ਸਾਡੇ ਘਰ ਇੱਕ ਨੰਨੀ ਛਾਂ,
ਸਹਿਜ ਹੈ ਉਸਦਾ ਪਿਆਰਾ ਨਾਂ|
ਉਹਦੇ ਹਾਸੇ ਦੀ ਕਿਲਕਾਰੀ,
ਜਾਂਦੀ ਘਰ ਵਿੱਚ ਮਹਿਕ ਖਿਲਾਰੀ|
ਘਰ ਦੇ ਅੰਦਰ ਕੋਈ ਵੀ ਆਵੇ,
ਸਵਾਗਤ ਲਈ ਉਹ ਭੱਜੀ ਜਾਵੇ,
ਸਭ ਨੂੰ ਸਤਿ ਸ੍ਰੀ ਅਕਾਲ ਬੁਲਾਵੇ,
ਥੋੜਾ-ਥੋੜਾ ਨਾਲ ਮੁਸਕਾਵੇ,
ਆਪੇ ਰੁੱਸ ਆਪੇ ਮਨ ਜਾਵੇ,
ਸਭ ਨੂੰ ਜਾ ਕੇ ਆਪ ਬੁਲਾਵੇ|
ਫੁੱਲਾਂ ਦੀ ਉਹ ਖਿੜੀ ਕਿਆਰੀ
ਬਿੰਦਰੌ ਦੇ ਘਰ ਦੀ ਰਾਜ ਦੁਲਾਰੀ|