ਗਜ਼ਲ (ਗ਼ਜ਼ਲ )

ਆਰ ਬੀ ਸੋਹਲ   

Email: rbsohal@gmail.com
Cell: +91 95968 98840
Address: ਨਜਦੀਕ ਗੁਰਦਾਸਪੁਰ ਪਬਲਿਕ ਸਕੂਲ
ਬਹਿਰਾਮਪੁਰ ਰੋਡ ਗੁਰਦਾਸਪੁਰ India
ਆਰ ਬੀ ਸੋਹਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਤੁਸਾਂ  ਜੋ ਕਿਹਾ  ਉਹ ਪੁਗਾਇਆ ਕਦੋਂ ਹੈ,
ਦਿਲ  ਨਾਲ  ਦਿਲ ਨੂੰ ਵਟਾਇਆ ਕਦੋਂ ਹੈ I

ਜਿਸਮਾਂ  ਦੀ   ਸਾਂਝ ਪਰ ਰੂਹਾਂ ਤੋਂ ਬੇਰੰਗ,
ਇਸ਼ਕ  ਹਕੀਕੀ  ਵੀ  ਕਮਾਇਆ  ਕਦੋਂ ਹੈ I

ਬਣ  ਗਏ  ਪਾਂਧੀ  ਹੁਣ  ਰਾਹ  ਵੀ  ਇੱਕਠੇ ,
ਸਾਡੇ  ਨਾਲ  ਕਦਮ  ਮਿਲਾਇਆ  ਕਦੋਂ ਹੈ I

ਦਿਲ  ਵਿਚ  ਖੋਟ ਰੱਖ  ਮਿਲਿਆ ਹੈ ਸਾਨੂੰ ,
ਪਰਦਾ ਇਹ ਝੂਠ ਦਾ ਗਿਰਾਇਆ ਕਦੋਂ ਹੈ I

ਤੰਦ  ਪਿਆਰ  ਦੀ ਕਦੇ  ਤਕਲੇ  ਨਾ ਚੜੀ ,
ਇਸ਼ਕੇ  ਦਾ   ਚੱਰਖਾ   ਡਾਇਆ  ਕਦੋਂ  ਹੈ I

ਅਰਸ਼ਾਂ  ਤੇ  ਪੀਂਘ   ਇੱਕ  ਪਲ ਵਿੱਚ ਪਾਵੇਂ ,
ਹਾਰ  ਪਰ  ਬਾਹਾਂ ਦਾ  ਬਣਾਇਆ ਕਦੋਂ ਹੈ I

ਸੋਹਲ  ਹੁਣ  ਕਰਦਾ  ਸਵੇਰ ਦੀਆਂ ਗਲਾਂ ,
ਰਾਤ   ਨੂੰ   ਦੀਪ ਵੀ  ਜਗਾਇਆ ਕਦੋਂ ਹੈ I