ਖ਼ਬਰਸਾਰ

  •    ਜਰਮਨੀ ਵਿੱਚ ਹੋਇਆ ਸਾਹਿਤਕ ਸੰਮੇਲਨ / ਪੰਜਾਬੀਮਾਂ ਬਿਓਰੋ
  •    ਜਾਰਜ ਮੈਕੀ ਲਾਇਬ੍ਰੇਰੀ ਵਿਚ ਕਾਵਿ ਸ਼ਾਮ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
  •    ਡਾ ਕੰਵਲ ਦੀ ਪੁਸਤਕ 'ਪੰਜਾਬ ਦਾ ਹੱਕ ਸੱਚ' ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਯੂਨੈਸਕੋ ਕਲੱਬ ਆਫ ਪੰਜਾਬ ਵੱਲੋਂ ਆਯੋਜਿਤ ਕੀਤਾ ਸੈਮੀਨਾਰ / ਪੰਜਾਬੀਮਾਂ ਬਿਓਰੋ
  •    ਇਤਿਹਾਸਕ ਨਾਵਲ 'ਮਹਿੰਗੇ ਮੁੱਲ ਦਾ ਮੋਤੀ' ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਵਿਚਾਰ ਮੰਚ ਵੱਲੋਂ ਕਾਵਿ-ਸੰਗ੍ਰਹਿ 'ਕੁਹਾਸਾ' ਲੋਕ ਅਰਪਣ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    ਭਾਈ ਕਾਹਨ ਸਿੰਘ ਨਾਭਾ ਯਾਦਗਾਰੀ ਐਵਾਰਡ ਜਿਲੀਅਨ ਸਵੇਨ ਨੂੰ / ਪੰਜਾਬੀਮਾਂ ਬਿਓਰੋ
  •    ਦੋ ਰੋਜ਼ਾ ਕਾਵਿ ਗੋਸ਼ਟੀ ਅਤੇ ਕਵੀ ਦਰਬਾਰ / ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ
  •    'ਆਪਣੀ ਹੋਂਦ ਨਾਲ ਜੂਝਦੀ ਨਸੀਬੋ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  • ਗੁਲਾਬ ਤੋਂ ਤੇਜ਼ਾਬ ਤੱਕ (ਕਹਾਣੀ)

    ਇਕਵਾਕ ਸਿੰਘ ਪੱਟੀ    

    Email: ispatti@gmail.com
    Address: ਸੁਲਤਾਨਵਿੰਡ ਰੋਡ
    ਅੰਮ੍ਰਿਤਸਰ India
    ਇਕਵਾਕ ਸਿੰਘ ਪੱਟੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਹਰਮੀਤ ਛੋਟੇ ਹੁੰਦੇ ਤੋਂ ਹੀ ਬੜੀ ਸੁਸ਼ੀਲ, ਕੰਮਕਾਜੀ, ਫੁਰਤੀਲੀ ਤੇ ਸਿਆਣੀ ਸੀ । ਮਾਂ-ਬਾਪ ਨੇ ਉਸਨੂੰ ਪੁੱੱਤਾਂ ਵਾਂਗ ਪਾਲਿਆ-ਪੋਸਿਆ ਅਤੇ ਵੱਡਿਆਂ ਕੀਤਾ । ਹਰਮੀਤ ਬਲਦੇਵ ਸਿੰਘ ਦੀ ਇਕਲੌਤੀ ਧੀ ਸੀ। ਉਸਦੀ ਮਾਂ ਗੁਰਮੀਤ ਦੀ, ਮੀਤ ਦੇ ਛੋਟੇ ਹੁੰਦਿਆਂ ਹੀ ਮੌਤ ਹੋ ਗਈ ਸੀ ਅਤੇ ਬਲਦੇਵ ਨੇ ਮਾਂ-ਪਿਉ ਦਾ ਫਰਜ਼ ਵੀ ਬਾਖੂਬੀ ਨਿਭਾਇਆ, ਉੱਥੇ ਪੁੱਤਾਂ ਵਾਂਗ ਆਪਣੀ ਧੀ ਨੂੰ ਜਿੰਦਗੀ ਦੇ ਹਰ ਖੇਤਰ ਵਿੱਚ ਕਾਮਯਾਬ ਬਨਾਉਣ ਦੀ ਸਿਖਲਾਈ ਦਿੱਤੀ । ਵਧੀਆ ਪੜ੍ਹਾਈ ਲਈ ਵਧੀਆ ਸਕੂਲ ਵਿੱਚ ਭੇਜਿਆ ।
    ਅੱਜ ਜਦ +੨ ਵਿੱਚੋਂ ਮੀਤ ਫਸਟ ਕਲਾਸ, ਫਸਟ ਆਈ ਤਾਂ ਮਾਨੋਂ ਬਲਦੇਵ ਨੇ ਦੁਨੀਆ ਜਿੱਤ ਲਈ ਹੋਵੇ । ਪਰ ਨਾਲ ਹੀ ਹੁਣ ਕੁੜੀ ਨੂੰ ਆਪਣੇ ਘਰ ਤੋਰਨ ਦਾ ਸਮਾਂ ਵੀ ਨਜ਼ਦੀਕ ਆ ਰਿਹਾ ਸੀ, ਜੋ ਆਏ ਦਿਨ ਬਲਦੇਵ ਨੂੰ ਚਿੰਤਤ ਕਰਦਾ ।  ਬੱਸ ਇਹੋ ਅਰਦਾਸ ਕਰਦਾ ਕਿ ਕੋਈ ਰਾਜਕੁਮਾਰ ਆ ਕੇ ਉਸਦੀ ਮੀਤ ਨੂੰ ਲੈ ਜਾਵੇ।
    ਅੱਜ ਮੀਤ ਵੀ ਬਹੁਤ ਖੁਸ਼ ਸੀ ਤੇ ਆਪਣੇ ਪਾਪਾ ਨੂੰ ਕਹਿਣ ਲੱਗੀ, 'ਪਾਪਾ ਮੇਰੀ ਮਾਂ ਵੀ ਤੁਸੀਂ ਤੇ ਬਾਪ ਵੀ ਤੁਸੀਂ ਹੋ, ਅੱਜ ਮੈਂ ਤੁਹਾਡੇ ਕੋਲੋਂ ਕੁੱਝ ਮੰਗਣਾ ਚਾਹੁੰਦੀ ਹਾਂ, ਜੇ ਤੁਸੀਂ ਹਾਂ ਕਰੋ ਤਾਂ, ਕਿਉਂਕਿ ਤੁਸੀਂ ਆਪ ਹੀ ਦੱਸਿਆ ਸੀ ਕਿ ਮੰਮੀ ਕਹਿੰਦੀ ਹੁੰਦੀ ਸੀ, ਕਿ ਆਪਾਂ ਮੀਤ ਨੂੰ ਅਫਸਰ ਬਨਾਉਣਾ ਹੈ, ਤਾਂ ਮੰਮੀ ਦਾ ਸੁਪਨਾ ਪੂਰਾ ਕਰਨ ਲਈ ਮੈਂ ਹੋਰ ਪੜ੍ਹਨਾ ਚਾਹੁੰਦੀ ਹਾਂ, ਜਿਸ ਕਰਕੇ ਮੈਨੂੰ ਪੜ੍ਹਨ ਲਿਖਣ ਲਈ ਸ਼ਹਿਰ ਕਾਲਜ ਵਿੱਚ ਦਾਖਲਾ ਲੈਣਾ ਪਵੇਗਾ ਤੇ ਉੱਥੇ ਹੀ ਹੋਸਟਲ ਵਿੱਚ ਰਹਿਣਾ ਪੈਣਾ'
    ਇਹ ਸੁਣ ਕੇ ਇੱਕ ਵਾਰ ਤਾਂ ਬਲਦੇਵ ਠਠੰਬਰ ਜਿਹਾ ਗਿਆ, ਪਰ ਯਾਦ ਆਇਆਂ ਇੱਕ ਦਿਨ ਤਾਂ ਧੀ ਨੂੰ ਆਪਣੇ ਘਰ ਤੋਰਨਾ ਹੀ ਹੈ, ਚੱਲ ਇਸੇ ਬਹਾਨੇ ਇਕੱਲਿਆਂ ਰਹਿਣ ਦੀ ਆਦਤ ਪਾਉਣ ਦੀ ਕੋਸ਼ਿਸ਼ ਕਰਾਂਗਾ, ਤਾਂ ਜੋ ਪੜ੍ਹਾਈ ਖਤਮ ਕਰਨ ਤੋਂ ਬਾਅਦ ਰਹਿਣਾ ਤਾਂ ਇਕੱਲਿਆਂ ਈ ਪੈਣਾ ਹੈ । ਉਹ ਡਰਦਾ ਸੀ ਕਿ ਸ਼ਹਿਰ ਦੇ ਮਾਹੌਲ ਦਾ ਅਸਰ ਕਿਤੇ ਮੀਤ ਨੂੰ..... ਨਹੀਂ ਨਹੀਂ, ਮੈਂ ਇਸ ਦੀ ਪਰਵਰਿਸ਼ ਬਹੁਤ ਵਧੀਆ ਕੀਤੀ ਹੈ, ਮੈਨੂੰ ਪਤਾ ਮੇਰੀ ਮੀਤ ਆਪਣੇ ਬਾਬੁਲ ਦੀ ਪੱਗ ਨੂੰ ਦਾਗ਼ ਨਹੀਂ ਲੱਗਣ ਦੇਵੇਗੀ।
    ਆਖਿਰ ਧੀ ਦੀ ਇਹ ਮੰਗ ਵੀ ਪੁਗਾਉਣ ਲਈ ਬਲਦੇਵ ਨੇ ਹਾਂ ਕਰ ਦਿੱਤੀ ਤੇ ਕਾਲਜ ਭੇਜਣ ਦਾ ਵਾਅਦਾ ਕਰ ਕੇ ਅਗਲੇ ਦਿਨ ਹੀ ਕਾਲਜ ਵਿੱਚ ਮੀਤ ਦਾ ਦਾਖਲਾ ਕਰਵਾ ਦਿੱਤਾ । ਕਈ ਤਰ੍ਹਾਂ ਦੀਆਂ ਸਿੱਖਿਆਵਾਂ, ਤਾਕੀਦਾਂ ਕਰ ਕੇ ਆਪਣੇ ਜਿਗਰ ਦੇ ਟੁਕੜੇ ਨੂੰ ਨਾ-ਚਾਹੁੰਦਿਆਂ ਹੋਇਆ ਹੋਸਟਲ ਵਿੱਚ ਛੱਡ ਦਿੱਤਾ । ਤੇ ਉਸਦੀ ਪੜ੍ਹਾਈ ਉਪਰੰਤ ਜੋ ਸੁਪਨੇ ਮੀਤ ਨੇ ਦੇਖੇ ਸੀ, ਉਹਨਾਂ ਨੂੰ ਕਾਲਪਨਿਕ ਰੂਪ ਦਿੰਦਾ ਹੋਇਆ ਵਾਪਿਸ ਪਿੰਡ ਨੂੰ ਪਰਤ ਗਿਆ ।
    ਹਰਮੀਤ ਉੱਚੀ-ਲੰਬੀ, ਪਤਲੀ ਜਿਹੀ ਮੁਟਿਆਰ ਸੀ, ਜਿਸ ਉੱਤੇ ਜਵਾਨੀ ਵੀ ਆ ਕੇ ਮੀਤ ਤੋਂ ਵੱਧ ਆਪਣੇ ਆਪ ਨੂੰ ਮਾਣ ਰਹੀ ਸੀ । ਸੁਰਾਹੀ ਵਰਗੀ ਧੋਣ ਵਿੱਚ ਬਰੀਕ ਚਾਂਦੀ ਦੀ ਜੰਜੀਰੀ, ਲੰਬੀ ਗੁਤ, ਗੋਰੀਆਂ ਗੱਲਾਂ ਨੂੰ ਛੁਹਣ ਦੀ ਕੋਸ਼ਿਸ਼ ਵਿੱਚ ਬੇਤਾਬ ਵਾਲਾਂ ਦੀ ਇੱਕ ਲੰਮੀ ਲਿੱਟ ਉਸਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਂਦੀ ਸੀ । ਤੀਖਾ ਨੱਕ ਤੇ ਤੀਖੇ ਨੈਣ-ਨਕਸ਼ ਨੂੰ ਵੇਖ ਕੇ ਹਰ ਗੱਭਰੂ ਉਹਦਾ ਪਾਣੀ ਭਰਨ ਨੂੰ ਤਿਆਰ ਰਹਿੰਦਾ ਸੀ । ਪਰ ਹਰਮੀਤ ਇਸ ਇਸ਼ਕੀਆ ਦੁਨੀਆਂ ਤੋਂ ਬੇਖਬਰ ਕੇਵਲ ਆਪਣੀ ਮਾਂ ਦੇ ਸੁਪਨੇ, ਬਾਪ ਦੀਆਂ ਆਸਾਂ ਤੇ ਖਰਾ ਉਤਰਨ ਲਈ ਤੱਤਪਰ ਆਪਣੀ ਪੜ੍ਹਾਈ ਵਿੱਚ ਮਗਨ ਰਹਿੰਦੀ । ਇਹੀ ਕਾਰਣ ਸੀ ਕਿ ਕਾਲਜ ਦੇ ਸਾਰੇ ਅਧਿਆਪਕਾਂ ਦੀ ਉਹ ਚਾਹੇਤੀ ਬਣ ਗਈ ਸੀ ।
    ਯੂਨੀਵਰਸਿਟੀ ਲੈਵਲ ਤੇ ਹੋਏ ਮੁਕਾਬਲਿਆਂ ਵਿੱਚ ਉਸਨੇ ਪਹਿਲਾ ਸਥਾਨ ਲੈ ਕੇ ਕਾਲਜ ਦਾ ਨਾਮ ਉੱਚਾ ਕੀਤਾ । ਮੁਕਾਬਲੇ ਦੌਰਾਨ ਹੀ ਉਸਦੀ ਮੁਲਾਕਾਤ ਗੁਰਬਿੰਦਰ ਨਾਲ ਹੋਈ ਜੋ ਕਿਸੇ ਦੂਸਰੇ ਕਾਲਜ ਤੋਂ ਮੁਕਾਬਲੇ ਵਿੱਚ ਹਿੱਸਾ ਲੈਣ ਆਇਆ ਸੀ ਅਤੇ ਦੂਜੇ ਸਥਾਨ ਤੇ ਰਿਹਾ ਸੀ । ਇੱਕ ਦੂਜੇ ਨਾਲ ਕੁੱਝ ਪਲਾਂ ਲਈ ਹੋਈ ਗੂਫਤਗੂ ਨੇ ਗੁਰਬਿੰਦਰ ਨੂੰ, ਮੀਤ ਦਾ ਗੁਲਾਮ ਬਣਾ ਛਡਿਆ ਅਤੇ ਗੁਰੀ (ਗੁਰਬਿੰਦਰ) ਹੁਣ ਉਸਨੂੰ ਆਪਣੇ ਦਿਲ ਦੀ ਮੀਤ ਬਣਾ ਲੈਣ ਲਈ ਬੇਤਾਬ ਹੋਣ ਲੱਗਾ । ਉਹ ਉਸਦੇ ਜਿਸਮ ਦੇ ਨਸ਼ੇ ਨੂੰ ਪਾਉਣ ਲਈ ਬੇਸਬਰਾ ਹੋ ਕੇ, ਕਾਮ ਵੱਸ ਇਸ ਨੂੰ ਇਸ਼ਕ ਕਹਿਣ ਲੱਗਾ।
    ਕਿਸੇ ਨਾ ਕਿਸੇ ਕਾਰਣ ਉਸਦੇ ਸਾਹਮਣੇ ਆਉਣਾ, ਹੋਸਟਲ ਦੇ ਮੂਹਰੇ ਗੇੜੇ ਮਾਰਨਾ ਤੇ ਮੀਤ ਦੀ ਸਹੇਲੀਆਂ ਹੱਥ ਸੁਨੇਹੇ ਭੇਜਣਾ । ਪਰ ਹਰਮੀਤ ਨੂੰ ਇਹ ਸੱਭ ਕੁੱਝ ਪਸੰਦ ਨਹੀਂ ਸੀ ਨਾ ਉਸਨੇ ਆਪਣੀਆਂ ਸਹੇਲੀਆਂ ਨੂੰ ਵੀ ਕਹਿ ਦਿੱਤਾ ਹੋਇਆ ਸੀ ਕਿ ਮੇਰੇ ਵਾਸਤੇ ਗੁਰੀ ਦਾ ਕੋਈ ਸੁਨੇਹਾ ਨਾ ਲੈ ਕੇ ਆਇਆ ਕਰੋ, ਮੈਨੂੰ ਅਜਿਹੇ ਫਾਲਤੂ ਕੰਮਾਂ ਲਈ ਨਾ ਤਾਂ ਸਮਾਂ ਹੈ ਨਾ ਹੀ ਕੋਈ ਇੰਟਰਸਟ । 
    ਜਦ ਇਸ ਗੱਲ ਦਾ ਪਤਾ ਗੁਰੀ ਨੂੰ ਲੱਗਾ ਤਾਂ ਉਹ ਬੜਾ ਅਪਸੈੱਟ ਹੋਇਆ । ਅੱਜ ਸਾਰੀ ਰਾਤ ਨਾ ਸੁੱਤਾ ਤੇ ਮੀਤ ਨੂੰ ਆਪਣੀ ਬਨਾਉਣ ਲਈ ਹਰ ਹਰਬੇ ਨੂੰ ਵਰਤਣ ਦੀ ਪਲਾਨਿੰਗ ਕਰਦਾ ਰਿਹਾ । ਬੜਾ ਕੁੱਝ ਸੋਚਿਆ, ਛੱਡਿਆ, ਫਿਰ ਸੋਚਿਆ ਤੇ ਫਿਰ ਛੱਡਿਆ, ਕਦੀ ਆਹ ਕਰਾਂ ਤੇ ਕਦੀ ਉਹ! । ਪਰ ਇੱਕ ਸਵਾਲ ਉਸਦੇ ਮਨ ਨੂੰ ਜਿਆਦਾ ਪ੍ਰੇਸ਼ਾਨ ਕਰ ਰਿਹਾ ਸੀ ਕਿ ਆਖੀਰ ਮੀਤ ਉਸਨੂੰ ਮਨ੍ਹਾਂ ਕਿਉਂ ਕਰ ਰਹੀ ਹੈ? ਇਸ ਲਈ ਆਖਰੀ ਵਾਰ, ਸਿਰਫ ਇੱਕ ਵਾਰ ਮਿਲਣ ਲਈ ਮੀਤ ਨੂੰ ਕੰਟੀਨ ਵਿੱਚ ਬੁਲਾ ਕੇ ਉਸਨੇ ਕਿਹਾ, ਤਾਂ ਮੀਤ ਨੇ ਆਉਂਦੇ ਐਤਵਾਰ ਨੂੰ ਮਿਲਣ ਲਈ ਕਹਿ ਦਿੱਤਾ ।
    ਦੋ ਦਿਨ ਬਾਅਦ ਆਉਣ ਵਾਲਾ ਐਤਵਾਰ ਗੁਰੀ ਨੂੰ ਇਵੇਂ ਲੱਗ ਰਿਹਾ ਸੀ, ਜਿਵੇਂ ਸਦੀਆਂ ਦਾ ਟਾਈਮ ਪਾ ਕੇ ਮਿਲਣ ਨੂੰ ਕਹਿ ਗਈ ਹੋਵੇ । ਖੈਰ! ਉਹ ਬੇਸਬਰੀ ਨਾਲ ਉਸ ਦਿਨ ਦਾ ਇੰਤਜ਼ਾਰ ਕਰਨ ਲੱਗਾ ।
    ਦੂਜੇ ਪਾਸੇ ਮੀਤ ਨੇ ਵੀ ਸੋਚਿਆ ਕਿ ਇਸ ਵਾਰ ਉਹ ਗੁਰੀ ਨੂੰ ਆਪਣੀ ਮੋਈ ਮਾਂ ਦੇ ਸੁਪਨੇ, ਬਾਪ ਦੀਆਂ ਆਸਾਂ-ਸੱਧਰਾਂ ਬਾਰੇ ਬੜੇ ਸਲੀਕੇ ਨਾਲ ਸਮਝਾਇਗੀ ਅਤੇ ਸਪੱਸ਼ਟ ਕਰ ਦੇਵੇਗੀ ਕਿ ਉਸ ਦੇ ਰਾਹ ਵਿੱਚ ਰੋੜਾ ਨਾ ਬਣੇ, ਪਿਆਰ ਪਾਇਆ ਜਾਂਦਾ ਹੈ, ਖੋਹਿਆ ਨਹੀਂ। ਮੈਨੂੰ ਤੇਰੇ ਨਾਲ ਪਿਆਰ ਨਹੀਂ ਹੈ, ਕਿਉਂਕਿ ਮੈਂ ਕਦੀ ਇਸ ਬਾਰੇ ਸੋਚਿਆ ਵੀ ਨਹੀਂ । ਬਾਕੀ ਤੂੰ ਵੀ ਅਜੇ ਪੜ੍ਹ ਲਿਖ ਤੇ ਸਮਾਜ ਵਿੱਚ ਕੋਈ ਰੁਤਬਾ ਹਾਸਲ ਕਰਕੇ, ਮੇਰੇ ਘਰ ਆਪਣੇ ਮਾਂ-ਬਾਪ ਨੂੰ ਭੇਜ ਦੇਵੀਂ, ਜੇ ਮੇਰੇ ਪਾਪਾ ਨੂੰ ਤੂੰ ਪਸੰਦ ਆ ਗਿਆ ਤਾਂ ਜਦ ਮਰਜ਼ੀ ਆਪਣੇ ਹੱਕ ਨਾਲ ਆਪਣੇ ਘਰ ਲੈ ਜਾਵੀਂ ਪਰ ਅਜੇ ਜਿੰਦਗੀ ਵਿੱਚ ਬਹੁਤ ਕੁੱਝ ਕਰਨਾ ਬਾਕੀ ਹੈ, ਮੇਰੇ ਲਈ ਵੀ ਤੇ ਤੇਰੇ ਲਈ ਵੀ ।
    ਐਤਵਾਰ ਠੀਕ ਸ਼ਾਮੀਂ ੫ ਵਜੇ ਪਹੁੰਚਣ ਲਈ ਘੜੀ ਪਹਿਲਾਂ ਹੀ ਮੀਤ ਤਿਆਰ ਹੋ ਕੇ ਮਿਲਣ ਲਈ ਦੱਸੀ ਥਾਂ ਵੱਲ ਚੱਲ ਪਈ । ਉੱਧਰ ਗੂਰੀ ਨੇ ਆਪਣੇ ਖਾਸ ਦੋਸਤ ਨੂੰ ਸੱਭ ਕੁੱਝ ਦੱਸਿਆ ਹੋਇਆ ਸੀ, ਤਾਂ ਆਪਣੇ ਦੋਸਤ ਦੇ ਕਹਿਣ ਤੇ ਕਿ ਪਹਿਲੀ ਵਾਰ ਕੁੜੀ ਨੂੰ ਮਿਲਣ ਚੱਲਿਆਂ ਹੈ, ਗੁਲਾਬ ਦਾ ਫੁੱਲ ਜੋ ਪਿਆਰ ਦਾ ਪ੍ਰਤੀਕ ਹੈ ਜ਼ਰੂਰ ਲੈ ਕੇ ਜਾਵੀਂ । ਤਾਂ ਗੁਰਬਿੰਦਰ ਨੇ ਮਨ ਵਿੱਚ ਸੋਚਿਆ ਮੈਂ ਇੱਕ ਨਹੀਂ ਦੋ-ਦੋ ਤੋਹਫੇ ਉਸ ਲਈ ਲੈ ਕੇ ਜਾਵਾਂਗਾ । ਤੇ ਮਨ ਵਿੱਚ ਪੱਕਾ ਫੈਸਲਾ ਕਰ ਲਿਆ ਕਿ ਅੱਜ ਉਹ ਆਪਣੇ ਪਲਾਂ ਨੂੰ ਯਾਦਗਾਰ ਬਣਾ ਲਵੇਗਾ ਜੇ ਅੱਜ ਮੀਤ ਨੇ 'ਹਾਂ' ਕਰ ਦਿੱਤੀ ਤਾਂ ਇਹ ਗੁਲਾਬ ਗੋਡਿਆਂ ਭਾਰ ਝੁਕ ਕੇ ਆਪਣੀ ਜਾਨ ਨੂੰ ਦਿੰਦਿਆਂ ਹੋਇਆ, 'ਆਈ ਲਵ ਯੂ ਮੀਤ' ਆਖ ਕੇ ਹਮੇਸ਼ਾਂ ਲਈ ਉਸਨੂੰ ਆਪਣੀ ਬਣਾ ਲਵੇਗਾ, ਪਰ ਜੇ ਉਸਨੇ ਨਾਂਹ ਕਰ ਦਿੱਤੀ ਤਾ ਵੀਂ ਉਸਨੂੰ ਬਿਨ੍ਹਾਂ ਕੁੱਝ ਕਹੇ ਦੂਜਾ ਤੋਹਫਾ ਦੇ ਕੇ ਉਸ ਦੀ ਜਿੰਦਗੀ ਦੇ ਇਸ ਦਿਨ ਨੂੰ ਹਮੇਸ਼ਾਂ ਲਈ ਯਾਦਗਾਰ ਬਣਾ ਕੇ, ਕਦੇ ਵੀ ਮੁੜ ਉਸ ਦੀਆਂ ਪੈੜਾਂ ਨਹੀਂ ਦੱਬੇਗਾ ।
    ਠੀਕ ਪੰਜ ਵਜੇ ਉਹ ਦੋਵੇਂ ਇੱਕ ਦੂਜੇ ਦੇ ਸਾਹਮਣੇ ਸਨ। ਇਸ ਤੋਂ ਪਹਿਲਾਂ ਕਿ ਮੀਤ ਕੁੱਝ ਬੋਲਦੀ ਗੂਰੀ ਨੇ ਆਪਣੇ ਅੰਦਰ ਦੀਆਂ ਭਾਵਨਾਵਾਂ ਨੂੰ ਬਿਆਨਣਾ ਸ਼ੁਰੂ ਕਰ ਦਿੱਤਾ । ਮੀਤ ਨੇ ਦੋ ਚਾਰ ਵਾਰ ਰੋਕਿਆ ਕਿ ਇੱਕ ਵਾਰ ਪਹਿਲਾਂ ਗੂਰੀ ਉਸਦੀ ਗੱਲ ਨੂੰ ਸੁਣ ਲਵੇ, ਪਰ ਉਹ ਆਪਣੀ ਜ਼ਿੱਦ ਤੇ ਅਵੇ ਨੇ ਇਹ ਕਹਿ ਕੇ ਗੱਲ ਮੁਕਾ ਦਿੱਤੀ, 'ਜੇ ਤੂੰ ਮੇਰਾ ਇਹ ਗੁਲਾਬ ਅਕਸੈਪਟ ਕਰਦੀ ਹਾਂ ਤਾਂ ਠੀਕ ਨਹੀਂ ਤਾਂ ਮੈਂ ਮੁੜ ਤੇਰੀ ਜਿੰਦਗੀ ਵਿੱਚ ਕਦੇ ਨਹੀਂ ਆਵਾਂਗਾ...।'
    ਤਾਂ ਮੀਤ ਨੂੰ ਗੂਰੀ ਦਾ ਇਹ ਕਾਹਲਾਪਣ, ਇਹ ਬੇਹੂਦਾ ਢੰਗ ਬਿਲਕੁਲ ਵੀ ਪਸੰਦ ਨਾ ਆਇਆ ਤੇ ਉਸਨੇ ਸਾਫ ਸ਼ਬਦਾਂ ਵਿੱਚ ਉਸਨੂੰ ਮਨ੍ਹਾਂ ਕਰ ਦਿੱਤਾ ਤੇ ਉੱਥੋਂ ਉੱਠ ਕੇ ਵਾਪਿਸ ਆਪਣੇ ਕਾਲਜ ਨੂੰ ਟੁਰਨਾ ਸ਼ੁਰੂ ਕਰ ਦਿੱਤਾ । ਗੂਰੀ ਬੁਰੀ ਤਰ੍ਹਾਂ ਟੁੱਟਿਆ ਆਪਣੇ ਪਿਆਰ ਦੇ ਇਜ਼ਹਾਰ ਨੂੰ ਲੈ ਕੇ ਸੁਪਨਿਆਂ ਵਿੱਚ ਝੰਜੋੜਿਆ ਗਿਆ ਤੇ ਭੱਜ ਕੇ ਆਪਣੀ ਗੱਡੀ ਵੱਲ ਗਿਆ, ਜਿੱਥੇ ਕੁ ਮੀਤ ਵੀ ਪਹੁੰਚ ਚੁੱਕੀ ਸੀ, ਉਸਨੇ ਹੱਥ ਨਾਲ ਸ਼ੀਸ਼ਾ ਤੋੜ ਕੇ ਗੱਡੀ ਵਿੱਚ ਇੱਕ ਤਰਲ ਪਦਾਰਥ ਦਾ ਕੈਨ ਕੱਢਿਆ, ਹੱਥ ਵਿੱਚੋਂ ਖੂਨ ਵੱਗਦਾ ਵੇਖ, ਮੀਤ ਨੇ ਤੁਰੰਤ ਆਪਣੇ ਦੁਪੱਟੇ ਦੀ ਨੁਕੱਰ ਤੋਂ ਕੱਪੜਾ ਫਾੜ ਕੇ, ਸਿਰਫ ਇੱਕ ਕਦਮ ਹੀ ਗੁਰੀ ਵੱਲ ਵਧਾਇਆ ਸੀ ਕਿ ਗੁਰੀ ਨੇ ਕੈਨ ਵਿੱਚ ਪਿਆ ਤੇਜ਼ਾਬ ਮੀਤ ਦੇ ਮੂੰਹ ਉੱਤੇ ਛਿੜਕ ਕੇ, ਮੁੱਹਬਤ ਦਾ ਇਜ਼ਹਾਰ ਕਰਦਿਆਂ, ਉੱਚੀ ਉੱਚੀ ਅਈ ਲਵ ਯੂ ਮੀਤ, ਆਈ ਲਵ ਯੂ ਮੀਤ ਕਹਿਣਾ ਸ਼ੁਰੂ ਕਰ ਦਿੱਤਾ । 
    ਮੀਤ ਦੀਆਂ ਅਸਮਾਨ ਚੀਰਦੀਆਂ ਚੀਕਾਂ ਸੁਣ ਕੇ, ਹੀਰ-ਰਾਂਝਾ, ਸੱਸੀ-ਪੰਨੂੰ, ਮਿਰਜ਼ਾ-ਸਾਹਿਬਾ ਦੀਆਂ ਆਤਮਾਵਾਂ ਤੜਫ ਉਠੀਆਂ, ਆਲੇ ਦੁਆਲੇ ਦੇ ਲੋਕ ਇਕੱਠੇ ਹੋਣ ਲੱਗੇ ਤਾਂ ਗੂਰੀ ਤੁਰੰਤ ਗੱਡੀ ਵਿੱਚ ਬੈਠ ਕੇ ਗੱਡੀ ਨੂੰ ਭਜਾ ਕੇ ਲੈ ਗਿਆ ਤੇ ਮੀਤ ਦੀਆਂ ਅੱਖਾਂ ਸਾਹਮਣੇ ਹੀ ਸੰਤੁਲਨ ਗੁਆ ਲੈਣ ਕਰਕੇ ਦੂਜੇ ਪਾਸਿਉਂ ਆ ਰਹੇ ਭਾਰੀ ਟਰੱਕ ਟਰਾਲੇ ਨਾਲ ਟਕਰਾ ਗਿਆ, ਮੌਕੇ ਤੇ ਹੀ ਗੂਰੀ ਦੀ ਮੌਤ ਹੋ ਗਈ । ਜਿਸ ਕਰਕੇ ਇੱਕ ਝੂਠੇ ਤੇ ਜਿਸਮਾਨੀ ਇਸ਼ਕ ਕਾਰਣ, ਗੂਰੀ ਨੇ 'ਗੁਲਾਬ ਤੋਂ ਤੇਜ਼ਾਬ ਤੱਕ' ਦਾ ਸਫਰ ਕਰਨ ਵਿੱਚ ਦੇਰੀ ਨਾ ਲਾਈ ਅਤੇ ਦੋ ਜਿੰਦਗੀਆਂ ਨੂੰ ਖਤਮ ਕਰਕੇ ਖੋਰੇ ਕਿਹੜਾ ਇਸ਼ਕ ਕਮਾਉਂਦਿਆਂ, ਇਸ਼ਕ ਨੂੰ ਦਾਗ਼ਦਾਰ ਕਰ ਗਿਆ ।
    ਕਿ ਅੱਜ ਕਈ ਮੀਤਾਂ ਗੁਲਾਬ ਨੂੰ ਤੇਜ਼ਾਬ ਬਣਨ ਤੋਂ ਪਹਿਲਾਂ ਹੀ ਕਈਆਂ ਦੀ ਹਵਸ, ਪਿਆਰ ਜਾਂ ਇਸ਼ਕ ਦੇ ਨਾਮ ਤੇ ਪੂਰਾ ਕਰ ਰਹੀਆਂ ਹਨ ।