ਸਾਡਾ ਵਿਰਸਾ ਨਿਘਾਰ ਵੱਲ ਕਿਉ ? (ਲੇਖ )

ਗੁਰਜੀਤ ਕੌਰ ਭੱਟ   

Cell: +91 99140 62205
Address: ਬਿਸ਼ਨਗੜ੍ਹ, ਡਾਕ: ਕਲਿਆਣ ਤਹਿ: ਮਲੇਰ ਕੋਟਲਾ
ਸੰਗਰੂਰ India
ਗੁਰਜੀਤ ਕੌਰ ਭੱਟ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਹਿੰਦੇ ਹਨ ਕਿ ਪੰਜਾਬੀ ਜਨਮ ਤੋ ਲੈ ਕੇ ਮਰਨ ਤੱਕ ਹਰ ਇਕ ਚੀਜ ਨੂੰ ਰਸਮਾਂ ਨਾਲ ਨਿਭਾਉਦਾ ਹੈ ਪਰ ਕਿ ਅਸੀਂ ਇਸ ਕਹਾਵਤ ਨੂੰ ਅੱਜ ਦੇ ਅਜੋਕੇ ਸਮੇਂ ਵਿੱਚ ਝੁਠਲਾ ਰਹੇ ਹਾਂ। ਕਿਉ ਕਿ ਪਹਿਲਾ ਵਿਆਲੇ ਵਾਲੇ ਘਰ ਵਿੱਚ 15 ਦਿਨਾ ਪਹਿਲਾ ਕੜਾਹੀ ,ਮਹਿੰਦੀ,ਹਲਦੀ ਆਦਿ ਰਸਮਾਂ ਰੱਖਿਆ ਜਾਂਦੀਆ ਸਨ ਜਿਸ ਨਾਲ ਘਰ ਵਿੱਚ ਰੋਣਕ ਲੱਗੀ ਰਹਿੰਦੀ ਸੀ ਕੋਠੇ ਉੱਤੇ ਸਪੀਕਰ ਲਾ ਸਾਰੇ ਪਿੰਡ ਨੂੰ ਦੱਸੀਆਂ ਜਾਂਦਾ ਸੀ ਕਿ ਇਸੇ ਘਰੇ ਵਿਆਹ ਹੈ।ਪਰ ਅਜੋਕੇ ਯੁੱਗ ਵਿੱਚ ਇਹ ਸਾਰੀਆ ਰਸਮਾ ਪੈਲਿਸਾ,ਹੋਟਲਾਂ ਆਦਿ ਵਿੱਚ ਨਿਭਾਇਆ ਜਾਦੀਆ ਹਨ ਤੇ ਘਰ ਵਾਲੀਆਂ ਨੂੰ ਘਰੇ ਆ ਕੇ ਪਤਾ ਵੀ ਨਹੀਂ ਚੱਲਦਾ ਕਿ ਉਹ ਆਪਣੇ ਵਿਆਹ ਤੋਂ ਜਾ ਕਿਸੇ ਦੂਸਰੇ ਦੇ ਵਿਆਹ ਦੀ ਪਾਰਟੀ ਤੋਂ ਆ ਰਹੇ ਹਨ ਪਹਿਲਾ ਪਿੰਡਾਂ ਵਿੱਚ ਵਿਆਹ ਵਾਲੇ ਘਰ ਮੰਜੇ ਇਕੱਠੇ ਕਰਨ ਦਾ ਰਿਵਾਜ ਸੀ ਜੋ ਵਿਆਹ ਮਗਰੋਂ ਹਰ ਇਕ ਘਰ ਦਾ ਮੈਂਬਰ ਆਪ ਲੈਣ ਤੇ ਵਿਆਹੀ ਕੁੜੀ ,ਬਹੂ ਨੂੰ ਸਗਨ ਦੇਣ ,ਮੰਜੇ ਲੈਣੇ ਬਹਾਨੇ ਆਉਂਦੇ ਸਨ ਨਾ ਮੰਜੀਆ ਦਾ ਰਿਵਾਜ ਰਿਹਾ ਤੇ ਨਾ ਹੀ ਸ਼ਗਨ ਦੇਣ ਦਾ।
ਵਿਆਹ ਤੋਂ ਮਗਰੋਂ ਹਰ ਖੁਸ਼ੀ ਗੀਤ ਗਾਂ ਕੇ ਨੱਚ ਕੇ ਹਰ ਤਿਉਹਾਰ ਇਕੱਠੇ ਹੋ ਕੇ ਮਨਾਈਆ ਜਾਂਦਾ ਸੀ ਕਹਿੰਦੇ ਹਨ ਕਿ ਖੁਸ਼ੀ ਇਕੱਠੀਆ ਮਨਾਉਣ ਨਾਲ ਵੱਧ ਜਾਂਦੀ ਹੈ। ਪਰ ਹੁਣ ਸਿਰਫ਼ ਨਾਮ ਦੀ ਹੀ ਰਹਿ ਗਈ ਹੈ ।ਪਹਿਲਾ ਮੋਤ ਵਾਲੇ ਘਰ ਕਿੰਨੇ-ਕਿੰਨੇ ਦਿਨ ਰੋਟੀ ਨਹੀ ਸੀ ਪੱਕਦੀ।ਰੋਟੀ ਕਦੇ ਕਿਸੇ ਘਰੋ ਕਦੇ ਕਿਸੇ ਘਰੋਂ ਆਉਦੀ ਰਹਿੰਦੀ ਸੀ ਸਭ ਮਿਲਕੇ ਦੁੱਖ ਵੰਡਾਉਦੇ ਸਨ ਕਹਿੰਦੇ ਹਨ ਕਿ ਦੁੱਖ ਵਡਾਉਣ ਨਾਲ ਘੱਟ ਜਾਦਾ ਹੈ ਜੇਕਰ ਪਰਿਵਾਰ ਦੀ ਮਾਲੀ ਹਾਲਤ ਠੀਕ ਨਾ ਹੁੰਦੀ ਤਾ ਸਾਰਾ ਪਿੰਡ ਮਿਲਕੇ ਉਸਦੀ ਖੁਸ਼ੀ ਤੇ ਗਮੀ ਵਿੱਚ ਸ਼ਾਮਿਲ ਹੁੰਦੇ।ਪਰ ਹੁਣ ਅਸੀ ਸਿਰਫ਼ ਨਾਮ ਵਜੋ ਹੀ ਹਾਅ ਦਾ ਨਾਅਰਾ ਮਾਰਦੇ ਹਾਂ।ਇਸ ਦਾ ਇਕ ਮੁੱਖ ਕਾਰਨ ਵੱਧ ਰਹੀ ਮਹਿੰਗਾਈ ਵੀ ਹੈ।ਕਿਉਕਿ ਅੱਜ ਕੱਲ ਸਭ ਦੇ ਖਰਚੇ ਸਿਰੋ ਉੱਪਰ ਹਨ ।

ਿਸ ਸਾਉਣ ਦੇ ਮਹੀਨੇ ਕੁੜੀਆਂ ਇਕਠੀਆਂ ਹੁੰਦੀਆ। ਪੀਘਾਂ ਪਾਈਆ ਜਾਦੀਆ ਗੀਤ ਗਾ ੇ ਜਾਦੇ  ਮੀਹ ਪੈਣ ਤੇ ਘਰ ਵਿੱਚ ਖੀਰ ਪੂੜੇ ਰਿਝਦੇ। ਤੇ ਜੇ ਮੀਂਹ ਨਾ ਪੈਂਦਾ ਤਾ ਕੁੜੀਆ ਇਕੱਠੀਆ ਹੋ ਕੇ ਘਰੋ-ਘਰੋ ਰਾਸਣ ਇਕੱਠਾ ਕਰਕੇ ਲੀਰਾ ਦੀ ਗੁੱਡੀ ਬਣਾ ਗੁਲਗੁਲੇ ਪਕਾ ਉਸ ਨੂੰ ਫੂਕਣ ਜਾਂਦੀਆ ਤੇ ਰੱਬ ਅੱਗੇ ਅਰਦਾਸ ਕਰਦੀਆ ਕੀ ਮੀਂਹ ਪਾ । ਪਰ ਅਯੋਕੇ ਯੁੱਗ ਵਿੱਚ ਨਾ ਕੋਈ ਕੁੜੀ ਪੇਕੇ ਘਰ ਤੀਆਂ ਦਾ ਤਿਉਹਾਰ ਮਨਾਉਣ ਜਾਂਦੀ ਹੈ ਨਾ ਕੀਤੇ ਤੀਆ ਲੱਗਦੀਆ ਹਨ ਤੇ ਨਾ ਹੀ ਝੂਲਣ ਲਈ ਪੀਘਾਂ ਦੀ ਜਗਾ ਬਜਾਰ ਵਿੱਚ ਆ ਰਹੀਆਂ ਨਵੀਆ ਤਕਨੀਕੀ ਕਾਰ ਨੇ ਲੈ ਲਈ ਹੈ।  ਸਾਡੇ ਸਾਰੇ ਤਿਉਹਾਰ ਉਹਨਾਂ ਦੀ ਰੋਣਕ ਅਲੋਪ ਹੋ ਰਹੀ ਹੈ। ਨਾ ਕੁੜੀਆ ਇਕੱਠੀਆ ਹੋ ਕੱਤੀਆ, ਤੁੰਬਦੀਆ ਤੇ ਨਾ ਹੀ ਕੱਢਦੀਆ ਹਨ ਇਹਨਾ ਦੀ ਜਗ੍ਹਾਂ ਬਜਾਰਾ ਵਿੱਚ ਵਿਕ ਰਹੇ ਸਮਾਨ ਨੇ ਲੈ ਲਈ ਹੈ।

ਪਹਿਲੋ ਸੁਚੱਜੀ ਨਾਰ ਉਹ ਹੁੰਦੀ ਸੀ ਜੋ ਕਿ ਸਾਰੇ ਘਰ ਦੇ ਕੰਮਾਂ ਵਿੱਚ ਨਪੁੰਨ ਹੁੰਦੀ ਸੀ ਪਰ ਅੱਜ ਦੀ ਨਾਰੀ ਪੜ੍ਹੀ ਹੋਣ ਕਰਕੇ ਉਸਨੂੰ ਤਾ ਚੰਗੀ ਤਰ੍ਹਾਂ ਖਾਣ ਬਨਾਉਣ ਜਾਂਚ ਨਹੀਂ।
ਿਸ ਤਰ੍ਹਾਂ ਅਸੀ ਅੰਦਾਜਾ ਲਗਾ ਸਕਦੇ ਹਾ ਕਿ ਅਸੀ ਕਿੱਥੇ ਸੀ ਤੇ ਹੁਣ ਕਿੱਥੇ ਹਾਂ ਕਹਿੰਦੇ ਹਨ ਕਿ ਜੋ ਕੌਮ ਅਪਣੀ ਭਾਸਾ ਨੂੰ ਭੁੱਲ ਜਾਂਦੀ ਹੈ ਲੋਕ ਉਸ ਕੌਮ ਨੂੰ ਹੀ ਭੁੱਲ ਜਾਂਦੇ ਹਨ।ਅਸੀਂ ਪੰਜਾਬੀ ਅਪਣੀ ਮਾਂ ਭਾਸਾ ਬੋਲੀ ਪੰਜਾਬੀ ਨੂੰ ਭੁੱਲਦੇ ਜਾ ਰਹੇ ਹਾਂ ।ਸਾਡੇ ਬੱਚੇ ਲਾਈਵੇਟ ਸਕੂਲਾਂ ਵਿੱਚ ਪੜਦੇ ਹਨ ਉਹਨਾਂ ਨੂੰ ਅ,ਬ,ਚ ਤਾ ਆਉਦੀ ਹੈ ਪਰ 1,ਅ ਨਹੀ।ਸਾਨੂੰ ਸਭ ਨੂੰ ਨੌਕਰੀ ਤਾ ਸਰਕਾਰੀ ਚਾਹੀਦੀ ਹੈ ਪਰ ਕਿ ਸਾਡੇ ਸਰਕਾਰੀ ਮੁਲਾਜਮਾ ਦੇ ਅਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜਦੇ ਹਨ ?ਜਵਾਬ ਹੈ ਨਹੀ ।ਜੇਕਰ ਇਸੇ ਤਰ੍ਹਾਂ ਚਲਦਾ ਰਿਹਾ ਤਾ ਇਕ ਦਿਨ ਸਾਰੀ ਦੁਨੀਆ ਪੰਜਾਬੀਆਂ ਨੂੰ ਤੇ ਪੰਜਾਬੀ ਵਿਰਸੇ ਨੂੰ ਹੀ ਭੁੱਲ ਜਾਵੇਗੀ ।
ਸੋਚਣ ਵਾਲੀ ਗੱਲ ਹੈ ਕਿ ਅਸੀਂ ਨਿਘਾਰ ਵੱਲ ਕਿਉਂ ਜਾ ਰਿਹਾ ਆਖਰ ਸਾਡਾ ਅੰਤ ਕੀ ਹੋਵੇਗਾ ਤੇ ਅਸੀਂ ਕਿੱਥੇ ਕੁ ਜਾ ਕੇ ਖੜ੍ਹਾਗੇ ?
ਲੋੜ ਹੈ ਆਪਣੇ ਵਿਰਸੇ ਨੂੰ ਸਿਰਜ ਕੇ ਰੱਖਣ ਦੀ ਸੰਭਾਲ ਕੇ ਰੱਖਣ ਦੀ ਤੇ ਆ ਰਹੀ ਨਹੀਂ ਪੀੜੀ ਨੂੰ ਉਸ ਨਾਲ ਜੋੜਨ ਦੀ।ਜੇਕਰ ਇਹ ਨਾ ਹੋਈਆ ਤਾ ਚਰਖੇ,ਖੂਹ,ਟਿੰਗਾ ,ਤੇ ਹੋਰ ਸਮਾਨ ਵਾਗ ਪੰਜਾਬੀ ਵੀ ਸਿਰਫ ਅਜਾਇਬ ਘਰਾ ਵਿੱਚ ਹੀ ਦੇਖ ਦਿਖਾਏਗੀ।