ਇਕ ਦੀਵਾ ਹੋਰ ਬਾਲੀਏ
(ਕਵਿਤਾ)
ਕਾਲੀ ਬੋਲੀ ਰਾਤ ਦਿਵਾਲੀ ਹਰ ਪਾਸੇ ਛਾਇਆ ਘੁੱਪ ਹਨੇਰ
ਘੁੱਪ ਹਨੇਰਾ ਦੂਰ ਕਰਨ ਲਈ ਦੀਵੇ ਬਾਲੇ ਜਾ ਬਨੇਰ
ਹਰ ਕਮਰੇ ਵਿਚ ਦੀਵਾ ਰਖਿਆ ਚੁਰਸਤਿਆਂ ਵਿਚ ਵੀ ਦੀਵੇ
ਖੂ੍ਹਾਂ ਟੋਬਿਆਂ ਤੇ ਵੀ ਦੀਵੇ, ਦੀਵੇ ਬਾਲੇ ਜਾ ਜਠੇਰ
ਅੱਧੀ ਰਾਤੋਂ ਰਾਤ ਨਾ ਟਪੀ ਇਕ ਇਕ ਕਰ ਕੇ ਬੁਝ ਗਏ ਦੀਵੇ
ਲੁਕਦਾ ਲੁਕਦਾ ਚਾਨਣ ਲੁਕਿਆ ਛਾਇਆ ਫੇਰ ਹਨੇਰ
ਦਿਵਾਲੀ ਦੇ ਭੂੰਡ ਪਟਾਖਿਆਂ ਦੀ ਥਾਂਹ ਬੰਬਾ ਨੇ ਹੈ ਮਲੀ
ਇਨਸਾਨੀਅਤ ਦਾ ਕਤਲ ਹੋ ਰਿਹਾ ਹੁੰਦਾ ਸ਼ਾਮ ਸਵੇਰ
ਆਓ ਦੀਵਾ ਇਕ ਹੋਰ ਬਾਲੀਏ ਮੱਧਮ ਜਿਸ ਦੀ ਲੋ ਨਾ ਹੋਵੇ
ਗੁਰ ਬਾਣੀ ਜੋ ਦੀਵਾ ਬਾਲੇ ਚਾਨਣ ਕਰਦਾ ਚਾਰ ਚੁਫੇਰ
ਮਨ ਮੰਦਰ ਰੋਸ਼ਨ ਹੋ ਜਾਂਦਾ ਈਰਖਾ ਤੋਂ ਮਨ ਮੁਕਤ ਹੋ ਜਾਵੇ
ਇਕ ਦੂਜੇ ਦਾ ਦੁਖ ਵੰਡਾਉਣੋ ਕਰੀਏ ਕਦੀ ਨਾ ਦੇਰ
ਈਰਖਾ ਤੋਂ ਛੁਟਕਾਰ ਮਿਲਿਆ ਪਿਆਰ ਪੀਘਾਂ ਫਿਰ ਲੈਣ ਹੁਲਾਰੇ
ਖੁਸ਼ੀਆਂ ਭਰੀ ਦਿਵਾਲੀ ਲੰਘੇ ਆਵੇ ਸ਼ੁਭ ਸਵੇਰ