ਤੁਸੀਂ ਅਰਸ਼ਾਂ ਤੇ ਮੈਂ ਫਰਸ਼ਾਂ ਤੇ,
ਕੁੰਡੀ ਅੜੀ ਏ ਐਸੇ ਸ਼ਖਸ਼ਾਂ ਤੇ,
ਚਾਹਤ ਸੀ ਚੰਦ ਨੂੰ ਛੂਹਣਾ,
ਔਕਾਤ ਨੇ ਹੀ ਰੋਕੀ ਰੱਖਿਆ !
ਝਾਤੀ ਲਾਉਣ ਆਈ ਏ ਹਾਲ ਤੇ,
ਆਨੇ ਬਹਾਨੇ ਬੁਲਾਏ ਬਾਰ ਤੇ,
ਹਾਲ ਬੇਹਾਲ ਕੀ ਦੱਸਣਾ,
ਜਿਕਰ ਕੀ ਕਰਾ ਦੱਬ ਹੀ ਰੱਖਿਆ !
ਚਾਨਣ ਪਾ ਦੇਖੇ ਮੇਰੇ ਜਖ਼ਮਾਂ ਤੇ,
ਕਿਹੜੀ ਦਵਾ ਭੇਜੇ ਤੂੰ ਲਿਸ਼ਕਾ ਕੇ,
ਪਰ ਮਨਜ਼ੂਰ ਸਵਾਦ ਚੱਖਣਾ,
ਰੋਗ ਨੂੰ ਜਿੰਦਗੀ ਬਣਾ ਹੀ ਰੱਖਿਆ !
ਲੱਗੇ ਖ਼ਬਰ ਲਿਆਈ ਕੋਈ ਪੁੱਛਾਂ ਤੇ,
ਬੀਤੇ ਦਿਨ ਜੇਠ ਹਾ੍ੜ ਦੀਆਂ ਧੁੱਪਾਂ ਤੇ,
ਉਮੀਦ ਬਦਨੀਤੀ ਵੱਲ ਨੀ ਤੱਕਣਾ,
ਹੁਣ ਤਾਂ ਸਭ ਮੰਨ ਮੌਂਤ ਹੀ ਰੱਖਿਆ !