ਗੁੰਮ ਰਹਿ ਕੇ ਤੇਰੇ ਖਿਆਲਾਂ ਵਿਚ
ਚੁੱਪ ਚਾਪ ਜਿੰਦਗੀ ਕੱਟਲਾਂਗੇ
ਜੱਗ ਜਾਹਰ ਕਦੇ ਨਹੀ ਕਰਦੇ
ਅਸੀਂ ਫੱਟ ਜਿਗਰ ਦੇ ਢੱਕ ਲਾਂਗੇ
ਅਉਣ ਵਾਲੀ ਤੇਰੀ ਜਿੰਦਗੀ ਵਿੱਚ
ਕੋਈ ਦਖਲ ਅੰਦਾਜੀ ਨਹੀ ਕਰਦੇ
ਹਰ ਆੱਥਰੂ ਗਿਣ ਗਿਣ ਰੱਖਿਆ ਏ
ਕੋਈ ਬੇ-ਜਿਸਾਬੀ ਨਹੀ ਕਰਦੇ,
ਇਸ਼ਕ ਕੀਤਾ ਏ ਕੋਈ ਸੋਦਾ ਨਹੀ
ਇਹ ਇਤਬਾਰ ਲਕੋਈ ਬੈਠੈ ਹਾਂ
ਅਜਲਾਂ ਤੋਂ ਤੜਪਦੇ ਦਿਲ ਅੰਦਰ
ਤੇਰਾ ਪਿਆਰ ਲਕੋਈ ਬੈਠੈ ਹਾਂ |
ਸਾਡੇ ਸਾਹਾਂ ਵਿੱਚ ਤੇਰਾ ਵਾਸਾ ਸੀ
ਅੱਜ ਪਾਸਾ ਸਾਥੋਂ ਵੱਟਗਈ ਏਂ
ਐਨੀ ਵੀ ਸਾਥੋਂ ਕੀ ਨਫਰਤ
ਸੁਪਨੇ ਵਿੱਚ ਅਉਣੋਂ ਹਟਗਈ ਏਂ
ਤੂੰ ਕੀਤੇ ਕੌਲ ਕਰਾਰ ਬੜੇ
ਵਾਦਿਆਂ ਦਾ ਪੱਲੜਾ ਭਾਰੀ ਏ
ਤੇਰੇ ਬੇ-ਬੁਨਿਆਦੀ ਵਾਦਿਆਂ ਵਿੱਚ
ਇੱਕ ਇਕਰਾਰ ਲਕੋਈ ਬੈਠੈ ਹਾਂ
ਅਜਲਾਂ ਤੋਂ ਤੜਪਦੇ ਦਿਲ ਅੰਦਰ
ਤੇਰਾ ਪਿਆਰ ਲਕੋਈ ਬੈਠੈ ਹਾਂ |
ਅਸੀਂ ਆਸ਼ਿਕ ਹਾਂ ਜੱਗ ਤੋਂ ਵੱਖਰੇ
ਵੱਖਰਾ ਹੀ ਵਜੂਦ ਇੱਕ ਰੱਖਦੇ ਹਾਂ
ਬੇਵਫਾਈ ਦੀ ਚਾਦਰ ਦੇ ਓਹਲੇ
ਵਫਾ ਨੂੰ ਮਹਿਫੂਜ਼ ਰੱਖਦੇ ਹਾਂ
ਲੱਖ ਜੁਲਮ ਕਰੇਂ ਤੂੰ ਸਾਡੇ ਤੇ
ਪਰ ਜਾਲਿਮ ਤੈਨੂੰ ਨਹੀ ਕਹਿਣਾ
ਅਸੀਂ ਇਸ਼ਕ ਹਕੀਕੀ ਕੀਤਾ ਏ
ਪਰ ਇਜ਼ਹਾਰ ਲਕੋਈ ਬੈਠੇ ਹਾਂ
ਅਜਲਾਂ ਤੋਂ ਤੜਪਦੇ ਦਿਲ ਅੰਦਰ
ਤੇਰਾ ਪਿਆਰ ਲਕੋਈ ਬੈਠੈ ਹਾਂ |
ਅੱਜ ਗਲ ਵਿੱਚ ਪਾਟੀਆਂ ਲੀਰਾਂ ਨੇ
ਤੇ ਅੱਖੀਆਂ ਵਿੱਚ ਹੰਝੂ ਸੁੱਕਗੇ ਨੇ
ਲੋਕਾਂ ਭਾਣੇ ਮੈਂ ਪਾਗਲ ਹਾਂ
ਸਭ ਦਰਦ ਉਲਾਂਭੇ ਮੁੱਕਗੇ ਨੇ
ਪੱਪੂ ਨੂੰ ਕੋਈ ਵਰ ਮਿਲਿਆ
ਜਾਂ ਵਰ ਦੇ ਨਾਂ ਤੇ ਸਜ਼ਾ ਕੋਈ
ਲੀਰਾਂ ਦੀ ਬੁੱਕਲ ਵਿੱਚ ਖਬਰੇ
ਕੀ ਕਿਰਦਾਰ ਲਕੋਈ ਬੈਠੇ ਹਾਂ
ਅਜਲਾਂ ਤੋਂ ਤੜਪਦੇ ਦਿਲ ਅੰਦਰ
ਤੇਰਾ ਪਿਆਰ ਲਕੋਈ ਬੈਠੈ ਹਾਂ |