amoxicillin cost without insurance
amoxicillin without insurance price
blog.tutorem.com amoxicillin cost no insurance walmart
ਮਰਦ ਦੇ ਹੱਥਾਂ ਦੀ ਹੁਣ
ਕਠਪੁਤਲੀ ਨਹੀਂ
ਆਪਣੀ ਹੋਂਦ ਦਾ
ਭੇਦ ਪਛਾਣਦੀ ਹਾਂ
ਜਨਮ ਲੈਣ ਦਾ ਕਿਤੇ
ਜੇ ਮਿਲੇ ਅਵਸਰ
ਜ਼ਿੰਦਗ਼ੀ ਭੋਗਦੀ ਨਹੀਂ
ਜ਼ਿੰਦਗ਼ੀ ਮਾਣਦੀ ਹਾਂ
ਬਾਬਲ ਮਾਣ ਨਾਲ
ਲੈਂਦੈ ਨਾਂਅ ਮੇਰਾ
ਉਹਦੇ ਦਿਲ 'ਚ
ਵੱਖਰਾ ਥਾਂ ਮੇਰਾ
ਉਹਦਾ ਘਰ ਹੀ
ਮੇਰਾ ਘਰ ਹੁੰਦੈ
ਗਰਾਂ ਓਸਦਾ ਹੁੰਦਾ
ਗਰਾਂ ਮੇਰਾ
ਰੱਖੜੀ ਮੇਰੀ ਤੇ
ਵੀਰੇ ਦਾ ਗੁੱਟ ਹੁੰਦਾ
ਤੰਦ ਕੱਚਾ ਪਰ
ਰਿਸ਼ਤਾ ਅਟੁੱਟ ਹੁੰਦਾ
ਦੁੱਖ ਵਿਛੋੜੇ ਦਾ
ਨਹੀਂ ਹੈ ਝੱਲ ਹੁੰਦਾ
ਨਹੁੰ ਮਾਸ ਦੇ ਨਾਲੋਂ
ਨਹੀਂ ਪੁੱਟ ਹੁੰਦਾ
ਵਿਆਹ ਹੋਵੇ ਤਾਂ
ਪਤੀ ਮਹਿਬੂਬ ਹੁੰਦਾ
ਘਰ ਜੰਨਤ ਤੇ
ਰਿਸ਼ਤਾ ਇਹ ਖ਼ੂਬ ਹੁੰਦਾ
ਪੀਡੀ ਸਾਂਝ ਹੁੰਦੀ
ਨਾ ਕੁੱਝ ਵੱਖ ਹੁੰਦਾ
ਅਰਧਾਂਗਣੀ ਕਹਾਉਣ ਦਾ
ਐਪਰ ਹੱਕ ਹੁੰਦਾ
ਮਾਂ ਬਣਾ ਤਾਂ
ਮੂਰਤ ਮਮਤਾ ਦੀ
ਦੇਵੀ ਪਿਆਰ ਦੀ
ਕਦੇ ਸਦਾਉਂਦੀ ਹਾਂ
ਮੇਰੇ ਵਜੂਦ ਤੇ
ਕਾਇਮ ਹੈ
ਕੁੱਲ ਦੁਨੀਆਂ
ਹੰਕਾਰ ਨਹੀਂ ਹੈ
ਮਾਣ ਜਤਾਉਂਦੀ ਹਾਂ
ਲੋੜ ਪਵੇ ਤਾਂ
ਹੋ ਕੁਰਬਾਨ ਜਾਵਾਂ
ਦੇਸ਼ ਕੌਮ ਲਈ
ਜਾਣਦੇ ਹਨ ਸਾਰੇ
ਦੁਰਗਾ, ਚੰਡੀ ਵੀ
ਮੇਰਾ ਵਜੂਦ ਲੋਕੋ
ਹੋਂਦ ਆਪਣੀ ਤੋਂ
ਜਾਂਦੀ ਹਾਂ ਮੈਂ ਵਾਰੇ।