ਖ਼ਬਰਸਾਰ

  •    ਜਰਮਨੀ ਵਿੱਚ ਹੋਇਆ ਸਾਹਿਤਕ ਸੰਮੇਲਨ / ਪੰਜਾਬੀਮਾਂ ਬਿਓਰੋ
  •    ਜਾਰਜ ਮੈਕੀ ਲਾਇਬ੍ਰੇਰੀ ਵਿਚ ਕਾਵਿ ਸ਼ਾਮ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
  •    ਡਾ ਕੰਵਲ ਦੀ ਪੁਸਤਕ 'ਪੰਜਾਬ ਦਾ ਹੱਕ ਸੱਚ' ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਯੂਨੈਸਕੋ ਕਲੱਬ ਆਫ ਪੰਜਾਬ ਵੱਲੋਂ ਆਯੋਜਿਤ ਕੀਤਾ ਸੈਮੀਨਾਰ / ਪੰਜਾਬੀਮਾਂ ਬਿਓਰੋ
  •    ਇਤਿਹਾਸਕ ਨਾਵਲ 'ਮਹਿੰਗੇ ਮੁੱਲ ਦਾ ਮੋਤੀ' ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਵਿਚਾਰ ਮੰਚ ਵੱਲੋਂ ਕਾਵਿ-ਸੰਗ੍ਰਹਿ 'ਕੁਹਾਸਾ' ਲੋਕ ਅਰਪਣ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    ਭਾਈ ਕਾਹਨ ਸਿੰਘ ਨਾਭਾ ਯਾਦਗਾਰੀ ਐਵਾਰਡ ਜਿਲੀਅਨ ਸਵੇਨ ਨੂੰ / ਪੰਜਾਬੀਮਾਂ ਬਿਓਰੋ
  •    ਦੋ ਰੋਜ਼ਾ ਕਾਵਿ ਗੋਸ਼ਟੀ ਅਤੇ ਕਵੀ ਦਰਬਾਰ / ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ
  •    'ਆਪਣੀ ਹੋਂਦ ਨਾਲ ਜੂਝਦੀ ਨਸੀਬੋ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  • ਦੋ ਰੋਜ਼ਾ ਕਾਵਿ ਗੋਸ਼ਟੀ ਅਤੇ ਕਵੀ ਦਰਬਾਰ (ਖ਼ਬਰਸਾਰ)


    ਬਟਾਲਾ -- ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਅਤੇ ਬੀ.ਯੂ. ਸੀ ਕਾਲਜ ਬਟਾਲਾ ਦੇ ਸਹਿਯੋਗ ਨਾਲ ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ੧੩-੧੪ ਸਤੰਬਰ ਨੂੰ ਦੋ ਰੋਜ਼ਾ ਕਾਵਿ ਸੈਮੀਨਾਰ ਅਤੇ ਕਵੀ ਦਰਬਾਰ ਅਯੋਜਿਤ ਕੀਤਾ। ਜਿਸ 'ਚ ਸੱਤ ਕਵੀਆਂ ਦੀਆਂ ਪੁਸਤਕਾਂ 'ਤੇ ਵਿਚਾਰ-ਚਰਚਾ ਹੋਈ। ਅੱਜ ੧੪ ਸਤੰਬਰ ਨੂੰ –ਉੱਧਵੀ ਹੋਈ ਮੈਂ ਲੇਖਕ ਹਰਮੀਤ ਵਿਦਿਆਰਥੀ , ਕਵਿਤਾ ਬਾਹਰ ਉਦਾਸ ਖੜੀ ਹੈ ਲੇਖਕ ਅਨਿਲ ਆਦਮ , ਸ਼ਬਦਾਂ ਦੇ ਗੁਲਾਬ ਲੇਖਕ ਡਾ. ਸੁਦਰਸ਼ਨ ਗਾਸੋ ਅਤੇ ਇਕੱਲਾ ਨਹੀ ਹੁੰਦਾ ਬੰਦਾ ਲੇਖਕ ਗਗਨਦੀਪ ਸ਼ਰਮਾਂ ਆਦਿ ਉਪਰ ਭਰਵੀਂ ਵਿਚਾਰ-ਗੋਸ਼ਟੀ ਹੋਈ। ਇਹਨਾਂ ਉੱਪਰ ਪਰਚਾ ਅਤੇ ਵਿਚਾਰ ਚਰਚਾ 'ਚ ਭਾਗ ਲਿਆ ਸਰਵ ਸ਼੍ਰੀ ਹਰਵਿੰਦਰ ਭੰਡਾਲ , ਡਾ. ਅਨੂਪ ਸਿੰਘ , ਡਾ ਰਵਿੰਦਰ, ਡਾ. ਸਮਸ਼ੇਰ ਮੋਹੀ , ਡਾ ਚਰਨਦੀਪ ਸਿੰਘ, ਡਾ. ਗੁਰਦਰਪਾਲ ਸਿੰਘ, ਡਾ. ਸੰਦੀਪ ਸ਼ਰਮਾਂ, ਡਾ. ਨਰੇਸ਼ ਕੁਮਾਰ, ਗਗਨਦੀਪ ਸ਼ਰਮਾ, ਵਰਗਿਸ ਸਲਾਮਤ, ਬਲਵਿੰਦਰ ਗੰਭੀਰ, ਦਵਿੰਦਰ ਦੀਦਾਰ, ਸੁਰਿੰਦਰ ਰਾਮਪੁਰੀ ਅਤੇ ਜਸਵੰਤ ਹਾਂਸ ਜੀ ਆਦਿ ਨੇ ਸੰਖੇਪ ਪਰ ਗੰਭੀਰ ਟਿੱਪਣੀਆਂ ਕੀਤੀਆਂ।ਵਿਦਵਾਨਾਂ ਨੇ ਅਜੋਕੀ ਪੰਜਾਬੀ ਕਵਿਤਾ ਦੀ ਦਸ਼ਾ ਅਤੇ ਦਿਸ਼ਾ ਬਾਰੇ ਫਿਕਰਮੰਦੀ ਪ੍ਰਗਟਾਈ। ਗੋਸ਼ਟੀ ਉਪਰੰਤ ਹਾਜਰ ਕਵੀਆਂ ਨੇ ਆਪਣਾ ਕਲਾਮ ਪੇਸ਼ ਕੀਤਾ। ਕਵੀਆਂ 'ਚ ਸ਼੍ਰੀ ਹਰਪਾਲ ਨਾਗਰਾ, ਸਮਸ਼ੇਰ ਮੋਹੀ, ਰਾਜਪਾਲ ਬਾਠ,  ਲਾਭ ਸਿੰਘ ਬੇਗੋਵਾਲ, ਡਾ ਸੈਮੂਅਲ, ਸੁਖਦੇਵ ਪ੍ਰੇਮੀ, ਜਸਵੰਤ ਹਾਂਸ, ਵਰਗਿਸ ਸਲਾਮਤ, ਸੁਲਤਾਨ ਭਾਰਤੀ, ਅਵਤਾਰ ਦਿਲਬਰ,ਫੀਦਾ ਬਟਾਲਵੀ, ਪਰਮਜੀਤ ਕੌਰ, ਅਜੀਤ ਕਮਲ, ਸੁੱਚਾ ਸਿੰਘ ਰੰਧਾਵਾ, ਚੰਨ ਬੋਲ਼ੇਵਾਲੀਆ, ਰੋਜ਼ੀ ਸਿੰਘ, ਬਲਵਿੰਦਰ ਗੰਭੀਰ, ਸੁਰਿੰਦਰ ਸਿੰਘ ਨਿਮਾਣਾ, ਪ੍ਰਤਾਪ ਪਾਰਸ, ਸੁਭਾਸ਼ ਸੂਫੀ ਡਾ. ਰਮਨਦੀਪ, ਵਿਨੋਦ ਸ਼ਾਇਰ, ਹੀਰਾ ਮਿਸ਼ਰਪੁਰੀਆ ਅਤੇ ਦੁਖਭੰਜਨ ਸਿੰਘ ਰੰਧਾਵਾ ਨੇ ਆਪਣੀਆਂ ਤਾਜ਼ੀਆਂ ਕਾਵਿ ਰਚਨਾਵਾਂ ਹਾਜ਼ਰ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਖਚਾ-ਖੱਚ ਭਰੇ ਹਾਲ ਵਿੱਚ ਇਸ ਸਮਾਗਮ ਦਾ ਸੰਚਾਲਨ ਡਾ. ਅਨੂਪ ਸਿੰਘ, ਸੰਧੂ ਬਟਾਲਵੀ ਤੇ ਵਰਗਿਸ ਸਲਾਮ ਬਲਵਿੰਦਰ ਗੰਭੀਰ, ਦਵਿੰਦਰ ਦੀਦਾਰ, ਸੁਰਿੰਦਰ ਰਾਮਪੁਰੀ ਅਤੇ ਜਸਵੰਤ ਹਾਂਸ ਜੀ ਨੇ ਸਫ਼ਲਤਾ ਸਹਿਤ ਕੀਤਾ। ਉਪਰੋਕਤ ਵਿਦਵਾਨਾਂ ਅਤੇ ਸ਼ਾਇਰਾਂ ਤੋਂ ਛੁੱਟ ਸਰਵ ਸ਼੍ਰੀ ਨਰਿੰਦਰ ਬਰਨਾਲ, , ਬਲਦੇਵ ਸਿੰਘ ਵਾਹਲਾ, ਬਲਦੇਵ ਸਿੰਘ ਰੰਧਾਵਾ, ਹਰਜਿੰਦਰ ਸਿੰਘ, ਦਲਬੀਰ ਸਿੰਘ ਨਠਵਾਲ, ਵਿਨੋਦ ਸ਼ਾਇਰ, ਸੁਖਜਿੰਦਰ ਸਿੰਘ ਪਾਰਸ, ਨਰਿੰਦਰ ਸੰਘਾ, ਅਮਾਨਤ ਮਸੀਹ ਅਤੇ ਪੰਜਾਬੀ ਵਿਭਾਗ ਦੇ ਸਮੂਹ ਅਧਿਆਪਕ ਤੇ ਐਮ.ਏ. (ਪੰਜਾਬੀ) ਕਲਾਸਾਂ ਦੇ ਵਿਦਿਆਰਥੀ ਸ਼ਾਮਲ ਹੋਏ।