ਖ਼ਬਰਸਾਰ

  •    ਜਰਮਨੀ ਵਿੱਚ ਹੋਇਆ ਸਾਹਿਤਕ ਸੰਮੇਲਨ / ਪੰਜਾਬੀਮਾਂ ਬਿਓਰੋ
  •    ਜਾਰਜ ਮੈਕੀ ਲਾਇਬ੍ਰੇਰੀ ਵਿਚ ਕਾਵਿ ਸ਼ਾਮ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
  •    ਡਾ ਕੰਵਲ ਦੀ ਪੁਸਤਕ 'ਪੰਜਾਬ ਦਾ ਹੱਕ ਸੱਚ' ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਯੂਨੈਸਕੋ ਕਲੱਬ ਆਫ ਪੰਜਾਬ ਵੱਲੋਂ ਆਯੋਜਿਤ ਕੀਤਾ ਸੈਮੀਨਾਰ / ਪੰਜਾਬੀਮਾਂ ਬਿਓਰੋ
  •    ਇਤਿਹਾਸਕ ਨਾਵਲ 'ਮਹਿੰਗੇ ਮੁੱਲ ਦਾ ਮੋਤੀ' ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਵਿਚਾਰ ਮੰਚ ਵੱਲੋਂ ਕਾਵਿ-ਸੰਗ੍ਰਹਿ 'ਕੁਹਾਸਾ' ਲੋਕ ਅਰਪਣ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    ਭਾਈ ਕਾਹਨ ਸਿੰਘ ਨਾਭਾ ਯਾਦਗਾਰੀ ਐਵਾਰਡ ਜਿਲੀਅਨ ਸਵੇਨ ਨੂੰ / ਪੰਜਾਬੀਮਾਂ ਬਿਓਰੋ
  •    ਦੋ ਰੋਜ਼ਾ ਕਾਵਿ ਗੋਸ਼ਟੀ ਅਤੇ ਕਵੀ ਦਰਬਾਰ / ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ
  •    'ਆਪਣੀ ਹੋਂਦ ਨਾਲ ਜੂਝਦੀ ਨਸੀਬੋ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  • ਤਿਉਹਾਰ ਮਨਾਓ, ਵਾਤਾਵਰਣ ਬਚਾਓ (ਲੇਖ )

    ਸੁਖਮਿੰਦਰ ਬਾਗ਼ੀ   

    Cell: +91 94173 94805
    Address: ਆਦਰਸ਼ ਨਗਰ, ਸਮਰਾਲਾ
    ਲੁਧਿਆਣਾ India
    ਸੁਖਮਿੰਦਰ ਬਾਗ਼ੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਇਸ ਵਿਚ ਕੋਈ ਸ਼ੱਕ ਨਹੀ ਕਿ ਭਾਰਤ ਰਿਸ਼ੀਆਂ, ਮੁਨੀਆਂ, ਪੀਰਾਂ, ਪੈਗੰਬਰਾਂ ਦੀ 
    ਧਰਤੀ ਹੈ। ਧਾਰਮਿਕ ਪ੍ਰੰਪਰਾਵਾਂ ਨੂੰ ਮੰਨਦੇ ਹੋਏ ਹਰੇਕ ਧਰਮ, ਕੌਮ ਤੇ ਜਾਤ ਦੇ ਲੋਕ 
    ਆਪਣੇ ਪੀਰਾਂ, ਪੈਗੰਬਰਾਂ, ਰਿਸ਼ੀਆਂ-ਮੁਨੀਆਂ ਦੇ ਵੱਖੋ-ਵੱਖਰੇ ਤਿਉਹਾਰ ਮਨਾਉਂਦੇ 
    ਹਨ। ਪਰ ਸੱਚ ਇਹ ਵੀ ਹੈ ਕਿ ਤਿਉਹਾਰ ਮਨਾਉਣ ਸਮੇਂ ਸਾਨੂੰ ਇਹ ਖਿਆਲ ਰੱਖਣਾ ਵੀ 
    ਪਵੇਗਾ ਕਿ ਕਿਤੇ ਅਸੀਂ ਕਾਦਰ ਦੀ ਕੁਦਰਤ ਨਾਲ ਖਿਲਾਵਾੜ ਤਾਂ ਨਹੀਂ ਕਰ ਰਹੇ। 
    ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ ਜਿਵੇਂ-ਜਿਵੇਂ ਮਨੁੱਖ ਦਾ ਵਿਕਾਸ ਹੋਈ ਜਾਂਦਾ 
    ਹੈ ਤਿਵੇਂ ਤਿਵੇਂ ਮਨੁੱਖ ਆਪਣੇ ਤੇ ਦੁਨੀਆਂ ਦੇ ਸਰਵਨਾਸ਼ ਲਈ ਸਮਾਨ ਵੀ ਇਕੱਠਾ 
    ਕਰੀ ਜਾ ਰਿਹਾ ਹੈ ਅਤੇ ਕੁਦਰਤ ਤੋਂ ਦਿਨੋਂ ਦਿਨ ਦੂਰ ਹੋਈ ਜਾ ਰਿਹਾ ਹੈ। ਜੋ ਚੀਜਾਂ 
    ਉਸਨੂੰ ਸੁੱਖ-ਆਰਾਮ ਵਾਲੀਆਂ ਲੱਗ ਰਹੀਆਂ ਹਨ ਓਹੀ ਚੀਜ਼ਾ ਉਸ ਦੇ ਮੌਤ ਦਾ ਕਾਰਨ 
    ਵੀ ਬਣ ਰਹੀਆਂ ਹਨ। ਅੱਜ ਹਰੇਕ ਅਖਬਾਰ ਇਥੋਂ ਤੱਕ ਕਿ ਬਿਜਲਈ ਮੀਡੀਆਂ ਵੀ ਕੂਕ-
    ਕੂਕ ਕੇ ''ਗਲੋਬਲ ਵਾਰਮਿੰਗ'' ਦੀ ਦੁਹਾਈ ਦੇ ਕੇ ਰੁੱਖ ਲਗਾਉਣ ਤੇ ਵਾਤਾਵਰਣ 
    ਬਚਾਉਣ ਲਈ ਕਹਿ ਰਿਹਾ ਹੈ। ਪਰ ਅਸੀਂ ਆਪਣੀ ਨਾ ਸਮਝੀ ਕਰਕੇ ਇਸ ਨੂੰ ਅਣਗੋਲਿਆਂ 
    ਕਰੀ ਜਾ ਰਹੇ ਹਾਂ। ਸਾਡੀ ਨਾ ਸਮਝੀ ਦਾ ਹੀ ਸਿੱਟਾ ਹੈ ਕਿ ਅੱਜ ਭਾਂਤ-ਭਾਂਤ ਦੀ ਅਜੀਬ 
    ਨਾਂਵਾਂ ਵਾਲੀਆਂ ਬੀਮਾਰੀਆਂ ਦੇ ਅਸੀਂ ਸ਼ਿਕਾਰ ਹੋ ਰਹੇ ਹਾਂ। ਕੁੱਝ ਸਮਾਜਿਕ 
    ਜਥੇਬੰਦੀਆਂ ਅਤੇ ਚੇਤਨ ਮਨੁੱਖ ਭਾਵੇ ਵਾਤਾਵਰਣ ਨੂੰ ਬਚਾਉਣ ਦੇ ਸਿਰਤੋੜ ਯਤਨ ਕਰ 
    ਰਹੇ ਹਨ ਪਰ ਉਹਨਾ ਦੀ ਗਿਣਤੀ ਐਨੀ ਘੱਟ ਹੈ ਕਿ ਉਹਨਾਂ ਦੀਆਂ ਆਸਾਂ ਨੂੰ ਬੂਰ ਨਹੀਂ
    ਪੈ ਰਿਹਾ।
    ਕੁਦਰਤ ਨੇ ਮਨੁੱਖ ਨੂੰ ਕੀ ਨਹੀਂ ਦਿੱਤਾ ਖਾਣ ਲਈ ਭੋਜਨ, ਮਿੱਠੇ ਫਲ, ਜੀਣ
    ਲਈ ਸ਼ੁੱਧ ਹਵਾ ਤੇ ਪਾਣੀ। ਬਿਨਾਂ ਸ਼ੱਕ ਕੁਦਰਤ ਮਨੁੱਖ ਦੀ ਸਭ ਤੋਂ ਸੱਚੀ ਦੋਸਤ 
    ਹੈ। ਪਰ ਮਨੁੱਖ ਦੀਆਂ ਅਣਗਿਣਤ ਇਛਾਵਾਂ ਨੇ ਕੁਦਰਤ ਦੀ ਦੋਸਤੀ ਨੂੰ ਦੁਸ਼ਮਣੀ ਵਿਚ ਬਦਲਣ 
    ਲਈ ਹੀ ਕੁਦਰਤ ਨੂੰ ਹੀ ਮਜ਼ਬੂਰ ਕਰ ਦਿੱਤਾ ਹੈ। ਭਾਵੇ ਕੁਦਰਤ ਬਰਬਾਦੀ ਤੋਂ ਰੋਕਣ ਲਈ 
    ਮਨੁੱਖ ਨੂੰ ਸਮੇਂ ਸਮੇਂ ਤੇ ਸੁਚੇਤ ਕਰਦੀ ਹੈ ਪਰ ਮਨੁੱਖ ਕੰਧ ਤੇ ਲਿਖਿਆ ਕਦੇ ਵੀ 
    ਨਹੀਂ ਪੜ੍ਹਦਾ। ਕਸ਼ਮੀਰ ਜਿਸ ਨੂੰ ਧਰਤੀ ਦਾ ਸਵਰਗ ਕਿਹਾ ਜਾਂਦਾ ਸੀ ਅੱਜ ਓਹੀ ਸਵਰਗ ਨਰਕ 
    ਦਾ ਰੂਪ ਧਾਰਨ ਕਰ ਚੁੱਕਾ ਹੈ। ਪੰਜ ਧਾਮਾਂ ਦੀ ਯਾਤਰਾ ਤੇ ਗਏ ਮਨੁੱਖ ਦੀ ਹੋਣੀ ਕਿਸ 
    ਨੇ ਨਹੀਂ ਦੇਖੀ ਕੀ ਇਸ ਲਈ ਸਿਰਫ ਕੁਦਰਤ ਹੀ ਜ਼ਿੰਮੇਵਾਰ ਹੈ ਮਨੁੱਖ ਨਹੀਂ।
    ਅਸੀਂ ਤਾ ਐਨਾ ਕੁ ਕਹਿ ਕੇ ਸਾਰ ਲੈਂਦੇ ਹਾਂ ਕਿ ਇਹਨਾਂ ਦੀ ਇਵੇਂ ਹੀ ਲਿਖੀ 
    ਸੀ ਜਾਂ ਕੁਦਰਤ ਦੀ ਹੋਣੀ ਨੂੰ ਕੌਣ ਟਾਲ ਸਕਦਾ ਹੈ? ਪਰ ਸੱਚ ਤਾਂ ਇਹ ਹੈ ਕਿ ਇਹ ਸਭ
    ਕਾਸੇ ਲਈ ਅਸੀਂ ਖੁਦ ਹੀ ਜ਼ਿੰਮੇਵਾਰ ਹਾਂ। ਕੁਦਰਤ ਨੇ ਕਦੇ ਨਹੀਂ ਕਿਹਾ ਕਿ ਧਰਤੀ 
    ਤੇ ਮਨੁੱਖ ਨੂੰ ਜੀਵਨਜਾਂਚ ਦੇਣ ਵਾਲੇ ਰੁੱਖਾਂ ਦੀ ਕਟਾਈ ਕਰੋ। ਧਰਤੀ ਤੇ ਜੋ ਹਰਿਆਲੀ 
    ਹੈ ਉਸ ਨੂੰ ਖਤਮ ਕਰਕੇ ਆਲੀਸ਼ਾਨ ਕੋਠੀਆਂ ਬਣਾ ਲਵੋ। ਗੱਲ ਹੋਰ ਪਾਸੇ ਨਾ ਜਾਵੇ ਇਸ 
    ਲਈ ਅਸੀਂ ਆਉਣ ਵਾਲੇ ਦਿਨਾਂ ਦੇ ਤਿਉਹਾਰਾਂ ਵੱਲ ਚੱਲੀਏ। ਮਨੁੱਖ ਨੇ ਦੀਵਾਲੀ 
    ''ਦੀਵਿਆਂ ਦੀ ਰੋਸ਼ਨੀ'' ਦੇ ਤਿਉਹਾਰ ਨੂੰ ਪਟਾਕੇ ਚਲਾ ਕੇ ''ਦੂਸ਼ਿਤ ਤਿਉਹਾਰ''ਬਣਾਉਣ ਵਿਚ
    ਕੋਈ ਵੀ ਕਸਰ ਬਾਕੀ ਨਹੀਂ ਛੱਡਣੀ। ਖਾਣ ਪੀਣ ਦੀ ਮਹਿੰਗਾਈ ਦਾ 
    ਰੌਲਾ ਪਾਉਣਾ ਹੈ ਪਰ ਆਪਣੇ ਹੱਥੀਂ ਹੀ ਨੋਟਾਂ ਨੂੰ ਅੱਗ ਲਾ-ਲਾ ਖੁਸ਼ ਹੋਣਾ ਹੈ।
    ਹੁਣ ਦੀਵਾਲੀ ਜਾਂ ਦੁਸ਼ਹਿਰੇ ਵਾਲੇ ਦਿਨ ਹੀ ਪਟਾਕੇ ਚਲਾ ਕੇ ਵਾਤਾਵਰਣ ਨੂੰ 
    ਦੂਸ਼ਿਤ ਨਹੀਂ ਕੀਤਾ ਜਾਂਦਾ ਹੁਣ ਤਾਂ ਵਿਆਹਾਂ ਸ਼ਾਦੀਆਂ ਅਤੇ ਜਨਮ ਦਿਨਾਂ ਤੇ ਵੀ ਪਟਾਕੇ 
    ਚਲਾ ਕੇ ਵਾਤਾਵਰਣ ਦੂਸ਼ਿਤ ਕਰਨ ਤੋਂ ਅਸੀਂ ਜ਼ਰਾ ਵੀ ਨਹੀਂ ਹਿਚਕਚਾਉਂਦੇ। ਦੀਵਾਲੀ 
    ਵਾਲੇ ਦਿਨ ਹਰੇਕ ਅਮੀਰ, ਗਰੀਬ, ਬੱਚਾ-ਬੁੱਢਾ ਤੇ ਜੁਆਨ ਵਾਤਾਵਰਣ ਨਾਲ ਆਪਣੀ 
    ਦੁਸ਼ਮਣੀ ਨਿਭਾਉਣਗੇ। ਪਰ ''ਹਰ ਮਨੁੱਖ ਲਾਵੇ ਇਕ ਰੁੱਖ'' ਕੰਧ ਤੇ ਲਿਖਿਆ ਨਹੀਂ 
    ਪੜਨਗੇ। ਕਿਸੇ ਸਿਆਣੇ ਨੇ ਕਿਹਾ ਹੈ ਕਿ ਜੇਕਰ ਖੋਤੇ ਨੂੰ ਖੂਹ ਵਿਚ ਸੁੱਟਣਾ ਹੋਵੇ ਤਾਂ 
    ਖੋਤੇ ਦੀ ਪਿੱਠ ਖੂਹ ਵੱਲ ਕਰਕੇ ਉਸਨੂੰ ਖਿਚਣਾ ਸ਼ੁਰੂ ਕਰ ਦਿਉ ਤਾ ਖੋਤਾ ਪਿਛਾਂਹ ਨੂੰ 
    ਹਟਣ ਲੱਗ ਜਾਂਦਾ ਹੈ। ਇਸ ਤਰ੍ਹਾਂ ਬਿਨਾਂ ਜ਼ੋਰ ਲਾਇਆ ਖੋਤਾ ਆਪਣੇ ਆਪ ਹੀ ਖੂਹ 'ਚ 
    ਡਿੱਗ ਪੈਂਦਾ ਹੈ। ਪਰ ਧਰਤੀ ਉਪਰਲੇ ਮਨੁੱਖ ਨੂੰ ਵਾਤਾਵਰਣ ਦਾ ਦੋਸਤ ਕਿਵੇਂ ਬਣਾਇਆ 
    ਜਾਵੇ ਅਜਿਹਾ ਦੱਸਣ ਵਾਲਾ ਅਜੇ ਕੋਈ ਵੀ ਪੈਦਾ ਨਹੀਂ ਹੋਇਆ। ਬੇਸ਼ੱਕ ਕੁਦਰਤ 
    ਸਮੇਂ ਸਮੇਂ ਤੇ ਮਨੁੱਖ ਨੂੰ ਸੁਚੇਤ ਕਰਦੀ ਹੈ ਪਰ ਇਹ ਗੱਲ ਸਮਝ ਤੋਂ ਬਾਹਰ ਹੈ ਕਿ 
    ਮਨੁੱਖ ਨੂੰ ਸਮਝ ਕਿਉਂ ਨਹੀਂ ਆ ਰਹੀ? ਕਿਹਾ ਜਾਂਦਾ ਹੈ ਕਿ ਜਦੋਂ ਕੋਈ ਗੱਲ ਸਮਝ 
    ਤੋਂ ਬਾਹਰ ਹੋ ਜਾਵੇ ਤਾਂ ਇਸੇ ਦਾ ਨਾਂ ਪਰਲੋ ਹੈ। ਅਜੇ ਵੀ ਡੁੱਲੇ ਬੇਰ੍ਹਾਂ ਦਾ ਕੁਝ 
    ਨਹੀਂ ਵਿਗੜਿਆ। ਪਰਲੋ ਆਉਣ ਤੋਂ ਪਹਿਲਾਂ ਹੀ ਮਨੁੱਖ ਨੂੰ ਸਮਝਾਉਣ ਲਈ ਮੇਰੀ 
    ਬੇਨਤੀ ਹੈ ਕਿ ਤਿਉਹਾਰ ਜ਼ਰੂਰ ਮਨਾਉ ਪਰ ਵਾਤਾਵਰਣ ਨੂੰ ਬਚਾ ਲਓ-ਨਹੀਂ ਤਾਂ ਫਿਰ 
    ਪਰਲੋਂ ਆਉਣੀ ਹੀ ਆਉਣੀ ਹੈ।