ਇਨਾਮ (ਕਹਾਣੀ)

ਦਰਸ਼ਨ ਨੱਤ    

Email: darshannat@yahoo.com
Address:
United States
ਦਰਸ਼ਨ ਨੱਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


Buy Amoxicillin uk

amoxicillin 500 mg capsules sharpcoders.org buy amoxicillin
ਪਤਾ ਸੀ ਦੱਸਣਾ ਤਾਂ ਪੈਣਾ ਹੀ ਸੀ ।ਦੱਸੇ ਬਿਨਾ ਸਰਨਾ ਨਹੀਂ ਸੀ ।ਗੱਲ ਈ ਅਜਿਹੀ ਸੀ ।ਪਰ ਸਿੱਧਾ ਦੱਸਣਾ ਮੁਸ਼ਕਲ ਸੀ । ਮੁਸ਼ਕਲ ਈ ਨਹੀਂ ਅਸੰਭਵ ਸੀ।ਭੜੱਕ ਦੇਕੇ ਸਿੱਧੀ ਮੂੰਹੋਂ ਕੱਢਣ ਵਾਲੀ ਗੱਲ ਨਹੀਂ ਸੀ ਇਹ।ਤਰੀਕੇ ਨਾਲ ਦੱਸਣੀ ਪੈਣੀ ਸੀ।ਪਰ ਦੱਸੇ ਕੌਣ?ਸਭ ਤੋਂ ਨੇੜਲਾ ਤਾਂ ਉਹੀ ਸੀ।ਜੇਰਾ ਕਰਕੇ ਕੁਲਾਰ ਦੇ   ਮੁੰਡੇ ਨਾਲ ਗੱਲ ਕੀਤੀ।ਪਰ ਇਹ ਥੋੜ੍ਹਾ ਪਤਾ ਸੀ ਉਹ ਏਨਾ ਸਵੇਰੇ ਸਵੇਰੇ ਈ ਆ ਧਮਕਣਗੇ।ਅਮਰੀਕਾ,ਕੈਨੇਡਾ ਵਰਗੇ ਏਹਨਾ ਮੁਲਕਾਂ ‘ਚ ਨਹੀਂ ਛੁੱਟੀ ਵਾਲੇ ਦਿਨ ਡਿਸਟਰਬ ਕਰਦਾ ਕੋਈ ਕਿਸੇ ਨੂੰ ਏਨਾ ਜਲਦੀ।ਹੁਣ ਤਾਂ ਆਪਣੇ ਦੇਸ ‘ਚ ਵੀ ਲੋਕ ਖ਼ਿਆਲ ਰਖਦੇ ਹਨ।ਫ਼ਿਰ ਉਹ ਤਾਂ ਰਾਜਧਾਨੀ ਵਾਲੇ ਸ਼ਹਿਰ ਰਹਿੰਦੇ ਹਨ।ਪਰ ਅਜਿਹੀ ਗੱਲ ਸੁਣ ਕੇ ਟੇਕ ਥੋੜ੍ਹਾ ਆਉਂਦੀ ਹੈ-ਉਹ ਵੀ ਮਾਪਿਆਂ ਨੂੰ।‘ਨਾਲੇ ਮੇਰ ਕਰ ਕੇ ਆ ਗਏ ਹੋਣਗੇ’ ਉਹਨੇ ਸੋਚਿਆ ਤੇ ਘਰ ਵਾਲੀ ਦੇ ਕੰਨ ‘ਚ ਦੱਸਣ ਲੱਗਾ।
   ਕੁਲਾਰ ਨੂੰ ਉਹ ਕਦੋਂ ਕੁ ਤੋਂ ਜਾਣਦਾ ਸੀ-ਜ਼ਿਹਨ ਤੇ ਜ਼ੋਰ ਪਾ ਕੇ ਉਹ ਸੋਚਣ ਲੱਗਾ,ਪਰ ਕੁਝ ਥਹੁ ਪਤਾ ਨਾ ਲੱਗਿਆ।ਸਭ ਕੁਝ ਧੁੰਦਲਾ ਜਿਹਾ ਸੀ।ਹਾਂ ਏਨਾ ਕੁ ਯਾਦ ਆਇਆ ਕਿ ਜਦ ਉਹ ਦਸਵੀਂ ਦੇ ਇਮਤਿਹਾਨ ਤੋਂ ਵਿਹਲਾ ਹੋਇਆ ਤਾਂ ਇੱਕ ਦਿਨ ਸਾਈਕਲ ਚੁੱਕ ਕੇ ਨਾਨਕੀਂ ਚਲਿਆ ਗਿਆ।ਸ਼ਾਮ ਨੂੰ ਮਾਮੀ ਦਾ ਭਤੀਜਾ ਵੀ ਆ ਗਿਆ।ਉਹ ਸਾਹਿਤ ਨੂੰ ਮੂੰਹ ਮਾਰਦਾ ਸੀ ਤੇ ਗੀਤ ਲਿਖਦਾ ਸੀ -ਜਿੁਹੋ ਜਿਹੇ ਉਸ ਉਮਰ ਵਿੱਚ ਮੁੰਡੇ ਖੁੰਡੇ ਲਿਖ ਸਕਦੇ ਹੋਣਗੇ।ਪਰ ਉਸ ਲਈ ਤਾਂ ਇਹ ਅਸਲੋਂ ਹੀ ਨਵੀਆਂ ਗੱਲਾਂ ਸਨ।ਉਸਨੂੰ ਤਾਂ ਹਿਸਾਬ,ਜੁਗ਼ਰਾਫ਼ੀਏ ਤੇ ਸਾਇੰਸ,ਡਰਾਇੰਗ ਤੋਂ ਅੱਗੇ ਕਿਸੇ ਗੱਲ ਦਾ ਪਤਾ ਹੀ ਨਹੀਂ ਸੀ।ਉਹ ਤਾਂ ਸੋਚਦਾ ਸੀ ਕਿੱਸੇ,ਕਹਾਣੀਆਂ ਪਤਾ ਨਹੀਂ ਕਿਹੜੀ ਦੁਨੀਆਂ ਦੇ ਲੋਕ ਲਿਖਦੇ ਹੋਣਗੇ।ਇਹ ਹੱਡ-ਮਾਸ ਦਾ,ਉਸ ਦੇ ਸਾਹਮਣੇ ਬੈਠਾ ‘ਲੇਖਕ’,ਉਸ ਲਈ ਅਚੰਭੇ ਤੋਂ ਘੱਟ ਨਹੀਂ ਸੀ।ਉਸਨੇ, ਉਹਨੂੰ ਵੀ  ਤੁਕਾਂ ਜੋੜਨੀਆਂ ਸਿਖਾਈਆਂ ਸਨ।ਇੁਸਤੋਂ ਹੀ ਉਸਨੂੰ ਯਾਦ ਆਇਆ ਕਿ ਕੁਲਾਰ ਇਸੇ ‘ਲੇਖ਼ਕ’ਦੇ ਪਿੰਡਾਂ ਵੱਲ ਦਾ ਹੀ ਸੀ –ਉਸਦਾ ਗੂੜ੍ਹਾ ਦੋਸਤ ਤੇ ਲਗਭਗ ਉਸੇ ਹੀ ਉਮਰ ਦਾ।ਮਾਮੀ ਦੇ ਇਸੇ ਭਤੀਜੇ ਨੇ ਹੀ ਆਪਣੇ ਦੋਸਤ ਕੁਲਾਰ ਨਾਲ ਉਸਦੀ ਜਾਣ-ਪਛਾਣ ਕਰਵਾਈ ਸੀ।ਉਨ੍ਹੀ ਦਿਨੀ ਪ੍ਰਗਤੀਸ਼ੀਲ ਪੰਜਾਬੀ ਸਾਹਿਤਕਾਰ ਦੇ ਤੌਰ ਤੇ ਕੁਲਾਰ ਚੰਗੀ ਤਰਾਂ ਜਾਣਿਆ ਜਾਣ ਲੱਗ ਪਿਆ ਸੀ। ਫਿਰ ਹੋਰ ਜਾਣ-ਪਛਾਣ ਵਧਣ ਤੇ ਉਹ ਆਪ ਵੀ ਕਦੇ ਕਦੇ ਕੁਲਾਰ ਦੇ ਘਰ ਆਉਣ ਜਾਣ ਲੱਗਿਆ।
     ਜਦ ਕਦੇ ਉਸ ਨੂੰ ਕੁਲਾਰ ਦੇ ਘਰ ਠਹਿਰਨਾ ਪੈ ਜਾਂਦਾ ਤਾਂ ਮਿਸਿਜ਼  ਕੁਲਾਰ, ਖਾਣੇ ਵੇਲੇ, ਰਸੋਈ ਵਿਚ ਰੋਟੀ ਪਕਾਉਂਦੇ ਤੇ ਉਨ੍ਹਾਂ ਦੀ ਛੋਟੀ ਬੇਟੀ, ਸੰਜਨਾ, ਗਰਮ ਗਰਮ ਫ਼ੁਲਕੇ ਉਸਦੀ ਪਲੇਟ ਵਿੱਚ ਰੱਖਦੀ। ਦੋ ਫ਼ੁਲਕਿਆਂ ਤੋਂ ਬਾਦ ਉਹ ਹੱਥ ਖੜ੍ਹੇ ਕਰ ਦਿੰਦਾ ਤਾਂ ਸੰਜਨਾ ਉਸਨੂੰ ਹੋਰ ਫੁਲਕਾ ਦੇਣ ਦੀ ਜ਼ਿਦ ਕਰਦੀ- ਪਰ 
ਉਹ ਆਪੇ ਨਿਸ਼ਚਿਤ ਕੀਤੀ ਦੋ ਫੁਲਕਿਆਂ ਦੀ ਹੱਦ ਕਦੇ ਪਾਰ ਨਾ ਕਰਦਾ। ਇੱਕ ਵਾਰ ਅਚਾਨਕ ਉਸ ਨੂੰ ਰਾਜਧਾਨੀ ਕਿਸੇ ਜ਼ਰੂਰੀ ਕੰਮ ਜਾਣਾ ਪੈ ਗਿਆ।ਕੰਮ ਜ਼ਰਾ ਦੇਰ ਨਾਲ ਖ਼ਤਮ ਹੋਇਆ ਤਾਂ ਉਸ ਨੇ ਕੁਲਾਰ ਦੇ ਘਰ ਦਾ ਬੂਹਾ ਜਾ ਖੜਕਾਇਆ। ਬੂਹਾ ਸੰਜਨਾ ਨੇ ਖੋਲ੍ਹਿਆ। ਅੰਦਰੋਂ ਕੁਲਾਰ ਦੀ ਅਵਾਜ਼ ਆਈ ‘‘ਕੌਣ ਆਇਐ, ਸੰਜਨਾ?” ਸੰਜਨਾ ਉਸਨੂੰ ਦੇਖ ਕੇ ਮੁਤਰ ਮੁਤਰ ਝਾਕਣ ਲੱਗੀ, ਤੇ ਫਿਰ ਅਚਾਨਕ ਬੋਲੀ, ‘‘ਦੋ ਫ਼ੁਲਕਿਆਂ ਵਾਲੇ ਅੰਕਲ ਆਏ ਨੇ, ਡੈਡੀ।’’ ਸੁਣ ਕੇ ਉਸਨੂੰ ਜਿਵੇਂ ਆਪਣੇ ਕੰਨਾਂ ’ਤੇ ਵਿਸ਼ਵਾਸ਼ ਹੀ ਨਾ ਆਇਆ।
ਤਾਂ ਇਹ ਨਾਂ ਸੀ ਉਸਦਾ ਕੁਲਾਰ ਦੇ ਘਰੇ। ਉਹ ਦਿਨ ਤੇ ਆਹ ਦਿਨ। ਫਿਰ ਜਦ ਵੀ ਕਦੇ ਸੰਜਨਾ ਉਸਦੇ ਸਾਹਮਣੇ ਹੁੰਦੀ  ਤਾਂ ਉਸਨੂੰ ਸੰਜਨਾ ਦੇ ਚਿਹਰੇ ਤੋਂ ਪਾਰ, ਆਸਮਾਨ ਵਿੱਚ ਦੋ ਫ਼ੁਲਕੇ ਲਟਕੇ ਹੋਏ ਨਜ਼ਰ ਆਉਂਦੇ।

ਇੱਕ ਵਾਰ ਰਾਜਧਾਨੀ ਵਿੱਚ ਉਸ ਦੇ ਬਾਹਰ ਰਹਿੰਦੇ ਇੱਕ ਦੋਸਤ ਨੇ ਸਮਾਗਮ ਕਰਕੇ ਆਪਣੀ ਵਿੱਛੜੀ ਹੋਈ ਪਤਨੀ ਦੀ ਯਾਦ ਵਿੱਚ ਪ੍ਰਸਿੱਧ ਸਾਹਿਤਕਾਰ  ਪੰਛੀ ਜੀ ਨੂੰ ਸਨਮਾਨ ਦੇਣ ਦਾ ਪ੍ਰੋਗਰਾਮ ਬਣਾਇਆ।ਐਨ ਮੌਕੇ ਤੇ ਦੋਸਤ ਨੇ ਫ਼ੋਨ ਕਰ ਕੇ ਕਹਿ ਦਿੱਤਾ ਕਿ ਕਿਸੇ ਅਤੀ ਜ਼ਰੂਰੀ ਕੰਮ ਕਰਕੇ ਉਸ ਦਾ ਆਉਣਾ ਮੁਸ਼ਕਲ ਹੈ,ਉਹ ਹੀ ਕਿਵੇਂ ਨਾ ਕਿਵੇਂ ਇਹ ਸਮਾਗਮ ਕਰਵਾਉਣ ਦਾ ਜ਼ਿੰਮਾ ਲਵੇ।ਉਸ ਤੋਂ ਇਨਕਾਰ ਨਾ ਹੋ ਸਕਿਆ।ਸਨਮਾਨ-ਪੱਤਰ ਤੇ ਸਮਾਗਮ ਸਬੰਧੀ ਹੋਰ ਹਰ ਤਰਾਂ ਦੇ ਪ੍ਰਬੰਧ ਲਈ ਉਸ ਨੇ ਕੁਲਾਰ ਨੂੰ ਨਾਲ ਤਿਆਰ ਕਰ ਲਿਆ ਤੇ ਤੁਰੰਤ ਸਾਰੇ ਇੰਤਜ਼ਾਮ ਕਰਨ ਦੀ ਬੇਨਤੀ ਕੀਤੀ।ਸਮਾਗ਼ਮ ਕਿਸੇ ਲੇਖ਼ਕ ਦੇ ਫ਼ਾਰਮ-ਹਾਊਸ ਤੇ ਕਰਾਏ ਜਾਣ ਦਾ ਪ੍ਰੋਗਰਾਮ ਬਣਾਇਆ ਗਿਆ।ਸਮਾਗਮ ਤੋਂ ਪਹਿਲੀ ਰਾਤ ਉਹ ਕੁਲਾਰ ਕੋਲ ਜਾ ਠਹਿਰਿਆ। ਉਸ ਦੇ ਲੰਗਰ ’ਚੋ,ਂ ਆਪਣੇ ਨਿਸ਼ਚਿਤ ਦੋ ਫ਼ੁਲਕੇ ਛਕ ਕੇ ਵਿਹਲਾ ਹੋਇਆ ਤਾਂ ਕੁਲਾਰ ਨੇ ਉਸਨੂੰ ਫ਼ਿਕਰ ਜਿਹੇ ਨਾਲ ਦੱਸਿਆ ਕਿ ਪੰਛੀ ਜੀ ਨੂੰ ਦਿੱਤੇ ਜਾਣ ਵਾਲੇ ਸਨਮਾਨ-ਪੱਤਰ ਦਾ ਖ਼ਰੜਾ ਤਾਂ ਉਸ ਨੇ ਤਿਆਰ ਕਰ ਲਿਆ ਸੀ, ਪਰ ਕਿਸੇ ਕਾਰਨ ਉਹ ਛਪ ਨਹੀਂ ਸੀ ਸਕਿਆ। ਹੁਣ ਕੀ ਹੋ ਸਕਦਾ ਸੀ। ਉਹ ਤੇ ਕੁਲਾਰ ਸੋਚਾਂ ਦੇ ਘੋੜੇ ਦੁੜਾਉਣ ਲੱਗੇ। ਅਚਾਨਕ ਕੁਲਾਰ ਨੇ ਉਸਨੂੰ ਕਿਹਾ ਕਿ ਕਿਉਂਕਿ ਉਸਦੀ ਤਾਂ ਲਿਖਾਈ ਹੀ ਛਾਪੇ ਵਰਗੀ ਹੈ, ਇਸ ਲਈ ਸਨਮਾਨ-ਪੱਤਰ ਨੂੰ ਉਹ ਪੂਰਾ ਜ਼ੋਰ ਲਾ ਕੇ, ਮੋਤੀਆਂ ਵਰਗੇ ਅੱਖਰਾਂ ਵਿੱਚ ਲਿਖ ਲਵੇ।ਲਿਖਾਈ ਤਾਂ ਕੁਲਾਰ ਦੀ ਆਪਣੀ ਵੀ ਘੱਟ ਖੁਸ਼ਖ਼ੱਤ ਨਹੀਂ ਸੀ ਪਰ ਉਸਨੇ ਫੂਕ ਵਿੱਚ ਆ ਕੇ ਕੰਮ ਸ਼ੁਰੂ ਕਰ ਦਿੱਤਾ ਤੇ ਗਈ ਰਾਤ ਤੱਕ ਕੰਮ ਮੁਕਾ ਕੇ ਸੌਂ ਗਿਆ। ਪਰ ਸਨਮਾਨ-ਪੱਤਰ ਨੂੰ ਸ਼ੀਸ਼ੇ ਦੇ ਫਰੇਮ ਵਿੱਚ ਜੜਨਾ ਹਾਲੀਂ ਬਾਕੀ ਸੀ। ਸਵੇਰੇ ਜਾਗ ਜ਼ਰਾ ਚਿਰਕੇ ਖੁੱਲ੍ਹੀ। ਉਨ੍ਹਾਂ ਨੂੰ ਸਮਾਗ਼ਮ ਤੇ ਲਿਜਾਣ ਲਈ ਸ਼ਾਮ ਸਿੰਘ, ਪੰਛੀ ਜੀ ਸਮੇਤ ਗੇਟ ਤੋਂ ਬਾਹਰ, ਕਾਰ ਦਾ ਹਾਰਨ ਤੇ ਹਾਰਨ ਮਾਰੀ ਜਾ ਰਿਹਾ ਸੀ। ਉਹ ਕਾਹਲੀ ਨਾਲ ਤਿਆਰ ਹੋ ਕੇ ਚੱਲ ਪਏ। ਸਮਾਗ਼ਮ ਵਾਲੀ ਥਾਂ ਤੇ ਪੁੱਜੇ ਤਾਂ ਲੋਕ ਹੁੰਮ ਹੁੰਮਾ ਕੇ ਪਹਿਲਾਂ ਹੀ ਪਹੁੰਚੇ ਹੋਏ ਸਨ-ਰਾਜਧਾਨੀ ਦੇ ਲਗਭਗ ਸਾਰੇ ਪੰਜਾਬੀ ਲੇਖਕ ਪਹੁੰਚ ਗਏ ਸਨ। ਕੁਲਾਰ ਨੇ ਭੱਜ ਕੇ ਮਾਈਕ ਸੈੱਟ ਕੀਤਾ ਤੇ ਕਿਸੇ ਨੂੰ ਬੋਲਣ ਲਈ ਕਹਿ ਕੇ ਉਸ ਨੂੰ ਇਸ਼ਾਰਾ ਕੀਤਾ ਕਿ ਉਹ ਦਰਖ਼ਤਾਂ ਤੋਂ ਪਾਰ, ਮੂਲੀਆਂ ਦੇ ਉੱਚੇ ਉੱਚੇ ਪੱਤਿਆਂ ਵਾਲੇ ਖੇਤ ਵਿੱਚ ਲੁਕ ਕੇ, ਸਨਮਾਨ ਪੱਤਰ ਨੂੰ ਫਿੱਟ ਕਰ ਲਵੇ। ਉਸਦੇ ਹੱਥ ਪੈਰ ਫੁੱਲ ਰਹੇ ਸਨ। ਕੁਲਾਰ ਉਸਦੀ ਉਡੀਕ ਵਿੱਚ, ਕਿਸੇ ਨਾ ਕਿਸੇ ਨੂੰ ਸਟੇਜ ਤੇ ਬੁਲਾ ਕ,ੇ ਬੁੱਤਾ ਸਾਰੀ ਜਾ ਰਿਹਾ ਸੀ। ਪਰ ਸਨਮਾਨ-ਪੱਤਰ ਦੇਣ ਦੀ ਰਸਮ ਨੂੰ ਹੋਰ ਕਿੰਨੀ ਕੁ ਦੇਰ ਟਾਲਿਆ ਜਾ ਸਕਦਾ ਸੀ। ਹਾਰ ਕੇ ਕੁਲਾਰ ਨੇ ਸਟੇਜ ਤੋਂ ਐਲਾਨ ਕਰ ਦਿੱਤਾ ਕਿ ਹੁਣ ਪੰਛੀ ਜੀ ਨੂੰ ਸਨਮਾਨ- ਪੱਤਰ ਭੇਟ ਕੀਤਾ ਜਾਵੇਗਾ। ਉਸਨੂੰ ਹੱਥਾਂ ਪੈਰਾਂ ਦੀ ਪਈ ਹੋਈ ਸੀ। ਖ਼ੈਰ, ਕਿਸੇ ਨਾ ਕਿਸੇ ਤਰ੍ਹਾਂ ਕੰਮ ਪੂਰਾ ਕਰਕੇ ਸਟੇਜ ਵੱਲ ਨੂੰ ਵਧਿਆ ਤਾਂ ਅੱਗੋਂ ਇੱਕ ਹੋਰ ਘੜੰਮ ਚੌਧਰੀ ਉਸਦਾ ਰਾਹ ਰੋਕ ਕੇ ਖੜ੍ਹਾ ਹੋ ਗਿਆ ਤੇ ਪੁੱਛਣ ਲੱਗਾ ਕਿ ਜਦ ਸਾਰੇ ਲੋਕ ਸਮਾਗ਼ਮ ਵਿੱਚ ਸਨ ਤਾਂ ਉਹ ਏਧਰ ਮੂਲੀਆਂ ਵੱਲ ਕੀ ਕਰ ਰਿਹਾ ਸੀ।ਉਹ ਕੋਈ ਅੱਲ-ਪਟੱਲ ਜਿਹਾ ਮਾਰਕੇ ਉਸਤੋਂ ਵਿਹਲਾ ਹੋਇਆ ਤੇ ਸਨਮਾਨ-ਪੱਤਰ ਕੁਲਾਰ ਦੇ ਹਵਾਲੇ ਕੀਤਾ। ਉਸਦਾ ਸਾਹ ਨਾਲ ਸਾਹ ਨਹੀਂ ਸੀ ਰਲਦਾ।
ਕਿਸੇ ਸਾਹਿਤਕ ਰਸਾਲੇ ਨ,ੇ ਪੰਜਾਬੀ ਲੇਖਕਾਂ ਦੀਆਂ ਪਤਨੀਆਂ ਤੋਂ ਆਪਣੇ ਪਤੀਆਂ ਬਾਰੇ ਲਿਖਵਾਉਣ ਦੀ ਲੜੀ ਤੋਰੀ ਤਾਂ ਸ਼੍ਰੀਮਤੀ ਕੁਲਾਰ ਦੀ ਵਾਰੀ ਵੀ ਆਈ। ਹੋਰਨਾਂ ਗੱਲਾਂ ਤੋਂ ਇਲਾਵਾ ਉਨ੍ਹਾਂ ਨੇ ਜ਼ਿਕਰ ਕੀਤਾ ਕਿ ਗੁਰਪ੍ਰੀਤ ਹੋਰਾਂ ਦੇ ਮਿੱਤਰਾਂ ਵਿਚੋਂ ਦੋ ਮਿੱਤਰ ਅਜਿਹੇ ਹਨ ਜਿਹੜੇ, ਉਨ੍ਹਾਂ ਦੇ ਘਰੋਂ ਜਾਣ ਵੇਲੇ, ‘ਰੋਕ ਕਰਨ’ ਵਾਂਗੂੰ, ਆਪਣੀ ਦੋਸਤੀ ਦੀ ਸੋਟੀ ਉੱਥੇ ਛੱਡ ਜਾਂਦੇ ਹਨ ਤੇ ਫੇਰ ਵਰ੍ਹੇ-ਛਿਮਾਹੀ ਇਹ ਦੇਖਣ ਲਈ ਗੇੜਾ ਮਾਰਦੇ ਰਹਿੰਦੇ ਹਨ ਕਿ ਉਹ ਸੋਟੀ ਹਾਲੀਂ ਵੀ ਉਥੇ ਹੈ ਜਾਂ ਨਹੀਂ। ਉਨ੍ਹਾ ਵਿਚੋਂ ਇੱਕ ਪ੍ਰਸਿਧ ਨਾਵਲਿਸਟ ਸੀ ਤੇ ਦੂਜਾ ਉਹ ਆਪ। ਉਸਨੇ ਪੜ੍ਹਿਆ ਤਾਂ ਉਸਨੂੰ ਆਪਣਾ ਆਪ ਵੱਡਾ ਵੱਡਾ ਹੋ ਗਿਆ ਲੱਗਿਆ।
ਉਸ ਦੇ ਕਾਲਜ ਵੇਲੇ ਦੇ ਇੱਕ ਪ੍ਰੋਫ਼ੈਸਰ ਸਾਹਿਬ ਨੂੰ ਗ਼ਦਰੀ ਬਾਬਿਆਂ ਅਤੇ ਹੋਰ ਦੇਸ਼-ਭਗਤਾਂ ਬਾਰੇ ਖੋਜ ਕਰਨ       ਦਾ ਸ਼ੌਕ ਸੀ।ਉਸਦੀ ਆਪਣੀ ਵੀ ਇਸ ਪਾਸੇ ਕਾਫ਼ੀ ਦਿਲਚਸਪੀ ਸੀ।ਇਸ ਕੰਮ ਵਿੱਚ ਉਹ ਵਿਤ-ਮੂਜਬ ਪ੍ਰੋਫ਼ੈਸਰ ਸਾਹਿਬ ਦੀ ਸਹਾਇਤਾ ਕਰਦਾ ਰਹਿੰਦਾ ਸੀ।

ਪ੍ਰੋ: ਸਾਹਿਬ ਨੂੰ ਕਿਧਰੋਂ ਸੂਹ ਮਿਲੀ ਕਿ ਸ਼ਹੀਦ ਭਗ਼ਤ ਸਿੰਘ ਸਬੰਧੀ ਇੱਕ ਅਸਲੀ ਫੋਟੋ ਦੀ ਇੱਕ ਕਾਪੀ ਇੱਕ ਪੁਰਾਣੇ ਇਨਕਲਾਬੀ ਘੁਲਾਟੀਏ, ਗੁਰਪ੍ਰੀਤ ਕੁਲਾਰ ਹੋਰਾਂ ਨੂੰ ਦੇ ਗਏ ਸਨ। ਉਨ੍ਹਾਂ ਨੂੰ ਅੱਚਵੀ ਲੱਗ ਗਈ। ਕੁਲਾਰ ਨਾਲ ਉਸਦੇ ਸਬੰਧਾਂ ਦਾ ਉਨ੍ਹਾਂ ਨੂੰ ਪਤਾ ਸੀ ਤੇ ਉਨ੍ਹਾਂ ਨੇ ਉਸਦੀ ਡਿਊਟੀ ਲਾ ਦਿੱਤੀ ਕਿ ਕੁਲਾਰ ਤੋਂ ਇਹ ਫੋਟੋ ਪ੍ਰਾਪਤ ਕਰਕੇ, ਉਨ੍ਹਾਂ ਤੀਕ ਪੁਚਾਉਣਾ ਉਸਦੀ ਜ਼ਿੰਮੇਵਾਰੀ ਹੈ। ਉਸਨੇ ਕੁਲਾਰ ਨਾਲ ਸੰਪਰਕ ਕੀਤਾ ਤਾਂ ਕੁਲਾਰ ਨੇ ਸਵੀਕਾਰ ਕਰ ਲਿਆ ਕਿ ਉਸਦੀ ਸੂਚਨਾ ਬਿਲਕੁਲ ਠੀਕ ਹੈ। ਉਸਨੇ ਕਿਹਾ ਕਿ ਫੋਟੋ ਉਸ ਦੇ ਰੀਕਾਰਡ ਵਿੱਚ ਕਿਧਰੇ ਉੱਪਰ ਹੇਠਾਂ ਹੋ ਗਈ ਹੈ। ਉਹ ਮਿਲਨ ਤੇ ਦੱਸੇਗਾ। ਉਸਨੂੰ ਲੱਗਿਆ ਉਹ, ਫੋਟੋ ਉਸਨੂੰ ਦੇਣਾ ਨਹੀਂ ਸੀ ਚਾਹੁੰਦਾ। ਪਰ ਉਸਨੇ ਕੋਸ਼ਿਸ਼ ਬਦਸਤੂਰ ਜਾਰੀ ਰੱਖੀ। ਇਸ ਦੌਰਾਨ ਕੁਲਾਰ ਨੇ ਇਸ ਫੋਟੋ ਅਤੇ ਉਸਦੇ ਆਪਣੇ ਤੱਕ ਪਹੁੰਚਣ ਬਾਰ,ੇ ਇੱਕ ਵਿਸਤ੍ਰਿਤ ਲੇਖ ਲਿਖਿਆ ਤੇ ਫ਼ੋਟੋ ਸਹਿਤ ਪ੍ਰੈਸ ਵਿਚ ਛਪਵਾ ਦਿੱਤਾ। ਇਸ ਵਿੱਚ ਉਸਦਾ ਤੇ ਪ੍ਰੋਫ਼ੈਸਰ ਸਾਹਿਬ ਦਾ ਜ਼ਿਕਰ ਵੀ ਕੀਤਾ ਤੇ ਫ਼ੋਟੋ ਦੀਆਂ ਦੋ ਕਾਪੀਆਂ, ਉਸ ਲਈ ਤੇ ਪ੍ਰੋ. ਸਾਹਿਬ ਲਈ ਭੇਜ ਦਿੱਤੀਆਂ। ਉਸਦੀ ਜਾਨ ਵਿਚ ਜਾਨ ਆਈ।
        ਕੁਲਾਰ ਦੇ ਬੇਟੇ  ਦੀ ਸ਼ਾਦੀ ਦੇ ਸਿਲਸਿਲੇ ਵਿੱਚ ਉਨ੍ਹਾਂ ਨੇ ਆਪਣੇ ਘਰ ਅਖੰਡ-ਪਾਠ ਰੱਖਿਆ ਤਾਂ ਅਚਾਨਕ ਕੁਲਾਰ ਨੂੰ ਕਿਸੇ ਸਾਹਿਤਕ ਸਮਾਗ਼ਮ ‘ਤੇ ਜਾਣਾ ਪੈ ਗਿਆ। ਸਬੱਬੀਂ ਹੀ ਉਸ ਵੇਲੇ ਉਹ, ਉਨ੍ਹਾਂ ਦੇ ਘਰ ਚਲਾ ਗਿਆ। ਕਈ ਜ਼ਰੂਰੀ ਰਸਮਾਂ ’ਚ ਉਸਨੇ ਕੁਲਾਰ ਦੇ ਸਬਸਟੀਚਿਊਟ ਦੇ ਤੌਰ ਤੇ ਬੁੱਤਾ ਸਾਰਿਆ। ਉਸਨੂੰ ਬੜਾ ਮਾਣ ਜਿਹਾ ਮਹਿਸੂਸ ਹੋਇਆ।
      ਇੱਕ ਵਾਰ ਉਹ ਅਮਰੀਕਾ ਤੋਂ ਇੰਡੀਆ ਪਹੁੰਚਿਆ ਤਾਂ ਕੁਲਾਰ  ਨੂੰ ਸਾਹਿਤ ਅਕਾਦਮੀ ਵਲੋਂ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ। ਉਹ ਆਪਣੇ ਪੰਜਾਬ ਵਿਚਲੇ ਪਿੰਡ ਗਿਆ ਹੋਇਆ ਸੀ। ਕਈ ਦਿਨ ਉਸਨੂੰ ਇਸ ਖ਼ਬਰ ਦਾ ਪਤਾ ਹੀ ਨਾ ਲੱਗਿਆ। ਵਾਪਸ ਮੁੜਿਆ ਤਾਂ ਅਖ਼ਬਾਰ ਵਿੱਚੋਂ ਕੁਲਾਰ   ਨੂੰ  ਸਾਹਿਤ ਅਕਾਦਮੀ   ਦੇ ਪੁਰਸਕਾਰ ਦਿੱਤੇ ਜਾਣ ਦਾ ਪਤਾ ਲੱਗਿਆ। ਸ਼ਾਮ ਤੱਕ ਸਭ ਵਧਾਈਆਂ ਦੇ ਚੁੱਕੇ ਸਨ। ਉਸਨੂੰ ਬੜੀ ਸ਼ਰਮ ਮਹਿਸੂਸ   ਹੋਈ। ਕੁਲਾਰ ਨੂੰ ਉਸਦੇ ਇੰਡੀਆ ਆਉਣ ਦਾ ਪਤਾ ਲੱਗ ਚੁੱਕਾ ਸੀ। ਉਸ ਨੇ ਕੁਲਾਰ ਨੂੰ ਵਧਾਈ ਦਿੱਤੀ ਤਾਂ ਉਸ ਨੇ ਨਿਹੋਰੇ ਨਾਲ ਕਿਹਾ ਕਿ ਉਹ ਉਦੋਂ ਤੱਕ ਕਿਹੜੇ ਭੋਰੇ ’ਚ ਲੁਕਿਆ ਹੋਇਆ ਸੀ ਕਿ ਉਸਨੂੰ ਇਸ ਖ਼ਬਰ ਦੀ ਭਿਣਕ, ਸਾਰੀ ਦੁਨੀਆਂ ਤੋਂ ਬਾਅਦ ’ਚ ਪਈ ਹੈ। ਉਸਨੂੰ ਕੁਲਾਰ ਦਾ ਮਿੱਤਰਾਂ ਵਾਲਾ ਹੱਕੀ ਰੋਸਾ ਚੰਗਾ ਲੱਗਿਆ।
    ਉੱਚ ਸਰਕਾਰੀ ਅਹੁਦੇ ਤੋਂ ਰੀਟਾਇਰ ਹੋਣ ਤੋਂ ਬਾਅਦ ਉਸ ਨੇ ਸਭ ਤੋਂ ਛੋਟੀ ਬੇਟੀ ਦੀ ਸ਼ਾਦੀ ਕਰ ਦਿੱਤੀ।ਬੱਚੇ ਸੈੱਟਲ ਹੋ ਚੁੱਕੇ ਸਨ ਤੇ ਹੁਣ ਉਹ ਮੀਆਂ ਬੀਵੀ ਸਭ ਜ਼ਿੰਮੇਵਾਰੀਆਂ ਤੋਂ ਸੁਰਖ਼ਰੂ ਹੋ ਗਏ ਸਨ।ਅਮਰੀਕਾ ਰਹਿੰਦੀ ਬੇਟੀ ਨੇ ਉਨ੍ਹਾਂ ਨੂੰ ਸਪਾਂਸਰ ਕੀਤਾ ਤਾਂ ਉਹ ਖ਼ੁਸ਼ੀ ਖ਼ੁਸ਼ੀ ਉਸ ਕੋਲ ਚਲੇ ਗਏ।ਇਕੱਲਿਆਂ ਨੂੰ ਤਾਂ ਘਰ ਖਾਣ ਨੂੰ ਆਉਂਦਾ ਸੀ।ਬੱਚਿਆਂ ਵਿੱਚ ਆ ਕੇ ਉਨ੍ਹਾਂ ਦਾ ਜੀ ਲੱਗ ਗਿਆ।ਪਤਨੀ ਸਾਰਾ ਦਿਨ ਰੋਟੀ ਟੁੱਕ ਅਤੇ ਘਰ ਦੇ ਹੋਰ ਕੰਮਾਂ ਕਾਰਾਂ ਦੇ ਆਹਰ ਲੱਗ ਗਈ।ਉਹ ਬੱਚਿਆਂ ਨੂੰ ਸਕੂਲ ਛੱਡ ਆਉਂਦਾ ਤੇ ਛੁੱਟੀ ਹੋਣ ਤੇ ਲੈ ਆਉਂਦਾ।ਸਕੂਲੋਂ ਮਿਲੇ ਕੰਮ ‘ਚ ਉਨ੍ਹਾਂ ਦੀ ਮੱਦਦ ਕਰ ਦਿੰਦਾ।ਸ਼ਾਮ ਨੂੰ ਸੈਰ ਕਰ ਆਉਂਦੇ।ਕੁਝ ਪੜ੍ਹ ਲਿਖ ਵੀ ਲੈਂਦਾ ਪਰ ਸਮਾਂ ਫੇਰ ਵੀ ਬਚ ਜਾਂਦਾ।ਘਰ ਬੈਠਾ ਬੋਰ ਹੋਣ ਲੱਗਿਆ ਤਾਂ ਕੋਈ ਨੌਕਰੀ ਕਰਨ ਦੀ ਸੋਚੀ,ਪਰ ਉਸ ਦਾ ਮਨ ਨਹੀਂ ਮੰਨਿਆਂ।ਉੱਚੇ ਅਹੁਦੇ ਤੇ ਰਹਿਕੇ ਹੁਕਮ ਦੇਣ ਦੀ ਆਦਤ ਪੈ ਚੁੱਕੀ ਸੀ।ਕਿਸੇ ਦੇ ਅਧੀਨ ਰਹਿਕੇ ਹੁਕਮ ਮੰਨਣਾ ਤੇ ਜੀ ਹਜ਼ੂਰੀ ਕਰਨੀ ਔਖੀ ਸੀ।ਉਸਨੇ ਦੇਖਿਆ ਏਧਰਲੀ ਪੰਜਾਬੀ ਵਸੋਂ ਲਈ ਅਖ਼ਬਾਰ ਤਾਂ ਬਥੇਰੇ ਸਨ ਪਰ ਮੈਗ਼ਜ਼ੀਨ ਕੋਈ ਨਹੀਂ ਸੀ।ਕੁਝ ਸਾਹਿਤਕ ਦੋਸਤ ਵੀ ਮਿਲਗਏਤਾਂਮੈਗ਼ਜ਼ੀਨ ਕੱਢਣ ਦਾ ਜੁਗਾੜ ਬਣ ਗਿਆ।ਸੰਪਾਦਕ ਬਣਨ ਦਾ ਗੁਣਾ ਉਸੇ ਤੇ ਹੀ ਪਿਆ।ਚਾਈਂ ਚਾਈਂ ਪਰਚਾ ਕੱਢ ਕੇ ਦੇਸ ਬਦੇਸ ਦੇ ਸਾਰੇ ਲੇਖ਼ਕਾਂ ਨੂੰ ਭੇਜਿਆ।ਕੁਲਾਰ ਕੋਲ ਪਰਚਾ ਪਹੁੰਚਿਆ ਤਾਂ ਉਸ ਨੂੰ ਖ਼ੁਸ਼ੀ ਭਰੀ ਹੈਰਾਨੀ ਹੋਈ।ਉਸ ਨੂੰ ਤਾਂ ਪਤਾ ਹੀ ਹੁਣ ਲੱਗਿਆ ਸੀ ਕਿ ਉਹ ਮੀਆਂ ਬੀਵੀ ਅਮਰੀਕਾ ਪਹੁੰਚ    ਗਏ ਸਨ।ਉਸ ਨੇ ਫ਼ੋਨ ਕਰ ਕੇ ਪਰਚੇ ਦੀੇ ਵਧਾਈ ਤੇ ਕੁਝ ਸੁਝਾਅ ਦਿੱਤੇ। ਕੁਝ ਨਵਾਂ ਲਿਖ ਕੇ ਭੇਜਣ ਦਾ ਵਾਅਦਾ ਵੀ ਕੀਤਾ ।ਉਨ੍ਹਾਂ ਦੋਹਾਂ ਦੀਆਂ ਫ਼ੋਨ ਤੇ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ।ਪਰਿਵਾਰਾਂ ਦੀ ਰਾਜ਼ੀ ਖ਼ੁਸ਼ੀ ਦਾ ਪਤਾ ਲਗਦਾ ਰਹਿੰਦਾ।

   ਕੁਝ ਚਿਰ ਬਾਅਦ ਕੁਲਾਰ ਨੇ ਦੱਸਿਆ ਕਿ ਸੰਜਨਾ ਦਾ ਵੀ ਅਮਰੀਕਾ ਆਉਣ ਦਾ ਜੁਗਾੜ ਬਣ  ਗਿਆਸੀ।ਉਹ ਕਹਿਣ ਲੱਗਾ ਸੰਜਨਾ ਵਿਆਹੁਣ ਵਾਲੀ ਹੋ ਗਈ ਹੈ,ਹੋ ਸਕੇ ਤਾਂ ਉਹ ਉਸ ਲਈ ਕੋਈ ਅਮਰੀਕਾ ਰਹਿੰਦਾ ਲੜਕਾ ਦੇਖ ਲੈਣ।ਸੰਜਨਾ ਉਸ ਦੀਆਂ ਧੀਆਂ ਵਰਗੀ ਸੀ।ਸੰਜਨਾ ਨੂੰ ਨੌਕਰੀ ਉਨ੍ਹਾਂ ਦੇ ਸ਼ਹਿਰ ਤੋਂ ਥੋੜ੍ਹਾ ਦੂਰ ਹੀ ਮਿਲੀ ਸੀ।ਸਾਰੇ ਪਰਿਵਾਰ ਨੂੰ ਬਹੁਤ ਖ਼ੁਸ਼ੀ ਹੋਈ।ਸੈੱਟਲ ਹੋ ਜਾਣ ਤੇ ਉਨ੍ਹਾਂ ਨੇ ਵੀਕ-ਐਂਡ ਤੇ ਸੰਜਨਾ ਨੂੰ ਆਪਣੇ ਕੋਲ ਆਉਣ ਦਾ ਸੱਦਾ ਦਿੱਤਾ।ਉਸ ਨੇ ਖ਼ੁਸ਼ੀ ਖ਼ੁਸ਼ੀ ਪਰਵਾਨ ਕਰ ਲਿਆ।ਉਹ ਦੋ ਸਹੇਲੀਆਂ,ਰਲੀਆਂ ਰਲਾਈਆਂ ,ਛੇ ਸੱਤ ਘੰਟੇ ਦੀ ਡਰਾਈਵ ਕਰ ਕੇ ਉਨ੍ਹਾਂ ਕੋਲ ਆ ਗਈਆਂ।ਉਨ੍ਹਾਂ ਨਂੂੰ ਖ਼ੂਬ ਘੁਮਾਇਆ ਫਿਰਾਇਆ।ਦੇਸੋਂ ਆ ਕੇ ਸੰਜਨਾ ਨੂੰ ਜਿਵੇਂ ਆਪਣੇ ਜਿਹਾ ਹੀ ਪਰਿਵਾਰ ਮਿਲ ਗਿਆ।ਘਰੋਂ ਆ ਕੇ ਉਸ ਨੂੰ ਜਿਹੜਾ ਉਦਰੇਵਾਂ ਮਹਿਸੂਸ ਹੋਣ ਲੱਗਿਆ ਸੀ,ਉਸ ਵਿੱਚ ਕਾਫ਼ੀ ਕਮੀ ਹੋ ਗਈ।ਫਿਰ ਉਹ ਅਕਸਰ ਮਿਲਣ ਆਉਣ ਲੱਗੀ।ਉਸ ਦਾ ਜੀ ਕਾਫ਼ੀ ਪਰਚ ਗਿਆ ।ਇਸ ਦੌਰਾਨ ਉਹ ਮੀਆਂ ਬੀਵੀ ਚੱਕਰ ਮਾਰਨ ਦੇਸ ਚਲੇ ਗਏ।
   ਇੱਕ ਵਾਰ ਸੰਜਨਾ,ਬੇਟੀ ਕੋਲ ਆਈ ਹੋਈ ਸੀ।ਬੇਟੀ ਦੀ ਕਿਸੇ ਸਹੇਲੀ ਦੇ ਘਰ ਪਾਰਟੀ ਸੀ।ਇਹ ਸਹੇਲੀ ਇੰਡੀਆ ਤੋਂ ਹੀ ਸੀ।ਬੇਟੀ ਨੇ ਸੋਚਿਆ ਸੰਜਨਾ ਘਰ ਇਕੱਲੀ ਕੀ ਕਰੇਗੀ।ਇਸ ਲਈ ਉਸਨੂੰ ਵੀ ਪਾਰਟੀ ਤੇ ਨਾਲ ਹੀ ਲੈ ਲਿਆ।ਕੋਈ ਅਮਰੀਕਨ ਸਹੇਲੀ ਹੁੰਦੀ ਤਾਂ ਉਸਨੇ ਬਿਨਾ ਪੁੱਛੇ ਕਿਸੇ ਗੈੱਸਟ ਨੂੰ ਨਾਲ ਲਿਆਉਣ ਦਾ ਬੁਰਾ ਮਨਾਉਣਾ ਸੀ।ਭਾਰਤੀ ਮੂਲ ਦੀ ਸਹੇਲੀ ਦੇ ਘਰ ਅਜਿਹਾ ਕੋਈ ਡਰ ਨਹੀਂ ਸੀ।ਉਸ ਪਾਰਟੀ ਤੇ ਬੇਟੀ ਦੀਆਂ ਹੋਰ ਸਹੇਲੀਆਂ ਵੀ ਆਈਆਂ ਹੋਈਆਂ ਸਨ।ਇੱਕ ਸਹੇਲੀ ਬੇਟੀ ਨੂੰ ਸੰਜਨਾ ਬਾਰੇ ਪੁੱਛਣ ਲੱਗੀ ਕਿ ਉਹ ਕੌਣ ਸੀ,ਕਿੱਥੋਂ ਸੀ,ਉਸ ਦੀ ਪੜ੍ਹਾਈ ਤੇ ਅੱਗਾ ਪਿੱਛਾ ਕੀ ਸੀ ਤੇ ਉਹ ਕੀ ਕਰਦੀ ਸੀ।ਉਸ ਨੇ ਇਹ ਵੀ ਪੁੱਛ ਲਿਆ ਕਿ ਉਸ ਦੀ ਕੁੜਮਾਈ ਤਾਂ ਨਹੀ  ਸੀ ਹੋਈ।ਬੇਟੀ ਨੇ ਸਹੇਲੀ ਦੀ ਸੰਜਨਾ ਵਿੱਚ ਏਨੀ ਦਿਲਚਸਪੀ ਦਾ ਕਾਰਨ ਪੁੱਛਿਆ ਤਾਂ ਉਹ ਕਹਿਣ ਲੱਗੀ,ਉਹ ਆਪਣੀ ਭੈਣ ਦੇ ਬੇਟੇ ਲਈ ,ਸੰਜਨਾ ਬਾਰੇ ਸੋਚ ਰਹੀ ਹੈ।ਲੜਕੀ ਉਸ ਨੂੰ ਪਸੰਦ ਹੈ।ਲੜਕਾ ਕੰਪਿਊਟਰ ਪ੍ਰੋਫ਼ੈਸ਼ਨਲ ਹੈ  ਤੇ ਅਮਰੀਕਾ ਦੇ ਐਟਲਾਂਟਿਕ ਸਾਗ਼ਰ ਕੰਢੇ ਦੇ ਕਿਸੇ ਸ਼ਹਿਰ ਵਿੱਚ ਨੌਕਰੀ ਕਰਦਾ ਹੈ।ਬੇਟੀ ਦਾ ਪਰਿਵਾਰ ਸ਼ਾਂਤ ਮਹਾਂਸਾਗ਼ਰ ਵਾਲੇ ਕਿਨਾਰੇ ਦੇ ਇੱਕ ਸ਼ਹਿਰ ਵਿੱਚ ਰਹਿੰਦਾ ਸੀ।ਲੜਕੇ ਦੇ ਮਾਂ ਪਿਉ ਪੁਰਾਣੇ ਵੇਲਿਆਂ ਦੇ ਇੰਗਲੈਂਡ ਵਿੱਚ ਆ ਕੇ ਵਸੇ ਹੋਏ ਸਨ।ਸੰਜਨਾ ਨੂੰ ਸਹੇਲੀ ਨਾਲ ਮਿਲਾਇਆ ।ਸਹੇਲੀ ਉਸ ਦੇ ਸੁਭਾਅ ਤੋਂ ਖ਼ੁਸ਼ ਸੀ।ਉਸ ਨੇ ਕਿਹਾ ਬੇਟੀ ਆਪਣੇ ਡੈਡੀ ਮੰਮੀ ਨਾਲ ਇੰਡੀਆ ਗੱਲ ਕਰਕੇ ਕਹੇ ਕਿ ਉਹ ਸੰਜਨਾ ਦੇ ਮਾਪਿਆਂ ਨਾਲ ਗੱਲ ਕਰ ਲੈਣ।ਇੰਗਲੈਂਡ ਵਾਲਿਆਂ ਦਾ ਫ਼ੋਨ ਨੰਬਰ ਵੀ ਉਸ ਨੇ ਦੇ ਦਿੱਤਾ ਤਾਂ ਜੋ ਦੋਵੇਂ ਧਿਰਾਂ ਆਪਸ ਵਿੱਚ ਗੱਲਬਾਤ ਕਰ ਕੇ ਕੋਈ ਫ਼ੈਸਲਾ ਕਰ ਲੈਣ।
  ਅਮਰੀਕਾ ਵਾਪਸ ਆਉਣ ਵੇਲੇ ਉਨ੍ਹਾਂ ਨੇ ਰਾਜਧਾਨੀ ਤੋਂ ਹੀ ਫਲਾਈਟ ਲੈਣੀ ਸੀ।ਕੁਲਾਰ ਕਹਿਣ ਲੱਗਾ ਉਹ ਜਾਣ ਲੱਗੇ ਉਨ੍ਹਾਂ ਵੱਲੋਂ ਹੁੰਦੇ ਜਾਣ।ਸੰਜਨਾ ਦੇ ਰਿਸ਼ਤੇ ਬਾਰੇ ਵਿਸਥਾਰ ਨਾਲ ਗੱਲਬਾਤ ਹੋ ਜਾਵੇਗੀ।ਕੁਲਾਰ ਦੇ ਘਰ ਪਹੁੰਚੇ ਤਾਂ ਉਹ ਦੋਵੇਂ ਮੀਆਂ ਬੀਵੀ ਪਹਿਲਾਂ ਨਾਲੋਂ ਦੁੱਗਣੇ ਉਤਸ਼ਾਹ ਨਾਲ ਮਿਲੇ।ਖ਼ਾਣੇ ਤੋਂ ਬਾਅਦ ਗਈ ਰਾਤ ਤੱਕ ਗੱਲਾਂ ਹੁੰਦੀਆਂ ਰਹੀਆਂ।ਉਨ੍ਹਾਂ ਦੀ ਫਲਾਈਟ ਵੱਡੇ ਤੜਕੇ ਵੇਲੇ ਦੀ ਸੀ।ਕੁਲਾਰ ਹੋਰਾਂ ਨੇ ਉਨ੍ਹਾ ਦੋਹਾਂ ਨੂੰ ਆਪ ਮੂਹਰੇ ਹੋ ਕੇ ,ਸੰਜਨਾ ਦੇ ਰਿਸ਼ਤੇ ਬਾਰੇ(ਜੇ ਉਹ ਸਿਰੇ ਚੜ੍ਹਦਾ ਹੋਇਆ) ਮਾਂ ਪਿਉ ਵਾਲੇ ਸਾਰੇ ਫ਼ਰਜ਼ ਨਿਭਾਉਣ ਲਈ ਕਿਹਾ।ਕਿਉਂਕਿ ਜੇ ਸੰਜਨਾ ਨੇ ਆਪਣੇ ਮਾਂ ਪਿਉ ਨੂੰ ਸਪਾਂਸਰ ਕਰਕੇ ਉਨ੍ਹਾ ਦੇ ਅਮਰੀਕਾ ਪਹੁੰਚਣ ਦੀ ਉਡੀਕ ਕੀਤੀ ਤਾਂ ਹੋ ਸਕਦਾ ਹ ਉਦੋਂ ਨੂੰ ਬਹੁਤ ਦੇਰ ਹੋ ਜਾਵੇ।ਜੇ ਕੰਮ ਦਾ ਰਿਸ਼ਤਾ ਹੁੰਦਾ ਹੋਵੇ ਤਾਂ ਪਾਂਧਾ ਨਹੀਂ ਪੁੱਛਣਾ ਚਾਹੀਦਾ।ਉਹ ਦੋਵੇਂ ਉਸ ਦੇ ਮਾਂ ਪਿਉ ਤੋਂ ਘੱਟ ਥੋੜ੍ਹਾ ਈ ਸਨ।ਧੀ ਧਿਆਣੀਆਂ ਸਭ  ਦੀਆਂ ਸਾਂਝੀਆਂ ਹੀ ਤਾਂ ਹੁੰਦੀਆਂ ਹਨ।ਉਨ੍ਹਾਂ ਦੇ ਅਮਰੀਕਾ ਪਹੁੰਚਣ ਤੋਂ ਜਲਦੀ ਹੀ ਬਾਅਦ ਇੱਕ ਦਿਨ ਮੁੰਡੇ ਦੀ ਮਾਸੀ ਉਸ ਨੂੰ ਲੈ ਕੇ ਆ ਗਈ।ਸੰਜਨਾ ਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ।ਉਹ ਪਹਿਲੀ ਰਾਤ ਹੀ ਪਹੁੰਚ ਗਈ ਸੀ।ਉਨ੍ਹਾਂ ਮੀਆਂ ਬੀਵੀ ਨੂੰ ਤੇ ਬੇਟੀ ਦੇ ਪਰਿਵਾਰ ਨੂੰ ਮੁੰਡਾ ਜਚਿਆ ਨਾ।ਕੁਢਬਾ ਜਿਹਾ ਲੱਗਿਆ,ਸੰਜਨਾ ਦੇ ਮੁਕਾਬਲੇ।ਸੰਜਨਾ ਨੂੰ ਮੁੰਡੇ ਨਾਲ ਇਕੱਲੇ ਮਿਲਾਇਆ ।ਬਾਅਦ ‘ਚ ਪੁੱਛਿਆ ਤਾਂ ਮੁੰਡਾ ਉਸ ਨੂੰ ਪਸੰਦ ਸੀ।ਇਹ ਤਾਂ ‘ਮੀਆਂ ਬੀਵੀ ਰਾਜ਼ੀ,ਕੀ ਕਰੇਗਾ ਕਾਜ਼ੀ’ ਵਾਲੀ ਗੱਲ ਸੀ।ਲੜਕੀ ਪੜ੍ਹੀ ਲਿਖੀ ਤੇ ਖ਼ੁਦ ਸਮਝਦਾਰ ਸੀ।ਉਨ੍ਹਾਂ ਸਾਰਿਆਂ ਨੇ ਦਾਲ਼ ‘ਚ ਕੋਕੜੂ ਨਾ ਬਣਨ ਦਾ ਹੀ ਫ਼ੈਸਲਾ ਕੀਤਾ।ਇੱਕ ਤਾਂ ਮੁੰਡੇ ਦੀ ਨੌਕਰੀ ਠੀਕ ਸੀ ਤੇ ਦੂਜਾ ਸੰਜਨਾ ਪਹਿਲਾਂ ਕਈ ਜਗ਼ਹ ਇਨਕਾਰ ਕਰ ਚੁੱਕੀ ਸੀ।ਉਸ ਦੀ ਉਮਰ ਵੀ ਹੁਣ ਛੋਟੀ ਨਹੀਂ ਸੀ।ਕੁਲਾਰ ਨਾਲ ਗੱਲ ਕਰਕੇ ਉਨ੍ਹਾਂ ਨੇ ਰੋਕ ਕਰ ਦਿੱਤੀ ਤੇ ਇੱਕ ਦਿਨ ਇੱਕ ਛੋਟੀ ਜਿਹੀ ਰਸਮ ਕਰ ਕੇ ਸ਼ਗ਼ਨ ਵੀ ਪਾ ਦਿੱਤਾ।ਸਾਰੇ ਖ਼ੁਸ਼ ਸਨ।ਕੁਲਾਰ ਹੋਰਾਂ ਨੂੰ ਸਭ ਕਾਸੇ ਬਾਰੇ ਵਿਸਥਾਰ ਨਾਲ ਦੱਸ ਦਿੱਤਾ ਗਿਆ।
    ਸਮਾ ਲੰਘਦਾ ਗਿਆ।ਮੁੰਡਾ ਤੇ ਸੰਜਨਾ ਅਕਸਰ ਇੱਕ ਦੂਜੇ ਨੂੰ ਫ਼ੋਨ ਕਰਦੇ ਰਹਿੰਦੇ।ਅੱਗੋਂ ਹੋਣ ਵਾਲੇ ਵਿਆਹ ਬਾਰੇ ਵੀ ਗੱਲਾਂ ਹੁੰਦੀਆਂ।ਪੁਰਾਣੇ ਜ਼ਮਾਨੇ ਥੋੜ੍ਹੋ ਸਨ ਕਿ ਮੁੰਡੇ ਕੁੜੀ ਨੇ ਵਿਆਹ ਤੋਂ ਪਹਿਲਾਂ ਇੱਕ ਦੂਜੇ ਨਾਲ ਜ਼ਬਾਨ ਸਾਂਝੀ ਨਹੀਂ ਕਰਨੀ।ਇੱਕ ਦੋ ਵਾਰ ਸੰਜਨਾ ਮੁੰਡੇ ਦੇ ਸ਼ਹਿਰ ਵੀ ਹੋ ਆਈ,ਪਰ ਉਨ੍ਹਾਂ ਤੋਂ ਪਰਦੇ ਨਾਲ।ਚਲੋ ਠੀਕ ਹੈ।ਨਵੇਂ ਜ਼ਮਾਨੇ ਦੇ ਬੱਚੇ ਹਨ ਤੇ ਉਹ ਵੀ ਦੁਨੀਆਂ ਦੇ ਇਸ ਸਭ ਤੋਂ ਉੱਨਤ ਦੇਸ ਵਿੱਚ ਰਹਿਣ ਵਾਲੇ,ਉਨ੍ਹਾਂ ਨੇ ਸੋਚਿਆ ਇਹ ਸਭ ਕੁਝ ਸੁਭਾਵਕ ਈ ਹੈ।ਕਈ ਤਰਾਂ ਦੀਆਂ ਗੱਲਾਂ ਹੁੰਦੀਆ ਹੋਣਗੀਆਂ।ਉਹ ਪੁਛਦੇ ਚੰਗੇ ਥੋੜ੍ਹਾ ਲਗਦੇ ਸਨ।ਸੰਜਨਾ ਅਗਾਂਹ ਵਧੂ ਲੇਖ਼ਕ ਦੀ ਬੇਟੀ ਸੀ।ਮੁੰਡੇ ਦੇ ਮਾਂ ਪਿਉ ਨਾਲ ਵੀ ਗੱਲ ਕਰ ਲੈਂਦੀ।ਉਨ੍ਹਾਂ ਨੂੰ ਸਾਦੇ ਵਿਆਹ ਬਾਰੇ ਕਹਿੰਦੀ ਰਹਿੰਦੀ।ਵਿਆਹਾਂ ਤੇ ਮਹਿੰਦੀ ਲਾਉਣ ਤੇ ਹੋਰ ਰਸਮਾਂ ਨੂੰ ਵਾਧੂ ਦਸਦੀ।ਆਪਣੇ ਕੱਪੜੇ ਤਾਂ ਖ਼ੁਦ ਪਸੰਦ ਕਰਨੇ ਹੀ ਸਨ,ਵਰੀ ਵੀ ਆਪ ਮੂਹਰੇ ਹੋ ਕੇ ਪਸੰਦ ਕਰਨ ਦੀ ਗੱਲ ਕਰਦੀ ।ਮੁੰਡੇ ਦੇ ਮਾਂ ਪਿਉ ਅੱਗੋਂ ਚੁੱਪ ਵੱਟ ਜਾਂਦੇ।ਪੁਰਾਣੇ ਵੇਲਿਆਂ ਦੇ ਸਨ।ਸੋਚਦੇ ਜਿਹੜੀ ਲੜਕੀ ਵਿਆਹ ਤੋਂ ਪਹਿਲਾਂ ਹੀ ਅਜਿਹੀਆਂ ਗੱਲਾਂ ਕਰਦੀ ਹੈ,ਬਾਅਦ ਵਿੱਚ ਕੀ ਕੀ ਰੰਗ ਦਿਖਾਵੇਗੀ।ਮੁੰਡੇ ਨਾਲ ਗੱਲ ਕਰਦੇ ਤਾਂ ਉਹ ਵੀ ਅੱਧ-ਪਚੱਧੀ ਉਨ੍ਹਾਂ ਦੇ ਪੱਖ਼ ਦੀ ਹੀ ਗੱਲ ਕਰਦਾ,ਪਰ ਦਬੀ ਜ਼ਬਾਨ ਵਿੱਚ।ਖੁੱਲ੍ਹ ਕੇ ਕੁਝ ਨਾ  ਕਹਿੰਦਾ।ਮਾਂ ਪਿਉ ਅਜੀਬ ਸ਼ਸ਼ੋਪੰਜ ਵਿੱਚ ਸਨ।
    ਕੁਲਾਰ ਦੀ ਸਲਾਹ ਨਾਲ ਵਿਆਹ ਦਾ ਦਿਨ ਨਿਸਚਿਤ ਹੋ ਗਿਆ।ਕੁਲਾਰ ਤੇ ਸ੍ਰੀਮਤੀ ਕੁਲਾਰ ਨੇ ਅਮਰੀਕਾ ਦੀ ਤਿਆਰੀ ਕਰ ਲਈ।ਦੋਸਤ ਦੀ ਹੈਸੀਅਤ ਵਿੱਚ ਸਾਰੇ ਪ੍ਰਬੰਧ ਕਰਨ ਦੀ ਸਾਰੀ ਜ਼ਿੰਮੇਵਾਰੀ ਉਹ ਆਪਣੀ ਹੀ ਸਮਝਦਾ ਸੀ-ਅਨੰਦ ਕਾਰਜ,ਬਰੇਕਫ਼ਾਸਟ,ਲੰਚ ਤੇ ਡੋਲੀ ਦੀ ਵਿਦਾਇਗੀ ਸਮੇਤ ਹੋਰ ਵਿਆਹ ਨਾਲ ਸਬੰਧਤ ਨਿੱਕੇ ਨਿੱਕੇ ਅਨੇਕਾਂ ਕੰਮ।ਕੁਲਾਰ ਹੋਰੀਂ ਏਥੇ ਆ ਕੇ ਕੀ ਕੀ ਕਰ ਲੈਣਗੇ।ਉਹ ਤਾਂ ਏਥੇ ਮੂਲੋਂ ਹੀ ਓਪਰੇ ਹੋਣਗੇ,ਸੋ ਉਹ ਤੇ ਬੇਟੀ ਦਾ ਪਰਿਵਾਰ ਤਿਆਰੀਆਂ ਕਰਨ ਲੱਗੇ।
    ਇੱਕ ਦਿਨ ਸੰਜਨਾ ਘਰ ਆਈ ਤਾਂ ਉਸ ਨੇ ਸਾਰਿਆਂ ਨੂੰ ਇਹ ਦੱਸ ਕੇ ਅਚੰਭੇ ਵਿੱਚ ਪਾ ਦਿੱਤਾ ਕਿ ਅਨੰਦ ਕਾਰਜ ਲਈ ਗੁਰਦੁਆਰੇ ਦਾ ਇੰਤਜ਼ਾਮ ਉਹ ਖ਼ੁਦ ਹੀ ਕਰ ਆਈ ਹੈ ਤੇ ਲੰਚ,ਨਾਸ਼ਤੇ ਵਾਸਤੇ ਵੀ ਕੇਟਰਿੰਗ ਵਾਲਿਆਂ ਨੂੰ ਆਰਡਰ ਕਰ ਦਿੱਤਾ ਹੈ।ਉਸ ਨੇ ਲੜਕੇ ਵਾਲਿਆਂ ਨੂੰ ਵੀ ਸਭ ਕੁਝ ਦੱਸ ਦਿੱਤਾ ਹੈ।ਸੁਣ ਕੇ ਉਹ ਸਾਰੇ ਜਿਵੇਂ ਸੁੰਨ ਹੋ ਗਏ।ਹੁਣ ਬੋਲਣ ਵਾਲਾ ਕੀ ਰਹਿ ਗਿਆ ਸੀ।
   ਲੜਕੇ ਤੇ ਉਸ ਦੇ ਮਾਪਿਆ ਦੇ ਸਬਰ ਦਾ ਪਿਆਲਾ ਭਰ ਗਿਆ।ਕਦੋਂ ਤੱਕ ਉਹ ਇਹ ਆਪ-ਹੁਦਰੀਆਂ ਬਰਦਾਸ਼ਤ ਕਰ ਸਕਦੇ ਸਨ।ਉਨ੍ਹਾਂ ਨੇ ਤੋੜ ਕੇ ਜੁਆਬ ਦੇ ਦੇਣ ਵਿੱਚ ਹੀ ਬਿਹਤਰੀ ਸਮਝੀ।ਹਾਲੀਂ ਤਾਂ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਸੀ ਵਿਗੜਿਆ।ਫੇਰ ਬਾਜ਼ੀ ਉਨ੍ਹਾਂ ਦੇ ਹੱਥੋਂ ਨਿਕਲ ਜਾਣੀ ਸੀ।ਮੁੰਡੇ ਦੀ ਮਾਸੀ ਤੇ ਉਨ੍ਹਾਂ ਦੋਹਾਂ ਜੀਆਂ ਨੇ ਟੁੱਟੀ ਗੰਢਣ ਦੀ ਲੱਖ ਕੋਸ਼ਿਸ਼ ਕੀਤੀ।ਕੁੜੀ ਨੁੰ ਨਿਆਣੀ ਕਹਿ ਕੇ ਮਾਫ਼ੀਆਂ ਵੀ ਮੰਗੀਆਂ।ਪਰ ਗੱਲ ਨਾ ਮੁੜ ਕੇ ਬਣਨੀ ਸੀ,ਨਾ ਬਣੀ।
    ਕੁਲਾਰ ਨੂੰ ਸਿੱਧਾ ਦੱਸਣਾ ਉਸਨੇ ਠੀਕ ਨਾ ਸਮਝਿਆ।ਉਹ ਦਿਲ ਦਾ ਮਰੀਜ਼ ਸੀ।ਕੁਝ ਚਿਰ ਪਹਿਲਾਂ ਹੀ ਉਸ ਦਾ  ਹਾਰਟ ਬਾਈਪਾਸ ਦਾ ਓਪ੍ਰੇਸ਼ਨ ਹੋਇਆ ਸੀ।ਕਿਸੇ ਹਭੀ-ਨਭੀ ਦੇ ਹੋਣ ਬਾਰੇ ਸੋਚ ਕੇ ਉਸ ਦਾ ਦਿਲ ਬੈਠਣ ਲਗਦਾ ਸੀ।ਹਾਰ ਕੇ ਕੁੜੀ ਦੇ ਭਰਾ ਨਾਲ ਗੱਲ ਕੀਤੀ।ਉਹ ਵੀ ਭੈਣ ਦਾ ਬਹੁਤਾ ਕਸੂਰ ਮੰਨਣ ਲਈ ਤਿਆਰ ਨਹੀਂ ਸੀ।ਆਖਦਾ ਸੀ ਕੁੜੀ ਨੇ ਤਾਂ ਅਗਾਂਹ-ਵਧੂ ਗੱਲ ਹੀ ਕੀਤੀ ਸੀ,ਮੁੰਡੇ ਵਾਲੇ ਹੀ ਦੋਸ਼ੀ ਸਨ।ਅਖ਼ੀਰ ਨੂੰ  ਮਸਾਂ, ਮੌਕਾ ਦੇਖ ਕੇ ਮਾਂ ਪਿਉ ਦੇ ਕੰਨਾਂ ‘ਚੋਂ ਗੱਲ ਕੱਢਣ ਲਈ ਰਾਜ਼ੀ ਹੋਇਆ ਸੀ।
   ਕੁਲਾਰ ਹੋਰੀਂ ਕੱਲ੍ਹ ਅਮਰੀਕਾ ਪਹੁੰਚ ਗਏ ਸਨ।ਤੇ ਹੁਣ ਬਾਹਰ ਉਨ੍ਹਾ ਦੇ ਘਰ ਦਾ ਬੂਹਾ ਥਪਥਪਾ ਰਹੇ ਸਨ।
   ਸ਼ੀਸ਼ੇ ਵਿੱਚੋਂ ਦੀ ਕੁਲਾਰ ਸਾਹਿਬ ਦੇ ਚਿਹਰੇ ਦੀ ਰੌਣਕ ਦੇਖ ਕੇ ਪਤਨੀ ਨੂੰ  ਧਰਵਾਸ ਜਿਹਾ ਹੋ ਗਿਆ ਕਿ ਉਹ ਠੀਕ-ਠਾਕ ਹਨ।ਦਰਵਾਜ਼ਾ ਖੋਲ੍ਹ ਕੇ ਉਹ ਕਹਿਣ ਲੱਗੀ,ੁ
   “ਆਓ ਜੀ ਆਓ!ਜੀ ਆਇਆਂ ਨੂੰ।ਸਿਹਤ ਤਾਂ ਠੀਕ ਹੈ?ਊਂ ਤਾਂ ਖ਼ੁਸ਼ ਲਗਦੇ ਓ,” ਅਤੇ ਮਿਸਿਜ਼ ਕੁਲਾਰ ਨਾਲ ਬਗ਼ਲਗੀਰ ਹੋ ਗਈ।
   “ਖ਼ੁਸ਼ ਲੱਗਣ ਨੂੰ ਹੋਰ ਕੀ ਵੈਣ ਪਾਉਂਦੇ ਆਈਏ!” ਜੁਆਬ ਕੁਲਾਰ ਦਿੱਤਾ।
  ਇੰਨੇ ਚਿਰ ਨੂੰ ਉਹ ਆਪ ਵੀ ਪਹੁੰਚ ਗਿਆ।ਉਹ ਭੌਂਚੱਕਾ ਰਹਿ ਗਿਆ।ਉਸ ਨੂੰ ਆਪਣੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਮਹਿਸੂਸ ਹੋਈ।ਉਸ ਨੂੰ ਇਸ ਅਚਾਨਕ ‘ਹਮਲੇ’ ਦੀ ਆਸ ਨਹੀਂ ਸੀ।ਫਿਰ ਸੰਭਲ ਕੇ ਚਿਹਰੇ ਤੇ ਮੁਸਕਰਾਹਟ ਲਿਆਉਂਦਾ ਹੋਇਆ ,ਕੁਲਾਰ ਨੂੰ ਜੱਫ਼ੀ ਵਿੱਚ ਲੈ ਕੇ ਕਹਿਣ ਲੱਗਿਆ,
   “ਆਓ ਯਾਰ,ਅੰਦਰ ਤਾਂ ਆਓ।ਬੈਠੋ,ਚਾਹ ਪਾਣੀ ਤਾਂ ਪੀਓ।ਦਰਵਾਜ਼ੇ ਤੇ ਈ ਗੁੱਸੇ ਗਿਲੇ ਸ਼ੁਰੂ ਕਰ ਦਿੱਤੇ”।
   “ਗੁੱਸੇ ਗਿਲੇ ਹੁਣ ਕਾਹਦੇ ਰਹਿ ਗਏ।‘ਸਭ ਕੁਝ’ ਤਾਂ ਤੁਸੀਂ ਪਹਿਲਾਂ ਈ ਕਰ ਦਿੱਤੈ।ਹੋਰ ਇਸ ਤੋਂ ਵੱਧ ਕੀ ਕਰੋਗੇ?” ਕੁਲਾਰ ਉਸ ਨਾਲ ਅੱਖ ਮਿਲਾਉਣ ਤੋਂ ਵੀ ਇਨਕਾਰੀ ਸੀ।
  ਬੇਟੀ ਤੇ ਉਸ ਦਾ ਪਰਿਵਾਰ ਕੁਲਾਰ ਹੋਰਾਂ ਨੂੰ ਮਿਲਣ ਲੱਗੇ।ਰਸਮੀ ਸੁੱਖ ਸਾਂਦ ਤੇ ਹੋਰ ਗੱਲਾਂ ਹੋਣ ਲੱਗੀਆਂ।ਕੁਲਾਰ ਹੁਰੀਂ ਤੇ ਉਨ੍ਹਾ ਨੂੰ ਨਾਲ ਲੈ ਕੇ ਆਈ ਸੰਜਨਾ ਘੁੱਟੇ ਵੱਟੇ ਜਿਹੇ “ਹਾਂ,ਹੂੰ” ਕਰ ਰਹੇ ਸਨ।ਸੰਜਨਾ ਨੀਵੀਂ ਨਹੀਂ ਸੀ ਚੁੱਕ ਰਹੀ।
    ਚਾਹ ਪਾਣੀ ਪੀਕੇ ਕੁਲਾਰ ਸਾਵਧਾਨ ਹੋ ਕੇ ਬੈਠ ਗਿਆ।ਜੇਬ ‘ਚੋਂ ਇੱਕ ਲਿਸਟ ਕੱਢ ਲਈ ਤੇ ਇੱਕ ਇੱਕ ਕਰ ਕੇ ਉਨ੍ਹਾਂ ਦੁਆਰਾ ਕੀਤੇ,ਅਣਕੀਤੇ,ਕਥਿਤ ‘ਗ਼ੁਨਾਹਾਂ’ ਦਾ ਵਿਖ਼ਿਆਨ ਕਰਨ ਲੱਗਾ।ਸੰਜਨਾ ਦੀ ਕਿਸੇ ਵੀ ਗ਼ਲਤੀ ਦਾ ਉਸ ਨੇ ਜ਼ਿਕਰ ਤੱਕ ਨਾ ਕੀਤਾ।ਉਹ ਤਾਂ ਉਨ੍ਹਾ ਦੀ ਆਪਣੀ ਹੋਣਹਾਰ ਬੇਟੀ ਸੀ।ਉਹ ਕੋਈ ਗ਼ਲਤੀ ਥੋੜ੍ਹਾ ਕਰ ਸਕਦੀ ਸੀ।ਉਨ੍ਹਾ ਨੇ ਹੀ ਪੂਰਾ ਜ਼ੋਰ ਪਾਕੇ ਗੱਲ ਸੰਭਾਲਣ ਦੀ ਕੋਸ਼ਿਸ਼ ਨਹੀਂ ਸੀ ਕੀਤੀ।
   ਉਹ ਤੇ ਮਿਸਿਜ਼ ਕੁਲਾਰ ਵਾਰ ਵਾਰ ਉਸ ਦੀ ਪਤਨੀ ਦੁਆਰਾ,ਦਰਵਾਜ਼ਾ ਖੋਲ੍ਹਣ ਵੇਲੇ,ਉਨ੍ਹਾ ਦੇ ਇਸ ਸਭ ਕਾਸੇ ਤੇ ‘ਖ਼ੁਸ਼’ ਲੱਗ ਰਹੇ ਹੋਣ ਦਾ ਜ਼ਿਕਰ ਕਰ ਰਹੇ ਸਨ।ਖ਼ੁਸ਼ ਉਹ ਭਲਾ ਕਿਵਂੇ ਲੱਗ ਸਕਦੇ ਸਨ।ਉਹ ਕਹਿ ਰਹੇ ਸਨ ਕਿ ਪਤਨੀ ਉਨ੍ਹਾ ਨੂੰ ਟਾਂਅਟ ਕਰ ਰਹੀ ਸੀ।ਪਤਨੀ ਉਨ੍ਹਾ ਨੁੰ ਸਮਝਾਉਣ ਦਾ ਯਤਨ ਕਰ ਰਹੀ ਸੀ ਕਿ
 ਕੁਲਾਰ ਦੇ ਦਿਲ ਦਾ ਮਰੀਜ਼ ਹੋਣ ਕਰਕੇ ੳੇੁਨ੍ਹਾ ਨੂੰ ਫ਼ਿਕਰ ਸੀ ਕਿ ਇਹ ਖ਼ਬਰ ਸੁਣ ਕੇ ਉਹ ਬਰਦਾਸ਼ਤ ਵੀ ਕਰ ਸਕਣਗੇ ਕਿ  ਨਹੀਂ।ਉਨ੍ਹਾ ਨਂੂੰ  ਠੀਕ-ਠਾਕ ਪਹੁੰਚੇ ਦੇਖਕੇ ਉਨ੍ਹਾ ਦਾ ਫ਼ਿਕਰ ਦੂਰ ਹੋ ਗਿਆ ਸੀ। ਪਤਨੀ ਤੇ ਉਹ ਸਾਰੇ ਵਾਰ ਵਾਰ ਉੇਨ੍ਹਾ ਦੀ  ਗ਼ਲਤ-ਫ਼ਹਿਮੀ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ  ਸਨ।ਪਤਨੀ ਨੇ ਲੱਖ ਕਿਹਾ ਕਿ ਉਨ੍ਹਾ ਨੇ ਗ਼ਲਤ ਮਤਲਬ ਕੱਢ ਲਿਆ ਹੈ।ਪਰ ਉਹ ਸਨ ਕਿ ਹਿੰਡ ਛੱਡਣ ਦਾ ਨਾਮ ਤੱਕ ਲੈਣ ਲਈ ਤਿਆਰ ਨਹੀਂ ਸਨ!ਪਤਨੀ ਤੇ ਵਾਰ ਵਾਰ ਇਲਜ਼ਾਮ ਲਾਈ ਜਾ ਰਹੇ ਸਨ।ਰਿਸ਼ਤਾ ਟੁੱਟਣ ਦੇ ਦੁੱਖ ਨੇ ਉਨ੍ਹਾਂ ਦੀ ਮੱਤ ਮਾਰ ਦਿੱਤੀ ਸੀ।
   ਉਸ ਨੂੰ ਲੱਗਿਆ ਕਿ ਉਨ੍ਹਾ ਨੂੰ ਆਪਣੇ ਵੱਲੋਂ ਕੀਤੇ ਗਏ ‘ਨੇਕ ਕੰਮ’ ਦਾ ‘ਇਨਾਮ’ ਮਿਲ ਗਿਆ ਹੈ।ਉਨ੍ਹਾ ਨੂੰ ਖ਼ਾਹ-ਮਖ਼ਾਹ ਹੀ ਕਟਿਹਰੇ ‘ਚ ਖੜ੍ਹੇ ਕਰ ਕੇ ਦੋਸ਼ ਆਇਦ ਕੀਤੇ ਜਾ ਰਹੇ ਸਨ।
   ਉਸ ਦਾ ਜੀ ਕੀਤਾ ਉਹ ਕੁਲਾਰ ਫ਼ੈਮਿਲੀ ਨੂੰ ਬਾਹੋਂ ਫੜ ਕੇ ਬਾਹਰ ਦਾ ਰਸਤਾ ਦਿਖਾ ਦੇਵੇ।ਪਰ ਲੋਕ-ਲਾਜ ਦੇ ਡਰੋਂ ,ਘੁੱਟ ਵੱਟ ਕੇ ਚੁੱਪ ਵੱਟੀ ਰੱਖੀ।ਆਖ਼ਰ ਨੂੰ ਤਾਂ ਉਹ ਉਸ ਦੇ ਘਰ ਮਹਿਮਾਨ ਸਨ।ਵਰ੍ਹਿਆਂ ਦੀ ‘ਦੋਸਤੀ’ ਨੇ ਜਿਵੇਂ ਉਸ ਦੇ ਹੱਥਾਂ ਨੂੰ ਜੂੜ ਪਾ ਲਿਆ।
    ਉਸ ਨੂੰ ਸੁੱਝ ਨਹੀਂ ਸੀ ਰਿਹਾ ਕਿ ਉਹ ਬੈਠਾ ਰਹੇ ਜਾਂ ਚੁੱਪ-ਚਾਪ ਉੱਠ ਕੇ ਤੁਰ ਜਾਵੇ।