ਨਿੱਤ ਦੇ ਮਸਲੇ ਹੋ ਗਏ ਭਾਰੇ ।
ਦਿਨ ਵੇਲੇ ਵੀ ਦਿਸਦੇ ਤਾਰੇ ।
ਆਦੀ ਹੋ ਗਏ ਜ਼ਹਿਰ ਪੀਵਣ ਦੇ,
ਮਾਂ ਦੇ ਸ਼ਿੰਦੇ ਪੁੱਤ ਪਿਆਰੇ ।
ਦੈਂਤ ਜਿਵੇਂ ਰਿਸ਼ਵਤ ਦਾ ਆ ਕੇ,
ਅਪਣੇ ਦੇਸ਼ ਨੂੰ ਪਿਆ ਡਕਾਰੇ ।
ਰੁੰਡ-ਮਰੁੰਡੇ ਰੁੱਖਾਂ ਦੀ ਮਾਂ,
ਅੱਜ ਕਿਉਂ ਬੈਠੀ ਕੂਕਾਂ ਮਾਰੇ ?
ਚਿੱਟੇ ਵਸਤਰ ਪਾ ਕੇ, ਵੇਖੋ
ਲੋਕ ਨੇ ਕਰਦੇ ਕਾਲੇ ਕਾਰੇ ।
ਨ੍ਹੇਰੇ ਵਿਚ ਜੋ ਜਗਦਾ ਰਹਿੰਦਾ,
ਜੁਗਨੂੰ ਵਰਗੇ ਬਣ ਜੋ ਸਾਰੇ