ਹਾਏ ਗਰਮੀ (ਕਵਿਤਾ)

ਮੁਹਿੰਦਰ ਸਿੰਘ ਘੱਗ   

Email: ghagfarms@yahoo.com
Phone: +1 530 695 1318
Address: Ghag farms 8381 Kent Avenue Live Oak
California United States
ਮੁਹਿੰਦਰ ਸਿੰਘ ਘੱਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਹਾਏ ਗਰਮੀ ਹਾਏ ਗਰਮੀ ਗਰਮੀ  
ਹਾਏ ਗਰਮੀ ਹਾਏ ਗਰਮੀ ਏਨੀ ਉਫ ਉਫ ਕਰਦੇ ਸਾਰੇ ਨੇ

ਧਰਤੀ ਤਪ ਗਈ ਅੰਬਰ ਤਪਿਆ ਤਪ ਗਏ ਚੰਨ ਤੇ ਤਾਰੇ ਨੇ

ਹਾਏ ਗਰਮੀ ਹਾਏ ਗਰਮੀ ਏਨੀ

ਹਾਏ ਗਰਮੀ ਹਾਏ ਗਰਮੀ ਗਰਮੀ  
ਦਿਨੇਂ ਵੀ ਗਰਮੀ ਰਾਤ ਵੀ ਗਰਮੀ ਪਾਰਾ ਜ਼ਰਾ ਨਾ ਲਹਿੰਦਾ

ਦਿਨੇ ਸੂਰਜ ਦੀਆਂ ਤਿੱਖੀਆਂ ਅੱਖੀਆਂ ਰਾਤ ਨੂੰ ਰੋਕਾ ਰਹਿੰਦਾ

ਬਿਜਲੀ ਦੇ ਕੁਨੈਕਸ਼ਨ ਟੁੱਟਦੇ ਏ.ਸੀ. ਵੀ ਥੱਕ ਹਾਰੇ ਨੇ

ਧਰਤੀ ਤਪ ਗਈ ਅੰਬਰ ਤਪਿਆ ਤਪ ਗਏ ਚੰਨ ਤੇ ਤਾਰੇ ਨਂੇ

ਹਾਏ ਗਰਮੀ  ਹਾਏ ਗਰਮੀ ਏਨੀ

ਹਾਏ ਗਰਮੀ ਹਾਏ ਗਰਮੀ ਗਰਮੀ 
ਇਕ ਗਰਮੀ ਅਸਮਾਨੋਂ ਪੈਂਦੀ ਪਿੰਡਾ ਲੂੰਹਦੀ ਜਾਵੇ

ਦੂਜੀ ਗਰਮੀਂ ਬੰਦਿਆਂ ਅੰਦਰ ਕੈਹਰ ਸਦਾ ਹੀ ਢ੍ਹਾਵੇ

ਦੋਹਾਂ ਹਥੋਂ ਸਤਿ'ਕੇ ਲੋਕੀਂ ਫਿਰਦੇ ਮਾਰੇ ਮਾਰੇ   ਨੇ

ਧਰਤੀ ਤਪ ਗਈ ਅੰਬਰ ਤਪਿਆ ਤਪ ਗਏ ਚੰਨ ਤੇ ਤਾਰੇ ਨੇ

ਹਾਏ ਗਰਮੀ  ਹਾਏ ਗਰਮੀ ਏਨੀ

ਹਾਏ ਗਰਮੀ ਹਾਏ ਗਰਮੀ ਗਰਮੀ 
ਲੇਖਕ ਵੀ ਗਰਮੀ ਵਿਚ ਆ ਕੇ ਚੁਂੰਜਾਂ ਜਦੋਂ ਲੜਾ ਬਹਿਂਦੇ ਨੇ

ਸਭਿਅਤਾ ਫਿਰ ਪਾਸੇ ਹੋ ਜਾਏ ਕੁੰਡ੍ਹੇ ਸਿੰਗ ਫਸਾ ਬਹਿਂਦੇ ਨੇ

ਅੰਦਰੋਂ ਅੰਦਰੀ ਲੋਕੀਂ ਹਸਦੇ ਆਖਣ ਬੜੇ ਨਕਾਰੇ ਨੇ

ਧਰਤੀ ਤਪ ਗਈ ਅੰਬਰ ਤਪਿਆ ਤਪ ਗਏ ਚਮਨ ਤੇ ਤਾਰੇ ਨੇ

ਹਾਏ ਗਰਮੀ ਹਾਏ ਗਰਮੀ ਏਨੀ

ਹਾਏ ਗਰਮੀ ਹਾਏ ਗਰਮੀ ਗਰਮੀ  
ਗਰਮੀ ਜਦੋਂ ਮਗਜ਼ ਚੜ੍ਹ ਜਾਂਦੀ ਆਗੂ ਬੇਕਾਬੂ ਹੋ ਜਾਂਦੇ

ਮੰਦਾ ਬੋਲਣੋ ਮੂਲ ਨ ਝਿਜਕਣ ਇਕ ਦੂਜੇ ਦੀਆਂ ਪਗਾਂ ਲਾਹੁੰਦੇ

ਧਰਮ ਅਸਥਾਨੀ ਹੋ ਕੇ 'ਕਠੇ ਬੋਲਣ ਬੋਲ ਕਰਾਰੇ ਨੇ

ਧਰਤੀ ਤਪ ਗਈ ਅੰਬਰ ਤਪਿਆ ਤਪ ਗਏ ਚੰਨ ਤੇ ਤਾਰੇ ਨੇ

ਹਾਏ ਗਰਮੀ  ਹਾਏ ਗਰਮੀ ਏਨੀ

ਹਾਏ ਗਰਮੀ ਹਾਏ ਗਰਮੀ ਗਰਮੀ


        

ਏ. ਸੀ. ਕਮਰਿਆਂ ਦੇ ਵਿਚ ਬੈਠੇ ਜੰਗਬਾਜ਼ ਖਾ ਜਾਂਦੇ ਗਰਮੀ

ਮਾਰ ਦੁਲੱਤੇ ਢਾਹੁੰਦੇ ਸਭ ਕੁਝ , ਮਨ ਵਿਚ ਕਦੇ ਨਾਂ ਆਵੇ ਨਰਮੀ

ਸੌ ਸੌ ਪਹਿਰਿਆਂ ਅੰਦਰ ਬੈਠੇ ਮਾਰਨ ਪਏ ਲਲਕਾਰੇ ਨੇ

ਧਰਤੀ ਤਪ ਗਈ ਅੰਬਰ ਤਪਿਆ ਤਪ ਗਏ ਚੰਨ ਤੇ ਤਾਰੇ ਨੇ

ਹਾਏ ਗਰਮੀ ਹਾਏ ਗਰਮੀ ਏਨੀ

ਹਾਏ ਗਰਮੀ ਹਾਏ ਗਰਮੀ ਗਰਮੀ 
ਜੰਗਬਾਜ਼ ਤਾਕਤ ਵਿਚ ਅੰਨ੍ਹੇ ਤਰਸ ਨਾ ਕਿਸੇ ਤੇ ਕਰਦੇ

ਜਦੋਂ ਇਹਨਾਂ ਦੀ ਜੀਭ ਹੈ ਹਿੱਲਦੀ ਪੁੱਤ ਬਿਗਾਨੇ ਮਰਦੇ

ਯੂ. ਐਨ.ਓ ਵੀ ਬੁਢੀ ਹੋ ਗਈ ਆਖਣ ਲੋਕੀਂ ਸਾਰੇ ਨੇ

ਧਰਤੀ ਤਪ ਗਈ ਅੰਬਰ ਤਪਿਆ ਤਪ ਗਏ ਚੰਨ ਤੇ ਤਾਰੇ ਨੇ

ਹਾਏ ਗਰਮੀ ਹਾਏ ਗਰਮੀ ਏਨੀ

ਹਾਏ ਗਰਮੀ ਹਾਏ ਗਰਮੀ ਗਰਮੀ  
ਹੁਣ ਤਾਂ ਜਾਗੋ ਸੁੱਤਿਓ ਲੋਕੋ ! ਜਾਗੇ ਬਿਨਾਂ ਨਾ ਸਰਨਾ

ਜੱੰਗਬਾਜ਼ਾਂ ਦੇ ਨੱਥ ਪਾਉਣ ਲਈ ਹੀਲਾ ਪਊ ਕੋਈ ਕਰਨਾ

ਘੱਗ ਜਾਗਦੇ ਸਦਾ ਹੀ ਜਿੱਤੇ ਸੁੱਤੇ ਸਦਾ ਹੀ ਹਾਰੇ ਨੇ

ਧਰਤੀ ਤਪ ਗਈ ਅੰਬਰ ਤਪਿਆ ਤਪ ਗਏ ਚੰਨ ਤੇ ਤਾਰੇ ਨ

ਹਾਏ ਗਰਮੀ ਹਾਏ ਗਰਮੀ ਏਨੀ

ਹਾਏ ਗਰਮੀ ਹਾਏ ਗਰਮੀ ਗਰਮੀ