਤੇਗ ਬਹਾਦਰ ਸਿੰਘ ਤੇਗ, ਜਸਜੀਤ ਸਿੰਘ, ਹਰਭਜਨ ਸਿੰਘ ਫੱਲੇਵਾਲੀਆ ਤੇ ਪ੍ਰਗਟ ਸਿੰਘ ਇਕਲੋਹਾ ਆਦਿ ਕਵੀਆਂ ਨੇ ਵੰਨ ਸਵੰਨੀਆਂ ਰਚਨਾਵਾਂ ਸੁਣਾ ਕੇ ਮਹੌਲ ਵਿੱਚ ਆਪਣੀ ਕਲਾ ਦੇ ਰੰਗ ਬਿਖੇਰੇ | ਡਾ. ਕਰਨੈਲ ਸਿੰਘ ਕਲਸੀ ਤੇ ਜਸਬੀਰ ਕੌਰ ਕਲਸੀ ਨੇ ਆਪਣੀਆਂ ਲਿਖੀਆਂ ਕਹਾਣੀਆਂ ਸੁਣਾ ਕੇ ਖੂਬਸੂਰਤ ਹਾਜ਼ਰੀ ਲਵਾਈ | ਪਿ੍ੰਸੀਪਲ ਇੰਦਰਜੀਤਪਾਲ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ |