ਪੰਜਾਬੀ ਸਾਹਿਤ ਸਭਾ ਸੰਦੌੜ ਦੀ ਮਹੀਨਾਵਾਰ ਇਕੱਤਰਤਾ
(ਖ਼ਬਰਸਾਰ)
ਪੰਜਾਬੀ ਸਾਹਿਤ ਸਭਾ ਸੰਦੌੜ ਦੀ ਮਹੀਨਾਵਾਰ ਇਕੱਤਰਤਾ ਬਲਵੰਤ ਫਰਵਾਲੀ ਦੇ ਗ੍ਰਹਿ ਵਿਖੇ ਨਾਇਬ ਸਿੰਘ ਬੁੱਕਣਵਾਲ ਦੀ ਪ੍ਰਧਾਨਗੀ ਹੇਠ ਸੰਦੌੜ ਵਿਖੇ ਹੋਈ। ਸਭਾ ਵਿੱਚ ਵਿਚਾਰ ਵਿਟਾਂਦਰੇ ਅਤੇ ਕਵਿਤਾਵਾਂ ਦਾ ਦੌਰ ਚਲਿਆ ।ਜਿਸ ਦੀ ਸ਼ੁਰੂਆਤ ਬੱਬੂ ਸੰਦੌੜ ਨੇ ਆਪਣੀ ਕਵਿਤਾ ਸੁਣਾ ਕੇ ਕੀਤੀ।ਹਰਮਿੰਦਰ ਸਿੰਘ 'ਭੱਟ' ਨੇ ਆਪਣੀਆ ਦੋ ਕਵਿਤਾਵਾਂ 'ਨਜ਼ਾਰਾ ਫੇਰ ਐ ਅਤੇ ਵਿਰਾਸਤ' ਸਬੰਧੀ ਸੁਣਾਈਆ। ਕੁਲਵੰਤ ਲੋਹਗੜ੍ਹ ਅਤੇ ਹਰਦੀਪ ਕੁਤਬਾ ਨੇ ਕਵੀਸ਼ਰੀ ਸੁਣਾ ਕੇ ਸਾਰੇ ਕਵੀਆਂ ਨੂੰ ਝੂਮਣ ਲਾ ਦਿੱਤਾ। ਕੁਲਵੰਤ ਲੋਹਗੜ੍ਹ ਨੇ ਆਪਣੀ ਇੱਕ ਗਜ਼ਲ 'ਪਲ –ਪਲ' ਸੁਣਾ ਕੇ ਖੂਬ ਰੰਗ ਵਾਹ ਵਾਹ ਖੱਟੀ। ਨਾਇਬ ਸਿੰਘ ਬੁੱਕਣਵਾਲ ਨੇ ਆਪਣੀਆ ਦੋ ਕਵਿਤਾਵਾਂ ' ਇਸ਼ਕ' ਅਤੇ 'ਸ਼ਹੀਦਾ ਦਾ ਦਿਹਾੜਾ' ਸੁਣਾ ਕੇ ਸ਼ਹੀਦਾ ਪ੍ਰਤੀ ਅੱਜ ਦੇ ਸਮਾਜ ਦੇ ਰੁੱਖ ਸਬੰਧੀ ਚਾਨਣਾ ਪਾਈ।ਰਣਜੀਤ ਫਰਵਾਲੀ ਨੇ ਆਪਣੀ ਕਵਿਤਾ 'ਦਿਵਾਲੀ' ਸੁਣਾ ਕੇ ਸਾਨੂੰ ਸਦਾ ਹੀ ਆਪਣੇ ਅੰਦਰ ਰੌਸ਼ਨ ਕਰਨ ਦੀ ਗੱਲ ਕਹੀ। ਸੁਰਜੀਤ ਅਰਮਾਨ ਨੇ ਆਪਣੀ ਕਵਿਤਾ 'ਸ਼ਰਮਾਏਦਾਰਾਂ ਦੀਆ ਅੱਖਾਂ ਵਿੱਚ ਵਸਦਾ ਰਹਾਂਗਾ' ਰਾਹੀਂ ਸਰਮਾਏਦਾਰੀ ਪ੍ਰਥਾ ਦੀ ਗੱਲ ਕਹੀ। ਬਲਵੰਤ ਫਰਵਾਲੀ ਨੇ ਆਪਣੀ ਨਵੀਂ ਜਲਦ ਆ ਰਹੀ ਕਿਤਾਬ ਵਿੱਚੋਂ ' ਜਦੋਂ ਤੱਕ ਲੋਕਾਂ ਦੇ ਦਿਲਾਂ ਵਿੱਚ ਜ਼ਹਿਰ ਹੈ' ਸੁਣਾ ਕਿ ਅਜੋਕੇ ਸਮਾਜ ਦੀ ਤਸਵੀਰ ਪੇਸ਼ ਕੀਤੀ।ਜਸਵੀਰ ਸਿੰਘ ਕੰਗਣਵਾਲ, ਨਿਰਮਲ ਸਿੰਘ ਸੰਦੌੜ ਅਤੇ ਜਗਸੀਰ ਸਿੰਘ ਟਿੱਬਾ ਨੇ ਪੰਜਾਬੀ ਬੋਲੀ ਸਬੰਧੀ ਆਪਣੇ ਵਿਚਾਰ ਦੱਸ ਕੇ ਜਿੱਥੇ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵਿੱਚ ਪੰਜਾਬੀ ਲਾਗੂ ਨਹੀਂ ਕੀਤੀ ਜਾ ਰਹੀ । ਉਸ ਸਬੰਧੀ ਆਪਣੀ ਚਿੰਤਾਂ ਜਾਹਿਰ ਕੀਤੀ।ਸਭਾ ਦੀ ਕਾਰਵਾਈ ਬਲਵੰਤ ਫਰਵਾਲੀ ਨੇ ਬਾਖੂਬੀ ਚਲਾਈ।ਪ੍ਰਧਾਨ ਨਾਇਬ ਸਿੰਘ ਬੁੱਕਣਵਾਲ ਨੇ ਸਾਰੇ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਇਸ ਸਭਾ ਵਿੱਚ ਆਉਣ ਧੰਨਵਾਦ ਕੌਤਾ।