ਖ਼ਬਰਸਾਰ

  •    ਜਰਮਨੀ ਵਿੱਚ ਹੋਇਆ ਸਾਹਿਤਕ ਸੰਮੇਲਨ / ਪੰਜਾਬੀਮਾਂ ਬਿਓਰੋ
  •    ਜਾਰਜ ਮੈਕੀ ਲਾਇਬ੍ਰੇਰੀ ਵਿਚ ਕਾਵਿ ਸ਼ਾਮ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
  •    ਡਾ ਕੰਵਲ ਦੀ ਪੁਸਤਕ 'ਪੰਜਾਬ ਦਾ ਹੱਕ ਸੱਚ' ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਯੂਨੈਸਕੋ ਕਲੱਬ ਆਫ ਪੰਜਾਬ ਵੱਲੋਂ ਆਯੋਜਿਤ ਕੀਤਾ ਸੈਮੀਨਾਰ / ਪੰਜਾਬੀਮਾਂ ਬਿਓਰੋ
  •    ਇਤਿਹਾਸਕ ਨਾਵਲ 'ਮਹਿੰਗੇ ਮੁੱਲ ਦਾ ਮੋਤੀ' ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਵਿਚਾਰ ਮੰਚ ਵੱਲੋਂ ਕਾਵਿ-ਸੰਗ੍ਰਹਿ 'ਕੁਹਾਸਾ' ਲੋਕ ਅਰਪਣ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    ਭਾਈ ਕਾਹਨ ਸਿੰਘ ਨਾਭਾ ਯਾਦਗਾਰੀ ਐਵਾਰਡ ਜਿਲੀਅਨ ਸਵੇਨ ਨੂੰ / ਪੰਜਾਬੀਮਾਂ ਬਿਓਰੋ
  •    ਦੋ ਰੋਜ਼ਾ ਕਾਵਿ ਗੋਸ਼ਟੀ ਅਤੇ ਕਵੀ ਦਰਬਾਰ / ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ
  •    'ਆਪਣੀ ਹੋਂਦ ਨਾਲ ਜੂਝਦੀ ਨਸੀਬੋ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  • ਵਿਚਾਰ ਮੰਚ ਵੱਲੋਂ ਕਾਵਿ-ਸੰਗ੍ਰਹਿ 'ਕੁਹਾਸਾ' ਲੋਕ ਅਰਪਣ (ਖ਼ਬਰਸਾਰ)


    ਲੁਧਿਆਣਾ -- ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਪੰਜਾਬੀ ਭਵਨ ਲੁਧਿਆਣਾ ਵਿਖੇ ਦਲੀਪ ਅਵਧ ਦਾ ਹਿੰਦੀ ਕਾਵਿ-ਸੰਗ੍ਰਹਿ 'ਕੁਹਾਸਾ' ਨੂੰ ਉਘੇ ਨਾਵਲਕਾਰ ਸ. ਕਰਮਜੀਤ ਸਿੰਘ ਔਜਲਾ ਨੇ ਲੋਕ ਅਰਪਣ ਕਰਦਿਆਂ ਕਿਹਾ ਕਿ ਹਰੇਕ ਸ਼ਖ਼ਸ ਦਾ ਇਹ ਨੈਤਿਕ ਫ਼ਰਜ਼ ਬਣਦਾ ਹੈ ਕਿ ਉਹ ਸਮਾਜਿਕ ਕੁਹਾਸਾ ਨੂੰ ਉਧੇੜ ਕਿ ਨਿੱਗਰ ਸਮਾਜ ਦੀ ਸਿਰਜਣਾ ਦਾ ਮੁਢ ਬੰਨ੍ਹਣ; ਦਲੀਪ ਅਵਧ ਵਧਾਈ ਦਾ ਪਾਤਰ ਹੈ ਜਿਸ ਨੇ 'ਹਿੰਦੀ ਦਿਵਸ' ਨੂੰ ਇਹ ਪੁਸਤਕ ਸਮਰਪਿਤ ਕੀਤੀ ਹੈ। ਪ੍ਰਧਾਨਗੀ ਮੰਡਲ ਵਿਚ ਔਜਲਾ ਸਾਹਿਬ ਦੇ ਇਲਾਵਾ ਸਭਾ ਦੇ ਪ੍ਰਧਾਨ ਪ੍ਰੀਤਮ ਪੰਧੇਰ, ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ, ਹਰਬੰਸ ਮਾਲਵਾ ਅਤੇ ਉਰਦੂ ਸ਼ਾਇਰ ਜੈਕਿਸ਼ਨ ਸਿੰਘ ਵੀਰ ਨੇ ਸ਼ਿਰਕਤ ਕੀਤੀ।  
    ਸ੍ਰੀ ਪ੍ਰੀਤਮ ਪੰਧੇਰ ਨੇ ਪਲੇਠਾ ਕਾਵਿ-ਸੰਗ੍ਰਹਿ 'ਕੁਹਾਸਾ' ਦੇ ਰਚਿਤਾ ਦਲੀਪ ਅਵਧ ਨੂੰ ਵਧਾਈ ਦਿੰਦਿਆ ਕਿਹਾ ਕਿ ਪ੍ਰਗਤੀਸ਼ੀਲ ਪੁਸਤਕਾਂ ਹਮੇਸ਼ਾ ਹੀ ਸਮਾਜ ਦੇ ਦਿਲ ਨੂੰ ਟੁੰਭ ਜਾਂਦੀਆਂ ਨੇ; ਦਲੀਪ ਅਵਧ ਨੇ ਸਮਾਜ ਦੀ ਧੁੰਦ ਉਤਾਰਣ ਦੇ ਲਈ 'ਕੁਹਾਸਾ' ਕਾਵਿ-ਸੰਗ੍ਰਹਿ ਦੀ ਰਚਨਾ ਕੀਤੀ ਹੈ, ਇਹ ਪਾਠਕਾਂ ਦੇ ਹੱਥਾਂ ਦਾ ਜ਼ਰੂਰ ਸ਼ਿੰਗਾਰ ਬਣੇਗੀ। 
    ਸ੍ਰੀ ਦਲਵਰਿ ਸਿੰਘ ਲੁਧਿਆਣਵੀ ਨੇ ਦਲੀਪ ਅਵਧ ਦੇ ਕਾਵਿ-ਸੰਗ੍ਰਹਿ 'ਕੁਹਾਸਾ' 'ਤੇ ਵਿਚਾਰ ਰੱਖਦਿਆਂ ਕਿਹਾ ਕਿ ਦਾਜ ਪ੍ਰਥਾ, ਮਾਦਾ ਭਰੂਣ ਹੱਤਿਆ ਆਦਿ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਦੇ ਉਦੇਸ਼ ਨਾਲ ਹੀ 'ਕੁਹਾਸਾ' ਜਿਹੀ ਪੁਸਤਕ ਲਿਖ ਕੇ ਸਮਾਜ ਨੂੰ ਰੋਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹੈ; ਲੇਖਕ ਵਧਾਈ ਦਾ ਪਾਤਰ ਹੈ। 
    ਇਸ ਮੌਕੇ 'ਤੇ ਲੇਖਕ ਦਲੀਪ ਅਵਧ ਨੇ ਆਪਣੀਆਂ ਕੁਝ ਰਚਨਾਵਾਂ ਦਾ ਪਾਠ ਕਰਦਿਆਂ ਕਿਹਾ ਕਿ ਫੂਟ ਰਹੀ ਚੂੜੀਆਂ, ਰੋ ਰਹੀ ਅਬਲਾਏਂ, ਬਹਿ ਰਹੀਂ ਰਕਤ ਮੇਂ, ਨਈਂ ਨਈਂ ਹਥੇਲਿਆਂ।  
    ਕਵੀ ਦਰਬਾਰ ਵਿਚ ਰਾਜਿੰਦਰ ਵਰਮਾ, ਗੁਰਦੀਪ ਸਿੰਘ, ਅਮਰਜੀਤ ਸ਼ੇਰਪੁਰੀ, ਡਾ. ਪ੍ਰੀਤਮ ਸਿੰਘ, ਪ੍ਰਗਟ ਸਿੰਘ ਇਕੋਲਾਹਾ, ਸੁਰਿੰਦਰ ਪ੍ਰੀਤ ਕਾਂਉਂਕੇ, ਬਲਬੀਰ ਸਾਹਨੇਵਾਲ, ਇਕਬਾਲ ਸਿੰਘ, ਪੰਮੀ ਹਬੀਬ, ਇੰਜ ਸੁਰਜਨ ਸਿੰਘ, ਆਤਮਾ ਸਿੰਘ ਮੁਕਤਸਰੀ ਆਦਿ ਨੇ ਆਪੋ-ਆਪਣੀਆਂ ਤਾਜ਼ਾ-ਤਰੀਨ ਰਚਨਾਵਾਂ ਪੇਸ਼ ਕੀਤੀਆਂ।