ਮਨ ਦਾ ਪੰਛੀ ਹੋ ਲ਼ਟਬਾਓਰਾ,
ਵਿੱਚ ਅਸਮਾਨੀ ਗੋਤੇ ਖਾਵੇ,
ਬਣਾ ਕੇ ਕੋੲੀ ਖੰਭ ਮਖਮਲੀ,
ਉੱਡਦਾ ਉੱਚੀ ਨਾਲ ਹਵਾਵਾਂ।
ਵਹਿਣ ਵਹਾੲੇ ਲੱਖਾਂ ਜੀਕਣ,
ਬਿਨ ਮਿਲਾਪ ਦੇ ਲੰਘਣ ੲੀਦਾਂ,
ਜਿਉਂ ਨਾ ਪਹੁੰਚੇ ੲੇਸ ਧਰਤ ਤੇ,
ਉੱਡਦਾ ਪੰਛੀ ਦਾ ਪਰਛਾਵਾਂ।
ਸੁੰਨਾ ਪਿਆ ਮਨ ਦਾ ਬਨੇਰਾ,
ਕੋੲੀ ਕਾਗ ਨਾ ਆ ਕੇ ਬੋਲੇ,
ਹਰ ਸ਼ੈਅ ਬਣਦੀ ਮਿਰਗ-ਤ੍ਰਿਸ਼ਨਾ,
ਦੱਸੋ ਕਿੱਦਾ ੲਿਹ ਮਨ ਸਮਝਾਵਾਂ।।।।