ਸਿਰਜਦਾ ਹਾ ਨਜ਼ਮ ਜਦ ਵੀ ਪਿਆਰ ਦੀ ਮੈਂ,
ਚਿਤਰਦਾ ਤਸਵੀਰ ਵਿਛੜੇ ਯਾਰ ਦੀ ਮੈਂ।
ਇਸ਼ਕ ਦੇ ਦੋ ਕਦਮ ਚੱਲ ਸਕੇ ਅਸੀ ਨਾ,
ਗੱਲ ਕਰਦਾ ਕਿaਂ ਝਣਾ ਦੇ ਪਾਰ ਦੀ ਮੈਂ।
ਜਿੱਤ ਨਾ ਹੋਈ ਮੇਰੀ ਅਫ਼ਸੋਸ ਫਿਰ ਵੀ,
ਹੈ ਮਨਾਈ ਪਰ ਖੁਸ਼ੀ ਵੀ ਹਾਰ ਦੀ ਮੈਂ।
ਪਰਤੇਗਾ ਜਦ ਤੂੰ ਮੁਸਾਫਿਰ ਸ਼ਹਿਰ ਸਾਡੇ,
ਹੋ ਨਾ ਜਾਵਾ ਖ਼ਬਰ ਕਿਸੇ ਅਖ਼ਬਾਰ ਦੀ ਹੈ।
ਢਾਲ ਬਣਿਆਂ ਮੈ ਕਦੇ ਤਲਵਾਰ ਬਣਿਆਂ,
ਨਾ ਕਦੇ ਪਰਵਾਹ ਕੀਤੀ ਵਾਰ ਦੀ ਮੈਂ।
ਪਾਰਖੂ ਅੱਖ ਨਾਲ ਜੇ ਤੂੰ ਪਰਖਦਾ ਦਿਲ,
ਸੂਲੀ ਚੜਦਾ ਨਾ ਤੇਰੇ ਤਕਰਾਰ ਦੀ ਮੈਂ।
ਕੁਝ ਨਹੀ ਹੈ ਕੋਲ ਮੇਰੇ ਜਿਉਣ ਦੇ ਲਈ,
ਜ਼ਿੰਦਗੀ ਵੀ ਜਿਉਂ ਰਿਹਾ ਵੰਗਾਰ ਦੀ ਮੈਂ।