ਮੈ ਕੱਲ ਵੀ ਫਕੀਰ ਸੀ
ਤੇ ਅੱਜ ਵੀ ਫਕੀਰ ਹਾਂ
ਜਿਹੜੀ ਮਿਟੀ ਨਾ ਮਿਟਾਇਆਂ
ਉਹਨਾਂ ਯਾਦਾਂ ਦੀ ਲਕੀਰ ਹਾਂ ਙ
ਮੈ ਕੱਲ ਵੀ ਫਕੀਰ ਸੀ
ਤੇ ਅੱਜ ਵੀ ਫਕੀਰ ਹਾਂ
ਤੇਰਾ ਪਲ ਦਾ ਇਹ ਰੋਸਾ
ਲੰਮਾ ਉਮਰਾਂ ਤੋਂ ਜਾਪਦਾ
ਮਿਲਿਆ ਸਮਾ ਨਾ ਕਦੇ
ਰੂਹਾਂ ਨੂੰ ਮਿਲਾਪ ਦਾ
ਜੀਹਦੇ ਲੇਖਾਂ ਚ ਉਜਾੜ
ਐਸੀ ਰੁੱਠੀ ਤਕਦੀਰ ਹਾਂ
ਮੈ ਕੱਲ ਵੀ ਫਕੀਰ ਸੀ
ਤੇ ਅੱਜ ਵੀ ਫਕੀਰ ਹਾਂ
ਰੱਬ ਖੌਰੇ ਕਿਹੜੀ ਗੱਲੋਂ
ਲਿਖੇ ਇਹ ਸੰਯੋਗ ਨੇ
ਆਸ਼ਿਕਾਂ ਦੇ ਲੇਖਾ ਵਿੱਚ
ਦੁੱਖ ਤੇ ਵਿਯੋਗ ਨੇ
ਤੁਰ-ਤੁਰ ਕੰਡਿਆਂ ਤੇ
ਹੋਇਆ ਲੀਰੋ-ਲੀਰ ਹਾਂ
ਮੈ ਕੱਲ ਵੀ ਫਕੀਰ ਸੀ
ਤੇ ਅੱਜ ਵੀ ਫਕੀਰ ਹਾਂ
ਜਿੰਦਗੀ ਚ ਰੰਗ ਕਿਂਨੇ
ਪਤਾ ਕੀ ਬੇਰੰਗਿਆਂ ਨੂੰ
ਮੌਤ ਵੀ ਨਾ ਆਈ ਸਾਨੂੰ
ਸੂਲੀ ਉੱਤੇ ਟੰਗਿਆਂ ਨੂੰ
ਪੂੰਝਿਆ ਨੀ ਜਾਣਾ ਪੱਪੂ
ਅੱਖੀਆਂ ਦਾ ਨੀਰ ਹਾਂ
ਮੈ ਕੱਲ ਵੀ ਫਕੀਰ ਸੀ
ਤੇ ਅੱਜ ਵੀ ਫਕੀਰ ਹਾਂ
ਰਾਜੇਆਣੀਆ ਵੇ
ਗੱਲ ਪਿਆਰ ਦੀ ਕਿਉਂ ਕਰਦੈਂ
ਹਿਜਰਾਂ ਚ ਡੁੱਬਾ
ਮੌਤ ਆਸ਼ਿਕਾਂ ਦੀ ਮਰਦੈਂ
ਗਮਾਂ ਦੀ ਸਤਾਈ
ਮਰੀ ਮੁੱਕੀ ਤਸਵੀਰ ਹਾਂ
ਮੈ ਕੱਲ ਵੀ ਫਕੀਰ ਸੀ
ਤੇ ਅੱਜ ਵੀ ਫਕੀਰ ਹਾਂ