ਸਕੂਲ ਦੀਅਾਂ ਮਿੱਠੀਆਂ ਯਾਦਾਂ ਨੂੰ,
ਦਿਲੋ ਨਹੀਂਓ ਜਾਂਦਾ ਕੱਢਿਆ,
ਬਾਪੂ ੲਿੱਕ ਸਾਲ ਹੋਰ ਪੜ੍ਹ ਲੈਣ ਦੇ,
ਸਕੂਲ ਨਹੀਂਓ ਜਾਂਦਾ ਛੱਡਿਆ।
ਰੋ-ਰੋ ਕੀਤੀ ਸੀ ਗਿਆਰ੍ਹਵੀਂ
ਹੁਣ ਪਾਸ ਸਾਥੋ ਨਾ ਹੋੲੀ ਬਾਰ੍ਹਾਵੀਂ,
ਸਾਨੂੰ ਮਾਸਟਰ ਵੀ ਬੜਾ ਸਮਝਾਉਂਦੇ ਸੀ
ਪੜ੍ਹ ਲੋ ਕਾਕਾ ਬੜਾ ਜ਼ੋਰ ਲਾਉਂਦੇ ਸੀ,
ਮਾਸਟਰਾਂ ਦੀ ਵੀ ੲਿੱਕ ਨਾ ਮੰਨੀ
ਪਤਾ ਆ ਪੇਪਰਾਂ ‘ਚ ਲੱਗਿਆ,
ਬਾਪੂ ੲਿੱਕ ਸਾਲ ਹੋਰ ਪੜ੍ਹ ਲੈਣ ਦੇ,
ਸਕੂਲ …………………….।
ਬਲੈਕ ਵਿੱਚ ਕੲੀ ਬੰਬ ਵੀ ਚਲਾੲੇ
ਕਿਸੇ ਲੂਤੀ ਲਾ ਨਾਮ ਸਾਡੇ ਲਾੲੇ,
ਮੈਡਮਾਂ ਦੇ ਟੀਫਨ ਵੀ ਖੋਲੇ
ਰੋਟੀ ਖਾ ਕੇ ਚੌਲ ਪੌੜੀਆਂ ਤੋਂ ਡੋਲੇ,
ਕੰਮ ਹੋਰ ਕੲੀ ਚੰਗੇ ਮਾੜੇ ਕੀਤੇ
ਕੲੀਆਂ ਦਾ ਤਾਂ ਪਤਾ ਵੀ ਨਾ ਲੱਗਿਆ,
ਬਾਪੂ ੲਿੱਕ ਸਾਲ ਹੋਰ ਪੜ੍ਹ ਲੈਣ ਦੇ,
ਸਕੂਲ …………………….।
ਹਰ ਪੀਰੀਅਡ ‘ਚ ਪਾਣੀ ਪੀਣ ਆਉਂਦੇ ਸੀ
ੲਿੱਕ ਗੇੜੀ ਕੰਨਟੀਨ ਤੇ ਵੀ ਲਾਉਂਦੇ ਸੀ,
ਘੱਟ ਹੀ ਸੀ ਕਲਾਸ ਵਿਚ ਵੜਦੇ
ਜ਼ਿਆਦਾ ਤਾਂ ਸੀ ਪੌੜੀਆਂ ‘ਤੇ ਖੜਦੇ,
ਕੋੲੀ ਨਾ ਦਿਲੋ ਪੜ੍ਹਾ ਕੇ ਖੁਸ਼ ਸੀ
ਮੈਂ ਸੱਚੀ ਗੱਲ ਕਹਿਣ ਲੱਗਿਆ,
ਬਾਪੂ ੲਿੱਕ ਸਾਲ ਹੋਰ ਪੜ੍ਹ ਲੈਣ ਦੇ,
ਸਕੂਲ …………………….।
ਕੲੀ ਕੇਸਾਂ ‘ਚ ਪੈ ਜਾਂਦੇ ਸੀ ਘੇਰੇ
ਹੋ ਜਾਂਦੀ ਸੀ ਚਰਚਾ ਚਾਰ-ਚੁਫੇਰੇ,
ਹੁਣ ਤੁਹਾਡਾ ਟੀ. ਸੀ. ਕੱਟ ਦੇਣਾ
ਮੈਡਮ ਨੇ ਰੋਜ਼ ੲਹਿਓ ਹੀ ਕਹਿਣਾ,
ਅੈਵੇ ਝੂਠੇ ਦਾਬੇ ਰਹੇ ਮਾਰਦੇ
ਕਿਸੇ ਨਾ ਉਦੋ ਸਕੂਲੋ ਕੱਢਿਆ,
ਬਾਪੂ ੲਿੱਕ ਸਾਲ ਹੋਰ ਪੜ੍ਹ ਲੈਣ ਦੇ,
ਸਕੂਲ …………………….।
ਰੋੜਾਂ ਵਾਲੇ ‘ਚ ਹੁਣ ਦਿਲ ਨਹੀਂਓ ਲੱਗਦਾ
ਤਾਹੀਓ ‘ਸੁੱਖਜੀਤ’ ਤੇਰੇ ਹਾਸਾ ਨਹੀਂ ਫੱਬਦਾ,
ਮੈਡਮ ਜੀ ੲਿੱਕ ਪੁੰਨ ਖੱਟ ਲਓ
ਬਾਰ੍ਹਵੀਂ ‘ਚ ਫਿਰ ਸਾਨੂੰ ਰੱਖ ਲਓ,
ਮੋਹ ਬਾਹਲਾ ਹੀ ਸਕੂਲ ਨਾਲ ਪੈ ਗਿਆ
ਯਾਰਾਂ ਨੂੰ ਨਹੀਂ ਹੁਣ ਜਾਂਦਾ ਛੱਡਿਆ,
ਬਾਪੂ ੲਿੱਕ ਸਾਲ ਹੋਰ ਪੜ੍ਹ ਲੈਣ ਦੇ,
ਸਕੂਲ ਨਹੀਂਓ ਜਾਂਦਾ ਛੱਡਿਆ।
ਸਕੂਲ ਨਹੀਂਓ ਜਾਂਦਾ ਛੱਡਿਆ।