ਵਿਚਾਰ ਮੰਚ ਦੀ ਹੋਈ ਇਕੱਤਰਤਾ
(ਖ਼ਬਰਸਾਰ)
ਲੁਧਿਆਣਾ -- ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ ਪੰਜਾਬੀ ਭਵਨ ਲੁਧਿਆਣਾ ਵਿਖੇ ਸਭਾ ਦੇ ਪ੍ਰਧਾਨ ਸ੍ਰੀ ਪ੍ਰੀਤਮ ਪੰਧੇਰ, ਦਲਵੀਰ ਸਿੰਘ ਲੁਧਿਆਣਵੀ, ਪੰਜਾਬੀ ਸਾਹਿਤ ਅਕਾਡਮੀ ਦੇ ਮੀਤ ਪ੍ਰਧਾਨ ਸੁਰਿੰਦਰ ਕੈਲੇ ਅਤੇ ਡਾ ਪ੍ਰੀਤਮ ਸਿੰਘ ਦੀ ਪ੍ਰਧਾਨਗੀ ਹੇਠ ਹੋਈ।
ਸਭਾ ਵੱਲੋ ਦੋ ੰਿਮੰਟ ਦਾ ਮੌਨ ਧਾਰ ਕੇ ਉੱਘੇ ਨਾਵਲਕਾਰ ਜਸਵੰਤ ਸਿੰਘ ਅਮਨ ਦੇ ਪਿਤਾ ਜੀ ਦੇ ਅਕਾਲ ਚਲਾਣਾ 'ਤੇ ਡੂੰੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਾਥਨਾ ਕੀਤੀ। ਉੱਘੇ ਨਾਵਲਕਾਰ ਕਰਮਜੀਤ ਸਿੰਘ ਔਜਲਾ ਦੀ ਸਿਹਤਯਾਬੀ ਦੀ ਅਰਦਾਸ ਕੀਤੀ ਕਿਉਂਕਿ ਪਿਛਲੇ ਦਿਨੀਂ ਉਨ੍ਹਾਂ ਦੇ ਸੱਟਾਂ ਲੱਗ ਗਈਆਂ ਸਨ।
ਸ. ਦਲਵੀਰ ਸਿੰਘ ਲੁਧਿਆਣਵੀ ਨੇ ਵਿਚਾਰ ਰੱਖਦਿਆਂ ਕਿਹਾ ਕਿ ਸਾਹਿਤਕ ਸਭਾਵਾਂ ਜਿੱਥੇ ਸਾਹਿਤ ਨੂੰ ਉਸਾਰੂ ਤੇ ਸੁਚਾਰੂ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਨੇ, ਉੱਥੇ ਹੀ ਸਾਹਿਤਕਾਰਾਂ ਨੂੰ ਹੋਰ ਪਰਿਪੱਕਤਾ ਨਾਲ ਲਿਖਣ ਦਾ ਬਲ ਬਖਸ਼ਦੀਆਂ ਨੇ।
ਡਾ. ਬਲਵਿੰਦਰ ਸਿੰਘ ਗਲੈਕਸੀ ਨੇ ਕਿਹਾ ਕਿ ਦਵਾਈਆਂ ਦੇ ਖੇਤਰ ਵਿਚ ਬਹੁਤ ਘੱਟ ਖੋਜ ਹੋ ਰਹੀ ਹੈ, ਹਾਲਾਂਕਿ ਵੱਧ ਰਹੇ ਪ੍ਰਦੂਸ਼ਣ ਦੇ ਕਾਰਣ ਨਵੀਆਂ ਤੋਂ ਨਵੀਆਂ ਬੀਮਾਰੀਆਂ ਦੀ ਰੋਕਥਾਮ ਕਰਨ ਵਿਚ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਚਿੰਤਾ ਦਾ ਵਿਸ਼ਾ ਹੈ।
ਰਚਨਾਵਾਂ ਦੇ ਦੌਰ ਵਿਚ ਪ੍ਰਿੰ ਹਰੀ ਕ੍ਰਿਸ਼ਨ ਮਾਇਰ ਨੇ 'ਮੇਰੀ ਮਾਂ ਗਾਉਂਦੀ ਸੀ', ਸਤਨਾਮ ਸਿੰਘ ਕੋਮਲ 'ਮੋਏ ਸੁਪਨੇ ਨੂੰ ਗਲ਼ ਲਾ ਕੇ ਫਿਰੇ ਰੋਂਦਾ ਗਲੀਆਂ ਵਿਚ', ਦਲੀਪ ਅਵਧ 'ਨੇਤਾ ਕਾ ਝਾੜੂ' 'ਤੇ ਵਿਅੰਗ ਕੱਸਿਆ। ਪ੍ਰੀਤਮ ਪੰਧੇਰ 'ਐਸੇ ਵੀ ਆਉਣਗੇ ਦਿਨ ਇਸ ਦਾ ਪਤਾ ਨਹੀਂ ਸੀ, ਬੰਦੇ ਨੂੰ ਘਰ ਡਰੌਂਣਗੇ ਇਹ ਸੋਚਿਆ ਨਹੀਂ ਸੀ', ਰਾਜਿੰਦਰ ਵਰਮਾ 'ਮੇਰੀ ਮੇਰੀ ਕਰੇ ਬੰਦਾ, ਠੰਡੇ ਹੌਕੇ ਭਰੇ ਬੰਦਾ', ਬੁੱਧ ਸਿੰਘ ਨੀਲੋ, ਸ਼ਿਵ ਰਾਜ ਲੁਧਿਆਣਵੀ ਨੇ 'ਚਿੱਟਾ ਲੱਠਾ ਮੰਗਿਆ ਮਾਏ ਜਾਂਦੀ ਵਾਰੀ ਫਕੀਰਾਂ ਨੇ', ਡਾ ਪ੍ਰੀਤਮ ਸਿੰਘ 'ਕੌਣ ਕਿਸੇ ਦਾ ਗ਼ਮ ਖਾਂਦਾ ਹੈ', ਪੰਮੀ ਹਬੀਬ 'ਦੁਚਿੱਤੀ' ਮਿੰਨੀ ਕਹਾਣੀ ਪੇਸ਼ ਕੀਤੀ। ਬੁੱਧ ਸਿੰਘ ਨੀਲੋ, ਸੁਰਿੰਦਰ ਕੈਲੇ ਆਦਿ ਵੀ ਹਾਜ਼ਿਰ ਸਨ। ਰਚਨਾਵਾਂ 'ਤੇ ਉਸਾਰੂ ਬਹਿਸ ਤੇ ਸੁਝਾਅ ਵੀ ਦਿੱਤੇ ਗਏ।
ਦਲਵੀਰ ਸਿੰਘ ਲੁਧਿਆਣਵੀ