ਗ਼ਜ਼ਲ (ਗ਼ਜ਼ਲ )

ਦੀਪ ਜ਼ੀਰਵੀ   

Email: deepzirvi@yahoo.co.in
Cell: +91 98155 24600
Address:
India
ਦੀਪ ਜ਼ੀਰਵੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜੇਕਰ ਕੋਈ ਵੱਢੀ ਲੈ ਕੇ ਕੋਠੀ ਨਾ ਬਨਵਾਵੇ -ਕਦਰ ਨਾ ਪਾਵੇ .
ਸਾਦਮੁਰਾਦਾ ਜੇਕਰ ਕੋਈ ਆਪਣੀ ਉਮਰ ਲੰਘਾਵੇ -ਕਦਰ ਨਾ ਪਾਵੇ .

ਚੁਸਤ ਚਲਾਕੀ ਹੇਰਾ ਫੇਰੀ ਦਾ ਢ੍ਬ ਜੇ ਨਾ ਆਵੇ -ਕਦਰ ਨਾ ਪਾਵੇ ;
ਜੇ ਦਿਆਨਤਦਾਰੀ ਵਰਤੇ ਉੱਲੂ ਓਹ ਸਦਵਾਵੇ - ਕਦਰ ਨਾ ਪਾਵੇ .

ਜੇਕਰ ਉਸ੍ਤਰਾ ਆਪਣਾ ਕੋਈ ਵੇਲੇ ਸਿਰ ਚਲਵਾਵੇ-ਕਦਰ ਉਹ ਪਾਵੇ 
ਜੇਕਰ ਕੋਈ ਚਾਰੇ ਬੰਦੇ ਚਤਰ ਉਹ ਸਦਵਾਵੇ -ਕਦਰ ਉਹ ਪਾਵੇ .

ਚੁਸਤ ਚਲਾਕੀ ਵਾਲਾ ਫਨ ਜੋ ਹਰ ਪਲ ਛਿਨ ਦਿਖਲਾਵੇ -ਕਦਰ ਉਹ ਪਾਵੇ 
ਦਫਨ ਦਿਆਨਤ ਦਾਰੀ ਕਰ ਕੇ ਉੱਤੇ ਭੰਗੜੇ ਪਾਵੇ - ਕਦਰ ਉਹ ਪਾਵੇ 

ਵਾਂਗ ਹਨੇਰੀ ਜਿਹੜਾ ਜਗਦੇ ਹੋਏ ਦੀਪ ਬੁਝਾਏ- ਕਦਰ ਉਹ ਪਾਏ 
ਵਿੱਚ ਹਨੇਰੇ ਜਿਹੜਾ ਬੁਝਦੇ ਹੋਏ ਦੀਪ ਜਗਾਏ -ਕਦਰ ਨਾ ਪਾਏ .