ਗੈਰਤ ਮੇਰਾ ਗਹਿਣਾ ਹੈ ।
ਦੈਂਤ ਹਨ੍ਹੇਰਾ ਢਹਿਣਾ ਹੈ । ।
ਡਾਹਢਾ ਸੱਲ ਵਿਛੋੜੇ ਦਾ ।
ਸੱਜਣਾ ਔਖਾ ਸਹਿਣਾ ਹੈ । ।
ਅੱਗ ਵਰਗੀਆਂ ਯਾਦਾਂ ਨੇ ।
ਨਾਲ ਯਾਰ ਦੇ ਬਹਿਣਾ ਹੈ । ।
ਹਾਕਮਾ ਮੇਰੇ ਸ਼ਬਦਾਂ ਨੇ ।
ਨਾਲ ਅੱਗ ਦੇ ਖਹਿਣਾ ਹੈ । ।
ਹਰ ਸ਼ੈਅ ਨੇ ਮੁੱਕ ਜਾਣਾ ।
ਇੱਕੋ ਰੱਬ ਨੇ ਰਹਿਣਾ ਹੈ । ।
ਯਾਰੋ ਸਾਡੇ ਵਿਹੜ੍ਹੇ ਵਿੱਚ ।
ਚੰਦ ਦੂਜ ਦਾ ਲਹਿਣਾ ਹੈ । ।
ਪਾਕ ਪਵਿੱਤਰ ਅੱਖ਼ਰ ਨੇ ।
ਇੱਕੋਂ ਨਾਨਕ ਕਹਿਣਾ ਹੈ । ।
ਸੁਰਿੰਦਰ ਅੱਥਰੂ ਖਾਰੇ ਨੇ ।
ਅੱਖੀਆਂ ਵਿੱਚੋਂ ਵਹਿਣਾ ਹੈ । ।