ਖ਼ਬਰਸਾਰ

  •    ਜਰਮਨੀ ਵਿੱਚ ਹੋਇਆ ਸਾਹਿਤਕ ਸੰਮੇਲਨ / ਪੰਜਾਬੀਮਾਂ ਬਿਓਰੋ
  •    ਜਾਰਜ ਮੈਕੀ ਲਾਇਬ੍ਰੇਰੀ ਵਿਚ ਕਾਵਿ ਸ਼ਾਮ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
  •    ਡਾ ਕੰਵਲ ਦੀ ਪੁਸਤਕ 'ਪੰਜਾਬ ਦਾ ਹੱਕ ਸੱਚ' ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਯੂਨੈਸਕੋ ਕਲੱਬ ਆਫ ਪੰਜਾਬ ਵੱਲੋਂ ਆਯੋਜਿਤ ਕੀਤਾ ਸੈਮੀਨਾਰ / ਪੰਜਾਬੀਮਾਂ ਬਿਓਰੋ
  •    ਇਤਿਹਾਸਕ ਨਾਵਲ 'ਮਹਿੰਗੇ ਮੁੱਲ ਦਾ ਮੋਤੀ' ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਵਿਚਾਰ ਮੰਚ ਵੱਲੋਂ ਕਾਵਿ-ਸੰਗ੍ਰਹਿ 'ਕੁਹਾਸਾ' ਲੋਕ ਅਰਪਣ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    ਭਾਈ ਕਾਹਨ ਸਿੰਘ ਨਾਭਾ ਯਾਦਗਾਰੀ ਐਵਾਰਡ ਜਿਲੀਅਨ ਸਵੇਨ ਨੂੰ / ਪੰਜਾਬੀਮਾਂ ਬਿਓਰੋ
  •    ਦੋ ਰੋਜ਼ਾ ਕਾਵਿ ਗੋਸ਼ਟੀ ਅਤੇ ਕਵੀ ਦਰਬਾਰ / ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ
  •    'ਆਪਣੀ ਹੋਂਦ ਨਾਲ ਜੂਝਦੀ ਨਸੀਬੋ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  • ਯੂਨੈਸਕੋ ਕਲੱਬ ਆਫ ਪੰਜਾਬ ਵੱਲੋਂ ਆਯੋਜਿਤ ਕੀਤਾ ਸੈਮੀਨਾਰ (ਖ਼ਬਰਸਾਰ)


    ਲੁਧਿਆਣਾ -- ਦਿਬਯਸ਼੍ਰੀ ਭਵਨ, ਲੁਧਿਆਣਾ ਵਿਖੇ ਯੂਨੈਸਕੋ ਕਲੱਬ ਆਫ਼ ਪੰਜਾਬ ਵੱਲੋਂ ਹਿੰਦੀ ਦਿਵਸ ਨੂੰ ਸਮਰਪਿਤ  ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸ ਵਿਚ ਡਾ. ਗਿਆਨ ਸਿੰਘ ਮਾਨ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਉਨ੍ਹਾਂ ਦੁਆਰਾ ਚਲਾਏ ਮਿਸ਼ਨ ਨੂੰ ਅੱਗੇ ਤੋਰਨ ਲਈ ਇਸ ਕਲੱਬ ਦੇ ਸਮੂਹ ਮੈਂਬਰਾਨ ਵੱਲੋਂ ਸਰਬ-ਸੰਮਤੀ ਨਾਲ ਡਾ ਮਾਨ ਦੀ ਧਰਮ ਪਤਨੀ ਡਾ. ਵੀਨਾ ਗਿਆਨ ਸਿੰਘ ਮਾਨ ਨੂੰ 'ਯੂਨੈਸਕੋ ਕਲੱਬ ਆਫ਼ ਪੰਜਾਬ' ਦੀ ਪ੍ਰਧਾਨ ਚੁਣਿਆ ਗਿਆ ਹੈ।  ਇਸ ਮੌਕੇ 'ਤੇ ਡਾ. ਵੀਨਾ ਗਿਆਨ ਸਿੰਘ ਮਾਨ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਉਹ ਡਾ. ਮਾਨ ਦੁਆਰਾ ਸ਼ੁਰੂ ਕੀਤੇ ਗਏ ਕਾਰਜਾਂ ਨੂੰ ਪੂਰੀ ਤਨ-ਦੇਹੀ ਨਾਲ ਸਿਰੇ ਚੜ੍ਹਾਣ ਦੀ ਕੋਸ਼ਿਸ਼ ਕਰੇਗੀ। 
    ਜਨਰਲ ਸਕੱਤਰ ਡਾ. ਕੁਲਵਿੰਦਰ ਕੌਰ ਮਿਨਹਾਸ ਨੇ ਕਿਹਾ ਕਿ ਅਸੀਂ ਵੱਧ ਤੋਂ ਵਧ ਕੋਸ਼ਿਸ਼ ਕਰਾਂਗੇ ਤਾਂ ਜੋ 'ਯੂਨੈਸਕੋ ਕਲੱਬ ਆਫ਼ ਪੰਜਾਬ' ਬੁਲੰਦੀਆਂ ਨੂੰ ਛੂਹ ਸਕੇ। 
    ਸੀਨੀਅਰ ਮੀਤ ਪ੍ਰਧਾਨ ਡਾ. ਰਜਿੰਦਰ ਟੋਕੀ ਨੇ ਕਿਹਾ ਕਿ ਭਾਵੇਂ ਡਾ ਮਾਨ ਸਾਡੇ ਵਿਚ ਨਹੀਂ ਹਨ, ਪਰ ਅਸੀਂ ਉਨ੍ਹਾਂ ਦੇ ਅਸ਼ੀਰਵਾਦ ਸਦਕਾ ਉਨ੍ਹਾਂ ਦੇ ਮਿਸ਼ਨ ਨੂੰ ਅੱਗੇ ਤੋਰਾਂਗੇ। 
    ਡਾ. ਆਰ ਸੀ ਸ਼ਰਮਾ ਨੇ ਇਸ ਸਮਾਗਮ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਡਾ. ਮਾਨ ਗਿਆਨਵਾਨ, ਵਿਚਾਰਵਾਨ ਹੀ ਨਹੀਂ ਸਨ, ਸਗੋਂ ਸਮਾਜ ਸੇਵਕ ਵੀ ਸਨ।  
    ਸ੍ਰ. ਦਲਵੀਰ ਸਿੰਘ ਲੁਧਿਆਣਵੀ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਡਾ. ਮਾਨ ਇੱਕ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਹੋਣ ਦੇ ਨਾਤੇ ਹੀ ਉਨ੍ਹਾਂ ਨੇ ਹਿੰਦੀ, ਪੰਜਾਬੀ ਤੇ ਅੰਗਰੇਜ਼ੀ ਵਿਚ ਛੇ ਦਰਜਨ ਦੇ ਕਰੀਬ ਕਿਤਾਬਾਂ ਲਿਖ ਕੇ ਸਾਹਿਤ ਦਾ ਖਜਾਨਾ ਭਰਪੂਰ ਕੀਤਾ ਹੈ; ਪਾਠਕ ਜ਼ਰੂਰ ਸੇਧ ਲੈਂਦੇ ਰਹਿਣਗੇ। 
    ਅਨੁਭਵ ਮਾਨ ਨੇ ਇਸ ਮੌਕੇ 'ਤੇ ਵਿਚਾਰ ਰੱਖਦਿਆਂ ਕਿਹਾ ਕਿ ਉਹ ਆਪਣੇ ਪਿਤਾ ਜੀ ਦੇ ਸੁਪਨਿਆਂ ਨੂੰ ਸਕਾਰ ਕਰਨ ਦੇ ਲਈ ਪੂਰਾ ਤਾਨ ਲਗਾ ਦੇਵੇਗਾ।
    ਇਸ ਸੈਮੀਨਾਰ ਵਿਚ ਸ੍ਰੀ ਸੰਜੀਵ ਕਪੂਰ, ਗੁਰਬਖਸ਼ ਸਿੰਘ, ਕੈਪ. ਸਤੀਸ਼ ਸਹਿਗਲ, ਸ੍ਰੀਮਤੀ ਸੁਦੇਸ਼ ਭੱਲਾ, ਸਮਸ਼ੇਰ ਸਿੰਘ, ਗੁਲਸ਼ਨ ਬਹਾਰ, ਇੰਦਰਜੀਤ ਸਿੰਘ, ਰਾਜ ਕੁਮਾਰ ਬਾਂਸਲ, ਰਾਣਾ ਸੇਠੀ, ਹੇਮ ਲਤਾ ਆਦਿ ਮਹਾਨ ਵਿਦਵਾਨ ਤੇ ਭਾਰੀ ਗਿਣਤੀ ਵਿਚ ਸਰੋਤੇ ਹਾਜ਼ਿਰ ਸਨ।