ਬੰਦ ਮੁੱਠੀ (ਕਵਿਤਾ)

ਜਸਪ੍ਰੀਤ ਕੌਰ   

Email: jasdkaur@yahoo.com
Address:
ਲੁਧਿਆਣਾ India
ਜਸਪ੍ਰੀਤ ਕੌਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੇਰੀ ਮੁੱਠੀ ਬੰਦ ਤਾਹੀਓ,
ਲੁਕ ਜਾਣ ਲੇਖ ਲਕੀਰਾਂ,
ਸਾਗਰ ਦੇ ਪਾਣੀ ਵਾਗੂੰ,
ਹੱਦਾਂ ਦੇ ਕੰਢੇ ਚੀਰਾਂ,
ਕੋਈ ਬੰਧਸ਼ ਵੀ ਨਾ ਹੋਵੇ,
ਨਿਸ਼ਾਨੇ ਲੱਗਣ ਏਹ ਤੀਰਾਂ,
ਮੇਰੀ ਅੱਖ ਵੀ ਨਾ ਰੋਵੇ,
ਭਾਵੇਂ ਹੋ ਜਾਣ ਲੀਰਾਂ ਲੀਰਾਂ,
ਹੁਣ ਤੂੰ ਹੀ ਮੁਰਸ਼ਦ ਮੇਰਾ,
ਨਿਭਾਈ ਸੰਗ ਸਾਕ ਸਕੀਰਾਂ,
ਆਉਂਦੇ ਚੇਤੇ ਚੋਂ ਨਾ ਭੁੱਲੀ,
ਯਾਦ ਕਰਨਾ ਅਸੀਂ ਅਖੀਰਾਂ,
ਵਿੱਚ ਦੂਰੀ ਖੜੀ ਖਲੋਤੀ,
ਤੋੜ ਦਈਏ ਜਿਵੇਂ ਸ਼ਤੀਰਾਂ,
ਰਹਿ ਵਿੱਚ ਸ਼ਾਨ ਏ ਸ਼ੌਕਤ,
ਜਗਾਂ ਲੈ ਵਿੱਚ ਦਿਲ ਅਮੀਰਾਂ,
ਮੰਗੀਏ ਜੋਤੋ ਗੁਰ ਦੀ ਜੋਤ,
ਮਗ ਲੈਣ ਦੇ ਵਿੱਚ ਫ਼ਕੀਰਾਂ