ਸੁਣੋ ਮੇਰੇ ਸਾਥੀਓ ਅਰਜ ਇਹ ਮੇਰੀ,
ਸਾਰੇ ਸਾਲ ਵਿਚ ਐਸ਼ ਕਰਲੀ ਬਥੇਰੀ,
ਕੰਮ ਤੇਰੇ ਆਉਣਾ ਤੇਰੀ ਮਿਹਨਤ,ਇਮਾਨ ਨੇ,
ਆਉਣ ਵਾਲੇ ਦਿਨਾਂ ਵਿਚ ਪੱਕੇ ਇਮਤਿਹਾਨ ਨੇ,
ਨਕਲ ਤੇ ਕਰੀ ਨਾਂ ਭਰੋਸਾ ਹੁਣ ਭੋਲਿਆ,
ਸਰਨ੍ਹਾ ਨ੍ਹੀ ਕਰਿਆਂ ਤੋ ਰੋਸਾ ਹੁਣ ਭੋਲਿਆ,
ਬਦਲਣੀ ਕਿਸਮਤ ਛੂਹਣੇ ਅਸਮਾਨ ਨੇ,
ਆਉਣ ਵਾਲੇ ਦਿਨਾ ਵਿਚ ਪੱਕੇ ਇਮਤਿਹਾਨ ਨੇ,
ਟੀ.ਵੀ.ਅਤੇ ਖੇਡਾਂ ਵਲੋ ਰੱਖ ਮਨ ਮੋੜਕੇ,
ਚਿੱਤ ਤੂੰ ਪੜਾਈ ਵਿਚ ਰੱਖ ਵੀਰ ਜੋੜਕ੍ਹੇ,
ਹਿਸੇ ਤੇਰੇ ਆaੁਣੇ ਕਿੰਨੇ ਮਾਨ-ਸਨਮਾਨ ਨੇ,
ਆਉਣ ਵਾਲੇ ਦਿਨਾ ਵਿਚ ਪੋੱਕੇ ਇਮਤਿਹਾਨ ਨੇ।
ਪੂਰੇ ਸਾਲ ਵਿਚ ਜਿਹੜੀ ਕੀਤੀ ਏ ਤਿਆਰੀ,
ਯਾਦ ਸਭ ਰਹੂੰ ਜੇ ਤੂੰ ਪੜ੍ਹੇਂ ਵਾਰੋ-ਵਾਰੀ,
ਕਾਪੀਆਂ ਕਿਤਾਬਾਂ ਸਭ ਨਫੇ ਦੀ ਦੁਕਾਨ ਨੇ,
ਆਉਣ ਵਾਲੇ ਦਿਨਾ ਵਿਚ ਪੱਕੇ ਇਮਤਿਹਾਨ ਨੇ।
ਬੱਲੇ-ਬੱਲੇ,ਵਾਹ-ਵਾਹ ਸਾਰੇ ਖੁਸ਼ ਹੋਣਗੇ,
ਹੁੰਦੇ ਜਿਹੜੇ ਆਲਸੀ ਨਤੀਜੇ ਵੇਲੇ ਰੋਣਗੇ,
ਦਿਲੋ ਜੋ ਅਸ਼ੀਸ "ਗੁਰਮੀਤ" ਵਰਦਾਨ ਨੇ।
ਆਉਣ ਵਾਲੇ ਦਿਨਾ ਵਿਚ ਪੱਕੇ ਇਮਤਿਹਾਨ ਨੇ।