ਖ਼ਬਰਸਾਰ

  •    ਜਰਮਨੀ ਵਿੱਚ ਹੋਇਆ ਸਾਹਿਤਕ ਸੰਮੇਲਨ / ਪੰਜਾਬੀਮਾਂ ਬਿਓਰੋ
  •    ਜਾਰਜ ਮੈਕੀ ਲਾਇਬ੍ਰੇਰੀ ਵਿਚ ਕਾਵਿ ਸ਼ਾਮ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
  •    ਡਾ ਕੰਵਲ ਦੀ ਪੁਸਤਕ 'ਪੰਜਾਬ ਦਾ ਹੱਕ ਸੱਚ' ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਯੂਨੈਸਕੋ ਕਲੱਬ ਆਫ ਪੰਜਾਬ ਵੱਲੋਂ ਆਯੋਜਿਤ ਕੀਤਾ ਸੈਮੀਨਾਰ / ਪੰਜਾਬੀਮਾਂ ਬਿਓਰੋ
  •    ਇਤਿਹਾਸਕ ਨਾਵਲ 'ਮਹਿੰਗੇ ਮੁੱਲ ਦਾ ਮੋਤੀ' ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਵਿਚਾਰ ਮੰਚ ਵੱਲੋਂ ਕਾਵਿ-ਸੰਗ੍ਰਹਿ 'ਕੁਹਾਸਾ' ਲੋਕ ਅਰਪਣ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    ਭਾਈ ਕਾਹਨ ਸਿੰਘ ਨਾਭਾ ਯਾਦਗਾਰੀ ਐਵਾਰਡ ਜਿਲੀਅਨ ਸਵੇਨ ਨੂੰ / ਪੰਜਾਬੀਮਾਂ ਬਿਓਰੋ
  •    ਦੋ ਰੋਜ਼ਾ ਕਾਵਿ ਗੋਸ਼ਟੀ ਅਤੇ ਕਵੀ ਦਰਬਾਰ / ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ
  •    'ਆਪਣੀ ਹੋਂਦ ਨਾਲ ਜੂਝਦੀ ਨਸੀਬੋ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  • ਜਰਮਨੀ ਵਿੱਚ ਹੋਇਆ ਸਾਹਿਤਕ ਸੰਮੇਲਨ (ਖ਼ਬਰਸਾਰ)


    ਜਰਮਨੀ ਬਰੀਮਨ -- ਪੰਜਾਬੀ ਦੁਨੀਆ ਵਿੱਚ ਜਿੱਥੇ ਵੀ ਵੱਸਦੇ ਹਨ । ਆਪਣੀ ਜ਼ਬਾਨ ਦੀ ਸਿੱਕ ਦਿਲ ਵਿੱਚ ਸਮੋਈ ਬੈਠੇ ਹਨ । ਪਰਦੇਸ ਵਿੱਚ ਆ ਕੇ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨਾ, ਪੰਜਾਬੀ ਜ਼ੁਬਾਨ ਦੀ ਸ਼ਨਾਖਤ ਬਰਕਰਾਰ ਰੱਖਣੀ ਪੰਜਾਬੀ ਜ਼ੁਬਾਨ ਦੀ ਚੜਦੀ ਕਲਾ ਦੀ ਪ੍ਰਤੀਕ ਹੈ ।
                ਪਿਛਲੇ ਦਿਨੀਂ ਪੰਜਾਬੀ ਸੱਥ ਜਰਮਨੀ ਵਲੋਂ ਦੁਨੀਆ ਭਰ ਵਿੱਚ ਵੱਸਦੇ ਪੰਜਾਬੀ ਕਵੀਆਂ,ਸਾਹਿਤਕਾਰਾਂ, ਸਾਹਿਤ ਪ੍ਰੇਮੀਆਂ ਦਾ ਵਿਸ਼ਾਲ ਇੱਕਠ ਹੋਇਆ । ਪਰੋਗਰਾਮ ਦੀ ਸ਼ੁਰੂਆਤ ਮੇਜ਼ਬਾਨ ਦੋਸਤਾਂ ਸੁੱਚਾ ਸਿੰਘ ਬਾਜਵਾ ਤੇ ਅੰਜੂਜੀਤ ਸ਼ਰਮਾ ਨੇ ਕੀਤੀ । ਸੁੱਚਾ ਸਿੰਘ ਬਾਜਵਾ ਨੇ ਮੁੱਖ ਸ਼ਖਸ਼ੀਅਤਾਂ ਪੂਰਨ ਸਿੰਘ ਯੂ ਕੇ , ਪਾਕਿਸਤਾਨੀ ਨਾਮਵਰ ਸ਼ਾਇਰ ਮਸਓੂਦ ਚੌਧਰੀ ਤੇ ਦੂਰੋਂ ਨੇੜਿਓ ਆਏ ਸੱਜਣਾ ਨੂੰ ਜੀ ਆਇਆ ਆਖਿਆ ,
    ਸ਼ੁਰੂਆਤ ਪਵਨ ਪਰਵਾਸੀ ਨੇ ਇਨਕਲਾਬੀ ਗੀਤ , ਦਹਿਕਦੇਂ ਅੰਗਿਆਰਾਂ ਤੇ ਸੋਂਦੇ ਨੇ ਲੋਕ , ਨਾਲ ਕੀਤੀ । ਉਪਰੰਤ ਅੰਜੂਜੀਤ ਸ਼ਰਮਾ ਨੇ ਸੁਰਿੰਦਰ ਕੌਰ ਜੀ ਦਾ ਗੀਤ ਮੈਨੂੰ ਹੀਰੇ-ਹੀਰੇ ਆਖੇਂ ਹਾਏ ਨੀ ਮੁੰਡਾ ਲੰਬੜਾਂ ਦਾ ਸੁਣਾ ਕੇ ਸਰੋਤਿਆਂ ਤੋਂ ਦਾਦ ਹਾਸਲ ਕੀਤੀ । ਮੋਹਤਰਿਮਾ ਤਾਹਿਰਾ ਰਬਾਬ ਨੇ ਪੰਜਾਬੀ ਤੋਂ ਇਲਾਵਾ ਉਰਦੂ ਗ਼ਜ਼ਲ, ਮੈਂ ਹਵਾਓ ਕੇ ਹਾਥ ਕਹਾਂ ਆਊਗੀਂ ਪੇਸ਼ ਕਰ ਕੇ ਸਰੋਤਿਆਂ ਨੂੰ ਕੀਲ ਲਿਆ । ਮਸਓੂਦ ਚੌਧਰੀ ਨੇ ਖੂਬਸੂਰਤ ਅੰਦਾਜ਼ ਵਿੱਚ, ਦਿਲ ਅੱਕ ਗਿਆ ਮਲਹਾਰਾਂ ਤੋਂ ਮੇਰਾ ਦੀਪਕ ਗਾਉਣ ਨੂੰ ਜੀਅ ਕਰਦਾ,ਤੇ ਹੋਰ ਦਿਲਕਸ਼ ਗ਼ਜ਼ਲਾਂ ਪੇਸ਼ ਕੀਤੀਆਂ । ਇੱਟਲੀ ਤੋਂ ਆਏ ਐੱਸ ਸੁਰਿੰਦਰ ਨੇ , ਪੱਤਣ ਉੱਤੇ ਵਹਿ ਚੁੱਕਾ ਹਾਂ,ਕੰਧੀਂ ਰੁੱਖੜਾਂ ਢਹਿ ਚੁੱਕਾ ਹਾਂ ਗ਼ਜ਼ਲ ਪੇਸ਼ ਕੀਤੀ । ਇੰਗਲੈਂਡ ਤੋਂ ਆਏ ਅਵਤਾਰ ਸਿੰਘ ਸੈਂਹਬੀ ਨੇ , ਮੈਂ ਮੰਗਦਾ ਹਾਂ ਪਿਆਰ ਤੇ ਬੋਹੜ ਦੀ ਠੰਡੀ ਛਾਂ, ਕਵਿਤਾ ਪੇਸ਼ ਕੀਤੀ । ਬਲਵਿੰਦਰ ਕੌਰ ਨੰਦਾ ਨੇ ਲੋਕ ਗੀਤ,ਜੁੱਤੀ ਕਸੂਰੀ ਆਵੇ ਨਾ ਪੂਰੀ ਪੇਸ਼ ਕੀਤਾ । ਜਰਮਨ ਵਿੱਚ ਵੱਸਦੇ ਭਾਰਤੀ ਅਦਾਕਾਰ ਪਰਸ਼ਾਤ ਜੈਸਵਾਲ ਨੇ ਅਲੱਗ-ਅਲੱਗ ਭਾਰਤੀ ਅਦਾਕਾਰਾਂ ਦੀ ਅਵਾਜ਼ ਵਿੱਚ ਡਾਇਲਾਗ ਸੁਣਾਏ ।



                                 ਦਾਰਸ਼ਨਿਕ ਸੋਚ ਦੇ ਮਾਲਕ ਪੂਰਨ ਸਿੰਘ ਜੀ ਨੇ ਜਿੰæਦਗੀ ਵਾਰੇ ਆਪਣੇ ਦਾਰਿਸ਼ਨਕ ਵਿਚਾਰ ਪੇਸ਼ ਕੀਤੇ । ਟੇਕ ਚੰਦ ਪੂੰਨੀ ਨੇ ਭਾਰਤ ਵਿੱਚ ਉਨ੍ਹਾਂ ਵਲੋਂ ਕੀਤੇ ਜਾਂਦੇ ਪਰਿਵਾਰ ਭਲਾਈ ਕੰਮਾਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ ।ਸ਼ੁਭਾਸ਼ ਚੌਪੜਾ ਨੇ ਜਰਮਨ ਵਿੱਚ ਪੰਜਾਬੀ ਜ਼ੁਬਾਨ ਲਈ ਹੋ ਰਹੇ ਵਿਕਾਸ ਦਾ ਉਲੇਖ਼ ਕੀਤਾ । ਯੋਰੂਪ ਟਾਇਮਜ਼ ਦੇ ਸੰਪਾਦਕ ਸਤਵਿੰਦਰ ਸਿੰਘ ਮਿਆਣੀ ਨੇ ਮੀਡੀਆ ਦੀ ਮਹੱਤਤਾ ਵਾਰੇ ਭਾਵਪੂਰਵਕ ਜ਼ਿਕਰ ਕੀਤਾ । ਉਨ੍ਹਾਂ ਦੀ ਟੀਮ ਵਲੋਂ ਸਾਰੇ ਪਰੋਗਰਾਮ ਦੀ ਕਵਰਿੰਗ ਰਿਪੋਟਿੰਗ ਕੀਤੀ ਗਈ । ਹਰਮਿੰਦਰ ਸਿੰਘ ਨੇ ਪੰਜਾਬੀ ਵਿਰਸੇ ਦੀ ਬਾਤ ਪਾਈ । ਪਾਕਿਸਤਾਨ ਬੁਲਾਰੇ ਚਾਂਦ ਜੀ ਨੇ ਪੰਜਾਬੀ ਭਾਈਚਾਰਕ ਸਾਂਝ ਬਣਾਈ ਰੱਖਣ ਤੇ ਜ਼ੋਰ ਦਿੱਤਾ । ਡੈਨਮਾਰਕ ਤੋਂ ਆਏ ਕਿਸ਼ਨ ਕੁਮਾਰ ਜੀ ਨੇ ਫਿਰਕਾਪ੍ਰਸਤ ਤਾਕਤਾਂ ਤੇ ਕਰਾਰੀ ਚੋਟ ਕੀਤੀ । ਤ੍ਰਿਲੋਕ ਸਿੰਘ ਨੰਦਾ ਜੀ ਨੇ ਜਿੰæਦਗੀ ਵਾਰੇ ਖ਼ੂਬਸੂਰਤ ਵਿਚਾਰ ਪੇਸ਼ ਕੀਤੇ । ਸੁਰਜੀਤ ਸਿੰਘ ਨੰਦਾ ਨੇ ਪੰਜਾਬੀ ਜ਼ੁਬਾਨ ਪ੍ਰਤੀ ਆਪਣਾ ਅਕੀਦਾ ਪੇਸ਼ ਕੀਤਾ । ਇੱਸ ਤੋਂ ਇਲਾਵਾ ਹੋਰ ਨਾਮਵਰ ਸ਼ਖਸ਼ੀਅਤਾਂ ਨੇ ਮੁਖ਼ਾਤਿਬ ਕੀਤਾ । ਬੱਚਿਆਂ ਨੇ ਮਾਡਲਿੰਗ ਪੇਸ਼ ਕੀਤੀ । ਸਹੇਲੀ ਗਰੁੱਪ ਜਰਮਨ ਵਲੋਂ ਸ਼ਾਨਦਾਰ ਡਾਂਸ ਪੇਸ਼ ਕੀਤਾ ਗਿਆ । ਪੰਜਾਬੀਆਂ ਦੀ ਜਿੰਦ ਜਾਨ ਗਿੱਧਾ ਅਤੇ ਭੰਗੜਾ ਪੇਸ਼ ਕੀਤਾ ਗਿਆ । ਕਿਰਨ ਮਟੈਨਿਕ ਨੇ ਭਾਰਤ ਨਾਟਿਯਮ ਪੇਸ਼ ਕੀਤਾ ।  ਆਇਰਲੈਂਡ ਤੋਂ ਧਰਮਿੰਦਰ ਸਿੰਘ ਕੰਗ ਨੇ ਸਾਰੇ ਪਰੋਗਰਾਮ ਦੀ ਵੀਡੀਉ ਕਵਰਿੰਗ ਕੀਤੀ । ਰੋਜ਼ਾਨਾ ਸਪੋਕਸਮੈਨ ਵਲੋਂ ਕਾਬਲ ਸਿੰਘ ਹਾਲੈਂਡ ਤੋਂ ਜੌਗਿੰਦਰ ਸਿੰਘ ਬਾਠ ਤੇ ਦੁਨੀਆ ਭਰ ਤੋਂ ਹੋਰ ਨਾਮਵਰ ਸ਼ਖਸ਼ੀਅਤਾਂ ਨੇ ਭਾਗ ਲਿਆ । ਪੰਜਾਬੀ ਦੀਆਂ ਸਾਹਿਤਕ ਕਿਤਾਬਾ ਮੁਫ਼ਤ ਵੰਡੀਆ ਗਈਆ । ਗੁਰਦਿੱਤਾ ਲਾਲ ਜੀ ਨੇ ਆਏ ਮਹਿਮਾਨਾ ਦੀ ਵੰਨ ਸੁਵੰਨੇ ਖਾਣਿਆਂ ਨਾਲ ਸੇਵਾ ਕੀਤੀ । ਭਾਰਤੀ ਅਤੇ ਪਾਕਿਸਤਾਨੀ ਪਰਿਵਾਰਾਂ ਦਾ ਬਹੁਤ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਾ ਇੱਸ ਪਰੋਗਰਾਮ ਦੀ ਸਫ਼ਲਤਾ ਹੈ । ਅੰਤ ਵਿੱਚ ਮਸਓੂਦ ਚੌਧਰੀ , ਪੂਰਨ ਸਿੰਘ ਯੂ ਕੇ ਨੂੰ ਪੰਜਾਬੀ ਸੱਥ ਜਰਮਨੀ ਵਲੋਂ ਸਨਮਾਨਿਤ ਕੀਤਾ ਗਿਆ । ਸੁੱਚਾ ਸਿੰਘ , ਅੰਜੂਜੀਤ ਸ਼ਰਮਾ ਨੇ ਆਏ ਪਰਾਉਣਿਆਂ ਦਾ ਧੰਨਵਾਦ ਕੀਤਾ । ਸਾਰੇ ਪਰੋਗਰਾਮ ਨੇਪੇਰੇ ਚਾਣਨ ਲਈ ਕਮਲਜੀਤ ਸ਼ਰਮਾ ਦੀ ਵੱਡਮੁੱਲੀ ਮਿਹਨਤ ਰਹੀ । ਅਗਲੇ ਸਾਲ ਫ਼ਿਰ ਮਿਲਣ ਦਾ ਇਕਰਾਰ ਕਰਕੇ ਪਰੋਗਰਾਮ ਦੀ ਸਮਾਪਤੀ ਹੋਈ ।

    ਐੱਸ ਸੁਰਿੰਦਰ