ਬੜਾ ਹੀ ਸਕੂਨ ਦਿੰਦੀ ਹੈ
ਜਦ ਸੁਰਖ ਕਾਲੀ ਚਿੜੀ
ਚੁਗਦੀ ਹੈ ਜਿਆਫਤੀ ਸਤਨਾਜਾ
ਕੋਠੇ ਦੀ ਕੰਧ ਤੇ ਪਏ ਜ਼ਿਆਰਤੀ
ਮਿੱਟੀ ਦੇ ਬਰਤਨ ਦੇ ਵਿਚੋਂ-
ਸਰਸ਼ਾਰ ਕਰ ਦਿੰਦਾ ਹੈ
ਮੁਆਸ਼ਰੇ ਨੂੰ ਇਕ-ਇਕ ਮੌਲਦਾ
ਤਲੀਸਮੀ ਦਾਣਾ-
ਪਰ!
ਝੰਜੋੜ ਕੇ ਰੱਖ ਦਿੰਦਾ ਹੈ
ਉਹ ਛਿਣ ਜਦ ਸੁਰਖ ਕਾਲੀ
ਚਿੜੀ ਪਰਤ ਜਾਂਦੀ ਹੈ
ਖਾਲੀ ਬਰਤਨ ਦੀ ਗੁੰਮਨਾਮੀ ਵੇਖ-