ਜੋ ਸੰਘਰਸ਼ ਨੇ ਕਰਦੇ,
ਉਹੀ ਜਿਉਣ ਦਾ ਦਮ ਭਰਦੇ।
ਚਾਲ-ਪਲੂਸ ਤੇ ਡਰੇ ਹੋਏ,
ਆਖਰ ਪਲ ਪਲ ਮਰਦੇ।
ਜ਼ਮੀਰ ਦੇ ਜਾਗੇ ਹੋਏ,
ਹੱਕਾਂ ਦੇ ਰਾਖੇ ਬਣ,
ਹਿੱਕਾਂ ਡਾਹ ਤੋਪਾਂ ਅੱਗੇ ਖੜ੍ਹਦੇ।
ਅਣਖ , ਲਲਕਾਰ ਦੇ ਛਾਏ ਤਾਂ,
ਵਿਦੇਸ਼ੀ ਜਾ ਵੀ ਲੜਦੇ।
ਜਿਹੜੇ ਨਿਕਲੇ ਘਰੋਂ "ਬੁੱਕਣਵਾਲੀਆ"
ਹਾਸਲ ਹੋਏ ਬਿਨਾਂ ਨਾ ਘਰ ਵੜਦੇ।
ਜੋ ਸੰਘਰਸ਼ ਨੇ ਕਰਦੇ,
ਉਹੀ ਜਿਉਣ ਦਾ ਦਮ ਭਰਦੇ।