ਪਹਿਰ (ਕਵਿਤਾ)

ਦੇਵਿੰਦਰ ਦਿਲਰੂਪ   

Email: devinderdilroop@rediffmail.com
Address:
ਲੁਧਿਆਣਾ India
ਦੇਵਿੰਦਰ ਦਿਲਰੂਪ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬੜਾ ਲੰਬਾ ਇਹ ਪੈਂਡਾ ਏ
ਬੜੀ ਤੱਤੀ ਦੁਪਿਹਰ ਏ
ਰੁੱਖ, ਰਾਹੀ, ਪੰਛੀ ਨਾ
ਕੇਹਾ ਤੇਰਾ ਸ਼ਹਿਰ ਏ
ਝੁਲਸਦੀ ਰੇਤ ਦੇ ਕਣ
ਭਾਈਵਾਲ ਨੇ ਅੰਗਿਆਰਾਂ ਦੇ
ਢਾਹੁੰਦਾ ਪਿਆ ਸੂਰਜ
ਜ਼ਮੀਨ ਉਤੇ ਕਹਿਰ ਏ
ਸਰ ਸਰ ਹਵਾ ਆਵੇ
ਜਿਸਮਾਂ ਨੂੰ ਚੀਰੀ ਜਾਵੇ
ਤਪਦਾ ਸਮੁੰਦਰ ਏ ਜਾਂ
ਲਾਟਾਂ ਦੀ ਲਹਿਰ ਏ
ਕਦੇ ਤੇਰੇ ਪਿਆਰ ਦੀ ਸੀ
ਕਦੇ ਇਕਰਾਰ ਦੀ ਸੀ
ਅੱਜ ਨਹੀਂ ਛਾਂ ਕੋਈ
ਕਿਹੋ ਜਿਹਾ ਪਹਿਰ ਏ।