ਵਿਗੋਚਾ - ਅੰਕ 2 (ਨਾਵਲ )

ਜਰਨੈਲ ਸਿੰਘ ਸੇਖਾ    

Email: Jarnailsinghsekha34@gmail.com
Phone: +1 778 246 1087
Address: 7242 130 A Street
Surrey British Columbia Canada V3W 6E9
ਜਰਨੈਲ ਸਿੰਘ ਸੇਖਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਲੜੀ ਜੋੜਨ ਲਈ ਪਿਛਲਾ ਅੰਕ ਦੇਖੋ
 
 
  ਰੇਲਵੇ ਟਰੈਕ ਦਾ ਬਹੁਤਾ ਕੰਮ ਤਾਂ ਮੁਕੱਮਲ ਹੋ ਗਿਆ ਸੀ, ਹੁਣ ਤਾਂ ਜਿੱਥੇ ਦੂਹਰੀ ਲਾਈਨ ਵਿਛਾਉਣੀ ਹੁੰਦੀ 
ਉੋੱਥੋਂ ਪੱਥਰਾਂ ਨੂੰ ਕੱਟ ਕੇ ਥਾਂ ਨੂੰ ਪੱਧਰਾ ਕਰਨਾ ਹੁੰਦਾ ਸੀ | ਏਸੰੀਅਨ ਮਜੰਦੂਰਾਂ ਨੂੰ ਇਹੋ ਜਿਹੀਆਂ ਥਾਵਾਂ 'ਤੇ ਹੀ ਭਾਰੇ ਤੇ ਔਖੇ ਕੰਮਾਂ ਉਪਰ ਲਾਇਆ ਜਾਂਦਾ | ਉਹ ਕੰਮ ਵੀ ਜਾਨ ਹੂਲ ਕੇ ਕਰਦੇ | ਇਸ ਦੇ ਉਲਟ ਗੋਰੇ ਮਜੰਦੂਰਾਂ ਨੂੰ ਕੰਮ ਵੀ ਸੌਖਾ ਦਿੱਤਾ ਜਾਂਦਾ ਤੇ ਮਜੰਦੂਰੀ ਏਸੰੀਅਨ ਮਜੰਦੂਰਾਂ ਨਾਲੋਂ ਵੱਧ ਮਿਲਦੀ, ਫੇਰ ਵੀ ਉਹ ਏਸੰੀਅਨ ਮਜੰਦੂਰਾਂ ਨਾਲ ਸਾੜਾ ਕਰਦੇ | ਉਹਨਾਂ ਨੂੰ ਭਰਮ ਸੀ ਕਿ ਇਹ ਲੋਕ ਬਾਹਰੋਂ ਆ ਕੇ ਸਾਡੇ ਕੰਮਾਂ 'ਤੇ ਧਾੜੇ ਮਾਰ ਰਹੇ ਹਨ | ਵਿਤਕਰਾ ਤਾਂ ਏਸੰੀਅਨਾਂ ਨਾਲ ਪਹਿਲਾਂ ਹੀ ਹੋ ਰਿਹਾ ਸੀ ਪਰ ਹੁਣ ਤਾਂ ਨਸਲੀ ਨਫਰਤ ਵੀ ਉਜਾਗਰ ਹੋਣ ਲਗ ਪਈ ਸੀ |
   ਉੱਤਰੀ ਅਮਰੀਕਾ ਦੇ ਪੱਛਮੀ ਪਾਸੇ ਦੇ ਗੋਰੇ ਮਜੰਦੂਰਾਂ ਨੇ ਇਕ ਜੱਥੇਬੰਦੀ ਬਣਾ ਕੇ ਏਸੰੀਅਨ ਮਜੰਦੂਰਾਂ ਵਿਰੁੱਧ ਝੰਡਾ ਚੁੱਕ ਲਿਆ | ਉਹਨਾਂ ਨੇ ਅਮਰੀਕਾ ਦੇ ਸੰਹਿਰ ਸਿਅਟਲ ਦੇ ਨੇੜੇ ਦੀਆਂ ਮਿੱਲਾਂ ਵਿਚ ਕੰਮ ਕਰਦੇ ਏਸੰੀਅਨ ਮਜੰਦੂਰਾਂ ਉੱਪਰ ਹਥਿਆਰਬੰਦ ਹਮਲੇ ਕਰਨੇ ਸੁੰਰੂ ਕਰ ਦਿੱਤੇ, ਜਿੰਨ੍ਹਾਂ ਵਿਚ ਕਈ ਮਜੰਦੂਰ ਮਾਰੇ ਵੀ ਗਏ | ਕਈ ਮਜੰਦੂਰ ਕੰਮ ਛੱਡ ਕੇ ਦੂਰ ਦੁਰਾਡੇ ਦੇ ਸੰਹਿਰਾਂ ਵੱਲ ਚਲੇ ਗਏ | ਇਸ ਨਾਲ ਗੋਰੇ ਮਜੰਦੂਰਾਂ ਦਾ ਹੌਸਲਾ ਵਧ ਗਿਆ ਤੇ ਹੰਕਾਰ ਵਿਚ ਆਏ ਉਹਨਾਂ ਦੇ ਕਈ ਟੋਲੇ ਅਮਰੀਕਾ ਦਾ ਬਾਰਡਰ ਟੱਪ ਕੇ ਵੈਨਕੂਵਰ ਵੀ ਆ ਗਏ | ਉਹਨਾਂ ਨੇ ਇਥੇ ਬਹੁਤ ਸਾਰੇ ਚੀਨਿਆਂ ਅਤੇ ਜਾਪਾਨੀਆਂ ਦੇ ਘਰਾਂ ਤੇ ਦੁਕਾਨਾਂ ਦੀ ਭੰਨ ਤੋੜ ਵੀ ਕੀਤੀ | ਏਸੰੀਅਨ ਮਜੰਦੂਰਾਂ ਨਾਲ ਕਈ ਝੜਪਾਂ ਵੀ ਹੋਈਆਂ |
    ਉਸ ਮਾਰਾ ਮਾਰੀ ਦਾ ਅਸਰ ਰੇਲਵੇ ਮਜੰਦੂਰਾਂ ਉੱਪਰ ਵੀ ਪਿਆ | ਜਿੱਥੇ ਇੰਦਰ ਸਿੰਘ ਹੁਰੀਂ ਕੰਮ ਕਰਦੇ ਸਨ ਉਥੇ ਗੋਰੇ ਮਜੰਦੂਰਾਂ ਦੀ ਜੱਥੇਬੰਦੀ ਵੱਲੋਂ ਇਕ ਨੋਟਿਸ ਆ ਗਿਆ ਜਿਸ ਵਿਚ ਲਿਖਿਆ ਹੋਇਆ ਸੀ, "ਇਹ ਦੇਸੰ ਗੋਰੇ ਲੋਕਾਂ ਲਈ ਹੈ | ਗੋਰਿਆਂ ਤੋਂ ਬਿਨਾਂ ਏਥੇ ਹੋਰ ਕਿਸੇ ਨੂੰ ਵੀ ਰਹਿਣ ਦੀ ਇਜਾਜੰਤ ਨਹੀਂ ਹੈ | ਜਿਹੜਾ ਵੀ ਕਿਸੇ ਹੋਰ ਨਸਲ ਦਾ ਬੰਦਾ ਏਥੇ ਰਹੇਗਾ ਉਸ ਨੂੰ ਕੁੱਟ ਕੁੱਟ ਕੇ ਬਾਹਰ ਭਜਾ ਦਿੱਤਾ ਜਾਵੇਗਾ | ਚੰਗਾ ਇਹੋ ਹੈ ਕਿ ਤੁਸੀਂ ਲੋਕ ਭਲਮਾਨਸੀ ਨਾਲ ਇਕ ਮਹੀਨੇ ਦੇ ਅੰਦਰ ਅੰਦਰ ਇੱਥੋਂ ਚੁਪ ਚਾਪ ਚਲੇ ਜਾਓ, ਨਹੀਂ ਤਾਂ ਸਾਨੂੰ ਭਜਾਉਣ ਦੇ ਢੰਗ ਆਉਂਦੇ ਹਨ |"
   ਉਹਨਾਂ ਨੇ ਤਾਂ ਰੇਲਵੇ ਅਧਿਕਾਰੀਆਂ ਨੂੰ ਵੀ ਨੋਟਿਸ ਭੇਜ ਦਿੱਤਾ ਸੀ, "ਜੇ ਤੁਸੀਂ ਇਹਨਾਂ ਗੰਦੇ ਗੀਦੀਆਂ ਨੂੰ ਇਥੋਂ ਨਾ ਕੱਢਿਆ ਤਾਂ ਅਸੀਂ ਤੁਹਾਡੀਆਂ ਪਟੜੀਆਂ ਪੁਟ ਕੇ ਦਰਿਆ ਵਿਚ ਸੁਟ ਦਿਆਂਗੇ |"
    ਏਸੰੀਅਨ ਮਜੰਦੂਰਾਂ ਉਪਰ ਇਹ ਸਾਂਝੀ ਮਸੀਬਤ ਆ ਪਈ ਸੀ | ਪਹਿਲਾਂ ਹੀ ਉਹ ਸਿਅਟਲ ਤੇ ਵੈਨਕੂਵਰ ਦੇ ਹਮਲਿਆਂ ਵਿਚ ਬਹੁਤ ਮਾਰ ਖਾ ਚੁੱਕੇ ਸਨ, ਉਸ ਵੇਲੇ ਉਹ ਸਗੰਠਿਤ ਨਹੀਂ ਸੀ ਹੋਏ | ਹੁਣ ਇਸ ਮੁਸੀਬਤ ਦਾ ਟਾਕਰਾ ਕਰਨ ਲਈ ਕੋਈ ਉਪਰਾਲਾ ਕਰਨਾ ਜੰਰੂਰੀ ਸੀ ਕਿਉਂਕਿ ਇਸ ਵਾਰ ਤਾਂ ਉਹਨਾਂ ਨੂੰ ਵੰਗਾਰਿਆ ਗਿਆ ਸੀ | ਰੇਲਵੇ ਟਰੈਕ ਦੇ ਏਸ ਕੈਂਪ ਵਿਚ ਵੀਹ ਬਾਈ ਹਿੰਦੀ ਮਜੰਦੂਰ ਸਨ ਜਿਹੜੇ ਕਿ ਬਹੁਤੇ ਸਿੱਖ ਹੀ ਸਨ, ਉਹਨਾਂ ਇਕੱਠੇ ਹੋ ਕੇ ਚੀਨੀ ਅਤੇ ਜਾਪਾਨੀ ਮਜੰਦੂਰਾਂ ਨਾਲ ਇਸ ਮਸੀਬਤ ਤੋਂ ਛੁਟਕਾਰਾ ਪਾਉਣ ਲਈ ਸਲਾਹਾਂ ਕੀਤੀਆਂ | ਉਹਨਾਂ ਇਹ ਫੈਸਲਾ ਕੀਤਾ ਕਿ ਏਸ ਵੇਲੇ ਇਥੋਂ ਭੱਜ ਕੇ ਤਾਂ ਕਿਤੇ ਜਾਇਆ ਜਾ ਨਹੀਂ ਸਕਦਾ ਸੋ ਹਮਲਾ ਕਿਸੇ ਕਿਸਮ ਦਾ ਵੀ ਹੋਵੇ ਉਸ ਦਾ ਇਕੱਠੇ ਹੋ ਕੇ ਮਕਾਬਲਾ ਕੀਤਾ ਜਾਵੇ | "ਪਹਿਲਾਂ ਰੇਲਵੇ ਅਧਿਕਾਰੀਆਂ ਨੂੰ ਵੀ ਮਿਲ ਲਿਆ ਜਾਵੇ|" ਮਜ਼ਦੂਰਾਂ ਵਿਚੋਂ ਕਿਸੇ ਨੇ ਸਲਾਹ ਦਿੱਤੀ |
   ਤਿੰਨਾਂ ਕਮਿਊਨਿਟੀਆਂ ਦੇ ਮਜੰਦੂਰਾਂ ਨੇ ਆਪਣੇ ਆਪਣੇ ਪ੍ਰਤੀਨਿਧ ਚੁਣ ਲਏ | ਹਿੰਦੀ ਮਜੰਦੂਰਾਂ ਵੱਲੋਂ ਜਗਤ ਸਿੰਘ ਅਤੇ ਬੀਰ ਸਿੰਘ ਨੂੰ ਚੁਣ ਲਿਆ ਗਿਆ ਕਿਉਂਕਿ ਉਹ ਅੰਗ੍ਰੇਜੰੀ ਜਾਣਦੇ ਸਨ | ਇਹ ਪ੍ਰਤੀਨਿਧੀ ਮੰਡਲ ਰੇਲਵੇ ਅਧਿਕਾਰੀਆਂ ਨੂੰ ਮਿਲਿਆ ਅਤੇ ਉਹਨਾਂ ਨੂੰ ਨੋਟਿਸ ਦੀ ਕਾਪੀ ਦਿਖਾਈ |
"ਇਹੋ ਜਿਹਾ ਇਕ ਨੋਟਿਸ ਸਾਨੂੰ ਵੀ ਮਿਲ ਗਿਆ ਹੈ |" ਇਕ ਅਧਿਕਾਰੀ ਨੇ ਪੁਸੰੰਟੀ ਕੀਤੀ |
"ਫੇਰ ਏਸ ਮਸਲੇ ਨੂੰ ਕਿਵੇਂ ਹੱਲ ਕੀਤਾ ਜਾਵੇ?" ਬੀਰ ਸਿੰਘ ਨੇ ਪੁੱਛਿਆ |
"ਤੁਹਾਡੀ ਕੀ ਸਲਾਹ ਹੈ?" ਰੇਲਵੇ ਅਧਿਕਾਰੀ ਨੇ ਮੋੜਵਾਂ ਸਵਾਲ ਕਰ ਦਿੱਤਾ |
"ਅਸੀਂ ਤਾਂ ਏਥੇ ਕੰਮ ਕਰਨ ਆਏ ਹਾਂ ਤੇ ਕੰਮ ਕਰਨਾ ਚਾਹੁੰਦੇ ਹਾਂ |"
"ਸਾਨੂੰ ਵੀ ਕੰਮ ਪਿਆਰਾ ਹੈ, ਚੰਮ ਨਹੀਂ | ਕੰਪਨੀ ਦੇ ਉਚ ਧਿਕਾਰੀਆਂ ਵੱਲੋਂ ਸਾਨੂੰ ਹੁਕਮ ਮਿਲਿਆ ਹੈ ਕਿ ਰਹਿੰਦਾ ਕੰਮ ਛੇਤੀ ਤੋਂ ਛੇਤੀ ਮਕੰਮਲ ਕੀਤਾ ਜਾਵੇ | ਅਸੀਂ ਤੁਹਾਡੀ ਹਰ ਤਰਾਂ ਮਦਦ ਕਰਨ ਲਈ ਤਿਆਰ ਹਾਂ | ਕਹੋ ਤਾਂ ਪੁਲੀਸ ਦੀ ਇਕ ਟੁਕੜੀ ਨੂੰ ਏਥੇ ਮੰਗਵਾ ਸਕਦੇ ਹਾਂ | ਉਮੀਦ ਹੈ ਇਸ ਵਾਸਤੇ ਕੰਪਨੀ ਵੱਲੋਂ ਜਲਦੀ ਹੀ ਮਨਜੂੰਰੀ ਮਿਲ ਜਾਵੇਗੀ|"
"ਤੁਹਾਡੇ ਵੱਲੋਂ, ਸਾਡੀ ਇਖਲਾਕੀ ਮਦਦ ਕਰਨਾਂ ਜੰਰੂਰੀ ਹੈ | ਜੇ ਤੁਸੀਂ ਸਾਡੇ ਨਾਲ ਹੋ ਤਾਂ ਪੁਲੀਸ ਦੀ ਏਥੇ ਕੋਈ ਲੋੜ ਨਹੀਂ, ਅਸੀਂ ਆਪ ਹੀ ਉਹਨਾਂ ਨਾਲ ਨਜਿੱਠ ਲਵਾਂਗੇ|" ਬੀਰ ਸਿੰਘ ਨੇ ਹਿੱਕ ਥਾਪੜੀ |
"ਅਸੀਂ ਤੁਹਾਡੀ ਹਰ ਯੋਗ ਮਦਦ ਕਰਨ ਲਈ ਤਿਆਰ ਹਾਂ |" ਅਧਿਕਾਰੀਆਂ ਨੇ ਭਰੋਸਾ ਦਿਵਾਇਆ |
     ਰੇਲਵੇ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਏਸੰੀਅਨ ਮਜੰਦੂਰਾਂ ਦੇ ਹੌਸਲੇ ਬੁਲੰਦ ਹੋ ਗਏ | ਉੱਥੋਂ ਆ ਕੇ ਉਹਨਾਂ ਫੈਸਲਾ ਕੀਤਾ ਕਿ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇ | ਉਹਨਾਂ ਨੇ ਦਰਖਤਾਂ ਨਾਲੋਂ ਵੱਢ ਕੇ ਅਨਘੜ ਜਿਹੇ ਸੋਟੇ ਤਿਆਰ ਕਰ ਲਏ | ਆਪਣੇ ਤੰਬੂਆਂ ਦੇ ਆਲੇ ਦੁਆਲੇ ਛੋਟੇ ਛੋਟੇ ਪੱਥਰਾਂ ਦੇ ਢੇਰ ਲਾ ਲਏ ਅਤੇ ਨਾਲ ਹੀ ਉਹਨਾਂ ਇਕ ਬੰਦੇ ਦੀ ਡਿਉਟੀ ਲਾ ਦਿੱਤੀ ਕਿ ਉਹ ਆਲੇ ਦੁਆਲੇ ਨਿਗਾਹ ਰੱਖੇ, ਜੇ ਕਿਤੇ ਕੋਈ ਗੋਰਿਆਂ ਦੀ ਟੋਲੀ ਏਧਰ ਆਉਂਦੀ ਦਿਸੇ ਤਾਂ ਉਹ ਸੀਟੀ ਮਾਰ ਦੇਵੇ |
    ਨੋਟਿਸ ਪੁਗ ਜਾਣ ਦੇ ਦੋ ਦਿਨਾਂ ਮਗਰੋਂ ਸੈਂਕੜਿਆਂ ਦੀ ਗਿਣਤੀ ਵਿਚ ਗੋਰਿਆਂ ਦੀਆਂ ਢਾਣੀਆਂ ਰੇਲਵੇ ਟਰੈਕ ਵੱਲ ਆਉਂਦੀਆਂ ਦਿਸੀਆਂ ਤਾਂ ਪਹਿਰੇਦਾਰ ਨੇ ਝਟ ਸੀਟੀ ਮਾਰ ਦਿੱਤੀ | ਸਾਰੇ ਏਸੰੀਅਨ ਕਾਮੇ ਕੰਮ ਛੱਡ ਕੇ ਤਿਆਰ ਬਰ ਤਿਆਰ ਹੋ ਸਾਹਮਣੇ ਆ ਖੜ੍ਹੇ | ਆਉਂਦਿਆਂ ਹੀ ਗੋਰਿਆਂ ਦਾ ਲੀਡਰ ਕੜਕਿਆ, "ਕੁੱਤਿਓ! ਨੋਟਿਸ ਦੀ ਮਿਆਦ ਪੂਰੀ ਹੋਇਆਂ ਵੀ ਦੋ ਦਿਨ ਲੰਘ ਗਏ ਹਨ, ਤੁਸੀਂ ਆਪਣੀਆਂ ਕਾਲੀਆਂ ਪੀਲ਼ੀਆਂ ਬੂਥੀਆਂ ਲੈ ਕੇ ਇੱਥੋਂ ਗਏ ਕਿਉਂ ਨਹੀਂ? ਜਾਂ ਤਾਂ ਕੰਮ ਛੱਡ ਕੇ ਹੁਣੇ ਇੱਥੋਂ ਚਲੇ ਜਾਓ ਜਾਂ ਲੜਨ ਮਰਨ ਲਈ ਤਿਆਰ ਹੋ ਜਾਓ | ਅੱਜ ਨਿਬੇੜਾ ਹੋ ਕੇ ਰਹੇਗਾ |"
"ਸਾਡੇ ਦੇਸੰ ਬਹੁਤ ਦੂਰ ਹਨ, ਸੱਤ ਸਮੁੰਦਰੋਂ ਪਾਰ | ਸਾਨੂੰ ਇੱਥੇ ਸੱਦਿਆ ਗਿਆ ਸੀ ਤਾਂ ਹੀ ਇੱਥੇ ਆਏ ਹਾਂ, ਤੁਹਾਡੇ ਕਹੇ ਅਸੀਂ ਨਹੀਂ ਜਾ ਸਕਦੇ |" ਬੀਰ ਸਿੰਘ ਨੇ ਜਵਾਬ ਦਿੱਤਾ |
"ਤਾਂ ਫੇਰ ਮਰਨ ਵਾਸਤੇ ਤਿਆਰ ਹੋ ਜਾਓ, ਅੱਜ ਅਸੀਂ ਤੁਹਾਡੀਆਂ ਲੋਥਾਂ ਵਿਛਾ ਕੇ ਹੀ ਇੱਥੋਂ ਜਾਵਾਂਗੇ, ਸਾਰਿਆਂ ਨੂੰ ਮਾਰੇ ਬਿਨਾਂ ਅਸੀਂ ਵੀ ਨਹੀਂ ਮੁੜਦੇ |" ਮੁੰਢੀਰ੍ਹ ਦਾ ਲੀਡਰ ਕੜਕਿਆ |
"ਸਾਡੇ ਵੀ ਚੂੜੀਆਂ ਨਹੀਂ ਪਾਈਆਂ ਹੋਈਆਂ, ਆ ਜਾਓ, ਅਸੀਂ ਤੁਹਾਡੇ ਕੋਲੋਂ ਡਰਨ ਵਾਲੇ ਨਹੀਂ |" ਬੀਰ ਸਿੰਘ ਨੇ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ |
    ਉਹ ਅਗਾਂਹ ਵਧੇ ਤਾਂ ਇਧਰੋਂ ਵੀ ਪੱਥਰਾਂ ਦੀ ਵਰਖਾ ਹੋਣ ਲੱਗੀ ਅਤੇ ਪੰਜਾਬੀਆਂ ਤੇ ਚੀਨਿਆਂ ਨੇ ਅਜੇਹੇ ਪੈਂਤਰੇ ਬਦਲ ਬਦਲ ਕੇ ਗੋਰਿਆਂ ਦੇ ਪਾਸੇ ਸੇਕੇ ਕਿ ਜਿਹੜੇ ਢਾਂਗੀਆਂ, ਬੇਸਬਾਲ ਤੇ ਹਾਕੀਆਂ ਨਾਲ ਲੈਸ ਹੋ ਕੇ ਮਾਰਨ ਵਾਸਤੇ ਆਏ ਸਨ ਹੁਣ ਉਹਨਾਂ ਨੂੰ ਲੁਕਣ ਵਾਸਤੇ ਥਾਂ ਨਹੀਂ ਸੀ ਮਿਲ ਰਹੀ | ਹੇੜਾਂ ਦੀਆਂ ਹੇੜਾਂ, ਏਸ਼ੀਅਨ ਕਾਮਿਆਂ ਦੇ ਮੂਹਰੇ ਭੱਜੀਆਂ ਜਾ ਰਹੀਆਂ ਸਨ | ਏਸੰੀਅਨ ਮਜੰਦੂਰਾਂ ਨੇ ਉਹਨਾਂ ਦਾ ਸੰਹਿਰ ਤੱਕ ਪਿੱਛਾ ਕੀਤਾ | ਫੇਰ ਉਹਨਾਂ ਉਸੇ ਤਰ੍ਹਾਂ ਹੀ ਸੰਹਿਰ ਵਿਚ ਜਲੂਸ ਕੱਢਿਆ ਅਤੇ ਨਾਹਰੇ ਮਾਰਦੇ ਹੋਏ ਵਾਪਸ ਮੁੜ ਆਏ | ਉਸ ਤੋਂ ਮਗਰੋਂ ਫੇਰ ਇਸ ਤਰਾਂ ਦੀ ਝੜਪ ਨਹੀਂ ਹੋਈ ਪਰ ਇਕੱਲੇ ਦੁਕੱਲੇ ਨਾਲ ਕਦੀ ਕਦਾਈਂ ਹੱਥੋ ਪਾਈ ਹੋ ਹੀ ਜਾਂਦੀ ਰਹੀ | ਫੇਰ ਉਹਨਾਂ ਨਸਲਵਾਦੀਆਂ ਨੇ ਇਸੰਤਿਹਾਰਾਂ ਤੇ ਅਖਬਾਰਾਂ ਰਾਹੀਂ ਏਸੰੀਅਨਾ ਤੇ ਹੋਰ ਗੈਰ ਗੋਰੀਆਂ ਨਸਲਾਂ ਵਿਰੁੱਧ ਪਰਚਾਰ ਕਰਨਾ ਚਾਲੂ ਕਰ ਦਿੱਤਾ ਪਰ ਸਿੱਧੇ ਰੂਪ ਵਿਚ ਲੜਾਈ ਕਰਨ ਦੀ ਉਹਨਾਂ ਵਿਚ ਹਿੰਮਤ ਨਾ ਪਈ |
                                                 ************
                                                  
       ਜਿੰਨੀ ਦੇਰ ਰੇਲ ਪਟੜੀ ਮੁਕੰਮਲ ਨਹੀਂ ਹੋ ਗਈ ਉਂਨੀ ਦੇਰ ਰੇਲ ਅਧਿਕਾਰੀ ਏਸੰੀਅਨ ਮਜੰਦੂਰਾਂ ਦੀ ਕੰਡ 'ਤੇ ਰਹੇ ਪਰ ਜਦੋਂ ਹੀ ਕੰਮ ਪੂਰਾ ਹੋਇਆ ਤਾਂ ਪਹਿਲਾਂ ਛਾਂਟੀ ਦਾ ਕੁਹਾੜਾ ਏਸੰੀਅਨ ਮਜੰਦੂਰਾਂ ਉਪਰ ਹੀ ਚੱਲਿਆ ਅਤੇ ਪਹਿਲੇ ਛਾਂਟੀ ਹੋਣ ਵਾਲਿਆਂ ਵਿਚ ਇੰਦਰ ਸਿੰਘ ਹੁਰੀਂ ਹੀ ਸਨ | ਉਹ ਕੈਂਪ ਛੱਡ ਕੇ ਵੈਨਕੂਵਰ ਆ ਗਏ | ਇੱਥੇ ਉਹਨਾਂ ਨੂੰ ਗੁਰਦਵਾਰੇ ਵਿਚ ਠਾਹਰ ਮਿਲ ਗਈ | ਇੱਥੇ ਰਹਿ ਕੇ ਉਹ ਕੰਮ ਦੀ ਭਾਲ ਕਰਨ ਲੱਗੇ | ਹਫਤੇ ਦੇ ਵਿਚ ਵਿਚ ਹੀ ਉਹਨਾਂ ਨੂੰ ਇਕ ਲੰਬਰ ਮਿੱਲ ਵਿਚ ਕੰਮ ਮਿਲ ਗਿਆ ਤੇ ਉਹਨਾਂ ਦੀ ਗੱਡੀ ਮੁੜ ਲੀਹ 'ਤੇ ਆ ਗਈ |
    ਮੰਗਲ ਸਿੰਘ ਨੂੰ ਛਾਂਟੀ ਹੋ ਕੇ ਵੈਨਕੂਵਰ ਆ ਜਾਣ ਦੀ ਬਹੁਤੀ ਖੁਸੰੀ ਹੋਈ | ਇਕ ਤਾਂ ਉਸ ਨੂੰ ਇੱਥੇ ਉਸ ਦਾ ਪੇਂਡੂ ਨਰਾਇਣ ਸਿੰਘ ਮਿਲ ਗਿਆ ਤੇ ਨਾਲ ਹੀ ਉਹਨਾਂ ਨੂੰ ਬਹੁਤਾ ਚਿਰ ਵਿਹਲੇ ਵੀ ਨਹੀਂ ਰਹਿਣਾ ਪਿਆ, ਕੰਮ ਛੇਤੀ ਮਿਲ ਗਿਆ | ਇੰਦਰ ਸਿੰਘ ਰੇਲ ਪਟੜੀ 'ਤੇ ਬਹੁਤਾ ਚਿਰ ਕੰਮ ਕਰਦਾ ਰਿਹਾ ਹੋਣ ਕਾਰਨ ਤੇ ਆਪਣੀ ਆਦਤ ਅਨੁਸਾਰ ਪਹਿਲਾਂ ਪਹਿਲਾਂ ਕੁਝ ਉਦਾਸ ਰਿਹਾ ਪਰ ਛੇਤੀ ਹੀ ਉਹ ਵੀ ਦਿਲ ਧਰ ਆਇਆ | 
      ਕੰਮ ਮਿਲਣ ਦੇ ਨਾਲ ਹੀ ਉਹਨਾਂ ਨੂੰ ਰਹਾਇਸੰ ਲਈ ਮਿੱਲ ਦੇ ਬੰਕ ਹਾਊਸ ਵਿਚ ਥਾਂ ਵੀ ਮਿਲ ਗਈ | ਬੰਕ ਹਾਊਸ ਦੀ ਜਿੰੰਦਗੀ ਵੀ ਉਹਨਾਂ ਨੂੰ ਛੇਤੀ ਰਾਸ ਆ ਗਈ ਕਿਉਂਕਿ ਏਥੇ ਰੇਲਵੇ ਦੇ ਤੰਬੂਆਂ ਨਾਲੋਂ ਸੁਖ ਸਹੂਲਤਾਂ ਵਧੇਰੇ ਸਨ | ਉੱਥੇ ਸਿਆਲ ਵਿਚ ਜਦੋਂ ਬਰਫ ਪੈਂਦੀ ਤਾਂ ਜਾਂ ਤੰਬੂਆਂ ਅੰਦਰ ਹੀ ਤੜ ਕੇ ਬੈਠਣਾ ਪੈਂਦਾ ਤੇ ਜਾਂ ਉਹੋ ਜਿਹੇ ਮੌਸਮ ਵਿਚ ਹੀ ਕੰਮ ਕਰਨਾ ਪੈਂਦਾ, ਜਿਸ ਕਾਰਨ ਹੱਥ ਪੈਰ ਸੁੱਜ ਜਾਂਦੇ ਤੇ ਕਈ ਤਾਂ ਭਿਆਨਕ ਬਿਮਾਰੀਆਂ ਦਾ ਸਿੰਕਾਰ ਵੀ ਹੋ ਜਾਂਦੇ | ਇੱਥੋਂ ਦੀਆਂ ਸੁਖ ਸਹੂਲਤਾਂ ਤੋਂ ਖੁਸੰ ਹੋਇਆ ਮੰਗਲ ਸਿੰਘ, ਇਕ ਦਿਨ ਕਹਿਣ ਲੱਗਾ, "ਦੇਖ ਲੈ, ਕਰਮ ਸਿਆਂ, ਓਥੇ ਤਾਂ ਤੰਬੂਆਂ 'ਚ ਅੰਗੀਠੀਆਂ ਦੀ ਅੱਗ ਦੇ ਸੇਕ ਤੇ ਮੋਟੇ ਦੁੱਬੜਾਂ ਵਿਚ ਪਿਆਂ ਵੀ ਠਾਰੀ ਨਈਂ ਸੀ ਲਹਿੰਦੀ ਤੇ ਲਕੱੜਾਂ ਵੀ ਜੰਗਲ ਵਿਚੋਂ ਆਪ ਚੁਗ ਕੇ ਲਿਆਉਣੀਆਂ ਪੈਂਦੀਆਂ ਸੀ | ਏਥੇ ਲਕੱੜ ਦੇ ਬੂਰੇ ਦਾ ਫਰਸੰ ਤੇ ਅੱਗ ਬਾਲਣ ਵਾਸਤੇ ਲਕੜਾਂ ਵੀ ਮੁਫਤ ਦੀਆਂ | ਕਿੰਨੀ ਮੌਜ ਐ ਏਥੇ | ਕੀ ਹੋਇਆ ਜੇ ਚਾਰ ਪੈਸੇ ਘੱਟ ਬਣਦੇ ਐ | ਆਪਾਂ ਤਾਂ ਨਰਕ ਵਿਚੋਂ ਨਿਕਲ ਕੇ ਸੁਰਗ 'ਚ ਆ ਗਏ ਆਂ |"
     "ਹæਾਹੋ, ਏਥੇ ਪੱਕੀ ਪਕਾਈ ਰੋਟੀ ਮਿਲ ਜਾਂਦੀ ਐ, ਨਹਾਉਣ ਧੋਣ ਨੂੰ ਗਰਮ ਪਾਣੀ ਤੇ ਵਿਹਲੇ ਵੇਲੇ ਗੁਰਦਵਾਰੇ ਮੱਥਾ ਟੇਕ ਆਈਦੈ |" ਇੰਦਰ ਸਿੰਘ ਨੇ ਕਰਮ ਸਿੰਘ ਦੇ ਬੋਲਣ ਤੋਂ ਪਹਿਲਾਂ ਹੀ ਆਪਣੀ ਦਲੀਲ ਦਿੱਤੀ |
"ਆਪਣੀ ਕਾਟੋ ਤਾਂ ਏਥੇ ਵੀ ਫੁੱਲਾਂ 'ਤੇ ਖੇਡਦੀ ਐ ਤੇ ਓਥੇ ਵੀ ਕਾਟੋ ਫੁੱਲਾਂ 'ਤੇ ਹੀ ਖੇਡਦੀ ਸੀ | ਜਦੋਂ ਪੱਤਝੜ ਵਿਚ ਦਰਖਤ ਪੱਤਿਆਂ ਤੋਂ ਸਖਣੇ ਹੋ, ਨੰਗੇ ਹੋ ਕੇ ਸਿਆਲ ਨੂੰ ਉਡੀਕਣ ਲੱਗ ਜਾਂਦੇ ਸੀ ਤਾਂ ਇਸ ਤਰ੍ਹਾਂ ਲਗਦਾ ਸੀ ਜਿਵੇਂ ਉਹ ਸਾਨੂੰ ਕਹਿ ਰਹੇ ਹੋਣ, 'ਇਓਂ ਨੰਗੇ ਧੜ ਹੋ ਕੇ ਔਕੜਾਂ ਦਾ ਮੁਕਾਬਲਾ ਕਰੀਦਾ |' ਬੇਲੀਆ, ਸੰਹਿਰ ਤੋਂ ਦੂਰ ਜੰਗਲਾਂ ਵਿਚ ਰਹਿਣ ਦਾ ਨਜੰਾਰਾ ਵੱਖਰਾ ਹੀ ਸੀ |" ਕਰਮ ਸਿੰਘ ਨੇ ਆਪਣਾ ਵੱਖਰਾ ਅਨੁਭਵ ਬਿਆਨ ਕਰ ਦਿੱਤਾ |
"ਏਥੇ ਤਾਂ ਦੇਸ ਪਰਦੇਸ ਦੀਆਂ ਖਬਰਾਂ ਵੀ ਸੁਣਨ ਨੂੰ ਮਿਲਦੀਆਂ ਰਹਿੰਦੀਐਂ, ਓਥੇ ਤਾਂ ਸੁੰਨਿਆਂ ਵਾਂਗੂੰ ਤੁਰੇ ਫਿਰਦੇ ਸੀ |" ਮੰਗਲ ਸਿੰਘ ਨੇ ਕਿਹਾ |
"ਦੇਸ ਪਰਦੇਸ ਦੀਆਂ ਖਬਰਾਂ ਦਾ ਕਾਹਦਾ ਪਤਾ ਲੱਗਣ ਲੱਗਾ ਐ! ਇਹ ਖਬਰਾਂ ਸੁਣ ਸੁਣ ਕੇ ਤਾਂ ਸਗੋਂ ਗੁੱਸਾ ਆਉਂਦੈ | ਏਥੋਂ ਦੇ ਅਖਬਾਰ ਤਾਂ ਆਪਣੇ ਲੋਕਾਂ ਦੇ Aੁਲਟ ਹੀ ਜੰਹਿਰ ਉਗਲੀ ਜਾਂਦੇ ਐ | ਅਖੇ,'ਇਹ ਲੋਕ ਗੰਦੇ ਰਹਿੰਦੇ ਐ, ਸਫਾਈ ਨਹੀਂ ਰਖਦੇ, ਬਿਮਾਰੀਆਂ ਫਿਲਾਉਂਦੇ ਐ' | ਪੁੱਛਣ ਵਾਲਾ ਹੋਵੇ, ਸਾਲਿਓ! ਹਫਤਾ ਹਫਤਾ ਤੁਸੀਂ ਨਹੀਂ ਨਹਾਉਂਦੇ ਤੇ ਗੰਦੇ ਸਾਨੂੰ ਕਹਿੰਦੇ ਓ, ਜਿਹੜੇ ਨਿੱਤ ਨਹਾਉਂਦੇ ਤੇ ਧੋਤੇ ਲੀੜੇ ਪਾ ਕੇ ਰਖਦੇ ਐ | ਸਾਨੂੰ ਕਦੇ ਕਿਸੇ ਨੂੰ ਹਸਪਤਾਲ ਜਾਂਦੇ ਦੇਖਿਐ, ਥੋਡੇ ਲੋਕਾਂ ਨਾਲ ਈ ਹਸਪਤਾਲ ਭਰੇ ਰਹਿੰਦੇ ਐ |" ਇੰਦਰ ਸਿੰਘ ਨੂੰ ਏਸੰੀਅਨਾਂ ਵਿਰੁੱਧ ਨਸਲੀ ਗੋਰਿਆਂ ਵੱਲੋ ਮਿੱਥ ਕੇ ਕੀਤੇ ਜਾ ਰਹੇ ਪਰਚਾਰ 'ਤੇ ਗੁੱਸਾ ਆ ਰਿਹਾ ਸੀ |
"ਉਹ ਤਾਂ ਇਹ ਵੀ ਪਰਚਾਰ ਕਰੀ ਜਾਂਦੇ ਐ ਕਿ ਅਸੀਂ ਮਿਥੇ ਰੇਟ ਤੋਂ ਘੱਟ ਮਜੰਦੂਰੀ ਲੈਂਦੇ ਆਂ ਤੇ ਪੈਸੇ ਜੋੜ ਜੋੜ ਕੇ ਪਿੱਛੇ ਘਰਦਿਆਂ ਨੂੰ ਘੱਲੀ ਜਾਂਦੇ ਆਂ | ਭਲਾ ਇਹ ਵੀ ਕੋਈ ਗੱਲ ਹੋਈ, ਕਮਾਈ ਅਸੀਂ ਕਰਦੇ ਹਾਂ ਤੇ ਆਪਣੀ ਕਮਾਈ ਨੂੰ ਜਿਵੇਂ ਮਰਜੀ ਵਰਤੀਏ, ਥੋਡਾ ਢਿੱਡ ਦੁਖਦੈ |" ਮੰਗਲ ਸਿੰਘ ਨੇ ਆਪਣੇ ਮਨ ਦੀ ਭੜਾਸ ਕੱਢੀ |
"ਉਹ ਤਾਂ ਇਹ ਵੀ ਕਹਿੰਦੇ ਐ, ਬਈ, 'ਇਹ ਛੜੇ ਰਹਿੰਦੇ ਐ, ਸਾਡੀਆਂ ਤੀਂਵੀਆਂ ਵੱਲ ਬੁਰੀ ਨਿਗਾਹ ਨਾਲ ਝਾਕਦੇ ਐ | ਇਹਨਾਂ ਦਾ ਚਾਲ ਚਲਨ ਮਾੜੈ ਤੇ ਕੱਲ੍ਹ ਨੂੰ ਏਥੇ ਦੋਗਲੇ ਜੁਆਕ ਜੰਮਣ ਲੱਗ ਪੈਣਗੇ |' ਇਹਨਾਂ ਨੂੰ ਹੁਣ ਕੋਈ ਪੁੱਛੇ ਬਈ, ਜਦੋਂ ਥੋਡੀਆਂ ਤੀਂਵੀਆਂ ਸਾਡੇ ਕੋਲ ਦੀ ਨੰਗੀਆਂ ਲੱਤਾਂ ਕਰਕੇ ਨੰਘਣਗੀਆਂ ਤਾਂ ਅਸੀਂ ਨੀਂਵੀਆਂ ਕਿਵੇਂ ਪਾ ਲਈਏ | ਜਦੋਂ ਉਹ ਆਪ ਚੱਲ ਕੇ ਸਾਡੇ ਕੋਲ ਆਉਣਗੀਆਂ ਤਾਂ ਅਸੀਂ ਉਹਨਾਂ ਨੂੰ ਖਾਲੀ ਕਿਵੇਂ ਮੋੜ ਦੇਈਏ |" ਇਹ ਗੱਲ ਕਹਿ ਕੇ ਕਰਮ ਸਿੰਘ ਤਾੜੀ ਮਾਰ ਕੇ ਹੱਸ ਪਿਆ |
"ਤੂੰ ਇਹ ਕਿਹੜੀ ਗੱਲ ਕਰਦੈਂ, ਕਰਮ ਸਿਆਂ, ਇਹਨਾਂ ਗੋਰਿਆਂ ਨੇ ਤਾਂ ਕਮੀਨਗੀ ਦੀ ਹੱਦ ਈ ਟਪਾ ਛੱਡੀ ਐ | ਮੈਂ ਕੱਲ੍ਹ ਗੁਰਦਵਾਰੇ, ਆਪਣੇ ਇਕ ਆਦਮੀ ਕੋਲੋਂ ਸੁਣਿਆ ਸੀ ਕਿ ਇਹ ਆਪਣੇ ਲੋਕਾਂ 'ਤੇ ਲੌਂਡੇਬਾਜੀ ਦਾ 'ਲਜਾਮ ਲਾ ਕੇ ਵੀ ਬਦਨਾਮ ਕਰ ਦੇ ਐ |" ਮੰਗਲ ਸਿੰਘ ਨੇ ਨਵੀਂ ਖਬਰ ਸੁਣਾ ਦਿੱਤੀ |
"ਉਹ ਜੋ ਕਹਿੰਦੇ ਐ ਕਹੀ ਜਾਣ, ਆਪਾਂ ਨੂੰ ਪਰਵਾਹ ਨਹੀਂ ਕਰਨੀ ਚਾਹੀਦੀ | ਉਹਨਾਂ ਨੇ ਤਾਂ ਏਹੋ ਜੇਹਾ ਪਰਚਾਰ ਕਰਕੇ ਆਪਣੇ ਲੋਕਾਂ ਦੇ ਏਥੇ ਆਉਣ 'ਤੇ ਪਾਬੰਦੀਆਂ ਲੁਆਉਣੀਆਂ ਈ ਲੁਆਉਣੀਆ ਐ ਪਰ ਆਪਣੇ ਹਸੈਨ ਰਹੀਮ, ਤਾਰਕਨਾਥ, ਭਾਈ ਭਾਗ ਸਿੰਘ ਤੇ ਭਾਈ ਬਲਵੰਤ ਸਿੰਘ ਵਰਗੇ ਮੋਹਰੀ ਹੱਥ 'ਤੇ ਹੱਥ ਰੱਖ ਕੇ ਨਹੀਂ ਬੈਠੇ ਹੋਏ | ਉਹ ਵੀ ਏਹਨਾਂ ਦੇ ਦੁਸ਼ੰ-ਪਰਚਾਰ ਦਾ ਜਵਾਬ ਧੜੱਲੇ ਨਾਲ ਦੇ ਰਹੇ ਐ |" ਇੰਦਰ ਸਿੰਘ ਨੇ ਗੁਰਦਵਾਰੇ ਵਿਚ ਸੁਣੀਆਂ ਗੱਲਾਂ ਦੇ ਆਧਾਰ 'ਤੇ ਆਪਣੇ ਵਿਚਾਰ ਦੱਸੇ |
"ਇਹ ਸਰਕਾਰ 'ਕੱਲੇ ਆਪਣਿਆਂ 'ਤੇ ਹੀ ਪਬੰਦੀਆਂ ਨਹੀਂ ਲਾਉਂਦੇ | ਇਸ ਨੇ ਚੀਨਿਆਂ 'ਤੇ ਹੈਡਟੈਕਸ ਲਾ ਕੇ ਵੀ ਉਹਨਾਂ ਨੂੰ ਇੱਥੇ ਆਉਣ ਤੋਂ ਰੋਕਣ ਦਾ ਢੰਗ ਕੱਢਿਆ ਈ ਐ? ਇਹ ਗੱਲ, ਗੁਰਦਵਾਰੇ ਵਿਚ, ਭਾਈ ਰਾਮ ਰਹੀਮ ਨੇ ਸੰਗਤ ਨੂੰ ਦੱਸੀ ਸੀ |" ਕਰਮ ਸਿੰਘ ਨੇ ਰਾਮ ਰਹੀਮ ਹੁਸੈਨ ਦੀ ਤਕਰੀਰ ਦਾ ਹਵਾਲਾ ਦਿੱਤਾ |
"ਆਪਾਂ ਨੂੰ ਤਾਂ ਭਾਈ ਭਾਗ ਸਿਉਂ ਤੇ ਭਾਈ ਬਲਵੰਤ ਸਿਉਂ ਦੀਆਂ ਆਖੀਆਂ ਗੱਲਾਂ ਦੀ ਸਮਝ ਆਉਂਦੀ ਐ | ਦੂਜਿਆਂ ਦਾ ਗੂੜ੍ਹ ਗਿਆਨ ਨਈਂ ਪਿੜ ਪੱਲੇ ਪੈਂਦਾ | ਭਾਈ ਬਲਵੰਤ ਸਿਉਂ ਤਾਂ ਬਾਲੰ੍ਹਾ ਚੰਗਾ ਬੰਦਾ ਐ, ਉਹਦੀ ਸਪਾਰਸ ਨਾਲ ਈ ਆਪਾਂ ਨੂੰ ਮਿੱਲ ਵਿਚ ਕੰਮ ਮਿਲ ਗਿਆ, ਨਹੀਂ ਤਾਂ ਜਿਹੜੇ ਚਾਰ ਛਿਲੜ ਜੋੜੇ ਸੀ, ਉਹ ਏਥੇ ਬੈਠਿਆਂ ਖਾ ਜਾਣੇ ਸੀ |" ਮੰਗਲ ਸਿੰਘ ਨੇ ਭਾਈ ਬਲਵੰਤ ਸਿੰਘ ਦੀ ਵਡਿਆਈ ਕੀਤੀ |
    ਭਾਈ ਬਲਵੰਤ ਸਿੰਘ ਦੀ ਭਾਰਤੀ ਕਮਿਊਨਿਟੀ ਵਿਚ ਚੰਗੀ ਮਾਨਤਾ ਸੀ | ਉਹ ਗੁਰਦਵਾਰੇ ਦਾ ਗਰੰਥੀ ਹੋਣ ਦੇ ਨਾਲ ਨਾਲ ਹਸੈਨ ਰਹੀਮ ਵੱਲੋਂ ਬਣਾਈ 'ਯੁਨਾਈਟਡ ਇੰਡੀਆ ਲੀਗ' ਪਾਰਟੀ ਦਾ ਪ੍ਰਤੀਨਿਧ ਮੈਂਬਰ ਵੀ ਸੀ | ਉਹ  ਇਕ ਚੰਗਾ ਬੁਲਾਰਾ ਸੀ ਅਤੇ ਉਸ ਨੂੰ ਅੰਗਰੇਜੰੀ ਵਿਚ ਚੰਗੀ ਗੱਲ ਕਰਨੀ ਆਉਂਦੀ ਸੀ | ਕਈ ਕਾਮੇ ਉਸ ਕੋਲੋਂ ਐਤਵਾਰ ਨੂੰ ਪੰਜਾਬੀ ਸਿੱਖਣ ਆਉਂਦੇ | ਇੰਦਰ ਸਿੰਘ ਤੇ ਕਰਮ ਸਿੰਘ ਵੀ ਉਸ ਕੋਲੋਂ ਪੰਜਾਬੀ ਸਿੱਖਣ ਲੱਗੇ | ਉਹ ਆਪਣਾ ਵਿਹਲਾ ਸਮਾਂ ਗੁਰਦਵਾਰੇ ਵਿਚ ਹੀ ਬਤੀਤ ਕਰਦੇ | ਉਸ ਸਮੇ ਗੁਰਦਵਾਰਾ ਰਾਜਸੀ ਗਤੀਵਿਧੀਆਂ ਦਾ ਕੇਂਦਰ ਬਣਿਆ ਹੋਇਆ ਸੀ | ਉਥੇ ਹਿੰਦੂ ਤੇ ਮੁਸਲਮਾਨ ਵੀ ਆਉਂਦੇ ਅਤੇ ਆਪਣੇ ਸਾਂਝੇ ਮਸਲਿਆਂ ਦੇ ਨਾਲ ਨਾਲ ਦੇਸ ਭਗਤੀ ਦੀਆਂ ਗੱਲਾਂ ਵੀ ਕਰਦੇ | ਇੰਦਰ ਸਿੰਘ ਹੁਰਾਂ ਉਪਰ ਵੀ ਦੇਸੰ ਭਗਤੀ ਦਾ ਰੰਗ ਚੜ੍ਹਦਾ ਗਿਆ |
                                                 ***********
                                                    
        1914 ਵਿਚ ਭਾਰਤੀ ਮੁਸਾਫਰਾਂ ਨੂੰ ਲੈ ਕੇ ਕਾਮਾ ਗਾਟਾ ਮਾਰੂ ਨਾਮ ਦਾ ਸਮੁੰਦਰੀ ਜਹਾਜੰ ਵੈਨਕੂਵਰ ਦੇ ਪਾਣੀਆਂ ਵਿਚ ਆ ਗਿਆ ਪਰ ਇਥੋਂ ਦੀ ਸਰਕਾਰ ਨੇ Aੁਸ ਨੂੰ ਬੰਦਰਗਾਹ 'ਤੇ ਨਾ ਲੱਗਣ ਦਿੱਤਾ | ਵੈਨਕੂਵਰ ਵਿਚ ਰਹਿੰਦੇ ਭਾਰਤੀ ਹਰ ਹਾਲਤ ਵਿਚ ਮੁਸਾਫਰਾਂ ਨੂੰ ਜਹਾਜੰ ਵਿਚੋਂ ਉਤਰਵਾ ਲੈਣਾ ਚਾਹੁੰਦੇ ਸਨ | ਹਰ ਰੋਜ ਗੁਰਦਵਾਰੇ ਵਿਚ ਮੀਟਿੰਗਾਂ ਹੁੰਦੀਆਂ ਕਿ ਸਰਕਾਰ ਵੱਲੋਂ ਸਹੇੜੀ ਇਸ ਬਿਪਤਾ ਨਾਲ ਕਿਹੜੇ ਢੰਗਾਂ ਰਾਹੀਂ ਨਜਿੱਠਿਆ ਜਾਵੇ | ਵੈਨਕੂਵਰ ਦੇ ਆਲੇ ਦੁਆਲੇ ਰਹਿੰਦੇ ਹਿੰਦੋਸਤਾਨੀਆਂ ਨੇ ਮੁਸਾਫਰਾਂ ਖਾਤਰ ਫੰਡ ਇਕੱਠੇ ਕੀਤੇ, ਖਾਧ ਸਮਗਰੀ ਲਿਆਂਦੀ ਅਤੇ ਸਭ ਭਾਈਆਂ ਨੇ ਰਲ ਕੇ ਕਾਨੂੰਨੀ ਲੜਾਈ ਵੀ ਲੜੀ | ਉਹਨਾਂ ਹਰ ਹੀਲਾ ਵਰਤਿਆ ਕਿ ਜਹਾਜੰ ਦੇ ਮੁਸਾਫਰ ਕਿਸੇ ਤਰਾਂ ਵੀ ਵੈਨਕੂਵਰ ਦੀ ਧਰਤੀ 'ਤੇ ਉਤਰ ਸਕਣ ਪਰ ਉਹ ਸਫਲ ਨਾ ਹੋ ਸਕੇ |
    ਇੰਦਰ ਸਿੰਘ ਨਾ ਤਾਂ ਤਕਰੀਰ ਕਰਨ ਜਾਣਦਾ ਸੀ ਤੇ ਨਾ ਹੀ ਉਸ ਨੂੰ ਇਹ ਪਤਾ ਸੀ ਕਿ ਉਹ ਕਿਹੜੇ ਢੰਗ ਨਾਲ ਉਹਨਾਂ ਦੀ ਮਦਦ ਕਰ ਸਕਦਾ ਹੈ ਪਰ ਉਸ ਦੇ ਦਿਲ ਵਿਚ ਉਹਨਾਂ ਪ੍ਰਤੀ ਇੰਨਾ ਦਰਦ ਸੀ ਕਿ ਉਹ ਕੰਮ ਤੋਂ ਵਿਹਲਾ ਹੋ ਕੇ ਗੁਰਦਵਾਰੇ ਚਲਿਆ ਜਾਂਦਾ, ਜਿਹੜੀ ਵੀ ਉਸ ਦੀ ਡਿਉਟੀ ਲਾਈ ਜਾਂਦੀ ਉਸ ਨੂੰ ਉਹ ਖਿੜੇ ਮੱਥੇ ਪੂਰੀ ਕਰਦਾ | ਉਹ ਕਦੀ ਟਿਕ ਕੇ ਨਾ ਬੈਠਦਾ | ਇਕ ਦਿਨ ਮੰਗਲ ਸਿੰਘ ਨੇ ਉਸ ਨੂੰ ਕਹਿ ਹੀ ਦਿੱਤਾ, "ਜਦੋਂ ਆਪਣੇ ਕੋਲੋਂ ਚੰਦਾ ਮੰਗਦੇ ਐ ਤਾਂ ਆਪਾਂ ਚੰਦਾ ਦੇ ਦਿੰਦੇ ਆਂ, ਜਦੋਂ ਰਸਦ ਪਾਣੀ ਨੂੰ ਕਹਿੰਦੇ ਆ ਤਾਂ ਰਸਦ ਪਾਣੀ ਪੁਜਦਾ ਕਰ ਦੇਈਦਾ ਐ, ਜਦੋਂ 'ਕੱਠ ਵੱਠ ਕਰਨ ਨੂੰ ਆਖਦੇ ਐ ਤਾਂ 'ਕੱਠ ਤੇ ਵੀ ਤੁਰ ਜਾਈਦੈ | ਫੇਰ ਤੈਥੋਂ ਵਿਹਲੇ ਵੇਲ਼ੇ ਕੁਝ ਚਿਰ ਟਿਕ ਕੇ ਨਈਂ ਬੈਠਿਆ ਜਾਂਦਾ, ਏਨਾ ਖਫ਼ੇ ਖੂਨ ਹੋਣ ਦੀ ਕੀ ਲੋੜ ਐ | ਜਦੋਂ ਦੇਖੋ, ਗੁਰਦਵਾਰੇ ਈ ਤੁਰਿਆ ਰਹਿਨੈ |"
"ਭਾਅ ਮੰਗਲ ਸਿਆਂ, ਤੈਨੂੰ ਨਈ ਪਤਾ ਏਸ ਪਿੱਛੇ ਸਰਕਾਰ ਦੀ ਕੀ ਨੀਤ ਐ | ਆਪਣੇ ਲੋਕਾਂ ਦੇ ਏਥੇ ਆਉਣ 'ਤੇ ਕਿੰਨੀਆਂ ਪਾਬੰਦੀਆਂ ਲਾ ਦਿੱਤੀਆਂ ਐ ਏਸ ਸਰਕਾਰ ਨੇ | ਆਪਣੇ ਪਰਿਵਾਰ ਅਸੀਂ ਨਹੀਂ ਮੰਗਵਾ ਸਕਦੇ, ਕਿਸੇ ਭਾਈ ਬੰਦ ਨੂੰ ਅਸੀਂ ਨਈਂ ਸੱਦ ਸਕਦੇ | ਭਲਾਂ, ਤੂੰ ਹੀ ਦੱਸ ਕਿ ਪਿਛਲੇ ਪੰਜਾਂ ਸਾਲਾਂ ਤੋਂ ਆਇਆ ਕੋਈ ਆਪਣੇ ਪੰਜਾਬ ਤੋਂ | ਸਾਰੇ ਰਾਹ ਜਵਾਂ ਈ ਬੰਦ ਕਰ ਦਿੱਤੇ ਐ ਏਸ ਸਰਕਾਰ ਨੇ | ਇਹ ਤਾਂ ਆਪਾਂ ਸਾਰਿਆਂ ਨੂੰ ਇੱਥੋਂ ਕੱਢ ਕੇ ਹਾਂਡੂਰਾਸ ਵੱਲ ਧਕਣ ਲਈ ਸਾਰਾ ਜੋਰ ਲਾ ਬੈਠੇ ਸੀ | ਹੁਣ ਤਾਂ ਇਹ ਕਨੂੰਨੀ ਲੜਾਈ ਬਣ ਗਈ ਐ, ਜੇ ਹਾਰ ਗਏ ਤਾਂ ਏਸ ਜਹਾਜੰ ਨੂੰ ਪਿੱਛੇ ਮੋੜ ਦੇਣੈ ਅਗਲਿਆਂ ਨੇ ਤੇ ਫੇਰ ਏਥੇ ਕਿਸੇ ਨੂੰ ਵੀ ਨਹੀਂ ਆਉਣ ਦੇਣਾ ਤੇ ਜਿਹੜੇ ਤੇਰੇ ਮੇਰੇ ਵਰਗੇ ਏਥੇ ਰਹਿੰਦੇ ਐ, ਉਹਨਾਂ ਨੂੰ ਵੀ ਕੱਢ ਬਾਹਰ ਮਾਰਨੈ | ਇਕ ਗੱਲ ਤੈਨੂੰ ਹੋਰ ਦੱਸਾਂ, ਘਰਾਂ 'ਚੋਂ ਮੇਰੇ ਤਾਏ ਦਾ ਮੁੰਡਾ ਜੈਮਲ ਸਿਉਂ, ਜਿਹੜਾ ਸੰੰਘਾਈ ਰਹਿੰਦਾ ਸੀ, ਉਹ ਵੀ ਏਸੇ ਜਹਾਜੰ ਵਿਚ ਐ |" ਇੰਦਰ ਸਿੰਘ ਨੇ ਮੰਗਲ ਸਿੰਘ ਅੱਗੇ ਇਕ ਲੰਮਾ ਵਖਿਆਨ ਕੀਤਾ |
"ਉਹ ਤਾਂ ਤੇਰੀ ਗੱਲ ਠੀਕ ਐ ਪਰ ਜਦੋਂ ਤੂੰ ਕਦੇ ਕਦੇ ਕੰਮ ਤੋਂ ਛੁੱਟੀ ਕਰਕੇ ਗੁਰਦਵਾਰੇ ਜਾਂ ਵਾਟਰ ਫਰੰਟ 'ਤੇ ਚਲਿਆ ਜਾਨੈ, ਇਹ ਨਈ ਠੀਕ | ਜੇ ਆਪਾਂ ਕੰਮ ਨਾ ਕਰਾਂਗੇ ਤਾਂ ਚੰਦੇ ਕਿੱਥੋਂ ਦਿਆਂਗੇ?" ਮੰਗਲ ਸਿੰਘ ਨਹੀਂ ਸੀ ਚਾਹੁੰਦਾ ਕਿ ਇੰਦਰ ਸਿੰਘ ਕੰਮ ਛੱਡ ਕੇ ਐਵੇਂ ਲੀਡਰਾਂ ਮਗਰ ਤੁਰਿਆ ਫਿਰੇ |
"ਮੈਂ ਤਾਂ ਹੁਣ ਤਾਈਂ ਤਿੰਨ ਨਾਗੇ ਈ ਕੀਤੇ ਐ ਤੇ ਉਹ ਮਾਈ ਦੇ ਲਾਲ ਵੀ ਤਾਂ ਕਾਮੇ ਈ ਐ ਜਿਹੜੇ ਆਪਣਾ ਸਾਰਾ ਕੰਮ ਛੱਡ ਕੇ ਤਨ, ਮਨ ਤੇ ਧਨ ਨਾਲ ਉਹਨਾਂ ਦੀ ਮਦਦ ਕਰਨ ਲੱਗੇ ਹੋਏ ਐ|" ਇੰਦਰ ਸਿੰਘ ਨੇ ਗੁੱਸੇ ਵਿਚ ਕਿਹਾ |
"ਸਰਕਾਰ ਤਾਂ ਜਹਾਜੰ ਮੋੜਨ ਲਈ ਸਾਰਾ ਜੋਰ ਲਾਈ ਜਾਂਦੀ ਐ, ਏਥੋਂ ਦੇ ਗੋਰੇ ਵੀ ਇਹੋ ਚਾਹੁੰਦੇ ਐ ਕਿ ਜਹਾਜੰ ਮੁੜ ਜਾਵੇ ਤੇ ਟਾਵੇਂ ਟਾਵੇਂ ਆਪਣੇ ਬੰਦੇ ਵੀ ਉਹਨਾਂ ਮਗਰ ਲੱਗੇ ਹੋਏ ਐ | ਏਥੇ ਚੁਗਲੀਆਂ ਕਰਨ ਵਾਲੇ ਵੀ ਬਥੇਰੇ ਐ | ਮੈਨੂੰ ਤਾਂ ਇਹੋ ਫਿਕਰ ਵਢ ਵਢ ਖਾਈ ਜਾਂਦੈ ਬਈ ਜੇ ਆਪਣੇ ਸੁਪਰਵਾਈਜਰ ਨੂੰ ਪਤਾ ਲਗ ਗਿਆ ਕਿ ਤੂੰ ਕੰਮ ਛੱਡ ਕੇ ਏਨ੍ਹਾਂ ਜਹਾਜੰ ਵਾਲਿਆਂ ਦੀ ਮਦਦ ਕਰਨ ਜਾਂਦਾ ਐਂ ਤਾਂ ਕਿਤੇ ਉਹ ਕੰਮ ਤੋਂ ਈ ਨਾ ਜਵਾਬ ਦੇ ਦੇਵੇ |" ਮੰਗਲ ਸਿੰਘ ਨੇ ਆਪਣਾ ਤੌਖਲਾ ਪਰਗਟ ਕੀਤਾ |
"ਕੰਮ ਦੀ ਜਿੰਨੀ ਆਪਾਂ ਨੂੰ ਲੋੜ ਐ, ਓਨੀ ਹੀ ਏਨ੍ਹਾਂ ਨੂੰ ਵੀ ਲੋੜ ਐ | ਇਹਦੀ ਤੂੰ ਫਿਕਰ ਨਾ ਕਰ, ਜੇ ਏਥੋਂ ਕੰਮ ਛੁੱਟ ਜਾਊ ਤਾਂ ਕਿਤੇ ਹੋਰ ਥਾਂ ਕੰਮ ਮਿਲ ਜਾਊ, ਕੰਮ ਕਰਨ ਵਾਲਿਆਂ ਨੂੰ ਕੰਮ ਦੀ ਥੁੜੋਂ ਨਹੀਂ ਰਹਿੰਦੀ |" ਚੁੱਪ ਰਹਿਣ ਵਾਲਾ ਇੰਦਰ ਸਿੰਘ ਹਰ ਗੱਲ ਨੂੰ ਦਲੀਲਾਂ ਨਾਲ ਕੱਟੀ ਜਾ ਰਿਹਾ ਸੀ |
"ਇੰਦਰ ਸਿਆਂ, ਤੂੰ ਬੇ ਫਿਕਰ ਹੋ ਕੇ ਜਾਇਆ ਕਰ, ਭਲੇ ਦੇ ਕੰਮ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ | ਜਿੱਦੇਂ ਤੇਰਾ ਕੰਮ ਛੁੱਟ ਗਿਆ ਤਾਂ ਮੈਂ ਆਪਣੀ ਪਗਾਰ ਤੇਰੇ ਨਾਲ ਅੱਧੋ ਅੱਧ ਕਰ ਲਿਆ ਕਰੂੰਗਾ | ਮੰਗਲ ਸਿਆਂ, ਤੂੰ ਵੀ ਆਵਦੇ ਸਰਬੰਧੀ ਨੂੰ ਬਹੁਤਾ ਨਾ ਟੋਕਿਆ ਕਰ |" ਕਰਮ ਸਿੰਘ ਨੇ ਇਹ ਕਹਿ ਕੇ ਗੱਲ ਨਿਬੇੜ ਦਿੱਤੀ | ਗੁਰਦਵਾਰੇ ਜਾਂਦੇ ਰਹਿਣ ਕਾਰਨ ਕਰਮ ਸਿੰਘ ਦੇ ਵਿਚਾਰਾਂ ਵਿਚ ਵੀ ਤਬਦੀਲੀ ਆ ਗਈ ਸੀ |
     ਜਹਾਜੰ ਦੋ ਮਹੀਨੇ ਤੱਟ ਤੋਂ ਦੂਰ ਵੈਨਕੂਵਰ ਦੇ ਪਾਣੀਆਂ ਵਿਚ ਖੜ੍ਹਾ ਰਿਹਾ | ਕੈਨੇਡਾ ਵਸਦੇ ਭਾਰਤੀਆਂ ਵੱਲੋਂ ਕੀਤੀਆਂ ਅਪੀਲਾਂ, ਦਲੀਲਾਂ ਤੇ ਦਿੱਤੀਆਂ ਧਮਕੀਆਂ ਸਭ ਬੇਕਾਰ ਗਈਆਂ | ਵਕੀਲਾਂ ਦੀਆਂ ਕਾਨੂਨੀ ਘੁੰਡੀਆਂ ਵੀ ਕਿਸੇ ਕੰਮ ਨਾ ਆਈਆਂ ਤੇ ਕਾਮਾ ਗਾਟਾ ਮਾਰੂ ਜਹਾਜੰ ਨੂੰ ਵਾਪਸ ਮੋੜ ਦਿੱਤਾ ਗਿਆ | ਇਸ ਘਟਨਾ ਦਾ ਭਾਰਤੀਆਂ ਦੇ ਮਨਾਂ ਉਪਰ ਬਹੁਤ ਗਹਿਰਾ ਅਸਰ ਪਿਆ | ਉਹ ਜਹਾਜੰ ਮੋੜੇ ਜਾਣ ਨੂੰ ਭਾਰਤ ਸਰਕਾਰ ਦੀ ਕਮਜੰੋਰੀ ਅਤੇ ਦੇਸੰ ਦਾ  ਗੁੰਲਾਮ ਹੋਣਾ ਸਮਝਦੇ ਸਨ | ਉਹਨਾਂ ਦਾ ਵਿਚਾਰ ਸੀ ਕਿ ਜਿੰਨੀ ਦੇਰ ਤੱਕ ਆਪਣਾ ਦੇਸ ਅਜੰਾਦ ਨਹੀਂ ਹੋ ਜਾਂਦਾ, ਓਨੀ ਦੇਰ ਤੱਕ ਇਹੋ ਜਿਹੀਆਂ ਨਮੋਸੰੀ ਭਰੀਆਂ ਘਟਨਾਵਾਂ ਦਾ ਸੰਤਾਪ ਝਲਣਾ ਹੀ ਪਵੇਗਾ | ਇਸ ਦਾ ਇਕੋ ਇਕ ਹੱਲ ਦੇਸੰ ਨੂੰ ਅਜੰਾਦ ਕਰਾਉਣਾ ਹੀ ਹੈ |
   
       ਇਸ ਘਟਨਾ ਤੋਂ ਡੇਢ ਕੁ ਸਾਲ ਪਹਿਲਾਂ ਉਤਰੀ ਅਮਰੀਕਾ ਵਿਚ ਗਦਰ ਪਾਰਟੀ ਦੀ ਨੀਂਹ ਰੱਖੀ ਜਾ ਚੁੱਕੀ ਸੀ ਤੇ ਗਦਰ ਪਾਰਟੀ ਨੇ ਆਪਣਾ ਇਕੋ ਇਕ ਟੀਚਾ ਰੱਖਿਆ ਸੀ ਹਿੰਦੁਸਤਾਨ ਨੂੰ ਗੁਲਾਮੀ ਦੇ ਸੰਗਲਾਂ ਤੋਂ ਨਿਜਾਤ ਦਿਵਾਉਣੀ | ਗਦਰ ਪਾਰਟੀ ਦੇ ਅਖਬਾਰ ਗਦਰ ਗੂੰਜ ਵੱਲੋਂ ਹੋਕਾ ਹੀ ਇਹੋ ਦਿੱਤਾ ਜਾਂਦਾ ਸੀ ਕਿ 'ਦੇਸੰ ਦੀ ਗੁਲਾਮੀ ਦੀਆਂ ਬੇੜੀਆਂ ਕੱਟਣ ਲਈ ਸਿਰਾਂ 'ਤੇ ਖਫਣ ਬਨ੍ਹ ਕੇ ਦੇਸੰ ਨੂੰ ਚਾਲੇ ਪਾ ਦਿਓ ਤੇ ਦੇਸੰ ਉੱਤੋਂ ਆਪਣਾ ਤਨ, ਮਨ ਤੇ ਧਨ ਸਭ ਕੁਰਬਾਨ ਕਰ ਦਿਓ' | ਕਾਮਾ ਗਾਟਾ ਮਾਰੂ ਦੀ ਘਟਨਾ ਨੇ ਬਲਦੀ ਉਤੇ ਤੇਲ ਪਾਇਆ ਤੇ ਹਿੰਦੀਆਂ ਅੰਦਰ ਗੁੱਸੇ ਦਾ ਲਾਵਾ ਉਬਾਲੇ ਖਾਣ ਲੱਗਾ |
     ਓਧਰ ਅੰਗਰੇਜਾਂ ਦੀ ਜਰਮਨਾਂ ਨਾਲ ਜੰਗ ਛਿੜ ਗਈ | ਗਦਰ ਪਾਰਟੀ ਦੇ ਕਾਰਕੁਨਾਂ ਨੇ ਏਸ ਸਮੇ ਨੂੰ ਦੇਸੰ ਅਜੰਾਦ ਕਰਵਾਉਣ ਦਾ ਚੰਗਾ ਅਵਸਰ ਜਾਣਿਆ | ਉਹਨਾਂ ਏਥੇ ਰਹਿੰਦੇ ਸਭ ਦੇਸੰਵਾਸੀਆਂ ਨੂੰ ਦੇਸ ਵੱਲ ਵਹੀਰਾਂ ਘਤਣ ਦਾ ਹੋਕਾ ਦੇ ਦਿੱਤਾ ਤਾਂ ਜੋ ਦੇਸੰ ਨੂੰ ਅੰਗਰੇਜਾਂ ਦੇ ਪੰਜੇ ਵਿਚੋਂ ਛਡਵਾਇਆ ਜਾ ਸਕੇ | ਬਹੁਤ ਸਾਰੇ ਗਦਰ ਪਾਰਟੀ ਦੇ ਆਗੂ ਹਿੰਦੁਸਤਾਨ ਪਹੁੰਚਣ ਵਿਚ ਸਫਲ ਹੋ ਗਏ ਅਤੇ ਕਈ ਹਿੰਦੋਸਤਾਨ ਦੀਆਂ ਬੰਦਰਗਾਹਾਂ 'ਤੇ ਗ੍ਰਿਫਤਾਰ ਕਰਕੇ ਜੇਲ੍ਹਾਂ ਵਿਚ ਸੁੱਟ ਦਿੱਤੇ ਗਏ | ਅਨੇਕਾਂ ਹੀ ਸੂਰਬੀਰ ਯੋਧਿਆਂ ਨੇ ਆਪਣੀਆਂ ਜਾਇਦਾਦਾਂ ਵੇਚ ਵੱਟ ਕੇ ਗਦਰ ਪਾਰਟੀ ਦੇ ਵਿਚ ਭਰਤੀ ਹੋ ਕੇ ਦੇਸੰ ਤੋਂ ਕੁਰਬਾਨ ਹੋਣ ਲਈ ਉਤਰੀ ਅਮ੍ਰੀਕਾ ਤੋਂ ਚਾਲੇ ਪਾ ਦਿੱਤੇ |
      ਕਰਮ ਸਿੰਘ ਜਿਹੜਾ ਸਦਾ ਆਪਣੇ ਹੀ ਰੰਗ ਵਿਚ ਰੰਗਿਆ ਰਹਿੰਦਾ ਸੀ ਤੇ ਕਿਸੇ ਗੱਲ ਦੀ ਪਰਵਾਹ ਨਹੀਂ ਸੀ ਕਰਦਾ, ਪਹਿਲੀਆਂ ਵਿਚ ਹੀ ਗਦਰ ਪਾਰਟੀ ਵਿਚ ਵਾਲੰਟੀਅਰ ਭਰਤੀ ਹੋ ਕੇ ਦੇਸੰ ਨੂੰ ਤੁਰ ਗਿਆ ਸੀ ਅਤੇ ਜਾਂਦਾ ਹੋਇਆ ਕਹਿ ਗਿਆ ਸੀ, "ਯਾਰ ਤਾਂ ਛੜੇ ਛਾਂਟ ਐ ਸੰਹੀਦੀ ਪਾ ਜਾਵਾਂਗੇ ਤਾਂ ਦੇਸੰ ਦੇ ਕੰਮ ਆ ਜਾਵਾਂਗੇ, ਊਂ ਕਿਹੜਾ ਸਾਨੂੰ ਕੋਈ ਰੋਣ ਵਾਲੀ ਬੈਠੀ ਐ | ਭਰਾਵਾਂ ਨੇ ਤਾਂ ਕਦੇ ਚਿੱਠੀ ਵੀ ਨਈ ਪਾਈ, ਜੇ ਚਿੱਠੀ ਆਉਂਦੀ ਵੀ ਐ ਤਾਂ ਪੈਸਿਆਂ ਵਾਸਤੇ ਈ ਆਉਂਦੀ ਐ | ਆਪਾਂ ਤਾਂ ਸੋਚ ਲਿਆ ਐ ਕਿ 'ਜਿੰਨੀ ਨਾਤ੍ਹੀ ਓਨਾ ਈ ਪੁੰਨ' ਹੁਣ ਕਿਸੇ ਨੂੰ ਕੌਡੀ ਨਈ ਦੇਣੀ ਬਸ ਸਭ ਕੁਛ ਦੇਸ ਦੇ ਲੇਖੇ ਲਾ ਦੇਣੈ ਪਰ ਥੋਡੀ ਹੋਰ ਗੱਲ ਐ | ਤੁਸੀਂ ਹੋਏ ਕਬੀਲਦਾਰ ਬੰਦੇ, ਥੋਡੇ ਤਾਂ ਜੁਆਕ ਰੁਲ ਜਾਣਗੇ|"
    ਕਰਮ ਸਿੰਘ ਨੇ ਕਬੀਲਦਾਰੀ ਵਾਲੀ ਗੱਲ ਕਹਿ ਕੇ ਇੰਦਰ ਸਿੰਘ ਨੂੰ ਸੋਚਣ ਲਾ ਦਿੱਤਾ ਸੀ | ਉਹ ਕਈ ਦਿਨ ਇਹੋ ਹੀ ਸੋਚਦਾ ਰਿਹਾ ਕਿ 'ਕੀ ਕਬੀਲਦਾਰ ਕੋਈ ਕੁਰਬਾਨੀ ਨਹੀਂ ਕਰ ਸਕਦਾ, ਕੀ ਕਬੀਲਦਾਰ ਦੇ ਅੰਦਰੋਂ ਦੇਸੰ   ਭਗਤੀ ਖਤਮ ਹੋ ਜਾਂਦੀ ਐ? ਏਥੋਂ ਕਿੰਨੇ ਵੀਰ ਬਹਾਦਰ ਦੇਸੰ ਅੰਦਰ ਗਦਰ ਮਚਾਉਣ ਲਈ ਤੁਰ ਗਏ ਨੇ, ਉਹ ਸਾਰੇ ਛੜੇ ਛਾਂਟ ਹੀ ਤਾਂ ਨਹੀਂ ਸਨ! ਜਾਣ ਵਾਲਿਆਂ ਵਿਚ ਬਹੁਤੇ ਕਬੀਲਦਾਰ ਹੀ ਸਨ | ਏਥੇ ਰਹਿ ਕੇ ਗੁਲਾਮੀ ਦੀ ਨਿਮੋਸੰੀ ਸਹਾਰਨ ਨਾਲੋਂ ਦੇਸੰ ਵਿਚ ਜਾ ਕੇ ਮਰਨਾ ਕਿਤੇ ਚੰਗਾ ਐ | ਜੇ ਸਾਡੀਆਂ ਕੁਰਬਾਨੀਆਂ ਨਾਲ ਦੇਸੰ ਅਜਾਦ ਹੋ ਗਿਆ ਤਾਂ ਮੇਰਾ ਮੁੰਡਾ ਪ੍ਰੀਤੂ ਸਿਰ ਉੱਚਾ ਕਰਕੇ ਤੁਰਿਆ ਕਰੇਗਾ ਕਿ ਦੇਸੰ ਨੂੰ ਅਜਾਦ ਕਰਾਉਣ ਵਾਲਿਆਂ ਵਿਚ ਮੇਰੇ ਪਿਓ ਨੇ ਵੀ ਸੰਹੀਦੀ ਦਿੱਤੀ ਸੀ |'
    ਇਸ ਤਰਾਂ ਦੀਆਂ ਸੋਚਾਂ ਸੋਚਦਾ ਇੰਦਰ ਸਿੰਘ ਵੀ ਹਿੰਦੁਸਤਾਨ ਜਾਣ ਲਈ ਤਿਆਰ ਹੋ ਗਿਆ | ਜਦੋਂ ਉਸ ਨੇ ਆਪਣੇ ਦੇਸੰ ਜਾਣ ਦੇ ਫੈਸਲੇ ਬਾਰੇ ਮੰਗਲ ਸਿੰਘ ਨਾਲ ਗੱਲ ਕੀਤੀ ਤਾਂ ਉਹ ਬੜਾ ਦੁਖੀ ਹੋਇਆ ਤੇ ਕਹਿਣ ਲਗਾ,"ਤੂੰ ਮੈਨੂੰ ਏਥੇ ਬਲਵਾ ਕੇ ਆਪ ਓਥੇ ਦੇਸੰੰ ਅਜਾਦ ਕਰਾਉਣ 'ਕੱਲਾ ਤੁਰ ਜਾਵੇਂਗਾ? ਤੂੰ ਸਿਆਣਾ ਬਿਆਣਾ ਐਂ, ਲੰਮੀ ਨਜੰਰ ਮਾਰ ਕੇ ਸੋਚ, ਆਪਾਂ ਏਥੋਂ ਟਾਵੇਂ ਟਾਵੇਂ ਬੰਦੇ ਓਥੇ ਜਾ ਕੇ ਭਲਾ ਅੰਗਰੇਜਾਂ ਨੂੰ ਦੇਸੰ ਵਿਚੋਂ ਕਿਵੇਂ ਕੱਢ ਦਿਆਂਗੇ? ਕਹਿੰਦੇ ਐ, 'ਅੰਗਰੇਜਾਂ ਦੇ ਰਾਜ ਵਿਚ ਤਾਂ ਸੂਰਜ ਵੀ ਨਹੀਂ ਡੁਬਦਾ' | ਹੋਰ ਕੋਈ ਦੇਸੰ ਤਾਂ ਉਹਨਾਂ ਨੂੰ ਕੱਢ ਨਾ ਸਕਿਆ ਆਵਦੇ ਦੇਸੰ ਵਿਚੋਂ ਤੇ ਫੇਰ ਆਪਾਂ ਕੀਦ੍ਹੇ ਪਾਣੀ ਹਾਰ ਆਂ |"
" ਤੈਨੂੰ ਅੱਜ ਦੀਆਂ ਹਾਲਤਾਂ ਦਾ ਪਤਾ ਨਈਂ ਭਾਅ ਮੰਗਲ ਸਿਆਂ, ਤੂੰ ਆਪਣੇ ਲੀਡਰਾਂ ਦੀਆਂ ਗੱਲਾਂ ਨਈਂ ਸੁਣੀਆਂ, ਉਹ ਕਹਿੰਦੇ ਐ ਕਿ ਫੌਜਾਂ ਵੀ ਅੰਗਰੇਜਾਂ ਤੋਂ ਦੁਖੀ ਨੇ | ਜਦੋਂ ਆਪਣੇ ਗਦਰੀ ਓਥੇ ਪਹੁੰਚ ਗਏ ਤਾਂ ਸਾਰੀਆਂ ਫੌਜਾਂ ਨੇ ਉਹਨਾਂ ਦੇ ਨਾਲ ਮਿਲ ਜਾਣੈ ਤੇ ਫੇਰ ਅੰਗਰੇਜਾਂ ਨੂੰ ਭੱਜਿਆਂ ਨੂੰ ਰਾਹ ਨਹੀਂ ਥਿਆਉਣਾ |" ਇੰਦਰ ਸਿੰਘ ਨੂੰ ਲੀਡਰਾਂ ਦੀਆਂ ਕਹੀਆ ਗੱਲਾਂ 'ਤੇ ਪੂਰਾ ਯਕੀਨ ਸੀ |
"ਜੇ ਇਉਂ ਫੌਜਾਂ ਬਾਗੀ ਹੋਣ ਲੱਗੀਆਂ ਤਾਂ ਕੋਈ ਵੀ ਦੇਸੰ ਉਹਨਾਂ ਕੋਲ ਨਹੀਂ ਰਹਿਣ ਲੱਗਾ | ਬਾਗੀ ਹੋਣ ਦੀਆਂ ਤਾਂ ਬਸ ਗੱਲਾਂ ਈ ਐ, ਕਿਸੇ ਫੌਜ ਫੂਜ ਨੇ ਬਾਗੀ ਨਈਂ ਹੋਣਾ ਤੇ ਨਾਲੇ ਆਪਾਂ ਨੂੰ ਕੀ ਔਖ ਐ | ਵਧੀਆ ਦਿਨ ਨੰਘੀ ਜਾਂਦੇ ਐ, ਦੋ ਤਿੰਨੀਂ ਮਹੀਨੀਂ ਪਿੰਡੋਂ ਚਿੱਠੀ ਆ ਜਾਂਦੀ ਐ |" ਮੰਗਲ ਸਿੰਘ ਉਸ ਨੂੰ ਹਰ ਹਾਲਤ ਵਿਚ ਰੋਕਣਾ ਚਾਹੁੰਦਾ ਸੀ |
"ਤੂੰ ਏਥੋਂ ਦੇ ਦੁੱਖ ਦੀ ਗੱਲ ਕਰਦੈਂ | ਕੀ ਤੂੰ ਏਥੇ ਕਦੇ ਕੋਈ ਨਿਮੋਸੰੀ ਨਹੀਂ ਝੱਲੀ? ਆਪਾਂ ਬੜੀਆਂ ਨਿਮੋਸੰੀਆਂ ਝੱਲੀਆਂ ਐ | ਇਹ ਗੋਰੇ ਤਾਂ ਆਪਣੇ ਨਾਲ ਕੁੱਤਿਆਂ ਤੋਂ ਵੀ ਭੈੜਾ ਵਰਤਾਉ ਕਰਦੇ ਐ | ਸਿਰ ਨਿਵਾ ਕੇ ਉਹਨਾਂ ਕੋਲੋਂ ਕੁੱਟ ਖਾਈ ਜਾਂਦੇ ਆਂ | ਸੰਹਿਰ ਤੋਂ ਪਾਸੇ ਬੰਕਹਾਊਸਾਂ ਵਿਚ ਫਕੀਰਾਂ ਆਂਗੂੰ ਰਹਿੰਦੇ ਆਂ | ਇਹ ਗੋਰੇ ਕਿਸੇ ਆਪਣੇ ਬੰਦੇ ਨੂੰ ਆਪਣੇ ਲਵੇ ਘਰ ਨਹੀਂ ਲੈਣ ਦਿੰਦੇ ਤੇ ਨਾ ਹੀ ਕਿਸੇ ਨੂੰ ਮਕਾਨ ਕਰਾਏ ਤੇ ਆਪ ਦਿੰਦੇ ਐ ਤੇ ਨਾ ਕਿਸੇ ਹੋਰ ਜਾਤ ਦੇ ਬੰਦੇ ਦੇ ਘਰ ਵਿਚ ਰਹਿਣ ਦਿੰਦੇ ਐ | ਜਦੋਂ ਆਪਣਾ ਭਰਿਆ ਭਰਾਇਆ ਜਹਾਜ ਮੋੜਿਆ ਸੀ ਤਾਂ ਦੇਖਿਆ ਇਹਨਾਂ ਨੇ ਕਿਵੇਂ ਲੁਡੀ ਪਾਈ ਸੀ ਤੇ ਖੁਸੰੀ ਵਿਚ ਪਟਾਕੇ ਚਲਾਏ ਸੀ | ਇਹ ਸਾਰਾ ਕੁਛ ਸਾਡੀ ਗ਼ੁਲਾਮੀ ਕਰਕੇ ਐ |" ਇੰਦਰ ਸਿੰਘ ਨੇ ਇਕ ਲੰਮੀ ਤਕਰੀਰ ਸੁਣਾ ਦਿੱਤੀ |
"ਹੁਣ ਲੜਾਈ ਲੱਗੀ ਹੋਈ ਐ, ਜੇ ਰਾਹ ਜਾਂਦਾ ਜਹਾਜ ਹੀ ਜਰਮਨਾਂ ਨੇ ਡਬੋ ਦਿੱਤਾਂ ਤਾਂ ਫੇਰ ਕੀਹਦੀ ਮਾਂ ਨੂੰ ਮਾਸੀ ਕਿਹਾ ਜਾਊ? ਜਰਾ ਠੰਡ ਠੰਡੋਰਾ ਹੋ ਲਵੇ ਫੇਰ ਮੈਂ ਵੀ ਤੇਰੇ ਨਾਲ ਹੀ ਦੇਸ ਨੂੰ ਚਲਿਆ ਚੱਲੂੰ | ਹੁਣ ਸਾਲ ਖੰਡ ਰੁਕ ਜ੍ਹਾ |" ਮੰਗਲ ਸਿੰਘ ਨੇ ਤਰਲਾ ਜਿਹਾ ਲੈ ਕੇ ਆਖਿਆ |
"ਮੈਂ ਤਾਂ ਹੁਣ ਗੁਰਦਵਾਰੇ ਅਰਦਾਸ ਕਰਾ ਆਇਆਂ, ਅਰਦਾਸ ਹੋਣ ਮਗਰੋਂ ਨਹੀਂ ਹੁਣ ਪਿੱਛੇ ਹਟਿਆ ਜਾਂਦਾ | ਹੁਣ ਤੂੰ ਮੇਰਾ ਇਕ ਕੰਮ ਕਰੀਂ | ਪਰੀਤੂ ਓਥੇ ਪੜ੍ਹੀ ਜਾਂਦੈ, ਉਸ ਨੂੰ ਪੜ੍ਹਾਈ ਵਾਸਤੇ ਸਮੇ ਸਵੇਰ ਨੂੰ ਏਥੇ ਸਦਵਾ ਲਵੀਂ| ਜੇ ਦੇਸ ਅਜਾਦ ਹੋ ਗਿਆ ਤਾਂ ਮੈਂ ਆਪ ਓਥੇ ਈ ਰਹਿ ਪੈਣੈ ਤੇ ਪਰੀਤੂ ਨੂੰ ਏਥੇ ਘੱਲ ਦੇਣੈ |" ਇੰਦਰ ਸਿੰਘ ਨੇ ਭਵਿਖਤ ਦੀ ਵਿਉਂਤ ਵੀ ਮੰਗਲ ਸਿੰਘ ਨੂੰ ਦਸ ਦਿੱਤੀ |                                                                                                                           "ਇੰਦਰ ਸਿਆਂ, ਮੈਂ ਵੀ ਸੋਚਦਾ ਸੀ ਕਿ ਦੇਸ ਨੂੰ ਵਪਸ ਮੁੜ ਜਾਂਦਾ ਤੇ ਮੇਰਾ ਮੁੰਡਾ ਹਰਨਾਮ ਏਥੇ ਆ ਜਾਂਦਾ ਪਰ ਹਰਨਾਮ ਤਾਂ ਸਕੂਲ ਵਿਚ ਇਕ ਦਿਨ ਵੀ ਨਹੀਂ ਗਿਆ ਹੁਣ ਉਹ ਸੁੱਖ ਨਾਲ ਸੋਲਾਂ ਸਾਲਾਂ ਦਾ ਹੋ ਗਿਐ ਤੇ ਆਪਣੇ ਚਾਚੇ ਨਾਲ ਖੇਤੀ ਦੇ ਕੰਮ ਵਿਚ ਜੁਟ ਗਿਆ ਐ | ਉਸ ਦਾ ਏਥੇ ਆਉਣਾ ਬਹੁਤ ਮੁਸੰਕਲ ਐ | ਇਹ ਲੜਾਈਆਂ ਸਾਲ ਛਿਮਾਹੀ ਮਸਾਂ ਚਲਦੀਆਂ ਨੇ, ਲੜਾਈ ਬੰਦ ਹੋਣ ਮਗਰੋਂ ਈ ਦੇਸ ਨੂੰ ਜਾਈਏ, ਸਾਲ ਛੇ ਮਹੀਨੇ ਉੱਥੇ ਰਹਿ ਕੇ ਮੁੰਡੇ ਤੇ ਕੁੜੀ ਦਾ ਵਿਆਹ ਕਰ ਆਈਏ | ਮੈਂ ਤੈਨੂੰ ਫੇਰ ਕਹਿਨਾ ਕਿ ਤੂੰ ਥੋੜਾ ਚਿਰ ਹੋਰ ਏਥੇ ਰੁਕ ਜਾਹ, ਅਰਦਾਸ ਬਖਸੰਾਈ ਵੀ ਜਾ ਸਕਦੀ ਐ | ਆਪਾਂ ਦੋਵੇਂ 'ਕਠੇ ਈ ਚਲਾਂਗੇ |" ਮੰਗਲ ਸਿੰਘ ਨੇ ਮੁੜ ਵਾਸਤਾ ਪਾਇਆ |
"ਇਹ ਅਰਦਾਸ ਬਖਸੰਾਉਣ ਦਾ ਪਾਪ ਮੈਂ ਨਹੀਂ ਲੈਣਾ, ਹੁਣ ਤਾਂ ਜਹਾਜੰ ਦੇ ਤੁਰਨ ਦੀ ਈ ਉਡੀਕ ਐ |" ਇੰਦਰ ਸਿੰਘ ਆਪਣੇ ਦ੍ਰਿੜ ਇਰਾਦੇ ਉਪਰ ਕਾਇਮ ਰਿਹਾ |
    ਤੇੰ ਛੇਤੀ ਹੀ ਜਹਾਜ਼ ਸਮੁੰਦਰ ਵਿਚ ਠਿੱਲ ਪਿਆ, ਜਿਸ ਵਿਚ ਇੰਦਰ ਸਿੰਘ, ਇਕ ਹੋਰ ਸਾਥੀ ਨਾਲ, ਸਵਾਰ ਹੋ ਕੇ ਦੇਸੰ ਅਜ਼ਾਦ ਕਰਾਉਣ ਚੱਲਿਆ ਸੀ | ਅਮਰੀਕਾ ਕੈਨੇਡਾ ਤੋਂ ਹੋਰ ਵੀ ਕਈ ਸਿਰ ਲੱਥ ਗਦਰੀ ਯੋਧੇ ਇਸ ਜਹਾਜ਼ ਵਿਚ ਸਵਾਰ ਸਨ | ਸਾਰੇ ਗਦਰੀ ਬਹੁਤ ਛੇਤੀ ਆਪੋ ਵਿਚ ਘੁਲ ਮਿਲ ਗਏ | ਇੰਦਰ ਸਿੰਘ ਭਾਵੇਂ ਬਹੁਤੀ ਗੱਲ ਬਾਤ ਨਹੀਂ ਸੀ ਕਰਦਾ, ਫੇਰ ਵੀ ਉਹ ਗਦਰੀਆਂ ਦੀਆਂ ਗੱਲਾਂ ਨੂੰ ਬਹੁਤ ਧਿਆਨ ਨਾਲ ਸੁਣਦਾ ਸੀ | ਉਹ ਅੱਗੇ ਲਗ ਕੇ ਨਹੀਂ ਸਗੋਂ ਆਪਣੇ ਗਦਰੀ ਸਾਥੀ ਦੇ ਨਾਲ ਮਿਲ ਕੇ ਹਰ ਡਿਉਟੀ ਨਿਭਾਉਣ ਵਾਸਤੇ ਤਿਆਰ ਬਰ ਤਿਆਰ ਰਹਿੰਦਾ | ਉਸ ਦੀ ਇਕ ਹੋਰ ਗਦਰੀ ਆਗੂ ਨਾਲ ਮੁਲਕਾਤ ਕਰਵਾਈ ਗਈ ਅਤੇ ਉਸ ਨਾਲ ਹੀ ਉਸ ਦੀ ਡਿਉਟੀ ਲਾਈ ਗਈ | ਪੰਜਾਬ ਜਾ ਕੇ ਂਿeੰਦਰ ਸਿੰਘ ਨੇ ਉਸ ਦੇ ਨਾਲ ਹੀ ਰਹਿਣਾ ਸੀ ਪਰ ਜਦੋਂ ਜਹਾਜ਼ ਕਲਕੱਤੇ ਦੀ ਬੰਦਰਗਾਹ 'ਤੇ ਲੱਗਾ ਤਾਂ ਸਾਰੇ ਜਹਾਜ਼ੀਆਂ ਦਾ ਸੁਆਗਤ ਪੁਲੀਸ ਨੇ ਹੱਥਕੜੀਆਂ ਨਾਲ ਕੀਤਾ | ਸਭ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਸਾਰੇ ਮੁਸਾਫਰਾਂ ਕੋਲੋਂ ਗਦਰ ਪਾਰਟੀ ਦੇ ਮਨਸੂਬਿੰਆਂ ਬਾਰੇ ਅੱਡ ਅੱਡ ਕਰਕੇ ਪੜਤਾਲ ਕੀਤੀ ਗਈ | ਇੰਦਰ ਸਿੰਘ ਕੋਲੋਂ ਵੀ ਬੜੀ ਪੁੱਛ ਪੜਤਾਲ ਕੀਤੀ ਕਿ ਉਹ ਗਦਰ ਪਾਰਟੀ ਦਾ ਕਦੋਂ ਤੋਂ ਮੈਂਬਰ ਹੈ, ਗਦਰ ਪਾਰਟੀ ਦੇ ਕੀ ਮਨਸੂਬੇ ਹਨ, ਉਸ ਨਾਲ ਹੋਰ ਕਿਹੜੇ ਕਿਹੜੇ ਗਦਰੀ ਆਏ ਹਨ ਤੇ ਹਥਿਆਰ ਕਿੱਥੇ ਲੁਕੋ ਕੇ ਰੱਖੇ ਗਏ ਹਨ? ਉਸ ਨੂੰ ਬਹੁਤ ਤਸੀਹੇ ਦਿੱਤੇ ਗਏ ਪਰ ਉਸ ਨੇ ਗਦਰ ਪਾਰਟੀ ਜਾਂ ਉਸ ਦੇ ਕਿਸੇ ਮੈਂਬਰ ਬਾਰੇ ਕੁਝ ਵੀ ਨਾ ਦਸਿਆ | ਉਹ ਇਹੋ ਹੀ ਕਹਿੰਦਾ ਰਿਹਾ, "ਮੈਂ ਪੰਦਰਾਂ ਸਾਲਾਂ ਮਗਰੋਂ ਆਪਣੇ ਪਰਿਵਾਰ ਨੂੰ ਮਿਲਣ ਲਈ ਆਇਆ ਹਾਂ, ਮੈਨੂੰ ਕਿਸੇ ਗਦਰ ਪਾਰਟੀ ਬਾਰੇ ਕੋਈ ਪਤਾ ਨਹੀਂ|" ਉਂਝ ਵੀ ਇੰਦਰ ਸਿੰਘ ਨੂੰ ਗਦਰ ਪਾਰਟੀ ਬਾਰੇ ਬਹੁਤੀ ਜਾਣਕਾਰੀ ਹੈ ਵੀ ਨਹੀਂ ਸੀ | ਉਹ ਤਾਂ ਆਪਣੇ ਦਿਲ ਦੇ ਆਖੇ ਲਗ ਕੇ ਹੀ ਤੁਰ ਪਿਆ ਸੀ ਅਤੇ ਉਹ ਪਿੱਛੇ ਰਹਿ ਕੇ ਨੇਕ ਨੀਤ ਨਾਲ ਕੰਮ ਕਰਨ ਵਾਲਾ ਬੰਦਾ ਸੀ | ਅੰਗਰੇਜ ਸਰਕਾਰ ਦੇ ਸੂਹਿਆਂ ਵੱਲੋਂ ਭੇਜੇ ਗਏ ਗਦਰੀਆਂ ਦੇ ਨਾਮ ਜਿਹੜੇ ਇਸ ਜਹਾਜ਼ ਵਿਚ ਆਏ ਸਨ , ਉਸ ਵਿਚ ਇੰਦਰ ਸਿੰਘ ਦਾ ਨਾਮ ਗਦਰ ਪਾਰਟੀ ਦੇ ਮੈਂਬਰ ਵਜੋਂ ਨਹੀਂ ਸੀ ਅਤੇ ਉਸ ਦੇ ਸਮਾਨ ਵਿਚੋਂ ਵੀ ਕੋਈ ਗੈਰ ਕਾਨੂੰਨੀ ਵਸਤੂ ਨਹੀਂ ਸੀ ਮਿਲੀ, ਫੇਰ ਵੀ ਜਹਾਜ਼ ਵਿਚਲੀ ਸੂਹ ਦੇ ਕਾਰਨ ਹੀ ਉਸ ਨੂੰ ਅੱਠ ਮਹੀਨੇ ਮੀਆਂ ਵਾਲੀ ਜੇਲ੍ਹ ਵਿਚ ਕੈਦੀ ਬਣਾ ਕੇ ਰੱਖਿਆ ਗਿਆ | ਉਸ ਦੇ ਘਰਦਿਆਂ ਨੂੰ ਇੰਦਰ ਸਿੰਘ ਦੇ ਆਉਣ ਦੀ ਖਬਰ ਤੱਕ ਵੀ ਨਹੀਂ ਦਿੱਤੀ ਗਈ, ਭਾਵੇਂ ਕਿ ਮੰਗਲ ਸਿੰਘ ਨੇ ਉਸ ਦੇ ਆਉਣ ਬਾਰੇ ਪਿੰਡ ਚਿੱਠੀ ਲਿਖ ਦਿੱਤੀ ਸੀ | ਘਰਦਿਆਂ ਨੂੰ ਬਸ ਇੰਨਾਂ ਹੀ ਪਤਾ ਲੱਗਿਆ ਕਿ ਜਿਹੜੇ ਜਹਾਜ਼ ਵਿਚ ਇੰਦਰ ਸਿੰਘ ਆਇਆ ਸੀ ਉਸ ਦੇ ਸਾਰੇ ਮੁਸਾਫਰਾਂ ਨੂੰ ਹੀ ਇਕ ਵਾਰ ਸਰਕਾਰ ਨੇ ਗ੍ਰਿਫਤਾਰ ਕਰ ਲਿਆ ਸੀ, ਇਸ ਤੋਂ ਵੱਧ ਹੋਰ ਕੋਈ ਜਾਣਕਾਰੀ ਉਹਨਾਂ ਨੂੰ ਨਾ ਮਿਲ ਸਕੀ |
    ਅਜੇ ਇੰਦਰ ਸਿੰਘ ਜੇਲ੍ਹ ਵਿਚ ਹੀ ਸੀ ਜਦੋਂ ਉਸ ਦੇ ਪੁੱਤਰ ਪਰੀਤੂ ਦੀ ਕਿਸੇ ਗੰਭੀਰ ਬਿਮਾਰੀ ਕਾਰਨ ਮੌਤ ਹੋ ਗਈ, ਜਿਸ ਦਾ ਕਿ ਉਸ ਨੇ ਅਜੇ ਤੱਕ ਮੂੰਹ ਵੀ ਨਹੀਂ ਸੀ ਦੇਖਿਆ | ਨਾ ਹੀ ਉਸ ਨੂੰ ਆਪਣੇ ਪੁੱਤਰ ਦੀ ਮੌਤ ਬਾਰੇ ਕਿਸੇ ਪਾਸਿਉਂ ਪਤਾ ਲੱਗਾ ਤੇ ਨਾ ਹੀ ਉਸ ਨੂੰ ਇਹ ਪਤਾ ਲੱਗ ਸਕਿਆ ਕਿ ਉਸ ਦੇ ਨਾਲ ਆਏ ਮੁਸਾਫਰਾਂ ਨਾਲ ਕੀ ਬੀਤੀ ਪਰ ਅੱਠਾਂ ਮਹੀਨਿਆਂ ਮਗਰੋਂ ਇੰਦਰ ਸਿੰਘ ਨੂੰ ਜੇਲ੍ਹ ਤੋਂ ਰਿਹਾਈ ਤਾਂ ਮਿਲ ਗਈ ਪਰ ਨਾਲ ਹੀ ਉਸ ਨੂੰ ਜੂਹਬੰਦੀ ਦਾ ਹੁਕਮ ਹੋ ਗਿਆ | ਉਹ ਪਿੰਡ ਤੋਂ ਬਾਹਰ ਕਿਤੇ ਨਹੀਂ ਸੀ ਜਾ ਸਕਦਾ | ਜਦੋਂ ਇੰਦਰ ਸਿੰਘ ਰਿਹਾਅ ਹੋ ਕੇ ਪਿੰਡ ਆਇਆ ਤਾਂ ਘਰਦਿਆਂ ਨੂੰ ਚਾਅ ਚੜ੍ਹ ਗਿਆ | ਘਰ ਵਿਚ ਵਿਆਹ ਵਰਗਾ ਮਾਹੌਲ ਬਣ ਗਿਆ ਪਰ ਇੰਦਰ ਸਿੰਘ ਪੁੱਤਰ ਦੀ ਮੌਤ ਹੋ ਜਾਣ ਬਾਰੇ ਸੁਣ ਕੇ ਬਹੁਤ ਰੋਇਆ, ਬਹੁਤ ਕਲਪਿਆ | ਉਸ ਦੀ ਅੰਗਰੇਜ ਸਰਕਾਰ ਪ੍ਰਤੀ ਨਫਰਤ ਹੋਰ ਵੀ ਵਧ ਗਈ | ਉਹ ਪਰੀਤੂ ਦੀ ਮੌਤ ਦਾ ਕਾਰਨ ਅੰਗਰੇਜ ਸਰਕਾਰ ਦੀ ਉਸ ਉਪਰ ਕੀਤੀ ਵਧੀਕੀ ਨੂੰ ਸਮਝਦਾ |
    ਉਹ ਢੇਰੀ ਢਾਹ ਕੇ ਮੰਜੇ ਉਪਰ ਪੈ ਗਿਆ | ਉਹ ਮੰਜੇ ਉਪਰ ਪਿਆ ਸੋਚਦਾ ਰਹਿੰਦਾ ਕਿ ਉਹ ਕੀ ਸੋਚ ਕੇ ਏਥੇ ਆਇਆ ਸੀ ਤੇ ਕੀ ਹੋ ਗਿਆ | ਉਹ ਘਰ ਮਿਲਣ ਆਇਆਂ ਨਾਲ ਵੀ ਖੁੱਲ੍ਹ ਕੇ ਗੱਲ ਨਾ ਕਰਦਾ, ਬਸ ਹੂੰਅ ਹਾਂਅ ਕਰ ਛਡਦਾ | ਉਸ ਦੇ ਘਰ ਵਾਲੀ ਹਰ ਕੌਰ ਬਹੁਤ ਧਰਵਾਸ ਬੰਨਾ੍ਹਉਂਦੀ, "ਪਰੀਤਮ ਦੇ ਬਾਪੂ, ਮੰਜੇ 'ਤੇ ਪਿਆ, ਐਵੇਂ ਨਾ ਝੂਰੀ ਜਾਇਆ ਕਰ | ਵਾਗ੍ਹਰੂ 'ਤੇ ਡੋਰੀ ਰੱਖ, ਉਹ ਹੋਰ ਦਿਊ |" ਹਰ ਕੌਰ ਸਮਝਦੀ ਸੀ ਕਿ ਉਸ ਨੇ ਪਰੀਤਮ ਦੀ ਮੌਤ ਦਾ ਬਹੁਤਾ ਗ਼ਮ ਲਾ ਲਿਆ ਹੈ |
"ਤੂੰ ਮੈਨੂੰ 'ਪਰੀਤਮ ਦਾ ਬਾਪੂ' ਕਹਿ ਕੇ ਨਾ ਬੁਲਾਇਆ ਕਰ | ਜਦੋਂ ਤੂੰ ਪਰੀਤਮ ਦਾ ਬਾਪੂ ਕਹਿਨੀ ਏਂ ਤਾਂ ਮੇਰੇ ਕਾਲਜੇ ਵਿਚ ਛੁਰੀਆਂ ਚਲਦੀਐਂ | ਇੰਨ੍ਹਾਂ ਬਿੱਲਿਆਂ ਨੇ ਮੇਰਾ ਮੁੰਡਾ ਵੀ ਖਾ ਲਿਆ | ਮੈਂ ਤਾਂ ਉਹਦੀ ਸੰਕਲ ਦੇਖਣ ਨੂੰ ਤਰਸਿਆ ਪਿਆ ਸੀ | ਜੇ ਉਹਨਾਂ ਮੈਨੂੰ ਘਰ ਆਉਣ ਦਿੱਤਾ ਹੁੰਦਾ ਤਾਂ ਮੇਰੇ ਮੁੰਡੇ ਦੀ ਜਾਨ ਬਚ ਜਾਣੀ ਸੀ |" ਇੰਦਰ ਸਿੰਘ ਦੰਦੀਆਂ ਕਰੀਚਦਾ ਹੋਇਆ ਬੋਲਿਆ |
"ਇਹ 'ਜੇ' ਨਈਂ ਕਿਸੇ ਦੇ ਹੱਥ ਆਉਂਦੀ | ਬਸ ਤੂੰ ਹੌਸਲਾ ਕਰਕੇ ਭਾਈ ਜੀ ਨਾਲ ਵਾਹੀ ਦੇ ਕੰਮ ਵਿਚ ਹੱਥ ਵਟਾਇਆ ਕਰ | ਬਾਹਰ ਅੰਦਰ ਜਾਵੇਂਗਾ ਤਾਂ ਮਨ ਹੋਰ ਪਾਸੇ ਲੱਗੂ |" ਹਰ ਕੌਰ ਨੇ ਧਰਵਾਸ ਦੇਣ ਦੀ ਕੋਸੰਸੰ ਕੀਤੀ |
"ਬਾਹਰ ਅੰਦਰ ਜਾਣ ਜੋਗਾ ਤਾਂ ਛੱਡਿਆ ਈ ਨਹੀਂ | ਅਖੇ 'ਤੂੰ ਆਪਣੇ ਪਿੰਡ ਦੀ ਜੂਹ ਤੋਂ ਬਾਹਰ ਨਹੀਂ ਜਾ ਸਕਦਾ'| ਸਾਲਿਓ, ਜਦੋਂ ਥੋਡੇ ਹੱਥ ਕੋਈ ਸਬੂਤ ਈ ਨਹੀਂ ਲੱਗਿਆ ਤਾਂ ਭਨੋਈਏ ਨੂੰ ਅੱਠ ਮਹੀਨੇ ਸਲਾਖਾਂ ਪਿੱਛੇ ਕਿਉਂ ਡੱਕੀ ਰੱਖਿਆ ਤੇ ਹੁਣ ਪਿੰਡ ਵਿਚ ਕੈਦ ਕੀਤਾ ਹੋਇਐ | ਓਧਰ ਨਾਲ ਦੇ ਗਦਰੀਆਂ ਨੂੰ ਕਾਲੇ ਪਾਣੀਆਂ ਤੇ ਫਾਂਸੀਆਂ ਸੂਲੀਆਂ ਵੱਲ ਤੋਰੀ ਜਾਂਦੇ ਐ | ਕੋਈ 'ਨਸਾਫ ਐ ਏਥੇ | ਜੇ ਕਿਸੇ ਕੰਜਰ ਨੇ ਮੁਖਬਰੀ ਨਾ ਕੀਤੀ ਹੁੰਦੀ ਤੇ ਸਾਰੇ ਗਦਰੀ ਆਪੋ ਆਪਣੇ ਟਿਕਾਣਿਆਂ 'ਤੇ ਪਹੁੰਚ ਗਏ ਹੁੰਦੇ ਤਾਂ ਏਹਨਾਂ ਗੋਰਿਆਂ ਨੂੰ ਭੱਜਣ ਨੂੰ ਰਾਹ ਨਹੀਂ ਸੀ ਥਿਆਉਣਾ | ਸਭ ਨੇ ਸਮੁੰਦਰ ਵਿਚ ਗਰਕ ਹੋ ਜਾਣਾ ਸੀ |" ਇੰਦਰ ਸਿੰਘ ਅੰਗਰੇਜ ਸਰਕਾਰ ਦੀ ਥਾਂ ਅੰਗਰੇਜਾਂ ਨੂੰ ਹੀ ਗਾਲ੍ਹਾਂ ਕੱਢੀ ਜਾ ਰਿਹਾ ਸੀ |
"ਪਰੀਤ---ਓਏ ਡੋਬਾ ਪੈ ਜੇ, ਸੜ ਜੇ ਮੇਰੀ ਜੀਭ! ਜੀ, ਤੂੰ ਐਵੇਂ ਨਾ ਕਲਪੀ ਜਾਇਆ ਕਰ | ਘਰ ਦੇ ਕੰਮਾਂ ਧੰਦਿਆਂ ਵਿਚ ਦਿਲ ਲਾ | ਓਸ ਵਾਗ੍ਹਰੂ 'ਤੇ ਆਸਾਂ ਰੱਖੀਏ | ਘਰ ਵਿਚ ਜੋੜੀਆਂ ਖੇਡਣਗੀਆਂ |" ਹਰ ਕੌਰ ਇਕੋ ਗੱਲ ਸਮਝਦੀ ਸੀ ਕਿ ਉਸ ਨੂੰ ਇਕਲੇ ਗੱਭਰੂ ਪੁੱਤ ਦੀ ਮੌਤ ਦਾ ਝੋਰਾ ਖਾਈ ਜਾ ਰਿਹਾ ਹੈ ਪਰ ਉਹ ਇੰਦਰ ਸਿੰਘ ਦੇ ਅੰਦਰ ਉਬਾਲੇ ਖਾ ਰਹੇ ਲਾਵੇ ਤੋਂ ਬਿਲਕੁਲ ਅਨਜਾਣ ਸੀ |
    ਇੰਦਰ ਸਿੰਘ ਨੇ ਬੜੀ ਮੁਸੰਕਲ ਨਾਲ ਪਿੰਡ ਵਿਚ ਅਠ ਦਸ ਮਹੀਨੇ ਲੰਘਾਏ ਫੇਰ ਉਹ, ਘਰਦਿਆਂ ਨੂੰ ਬਿਨਾਂ ਕੋਈ ਜਾਣਕਾਰੀ ਦਿੱਤੇ, ਘਰੋਂ ਨਿਕਲ ਗਿਆ | ਜਦੋਂ ਪੁਲੀਸ ਨੂੰ ਪਤਾ ਲੱਗਾ ਕਿ ਇੰਦਰ ਸਿੰਘ ਭਗੌੜਾ ਹੋ ਗਿਆ ਹੈ ਤਾਂ ਪੁਲੀਸ ਘਰਦਿਆਂ ਉਪਰ ਸਖਤੀ ਕਰਨ ਲੱਗੀ ਕਿ ਉਹ ਉਸ ਨੂੰ ਪੇਸੰ ਕਰਨ ਪਰ ਘਰਦਿਆਂ ਨੂੰ ਤਾਂ ਉਸ ਦੀ ਕੋਈ ਉਘ ਸੁਘ ਵੀ ਨਹੀਂ ਸੀ ਮਿਲ ਰਹੀ | ਇੰਦਰ ਸਿੰਘ ਦੇ ਘਰੋਂ ਲਾ ਪਤਾ ਹੋ ਜਾਣ ਦੇ ਕੋਈ ਛੇ ਕੁ ਮਹੀਨੇ ਮਗਰੋਂ ਹਰ ਕੌਰ ਨੇ ਇਕ ਮੁੰਡੇ ਨੂੰ ਜਨਮ ਦਿੱਤਾ |
 
     ਅੰਗਰੇਜ ਸਰਕਾਰ ਨੇ ਗਦਰ ਲਹਿਰ ਨੂੰ ਬੜੀ ਸਖਤੀ ਨਾਲ ਕੁਚਲ ਦਿੱਤਾ ਸੀ ਫੇਰ ਵੀ ਜਿਹੜੇ ਗਦਰੀ ਜਿਹਲਾਂ ਫਾਂਸੀਆਂ ਤੋਂ ਬਚ ਗਏ ਸਨ, ਉਹ ਮੁੜ ਸੰਗਠਤ ਹੋਣ ਦੀ ਕੋਸੰਸੰ ਕਰ ਰਹੇ ਸਨ ਅਤੇ ਅਜਾਦੀ ਦੀ ਲੜਾਈ ਵਿਚ ਕਿਸੇ ਨਾ ਕਿਸੇ ਰੂਪ ਵਿਚ ਆਪਣਾ ਯੋਗਦਾਨ ਪਾਉਣ ਲਈ ਉਤਾਵਲੇ ਸਨ | ਇਸ ਸਮੇ ਦੌਰਾਨ ਹੀ ਰੌਲਟ ਐਕਟ ਦੇ ਵਿਰੋਧ ਵਿਚ ਲੋਕ ਸੜਕਾਂ 'ਤੇ ਨਿਕਲ ਆਏ ਸਨ | ਜਦੋਂ ਪੰਜਾਬ ਸਰਕਾਰ ਨੇ ਲੋਕਾਂ ਦੇ ਹਰਮਨ ਪਿਆਰੇ ਨੇਤਾ ਡਾਕਟਰ ਸੱਤਪਾਲ ਅਤੇ ਡਾਕਟਰ ਕਿਚਲੂ ਨੂੰ ਗ੍ਰਿਫਤਾਰ ਕਰ ਲਿਆ ਤਾਂ ਲੋਕਾਂ ਦਾ ਰੋਹ ਹੋਰ ਵੀ ਪਰਚੰਡ ਹੋ ਗਿਆ | ਅਮ੍ਰਿਤਸਰ ਵਿਚ ਲੋਕਾਂ ਨੇ ਇਕ ਵਿਸ਼ਾਲ ਜਲੂਸ ਕੱਢਿਆ ਤੇ ਮੁਜਾਹਰਾ ਕੀਤਾ, ਜਿਸ ਵਿਚ ਭੜਕੀ ਭੀੜ ਨੇ ਬੈਂਕਾਂ ਅਤੇ ਸਰਕਾਰੀ ਇਮਾਰਤਾਂ ਨੂੰ ਅੱਗਾਂ ਲਾ ਦਿੱਤੀਆਂ ਤੇ ਸੰਹਿਰ ਵਿਚ ਬਹੁਤ ਸਾਰੀ ਭੰਨ ਤੋੜ ਕੀਤੀ | ਇੰਦਰ ਸਿੰਘ ਵੀ ਉਸ ਮੁਜਾਹਰੇ ਵਿਚ ਸ਼ਾਮਲ ਸੀ | ਉਸ ਤੋਂ ਮਗਰੋਂ ਜਦੋਂ ਵਿਸਾਖੀ ਵਾਲੇ ਦਿਨ ਜੱਲਿਆਂ ਵਾਲੇ ਬਾਗ ਵਿਚ ਇਕ ਬਹੁਤ ਭਾਰੀ ਇਕੱਠ ਉਪਰ ਜਨਰਲ ਡਾਇਰ ਨੇ ਅੰਨੇ ਵਾਹ ਗੋਲੀ ਚਲਾ ਕੇ ਸੈਂਕੜੇ ਪੰਜਾਬੀ ਸ਼ਹੀਦ ਕਰ ਦਿੱਤੇ ਤਾਂ ਕਹਿੰਦੇ ਨੇ ਕਿ ਇਹਨਾਂ ਸ਼ਹੀਦਾਂ ਵਿਚ ਇੰਦਰ ਸਿੰਘ ਦਾ ਨਾਮ ਵੀ ਸੀ |
 
ਕੰਧਾਂ ਦੀ ਕੰਨਸੋ

      ਬਰਫੀਲੀ ਰਾਤ ਵਿਚ ਕੁਈਨਜ਼ਬਰੋ ਪੁਲ਼ 'ਤੇ ਹੋਏ ਕਾਰ ਐਕਸੀਡੈਂਟ ਦੀ ਖ਼ਬਰ ਅਗਲੇ ਦਿਨ ਦੀਆਂ ਅਖ਼ਬਾਰਾਂ ਵਿਚ ਆਈ | ਖ਼ਬਰ ਦਾ ਸਿਰ ਲੇਖ ਸੀ, "ਕਾਰ ਐਕਸੀਡੈਂਟ ਵਿਚ, ਕਾਰ ਸਵਾਰ ਝੁਲਸ ਕੇ ਮਰਿਆ |"
ਤੇ ਅੱਗੇ ਲਿਖਿਆ ਸੀ, "ਕੱਲ੍ਹ ਰਾਤ ਭਾਰੀ ਬਰਫਬਾਰੀ ਹੋਣ ਕਾਰਨ, ਕੁਈਨਜ਼ਬਰੋ ਦਾ ਪੁਲ਼ ਪਾਰ ਕਰਦਿਆਂ, ਇਕ ਕਾਰ ਤਿਲ੍ਹਕ ਕੇ ਖਾਈ ਵਿਚ ਜਾ ਡਿਗੀ ਤੇ ਉਸ ਨੂੰ ਅੱਗ ਲੱਗ ਗਈ | ਕਾਰ ਸਵਾਰ ਵੀ ਵਿਚੇ ਹੀ ਝੁਲਸ ਗਿਆ | ਪੁਲੀਸ ਹਾਦਸੇ ਦੀ ਪੜਤਾਲ ਕਰ ਰਹੀ ਹੈ | ਪੁਲੀਸ ਨੇ ਅਜੇ ਤਕ ਕਾਰ ਸਵਾਰ ਦੀ ਪਛਾਣ ਜਨਤਕ ਨਹੀਂ ਕੀਤੀ |"
   ਇਹ ਖ਼ਬਰ ਬੌਬੀ ਨੇ ਆਪਣੇ ਆਫਿਸ ਵਿਚ ਬੈਠਿਆਂ ਪੜ੍ਹੀ | ਖ਼ਬਰ ਪੜ੍ਹ ਕੇ ਉਹ ਆਪਣੇ ਮਨ ਵਿਚ ਹੱਸਿਆ, 'ਪੁਲੀਸ ਨੇ ਵੀ ਇਸ ਨੂੰ ਇਕ ਐਕਸੀਡੈਂਟ ਮੰਨ ਲਿਆ!'
   ਐਕਸੀਡੈਂਟ ਤੋਂ ਚੌਥੇ ਦਿਨ ਕਾਰ ਸਵਾਰ ਦੀ ਸ਼ਨਾਖਤ ਹੋ ਗਈ | ਉਹ ਬਰਨਬੀ ਵਿਚ ਰਹਿੰਦੇ ਜੈ ਕਿਸ਼ਨ ਦਾ ਲੜਕਾ, ਅਨੂਪ ਸੀ | ਉਹ ਯੂ।ਬੀ।ਸੀ। ਵਿਚ ਪੜ੍ਹਦਾ ਸੀ ਤੇ ਕ੍ਰਿਮਨਾਲੋਜੀ ਵਿਚ ਮਾਸਟਰ ਡਿਗਰੀ ਦਾ ਇਹ ਉਸ ਦਾ ਅਖੀਰਲਾ ਸਾਲ ਸੀ | ਉਸ ਦੀ ਐਕਸੀਡੈਂਟ ਵਿਚ ਹੋਈ ਮੌਤ ਸੁਣ ਕੇ ਮਾਪਿਆਂ ਉਪਰ ਤਾਂ ਦੁੱਖਾਂ ਦੇ ਪਹਾੜ ਟੁਟ ਹੀ ਪਏ ਸਨ, ਸਾਰੇ ਭਾਰਤੀ ਭਾਈਚਾਰੇ ਨੇ ਵੀ ਉਸ ਦੀ ਮੌਤ ਦਾ ਬਹੁਤ ਦੁੱਖ ਮਨਾਇਆ | ਕਿਉਂਕਿ ਉਹ ਭਾਰਤੀ ਭਾਈ ਚਾਰੇ ਵਿਚ ਬਹੁਤ ਹੀ ਹਰਮਨ ਪਿਆਰਾ ਸੀ | ਉਹ ਸਵੈਇੱਛਾ ਨਾਲ ਸਾਂਝੇ ਕੰਮਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਂਦਾ ਸੀ ਅਤੇ ਉਸ ਦਿਨ ਵੀ ਉਹ ਕੁਈਨ ਮੇਰੀ ਹਸਪਤਾਲ ਵਿਚ ਸਵੈਇੱਛਤ ਕੰਮ ਕਰਨ ਲਈ ਹੀ ਘਰੋਂ ਗਿਆ ਸੀ, ਜਿਹੜਾ ਮੁੜ ਕੇ ਘਰ ਨਹੀਂ ਸੀ ਆਇਆ | 
   ਅਨੂਪ ਦੀ, ਐਕਸੀਡੈਂਟ ਵਿਚ ਹੋਈ ਮੌਤ ਦੀ ਖ਼ਬਰ ਸੁਣ ਕੇ ਯੂਨੀਵਰਸਿਟੀ ਵਿਚ ਵੀ ਸੋਗ ਦੀ ਲਹਿਰ ਦੌੜ ਗਈ | ਕ੍ਰਿਮਨਾਲੋਜੀ ਵਿਭਾਗ ਦੇ ਵਿਦਿਆਰਥੀਆਂ ਨੇ ਐਡੀਟੋਰੀਅਮ ਵਿਚ ਇਕ ਸ਼ੋਕ ਸਭਾ ਕੀਤੀ, ਜਿਸ ਵਿਚ ਉਹਨਾਂ ਦੇ ਅਧਿਆਪਕਾਂ ਨੇ ਵੀ ਭਾਗ ਲਿਆ ਪਰ ਪੰਮ ਸ਼ੋਕ ਸਭਾ ਵਿਚ ਜਾਣ ਦੀ ਥਾਂ ਲਾਇਬ੍ਰੇਰੀ ਵਿਚ ਬੈਠੀ ਰੋਂਦੀ ਰਹੀ | ਪੰਮ ਦੀ ਸਹੇਲੀ ਰਿੱਚੀ ਨੂੰ ਜਦੋਂ ਪਤਾ ਲੱਗਾ ਤਾਂ ਉਹ ਭੱਜੀ ਭੱਜੀ ਉਸ ਕੋਲ ਆਈ ਤੇ ਕਹਿਣ ਲੱਗੀ, "ਪੈਮ, ਹੌਸਲਾ ਨਾ ਹਾਰ, ਬਹਾਦਰ ਬਣ! ਚਲ ਉਠ, ਸ਼ੋਕ ਸਭਾ ਵਿਚ ਚਲੀਏ |"
"ਰਿੱਚੀ, ਮੈਨੂੰ ਮੇਰੇ ਹਾਲ 'ਤੇ ਛੱਡ ਦੇ | ਮੈਂ ਨਹੀਂ ਕਿਸੇ ਸ਼ੋਕ ਸਭਾ ਵਿਚ ਜਾਣਾ | ਉੱਥੇ ਸਾਰੇ ਉਸ ਨਾਲ ਆਪਣਾ ਸਬੰਧ ਦਰਸਾ ਕੇ ਐਵੇਂ ਫੋਕੀਆਂ ਗੱਲਾਂ ਕਰਨਗੇ | ਹਰ ਕੋਈ ਮੇਰੇ ਵੱਲ ਦੇਖੇਗਾ ਪਰ ਮੇਰੇ ਨਾਲ ਹੋਏ ਧੱਕੇ ਦੀ ਗੱਲ ਕਰਨ ਦੀ ਕਿਸੇ ਵਿਚ ਵੀ ਹਿੰਮਤ ਨਹੀਂ ਹੋਵੇਗੀ | ਇਹ ਮੈਂ ਬਰਦਾਸ਼ਤ ਨਹੀਂ ਕਰ ਸਕਦੀ | ਜਾਹ, ਤੂੰ ਚਲੀ ਜਾਹ |"
"ਪੈਮ, ਮੈਂ ਤੈਨੂੰ ਇਸ ਹਾਲਤ ਵਿਚ ਛੱਡ ਕੇ ਨਹੀਂ ਜਾ ਸਕਦੀ | ਮੈਂ ਤੇਰੇ ਦਰਦ ਨੂੰ ਸਮਝਦੀ ਹਾਂ | ਮੌਤ ਨੇ ਤੇਰਾ ਪਿਆਰ, ਤੇਰੇ ਕੋਲੋਂ ਖੋਹ ਲਿਆ ਪਰ ਆਈ ਮੌਤ ਨੂੰ ਤਾਂ ਕੋਈ ਰੋਕ ਨਹੀਂ ਸਕਦਾ | ਮੌਤ ਉਪਰ ਕਿਸੇ ਦਾ ਵੱਸ ਨਹੀਂ ਚਲਦਾ | ਮੌਤ ਦੇ ਸਦਮੇ ਨੂੰ ਤਾਂ ਹਰ ਹਾਲਤ ਵਿਚ ਬਰਦਾਸ਼ਤ ਕਰਨਾ ਹੀ ਪੈਣਾ ਹੈ |"
"ਰਿੱਚੀ, ਮੇਰੀ ਅੰਤਰ ਆਤਮਾ ਨਹੀਂ ਮੰਨਦੀ ਕਿ ਅਨੂਪ ਦੀ ਮੌਤ ਐਕਸੀਡੈਂਟ ਨਾਲ ਹੋਈ ਹੈ |"
"ਤੂੰ ਹੋਰ ਹੋਰ ਨਾ ਸੋਚ ਪੈਮ, ਬਰਫਾਨੀ ਤੂਫਾਨ ਵਿਚ ਅਜੇਹੀ ਦੁਰਘਟਨਾ ਹੋ ਜਾਣੀ ਸੁਭਾਵਕ ਸੀ | ਹੋਰ ਉਸ ਦਾ ਇੱਥੇ ਕੌਣ ਦੋਖੀ ਹੈ, ਜਿਹੜਾ ਜਾਣ ਬੁੱਝ ਕੇ ਉਸ ਦਾ ਐਕਸੀਡੈਂਟ ਕਰਵਾਏਗਾ?"
"ਤੂੰ ਸਾਡੀ ਜਾਤੀ ਦੇ ਲੋਕਾਂ ਦੀ ਫਿਤਰਤ ਨੂੰ ਨਹੀਂ ਜਾਣਦੀ ਕਿ ਪਿਆਰ ਦੇ ਮਾਮਲੇ ਵਿਚ ਉਹਨਾਂ ਦੀ ਸੋਚ ਕਿੰਨੀ ਸੌੜੀ ਹੈ | ਤੁਸੀਂ ਆਪਣੇ ਮਿੱਤਰ ਮੁੰਡਿਆਂ ਨਾਲ ਬੇ ਫਿਕਰ ਹੋ ਕੇ ਰਹਿ ਸਕਦੀਆਂ ਹੋ ਪਰ ਸਾਡੀ ਜਾਤੀ ਦੇ ਮਾਪੇ ਤਾਂ ਵਿਆਹ ਤੋਂ ਪਹਿਲਾਂ ਕਿਸੇ ਮੁੰਡੇ ਨਾਲ ਗੱਲ ਕਰਨਾ ਵੀ ਸਹਿਣ ਨਹੀਂ ਕਰ ਸਕਦੇ ਤੇ ਉਹ ਇਹ ਕਿਵੇਂ ਬਰਦਾਸ਼ਤ ਕਰ ਸਕਦੇ ਨੇ ਕਿ ਉਹਨਾਂ ਦੀ ਕੁੜੀ ਕਿਸੇ ਨੀਵੀਂ ਜਾਤੀ ਵਾਲੇ ਮੁੰਡੇ ਨਾਲ ਪਿਆਰ ਕਰਨ ਦੀ ਦਲੇਰੀ ਕਰੇ |"
"ਪਰ ਅਨੂਪ ਤਾਂ ਤੁਹਾਡੀ ਆਪਣੀ ਜਾਤੀ ਦਾ ਹੀ ਸੀ?"
"ਨਹੀਂ! ਉਹ ਜੱਟ ਨਹੀਂ ਸੀ, ਰਵੀਦਾਸੀਆ ਸੀ | ਤੂੰ ਸਾਡੇ ਸਮਾਜ ਦੀ ਬਣਤਰ ਨੂੰ ਨਹੀਂ ਸਮਝ ਸਕੇਂਗੀ | ਸੋ ਛੱਡ ਇਸ ਗੱਲ ਨੂੰ ਤੇ ਸ਼ੋਕ ਸਭਾ ਵਿਚ ਚਲੀ ਜਾਹ |"
"ਤੂੰ ਬਹੁਤ ਹੀ ਜ਼ਿਆਦਾ ਗ਼ਮ ਵਿਚ ਏਂ, ਇਸ ਲਈ ਮੈਂ ਤੈਨੂੰ ਇਥੇ ਇਕੱਲੀ ਛੱਡ ਕੇ ਨਹੀਂ ਜਾ ਸਕਦੀ | ਚੱਲ, ਮੈਂ ਤੈਨੂੰ ਰੌਸ ਸਟਰੀਟ ਵਾਲੇ ਸਿੱਖ ਮੰਦਰ ਲੈ ਚਲਦੀ ਹਾਂ | ਹਰ ਦੁੱਖ ਸੁੱਖ ਵਿਚ ਅਸੀਂ ਚਰਚ ਚਲੇ ਜਾਂਦੇ ਹਾਂ, ਉਥੇ ਫਾਦਰ ਦੇ ਉਪਦੇਸ਼ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ | ਤੇਰੇ ਮਨ ਨੂੰ ਵੀ ਆਪਣੇ ਰੱਬ ਘਰ ਜਾ ਕੇ ਸ਼ਾਂਤੀ ਮਿਲੇਗੀ |"
"ਇਸ ਵੇਲ਼ੇ ਮੈਨੂੰ ਕਿਸੇ ਹਮਦਰਦੀ ਦੀ ਲੋੜ ਨਹੀਂ | ਕ੍ਰਿਪਾ ਕਰਕੇ ਤੂੰ ਮੈਨੂੰ ਇਕੱਲੀ ਛੱਡ ਦੇ | ਮੈਂ ਕਿਸੇ ਚਰਚ ਜਾਂ ਮੰਦਰ ਨਹੀਂ ਜਾਣਾ | ਮੈਂ ਆਪਣੇ ਘਰ ਜਾਣਾ ਚਾਹੁੰਦੀ ਹਾਂ |" ਇਹ ਕਹਿ ਕੇ ਉਹ ਕਮਰੇ ਵਿਚੋਂ ਬਾਹਰ ਆ ਗਈ | 
"ਜੇ ਤੂੰ ਘਰ ਜਾਣਾ ਚਾਹੁੰਦੀ ਹੈਂ ਤਾਂ ਮੈਂ ਵੀ ਸ਼ੋਕ ਸਭਾ ਵਿਚ ਨਹੀਂ ਜਾਂਦੀ | ਕੁਲੰਬੀਆ ਸਟੇਸ਼ਨ ਤਕ ਤੇਰੇ ਨਾਲ ਹੀ ਚਲਦੀ ਹਾਂ |" ਇਹ ਕਹਿ ਕੇ ਰਿੱਚੀ ਵੀ ਉਸ ਦੇ ਨਾਲ ਨਾਲ ਤੁਰਨ ਲੱਗੀ |
   ਰਿੱਚੀ ਕੁਲੰਬੀਆ ਸਕਾਈ ਟਰੇਨ ਸਟੇਸ਼ਨ ਤਕ ਪੰਮ ਨੂੰ ਧਰਵਾਸ ਦਿੰਦੀ ਆਈ | ਕੁਲੰਬੀਆ ਸਟੇਸ਼ਨ ਤੋਂ ਆਪਣੇ ਘਰ ਜਾਣ ਵਾਲੀ ਬਸ ਵਿਚ ਸਵਾਰ ਹੋ ਗਈ ਅਤੇ ਪੰਮ ਬਸ 'ਤੇ ਚੜ੍ਹ ਕੇ ਸਰ੍ਹੀ ਸੈਂਟਰ ਆ ਗਈ | ਉੱਥੋਂ ਉਸ ਨੇ ਅਜੇ ਹੋਰ ਬਸ ਬਦਲ ਕੇ ਘਰ ਜਾਣਾ ਸੀ | ਜਦੋਂ ਉਹ ਸਰ੍ਹੀ ਸੈਂਟਰ ਵਿਚ ਬਸ ਤੋਂ ਉਤਰੀ ਤਾਂ ਉਸ ਦੀ ਮਾਸੀ, ਸਰਬਜੀਤ, ਦੇ ਘਰ ਵੱਲ ਜਾਣ ਵਾਲੀ ਬਸ ਤੁਰਨ ਵਾਸਤੇ ਤਿਆਰ ਖੜ੍ਹੀ ਸੀ | ਉਹ ਕੁਝ ਦੇਰ ਦੁਬਿਧਾ ਵਿਚ ਖੜ੍ਹੀ ਸੋਚਦੀ ਰਹੀ ਤੇ ਫੇਰ ਆਪਣੇ ਘਰ ਵੱਲ ਜਾਣ ਵਾਲੀ ਬਸ ਫੜਨ ਦੀ ਥਾਂ ਦੂਜੀ ਬਸ ਵਿਚ ਸਵਾਰ ਹੋ ਗਈ | ਜਦ ਉਸ ਨੇ ਆਪਣੀ ਮਾਸੀ ਦੇ ਘਰ ਦੇ ਬਾਹਰਲੇ ਗੇਟ ਦੀ ਘੰਟੀ ਦਾ ਬਟਨ ਦੱਬਿਆ ਤਾਂ ਉਸ ਦੀ ਮਾਸੀ ਨੇ ਹੀ ਬੂਹਾ ਖੋਲ੍ਹਿਆ | ਉਸ ਦਾ ਉਤਰਿਆ ਚਿਹਰਾ ਤੇ ਅੱਖਾਂ ਵਿਚ ਲਾਲੀ ਦੇਖ ਕੇ ਉਹ ਫਿਕਰਮੰਦ ਹੁੰਦੀ ਹੋਈ ਬੋਲੀ, "ਕੁੜੇ ਪੰਮ, ਇਹ ਤੂੰ ਹਾਲ ਕੀ ਬਣਾਇਐ, ਕੀ ਗੱਲ, ਤੂੰ ਇੰਨੀ ਛੇਤੀ ਯੂਨੀਵਰਸਿਟੀ ਤੋਂ ਕਿਉਂ ਆ ਗਈ?"
"ਮਾਸੀ, ਤੂੰ ਕਿਹੜਾ ਮੇਰੇ ਹਾਲ ਤੋਂ ਜਾਣੂ ਨਹੀਂ | ਮੇਰੇ ਹਾਲ ਦਾ ਤੈਨੂੰ ਸਾਰਾ ਪਤਾ |"
"ਦੱਸੇ ਤੋਂ ਬਿਨਾਂ ਮੈਨੂੰ ਕੀ ਪਤਾ ਹੋਵੇ | ਐਵੇਂ ਬੁਝਾਰਤਾਂ ਜਿਹੀਆਂ ਨਾ ਪਾ, ਸੱਚ ਦੱਸ ਕੀ ਗੱਲ ਹੋਈ ਏ?"
"ਚਾਰ ਦਿਨ ਪਹਿਲਾਂ ਜਿਹੜਾ ਐਕਸੀਡੈਂਟ, ਕੁਈਨਜ਼ਬਰੋ 'ਤੇ ਹੋਇਆ ਸੀ, ਉਸ ਬਾਰੇ ਤੈਨੂੰ ਪਤਾ ਹੈ?"
"ਹਾਂ, ਮੈਨੂੰ ਪਤਾ  ਏ | ਐਕਸੀਡੈਂਟ ਵਿਚ ਉਸ ਕਾਰ ਨੂੰ ਅੱਗ ਲੱਗ ਗਈ ਸੀ ਤੇ ਬੰਦਾ ਵੀ ਵਿਚ ਹੀ ਸੜ ਕੇ ਮਰ ਗਿਆ ਸੀ |"
"ਤੈਨੂੰ ਪਤਾ ਹੈਗਾ, ਉਹ ਬੰਦਾ ਕੌਣ ਸੀ?"
"ਨਹੀਂ, ਤਾਂ!"
"ਉਹ ਬੰਦਾ, ਅਨੂਪ ਸੀ |" ਇਹ ਆਖ ਕੇ ਉਹ ਧਾਹਾਂ ਮਾਰ ਮਾਰ ਰੋਣ ਲੱਗੀ |
   ਅਨੂਪ ਦਾ ਨਾਮ ਸੁਣ ਕੇ ਇਕ ਦਮ ਸਰਬਜੀਤ ਦੇ ਕੰਨ ਖੜ੍ਹੇ ਹੋ ਗਏ ਅਤੇ ਉਸ ਨੂੰ ਚਾਰ ਦਿਨ ਪਹਿਲਾਂ, ਬਰਫਾਨੀ ਰਾਤ ਵਿਚ, ਭੇਦ ਭਰੇ ਢੰਗ ਨਾਲ, ਬੌਬੀ ਕੋਲ ਆਏ ਬੰਦੇ ਦਾ ਖਿਆਲ ਆ ਗਿਆ | ਉਸ ਦੀਆਂ ਬੌਬੀ ਨਾਲ ਕੀਤੀਆਂ ਗੱਲਾਂ ਵਿਚੋਂ ਵੀ ਕਿਸੇ ਐਕਸੀਡੈਂਟ ਦੀ ਸੋਅ ਮਿਲ ਰਹੀ ਸੀ | ਅਗਲੇ ਦਿਨ ਐਕਸੀਡੈਂਟ ਵਾਲੀ ਖ਼ਬਰ ਸੁਣ ਕੇ ਉਸ ਨੂੰ ਸ਼ੱਕ ਜਿਹਾ ਪਿਆ ਸੀ ਕਿ ਕਿਤੇ ਇਹ ਉਹੀ ਐਕਸੀਡੈਂਟ ਨਾ ਹੋਵੇ ਪਰ ਹੁਣ ਉਸ ਦਾ ਸ਼ੱਕ ਯਕੀਨ ਵਿਚ ਬਦਲ ਗਿਆ ਅਤੇ ਇਹ ਵੀ ਪਤਾ ਲੱਗ ਗਿਆ ਕਿ ਇਹ ਐਕਸੀਡੈਂਟ ਕਿਉਂ ਤੇ ਕਿਵੇਂ ਹੋਇਆ ਸੀ ਪਰ ਉਹ ਅਜੇ ਇਹ ਭੇਦ ਪੰਮ ਨਾਲ ਸਾਂਝਾ ਨਹੀਂ ਸੀ ਕਰਨਾ ਚਾਹੁੰਦੀ | ਉਹ ਪੰਮ ਨੂੰ ਗਲ਼ਵਕੜੀ ਵਿਚ ਲੈ ਕੇ ਆਪ ਵੀ ਰੋਂਦੀ ਹੋਈ ਉਸ ਨੂੰ ਧਰਵਾਸ ਦੇਣ ਲੱਗੀ | ਉਸ ਨੇ ਬੜੀ ਮੁਸ਼ਕਲ ਨਾਲ ਉਸ ਨੂੰ ਚੁੱਪ ਕਰਾਇਆ | ਕੁਝ ਦੇਰ ਉਹ ਉਸ ਨੂੰ ਗਲਵਕੜੀ ਪਾ,  ਚੁੱਪ ਚਾਪ ਬੈਠੀ ਰਹੀ ਤੇ ਫੇਰ ਕਿਚਨ ਵੱਲ ਜਾਂਦੀ ਹੋਈ ਬੋਲੀ, "ਤੂੰ ਇਥੇ ਬੈਠ, ਮੈਂ ਤੇਰੇ ਲਈ ਚਾਹ ਬਣਾ ਕੇ ਲਿਆਉਂਦੀ ਹਾਂ |"
   ਸਰਬਜੀਤ ਚਾਹ ਬਣਾਉਣ ਲਈ ਕਿਚਨ ਵਿਚ ਆ ਗਈ ਤਾਂ ਪੰਮ ਵੀ ਉਥੇ ਬੈਠਣ ਦੀ ਥਾਂ ਉਸ ਦੇ ਮਗਰ ਹੀ ਤੁਰੀ ਆਈ | ਮਾਸੀ ਨੇ ਨੁੱਕਰ ਦੇ ਡਾਈਨਿੰਗ ਟੇਬਲ ਕੋਲੋਂ ਕੁਰਸੀ ਖਿੱਚ ਕੇ ਪੰਮ ਦੇ ਕੋਲ ਕਰ ਦਿੱਤੀ | ਕੁਰਸੀ ਉਪਰ ਬੈਠਦੀ ਹੋਈ ਪੰਮ ਬੋਲੀ, "ਮਾਸੀ, ਕੀ ਤੈਨੂੰ ਯਕੀਨ ਆ ਕਿ ਅਨੂਪ ਐਕਸੀਡੈਂਟ ਵਿਚ ਹੀ ਮਰਿਆ?"
"ਯਕੀਨ ਨਾਲ ਤਾਂ ਕੁਝ ਵੀ ਨਹੀਂ ਕਿਹਾ ਜਾ ਸਕਦਾ | ਉਸ ਦਿਨ ਸਨੋਅ ਵੀ ਬਹੁਤ ਪੈ ਰਹੀ ਸੀ |"
"ਪਰ ਉਹ ਹਸਪਤਾਲ 'ਚੋਂ ਤਾਂ ਚਾਰ ਵਜੇ ਹੀ ਵਿਹਲਾ ਹੋ ਗਿਆ ਸੀ | ਫੇਰ ਉਹ ਇੰਨੀ ਦੇਰ ਕਿੱਥੇ ਰਿਹਾ ਤੇ ਆਪਣੇ ਘਰ ਜਾਣ ਦੀ ਥਾਂ ਉਲਟੇ ਪਾਸੇ ਕੁਈਨਜ਼ਬਰੋ ਪਾਰ ਕਰ ਕੇ ਕਿਧਰ ਨੂੰ ਜਾ ਰਿਹਾ ਸੀ ਤੇ ਕਿਉਂ ਜਾ ਰਿਹਾ ਸੀ?"
"ਉਹ ਕਿਸੇ ਹੋਰ ਦਾ ਕੰਮ ਕਰਨ ਲਈ ਉਧਰ ਜਾ ਰਿਹਾ ਹੋਵੇਗਾ | ਉਹ ਕਿਸੇ ਨੂੰ ਨਾਂਹ ਤਾਂ ਕਰਦਾ ਹੀ ਨਹੀਂ ਸੀ |"  
"ਜੇ ਉਸ ਨੇ ਕਿਸੇ ਹੋਰ ਪਾਸੇ ਜਾਣਾ ਹੁੰਦਾ ਤਾਂ ਉਸ ਨੇ ਆਪਣੇ ਘਰ ਫੂਨ ਕਰਕੇ ਦੱਸਣਾ ਸੀ | ਜਿਸ ਰਾਤ ਉਹ ਘਰ ਨਹੀਂ ਆਇਆ ਤਾਂ ਅਗਲੇ ਦਿਨ ਉਸ ਦੀ ਮਾਂ ਨੇ ਫੂਨ ਕਰਕੇ ਸਭ ਤੋਂ ਪਹਿਲਾਂ ਅਨੂਪ ਬਾਰੇ ਮੈਨੂੰ ਪੁੱਛਿਆ ਸੀ | ਫੇਰ ਉਹਨਾਂ ਨੇ ਹਸਪਤਾਲ ਤੋਂ ਪਤਾ ਕੀਤਾ ਸੀ | ਉਥੋਂ ਪਤਾ ਲੱਗਿਆ ਕਿ ਉਹ ਚਾਰ ਵਜੇ ਘਰ ਚਲਾ ਗਿਆ ਸੀ |"
"ਉਸ ਦੀ ਕਿਸੇ ਨਾਲ ਦੁਸ਼ਮਣੀ ਤਾਂ ਹੈ ਨਹੀਂ ਸੀ ਜਿਹੜਾ---|" 
   ਸਰਬਜੀਤ ਨੇ ਵਾਕ ਪੂਰਾ ਨਹੀਂ ਸੀ ਕੀਤਾ ਕਿ ਪੰਮ ਚੀਕ ਕੇ ਬੋਲੀ, "ਮਾਸੀ! ਉਹ ਦਿਨ ਤੈਨੂੰ ਭੁੱਲ ਗਿਆ ਜਦੋਂ ਘਰ ਵਿਚ ਡੈਡੀ ਨੇ ਅਨੂਪ ਦੇ ਨਾਲ ਮੈਨੂੰ ਵੀ ਗੋਲੀ ਮਾਰ ਦੇਣ ਦੀ ਧਮਕੀ ਦਿੱਤੀ ਸੀ ਤੇ ਤੈਨੂੰ ਯਾਦ ਨਹੀਂ ਕਿ ਬੌਬੀ ਨੇ, ਤੇਰੇ ਸਾਹਮਣੇ, ਉਸ ਦਿਨ ਮੈਨੂੰ ਕੀ ਕਿਹਾ ਸੀ?"
   ਪੰਮ ਦੇ ਇੰਨਾ ਕਹਿਣ 'ਤੇ ਸਰਬਜੀਤ ਦਾ ਧਿਆਨ ਛੇ ਕੁ ਮਹੀਨੇ ਪਹਿਲਾਂ ਵਾਪਰੀ ਘਟਨਾ ਵੱਲ ਚਲਾ ਗਿਆ | 
ਇਕ ਦਿਨ ਸੁਖਦੇਵ ਕਿਸੇ ਕੰਮ ਲਈ ਦਿਲਾਵਰ ਦੇ ਘਰ ਗਿਆ ਤਾਂ ਉਸ ਨੇ ਉੱਥੇ ਇਕ ਸੁਨੱਖੇ ਜਿਹੇ ਗਭਰੂ ਨੂੰ ਬੈਠੇ ਦੇਖਿਆ | ਉਹ ਉਸ ਨਾਲ ਹੱਥ ਮਿਲਾ ਕੇ ਸੋਫੇ ਉਪਰ ਬੈਠ ਗਿਆ | ਸੁਖਦੇਵ ਦੇ ਪੁੱਛਣ 'ਤੇ ਦਿਲਾਵਰ ਨੇ ਉਸ ਬਾਰੇ ਦੱਸਿਆ, "ਇਹ ਦਿਲਾਵਰ ਦੀ ਪਤਨੀ, ਰਾਣੋ ਦਾ ਭਤੀਜਾ ਜਸਪ੍ਰੀਤ ਏ | ਮਹੀਨਾ ਕੁ ਹੋਇਐ ਇੰਡੀਆ ਤੋਂ ਆਏ ਨੂੰ | ਇਸ ਨੇ ਐਮ।ਬੀ।ਬੀ।ਐਸ। ਕੀਤੀ ਹੋਈ ਐ ਤੇ ਹੁਣ ਇੱਥੋਂ ਦੀ ਕਿਸੇ ਯੂਨੀਵਰਸਿਟੀ ਵਿਚ ਅਗਲੇਰੀ ਪੜ੍ਹਾਈ ਵਾਸਤੇ ਦਾਖਲਾ ਲੈਣ ਲਈ ਭੱਜ ਨੱਠ ਕਰ ਰਿਹੈ |"
"ਪੰਜਾਬ ਵਿਚੋਂ ਨਿੱਤ ਬੁਰੀਆਂ ਖ਼ਬਰਾਂ ਹੀ ਸੁਣਨ ਨੂੰ ਮਿਲਦੀਆਂ ਨੇ | ਉੱਥੇ ਕੁਝ ਸੁਧਾਰ ਹੋਣ ਦੀ ਆਸ ਹੈ ਕਿ ਨਹੀਂ?" ਸੁਖਦੇਵ ਨੇ ਗੱਲ ਤੋਰਨ ਲਈ ਹੀ ਪੰਜਾਬ ਦੀ ਵਿਗੜੀ ਹੋਈ ਹਾਲਤ ਬਾਰੇ ਜਸਪ੍ਰੀਤ ਕੋਲੋਂ ਪੁੱਛਿਆ | 
"ਅੰਕਲ ਜੀ, ਉੱਥੋਂ ਦੇ ਹਾਲਾਤ ਤਾਂ ਦਿਨੋ ਦਿਨ ਨਿੱਘਰਦੇ ਹੀ ਜਾ ਰਹੇ ਨੇ | ਪੁਲੀਸ ਤੇ ਖਾੜਕੂਆਂ ਨੇ ਲੋਕਾਂ ਦਾ ਜੀਣਾ ਹਰਾਮ ਕੀਤਾ ਹੋਇਆ ਹੈ | ਦੋਹਾਂ ਨੇ ਹੀ ਕਾਨੂੰਨ ਨੂੰ ਆਪਣੇ ਹੱਥ ਲਿਆ ਹੋਇਆ ਏ | ਦਿਨੇ ਪੁਲੀਸ ਦਾ ਕਹਿਰ ਹੁੰਦਾ ਤੇ ਰਾਤ ਨੂੰ ਖਾੜਕੂਆਂ ਦਾ | ਲੋਕ ਦੋ ਪੁੜਾਂ ਵਿਚ ਪਿਸ ਰਹੇ ਨੇ | ਮੇਰੇ ਉੱਥੋਂ ਆਉਣ ਦਾ ਵੱਡਾ ਕਾਰਨ ਵੀ ਇਹੋ ਹੀ ਹੈ ਕਿਉਂਕਿ ਜਵਾਨ ਮੁੰਡਿਆਂ ਨੂੰ ਦੋਵੇਂ ਧਿਰਾਂ ਹੀ ਸ਼ਿਕਾਰੀ ਅੱਖ ਨਾਲ ਦੇਖਦੀਆਂ ਹਨ |"
   ਉਸ ਦੀ ਪੰਜਾਬ ਬਾਰੇ ਨਿਰਪੱਖ ਜਿਹੀ ਟਿੱਪਣੀ ਤੇ ਗੱਲ ਕਰਨ ਦੇ ਢੰਗ ਤੋਂ ਸੁਖਦੇਵ ਨੂੰ ਜਸਪ੍ਰੀਤ ਦਾ ਸੁਭਾਅ ਚੰਗਾ ਲੱਗਾ | ਉਸ ਨੇ ਆਪਣੇ ਮਨ ਵਿਚ ਹੀ ਪੰਮ ਦੇ ਰਿਸ਼ਤੇ ਲਈ ਉਸ ਨੂੰ ਪਸੰਦ ਕਰ ਲਿਆ | ਦਿਲਾਵਰ ਨਾਲ ਇਸ ਬਾਰੇ ਗੱਲ ਕਰਨ ਦੀ ਥਾਂ ਉਸ ਨੇ ਅਗਲੇ ਵੀਕ ਐਂਡ 'ਤੇ ਉਹਨਾਂ ਨੂੰ ਦੁਪਹਿਰ ਦੇ ਖਾਣੇ ਲਈ ਸੱਦਾ ਦੇ ਦਿੱਤਾ | ਖਾਣੇ ਦਾ ਤਾਂ ਇਕ ਬਹਾਨਾ ਹੀ ਸੀ, ਉਸ ਦਾ ਅਸਲ ਮੰਤਵ ਤਾਂ ਸਾਰੇ ਪਰਿਵਾਰ ਨੂੰ ਉਹ ਮੁੰਡਾ ਦਿਖਾ ਕੇ ਅਗਾਂਹ ਪੰਮ ਦੇ ਰਿਸ਼ਤੇ ਦੀ ਗੱਲ ਚਲਾਉਣਾ ਸੀ | 
   ਉਸ ਦਿਨ, ਦੁਪਹਿਰ ਦਾ ਖਾਣਾ ਖਾਣ ਮਗਰੋਂ, ਜਦੋਂ ਦਿਲਾਵਰ ਦਾ ਪਰਿਵਾਰ, ਉਥੋਂ ਚਲਾ ਗਿਆ ਤਾਂ ਪਰਿਵਾਰ ਬਾਰੇ ਪਹਿਲੀ ਟਿਪਣੀ ਸਰਬਜੀਤ ਦੀ ਸੀ, "ਨੈਣ ਨਕਸ਼ਾਂ ਕਰਕੇ ਰਾਣੋ ਦਾ ਭਤੀਜਾ ਤਾਂ ਉਸ ਦਾ ਸਕਾ ਭਰਾ ਹੀ ਲਗਦਾ ਹੈ |"
"ਪਰ ਰਾਣੋ ਆਪ ਤਾਂ ਖੁਰਚਣਾ ਜਿਹੀ ਹੈ ਤੇ ਉਹਦੇ ਭਤੀਜੇ ਦਾ ਕੱਦ ਹਵੇਗਾ ਕੋਈ ਛੇ ਫੁੱਟ ਤੇ ਰੰਗ ਵੀ ਉਹਦਾ ਗੋਰਿਆਂ ਵਰਗਾ |" ਦਰਸ਼ਨਾ ਨੇ ਰਾਣੋ ਦੇ ਪੰਜ ਫੁਟ ਕੱਦ ਨੂੰ ਮਧਰਾ ਜਾਣਿਆ |
"ਤੁਹਾਨੂੰ ਇਸ ਮੁੰਡੇ ਦੀ ਬੋਲ ਬਾਣੀ ਤੇ ਸੁਭਾਅ ਕਿਹੋ ਜਿਹਾ ਲੱਗਾ?" ਸੁਖਦੇਵ ਨੇ ਸਾਂਝਾ ਜਿਹਾ ਸਵਾਲ ਪੁੱਛ ਲਿਆ |
"ਉਸਦੀਆਂ ਗੱਲਾਂ ਬਾਤਾਂ ਤੇ ਪਹਿਰਾਵੇ ਵਿਚ ਬੜਾ ਸਲੀਕਾ ਏ ਪਰ ਬੰਦੇ ਦੇ ਸੁਭਾਅ ਦਾ ਇੰਨੀ ਛੇਤੀ ਪਤਾ ਨਹੀਂ ਲੱਗ ਸਕਦਾ |" ਸਰਬਜੀਤ ਨੇ ਆਪਣਾ ਵਿਚਾਰ ਦੱਸਿਆ |
"ਪੰਮ, ਤੈਨੂੰ ਇਹ ਮੁੰਡਾ ਕਿਹੋ ਜਿਹਾ ਲੱਗਾ?" ਸੁਖਦੇਵ ਨੇ ਬਿਨਾਂ ਕਿਸੇ ਵਲ਼ ਫੇਰ ਦੇ ਪੰਮ ਕੋਲੋਂ ਪੁੱਛ ਲਿਆ |
"ਜਿਸ ਤਰਾਂ ਦੇ ਆਮ ਮੁੰਡੇ ਹੁੰਦੇ ਆ, ਅਜੇਹਾ ਹੀ ਮੈਨੂੰ ਉਹ ਦਿਸਿਆ ਪਰ ਮੇਰੇ ਕੋਲੋਂ ਇਹ ਕਿਉਂ ਪੁੱਛਿਆ ਜਾ ਰਿਹਾ?" ਪੰਮ ਨੇ ਉਲਟਾ ਸੁਖਦੇਵ ਉਪਰ ਸਵਾਲ ਕਰ ਦਿੱਤਾ |
"ਕਿਉਂਕਿ ਇਹ ਮੁੰਡਾ ਸਾਨੂੰ ਪਸੰਦ ਹੈ ਤੇ ਜੇ ਤੈਨੂੰ ਪਸੰਦ ਹੋਵੇ ਤਾਂ ਤੇਰੇ ਰਿਸ਼ਤੇ ਬਾਰੇ ਅਗਾਂਹ ਗੱਲ ਚਲਾਈ ਜਾਵੇ |"
"ਪਰ ਮੈਂ ਅਜੇ ਵਿਆਹ ਨਹੀਂ ਕਰਵਾਉਣਾ | ਜਦੋਂ ਮੈਂ ਵਿਆਹ ਕਰਵਾਉਣਾ ਹੋਇਆ ਤਾਂ ਤੁਹਾਨੂੰ ਦੱਸ ਦਿਆਂਗੀ |"
"ਕੀ ਤੂੰ ਕੋਈ ਮੁੰਡਾ ਪਹਿਲਾਂ ਹੀ ਪਸੰਦ ਕੀਤਾ ਹੋਇਆ ਏ?" ਦਰਸ਼ਨਾ ਨੇ ਪੁੱਛਿਆ |
"ਜਦੋਂ ਮੈਂ ਅਜੇ ਵਿਆਹ ਕਰਵਾਉਣ ਬਾਰੇ ਸੋਚਿਆ ਹੀ ਨਹੀਂ ਤਾਂ ਆਪਣੀ ਪਸੰਦ ਨਾ ਪਸੰਦ ਦੱਸਣ ਦਾ ਸਵਾਲ ਕਿੱਥੋਂ ਆ ਗਿਆ ਅਤੇ ਪਸੰਦ ਦੱਸਣ ਦਾ ਵੀ ਕੀ ਲਾਭ?"
"ਏਸ ਦਾ ਮਤਲਬ, ਤੈਨੂੰ ਪਸੰਦ ਤਾਂ ਕੋਈ ਹੈ | ਸੱਚ ਦੱਸੀਂ, ਕੀ ਇਹ ਠੀਕ ਨਹੀਂ!" ਸਰਬਜੀਤ ਬੋਲੀ |
"ਹਾਂ!" 
"ਕੌਣ ਐ ਉਹ |" ਦਰਸ਼ਨਾ ਨੇ ਉਤਾਵਲੀ ਹੋ ਕੇ ਪੁੱਛਿਆ |
"ਅਨੂਪ |"
   ਅਨੂਪ ਦਾ ਨਾਮ ਸੁਣਦਿਆਂ ਹੀ ਸੁਖਦੇਵ ਦੇ ਜਿਵੇਂ ਸੱਤੀਂ ਕਪੜੀਂ ਅੱਗ ਲੱਗ ਗਈ ਹੋਵੇ | ਉਹ ਕਚੀਚੀ ਵੱਟ ਕੇ Aੁੱਠਿਆ | ਪੰਮ ਵੀ ਉਠ ਕੇ ਖੜ੍ਹੀ ਹੋ ਗਈ | ਸਰਬਜੀਤ, ਜਿਹੜੀ ਪੰਮ ਦੇ ਨਾਲ ਹੀ ਸੋਫੇ ਉਪਰ ਬੈਠੀ ਹੋਈ ਸੀ, ਨੇ ਉਸ ਨੂੰ ਆਪਣੀ ਬੁੱਕਲ਼ ਵਿਚ ਲੈ ਲਿਆ ਤੇ ਸੁਖਦੇਵ ਨੂੰ ਸ਼ਾਂਤ ਹੋ ਜਾਣ ਲਈ ਕਿਹਾ | ਉਹ ਆਪਣੇ ਹੱਥਾਂ ਨੂੰ ਮਰੋੜਦਾ ਹੋਇਆ ਮੁੜ ਸੋਫੇ ਉਪਰ ਬੈਠ ਗਿਆ | ਦਰਸ਼ਨਾ ਰੋਂਦੀ ਹੋਈ ਬੋਲੀ, "ਸਾਥੋਂ ਇਹਦੇ ਪਾਲਣ ਪੋਸਣ ਵਿਚ ਕਿੱਥੇ ਕਸਰ ਰਹਿ ਗਈ ਸੀ ਜਿਹੜੀ ਇਹ ਸਾਡੇ ਸਿਰ ਸੁਆਹ ਪੁਆ ਰਹੀ ਐ |"
"ਇਹ ਤੂੰ ਸੋਚ ਕਿਵੇਂ ਲਿਆ ਕਿ ਅਸੀਂ ਤੈਨੂੰ ਕਿਸੇ ਚਮਾਰ ਦੇ ਲੜ ਲਾ ਦਿਆਂਗੇ |" ਸੁਖਦੇਵ ਗੁੱਸੇ ਵਿਚ ਉਬਲਦਾ ਹੋਇਆ ਬੋਲਿਆ |
"ਕੀ ਉਦੋਂ ਉਹ ਚਮਾਰ ਨਹੀਂ ਸਨ, ਜਦੋਂ ਉਹਨਾਂ ਨੂੰ ਆਪਣੇ ਘਰ ਵਿਚ ਕਰਾਏ 'ਤੇ ਰੱਖਿਆ ਸੀ ਤੇ ਸਾਨੂੰ ਅਨੂਪ ਦੀ ਮਾਂ ਕੋਲ ਛੱਡ ਕੇ ਆਪ, ਆਪਣੇ ਕੰਮਾਂ 'ਤੇ ਤੁਰ ਜਾਂਦੇ ਸੀ?" ਪੰਮ ਨੇ ਬੇਝਿਜਕ ਹੋ ਕੇ ਕਿਹਾ |
"ਅਨੂਪ! ਅਨੂਪ!! ਅਨੂਪ!!! ਮੈਂ ਅਨੂਪ ਦਾ ਨਾਮ ਵੀ ਨਹੀਂ ਸੁਣਨ ਚਾਹੁੰਦਾ | ਜੇ ਅਨੂਪ ਨਾਲ ਮੁੜ ਕੇ ਗੱਲ ਵੀ ਕੀਤੀ ਤਾਂ ਮੈਂ ਦੋਹਾਂ ਨੂੰ ਗੋਲੀ ਮਾਰ ਦਿਆਂਗਾ |" ਇਹ ਕਹਿੰਦਾ ਹੋਇਆ ਸੁਖਦੇਵ ਘਰੋਂ ਬਾਹਰ ਨਿਕਲ ਗਿਆ |
"ਅਨੂਪ ਨਾਲ ਮਿਲਨ ਤੋਂ ਮੈਨੂੰ ਕੋਈ ਨਹੀਂ ਰੋਕ ਸਕਦਾ |" ਪੰਮ ਵੀ ਚੁੱਪ ਨਾ ਰਹੀ |
"ਤੂੰ ਇੰਨਾ ਪੜ੍ਹ ਕੇ ਇਹੋ ਸਿਖਿਆ ਹੈ ਕਿ ਮਾਪਿਆਂ ਸਾਹਮਣੇ ਕਿਵੇਂ ਬੋਲੀਦਾ!" ਦਰਸ਼ਨਾ ਨੇ ਗੁੱਸੇ ਵਿਚ ਕਿਹਾ |
"ਏਸ ਤਰਾਂ ਗੁੱਸੇ ਵਿਚ ਕੋਈ ਮਸਲਾ ਹੱਲ ਨਹੀਂ ਹੁੰਦਾ, ਮੈਂ ਇਸ ਨੂੰ ਆਪਣੇ ਨਾਲ ਘਰ ਲੈ ਜਾਂਦੀ ਹਾਂ ਤੇ ਉੱਥੇ ਠੰਡੇ ਮਤੇ ਇਸ ਨਾਲ ਗੱਲ ਕਰਾਂਗੀ |" ਇਹ ਕਹਿ ਕੇ ਸਰਬਜੀਤ ਪੰਮ ਨੂੰ ਆਪਣੇ ਨਾਲ ਲੈ ਜਾਣ ਲਈ ਮਨਾਉਣ ਲੱਗੀ |
"ਮੰਮ, ਬੋਲਣਾ ਵੀ ਮੈਂ ਤੇਰੇ ਕੋਲੋਂ ਹੀ ਸਿਖਿਆ ਤੇ ਅਨੂਪ ਨਾਲ ਪਿਆਰ ਵੀ ਤੇਰੇ ਕਾਰਨ ਹੀ ਹੋਇਆ ਆ |" ਪੰਮ ਸਰਬਜੀਤ ਨਾਲ ਤੁਰੀ ਜਾਂਦੀ ਵੀ ਚੁੱਪ ਨਹੀਂ ਸੀ ਹੋ ਰਹੀ |
   ਪੰਮ ਦੇ ਅਨੂਪ ਨਾਲ ਪਿਆਰ ਦਾ ਕਾਰਨ ਦਰਸ਼ਨਾ ਕਿਵੇਂ ਬਣੀ ਇਹ ਵੀ ਇਕ ਛੋਟੀ ਜਿਹੀ ਕਹਾਣੀ ਹੈ | ਜਦੋਂ ਸੁਖਦੇਵ ਨੇ ਕਲੋਵਰਡੇਲ ਵਾਲੇ ਪਾਸੇ, ਬੇਸਮਿੰਟ ਵਾਲਾ, ਨਵਾਂ ਮਕਾਨ ਖਰੀਦਿਆ ਤਾਂ ਬੇਸਮਿੰਟ ਵਿਚ ਆਉਣ ਵਾਲੇ ਪਹਿਲੇ ਕਰਾਏਦਾਰ ਜੈ ਕਿਸ਼ਨ ਸਿੰਘ, ਉਸ ਦੀ ਪਤਨੀ ਲਾਜਵੰਤ ਕੌਰ, ਜਿਸ ਨੂੰ ਲਾਜੋ ਕਹਿ ਕੇ ਹੀ ਬੁਲਾਇਆ ਜਾਂਦਾ ਸੀ, ਤੇ ਉਹਨਾਂ ਦਾ ਬਾਰਾਂ ਕੁ ਸਾਲ ਦਾ ਲੜਕਾ ਅਨੂਪ ਸਨ | ਬੇਸਮਿੰਟ ਵਿਚ ਆਉਣ ਤੋਂ ਪਹਿਲਾਂ ਹੀ ਜੈ ਕਿਸ਼ਨ ਨੇ ਦੱਸ ਦਿੱਤਾ ਸੀ, "ਸੁਖਦੇਵ ਸਿੰਘ, ਸਾਡੇ ਲੋਕਾਂ ਦਾ ਇਥੇ ਆ ਕੇ ਵੀ ਜਾਤ ਅਭਿਮਾਨ ਤੋਂ ਖਹਿੜਾ ਨਹੀਂ ਛੁੱਟਿਆ | ਸਾਨੂੰ ਇਸ ਦਾ ਤਲਖ ਤਜਰਬਾ ਪਿਛਲੇ ਮਾਲਕ ਮਕਾਨ ਵਾਲਿਆਂ ਕੋਲੋਂ ਹੋ ਚੁੱਕਿਆ ਹੈ | ਇਸ ਲਈ ਮੈਂ ਪਹਿਲਾਂ ਹੀ ਸਪਸ਼ਟ ਕਰ ਦਿਆਂ ਕਿ ਅਸੀਂ ਰਵੀਦਾਸੀਆ ਸਿੱਖ ਜਾਤੀ ਨਾਲ ਸਬੰਧ ਰਖਦੇ ਹਾਂ |"
"ਜੈਅ, ਇਹ ਤੂੰ ਕੀ ਗੱਲ ਕਹੀ! ਮੈਂ ਕਿਸੇ ਜਾਤ ਪਾਤ ਨੂੰ ਨਹੀਂ ਮੰਨਦਾ | ਇਸ ਬਾਰੇ ਤੈਨੂੰ ਸਾਡੇ ਕੋਲ ਰਹਿੰਦਿਆਂ ਪਤਾ ਲੱਗ ਜਾਵੇਗਾ | ਤੁਸੀਂ ਇਥੇ ਸਾਡੇ ਨਾਲ ਕਰਾਏਦਾਰ ਨਹੀਂ ਸਗੋਂ ਇਕ ਪਰਵਾਰ ਬਣ ਕੇ ਰਹੋਗੇ |" ਸੁਖਦੇਵ ਨੇ ਜੈਅ ਕਿਸ਼ਨ ਨੂੰ ਗਲਵਕੜੀ ਵਿਚ ਲੈਂਦਿਆਂ ਕਿਹਾ ਸੀ |
  ਜੈ ਕਿਸ਼ਨ ਹੁਰਾਂ ਦੇ ਬੇਸਮਿੰਟ ਵਿਚ ਆ ਜਾਣ ਮਗਰੋਂ, ਸੱਚ ਮੁੱਚ ਹੀ ਉਹ ਇਕ ਪਰਵਾਰ ਵਾਂਗ ਹੀ ਰਹਿੰਦੇ ਜਾਪਦੇ ਸਨ | ਪਹਿਲਾਂ ਦਰਸ਼ਨਾ ਨੇ ਪੰਮ ਤੇ ਕਿੰਦ ਨੂੰ ਆਪਣੇ ਸਕੂਲ ਵਿਚ ਹੀ ਦਾਖਲ ਕਰਵਾਇਆ ਹੋਇਆ ਸੀ ਤੇ ਜਿੰਨੀ ਦੇਰ ਤਕ ਉਹ ਸਕੂਲ ਦੇ ਕੰਮ ਤੋਂ ਵਿਹਲੀ ਨਹੀਂ ਸੀ ਹੋ ਜਾਂਦੀ, ਬੱਚਿਆਂ ਨੂੰ ਸਕੂਲ ਵਿਚ ਹੀ ਰਹਿਣਾ ਪੈਂਦਾ ਸੀ | ਜੈਅ ਕਿਸ਼ਨ ਹੁਰਾਂ ਦੇ ਬੇਸਮਿੰਟ ਵਿਚ ਆ ਜਾਣ ਨਾਲ ਅਨੂਪ ਨੂੰ ਉਥੋਂ ਦੇ ਨੇੜਲੇ ਸਕੂਲ ਵਿਚ ਦਾਖਲ ਕਰਵਾ ਦਿੱਤਾ | ਉਹ ਛੇਵੇਂ ਗ੍ਰੇਡ ਵਿਚ ਪੜ੍ਹਦਾ ਸੀ | ਦਰਸ਼ਨਾ ਨੇ ਵੀ ਆਪਣੇ ਦੋਹਾਂ ਬੱਚਿਆਂ ਨੂੰ ਉਸੇ ਸਕੂਲ ਵਿਚ ਦਾਖਲ ਕਰਾ ਦਿੱਤਾ | ਉਸ ਸਮੇ ਪੰਮ ਵੀ ਛੇਵੇਂ ਗ੍ਰੇਡ ਵਿਚ ਪੜ੍ਹਦੀ ਸੀ ਤੇ ਕਿੰਦ ਦੂਜੇ ਗ੍ਰੇਡ ਵਿਚ ਸੀ | ਦੋਹਾਂ ਭੈਣ ਭਰਾਵਾਂ ਨੂੰ ਸਕੂਲ ਜਾਣ ਲਈ ਅਨੂਪ ਦਾ ਸਾਥ ਮਿਲ ਗਿਆ | ਲਾਜੋ ਲੱਤੋਂ ਲੁੰਜੀ ਹੋਣ ਕਰਕੇ ਬਾਹਰ ਕਿਤੇ ਕੰਮ ਕਰਨ ਨਹੀਂ ਸੀ ਜਾਂਦੀ, ਉਹ ਘਰ ਰਹਿ ਕੇ ਥੋੜਾ ਬਹੁਤ ਸਲਾਈ ਦਾ ਕੰਮ ਕਰ ਲੈਂਦੀ ਸੀ | ਨਵੇਂ ਥਾਂ ਆ ਜਾਣ ਕਰਕੇ ਸਲਾਈ ਵਾਲਾ ਕੰਮ ਵੀ ਅਜੇ ਉਸ ਕੋਲ ਨਹੀਂ ਸੀ | ਇਸ ਲਈ ਉੇਹ ਸਵੇਰ ਵੇਲੇ ਤਿੰਨਾਂ ਬੱਚਿਆਂ ਨੂੰ ਤਿਆਰ ਕਰਕੇ ਸਕੂਲ ਘੱਲ ਦਿੰਦੀ ਤੇ ਸਕੂਲੋਂ ਘਰ ਆਇਆਂ ਦੀ ਸਾਂਭ ਸੰਭਾਲ ਕਰ ਲੈਂਦੀ | ਦਰਸ਼ਨਾ ਬੱਚਿਆਂ ਵਲੋਂ ਬਿਲਕੁਲ ਹੀ ਬੇ ਫਿਕਰ ਹੋ ਗਈ ਸੀ | ਅਨੂਪ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ | ਪਰ ਪੰਮ ਹਿਸਾਬ ਵਿਚੋਂ ਕੁਝ ਕਮਜ਼ੋਰ ਸੀ | ਦਰਸ਼ਨਾ ਆਪ ਉਸ ਦਾ ਹੋਮ ਵਰਕ ਕਰਵਾਉਣ ਦੀ ਥਾਂ ਅਨੂਪ ਕੋਲੋæਂ ਸਹਾਇਤਾ ਲੈ ਲੈਣ ਲਈ ਕਹਿ ਦਿੰਦੀ | 
   
   ਪੰਮ ਚੁੱਪ ਕੀਤੀ ਕਾਰ ਵਿਚ ਬੈਠੀ ਰਹੀ ਸੀ ਤੇ ਸਰਬਜੀਤ ਨੇ ਵੀ ਰਾਹ ਵਿਚ, ਉਸ ਨਾਲ ਕੋਈ ਗੱਲ ਨਹੀਂ ਸੀ ਕੀਤੀ | ਸਰਬਜੀਤ ਨਾਲ ਉਸ ਦੇ ਘਰ ਆ ਕੇ ਹੋਮ ਵੱਰਕ ਵਾਲੀ ਗੱਲ ਦਾ ਮਖੌਲ ਉਡਾਉਂਦਿਆਂ ਪੰਮ ਨੇ, ਦਰਸ਼ਨਾ ਦੀ ਸਾਂਗ ਲਾਉਦਿਆਂ ਕਿਹਾ ਸੀ , "ਮੌਮ ਨੂੰ ਤਾਂ ਉਦੋਂ ਇਕ ਟਿਊਟਰ ਮਿਲ ਗਿਆ ਸੀ | ਜੇ ਮੈਂ ਮੌਮ ਨੂੰ ਹੋਮ ਵਰਕ ਵਿਚ ਹੈਲਪ ਲਈ ਕਹਿਣਾ ਤਾਂ ਅੱਗੋਂ ਉਸ ਨੇ ਅਨੂਪ ਨੂੰ ਕਹਿ ਦੇਣਾ, 'ਅਨੂਪ ਬੇਟਾ, ਅਹਿ ਭੈਣ ਦੀ ਮੈਥ ਵਿਚ ਹੈਲਪ ਕਰਾ ਦੇ | ਅਨੂਪ ਬੇਟਾ, ਭੈਣ ਨੂੰ ਅਹਿ ਮੈਥ ਦਾ ਪਰਾਜੈਕਟ ਮਿਲਿਐ, ਜ਼ਰਾ ਕਰਾਈਂ ਇਹਦੇ ਵਿਚ ਹੈਲਪ ਏਸ ਦੀ |' ਸਕੂਲ ਇਕੱਠੇ ਜਾਣ ਅਤੇ ਸਕੂਲੋਂ ਇਕੱਠੇ ਆਉਣ ਦੀ ਤਾਕੀਦ ਵੀ ਕਰਦੀ ਰਹਿੰਦੀ ਸੀ, ਉਦੋਂ ਉਸ ਨੂੰ ਜਾਤ ਨਾ ਦਿਸੀ | ਉਦੋਂ ਤਾਂ ਹਰ ਗੱਲ ਨਾਲ ਉਸ ਨੂੰ ਉਹ ਬੇਟਾ ਬੇਟਾ ਕਹਿੰਦੀ ਰਹਿੰਦੀ ਸੀ |"
"ਪੰਮ, ਅਜੇ ਵੀ ਤੂੰ ਗੁੱਸੇ ਵਿਚ ਹੀ ਗੱਲਾਂ ਕਰਦੀ ਏਂ | ਮਾਪੇ ਤੇਰੇ ਦੋਖੀ ਨਹੀਂ, ਉਹ ਤੇਰੇ ਭਲੇ ਲਈ ਹੀ ਸੋਚਦੇ ਨੇ | ਮੈਂ ਉਹਨਾਂ ਨਾਲ ਗੱਲ ਕਰਾਂਗੀ ਕਿ ਅਜੇ ਉਹ ਤੈਨੂੰ ਵਿਆਹ ਬਾਰੇ ਕੁਝ ਨਾ ਕਹਿਣ ਪਰ ਤੂੰ ਵੀ ਜਿਦ ਨਾ ਕਰ ਤੇ ਇਸ ਬਾਰੇ ਗੰਭੀਰਤਾ ਨਾਲ ਸੋਚ, ਜਜ਼ਬਾਤੀ ਹੋਣਾ ਠੀਕ ਨਹੀਂ |" 
"ਠੀਕ ਆ! ਉਹ ਮੇਰੇ ਭਲੇ ਲਈ ਸੋਚ ਕੇ ਹੀ ਮੇਰੇ ਕੋਲੋਂ ਅਨੂਪ ਦੇ ਗੁੱਟ 'ਤੇ ਹਰ ਸਾਲ ਰੱਖੜੀ ਬਨਵ੍ਹਾਉਂਦੇ ਰਹੇ ਸੀ ਤਾਂ ਜੋ ਸਾਡੇ ਮਨ ਵਿਚ ਕੋਈ ਖੋਟ ਨਾ ਆ ਜਾਵੇ ਤੇ ਇਹ ਰੱਖੜੀ ਸਾਨੂੰ ਭੈਣ ਭਰਾਵਾਂ ਵਾਲੀ ਯਾਦ ਦਿਵਾਉਂਦੀ ਰਹੇ | ਕੀ ਇਹ ਗੁੱਟ 'ਤੇ ਬੱਧੇ, ਕੱਚੇ ਧਾਗੇ ਸਾਨੂੰ ਪੱਕੇ ਭੈਣ ਭਰਾ ਬਣਾਈ ਰਖਣ ਵਿਚ ਸਹਾਈ ਹੋ ਸਕਦੇ ਸੀ? ਕਦੇ ਵੀ ਨਹੀਂ! ਮੇਰੇ ਕੋਲੋਂ, ਕੱਚੀ ਉਮਰ ਵਿਚ, ਇਹ ਡਰਾਮਾ ਤਿੰਨ ਸਾਲ ਹੀ ਹੋ ਸਕਿਆ ਸੀ |"
"ਪਰ ਉਦੋਂ ਤਾਂ ਤੂੰ ਇਹ ਕਹਿ ਕੇ ਕਿੰਦ ਤੇ ਬੌਬੀ ਦੇ ਰੱਖੜੀ ਬੰਨ੍ਹਣੋ ਇਨਕਾਰ ਕਰ ਦਿੱਤਾ ਸੀ ਕਿ 'ਇਹ ਰੱਖੜੀ ਭੈਣਾਂ ਦੀ ਰੱਖਿਆ ਲਈ ਨਹੀਂ ਬਨ੍ਹਵਾਈ ਜਾਂਦੀ ਸਗੋਂ ਏਸ ਕਰਕੇ ਬਨ੍ਹਵਾਈ ਜਾਂਦੀ ਆ ਕਿ ਭੈਣਾਂ, ਭਰਾਵਾਂ ਦੇ ਦਬਾਓ ਵਿਚ ਰਹਿਣ ਤੇ ਭਰਾ ਦਾ ਭੈਣ 'ਤੇ ਰੋਅਬ ਬਣਿਆ ਰਹੇ | ਇਹ ਮੇਰੀ ਰੱਖਿਆ ਕੀ ਕਰਨਗੇ, ਮੈਂ ਆਪਣੀ ਰੱਖਿਆ ਆਪ ਕਰ ਸਕਦੀ ਆਂ |' ਤੇਰੇ ਮਨ ਅੰਦਰਲੇ ਵਿਚਾਰਾਂ ਦਾ ਕਿਸੇ ਨੂੰ ਕੀ ਪਤਾ ਸੀ |"
"ਮੇਰੇ ਵਿਚਾਰ ਤਾਂ ਹੁਣ ਵੀ ਉਹੀ ਆ, ਜਿਹੜੇ ਉਦੋਂ ਸੀਗੇ ਪਰ ਮੈਂ ਮੌਮ ਡੈਡ ਦੇ ਵਿਚਾਰਾਂ ਦੀ ਗੱਲ ਕਰਦੀ ਆਂ, ਜਿੰਨ੍ਹਾਂ ਨੇ ਅਨੂਪ ਨੂੰ ਮੇਰੀ ਨਿਗਰਾਨੀ 'ਤੇ ਲਾਇਆ ਹੋਇਆ ਸੀ | ਨੌਵੇਂ ਗ੍ਰੇਡ ਵਿਚ ਉਹਨਾਂ ਨੇ ਮੇਰੇ ਸਬਜੈਕਟ ਵੀ ਉਹੋ ਰਖਵਾਏ ਜਿਹੜੇ ਸਬਜੈਕਟ ਅਨੂਪ ਨੇ ਲਏ ਹੋਏ ਸੀਗੇ ਤੇ ਜੇ ਕਦੀ ਵਾਲੰਟੀਅਰ ਕੰਮਾਂ ਵਿਚ ਸਾਡੀ ਇਕੱਠਿਆਂ ਦੀ ਡਿਉਟੀ ਲੱਗ ਜਾਂਦੀ ਤਾਂ ਮੌਮ ਖੁਸ਼ ਹੁੰਦੀ ਸੀ ਕਿ ਇਹ ਇਕੱਠੇ ਘਰੋਂ ਜਾਣਗੇ ਤੇ ਇਕੱਠੇ ਹੀ ਘਰ ਮੁੜ ਆਉਣਗੇ | ਉਸ ਵੇਲੇ ਉਹਨਾਂ ਨੇ ਇਹ ਕਿਉਂ ਨਹੀਂ ਸੋਚਿਆ ਕਿ ਇੰਨਾ ਨੇੜੇ ਰਹਿਣ ਨਾਲ ਸਾਡਾ ਇਕ ਦੂਜੇ ਨਾਲ ਪਿਆਰ ਵੀ ਪੈ ਸਕਦਾ ਹੈ |"
"ਉਹਨਾਂ ਨੂੰ ਇਸ ਬਾਰੇ ਕੁਝ ਸੋਚਣ ਦੀ ਲੋੜ ਹੀ ਨਹੀਂ ਸੀ ਕਿਉਂਕਿ ਉਹਨਾਂ ਨੂੰ ਤੇਰੇ ਉਪਰ ਪੂਰਾ ਵਿਸ਼ਵਸ ਸੀ |"  
"ਉਹਨਾਂ ਦੇ ਵਿਸ਼ਵਾਸ ਨੂੰ ਮੈਂ ਵੀ ਕਦੀ ਨਹੀਂ ਤੋੜਿਆ | ਸਕੂਲ ਦੀ ਪੜ੍ਹਾਈ ਪੂਰੀ ਕਰਨ ਮਗਰੋਂ ਅਨੂਪ ਨੂੰ ਸਾਊਥ ਫਰੇਜ਼ਰ ਯੂਨੀਵਰਸਿਟੀ ਵਿਚ ਦਾਖਲਾ ਮਿਲਣ ਕਰਕੇ ਉਹ ਬੇਸਮਿੰਟ ਛੱਡ ਕੇ ਬਰਨਬੀ ਚਲੇ ਗਏ ਸੀ | ਫੇਰ ਅਸੀਂ ਇਕ ਦੂਜੇ ਨੂੰ ਕਦੀ ਨਹੀਂ ਸੀ ਮਿਲੇ | ਪਰ ਪਿਛਲੇ ਦੋ ਸਾਲ ਤੋਂ ਅਸੀਂ ਫੇਰ ਯੂ।ਬੀ।ਸੀ। ਵਿਚ ਇਕੱਠੇ ਪੜ੍ਹ ਰਹੇ ਆਂ | ਹੁਣ ਮੈਂ ਕੋਈ ਬੱਚੀ ਨਹੀਂ ਕਿ ਆਪਣਾ ਭਲਾ ਬੁਰਾ ਨਾ ਸਮਝ ਸਕਾਂ | ਆਪਣਾ ਸਾਥ ਮੈਂ ਆਪ ਚੁਣਨਾ ਹੈ | ਅਜੇ ਮੈਂ ਆਪਣੇ ਵਿਆਹ ਬਾਰੇ ਸੋਚਿਆ ਹੀ ਨਹੀਂ ਸੀ ਪਰ ਇਹ ਮੈਂ ਸਹਿਣ ਨਹੀਂ ਕਰ ਸਕਦੀ ਕਿ ਡੈਡ ਮੇਰੇ ਲਈ ਆਪਣੀ ਪਸੰਦ ਦਾ ਮੁੰਡਾ ਚੁਣੇ |" ਪੰਮ ਨੇ ਨਿਝੱਕ ਹੋ ਕੇ ਦੱਸਿਆ |
"ਜੇ ਤੂੰ ਵਿਆਹ ਬਾਰੇ ਅਜੇ ਸੋਚਿਆ ਨਹੀਂ ਸੀ ਤਾਂ ਅਨੂਪ ਦਾ ਨਾਂ ਕਿਉਂ ਲੈ ਦਿੱਤਾ?" ਸਰਬਜੀਤ ਨੇ ਪੁੱਛਿਆ |
" ਤੁਹਾਡੇ ਪੁੱਛਣ 'ਤੇ ਮੈਂ ਕਹਿ ਦਿੱਤਾ ਸੀ ਕਿ ਉਹ ਮੈਨੂੰ ਚੰਗਾ ਲਗਦਾ | ਮੈਂ ਜਾਣਦੀ ਆਂ ਕਿ ਉਹ ਵੀ ਮੈਨੂੰ ਬਹੁਤ ਮੋਹ ਕਰਦਾ |"
"ਤੁਸੀਂ ਅਜੇ ਤਕ ਵਿਆਹ ਕਰਵਾਉਣ ਬਾਰੇ ਇਕ ਦੂਜੇ ਨਾਲ ਗੱਲ ਤਾਂ ਨਹੀਂ ਕੀਤੀ?"
"ਨਹੀਂ, ਪਰ ਜੇ ਮੈਂ ਵਿਆਹ ਕਰਵਾਇਆ ਤਾਂ ਅਨੂਪ ਨਾਲ ਹੀ ਕਰਾਵਾਂਗੀ |"
"ਤੂੰ ਇਸ ਬਾਰੇ ਅਜੇ ਅਨੂਪ ਨਾਲ ਕੋਈ ਗੱਲ ਨਾ ਕਰੀਂ | ਪਹਿਲਾਂ ਮੈਂ ਦਰਸ਼ਨਾ ਨਾਲ ਗੱਲ ਤੋਰੂੰਗੀ |"
"ਮਾਸੀ, ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ | ਮੈਂ ਜਿਹੜਾ ਫੈਸਲਾ ਘਰ ਵਿਚ ਸੁਣਾ ਆਈ ਆਂ, ਉਸ ਉਪਰ ਦ੍ਰਿੜ ਆਂ | ਕੱਲ੍ਹ ਨੂੰ ਅਨੂਪ ਕੋਲੋਂ ਵੀ ਉਸ ਦਾ ਫੈਸਲਾ ਸੁਣ ਲੈਣਾ ਆ |" ਪੰਮ ਨੇ ਸਰਬਜੀਤ ਨੂੰ ਸਪਸ਼ਟ ਕਹਿ ਦਿਤਾ | 
"ਪੰਮ ਬੱਚੀਏ, ਮੈਂ ਤੇਰੇ ਕੀਤੇ ਫੈਸਲੇ 'ਤੇ ਕੋਈ ਕਿੰਤੂ ਨਹੀਂ ਕਰ ਰਹੀ ਪਰ ਬਿਨਾਂ ਸੋਚੇ ਸਮਝੇ, ਜਜ਼ਬਾਤ ਵਿਚ ਆ ਕੇ, ਚੁੱਕਿਆ ਇਕ ਵੀ ਗਲਤ ਕਦਮ, ਸਮੁੱਚੇ ਭਵਿਖਤ ਨੂੰ ਹੀ ਤਬਾਹ ਕਰ ਕੇ ਰਖ ਸਕਦੈ |" ਸਰਬਜੀਤ ਨੇ ਪੰਮ ਨੂੰ ਭਵਿਖਤ ਬਾਰੇ ਸੁਚੇਤ ਕੀਤਾ | 
   ਪੰਮ ਅਜੇ ਕੁਝ ਬੋਲਣ ਹੀ ਲੱਗੀ ਸੀ ਕਿ ਬੌਬੀ ਨੇ 'ਹਾਏ ਮੌਮ' ਆ ਕਹੀ | ਉਹਨਾਂ ਨੂੰ ਗੱਲਾਂ ਕਰਦਿਆਂ ਪਤਾ ਹੀ ਨਹੀਂ ਸੀ ਲੱਗਿਆ ਕਿ ਕਦੋਂ ਬਾਹਰਲਾ ਗੇਟ ਖੁੱਲ੍ਹਿਆ ਤੇ ਕਦੋਂ ਉਸ ਦੀ ਕਾਰ ਅੰਦਰ ਲੰਘ ਆਈ ਤੇ ਫਿਰ ਕਦੋਂ ਉਹ ਕਮਰੇ ਅੰਦਰ ਆ ਗਿਆ | ਬੌਬੀ ਦਾ ਚਿਹਰਾ ਗੁੱਸੇ ਵਿਚ ਭਖਿਆ ਹੋਇਆ ਜਾਪ ਰਿਹਾ ਸੀ | ਉਸ ਨੇ ਪੰਮ ਨੂੰ 'ਹਾਏ' ਨਹੀਂ ਸੀ ਕੀਤਾ | ਬੌਬੀ ਨੂੰ ਆਇਆ ਦੇਖ, ਮਾਂ ਚਾਹ ਦੀ ਇਕ ਹੋਰ ਪਿਆਲੀ ਬਣਾਉਣ ਲਈ ਰਸੋਈ ਵਿਚ ਚਲੀ ਗਈ | ਬੌਬੀ ਕੁਝ ਪਲ ਚੁੱਪ ਕੀਤਾ ਸੋਫੇ ਉਪਰ ਬੈਠਾ ਰਿਹਾ ਤੇ ਫੇਰ ਪੰਮ ਵਲ ਮੂੰਹ ਕਰਕੇ ਗੁੱਸੇ ਵਿਚ ਬੋਲਿਆ, "ਪੈਮ, ਜੋ ਕੁਝ ਅੰਕਲ ਨੇ ਮੈਨੂੰ ਦੱਸਿਆ, ਕੀ ਉਹ ਸੱਚ ਆ?"
"ਮੈਂ ਕੀ ਜਾਣਾਂ ਕਿ ਉਸ ਨੇ ਤੈਨੂੰ ਕੀ ਕਿਹਾ?" ਪੰਮ ਨੇ ਵੀ ਉਸ ਵੱਲ ਸਿੱਧਾ ਝਾਕਦਿਆਂ ਕਿਹਾ |
"ਤੇਰਾ ਅਨੂਪ ਨੂੰ ਮੁਹੱਬਤ ਕਰਨਾ ਤੇ ਉਸ ਨਾਲ ਵਿਆਹ ਕਰਵਾਉਣ ਬਾਰੇ ਕੀਤਾ ਫੈਸਲਾ?"
"ਮੈਂ ਅਨੂਪ ਨਾਲ ਵਿਆਹ ਕਰਾਉਣ ਬਾਰੇ ਕੋਈ ਫੈਸਲਾ ਨਹੀਂ ਕੀਤਾ | ਇਹ ਕੋਈ ਜਰੂਰੀ ਵੀ ਨਹੀਂ ਕਿ ਹਰ ਮੁਹੱਬਤ ਵਿਆਹ ਦਾ ਰੂਪ ਅਖਤਿਆਰ ਕਰ ਲਵੇ |" 
"ਇਸ ਦਾ ਮਤਲਬ ਕਿ ਤੂੰ ਅਨੂਪ ਨੂੰ ਮੁਹੱਬਤ ਕਰਦੀ ਏਂ?"
"ਜੇ ਮੁਹੱਬਤ ਕਰਦੀ ਵੀ ਹੋਵਾਂ ਤਾਂ?"
'ਤਾਂ ਇਸ ਦਾ ਅੰਤ ਵੀ ਦੇਖ ਲਵੀਂ |' ਕਹਿ ਕੇ ਬੌਬੀ ਬਿਨਾਂ ਚਾਹ ਪੀਤਿਆਂ ਹੀ ਉਥੋਂ ਉਠ ਕੇ ਤੁਰ ਪਿਆ |
"ਦੇਖ ਲਵਾਂਗੀ ਅੰਤ ਵੀ! ਮੈਨੂੰ ਧਮਕੀਆਂ ਦੇਣ ਵਾਲੇ ਨੇ ਕਦੇ ਆਪਣੇ ਬਾਰੇ ਵੀ ਸੋਚਿਆ | ਜਿਹੜੀ ਕੁੜੀ ਨੂੰ ਤੂੰ ਨਾਲ ਲਈ ਫਿਰਦਾਂ ਉਹ ਕੌਣ ਆ? ਤੇਰੇ ਲਛਣਾਂ ਬਾਰੇ ਮੈਂ ਸਭ ਜਾਣਦੀ ਆਂ |" ਪੰਮ ਨੇ ਵੀ ਗੁੱਸੇ ਵਿਚ ਕਹਿ ਦਿੱਤਾ |
"ਬੌਬੀ, ਚਾਹ ਤਾਂ ਪੀਂਦਾ ਜਾ | ਤੂੰ ਕੁੜੀ ਨੂੰ ਕੀ ਕਿਹਾ ਏ? ਕਿਹੜਾ ਅੰਤ ਦੇਖ ਲਵੇਗੀ ਇਹ?" ਚਾਹ ਦੀ ਪਿਆਲੀ ਟੇਬਲ ਉਪਰ ਰੱਖਦਿਆਂ ਸਰਬੀ ਨੇ ਪੁੱਛਿਆ ਪਰ ਬੌਬੀ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ |
"ਤੂੰ ਕਿਹੜੀ ਕੁੜੀ ਦੀ ਗੱਲ ਕਰਦੀ ਏਂ, ਪੰਮ?" ਸਰਬਜੀਤ ਨੇ ਹੈਰਾਨੀ ਨਾਲ ਪੰਮ ਕੋਲੋਂ ਪੁੱਛਿਆ |
"ਕਿਸੇ ਕੁੜੀ ਦੀ ਗੱਲ ਨਹੀਂ ਆ ਮਾਸੀ, ਇਹ ਤਾਂ ਮੇਰੇ ਕੋਲੋਂ ਗੁੱਸੇ ਵਿਚ ਹੀ ਕਹਿ ਹੋ ਗਿਆ |" 
"ਹੁਣੇ ਤਾਂ ਤੂੰ ਮੇਰੇ ਸਾਹਮਣੇ, ਕਿਸੇ ਕੁੜੀ ਬਾਰੇ ਕਿਹਾ ਸੀ | ਮੈਨੂੰ ਉਸ ਕੁੜੀ ਬਾਰੇ ਦੱਸ ਤਾਂ ਸਹੀ ਜਿਸ ਨਾਲ ਬੌਬੀ ਦੀ ਦੋਸਤੀ ਹੈ | ਫੇਰ ਏਸ ਦਾ ਵੀ ਕਰੀਏ ਕੋਈ ਪ੍ਰਬੰਧ |"
"ਅਸੀਂ ਇਸ ਨੂੰ ਕਈ ਵਾਰ, ਇਕ ਬਦਨਾਮ ਕੁੜੀ, ਮਾਰਥਾ ਨਾਲ ਫਿਰਦਿਆਂ ਦੇਖਿਆ ਸੀ | ਉਸ ਕੁੜੀ ਦੇ ਲੱਛਣ ਕੋਈ ਬਹੁਤੇ ਚੰਗੇ ਨਹੀਂ | ਇਕ ਵਾਰ ਉਸ ਕੋਲੋਂ ਸਮੈਕ ਵੀ ਫੜੀ ਗਈ ਸੀ | ਪਰ ਮੈਨੂੰ ਨਹੀਂ ਪਤਾ ਕਿ ਇਸ ਦਾ ਉਸ ਨਾਲ ਕੀ ਸਬੰਧ ਆ | ਨਾ ਹੀ ਮੈਨੂੰ ਕਿਸੇ ਦੇ ਹੋਰ ਕੰਮਾਂ ਨਾਲ ਵਾਸਤਾ ਆ | ਮੈਨੂੰ ਤਾਂ ਇਸ ਗੱਲ ਦਾ ਗੁੱਸਾ ਆ ਕਿ ਮੇਰੇ ਉਪਰ ਬੰਦਸ਼ਾਂ ਕਿਉਂ ਲਾਈਆਂ ਜਾ ਰਹੀਆਂ ਹਨ | ਮੈਂ ਆਪਣੇ ਫੈਸਲੇ ਆਪ ਕਰਨੇ ਆ, ਉਹਨਾਂ ਤੋਂ ਮੈਨੂੰ ਕੋਈ ਨਹੀਂ ਰੋਕ ਸਕਦਾ |"
   ਸੱਚ ਮੁੱਚ ਹੀ ਪੰਮ ਨੇ ਅਗਲੇ ਦਿਨ ਹੀ ਪਹਿਲਾ ਫੈਸਲਾ ਇਹ ਕਰ ਲਿਆ ਸੀ ਕਿ ਉਹ ਬਾਕੀ ਪੜ੍ਹਾਈ ਹੋਸਟਲ ਵਿਚ ਰਹਿ ਕੇ ਪੂਰੀ ਕਰੇਗੀ | ਹੋਸਟਲ ਵਿਚ ਉਸ ਨੇ ਇਕ ਕੁੜੀ ਨਾਲ ਕਮਰਾ ਵੀ ਸਾਂਝਾ ਕਰ ਲਿਆ ਸੀ | ਉਸ ਦਾ ਹੋਸਟਲ ਵਿਚ ਰਹਿਣਾ ਸੁਣ ਕੇ ਸੁਖਦੇਵ ਨੇ ਵੀ ਘਰ ਵਿਚ ਇਹ ਐਲਾਨ ਕਰ ਦਿੱਤਾ, "ਅੱਜ ਤੋਂ ਉਹ ਮੇਰੇ ਲਈ ਮਰ ਗਈ ਹੈ | ਹੁਣ ਉਸ ਨੂੰ ਨਾ ਘਰ ਵਿਚ ਵੜਨ ਦਿੱਤਾ ਜਾਵੇਗਾ ਤੇ ਨਾ ਹੀ ਉਸ ਨੂੰ ਪੜ੍ਹਾਈ ਲਈ ਕੋਈ ਖਰਚ ਦਿੱਤਾ ਜਾਵੇਗਾ |" 
   ਸਰਬਜੀਤ ਨੇ ਬੜੀ ਮੁਸ਼ਕਲ ਨਾਲ ਪਹਿਲਾਂ ਦਰਸ਼ਨਾ ਤੇ ਸੁਖਦੇਵ ਦੇ ਗੁੱਸੇ ਨੂੰ ਠੰਡਾ ਕੀਤਾ ਅਤੇ ਫੇਰ ਪੰਮ ਨੂੰ ਪਿਆਰ ਨਾਲ ਸਮਝਾ ਬੁਝਾ ਕੇ ਪਹਿਲਾਂ ਵਾਂਗ ਹੀ ਘਰੋਂ ਯੂਨੀਵਰਸਿਟੀ ਜਾਣ ਲਈ ਮਨਾ ਲਿਆ ਸੀ ਪਰ ਉਹ ਉਸ ਨੂੰ ਅਨੂਪ ਤੋਂ ਦੂਰ ਕਰਨ ਵਿਚ ਸਫਲ ਨਹੀਂ ਸੀ ਹੋ ਸਕੀ | ਸਗੋਂ ਇਸ ਦੇ ਉਲਟ, ਪੰਮ ਨੇ ਉਸ ਨਾਲ ਨੇੜਤਾ ਹੋਰ ਵਧਾ ਲਈ ਸੀ ਤੇ ਆਪਣੀਆਂ ਸਹੇਲੀਆਂ ਨੂੰ ਵੀ ਦੱਸ ਦਿੱਤਾ ਸੀ ਕਿ ਅਨੂਪ ਉਸਦਾ ਮਿੱਤਰ ਮੁੰਡਾ ਹੈ | ਅਖੀਰ ਉਸ ਨੂੰ ਆਪਣੇ ਪਿਆਰ ਦਾ ਅੰਤ ਅਨੂਪ ਦੀ ਐਕਸੀਡੈਂਟ ਵਿਚ ਹੋਈ ਮੌਤ ਦੇ ਰੂਪ ਵਿਚ ਦੇਖਣਾ ਪੈ ਗਿਆ ਸੀ | 
 
   "ਮਾਸੀ, ਉਸ ਦਿਨ, ਬੌਬੀ ਨੇ ਇਹੋ ਅੰਤ ਦੇਖਣ ਲਈ ਕਿਹਾ ਸੀ? ਮੈਂ ਤੇਰੇ ਕੋਲੋਂ ਪੁਛਦੀ ਆਂ , ਚੁੱਪ ਚੁੱਪ ਬੈਠੀ ਕੀ ਸੋਚ ਰਹੀ ਏਂ ਤੂੰ? ਤੇਰੀ ਤਾਂ ਚਾਹ ਵੀ ਠੰਡੀ ਹੋ ਗਈ |" ਪੰਮ ਨੇ ਚੁੱਪ ਬੈਠੀ ਸਰਬਜੀਤ ਨੂੰ ਝੰਜੋੜਿਆ ਤਾਂ ਸਰਬਜੀਤ ਦੇ ਦਮਾਗ ਵਿਚ ਪਿਛਲੇ ਛੇ ਮਹੀਨਿਆਂ ਵਿਚ ਹੋਈਆਂ ਬੀਤੀਆਂ ਘਟਨਾਵਾਂ ਦੀ ਚਲਦੀ ਰੀਲ ਇਕ ਦਮ ਥੰਮ੍ਹ ਗਈ | ਉਹ ਪੰਮ ਨੂੰ ਕੋਈ ਉੱਤਰ ਨਾ ਦੇ ਸਕੀ ਤੇ ਫਟੀਆਂ ਫਟੀਆਂ ਅੱਖਾ ਨਾਲ ਉਸ ਵੱਲ ਦੇਖਦੀ ਰਹੀ | ਉਸ ਦਾ ਮਨ ਚਾਹਿਆ ਕਿ ਉਹ ਉਸ ਨਾਲ ਇਹ ਭੇਤ ਸਾਂਝਾ ਕਰ ਲਵੇ ਕਿ ਉਸ ਨੂੰ ਵੀ ਇਹ ਸ਼ੱਕ ਹੈ ਕਿ ਇਹ ਕੋਈ ਸਾਧਾਰਨ ਐਕਸੀਡੈਂਟ ਨਹੀਂ, ਸਗੋਂ ਜਾਣ ਬੁਝ ਕੇ ਕੀਤਾ ਗਿਆ ਕਤਲ ਹੈ | ਪਰ ਫੇਰ ਕੁਝ ਸੋਚ ਕੇ ਉਸ ਨੇ ਮੂੰਹ 'ਤੇ ਆਈ ਗੱਲ ਨੂੰ ਆਪਣੇ ਦਿਲ ਵਿਚ ਹੀ ਦਬਾ ਲਿਆ ਅਤੇ ਪੰਮ ਨੂੰ ਗਲਵਕੜੀ ਪਾ ਰੋਂਦੀ ਹੋਈ ਕਹਿਣ ਲੱਗੀ, "ਧੀਏ, ਮੈਂ ਤੇਰੇ ਦੁੱਖ ਨੂੰ ਸਮਝਦੀ ਹਾਂ ਪਰ ਜੋ ਤੂੰ ਸੋਚਦੀ ਐਂ ਇਹ ਠੀਕ ਨਹੀਂ | ਮਾਪੇ ਗੁੱਸੇ ਵਿਚ ਬਹੁਤ ਕੁਝ ਬੋਲ ਜਾਂਦੇ ਐ ਪਰ ਉਹ ਆਪਣੀ ਔਲਾਦ ਦੇ ਦੋਖੀ ਨਹੀਂ ਹੁੰਦੇ | ਤੈਨੂੰ ਯਾਦ ਐ ਜਦੋਂ ਸੁਖਦੇਵ ਨੇ ਤੈਨੂੰ 'ਮੇਰੇ ਘਰ ਨਾ ਵੜੇ' ਕਿਹਾ ਸੀ ਤੇ ਤੂੰ ਹੋਸਟਲ ਵਿਚ ਰਹਿਣ ਲਈ ਚਲੀ ਗਈ ਸੀ | ਫੇਰ ਉਹ ਕਈ ਦਿਨ, ਪਾਗਲਾਂ ਵਾਂਗ ਅੰਦਰ ਬਾਹਰ ਵੜਦਾ ਰਿਹਾ ਸੀ ਤੇ ਅਖੀਰ ਉਸੇ ਨੇ ਸਾਨੂੰ ਕਿਹਾ ਸੀ ਕਿ ਤੈਨੂੰ ਮਨਾ ਕੇ ਘਰ ਲੈ ਆਈਏ |"
"ਹੋਸਟਲ ਵਿਚੋਂ ਘਰ ਲਿਆਉਣ ਪਿੱਛੇ ਵੀ ਡੈਡੀ ਦੀ ਇਕ ਚਾਲ ਸੀ ਕਿ ਮੈਂ ਅਨੂਪ ਤੋਂ ਦੂਰ ਰਹਾਂ | ਜਦੋਂ ਉਹ ਮੈਨੂੰ ਉਸ ਤੋਂ ਦੂਰ ਕਰਨ ਵਿਚ ਸਫਲ ਨਾ ਹੋਏ ਤਾਂ ਇਹ ਕਾਰਾ ਕਰਵਾ ਦਿੱਤਾ | ਮੈਨੂੰ ਸ਼ੱਕ ਆ ਕਿ ਇਸ ਵਿਚ ਬੌਬੀ ਦਾ ਵੀ ਜ਼ਰੂਰ ਹੱਥ ਹੋਵੇਗਾ | ਇਹੋ ਮੈਂ ਤੇਰੇ ਕੋਲੋਂ ਪੁੱਛਿਆ ਸੀ, ਜਿਸ ਦਾ ਤੂੰ ਕੋਈ ਉਤਰ ਨਹੀਂ ਦਿੱਤਾ |" 
"ਪੰਮ ਧੀਏ, ਮੈਂ ਬੌਬੀ ਨੂੰ ਕੋਈ ਦੁੱਧ ਧੋਤਾ ਨਹੀਂ ਸਮਝਦੀ | ਉਹ ਬਥੇਰਾ ਬਦਨਾਮ ਐ ਪਰ ਸਨੋਅ ਸਟਾਰਮ ਵਾਲੇ ਦਿਨ ਉਹ ਘਰੋਂ ਕਿਤੇ ਬਾਹਰ ਨਹੀਂ ਗਿਆ ਤੇ ਅਗਲੇ ਦਿਨ ਵੀ ਉਹ ਮੈਨੂੰ ਜਦੋਂ ਡਾਕਟਰ ਦੇ ਲੈ ਕੇ ਗਿਆ ਤਾਂ ਅਸੀਂ ਉਥੇ ਹੀ ਇਸ ਐਕਸੀਡੈਂਟ ਬਾਰੇ ਖਬਰ ਸੁਣੀ ਸੀ | ਪੰਮ, ਤੂੰ ਆਪਣੇ ਦਿਲ ਵਿਚ ਐਵੇਂ ਭਰਮ ਨਾ ਪਾਲ਼, ਉਸ ਦਿਨ ਜਿਹੜੇ ਹੋਰ ਵੀ ਬਹੁਤ ਸਾਰੇ ਐਕਸੀਡੈਂਟ ਹੋਏ ਸੀ, ਉਹਨਾਂ ਪਿੱਛੇ ਕਿਸ ਦਾ ਹੱਥ ਸੀ?" ਅਸਲੀਅਤ ਬਿਆਨ ਕਰਨ ਦੀ ਥਾਂ ਸਰਬਜੀਤ ਨੇ ਪੰਮ ਨੂੰ ਝੂਠਾ ਦਿਲਾਸਾ ਦਿੱਤਾ | ਉਸ ਉਪਰ ਮਾਤਰੀ ਪਿਆਰ ਭਾਰੂ ਹੋ ਗਿਆ ਜਾਪਦਾ ਸੀ |
"ਮਾਸੀ, ਇਸ ਨੂੰ ਤੂੰ ਭਰਮ ਕਹਿ ਜਾਂ ਕੁਝ ਹੋਰ ਪਰ ਮੇਰਾ ਮਨ ਇਸ ਐਕਸੀਡੈਂਟ ਨੂੰ ਜਾਣ ਬੁੱਝ ਕੇ ਕੀਤਾ ਗਿਆ ਕਤਲ ਹੀ ਮੰਨਦਾ ਇਆ | ਮੈਂ ਇਸ ਬਾਰੇ ਹੋਰ ਕੋਈ ਗੱਲ ਨਾ ਕਰਨੀ ਆ, ਨਾ ਸੁਣਨੀ ਆ | ਹੁਣ ਤੂੰ ਮੈਨੂੰ ਘਰ ਛੱਡ ਆ | ਜੇ ਤੂੰ ਛੱਡਣ ਨਹੀਂ ਜਾ ਸਕਦੀ ਤਾਂ ਮੈਂ ਆਪ ਹੀ ਬਸ 'ਤੇ ਚਲੀ ਜਾਵਾਂਗੀ |" ਇਹ ਕਹਿ ਕੇ ਪੰਮ ਨੇ ਆਪਣਾ ਬੈਕਪੈਕ ਚੁੱਕ ਲਿਆ |
"ਪੰਮ, ਤੇਰਾ ਚਿੱਤ ਠੀਕ ਨਹੀਂ, ਅੱਜ ਮੈਂ ਤੈਨੂੰ ਕਿਤੇ ਨਹੀਂ ਜਾਣ ਦੇਣਾ | ਰਾਤ ਇੱਥੇ ਹੀ ਰਹਿ | ਬੌਬੀ ਨੂੰ ਘਰ ਆ ਲੈਣ ਦੇ, ਉਸ ਕੋਲ਼ੋਂ ਵੀ ਪੁੱਛ ਪੜਤਾਲ ਕਰ ਲੈਂਦੇ ਹਾਂ |" ਸਰਬਜੀਤ ਨੇ ਪੰਮ ਦਾ ਬੈਗਪੈਕ ਫੜਦਿਆਂ ਕਿਹਾ |
"ਮੈਂ ਬੌਬੀ ਨੂੰ ਨਹੀਂ ਮਿਲਨਾ | ਮੈਂ ਇੱਥੇ ਰਹਿਣਾ ਵੀ ਨਹੀਂ | ਇੱਥੇ ਤਾਂ ਕੀ ਮੈਂ ਇਸ ਸ਼ਹਿਰ ਵਿਚ ਵੀ ਨਹੀਂ ਰਹਿਣਾ | ਅੱਜ ਮੈਂ ਮੌਮ ਨਾਲ ਇਹੋ ਫੈਸਲਾ ਕਰਨ ਜਾਣਾ |" 
"ਮੈਂ ਜਾਣਦੀ ਹਾਂ ਧੀਏ, ਤੇਰੇ ਦਿਲ 'ਤੇ ਗਹਿਰੀ ਚੋਟ ਲੱਗੀ ਐ | ਤੂੰ ਅਜੇ ਮਾਨਸਿਕ ਤੌਰ 'ਤੇ ਠੀਕ ਨਹੀਂ | ਤੂੰ ਜਜ਼ਬਾਤੀ ਹੋ ਕੇ ਗੱਲਾਂ ਕਰ ਰਹੀ ਏਂ | ਅਜੇਹੇ ਫੈਸਲੇ ਜਜ਼ਬਾਤ ਵਿਚ ਆ ਕੇ ਨਹੀਂ ਸਗੋਂ ਸੋਚ ਸਮਝ ਕੇ ਕਰਨੇ ਚਾਹੀਦੇ ਐ | ਤੇਰੀ ਪੜ੍ਹਾਈ ਦਾ ਕੀ ਬਣੇਗਾ? ਚਹੁੰ ਮਹੀਨਿਆਂ ਨੂੰ ਤੇਰਾ ਕੋਰਸ ਪੂਰਾ ਹੋਣ ਵਾਲੈ |"
"ਮਾਸੀ, ਮੈਂ ਕੁਝ ਨਹੀਂ ਸੁਣਨਾ ਚਾਹੁੰਦੀ | ਮੈਂ ਜਾ ਰਹੀ ਆਂ |" ਇਹ ਕਹਿ ਕੇ ਪੰਮ ਬਾਹਰ ਨੂੰ ਜਾਣ ਲੱਗੀ |
"ਜੇ ਤੂੰ ਜਾਣ ਲਈ ਇੰਨੀ ਜਿਦ ਕਰਦੀ ਏਂ ਤਾਂ ਚੱਲ, ਮੈਂ ਤੈਨੂੰ ਘਰ ਛੱਡ ਆਵਾਂ |" 
   ਸਰਬਜੀਤ ਨੇ ਆਪਣੀ ਕਾਰ ਗੈਰਾਜ ਵਿਚੋਂ ਕੱਢੀ ਤੇ ਪੰਮ ਨੂੰ ਆਪਣੇ ਨਾਲ ਪਸੈਂਜਰ ਸੀਟ ਉਪਰ ਬਿਠਾ ਲਿਆ | ਉਹ ਕਾਰ ਚਲਾਉਂਦੀ ਹੋਈ ਵੀ ਉਸ ਨੂੰ ਸਮਝੌਤੀਆਂ ਦਿੰਦੀ ਗਈ ਪਰ ਉਸ ਨੇ ਅੱਗੋਂ ਕੋਈ ਹੁੰਗਾਰਾ ਨਾ ਭਰਿਆ | ਘਰ ਜਾ ਕੇ ਵੀ ਪੰਮ ਨੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ, ਸਿੱਧੀ ਆਪਣੇ ਬੈਡਰੂਮ ਵਿਚ ਚਲੀ ਗਈ ਤੇ ਅੰਦਰੋਂ ਬੂਹਾ ਬੰਦ ਕਰ ਲਿਆ | 
   ਪੰਮ ਦਾ ਬਿਨਾਂ ਕਿਸੇ ਨਾਲ ਗੱਲ ਕੀਤਿਆਂ, ਸਿੱਧਾ ਆਪਣੇ ਕਮਰੇ ਵਿਚ ਚਲੇ ਜਾਣ ਅਤੇ ਸਰਬਜੀਤ ਦਾ ਉਸ ਦੇ ਨਾਲ ਆਉਣ ਨੂੰ ਦਰਸ਼ਨਾ ਨੇ ਬਹੁਤਾ ਨਾ ਗੌਲ਼ਿਆ ਕਿਉਂਕਿ ਪਹਿਲਾਂ ਵੀ ਕਈ ਵਾਰ ਪੰਮ ਆਪਣੀ ਮਾਸੀ ਦੇ ਘਰ ਚਲੀ ਜਾਂਦੀ ਸੀ ਤੇ ਉਹ ਉਸ ਨੂੰ ਫੇਰ ਘਰ ਛੱਡ ਜਾਂਦੀ ਸੀ | ਪਰ ਜਦੋਂ ਸਰਬਜੀਤ ਨੇ ਉਸ ਨੂੰ ਸਾਰੀ ਗੱਲ ਦੱਸੀ ਤਾਂ ਦਰਸ਼ਨਾ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ | ਉਹ ਬਹੁਤ ਦੇਰ ਇਸ ਸਮੱਸਿਆ ਬਾਰੇ ਵਿਚਾਰ ਵਟਾਂਦਰਾ ਕਰਦੀਆਂ ਰਹੀਆਂ | ਅਖੀਰ ਸਰਬਜੀਤ ਨੇ ਦਰਸ਼ਨਾ ਨੂੰ ਕਿਹਾ, "ਦੀਦੀ, ਤੂੰ ਅਜੇ ਸੁਖ ਭਾਅ ਜੀ ਨਾਲ ਇਸ ਘਟਨਾ ਬਾਰੇ ਕੋਈ ਗੱਲ ਨਾ ਕਰੀਂ ਤੇ ਪੰਮ ਨਾਲ ਵੀ ਮਿੱਠੀ ਪਿਆਰੀ ਹੋ ਕੇ ਬੋਲੀਂ | ਮੈਂ ਕੱਲ੍ਹ ਸਵੇਰ ਨੂੰ ਫੇਰ ਆਵਾਂਗੀ | ਪੰਮ ਉਪਰ ਨਜ਼ਰ  ਜਰੂਰ ਰੱਖੀਂ, ਕਿਤੇ ਉਹ ਕੋਈ ਹੋਰ ਈ ਹੂਲ਼ਾ ਨਾ ਫੱਕ ਲਵੇ |" ਇਹ ਕਹਿ ਕੇ ਉਹ ਘਰ ਮੁੜ ਆਈ | 
   
   ਜਦੋਂ ਸਰਬਜੀਤ ਘਰ ਆਈ ਤਾਂ ਬੌਬੀ ਇਕ ਹੱਥ ਵਿਚ ਬੀਅਰ ਦਾ ਮਗ ਫੜੀ ਅਤੇ ਦੂਸਰੇ ਹੱਥ ਨਾਲ ਕੰਨ ਨੂੰ ਫੋਨ ਲਾਈ ਸੋਫੇ ਉਪਰ ਬੈਠਾ ਕਿਸੇ ਨਾਲ ਗੱਲਾਂ ਕਰ ਰਿਹਾ ਸੀ | ਸਰਬਜੀਤ ਨੇ ਆਉਂਦਿਆਂ ਹੀ, ਬਿਨਾਂ ਕੋਈ ਭੂਮਿਕਾ ਬੰਨ੍ਹਣ ਦੇ ਉਸ ਨੂੰ ਪੁੱਛ ਲਿਆ, " ਪਿਛਲੇ ਵੀਕ ਜਿਹੜਾ ਐਕਸੀਡੈਂਟ ਕੁਈਨਜ਼ਬਰੋ 'ਤੇ ਹੋਇਆ ਸੀ, ਤੈਨੂੰ ਪਤਾ, ਉਸ ਵਿਚ ਕੌਣ ਮਰਿਆ ਹੈ?"
"ਹਾਂ, ਪੁਲੀਸ ਨੇ ਕੱਲ੍ਹ ਉਸ ਦੀ ਅਡੈਂਟਿਟੀ ਰੀਲੀਜ਼ ਕੀਤੀ ਆ | ਉਹ ਕੋਈ ਯੂ।ਬੀ।ਸੀ। ਦਾ ਸਟੂਡੈਂਟ ਸੀ |"
"ਤੂੰ ਉਸ ਦਾ ਨਾਂ ਨਹੀਂ ਦੱਸਿਆ!" ਮਾਂ ਨੇ ਮੱਥੇ 'ਤੇ ਤਿਉੜੀ ਪਾਉਂਦਿਆਂ ਕਿਹਾ |
"ਪੁਲੀਸ ਨੇ ਉਸ ਦਾ ਨਾਮ ਵੀ ਦੱਸਿਆ | ਪੇਪਰ ਵਿਚ ਸਾਰੀ ਡਿਟੇਲ ਆਈ ਆ |"
"ਪਰ ਪੇਪਰ ਵਿਚ ਇਹ ਡਿਟੇਲ ਨਹੀਂ ਆਈ ਕਿ ਇਹ ਐਕਸੀਡੈਂਟ ਕਿਵੇਂ ਹੋਇਆ |" 
"ਪੇਪਰ ਵਿਚ ਲਿਖਿਆ ਤਾਂ ਹੈਗਾ 'ਸਨੋਅ ਤੋਂ ਤਿਲਕਣ ਨਾਲ ਇਹ ਐਕਸੀਡੈਂਟ ਹੋਇਆ' ਪਰ ਮੌਮ, ਤੂੰ ਕਹਿਣਾ ਕੀ ਚਾਹੁਨੀ ਆਂ?"
"ਮੈਂ ਜੋ ਕਹਿਣਾ ਚਾਹੁਨੀ ਆਂ, ਉਹ ਸੁਣ ਲੈ ਫੇਰ | ਪੁਲਿਸ ਕੁਝ ਵੀ ਕਹਿੰਦੀ ਰਹੇ ਪਰ ਮੈਨੂੰ ਸ਼ੱਕ ਹੈ ਕਿ ਇਹ ਐਕਸੀਡੈਂਟ ਨਹੀਂ | ਇਹ ਇਕ ਕਤਲ ਐ ਤੇ ਉਹ ਵੀ ਕਿਸੇ ਥੋਡੇ ਬੰਦੇ ਵਲੋਂ ਕੀਤਾ ਗਿਆ |" 
"ਮੌਮ! ਕੀ ਤੂੰ ਹੋਸ਼ ਵਿਚ ਏਂ? ਤੈਨੂੰ ਪਤਾ, ਤੂੰ ਕੀ ਕਹਿ ਰਹੀ ਆਂ? ਸਾਡਾ ਕੋਈ ਬੰਦਾ ਅਜੇਹਾ ਕਿਉਂ ਕਰੇਗਾ?"
"ਤੂੰ ਚੀਕ ਕੇ ਮੈਨੂੰ ਡਰਾ ਨਾ | ਤੂੰ ਮੈਨੂੰ ਕਿਹਾ ਨਹੀਂ ਸੀ ਕਿ 'ਪੰਮ ਸਾਡੀ ਇਜ਼ਤ ਮਿੱਟੀ ਵਿਚ ਮਿਲਾ ਰਹੀ ਆ | ਜੇ ਉਸ ਨੇ ਅਨੂਪ ਨਾਲੋਂ ਆਪਣੇ ਸਬੰਧ ਨਾ ਤੋੜੇ ਤਾਂ ਇਸ ਦਾ ਹਸ਼ਰ ਬੁਰਾ ਹੋਵੇਗਾ?' ਤੇ ਚਾਰ ਦਿਨ ਪਹਿਲਾਂ ਜਿਹੜਾ ਬੰਦਾ, ਅੱਧੀ ਰਾਤੀਂ, ਪੈਂਦੀ ਸਨੋਅ ਵਿਚ, ਤੇਰੇ ਕੋਲ਼ ਆਇਆ ਸੀ, ਉਸ ਨੇ ਤੇਰੇ ਨਾਲ ਇਸੇ ਐਕਸੀਡੈਂਟ ਬਾਰੇ ਗੱਲ ਕੀਤੀ ਸੀ | ਮੈਂ ਆਪਣੇ ਕੰਨੀਂ ਥੋਡੀ ਘੁਸਰ ਮੁਸਰ ਸੁਣ ਲਈ ਸੀ |" 
"ਉਸ ਨੇ ਰਾਹ ਵਿਚ ਦੇਖੇ ਐਕਸੀਡੈਂਟ ਦੀ ਗੱਲ ਕੀਤੀ ਹੋਵੇਗੀ ਪਰ ਮੌਮ, ਕੀ ਤੈਨੂੰ ਮੇਰੇ ਉਪਰ ਕੋਈ ਇਤਬਾਰ ਨਹੀਂ ਜਿਹੜੀ ਤੂੰ ਮੇਰੀ ਜਸੂਸੀ ਕਰਦੀ ਰਹਿਨੀ ਏਂ?"
"ਨਹੀਂ ਐ ਮੈਨੂੰ ਤੇਰੇ ਉਪਰ ਇਤਬਾਰ! ਤੂੰ ਪਹਿਲਾਂ ਵੀ ਅਨੂਪ ਦੀ ਬਦਖੋਈ ਕਰਦਾ ਰਿਹਾ ਏਂ ਜਿਵੇਂ ਉਸ ਨਾਲ ਤੇਰੀ ਕੋਈ ਲਾਗ ਡਾਟ ਹੋਵੇ | ਤੂੰ ਮੈਨੂੰ ਇਕ ਵਾਰ ਇਹ ਵੀ ਦੱਸਿਆ ਸੀ ਕਿ 'ਅਨੂਪ ਪੁਲੀਸ ਦਾ ਮੁਖਬਰ ਹੈ | ਜਿਹੜਾ ਉਹ ਨਸ਼ਿਆਂ ਉਪਰ, ਖੋਜ ਦਾ ਪਰਚਾ ਲਿਖ ਰਿਹਾ ਹੈ, ਉਹ ਉਸ ਦੀ ਇਕ ਚਾਲ ਹੈ | ਅਸਲ ਗੱਲ ਇਹ ਹੈ ਕਿ ਉਹ ਪੁਲੀਸ ਦੀ ਕੋਈ ਉੱਚੀ ਨੌਕਰੀ ਲੈਣ ਲਈ ਨਸ਼ੇ ਦੇ ਵਿਉਪਾਰੀਆਂ ਨੂੰ ਫੜਵਾਉਣਾ  ਚਾਹੁੰਦਾ ਹੈ | ਜੇ ਉਸ ਦੇ ਇਹ ਲੱਛਣ ਰਹੇ ਤਾਂ ਕਿਸੇ ਦਿਨ ਉਸ ਦੀ ਜਾਨ ਵੀ ਜਾ ਸਕਦੀ ਹੈ |' ਤੂੰ ਮੈਨੂੰ ਖੈਰ-ਹੱਥਾ ਨਹੀਂ ਲਗਦਾ | ਜਿਹੜੇ ਲੱਛਣਾਂ 'ਤੇ ਤੂੰ ਆ ਗਿਆ ਏਂ, ਇਸ ਨਾਲ ਤੂੰ ਆਪ ਵੀ ਤਬਾਹ ਹੋਵੇਂਗਾ ਤੇ ਦੂਜਿਆਂ ਨੂੰ ਵੀ ਬਰਬਾਦ ਕਰੇਂਗਾ | ਤੇਰੇ ਵਡੇਰਿਆਂ ਨੇ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਤੇ ਤੂੰ ਲੋਕਾਂ ਦੀਆਂ ਜਾਨਾਂ ਨਾਲ ਖੇਡ ਰਿਹਾ ਏਂ |" ਮਾਂ ਨੇ ਅੱਖਾਂ ਵਿਚ ਹੰਝੂ ਭਰਦਿਆਂ ਕਿਹਾ | 
"ਮੌਮ, ਹਰ ਗੱਲ ਨਾਲ ਜਿਹੜੇ ਵੱਡਿਆਂ ਦੀ ਤੂੰ ਕਹਾਣੀ ਲੈ ਕੇ ਬੈਠ ਜਾਨੀ ਆਂ, ਉਹਨਾਂ ਨੇ ਆਪਣੇ ਲਈ ਕੀ ਕੀਤਾ? ਉਹਨਾਂ ਦੇ ਨਾਲ ਆਏ, ਮਿੱਲਾਂ ਤੇ ਫਾਰਮਾਂ ਦੇ ਮਾਲਕ ਬਣ ਗਏ ਤੇ ਉਹਨਾਂ ਦੇ ਪੱਲੇ ਰਹਿ ਗਈਆਂ ਫੋਕੀਆਂ ਕੁਰਬਾਨੀਆਂ |" ਬੌਬੀ ਨੇ ਉਲਟਾ ਸੁਆਲ ਕਰ ਦਿੱਤਾ |
"ਕੋਈ ਕੁਰਬਾਨੀ ਕਰਦੈ ਤੇ ਕੋਈ ਉਸ ਦਾ ਫਲ਼ ਖਾਂਦੈ | ਇਹ ਉਹਨਾਂ ਦੀਆਂ ਕੁਰਬਾਨੀਆਂ ਦਾ ਹੀ ਫਲ਼ ਐ ਕਿ ਅੱਜ ਲੱਖਾਂ ਇੰਡੀਅਨ ਇਥੇ ਆ ਵਸੇ ਐ |"
"ਬਹੁਤ ਕਰ ਲਈਆਂ ਕੁਰਬਾਨੀਆਂ | ਹੁਣ ਫਲ਼ ਖਾਣ ਦਾ ਸਾਡਾ ਵੀ ਹੱਕ ਆ | ਇਹ ਹੱਕ ਮੈਂ ਪ੍ਰਾਪਤ ਕਰ ਲਿਆ ਹੈ ਤਾਂ ਹੀ ਤੂੰ ਅੱਜ ਇਡੇ ਵੱਡੇ ਘਰ ਅਤੇ ਮਿਲੀਅਨਜ਼ ਡਾਲਰ ਪ੍ਰਾਪਰਟੀ ਦੀ ਮਾਲਕ ਬਣ ਗਈ ਏਂ |" ਬੌਬੀ ਨੇ ਹਿੱਕ ਚੌੜੀ ਕਰਦਿਆਂ ਕਿਹਾ |
"ਹੱਕ ਸੱਚ ਦੀ ਕਮਾਈ ਤੋਂ ਬਿਨਾਂ ਨਹੀਂ ਚਾਹੀਦੀਆਂ ਸਾਨੂੰ ਇਸ ਤਰ੍ਹਾਂ ਦੀਆਂ ਮਹਿਲ ਮਾੜੀਆਂ ਤੇ ਹੋਰ ਪ੍ਰਾਪਰਟੀਆਂ | ਤੇਰੇ ਵਡੇਰੇ ਵੀ ਪ੍ਰੋਰਟੀਆਂ ਬਣਾ ਸਕਦੇ ਸੀ ਪਰ ਉਹਨਾਂ ਆਪਣੇ ਹੱਕਾਂ ਦੀ ਖਾਤਰ ਲੜਨ ਨੂੰ ਪਹਿਲ ਦਿੱਤੀ |" ਇਹ ਕਹਿ ਕੇ ਮਾਂ ਨੇ ਫੇਰ ਬੌਬੀ ਕੋਲ ਉਸ ਦੇ ਦਾਦੇ ਦੀ ਕਥਾ ਛੇੜ ਲਈ |