ਅਣਖ ਆਨ (ਗੀਤ )

ਮੁਹਿੰਦਰ ਸਿੰਘ ਘੱਗ   

Email: ghagfarms@yahoo.com
Phone: +1 530 695 1318
Address: Ghag farms 8381 Kent Avenue Live Oak
California United States
ਮੁਹਿੰਦਰ ਸਿੰਘ ਘੱਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


clomid london

clomid manchester click clomid birmingham

Buy Amoxicillin uk

buy amoxicillin over the counter read buy amoxicillin over the counter
ਅਣਖ ਆਨ ਵਾਲਿਆ ਸਿਖੀ ਸ਼ਾਨ ਤੇਰੀ ਸਿੰਘਾ ਸਰਦਾਰਾ 
ਪੱਗ ਨੂੰ ਸੰਭਾਲ ਲੈ ਜਰਾ
ਤੇਰੀ ਅਣਖ ਨੂੰ ਅਜ ਹੈ ਵੰਗਾਰਿਆ 
ਪੱਗ ਨੂੰ ਸੰਭਾਲ ਲੈ ਜਰਾ
ਅਣਖ ਤੇਰੀ ਅਜ ਸਿੰਘਾ ਰੁਲਦੀ ਬਜ਼ਾਰਾਂ ਬਿਚ 
ਸ਼ਾਨ ਤੇਰੀ ਨੂੰ ਤੇਰਾ ਆਗੂ ਬੇਚੀ ਜਾ ਰਿਹਾ
ਕੁਰਸੀਆਂ ਦੇ ਪਿਛੇ ਲਗੀ ਦੌੜ ਤੇਰੇ ਆਗੂਆਂ ਦੀ
ਝੂਠ ਮੂਠ ਬੋਲ ਕੇ ਦੁਫਾੜ ਇਹਨਾਂ ਪਾ ਲਿਆ
ਜਥੇਦਾਰ ਬਣਿਆ ਵਣਜਾਰਾ
 ਪੱਗ ਨੂੰ ਸੰਭਾਲ ਲੈ ਜਰਾ
ਅਣਖ ਆਨ ਵਾਲਿਆ ਸਰਦਾਰਾ……
ਛੱਡ ਕੇ ਗੁਰੂ ਦਾ ਲੜ ਸਾਧਾਂ ਪਿਛੇ ਭਜਾ ਫਿਰੇਂ
ਡੇਰਿਆਂ ਜਠੇਰਿਆਂ ਨੇ ਤੈਨੂੰ ਭਰਮਾ ਲਿਆ
ਇਕ ਨਹੀਂ ਦੋ ਨਹੀਂ ਕੋHਤਰੀ ਦੀ ਗੱਲ ਕਰੇਂ
ਕਿਦਾਂ ਗੁਰਬਾਣੀ ਨੂੰ ਵਪਾਰ ਹੀ ਬਣਾ ਲਿਆ
ਲੜਨ ਘੁਲਣ ਨੂੰ ਹੀ ਛਡ ਦਾ ਜੈਕਾਰਾ
 ਪੱਗ ਨੂੰ ਸੰਭਾ ਲੈ ਜਰਾ
ਅਣਖ ਆਨ ਵਾਲਿਆ ਸਰਦਾਰਾ
ਗੁਰੂ ਦੀ ਹਜ਼ੂਰੀ ਵਿਚ ਤਿਖੇ ਤਿਖੇ ਬੋਲ ਬੋਲੇਂ
ਗੁਰੂ ਦੀ ਹਜ਼ੂਰੀ ਵਿਚ ਤੇਗ ਵੀ ਉਠਾ ਲਵੇਂ
ਹਾਸੋ ਹੀਣੀ ਬਣ ਜਾਂਦੀ ਪੱਗ ਦੀ ਵੀ ਗੱਲ ਸਾਡੀ
ਹਥ ਇਕ ਦੂਸਰੇ ਦੀ ਪੱਗ ਨੂੰ ਜਾਂ ਪਾ ਲਵੇਂ
ਮਿਲਵੇ ਕੀ ਮੈਹਮਾਂ ਨਾਲ ਬਰਕਤਾਂ ਦੀ ਝੜੀ ਲੱਗੂ
ਪਾ ਲੈ ਈਰਖਾ ਤੋਂ ਘੱਗ ਛੁਟਕਾਰਾ
ਪੱਗ ਨੂੰ ਸੰਭਾਲ ਲੈ ਜਰਾ
ਅਣਖ ਆਨ ਵਾਲਿਆ ਸਰਦਾਰਾ