ਨਚਦੀ ਔਰਤ ਗਾਓੰਦੀ ਔਰਤ
ਜੱਗ ਦੇ ਖਾਬ ਸਜਾਂਦੀ ਔਰਤ
ਕਿਹਾ ਸਮਾਜ ਅੱਜ ਡਰਦੀ ਦਿਸੇ
ਸੰਬਲ ਸੰਬਲ ਕੇ ਜਾਂਦੀ ਔਰਤ
ਮਜਬੂਰੀ ਵਿਚ ਉਲਜੀ ਦਿਸਦੀ
ਕਿਧਰੇ ਜਿਸਮ ਦਿਖਾਂਦੀ ਔਰਤ
ਗੀਧੇ ਭੰਗੜੇ ਅੱਜ ਬਦਲ ਗਏ.
ਮੇਹਫਿਲਾਂ ਨੂੰ ਰੋਸ਼ਨਾਓਦੀ ਔਰਤ
ਜਿਸਮ ਦੇ ਭੂਖੇ ਮਰਦ ਸਾਜਸ਼ੀ
ਕਠਪੁਤਲੀ ਬਣ ਜਾਂਦੀ ਔਰਤ
ਫੈਸ਼ਨ ਸੋ ਅਤੇ ਡਾਂਸ ਬਾਰ ਦੇ
ਚਕਰਾਂ ਵਿਚ ਫਸ ਜਾਂਦੀ ਔਰਤ
ਮਰਦ ਸਮਾਜ ਬਣ ਬੇਠਾ ਓਚਾ
ਖੁਦ ਕਿਓ ਫ਼ਰਕ ਬਣਾਦੀ ਔਰਤ
ਹਸਦਾ ਵਸਦਾ ਵੇਹੜਾ ਚਾਹੰਦੀ
ਹਰ ਪਲ ਖਾਬ ਸਜਾਂਦੀ ਔਰਤ
ਸਮਾਜ ਦੇ ਠੇਕੇ ਦਾਰੋ ਬਖਸ਼ਦੋ
ਹੱਸ ਹੱਸ ਜੀਣਾ ਚਾਹਦੀ ਔਰਤ