ਸ਼ੁਰੂਆਤ (ਮਿੰਨੀ ਕਹਾਣੀ)

ਕੁਲਵਿੰਦਰ ਕੌਸ਼ਲ   

Cell: +91 94176 36255
Address: ਪਿੰਡ - ਪੰਜਗਰਾਈਆਂ, ਧੂਰੀ
ਸੰਗਰੂਰ India
ਕੁਲਵਿੰਦਰ ਕੌਸ਼ਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


"ਚੱੱਲ ਬੰਟੀ ਆਜਾ ਬਜਾਰ ਵਿੱਚੋਂ ਪਟਾਕੇ ਲੈ ਆਈਏ" ਮੈਂ ਆਪਣੇ ਤੇਰਾਂ ਸਾਲ ਦੇ ਮੁੰਡੇ ਨੂੰ ਅਵਾਜ ਮਾਰੀ।
"ਨਹੀ ਪਾਪਾ ਮੈਂ ਨਈ ਇਸ ਵਾਰ ਪਟਾਕੇ ਚਲਾਉਣੇ" ਉਸਨੇ ਸਟੱਡੀ ਟੇਬਲ ਤੇ ਬੈਠੇ ਨੇ ਹੀ ਕਿਹਾ।
ਮੈਂ  ਇਹ ਸੁਣ ਕੇ ਇੱਕ ਦਮ ਹੈਰਾਨ ਹੋ ਗਿਆ ਕਿ ਅੱਗੇ ਤਾਂ ਇਹ ਪਟਾਕਿਆਂ ਲਈ ਸਾਰਾ ਘਰ ਸਿਰ ਤੇ ਚੁੱਕ ਲੈਂਦਾ ਸੀ ਮੈਂ ਉਸ ਦੇ ਨੇੜੇ ਜਾ ਕੇ ਦੇਖਿਆ ਉਹ ਡਰਾਇੰਗ ਸੀਟ ਤੇ ਕੁਝ ਵਾਹ ਰਿਹਾ ਸੀ ਜਿਸ ਉਪਰ ਲਿਖਿਆ ਸੀ "ਧਰਤੀ ਬਚਾਉ ਪ੍ਰਦੂਸਣ ਨ ਫੈਲਾਉ "
"ਕੀ ਗੱਲ ਹੋ" ਗਈ ਮੈਂ ਹਸਦਿਆਂ ਨੇ ਪੁਛਿਆ 
"ਪਾਪਾ ਸਾਡੇ ਟੀਚਰ ਦੱਸਦੇ ਨੇ ਕਿ ਪਟਾਕਿਆਂ ਨਾਲ ਹਰ ਤਰਾਂ ਦਾ ਪ੍ਰਦੂਸਣ ਫੈਲਦਾ ਹੈ ਜਿਸ ਨਾਲ ਸਾਡੀ ਧਰਤੀ ਤੇ ਵਾਤਾਵਰਣ ਗੰਦਾ ਹੋ ਜਾਂਦਾਂ ਹੈ"
"ਇਸ ਨਾਲ ਬਿਮਾਰ ਤੇ ਬਜੁਰਗਾਂ ਨੂੰ ਵੀ ਪਰੇਸ਼ਾਨੀ ਹੁੰਦੀ ਹੈ" ਮੈਂ ਉੇਸਨੂੰ ਹੋਰ ਉਤਸਾਹਿਤ ਕਰਦੇ ਹੋਏ ਕਿਹਾ 
"ਜੀ ਪਾਪਾ ਇਸ ਲਈ ਇਸ ਵਾਰ ਅਂਸੀ ਸਾਰੇ ਦੋਸਤ ਪਟਾਕੇ ਨਹੀਂ ਚਲਾਵਾਂਗੇ ਤੇ ਪਟਾਕੇ ਵਾਲੇ ਪੈਸਿਆਂ ਨਾਲ ਦਰੱਖਤ ਲਗਾਂਵਾਗੇ" ਬੰਟੀ ਨੇ ਖੁਸੀ ਨਾਲ ਚਹਿਕਦਿਆਂ ਹੋਇਆਂ ਕਿਹਾ