ਵਿਗੋਚਾ - ਅੰਕ 1 (ਨਾਵਲ )

ਜਰਨੈਲ ਸਿੰਘ ਸੇਖਾ    

Email: Jarnailsinghsekha34@gmail.com
Phone: +1 778 246 1087
Address: 7242 130 A Street
Surrey British Columbia Canada V3W 6E9
ਜਰਨੈਲ ਸਿੰਘ ਸੇਖਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੈਂ ਉਹਨਾਂ ਸਾਰੀਆਂ ਸੁਹਿਰਦ ਸ਼ਖਸੀਅਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਇਸ ਨਾਵਲ ਨੂੰ ਲਿਖਣ ਲਈ ਆਪਣਾ ਸਹਿਯੋਗ ਦਿੱਤਾ ।
 
ਨੋਟ:- ਇਸ ਨਾਵਲ ਵਿਚ ਆਏ ਪਾਤਰ, ਪਾਤਰਾਂ ਦੇ ਨਾਂ, ਸਮਾਂ, ਸਥਾਨ ਅਤੇ ਘਟਨਾਵਾਂ ਸਭ ਕਲਪਿਤ ਹਨ । ਨਾਵਲ ਵਿਚ ਆਏ ਪਾਤਰਾਂ ਦੇ ਨਾਵਾਂ ਅਤੇ ਘਟਨਾਵਾਂ ਦਾ ਕਿਸੇ ਜੀਵਤ ਜਾਂ ਮੋਏ ਵਿਅਕਤੀ ਨਾਲ ਮੇਲ ਖਾ ਜਾਣਾ ਮਹਿਜ਼ ਇਤਫਾਕ ਹੀ ਹੋਵੇਗਾ ।--ਜਰਨੈਲ ਸਿੰਘ ਸੇਖਾ


ਕੰਨ ਕੰਧ ਨਾਲ


 
 ਜਦੋਂ ਉਸ ਨੇ ਪਾਰਕਿੰਗ ਲਾਟ ਵਿਚ ਲਿਆ ਕੇ ਕਾਰ ਖੜ੍ਹੀ ਕੀਤੀ ਤਾਂ ਠਰੀ ਹੋਈ ਰਾਤ ਆਪਣਾ ਅੱਧਾ ਪੰਧ ਮੁਕਾ ਚੁੱਕੀ ਸੀ । ਉਹ ਕੁਝ ਦੇਰ ਇੰਜਣ ਬੰਦ ਕਰਕੇ ਕਾਰ ਵਿਚ ਹੀ ਬੈਠਾ ਰਿਹਾ । ਜਦੋਂ ਉਹ ਕਾਰ ਵਿੱਚੋਂ ਬਾਹਰ ਨਿਕਲਿਆ ਤਾਂ ਉਸ ਨੂੰ ਕਾਂਬੇ ਨਾਲ ਇਕ ਧੁੜਧੁੜੀ ਜਿਹੀ ਆਈ । ਉਸ ਨੇ ਓਵਰਕੋਟ ਦੇ ਕਾਲਰ ਨੂੰ ਉਤਾਂਹ ਚੁੱਕ ਕੇ ਆਪਣੀ ਗਰਦਨ ਨੂੰ ਢਕ ਲਿਆ ਅਤੇ ਹੱਥਾਂ ਵਿਚ ਦਸਤਾਨੇ ਪਾ ਲਏ । ਆਪਣੇ  ਸਿਰ ਉੱਪਰ ਲਈ ਬੇਸਬਾਲ ਕੈਪ ਨੂੰ ਠੀਕ ਕਰਦਿਆਂ ਉਸ ਨੇ ਏਧਰ ਓਧਰ ਨਜੰਰ ਘੁਮਾਈ ਤਾਂ ਉਸ ਨੂੰ ਬਿਰਛ ਚਿੱਟੇ ਦਿਓਆਂ ਵਰਗੇ ਲੱਗੇ ਅਤੇ ਧਰਤੀ ਉਪਰਲੀ ਹਰ ਵਸਤੂ ਚਿੱਟੀ ਚਾਦਰ ਤਾਣੀ ਸੁੱਤੀ ਪਈ ਜਾਪੀ । ਆਲੇ ਦੁਆਲੇ ਖੰਭਿਆਂ ‘ਤੇ ਜਗ ਰਹੀਆਂ ਰੌਸੰਨੀਆਂ ਵੀ ਊਂਘਦੀਆਂ ਲੱਗੀਆਂ । ਕੱਲ੍ਹ ਸੰਾਮੀਂ ਆਇਆ ਸਨੋਸਟਾਰਮ ਭਾਵੇਂ ਥੰਮ ਗਿਆ ਸੀ ਪਰ ਹੁਣ ਵੀ ਬਰਫੰ ਦੇ ਫੰਬੇ ਲਗਾਤਾਰ ਡਿੱਗ ਰਹੇ ਸਨ । ਜਦੋਂ ਉਹ ਬਰਫੰ ਨੂੰ ਮਿਧਦਾ ਹੋਇਆ ਸਕਾਈਟਰੇਨ ਸਟੇਸੰਨ ਵੱਲ ਆਇਆ ਤਾਂ ਖੜ ਖੜ ਕਰਦੀ ਹੋਈ ਸਕਾਈ ਟਰੇਨ ਉਸ ਦੇ ਉਪਰੋਂ ਦੀ ਲੰਘ ਗਈ । ‘ਸਾਢੇ ਬਾਰਾਂ ਤਾਂ ਹੋ ਗਏ ਹੋਣਗੇ’ ਉਸ ਨੇ ਆਪਣੇ ਮਨ ਵਿਚ ਸੋਚਿਆ ਤੇ ਸਾਹਮਣੇ ਬੱਸ ਸਟਾਪ ਵਾਲੇ ਪਾਸੇ ਨੂੰ ਤੁਰ ਪਿਆ । ਸਕਾਈਟਰੇਨ ਸਟੇਸੰਨ ਤੋਂ ਉਤਰ ਕੇ ਦੋ ਸਵਾਰੀਆਂ ਉਸ ਦੇ ਕੋਲੋਂ ਦੀ ਲੰਘ ਕੇ ਕਾਰ ਪਾਰਕ ਵੱਲ ਚਲੀਆਂ ਗਈਆਂ । ਉਸ ਨੇ ਉਨ੍ਹਾਂ ਵੱਲ ਸੰਦੇਹ ਭਰੀਆਂ ਨਜੰਰਾਂ ਨਾਲ ਦੇਖਿਆ ਅਤੇ ਫੇਰ ਪਬਲਿਕ ਫੋਨ ਬੂਥ ਤੋਂ ਫੋਨ ਕਰਕੇ ਟੈਕਸੀ ਬੁਲਾ ਲਈ । ਉਹ ਸਕਾਈ ਟਰੇਨ ਸਟੇਸੰਨ ਦੇ ਕੋਲ ਖੜ੍ਹਾ ਟੈਕਸੀ ਦੀ ਉਡੀਕ ਕਰਨ ਲੱਗਾ । ਉਸ ਨੇ ਆਲ਼ੇ ਦੁਆਲ਼ੇ ਨਿਗਾਹ ਮਾਰੀ ਪਰੰਤੂ ਬਰਫਬਾਰੀ ਦੀ ਗਹਿਰ ਵਿਚ ਕੁੱਝ ਵੀ ਦਿਖਾਈ ਨਹੀਂ ਸੀ ਦੇ ਰਿਹਾ, ਬਸ ਕਦੀ ਕਦੀ ਸਾਹਮਣੀ ਸੜਕ ਤੋਂ ਲੰਘਦੀ ਕੋਈ ਕੋਈ ਕਾਰ ਦਿਸ ਜਾਂਦੀ । 
     ਪੰਜ ਕੁ ਮਿੰਟ ਦੀ ਉਡੀਕ ਮਗਰੋਂ ਇਕ ਟੈਕਸੀ ਉਸ ਦੇ ਕੋਲ ਆ ਕੇ ਖੜ੍ਹੀ ਹੋ ਗਈ । ਉਸ ਨੇ ਫਰਸੰ ਉਪਰ ਪੈਰ ਮਾਰ ਕੇ ਬੂਟਾਂ ‘ਤੋਂ ਬਰਫੰ ਝਾੜੀ ਤੇ ਟੈਕਸੀ ਵਿਚ ਬੈਠ ਗਿਆ । ਟੈਕਸੀ ਪਟੁੱਲੋ ਪੁਲ਼ ਲੰਘ ਕੇ ਕੁੱਝ ਦੇਰ ਕਿੰਗਜਾਰਜ ਹਾਈ ਵੇਅ ਉਪਰ ਚਲਦੀ ਰਹੀ ਅਤੇ ਫੇਰ ਚੜ੍ਹਦੇ ਪਾਸੇ ਨੂੰ ਇਕ ਐਵਨਿਊ ਵੱਲ ਮੁੜ ਗਈ । ਦਸ ਕੁ ਮਿੰਟ ਦੇ ਸਫਰ ਮਗਰੋਂ ਉਸ ਨੇ ਸੰੋਫੰਰ ਨੂੰ ਕਾਰ ਰੋਕਣ ਲਈ ਕਿਹਾ, ਬਣਦਾ ਕਰਾਇਆ ਦੇ ਕੇ ਉਸ ਨੂੰ ਤੋਰ ਦਿੱਤਾ ਅਤੇ ਆਪ ਕੁਝ ਚਿਰ ਉੱਥੇ ਹੀ ਖੜ੍ਹਾ ਰਿਹਾ, ਫਿਰ ਪੈਦਲ ਹੀ ਅਗਾਂਹ ਨੂੰ ਤੁਰ ਪਿਆ । ਉਸ ਦੇ ਪੈਰਾਂ ਹੇਠ ਸ-ਰ-ਰ,ਸ-ਰ-ਰ ਕਰਦੀ ਸੱਜਰੀ ਪਈ ਬਰਫੰ ਦੀ ਅਵਾਜ਼ ਤੋਂ ਬਿਨਾਂ ਹੋਰ ਕੋਈ ਆਵਾਜੰ ਨਹੀਂ ਆ ਰਹੀ ਸੀ । ਚੜ੍ਹਾਈ ਵੱਲ ਜਾਂਦੀ ਸੜਕ ‘ਤੇ ਉਹ ਅਗਾਂਹ ਨੂੰ ਤੁਰਿਆ ਗਿਆ । ਉਸ ਦੇ ਸਨੋ-ਬੂਟ ਵੀ ਬਰਫ ਵਿਚ ਧਸਦੇ ਜਾ ਰਹੇ ਸਨ ਪਰ ਉਹ ਕਿਤੇ ਠਹਿਰਿਆ ਨਹੀਂ, ਅਗਾਂਹ ਹੀ ਅਗਾਂਹ ਤੁਰਦਾ ਗਿਆ । ਦੋ ਕੁ ਬਲਾਕ ਅੱਗੇ ਜਾ ਕੇ ਉਹ ਫਿਰ ਇਕ ਪਾਸੇ ਨੂੰ ਮੁੜ ਗਿਆ ਅਤੇ ਇਕ ਮੈਗਾ ਹਾਊਸ ਦੇ ਮੂਹਰੇ ਜਾ ਖੜ੍ਹਾ ਹੋਇਆ । ਉਸ ਨੇ ਆਲੇ ਦੁਆਲੇ ਨਿਗਾਹ ਮਾਰੀ, ਸਭ ਪਾਸੇ ਇਕ ਡਰਾਉਣੀ ਚੁੱਪ ਪਸਰੀ ਹੋਈ ਸੀ । ਬਸ ਇਸ ਚਿੱਟੀ ਭਿਆਨਕ ਰਾਤ ਦੀ ਇਕ ਆਪਣੀ ਹੀ ਸਾਂਅ ਸਾਂਅ ਦੀ ਆਵਾਜੰ ਸੁਣਾਈ ਦੇ ਰਹੀ ਸੀ ਜਾਂ ਉਸ ਦੇ ਤੇਜੰ ਸਾਹਾਂ ਦੀ ਆਵਾਜੰ ਰਾਤ ਦੀ ਅਵਾਜੰ ਵਿਚ ਰਲ ਗਡ ਹੋ ਰਹੀ ਸੀ । ਕੁਝ ਪਲ ਉੱਥੇ ਖੜ੍ਹਨ ਮਗਰੋਂ ਉਸ ਨੇ ਗੇਟ ਉਪਰ ਲੱਗੇ ਬਟਨ ਨੂੰ ਕਾਹਲੀ ਕਾਹਲੀ ਦੋ ਵਾਰ ਦਬਾਇਆ ਅਤੇ ਤੀਜੀ ਵਾਰ ਬਟਨ ਨੂੰ ਛਿਣ ਭਰ ਦਬਾਈ ਰੱਖਿਆ ਤੇ ਫੇਰ ਛੱਡ ਦਿੱਤਾ । ਮਿੰਟ ਕੁ ਮਗਰੋਂ ਗੇਟ ਆਪਣੇ ਆਪ ਖੁੱਲ੍ਹਿਆ ਤੇ ਉਹ ਅੰਦਰ ਲੰਘ ਗਿਆ । ਡਰਾਈਵ-ਵੇਅ ਵਿਚ ਬਰਫੰ ਉਸੇ ਤਰਾਂ ਹੀ ਪਈ ਸੀ ਜਿਵੇਂ ਕਿਸੇ ਨੇ ਉੱਥੋਂ ਬਰਫੰ ਹਟਾਉਣ ਦੀ ਖੇਚਲ ਹੀ ਨਹੀਂ ਕੀਤੀ ਹੁੰਦੀ । ਉਹ ਬਰਫੰ ਲਤਾੜਦਾ ਹੋਇਆ ਘਰ ਦੇ ਬੂਹੇ ਕੋਲ ਆ ਖੜ੍ਹਾ । ਬੂਹਾ ਖੁੱਲ੍ਹਿਆ, ਬੂਹੇ ਵਿਚ ਉਸ ਨੂੰ ਇਕ ਪਰਛਾਈਂ ਜਿਹੀ ਦਿਸੀ ਜਿਹੜੀ ਬੂਹਾ ਖੁੱਲ੍ਹਦਿਆਂ ਹੀ ਅਲੋਪ ਹੋ ਗਈ । ਉਸ ਨੇ ਦਸਤਾਨੇ ਲਾਹ ਕੇ ਆਪਣੇ ਓਵਰ-ਕੋਟ ਦੀ ਜੇਬ ਵਿਚ ਪਾ ਲਏ, ਬੂਟਾਂ ਤੋਂ ਬਰਫੰ ਝਾੜੀ ਅਤੇ ਅੰਦਰ ਲੰਘ ਗਿਆ । ਹਾਲਵੇਅ ਵਿਚ ਮਧਮ ਜਿਹੀ ਲੋਅ ਪਸਰੀ ਹੋਈ ਸੀ । ਉਸ ਨੇ ਸਿਰ ਦੀ ਟੋਪੀ ਤੇ ਓਵਰ-ਕੋਟ ਲਾਹ ਕੇ ਹੈਂਗਰ ਉਪਰ ਟੰਗਿਆ ਤੇ ਬੂਟ ਲਾਹ ਕੇ ਸਟੱਡੀਰੂਮ ਵਿਚ ਚਲਿਆ ਗਿਆ ਜਿਸ ਦਾ ਬੂਹਾ ਖੁੱਲ੍ਹਾ ਹੋਇਆ ਸੀ । ਜਦੋਂ ਉਹ ਅੰਦਰ ਬੈਠੇ ਨੌਜਵਾਨ ਨਾਲ ਹੱਥ ਮਿਲਾ ਕੇ ਸੋਫੇ ਉਪਰ ਬੈਠਾ ਤਾਂ ਨੌਜਵਾਨ ਨੇ ਧੀੰਮੀ ਆਵਾਜੰ ਵਿਚ ਕਿਹਾ, “ਬਾਹਰ ਵੈਦਰ ਤਾਂ ਬਹੁਤਾ ਚੰਗਾ ਨਹੀਂ ਹੈਗਾ”।
“ਹਾਂ ਬਾਸ; ਸਨੋਅ ਨੇ ਤਾਂ ਬੁਰਾ ਹਾਲ ਕੀਤਾ ਹੋਇਆ ਐ, ਥੋੜੀ ਥੋੜੀ ਸਨੋਅ ਤਾਂ ਅਜੇ ਵੀ ਪੈ ਰਹੀ ਐ । ਸਗੋਂ ਆਪਾਂ ਨੂੰ ਤਾਂ ਇਹ ਵੈਦਰ ਬਹੁਤ ਰਾਸ ਆਇਆ । ਗੈਰੀ ਦਾ ਫੋਨ ਆ ਗਿਆ ਸੀ, ਉਹਨਾਂ ਸਾਰਾ ਕੰਮ ਹੀ ਸਹੀ ਢੰਗ ਨਾਲ ਨੇਪਰੇ ਚਾੜ੍ਹ ਦਿੱਤਾ ਸੀ । ਕਾਰ ਸਨੋਅ ਤੋਂ ਤਿਲਕ ਕੇ ਥੱਲੇ ਡਿੱਗੀ ਤੇ ਉਸ ਨੂੰ ਅੱਗ ਲੱਗ ਗਈ । ਇਹ ਇਕ ਐਕਸੀਡੈਂਟ ਹੀ ਲਗਦਾ ਏ ।”
“ਗੈਰੀ ਮੁੰਡਾ ਤਾਂ ਸਮਾਰਟ ਲਗਦੈ । ਸੁਣਿਐ, ਉਸ ਨੇ ਹੋਰ ਕਈ ਮੁੰਡਿਆਂ ਨੂੰ ਵੀ ਆਪਣੇ ਨਾਲ ਤੋਰ ਲਿਆ ਹੈ । ਸੈਮ, ਤੈਨੂੰ ਸਾਹਮਣੇ ਨਹੀਂ ਆਉਣਾ ਚਾਹੀਦਾ, ਤੂੰ ਪਿੱਛੇ ਰਹਿ ਕੇ ਕੰਮ ਕਰਿਆ ਕਰ”।
“ਠੀਕ ਹੈ ਬਾਸ,ਪਰ--।”
“ਇਹ ਬਾਸ, ਬਾਸ ਦੀ ਕੀ ਰੱਟ ਲਾ ਰੱਖੀ ਆ । ਕੀ ਇੱਥੇ ਘਰ ਵਿਚ ਮੇਰਾ ਨਾਮ ਲੈ ਕੇ ਗੱਲ ਨਹੀਂ ਕੀਤੀ ਜਾ ਸਕਦੀ?”
“ਬਾ-ਸੌਰੀ, ਬੌਬੀ, ਮੈਂ ਇਹ ਪੁੱਛਣਾ ਚਾਹੁੰਦਾ ਸੀ ਕਿ ਇਕ ਨਿੱਕੇ ਜਿਹੇ ਸੁਨੇਹੇਂ ਨੂੰ ਸੁਣਨ ਖਾਤਰ ਮੈਨੂੰ ਇੱਥੇ ਘਰ ਵਿਚ ਕਿਉਂ ਬੁਲਾਇਆ ਗਿਆ ਹੈ? ਏਸ ਬਾਰੇ ਕਿਸੇ ਹੋਟਲ, ਰੈਸਟੋਰੈਂਟ ਵਿਚ ਬੈਠ ਕੇ ਵੀ ਗੱਲ ਹੋ ਸਕਦੀ ਸੀ । ਬਹੁਤ ਔਖਾ ਹੋ ਕੇ ਘਰ ਤੱਕ ਆਇਆ ਹਾਂ ।”
“ਇਹ ਗੱਲਾਂ ਹੋਟਲਾਂ ਰੈਸਟੋਰੈਂਟਾਂ ਵਿਚ ਬੈਠ ਕੇ ਕਰਨ ਵਾਲੀਆਂ ਨਹੀਂ ਹੁੰਦੀਆਂ । ਮੌਮ ਕਹਿੰਦੀ ਹੁੰਦੀ ਆ ‘ਕੰਧਾਂ ਦੇ ਵੀ ਕੰਨ ਹੁੰਦੇ ਆ’ ਇਹ ਗੱਲ ਏਥੇ ਹੀ ਤੇ ਏਸੇ ਵੇਲੇ ਕਰਨ ਵਾਲੀ ਸੀ ।” ਬਲਬੀਰ ਸਿੰਘ ਉਰਫ ਬੌਬੀ ਨੇ ਸਤਵਿੰਦਰ ਸਿੰਘ ਉਰਫ ਸੈਮ ਨੂੰ ਦੱਸਿਆ ।
     ਪਰ ਉਹ ਨਹੀਂ ਸਨ ਜਾਣਦੇ ਕਿ ਕੰਨ ਤਾਂ ਕੰਧ ਨਾਲ ਲੱਗੇ ਹੋਏ ਸਨ । ਜਦੋਂ ਬੌਬੀ ਆਪਣੇ ਬੈਡਰੂਮ ਦਾ ਬੂਹਾ ਖੋਲ੍ਹ ਕੇ ਪੌੜੀਆਂ ਉਤਰ ਰਿਹਾ ਸੀ ਤਾਂ ਮਾਂ ਦੀ ਅੱਖ ਖੁੱਲ੍ਹ ਗਈ ਸੀ, ਉਸ ਨੇ ਆਪਣੇ ਪੁੱਤਰ ਨੂੰ ਹਾਲਵੇਅ ਦਾ ਬੂਹਾ ਖੋਲ੍ਹਦਿਆਂ ਦੇਖ ਲਿਆ ਸੀ ਤੇ ਬਾਹਰਲੇ ਗੇਟ ਤੋਂ ਘਰ ਅੰਦਰ ਆਉਂਦਾ ਇਕ ਆਦਮੀ ਵੀ ਉਸ ਦੀ ਨਿਗਾਹ ਚੜ੍ਹ ਗਿਆ ਸੀ । ਉਸ ਵੇਲੇ ਮਾਂ ਦੇ ਦਿਲ ਵਿਚ ਇਕ ਹੌਲ ਜਿਹਾ ਉਠਿਆ ਸੀ, ਉਹ ਪਹਿਲਾਂ ਵਾਸੰਰੂਮ ਗਈ, ਟੁਆਇਲਟ ਦਾ ਪਾਣੀ ਉਸ ਜਾਣ ਕੇ ਹੀ ਨਾ ਛੱਡਿਆ, ਸੀਟ ਨੂੰ ਢਕ ਕੇ ਵਾਪਸ ਮੁੜ ਸਾਵਧਾਨ ਹੋ ਕੇ ਕੰਧ ਨਾਲ ਢੋਅ ਲਾ ਕੇ ਬੈਠ ਗਈ ਅਤੇ ਉਹਨਾਂ ਦੀਆਂ ਗੱਲਾਂ ਸੁਣਨ ਦੀ ਕੋਸਿੰਸੰ ਕਰਨ ਲੱਗੀ । ਉਸ ਨੂੰ ਉਹਨਾਂ ਦੀਆਂ ਗੱਲਾਂ ਦੀ ਤਾਂ ਕੋਈ ਸਮਝ ਨਹੀਂ ਸੀ ਆ ਰਹੀ ਪਰ ਕਦੀ ਕੋਈ ਬੋਲ ਉਸ ਦੇ ਕੰਨਾਂ ਨਾਲ ਟਕਰਾ ਜਾਂਦਾ ਜਿਸ ਤੋਂ ਉਸ ਨੂੰ ਅੰਦਾਜੰਾ ਹੁੰਦਾ ਕਿ ਜੰਰੂਰ ਕੋਈ ਮਾੜੀ ਘਟਨਾ ਵਾਪਰ ਗਈ ਹੇੈ । ਉਹ ਸੁਣੇ ਹੋਏ ਟਾਵੇਂ ਟਾਵੇਂ ਬੋਲਾਂ ਦੇ ਆਪਣੇ ਮਨ ਦੇ ਡਰ ਅਨੁਸਾਰ ਹੀ ਅਰਥ ਕੱਢੀ ਜਾਂਦੀ । ਜਿੰਨੀ ਦੇਰ ਉਹ ਗੱਲਾਂ ਕਰਦੇ ਰਹੇ, ਮਾਂ ਉਸੇ ਤਰਾਂ ਹੀ ਕੰਧ ਨਾਲ ਢੋ ਲਾਈ ਬੈਠੀ ਰਹੀ । ਜਦੋਂ ਸੈਮ ਘਰੋਂ ਬਾਹਰ ਚਲਾ ਗਿਆ ਤੇ ਬੌਬੀ ਵੀ ਉਪਰ ਆ ਕੇ ਆਪਣੇ ਬੈਡਰੂਮ ਵਿਚ ਪੈ ਗਿਆ ਤਦੇ ਮਾਂ ਵੀ ਹੌਲੀ ਜਿਹੇ ਉਠ ਕੇ ਆਪਣੇ ਬਿਸਤਰੇ ਵਿਚ ਪੈ ਗਈ । ਰਹਿੰਦੀ ਰਾਤ ਉਸ ਨੇ ਸੋਚਾਂ ਸੋਚਦਿਆਂ ਤੇ ਪਾਸੇ ਪਰਤਦਿਆਂ ਹੀ ਲੰਘਾਈ।
      ਸਵੇਰੇ ਛੇ ਵਜੇ ਉਠ ਕੇ ਮਾਂ ਨੇ ਇਸੰਨਾਨ ਕੀਤਾ, ਵਾਲ ਵਾਹੇ ਤੇ ਆਪਣੇ ਬਿਸਤਰੇ ਵਿਚ ਚੌਕੜੀ ਮਾਰ ਕੇ ਸੁਖਮਨੀ ਸਾਹਿਬ ਦਾ ਪਾਠ ਕਰਨ ਲੱਗੀ । ਪੂਜਾ ਪਾਠ ਕਰਨ ਮਗਰੋਂ ਅਰਦਾਸ ਕੀਤੀ, ਅਰਦਾਸ ਵਿਚ ਉਸ ਨੇ ਅਕਾਲ ਪੁਰਖ ਕੋਲੋਂ ਸਰਬਤ ਦਾ ਭਲਾ ਮੰਗਣ ਦੇ ਨਾਲ ਨਾਲ ਬੌਬੀ ਨੂੰ ਸੁਮੱਤ ਬਖਸੰਣ ਤੇ ਨੇਕ ਕਮਾਈ ਵੱਲ ਧਿਆਨ ਦੇਣ ਦੀ ਮੰਗ ਵੀ ਕੀਤੀ । ਅਰਦਾਸ ਸਮਾਪਤ ਕਰਨ ਮਗਰੋਂ ਉਹ ਕਿਚਨ ਵਿਚ ਆ ਗਈ । ਉਸ ਨੇ ਕੇਤਲੀ ਵਿਚ ਪਾਣੀ ਪਾ ਕੇ ਸਵਿੱਚ ਦਬਾਇਆ ਤੇ ਆਪ ਆਮਲੇਟ ਤਿਆਰ ਕਰਨ ਲੱਗੀ । ਇੰਨੇ ਨੂੰ ਤਿਆਰ ਹੋ ਕੇ ਬੌਬੀ ਵੀ ਕਿਚਨ ਵਿਚ ਆ ਗਿਆ । ਇਹ ਉਹਨਾਂ ਦਾ ਰੁਟੀਨ ਹੀ ਸੀ ਕਿ ਉਹ ਰਾਤੀਂ ਕਿੰਨੀ ਵੀ ਦੇਰ ਨਾਲ ਸੌਣ, ਸਵੇਰੇ ਸਾਢੇ ਅੱਠ ਵਜਦੇ ਨੂੰ ਮਾਂ ਪੁੱਤ ਰਸੋਈ ਵਿਚ ਬੈਠ ਕੇ ਇਕੱਠੇ ਨਾਸੰਤਾ ਕਰਦੇ ਸਨ । ਮਾਂ ਕੋਲ ਆ ਕੇ ਉਹ ਬੋਲਿਆ, “ਹਾਇ ਮੌਮ, ਕੀ ਹਾਲ ਆ”।
“ਕੋਈ ਬਹੁਤਾ ਚੰਗਾ ਨਹੀਂ ।” ਮਾਂ ਨੇ ਮੱਥੇ ਉਪਰ ਤਿਉੜੀ ਪਾਉਂਦਿਆਂ ਕਿਹਾ ।
“ਕੀ ਕੁਛ ਦੁਖਦਾ? ਜੇ ਕੁਛ ਦੁਖਦਾ ਤਾਂ ਡਾਕਟਰ ਦੇ ਜਾ ਆਈਂ ।”
“ਮੈਨੂੰ ਕੁਝ ਨਹੀਂ ਹੋਇਆ, ਬਸ ਇਕ ਤੂੰ ਹੀ ਮੇਰਾ ਬੁਰਾ ਹਾਲ ਕੀਤਾ ਹੋਇਆ ਏ ।”
“ਮੈਂ! ਮੈਂ ਬੁਰਾ ਹਾਲ ਕੀਤਾ ਤੇਰਾ? ਮੈਂ ਤਾਂ ਤੇਰੀ ਕਿੰਨੀ ਕੇਅਰ ਕਰਦਾ ਆਂ ।” 
 “ਤੂੰ ਮੇਰੀ ਕੇਅਰ ਕਰਦੈਂ? ਜੇ ਕੇਅਰ ਕਰਦਾ ਹੁੰਦਾ ਤਾਂ ਮੇਰਾ ਇਹ ਹਾਲ ਨਹੀਂ ਸੀ ਹੋਣਾ । ਤੂੰ ਤਾਂ ਸਦਾ ਮੇਰਾ ਲਹੂ ਹੀ ਸੁਕਾਇਆ । ਮੈਨੂੰ ਪਹਿਲਾਂ ਇਹ ਦੱਸ, ਅੱਧੀ ਰਾਤੀਂ ਤੇਰੇ ਕੋਲ ਕੌਣ ਆਇਆ ਸੀ?”
“ਉਹ ਮੇਰਾ ਪਾ’ਟਨਰ ਸੀ, ਬਹੁਤ ਜੰਰੂਰੀ ਗੱਲ ਕਰਨ ਆਇਆ ਸੀ ਤੇ ਕੰਮ ਦੀ ਗੱਲ ਕਰਕੇ ਚਲਾ ਗਿਆ । ਹਾ’ਡਲੀ ਅੱਧਾ ਘੰਟਾ ਬੈਠਾ ਹੋਵੇਗਾ । ਏਸ ਨਾਲ ਤੇਰਾ ਬੁਰਾ ਹਾਲ ਕਿਵੇਂ ਹੋ ਗਿਆ? ਤੂੰ ਐਵੇਂ ਹੀ ਹਰ ਗੱਲ ਮਨ ਨੂੰ ਲਾ ਲੈਨੀ ਆ”। ਬੌਬੀ ਨੇ ਆਪਣੀ ਸਫਾਈ ਦਿੱਤੀ ।
“ਹੋਊਗਾ ਪਾ’ਟਨਰ! ਪਾ’ਟਨਰ ਨੇ ਅੱਧੀ ਰਾਤੀਂ ਸਨੋਅ ਪੈਂਦੀ ‘ਚ ਹੀ ਆਉਣਾ ਸੀ । ਕੰਮ ਦੀ ਗੱਲ ਤਾਂ ਫੂਨ ਉਪਰ ਵੀ ਹੋ ਸਕਦੀ ਸੀ । ਤੇਰਾ ਇਹ ਪਾ’ਟਨਰ ਕਿਸੇ ਭਲੇ ਕੰਮ ਲਈ ਤਾਂ ਆਇਆ ਨਹੀਂ ਹੋਣਾ । ਪੁੱਤਰਾ! ਤੂੰ ਮੈਨੂੰ ਬੁੱਧੂ ਨਾ ਸਮਝ, ਮੈਂ ਸਭ ਜਾਣਦੀ ਆਂ । ਤੇਰੇ ਬਾਰੇ ਸੁਣ ਸੁਣ ਕੇ ਤਾਂ ਮੇਰੇ ਦਿਲ ਨੂੰ ਹੌਲ ਪੈਂਦੇ ਨੇ, ਜਿਹੜੇ ਕੰਮਾਂ ਵਿਚ ਤੂੰ ਤੁਰਿਆ ਫਿਰਦਾ ਏਂ ।”
“ਨਹੀਂ ਮਾਮ, ਤੈਨੂੰ ਐਵੇਂ ਭਰਮ ਆ, ਮੈਂ ਕੋਈ ਗਲਤ ਕੰਮ ਨਹੀਂ ਕਰਦਾ ।”
“ ਜੇ ਤੂੰ ਕੋਈ ਗਲਤ ਕੰਮ ਨਹੀਂ ਕਰਦਾ ਤਾਂ ਪਿਛਲੇ ਵੀਕ ਸਟੋਰ ‘ਤੇ ਪੁਲੀਸ ਕੀ ਕਰਨ ਆਈ ਸੀ?”
“ਓ ਪੁਲੀਸ! ਬਿਜਨਿਸ ਦੇ ਕਈ ਚੱਕਰ ਹੁੰਦੇ ਆ ਮਾਮ, ਸਟੋਰ ‘ਤੇ ਦੋ ਮੁੰਡਿਆਂ ਦਾ ਝਗੜਾ ਹੋ ਗਿਆ ਸੀ ਤੇ ਕਿਸੇ ਨੇ ਪੁਲੀਸ ਨੂੰ ਫੋਨ ਕਰ ਦਿੱਤਾ । ਏਸ ਕਰਕੇ ਆਈ ਸੀ ਪੁਲੀਸ । ਤੂੰ ਗੁਰਦਵਾਰਿਓਂ ਵਾਧੂ ਦੀਆਂ ਗੱਲਾਂ ਸੁਣ ਕੇ ਆ ਜਾਂਦੀ ਏਂ ਤੇ ਵਾਧੂ ਦਾ ਫਿਕਰ ਲਾ ਕੇ ਬਹਿ ਜਾਂਦੀ ਏਂ । ਮੈਂ ਕੋਈ ਹੁਣ ਬੱਚਾ ਨਹੀਂ । ਮੇਰਾ ਫਿਕਰ ਛੱਡ ਕੇ ਅਰਾਮ ਨਾਲ ਘਰ ਬੈਠ ਕੇ ਵਾਹਿਗੁਰੂ, ਵਾਹਿਗਰੂ ਕਰ ਛੱਡਿਆ ਕਰ ।”
“ਝਗੜਾ ਦੋ ਮੁੰਡਿਆਂ ਵਿਚ ਸਟੋਰ ‘ਤੇ ਨਹੀਂ ਸੀ ਹੋਇਆ, ਕਿਤੇ ਬਾਹਰ ਕਈ ਮੁੰਡਿਆਂ ਵਿਚਕਾਰ ਹੋਇਆ ਸੀ ਤੇ ਓਥੇ ਗੋਲੀ ਵੀ ਚੱਲੀ ਸੀ । ਬੌਬੀ, ਮੈਂ ਜਾਣਦੀ ਹਾਂ ਕਿ ਤੂੰ ਕੋਈ ਬੱਚਾ ਨਹੀਂ ਪਰ ਜਿਹੜੇ ਪਾਸੇ ਤੂੰ ਤੁਰ ਰਿਹਾ ਏਂ, ਮੈਨੂੰ ਓਸ ਦਾ ਫਿਕਰ ਏ । ਦੋ ਸਾਲ ਤੂੰ ਜੇਲ੍ਹ ਵਿਚ ਲਾ ਕੇ ਆਇਆ ਤੇ ਦੋ ਵਾਰ ਘਰ ਦੀ ਤਲਾਸ਼ੀ ਹੋਈ, ਪੁਲੀਸ ਤੇਰੇ ਪਿੱਛੇ ਰਹਿੰਦੀ ਹੈ ਤੇ ਫੇਰ ਕਹਿੰਦਾ ਏਂ ‘ਮੈਂ ਕੋਈ ਗਲਤ ਕੰਮ ਨਹੀਂ ਕਰਦਾ ।’ ਬੌਬੀ, ਇਹ ਰਾਹ ਤੇਰਾ ਨਹੀਂ, ਆਪਣੇ ਪਿਛੋਕੜ ਨੂੰ ਸਦਾ ਯਾਦ ਰੱਖੀਦਾ ਏ । ਤੂੰ ਆਪਣੇ ਦਾਦੇ ਪੜਦਾਦੇ ਦੇ ਕੰਮਾਂ ਵੱਲ ਨਿਗਾਹ ਮਾਰ ਕੇ ਦੇਖ, ਕਿਤੇ ਤੇਰੇ ਕਰਕੇ ਉਹਨਾਂ ਦੇ ਨਾਮ ਨੂੰ ਲੀਕ ਤਾਂ ਨਹੀਂ ਲਗਦੀ!” ਮਾਂ ਨੇ ਅੱਖਾਂ ਵਿਚ ਹੰਝੂ ਭਰਦਿਆਂ ਕਿਹਾ ।
“ਮਾਮ, ਤੂੰ ਹੋਰ ਈ ਗੱਲਾਂ ਕਰਨ ਲੱਗ ਜਾਨੀ ਆਂ, ਪਤਾ ਨਾਈਂ ਕਿਸੇ ਕੋਲੋਂ ਕੀ ਕੀ ਗੱਲਾਂ ਸੁਣ ਕੇ ਆ ਜਾਂਦੀ ਆਂ । ਲੋਕ ਤਾਂ ਐਵੇਂ ਸੜਦੇ ਆ, ਤੂੰ ਕਿਸੇ ਦੀ ਕੋਈ ਗੱਲ ਨਾ ਸੁਣਿਆ ਕਰ ।”
“ਏਥੇ ਕਿਸੇ ਕੋਲ ਵਿਹਲ ਹੀ ਕਿੱਥੇ ਹੈ ਕਿਸੇ ਦੀਆਂ ਗੱਲਾਂ ਦੱਸਣ ਤੇ ਸੁਣਨ ਦੀ ਪਰ ਤੈਨੂੰ ਮੇਰੀ ਗੱਲ ਜਰੂਰ ਸੁਣਨੀ ਪੈਣੀ ਏ ।” ਮਾਂ ਨੇ ਉਸ ਦੀ ਕੰਡ ‘ਤੇ ਹੱਥ ਫੇਰਦਿਆਂ ਕਿਹਾ ।
“ਮਾਮ, ਮੈਂ ਤੇਰੀ ਗੱਲ ਕਦੇ ਮੋੜੀ ਵੀ ਆ? ਪਰ ਅੱਜ ਮੇਰੇ ਕੋਲ ਟਾਇਮ ਨਹੀਂ, ਤੇਰੇ ਨਾਲ ਕਿਤੇ ਫੇਰ ਗੱਲਾਂ ਕਰੂੰਗਾ ਤੇਰੇ ਸਾਰੇ ਡਾਊਟ ਦੂਰ ਕਰ ਦਿਊਂਗਾ ।” ਏਨੀ ਗੱਲ ਆਖ ਕੇ ਉਹ ਕੁਰਸੀ ਤੋਂ ਉਠਣ ਲੱਗਾ ਤਾਂ ਮਾਂ ਨੇ ਬਾਹੋਂ ਫੜ ਕੇ ਮੁੜ ਕੁਰਸੀ ਉਪਰ ਬਿਠਾ ਲਿਆ ਤੇ ਕਹਿਣ ਲੱਗੀ, “ਬੌਬੀ, ਸਾਡੇ ਵੱਡ ਵਡੇਰਿਆਂ ਨੇ ਏਥੇ ਬਦੇਸੰਾਂ ਵਿਚ ਆ ਕੇ ਕੁਰਬਾਨੀਆਂ ਕਰਕੇ ਆਪਣੀ ਥਾਂ ਬਣਾਈ ਸੀ, ਜਿਨ੍ਹਾਂ ਵਿਚ ਤੇਰੇ ਦਾਦੇ ਪੜਦਾਦੇ ਵੀ ਸਨ, ਏਸੇ ਕਰਕੇ ਅੱਜ ਅਸੀਂ ਏਥੇ ਸਿਰ ਉੱਚਾ ਕਰਕੇ ਤੁਰੇ ਫਿਰਦੇ ਹਾਂ ਪਰ ਤੇਰੀਆਂ ਸੋਆਂ ਮੈਨੂੰ ਚੰਗੀਆਂ ਨਹੀਂ ਆ ਰਹੀਆਂ, ਮੈਨੂੰ ਲਗਦਾ ਹੈ ਕਿ ਤੇਰੇ ਕਰਕੇ ਉਨ੍ਹਾਂ ਦੇ ਨਾਂ ਦਾਗੀ ਹੋ ਰਹੇ ਨੇ । ਜੇ ਤੂੰ ਆਪਣੇ ਦਾਦੇ ਪੜਦਾਦੇ ਦੀ ਕਹਾਣੀ ਸੁਣੇ ਤਾਂ ਤੈਨੂੰ ਪਤਾ ਲੱਗੇ ।”
“ਕਦੇ ਕਦੇ ਮਾਂ, ਕੀ ਗੱਲਾਂ ਲੈ ਕੇ ਬੈਠ ਜਾਨੀ ਏਂ! ਤੇਰੀਆਂ ਇਹ ਗੱਲਾਂ ਹੁਣ ਨਹੀਂ ਸੁਣ ਸਕਦਾ, ਕਿਤੇ ਫੇਰ ਸਹੀ ।”    ਉਹ ਦੋਬਾਰਾ ਉਠਣ ਲੱਗਾ ਤਾਂ ਮਾਂ ਨੇ ਖਿੱਚ ਕੇ ਮੁੜ ਬਿਠਾ ਲਿਆ ਤੇ ਅੱਖਾਂ ਵਿਚ ਗਲੇਡੂ ਭਰ ਕੇ ਕਹਿਣ ਲੱਗੀ, “ਤੈਨੂੰ ਮੇਰੀਆਂ ਗੱਲਾਂ ਸੁਣਨੀਆਂ ਹੀ ਪੈਣਗੀਆਂ । ਜਿਹੜੀਆਂ ਗੱਲਾਂ ਮੇਰੀ ਸੱਸ ਨੇ ਮੈਨੂੰ ਦੱਸੀਆਂ ਤੇ ਅਗਾਂਹ ਉਸ ਦੀ ਸੱਸ ਨੇ ਉਸ ਨੂੰ । ਉਹ ਸੱਸਾਂ, ਜਿਹੜੀਆਂ ਭਰ ਜਵਾਨੀ ਵਿਚ ਰੰਡੇਪੇ ਦਾ ਸੰਤਾਪ ਭੋਗਦੀਆਂ ਹੋਈਆਂ ਤਿਲ ਤਿਲ ਕਰਕੇ ਮੋਈਆਂ ਪਰ ਉਹ ਮਾਣ ਨਾਲ ਮੋਈਆਂ, ਆਪਣੇ ਪੁੱਤਾਂ ਤੇ ਪਤੀਆਂ ਦੇ ਕੰਮਾਂ ਕਰਕੇ ਉਨ੍ਹਾਂ ਦਾ ਸਿਰ ਉੱਚਾ ਰਿਹਾ ਸੀ, ਨੀਵਾਂ ਨਹੀਂ ਸੀ ਹੋਇਆ । ਤੇਰੀ ਦਾਦੀ ਤੇਰੀ ਜਿੰਦ ਦੀ ਖਾਤਰ ਆਪਣੀ ਜਾਨ ਦੇ ਗਈ । ਮੈਂ ਵੀ ਰੰਡੇਪੇ ਦਾ ਸੰਤਾਪ ਭੋਗ ਰਹੀ ਆਂ ਪਰ ਤੇਰੀਆਂ ਕਰਤੂਤਾਂ ਕਰਕੇ ਮੇਰਾ ਸਿਰ  ਸੰਰਮ ਨਾਲ ਨੀਵਾਂ ਹੋ ਰਿਹਾ ਹੈ ।” ਇਹ ਆਖ ਉਹ ਹਉਕੇ ਭਰ ਭਰ ਰੋਣ ਲੱਗੀ ।
“ਮਾਂ, ਮੈਂ ਤੈਨੂੰ ਫੇਰ ਆਖਦਾਂ ਕਿ ਮੈਂ ਏਹੋ ਜੇਹਾ ਕੋਈ ਕੰਮ ਨਹੀਂ ਕਰਦਾ ਜਿਸ ਕਰਕੇ ਤੇਰਾ ਸਿਰ ਨੀਵਾਂ ਹੋਵੇ, ਸਗੋਂ ਮੈਂ ਤਾਂ ਉਹ ਕੰਮ ਕਰਦਾਂ ਜਿਸ ਨਾਲ ਤੇਰਾ ਸਿਰ ਉੱਚਾ ਹੋਵੇ । ਤੂੰ ਦੇਖਦੀ ਜਾ ਮੌਮ, ਤੈਨੂੰ ਦੇਖ ਕੇ ਲੋਕ ਮਾਣ ਨਾਲ ਇਹ ਕਿਹਾ ਕਰਨਗੇ, ਅਹਿ ਜਾਂਦੀ ਆ ਬੌਬੀ ਦੀ ਮਾਂ ।”
“ਹਾਂ, ਲੋਕ ਮੇਰੇ ਵੱਲ ਉਂਗਲਾਂ ਕਰਕੇ ਕਿਹਾ ਕਰਨਗੇ, ਅਹਿ ਜਾਂਦੀ ਐ ਬੌਬੀ ਦੀ ਮਾਂ ਜਿਹੜਾ---।” ਉਹ ਵਾਕ ਨੂੰ ਅਧੂਰਾ ਛੱਡ ਧਾਹਾਂ ਮਾਰ ਰੋਣ ਲੱਗੀ ।
“ਮਾਂ, ਅੱਜ ਸਵੇਰੇ ਸਵੇਰੇ ਤੈਨੂੰ ਕੀ ਹੋ ਗਿਆ!” ਮਾਂ ਨੂੰ ਰੋਂਦਿਆਂ ਦੇਖ ਬੌਬੀ ਦਾ ਦਿਲ ਵੀ ਸ਼ਾਇਦ ਪੰਘਰ ਗਿਆ ਸੀ ਤੇ ਉਹ ਮਾਂ ਨੂੰ ਉਠਾ ਕੇ ਫੈਮਲੀਰੂਮ ਵਿਚ ਲੈ ਆਇਆ । ਉਸ ਨੂੰ ਚੈਸਟਰਫੀਲਡ ‘ਤੇ ਬਿਠਾ ਕੇ ਆਪ ਉਸ ਦੇ ਸਾਹਮਣੇ ਅਰਾਮ ਕੁਰਸੀ ਉਪਰ ਬੈਠਦਿਆਂ ਕਹਿਣ ਲੱਗਾ,“ਮਾਂ, ਤੂੰ ਅੱਜ ਠੀਕ ਨਹੀਂ ਏਂ, ਮੈਂ ਕਿਤੇ ਨਹੀਂ ਜਾਂਦਾ, ਤੇਰੇ ਵਾਸਤੇ ਘਰ ਹੀ ਰਹਾਂਗਾ, ਤੈਨੂੰ ਆਪ ਡਾਕਟਰ ਦੇ ਲੈ ਕੇ ਜਾਵਾਂਗਾ, ਹੋਰ ਦੱਸ ਹੁਣ ਤੂੰ ਕੀ ਕਹਿਣਾ ਆ?”
“ਮੈਂ ਹੋਰ ਕੁਝ ਨਹੀਂ ਕਹਿਣਾ ਬਸ ਆਪਣੇ ਵੱਡ ਵਡੇਰਿਆਂ ਦਾ ਧਿਆਨ ਰੱਖੀਂ ਕਿਤੇ ਉਨ੍ਹਾਂ ਦੀ ਪੱਗ ਨੂੰ ਦਾਗ ਨਾ ਲੱਗ ਜਾਵੇ ।” ਇਹ ਆਖ ਉਹ ਬੌਬੀ ਨੂੰ ਉਸ ਦੇ ਪੜਦਾਦੇ ਬਾਰੇ ਦੱਸਣ ਲੱਗੀ ।
                                              ********
 
 
ਖਟਣ ਗਏ ਸੀ
 
 ਵੀਹਵੀਂ ਸਦੀ ਦੇ ਚੜ੍ਹਨ ਤੋਂ ਪਹਿਲਾਂ ਹੀ ਪੰਜਾਬ ਮੰਦਵਾੜੇ ਦਾ ਸਿੰਕਾਰ ਹੋ ਚੁੱਕਿਆ ਸੀ । ਮੌਸਮਾਂ ਵਿਚ ਆਏ ਸੋਕੇ ਨੇ ਕਾਲੰ ਵਾਲੀ ਸਥਿਤੀ ਪੈਦਾ ਕਰ ਦਿੱਤੀ ਸੀ । ਉਂਝ ਤਾਂ ਸਾਰਾ ਪੰਜਾਬ ਹੀ ਕਾਲੰ ਪੀੜਤ ਸੀ ਪਰ ਮਾਲਵੇ ਦੇ ਇਲਾਕੇ ਵਿਚ ਤਾਂ ਲੋਕਾਂ ਨੂੰ ਆਪਣੀ ਭੁੱਖ ਮਿਟਾਉਣ ਲਈ ਤਾਂਦਲੇ ਅਤੇ ਭੱਖੜੇ ਦੇ ਬੀਜ ਖਾਣ ਲਈ ਮਜਬੂਰ ਹੋਣਾ ਪਿਆ ਸੀ । ਦੂਸਰੇ ਪਾਸੇ ਜੰਮੀਨਾਂ ਦਾ ਮਾਲੀਆ ਨਕਦੀ ਦੀ ਸੂਰਤ ਵਿਚ ਦੇਣ ਕਾਰਨ ਕਿਸਾਨ ਕਰਜਾਈ ਹੋ ਰਿਹਾ ਸੀ ਅਤੇ ਆਪਣੀਆਂ ਜੰਮੀਨਾਂ ਛੱਡ ਛੱਡ ਭੱਜ ਰਿਹਾ ਸੀ ਪਰ ਜੰਮੀਨ ਨੂੰ ਮੁਫਤ ਲੈਣ ਵਾਸਤੇ ਵੀ ਕੋਈ ਤਿਆਰ ਨਹੀਂ ਸੀ ਕਿਉਂਕਿ ਜੰਮੀਨ ਲੈਣ ਵਾਲਾ ਸੋਚਦਾ ਸੀ ਕਿ ਉਹ ਮਾਲੀਆ ਨਕਦੀ ਦੇ ਰੂਪ ਵਿਚ ਕਿਵੇਂ ਤਾਰੇਗਾ । ਪੰਜਾਬ ਸਿਰ ਆਈ ਇਸ ਸਾੜ੍ਹਸਤੀ ਨੂੰ ਟਾਲਣ ਲਈ ਬਹੁਤ ਸਾਰੇ ਨੌਜਵਾਨ ਅੰਗਰੇਜ ਸਰਕਾਰ ਦੀ ਫੌਜ ਵਿਚ ਭਰਤੀ ਹੋ ਕੇ ਅੰਗਰੇਜਾਂ ਦੀਆਂ ਕਾਲੋਨੀਆਂ ਵਿਚ ਵਾਧਾ ਕਰਨ ਖਾਤਰ, ਦੂਸਰੇ ਦੇਸਾਂ ਵਿਚ ਲੜਾਈਆਂ ਕਰਨ ਚਲੇ ਗਏ ਸਨ । ਕੁਝ ਨੌਜਵਾਨ ਰੋਜੰਗਾਰ ਦੀ ਭਾਲੰ ਵਿਚ ਚੀਨ, ਜਾਪਾਨ ਤੇ ਮਲਾਇਆ ਅਦਿ ਦੇਸਾਂ ਵੱਲ ਵੀ ਨਿਕਲ ਗਏ ਸਨ ।
     ਉਸ ਵੇਲੇ ਦੇ ਫੀਰੋਜ ਪੁਰ ਜਿੰਲੇ ਦੇ ਪਿੰਡ ਸਾਧਾਂ ਵਾਲੇ ਦੇ ਚਾਰ ਗਭਰੂ ਕਿਸਾਨਾਂ ਨੇ ਹਾਂਗ ਕਾਂਗ ਜਾਣ ਦੀ ਵਿਉਂਤ ਬਣਾਈ ਕਿਉਂਕਿ ਉਸ ਪਿੰਡੋਂ ਅਤੇ ਹੋਰ ਆਲੇ ਦੁਆਲੇ ਦੇ ਪਿੰਡਾਂ ਵਿਚੋਂ ਕੁਝ ਮੁੰਡੇ ਪਹਿਲਾਂ ਵੀ ਚੀਨ ਵੱਲ ਰੋਜੰੀ ਰੋਟੀ ਦੀ ਭਾਲੰ ਵਿਚ ਗਏ ਹੋਏ ਸਨ । ਵੀਹ ਕੁ ਸਾਲਾ ਨਵਾਂ ਵਿਆਹਿਆ ਇੰਦਰ ਸਿੰਘ ਵੀ ਆਪਣੇ ਭਰਾ ਦੀ ਹਲਾ ਸੰੇਰੀ ਸਦਕਾ ਉਹਨਾਂ ਨਾਲ ਜਾਣ ਲਈ ਤਿਆਰ ਹੋ ਗਿਆ । ਉਸ ਨੇ ਘਰ ਵਾਲੀ ਦੀਆਂ ਟੂੰਮਾਂ ਗਹਿਣੇ ਰੱਖ ਕੇ ਕਰਾਏ ਜੋਗੇ ਪੈਸੇ ਬਣਾਏ ਅਤੇ ਖੇਤੀ ਬਾੜੀ ਤੇ ਘਰ ਦੀਆਂ ਸਭ ਜਿਮੇਦਾਰੀਆਂ ਆਪਣੇ ਵੱਡੇ ਭਰਾ ਮਿੰਦ੍ਹਰ ਸਿੰਘ ਨੂੰ ਸੌਂਪ ਕੇ ਆਪਣੇ ਸਾਥੀਆਂ ਨਾਲ ਲੁਧਿਆਣੇ ਤੋਂ ਰੇਲ ਗੱਡੀ ਰਾਹੀਂ ਕਲਕੱਤੇ ਜਾ ਪਹੁੰਚਿਆ ਅਤੇ ਉੱਥੋਂ ਸਮੁੰਦਰੀ ਜਹਾਜੰ ‘ਤੇ ਬੈਠ ਹਾਂਗ ਕਾਂਗ ਦੀ ਧਰਤੀ ਉੱਤੇ ਜਾ ਉਤਰਿਆ । 
     ਇੰਦਰ ਸਿੰਘ ਨੇ ਹਾਂਗ ਕਾਂਗ ਵਿਚ ਤਿੰਨ ਕੁ ਸਾਲ ਜਾਗੇ ਦਾ ਕੰਮ ਕੀਤਾ, ਜਾਗੇ ਦੀ ਨੌਕਰੀ ਵਿਚੋਂ ਜਿੰਨੀਂ ਕੁ ਰਕਮ ਮਿਲੀ ਉਸ ਵਿਚੋਂ ਬਹੁਤੀ ਉਸ ਨੇ ਘਰ ਘੱਲ ਦਿੱਤੀ ਜਿਸ ਨਾਲ ਗਹਿਣੇ ਰੱਖੀਆਂ ਟੂਮਾਂ ਛਡਵਾ ਲਈਆਂ ਗਈਆਂ । ਘਰ ਦਾ ਤੋਰਾ ਵੀ ਚੰਗਾ ਤੁਰ ਪਿਆ । ਉਹ ਹੌਸਲੇ ਵਿਚ ਹੋ ਕੇ ਹੋਰ ਪੈਸੇ ਜੋੜਨ ਲੱਗਾ । ਇਨ੍ਹਾਂ ਦਿਨਾਂ ਵਿਚ ਹੀ ਇੰਦਰ ਸਿੰਘ ਹੁਰਾਂ ਦਾ ਇਕ ਸਾਥੀ ਕਿਸੇ ਦੇ ਸਾਥ ਨਾਲ ਅਮਰੀਕਾ ਵੱਲ ਨੂੰ ਨਿਕਲ ਗਿਆ । 
      ਕੈਨੇਡਾ ਦੀ ਇਕ ਕੰਪਨੀ ਸੀ। ਪੀ। ਆਰ। ਨੇ ਵਿਕਟੋਰੀਆ ਤੋਂ ਹਾਂਗ ਕਾਂਗ ਲਈ ਸਮੁੰਦਰੀ ਜਹਾਜੰ ਚਲਾਇਆ ਹੋਇਆ ਸੀ । ਉਸ ਕੰਪਨੀ ਦੇ ਏਜੰਟ ਕਮਿਸੰਨ ਦੇ ਲਾਲਚ ਵਿਚ ਏਸੰੀਅਨ ਮਜੰਦੂਰਾਂ ਨੂੰ ਕੈਨੇਡਾ ਵਿਚ ਜਾ ਕੇ ਵਸਣ ਲਈ ਪ੍ਰੇਰਦੇ । ਉੱਥੇ ਮਿਲਦੀ ਵੱਧ ਮਜੰਦੂਰੀ ਤੇ ਹੋਰ ਸੁੱਖ ਸਹੂਲਤਾਂ ਦੇ ਸਬਜੰ ਬਾਗ ਦਿਖਾਉਂਦੇ । ਵੱਧ ਮਜੰਦੂਰੀ ਦੇ ਲਾਲਚ ਵਿਚ ਇੰਦਰ ਸਿੰਘ ਹੁਰਾਂ ਵੀ ਕੈਨੇਡਾ ਵੱਲ ਨਿਕਲ ਜਾਣ ਦੀ ਸਕੀਮ ਬਣਾ ਲਈ । ਕਰਮ ਸਿੰਘ ਤੇ ਵਰਿਆਮ ਸਿੰਘ ਨਾਲ ਇੰਦਰ ਸਿੰਘ ਸੀ।ਪੀ।ਆਰ। ਦੇ ਸਮੁੰਦਰੀ ਜਹਾਜੰ ਰਾਹੀਂ ਮਈ 1905 ਵਿਚ ਵਿਕਟੋਰੀਆ ਦੀ ਬੰਦਰਗਾਹ ਤੇ ਪਹੁੰਚ ਗਏ । ਜਹਾਜੰ ਵਿਚ ਹੀ ਉਹਨਾਂ ਦੀ ਡਾਕਟਰੀ ਹੋ ਗਈ, ਇੰਦਰ ਸਿੰਘ ਤੇ ਕਰਮ ਸਿੰਘ ਤਾਂ ਡਾਕਟਰੀ ਵਿਚੋਂ ਪਾਸ ਹੋ ਗਏ ਪਰ ਵਰਿਆਮ ਸਿੰਘ ਅੱਖਾਂ ਵਿਚ ਕੁਕਰੇ ਹੋਣ ਕਾਰਨ ਡਾਕਟਰੀ ਵਿਚੋਂ ਫੇਲ੍ਹ ਹੋ ਗਿਆ । ਉਹ ਦੋਵੇਂ ਜਕੋ ਤੱਕੀ ਵਿਚ ਸਨ ਕਿ ਵਰਿਆਮ ਸਿੰਘ ਨੂੰ ਛੱਡ ਕੇ ਬੰਦਰਗਾਹ ਤੋਂ ਬਾਹਰ ਨਿਕਲਿਆ ਜਾਵੇ ਜਾਂ ਉਸ ਦੇ ਡਾਕਟਰੀ ਵਿਚੋਂ ਪਾਸ ਹੋਣ ਤੱਕ ਇੱਥੇ ਹੀ ਕਿਤੇ ਠਹਿਰਿਆ ਜਾਵੇ । ਉਹ ਅਜੇ ਸਲਾਹਾਂ ਕਰ ਹੀ ਰਹੇ ਸਨ ਕਿ ਇਕ ਸਿੱਖ, ਜਿਸ ਨੇ ਆਪਣੀ ਦਾਹੜੀ ਪੁੱਠੀ ਚੜ੍ਹਾਈ ਹੋਈ ਸੀ, ਉਹਨਾਂ ਕੋਲ ਆ ਕੇ ਕਹਿਣ ਲੱਗਾ,“ਮੇਰਾ ਨਾਮ ਜਗਤ ਸਿੰਘ ਹੈ ਤੇ ਇਹ ਮੇਰੇ ਨਾਲ ਮੇਰਾ ਦੋਸਤ ਮਿ। ਮੈਕਨਾਨਨ ਹੈ, ਇਹ ਰੇਲਵੇ ਸਪਰਵਾਈਜੰਰ ਹੈ । ਮੈਂ ਇਸ ਦੀ ਸਫਾਰਸੰ ਨਾਲ ਤੁਹਾਨੂੰ ਰੇਲਵੇ ਟਰੈਕ ‘ਤੇ ਨੌਕਰੀ ਦਿਵਾ ਸਕਦਾ ਹਾਂ । ਤੁਹਾਡੇ ਰਹਿਣ ਦਾ ਪ੍ਰਬੰਧ ਵੀ ਹੋ ਜਾਏਗਾ ।”
 “ਸਾਡਾ ਇਕ ਸਾਥੀ ਡਾਕਟਰੀ ਵਿਚੋਂ ਫੇਲ੍ਹ ਹੋ ਗਿਐ, ਅਸੀਂ ਓਸ ਨੂੰ ਛੱਡ ਕੇ ਕਿਵੇਂ ਜਾਈਏ?” ਕਰਮ ਸਿੰਘ ਨੇ ਕਿਹਾ ।
“ਤੁਸੀਂ ਉਸ ਦੀ ਫਿਕਰ ਨਾ ਕਰੋ, ਉਸ ਦੀਆਂ ਅੱਖਾਂ ਵਿਚ ਕੁਕਰੇ ਹੀ ਹੋਣਗੇ, ਦੋ ਚਾਰ ਦਿਨ ਦਵਾਈ ਪਾਇਆਂ ਠੀਕ ਹੋ ਜਾਣਗੇ । ਮਿ: ਮੈਕਨਾਨਨ ਉਸ ਨੂੰ ਵੀ ਆਪਣੀ ਜੰਮਾਨਤ ‘ਤੇ ਬਾਹਰ ਲੈ ਆਏਗਾ । ਤੁਸੀਂ ਹੁਣੇ ਮੇਰੇ ਨਾਲ ਚੱਲ ਸਕਦੇ ਹੋ, ਤੁਹਾਨੂੰ ਕੰਮ ਵਾਲੀ ਥਾਂ ਉਪਰ ਲੈ ਜਾਣ ਦਾ ਪ੍ਰਬੰਧ ਵੀ ਮੈਂ ਹੁਣੇ ਕਰ ਦਿਆਂਗਾ ।” ਜਗਤ ਸਿੰਘ ਨੇ ਭਰੋਸਾ ਦਵਾਇਆ ।
“ਏਥੇ ਸਾਡੇ ਕਈ ਬੰਦੇ ਲਕੜ ਮਿੱਲਾਂ ਵਿਚ ਕੰਮ ਕਰਦੇ ਨੇ, ਅਹਿ ਪਰਤਾਪ ਸਿੰਘ ਦਾ ਪਤਾ ਸਾਡੇ ਕੋਲ ਐ, ਅਸੀਂ ਪਹਿਲਾਂ ਓਥੇ ਜਾਣਾ ਚਾਹੁੰਦੇ ਹਾਂ ।” ਇੰਦਰ ਸਿੰਘ ਨੇ ਜਗਤ ਸਿੰਘ ਨੂੰ ਅਡਰੈਸ ਵਾਲਾ ਕਾਗਜੰ ਦਿਖਾਉਂਦਿਆਂ ਕਿਹਾ ।
“ਓਥੇ ਜਾਣਾ ਜਾਂ ਨਾ ਜਾਣਾ ਤੁਹਾਡੀ ਮਰਜੀ ਹੈ ਪਰ ਲਕੜੀ ਦਾ ਕੰਮ ਬਹੁਤ ਔਖਾ ਤੇ ਭਾਰਾ ਹੈ, ਮਜੰਦੂਰੀ ਵੀ ਬਹੁਤ ਘਟ ਹੈ, ਦਿਹਾੜੀ ਇਕ ਜਾਂ ਸਵਾ ਡਾਲਰ ਤੋਂ ਵੱਧ ਨਹੀਂ ਮਿਲਦੀ । ਮੈਂ ਆਪ ਰੇਲਵੇ ਵਿਚ ਕੰਮ ਕਰਦਾ ਹਾਂ, ਉੱਥੇ ਪੌਣੇ ਦੋ ਡਾਲਰ ਦਿਹਾੜੀ ਦੇ ਹਿਸਾਬ ਨਾਲ ਤਨਖਾਹ ਦੇਣਗੇ । ਮਿ: ਮੈਕਨਾਨਨ ਬਹੁਤ ਗੁੱਡ ਆਦਮੀ ਹੈ, ਏਸ ਦੇ ਕੋਲ ਕੰਮ ਕਰਦਿਆਂ ਕੋਈ ਤਕਲੀਫ ਨਹੀਂ ਹੋਵੇਗੀ, ਫੇਰ ਏਸ ਨੇ ਤੁਹਾਡੇ ਬੰਦੇ ਨੂੰ ਵੀ ਆਪਣੀ ਸੰਾਹਦੀ ਭਰ ਕੇ ਲੈ ਆਉਣਾ ਹੈ ਨਹੀਂ ਤੇ ਪਤਾ ਨਹੀਂ ਕਿੰਨਾ ਚਿਰ ਉਹ ਡਾਕਟਰੀ ਵਿਚੋਂ ਹੀ ਪਾਸ ਨਾ ਹੋਵੇ । ਮੈਂ ਕੋਈ ਥੋਡਾ ਦੋਖੀ ਨਹੀਂ, ਥੋਡੇ ਭਲੇ ਦੀ ਹੀ ਗੱਲ ਕਰਦਾਂ ।” ਜਗਤ ਸਿੰਘ ਨੇ ਵੱਧ ਮਜੰਦੂਰੀ ਦਿਵਾਉਣ ਦੇ ਲਾਲਚ ਨਾਲ ਵਰਿਆਮ ਸਿੰਘ ਨੂੰ ਡਾਕਟਰੀ ਵਿਚੋਂ ਪਾਸ ਕਰਵਾ ਕੇ ਬਾਹਰ ਲੈ ਆਉਣ ਦਾ ਲਾਰਾ ਵੀ ਲਾਇਆ ।
     ਇੰਦਰ ਸਿੰਘ ਨੂੰ ਪਤਾ ਸੀ ਕਿ ਲਕੜ ਮਿੱਲਾਂ ਵਿਚ ਸਵਾ ਡੇਢ ਡਾਲਰ ਤੋਂ ਵੱਧ ਮਜੰਦੂਰੀ ਨਹੀਂ ਦਿੰਦੇ । ਉਹ ਬਹੁਤੇ ਪੈਸੇ ਮਿਲਣ ਦੀ ਆਸ ‘ਤੇ ਜਗਤ ਸਿੰਘ ਨਾਲ ਅਗਨ ਬੋਟ ਵਿਚ ਬੈਠ ਕੇ ਵੈਨਕੂਵਰ ਆ ਗਏ ਅਤੇ ਉੱਥੋਂ ਸਿੱਧੇ ਰੇਲਵੇ ਟਰੈਕ ਉਪਰ ਪਹੁੰਚਾ ਦਿੱਤੇ ਗਏ ।
     ਰੇਲਵੇ ਟਰੈਕ ਉਪਰ ਚੀਨੀ, ਜਾਪਾਨੀ ਅਤੇ ਹੋਰ ਯੋਰਪੀਅਨ ਲੋਕ ਕੰਮ ਕਰਦੇ ਸਨ ਪਰ ਭਾਰਤੀ ਟਾਵੇਂ ਟਾਵੇਂ ਹੀ ਸਨ ਜਿਹੜੇ ਪੰਦਰਾਂ ਵੀਹ ਭਾਰਤੀ ਸਨ ਉਹ ਸਾਰੇ ਪੰਜਾਬੀ ਸਿੱਖ ਹੀ ਸਨ । ਉਥੇ ਫਰੇਜੰਰ ਦਰਿਆ ਦੇ ਕਿਨਾਰੇ, ਉੱਚੀਆਂ ਪਹਾੜੀਆਂ ਦੇ ਪੈਰਾਂ ਵਿਚ ਤੰਬੂਆਂ ਦੇ ਕੈਂਪ ਲੱਗੇ ਹੋਏ ਸਨ । ਅੱਡ ਅੱਡ ਦੇਸਾਂ ਦੇ ਲੋਕ ਵੱਖ ਵੱਖ ਤੰਬੂਆਂ ਵਿਚ ਰਹਿੰਦੇ ਸਨ ਜਿਵੇਂ ਹਰ ਇਕ ਦੇਸੰ ਦੇ ਵੱਖਰੋ ਵੱਖਰੇ ਮੁਹੱਲੇ ਹੋਣ । ਇਹਨਾਂ ਨੂੰ ਵੀ ਪੰਜਾਬੀ ਮੁਹੱਲੇ ਵਿਚ ਇਕ ਤੰਬੂ ਮਿਲ ਗਿਆ । ਏਥੇ ਵੀ ਇੰਦਰ ਸਿੰਘ ਮੌਸਮਾਂ ਦੀ ਪਰਵਾਹ ਕੀਤੇ ਬਿਨਾਂ ਦਿਲ ਲਾ ਕੇ ਕੰਮ ਕਰਦਾ ਰਹਿੰਦਾ ਪਰ ਜਦੋਂ ਕਦੀ ਪਿੰਡੋਂ ਚਿੱਠੀ ਆ ਜਾਂਦੀ ਤਾਂ ਉਸ ਨੂੰ ਘਰ ਦੀ ਯਾਦ ਬਹੁਤ ਸਤਾਉਂਦੀ, ਤ੍ਰਿਕਾਲਾਂ ਨੂੰ ਕੰਮਾਂ ਤੋਂ ਵਿਹਲੇ ਹੋ ਕੇ ਹੋਰ ਪੰਜਾਬੀ ਕਾਮੇ ਤਾਂ ਮਨਪਰਚਾਵਾ ਕਰਦੇ ਪਰ ਇੰਦਰ ਸਿੰਘ ਤੰਬੂ ਦੇ ਅੰਦਰ ਪਿਆ ਘਰ ਵਾਲੀ ਦੇ ਸੁਪਨਿਆਂ ਵਿਚ ਗੁਆਚਿਆ ਰਹਿੰਦਾ । ਉਸ ਨੇ ਆਪਣੀ ਘਰ ਵਾਲੀ ਹਰ ਕੌਰ ਨਾਲ ਅਜੇ ਇਕ ਸਾਲ ਵੀ ਪੂਰਾ ਹੱਸ ਖੇਡ ਕੇ ਨਹੀਂ ਸੀ ਲੰਘਾਇਆ ਕਿ ਉਸ ਨੂੰ ਹਾਂਗ ਕਾਂਗ ਆਉਣਾ ਪੈ ਗਿਆ ਸੀ । ਹਾਂਗ ਕਾਂਗ ਆ ਕੇ ਉਸ ਸੋਚਿਆ ਸੀ ਚਾਰ ਪੰਜ ਸਾਲ ਉਹ ਦੱਬ ਕੇ ਮਿਹਨਤ ਕਰੇਗਾ ਤੇ ਫੇਰ ਪਿੰਡ ਜਾ ਕੇ ਭਰਾ ਨਾਲ ਦੋ ਹਲੰ ਦੀ ਵਾਹੀ ਕਰਨ ਲੱਗ ਪਵੇਗਾ ਪਰ ਲਾਲਚ ਨੇ ਉਸ ਨੂੰ ਸੱਤ ਸਮੁੰਦਰੋਂ ਪਾਰ ਲਿਆ ਬਿਠਾਇਆ ਸੀ, ਜਿੱਥੋਂ ਛੇਤੀ ਜਾਣਾ ਹੁਣ ਉਸ ਦੇ ਵੱਸ ਵਿਚ ਨਹੀਂ ਰਿਹਾ ਸੀ । ਉਹ ਸੋਚਦਾ ਕਿ ਹੁਣ ਤਾਂ ਉਸ ਦਾ ਮੁੰਡਾ ਵੀ ਚਾਰ ਪੰਜ ਸਾਲ ਦਾ ਹੋ ਗਿਆ ਹੋਵੇਗਾ ਜਿਹੜਾ ਕਿ ਉਸ ਦੇ ਪਿੰਡ ਛੱਡਣ ਤੋਂ ਚਾਰ ਮਹੀਨੇ ਮਗਰੋਂ ਜੰਮਿਆ ਸੀ । ਇੰਦਰ ਸਿੰਘ ਨੂੰ ਤੰਬੂ ਵਿਚ ਉਦਾਸ ਪਿਆਂ ਦੇਖ ਕੇ ਇਕ ਦਿਨ ਕਰਮ ਸਿੰਘ ਕਹਿਣ ਲੱਗਾ,“ਬਾਹਰ ਨਿਕਲ ਕੇ ਦੂਜੇ ਸਾਥੀਆਂ ਬੇਲੀਆਂ ਨਾਲ ਹੱਸਿਆ ਖੇਡਿਆ ਕਰ, ਏਥੇ ਤੰਬੂ ਅੰਦਰ ਮਜੌਰਾਂ ਦੀ ਮਾਂ ਆਂਗੂੰ ਗੁੱਛੀ ਮੁੱਛੀ ਜਿਹਾ ਹੋਇਆ ਪਿਆ ਰਹਿਨੈ । ਐਂ ਉਦਾਸ ਹੋਇਆਂ ਟੱਬਰ ਕੋਲ ਤਾਂ ਜਾ ਨਹੀਂ ਹੋਣਾ ਤੇ ਨਾ ਹੀ ਤੇਰੀ ਚੂੜੇ ਵਾਲੀ ਨੇ ਏਥੇ ਆ ਸਕਣੈ । ਤੂੰ ਖੁਸੰ ਰਿਹਾ ਕਰ ਤੇ ਬਾਹਰ ਅੰਦਰ ਆਇਆ ਜਾਇਆ ਕਰ ।”
“ਕਰਮ ਸਿਆਂ, ਤੂੰ ਏਂ ਛੜਾ ਛਾਂਟ, ਤਾਂ ਆਉਂਦੀਆਂ ਤੈਨੂੰ ਗੱਲਾਂ, ਜੇ ਤੇਰੀ ਚੂੜੇ ਵਾਲੀ ਵੀ ਪਿੱਛੇ ਤੇਰੀ ਉਡੀਕ ਕਰਦੀ ਹੁੰਦੀ ਤੇ ਉਹਦੇ ਕੁੱਛੜ ਕੋਈ ਨਿਕਾ ਜਿਹਾ ਬਲੂਰ ਹੁੰਦਾ ਤਾਂ ਤੂੰ ਇਹ ਗੱਲਾਂ ਨਹੀਂ ਸੀ ਕਰਨੀਆਂ ।” ਇੰਦਰ ਸਿੰਘ ਨੇ ਭਰੇ ਮਨ ਨਾਲ ਆਖਿਆ ।
“ਆਪਾਂ ਏਹੋ ਜੇਹੇ ਖਲਜਗਣ ਵਿਚ ਪੈਣਾ ਈ ਨਈਂ, ‘ਢੱਗੀ ਨਾ ਵੱਛੀ ਨੀਂਦ ਆਵੇ ਅੱਛੀ’।” ਕਰਮ ਸਿੰਘ ਨੇ ਹੱਸ ਕੇ ਕਹਿ ਦਿੱਤਾ ।
      ਇਸ ਤਰਾਂ ਦੀਆਂ ਉਦਾਸੀਆਂ ਤੇ ਖੁਸੰੀਆਂ ਗੰਮੀਆਂ ਵਿਚ ਦਿਨ ਲੰਘ ਰਹੇ ਸਨ ਕਿ ਉਹਨਾਂ ਨੂੰ ਰੇਲਵੇ ਟਰੈਕ ਉਪਰ ਕੰਮ ਕਰਦਿਆਂ ਨੂੰ ਇਕ ਸਾਲ ਤੋਂ ਉੱਤੇ ਬੀਤ ਗਿਆ । ਕੁਝ ਪੰਜਾਬੀ ਕਾਮਿਆਂ ਨੇ ਆਪਣੇ ਸਾਕ ਸਬੰਧੀਆਂ ਨੂੰ ਮੰਗਵਾਉਣ ਲਈ ਚਿੱਠੀਆਂ ਭਰ ਦਿੱਤੀਆਂ । ਉਹਨਾਂ ਦੀ ਦੇਖਾ ਦੇਖੀ ਇੰਦਰ ਸਿੰਘ ਨੇ ਵੀ ਆਪਣੇ ਭਣੋਈਏ ਮੰਗਲ ਸਿੰਘ ਨੂੰ, ਜਿਹੜਾ ਉਸ ਦੇ ਹਾਣਦਾ ਹੀ ਸੀ, ਚਿੱਠੀ ਭੇਜ ਕੇ ਆਪਣੇ ਕੋਲ ਸੱਦ ਲਿਆ । ਜੂਨ 1907 ਵਿਚ ਮੰਗਲ ਸਿੰਘ ਵੀ ਕੈਨੇਡਾ ਆਪਣੇ ਸਾਲੇ ਇੰਦਰ ਸਿੰਘ ਕੋਲ ਪਹੁੰਚ ਗਿਆ ।
     ਮੰਗਲ ਸਿੰਘ ਦੇ ਆ ਜਾਣ ਨਾਲ ਇੰਦਰ ਸਿੰਘ ਬਹੁਤ ਹੌਸਲੇ ਵਿਚ ਹੋ ਗਿਆ । ਵਰਿਆਮ ਸਿੰਘ ਤਾਂ ਬਹੁਤਾ ਚਿਰ ਉਹਨਾਂ ਕੋਲ ਰਿਹਾ ਹੀ ਨਹੀਂ ਸੀ, ਉਹ ਥੋੜੇ ਚਿਰ ਮਗਰੋਂ ਹੀ ਉੱਥੋਂ ਕਿਤੇ ਹੋਰ ਆਪਣੇ ਕਿਸੇ ਰਿਸੰਤੇਦਾਰ ਕੋਲ ਜਾ ਕੇ ਕਿਸੇ ਲੰਬਰ ਮਿੱਲ ਵਿਚ ਕੰਮ ਕਰਨ ਲੱਗ ਪਿਆ ਸੀ । ਉਸ ਦਾ ਗਰਾਈਂ ਕਰਮ ਸਿੰਘ ਭਾਵੇਂ ਉਸ ਨਾਲ ਹੀ ਰਹਿੰਦਾ ਸੀ ਤੇ ਕੰਮ ਵੀ ਉਸ ਦੇ ਨਾਲ ਹੀ ਕਰਦਾ ਸੀ ਪਰ ਉਸ ਨੂੰ ਕਿਸੇ ਚੜ੍ਹੀ ਲੱਥੀ ਦੀ ਕੋਈ ਪਰਵਾਹ ਹੀ ਨਹੀਂ ਸੀ । ਜੇ ਕੋਈ ਨਸਲਵਾਦੀ ਗੋਰਾ ਉਸ ਨੂੰ ਗਾਲ੍ਹ ਵੀ ਕੱਢ ਜਾਂਦਾ ਤਾਂ ਉਹ ਹੱਸ ਕੇ ਅਗਾਂਹ ਲੰਘ ਜਾਂਦਾ ਪਰ ਇੰਦਰ ਸਿੰਘ ਕਈ ਕਈ ਦਿਨ ਕੁੜ੍ਹਦਾ ਰਹਿੰਦਾ ਤੇ ਵਿੱਚੇ ਵਿਚ ਵਿਹੁ ਘੋਲਦਾ ਰਹਿੰਦਾ । ਜੇ ਕਦੀ ਕਦਾਈਂ ਸੁਪਰਵਾਈਜੰਰ ਵੱਲੋਂ ਝਿੜਕ ਝੰਬ ਹੋ ਜਾਂਦੀ ਤਾਂ ਵੀ ਉਸ ਦੀ ਰਾਤਾਂ ਦੀ ਨੀਂਦ ਉਡ ਜਾਂਦੀ ਪਰ ਕਰਮ ਸਿੰਘ ਉਸ ਕੋਲ ਸੁੱਤਾ ਘੁਰਾੜੇ ਮਾਰਦਾ ਰਹਿੰਦਾ । ਕਰਮ ਸਿੰਘ ਦੇ ਨਾਲ ਹੋਣ ਤੇ ਵੀ ਉਹ ਆਪਣੇ ਆਪ ਨੂੰ ਇਕੱਲਾ ਇਕੱਲਾ ਮਹਿਸੂਸ ਕਰਦਾ ।
      ਮੰਗਲ ਸਿੰਘ ਨੂੰ ਇੱਥੇ ਆਇਆਂ ਦਸ ਕੁ ਦਿਨ ਹੋਏ ਹੋਣਗੇ ਜਦੋਂ ਇਕ ਦਿਨ ਰੋਟੀ ਖਾ ਕੇ ਉਹ ਤਿੰਨੇ ਤੰਬੂ ਅੰਦਰ ਪਏ ਗੱਲਾਂ ਕਰ ਰਹੇ ਸਨ । ਇੰਦਰ ਸਿੰਘ ਕਹਿਣ ਲੱਗਾ, “ਭਾਈਆ, ਤੂੰ ਏਥੇ ਆ ਗਿਆ ਤਾਂ ਬਾਲੰ੍ਹਾ ਈ ਚੰਗਾ ਹੋ ਗਿਆ । ਮੇਰਾ ਤਾਂ ਏਥੇ ਜਵਾਂ ਈ ਦਿਲ ਨਈਂ ਸੀ ਲਗਦਾ । ਜੇ ਤੂੰ ਏਥੇ ਨਾ ਆਉਂਦਾ ਤਾਂ ਮੈਂ ਵੀ ਸਮੇਂ ਸਵੇਰ ਨੂੰ ਮੁੜਨ ਦੀ ਸੋਚ ਰਿਹਾ ਸੀ । ਏਥੇ ਪੈਸਾ ਤਾਂ ਬਥੇਰਾ ਹੈਗਾ ਪਰ ਰਹਿਣ ਦੀ ਜੂਨ ਕੋਈ ਨ੍ਹੀਂ ।”
“ਕਿਉਂ ਜੂਨ ਨੂੰ ਕੀ ਦਗਾੜਾ ਵੱਜਿਐ? ਵਧੀਆ ਖਾਂਦੇ ਆਂ, ਰਹਿਣ ਨੂੰ ਅਗਲਿਆਂ ਨੇ ਵਧੀਆ ਥਾਂ ਦਿੱਤੀ ਐ । ਕਹੀ ਚਲਾਉਣ ਦਾ ਕੰਮ ਓਥੇ ਕਰਦੇ ਸੀ ਤੇ ਕਹੀਆਂ ਗੈਂਤੀਆਂ ਏਥੇ ਚਲਾਉਂਦੇ ਆਂ । ਓਥੇ ਭੁੱਖੇ ਮਰਦੇ ਸੀ ਤੇ ਏਥੇ ਢਿੱਡ ਭਰਕੇ ਖਾਂਦੇ ਵੀ ਆਂ ਤੇ ਪੈਸੇ ਵੀ ਪਿੱਛੇ ਨੂੰ ਘੱਲੀ ਜਾਂਦੇ ਆਂ । ਮੌਜਾਂ ਪਏ ਲੁਟਦੇ ਆਂ ।” ਮੰਗਲ ਸਿੰਘ ਦੇ ਹੁੰਗਾਰਾ ਭਰਨ ਤੋਂ ਪਹਿਲਾਂ ਹੀ ਕਰਮ ਸਿੰਘ ਬੋਲ ਪਿਆ ।
“ਓਏ, ਇਹ ਗੱਲ ਨਈਂ ਕਰਮ ਸਿਆਂ, ਆਹ ਗੋਰੇ ਮਜੰਦੂਰ ਈ ਨੀ ਮਾਣ, ਏਹੀ ਆਪਣੇ ‘ਤੇ ਬਹੁਤੀ ਖੰਾਰ ਖਾਂਦੇ ਐ ਤੇ ‘ਕੱਲੇ ਦੁਕੱਲੇ ਨੂੰ ਦੇਖ ਕੇ ਗਾਲ੍ਹਾਂ ਕਢਦੇ ਐ । ਕਦੇ ਕਦਾਈਂ ਧੌਲ਼ ਧੱਫਾ ਵੀ ਕਰ ਜਾਂਦੇ ਐ । ਤੈਨੂੰ ਆਵਦੀਆਂ ਭੁੱਲ ਗੀਆਂ ਜਦੋਂ ਤੇਰੇ ਕੋਲੋਂ ਦੀ ਲੰਘਦੇ ਗੋਰੇ ਨੇ ਤੈਨੂੰ ਠੁੱਡਾ ਮਾਰਿਆ ਸੀ ਤੇ ਗਾਲ੍ਹ ਕਢ ਕੇ ਭੱਜ ਗਿਆ ਸੀ । ਉਸ ਦਿਨ ਨੂੰ ਆਪਾਂ ਕਿਵੇਂ ਭੁੱਲ ਸਕਦੇ ਆਂ, ਜਦੋਂ ਸੰਹਿਰੋਂ ਸੌਦਾ ਪੱਤਾ ਲੈਕੇ ਮੁੜੇ ਆਉਂਦਿਆਂ ਦੇ ਮਗਰ ਅੱਠ ਦਸ ਗੋਰੇ ਸੰੋਕਰਿਆਂ ਦੀ ਢਾਣੀ ਲੱਗ ਤੁਰੀ ਸੀ । ਮੰਗਲ ਸਿਆਂ, ਉਹ ਸੰੋਕਰੇ ਜਿਹੇ ਕੁਝ ਬੋਲਦੇ ਹੋਏ ਸਾਡੇ ਮਗਰ ਮਗਰ ਤੁਰੇ ਆਉਣ, ਪਤਾ ਨਹੀਂ ਗਾਲ੍ਹਾਂ ਹੀ ਕਢਦੇ ਹੋਣਗੇ, ਸਾਨੂੰ ਕਿਹੜਾ ਕੋਈ ਸਮਝ ਆਉਂਦੀ ਸੀ । ਅਸੀਂ ਬਿਨਾਂ ਕੋਈ ਗੱਲ ਕੀਤਿਆਂ ਛੇਤੀ ਛੇਤੀ ਅਗਾਂਹ ਤੁਰੇ ਆਏ ਤਾਂ ਜੋ ਇਹਨਾਂ ਕੋਲੋਂ ਬਚ ਕੇ ਕੈਂਪ ਵਿਚ ਪਹੁੰਚ ਸਕੀਏ ਪਰ ਛੇਤੀ ਹੀ ਦੋ ਮੁੰਡਿਆਂ ਨੇ ਅੱਗੇ ਹੋ ਕੇ ਪਹਿਲਾਂ ਕਰਮ ਸਿੰਘ ਨੂੰ ਧੱਕਾ ਦੇ ਕੇ ਥੱਲੇ ਸੁਟ ਲਿਆ ਤੇ ਫੇਰ ਦੂਜੇ ਮੁੰਡੇ ਮੈਨੂੰ ਫੜ ਕੇ ਕੁਟਣ ਲੱਗ ਪਏ । ਅਸੀਂ ਮੁਕਾਬਲਾ ਕਰਨ ਦੀ ਕੋਸੰਸੰ ਤਾਂ ਕੀਤੀ ਪਰ ਸਾਡੀ ਕੋਈ ਪੇਸੰ ਨਾ ਗਈ । ਸਾਥੋਂ ਕੁਝ ਦੂਰੀ ਤੇ ਚੀਨੇ ਕਾਮਿਆਂ ਦੀ ਇਕ ਟੋਲੀ ਆਉਂਦੀ ਦਿਸੀ ਤਾਂ ਉਹਨਾਂ ਨੂੰ ਦੇਖ ਕੇ ਉਹ ਭੱਜ ਗਏ । ਕੈਂਪ ‘ਚ ਆ ਕੇ ਅਸੀਂ ਜਗਤ ਸਿੰਘ ਨਾਲ ਗੱਲ ਕੀਤੀ ਤਾਂ ਉਹ ਕਹਿੰਦਾ,‘ਤੁਸੀਂ ‘ਕੱਲੇ ‘ਕਹਿਰੇ ਬਾਹਰ ਜਾਂਦੇ ਹੀ ਕਿਉਂ ਹੋ? ’ਕੱਠੇ ਹੋ ਕੇ ਬਾਹਰ ਨਿਕਲਿਆ ਕਰੋ’। ਬਸ ਮੇਰਾ ਤਾਂ ਉਸ ਦਿਨ ਤੋਂ ਹੀ ਮਨ ਉਚਾਟ ਰਹਿਣ ਲੱਗ ਪਿਆ ਸੀ ।” ਇੰਦਰ ਸਿੰਘ ਨੇ ਹੱਡ ਬੀਤੀ ਕਹਿ ਸੁਣਾਈ ।
“ਜੇ ਇਹੋ ਹਾਲ ਹੋਣੈ ਤਾਂ ਤੂੰ ਮੈਨੂੰ ਕਿਉਂ ਏਥੇ ਲਿਆ ਫਸਾਇਐ? ਪਹਿਲਾਂ ਵੀ ਓਥੇ ਭੁੱਖ ਨੰਗ ਨਾਲ ਘੁਲ਼ੀ ਜਾਂਦੇ ਸੀ, ਹੋਰ ਘੁਲ਼ੀ ਜਾਂਦੇ, ਏਨ੍ਹਾਂ ਗੋਰਿਆਂ ਤੋਂ ਦੁਰਗਤੀ ਤਾਂ ਨਾ ਕਰਵਾਉਂਦੇ ।” ਮੰਗਲ ਸਿੰਘ ਦੇ ਮਨ ਵਿਚ ਵੀ ਡਰ ਪੈਦਾ ਹੋਇਆ । 
“ਓਥੇ ਕਿਹੜਾ ਗੋਰੇ ਆਪਣੇ ਨਾਲ ਘੱਟ ਕਰਦੇ ਸੀ । ਜਦੋਂ ਕੋਈ ਕੰਮ ਹੁੰਦਾ ਠਾਣੇਦਾਰ ਗੋਰਿਆਂ ਦੀ ਵਗਾਰ ਵਾਸਤੇ ਸਾਰੇ ਪਿੰਡ ਨੂੰ ਆਪਣੇ ਮੂਹਰੇ ਲਾ ਤੁਰਦਾ ਸੀ । ਸੀ ਕੋਈ ਦਾਦ ਫਰਿਆਦ? ਜੋਰਾਵਰਾਂ ਦਾ ਸੱਤੀਂ ਵੀਹੀਂ ਸੌ ਹੁੰਦੈ ਇੰਦਰ ਸਿਆਂ । ਓਥੇ ਵੀ ਮਾਲਕ ਗੋਰੇ ਸੀ ਤੇ ਏਥੇ ਵੀ ਮਾਲਕ ਗੋਰੇ ਐ  । ਮਾਲਕਾਂ ਮੂਹਰੇ ਕਾਹਦਾ ਜੋਰ ਹੁੰਦੈ ।” ਕਰਮ ਸਿੰਘ ਦੀ ਗੁਲਾਮਾਂ ਵਾਲੀ ਸੋਚ ਅਜੇ ਬਦਲੀ ਨਹੀਂ ਸੀ ।
“ਆਪਣਿਆਂ ਦਾ ਸੌ ਸੁਖ ਹੁੰਦੈ, ਏਥੇ ਕੰਮ ਕਰਨ ਵਾਲੇ ਬਹੁਤੇ ਬੰਦਿਆਂ ਨੇ ਆਪਣੇ ਸਕੇ ਸੋਧਰਿਆਂ ਨੂੰ ਮੰਗਵਾਉਣ ਵਾਸਤੇ ਚਿਠੀਆਂ ਲਿਖ ਦਿੱਤੀਆਂ ਸੀ । ਕਹਿੰਦੇ ‘ਫੇਰ ਕਨੂੰਨ ਸਖਤ ਹੋ ਜਾਣੈ’ ਇਸੇ ਕਰਮ ਸਿੰਘ ਦੇ ਕਹਿਣ ‘ਤੇ ਈ ਮੈਂ ਤੈਨੂੰ ਚਿਠੀ ਲਿਖ ਦਿੱਤੀ ਸੀ ।” ਇੰਦਰ ਸਿੰਘ ਨੇ ਕਰਮ ਸਿੰਘ ਦੀ ਗੱਲ ਵਲ ਧਿਆਨ ਨਾ ਦਿੰਦਿਆਂ ਅਸਲੀ ਗੱਲ ਦੱਸੀ । 
“ਇਹ ਤਾਂ ਤੇਰੀ ਗੱਲ ਠੀਕ ਐ ।” ਮੰਗਲ ਸਿੰਘ ਨੇ ਹੁੰਗਾਰਾ ਭਰਿਆ। 
“ ਲੈ, ਦੇਖ ਲੈ, ਸੌਂ ਵੀ ਗਿਆ । ਬਸ ਗੱਲਾਂ ਕਰਦਾ ਕਰਦਾ ਘੁਰਾੜੇ ਮਾਰਨ ਲਗ ਜਾਂਦੈ।” ਇੰਦਰ ਸਿੰਘ ਨੇ ਕਰਮ ਸਿੰਘ ਦੇ ਘੁਰਾੜੇ ਸੁਣ ਕੇ ਮੰਗਲ ਸਿੰਘ ਨੂੰ ਕਿਹਾ ਤੇ ਨਾਲ ਹੀ ਹੱਸ ਪਿਆ । ਥੋੜਾ ਚਿਰ ਚੁੱਪ ਰਹਿਣ ਮਗਰੋਂ ਉਹ ਫੇਰ ਬੋਲਿਆ,“ਆਪਾਂ ਜਿੰਨੇ ਬੰਦੇ ਏਥੇ ਬਹੁਤੇ ਆਵਾਂਗੇ ਓਨਾ ਈ ਚੰਗੈ, ਬਹੁਤਿਆਂ ‘ਚ ਈ ਬਰਕਤ ਹੁੰਦੀ ਐ । ਹਾਂ ਸੱਚ! ਆਪਣੇ ਪਿੰਡਾਂ ਕੋਲ ਦੀ ਜਿਹੜੀ ਨਹਿਰ ਬਣੀ ਸੀ ਉਹਦੇ ਵਿਚ ਪਾਣੀ ਤਾਂ ਚਾਲੂ ਹੋ ਗਿਆ ਸੀ ਤੇ ਸਾਡੇ ਪਿੰਡ ਕੋਲ ਦੀ ਜਿਹੜੇ ਸੂਏ ਦੀ ਪਟਾਈ ਹੁੰਦੀ ਸੀ ਉਸ ਵਿਚ ਵੀ ਪਾਣੀ ਚੱਲ ਪਿਆ ਹੋਊਗਾ? ਜੇ ਪਾਣੀ ਚੱਲ ਪਿਆ ਹੋਇਆ ਤਾਂ ਸਾਡੇ ਪਿੰਡਾਂ ‘ਚ ਲਹਿਰਾਂ ਬਹਿਰਾਂ ਹੋ ਜਾਣਗੀਆਂ ।” ਇੰਦਰ ਸਿੰਘ ਗੱਲ ਨੂੰ ਪਲਟਾ ਕੇ ਆਪਣੇ ਪਿੰਡ ਵੱਲ ਲੈ ਗਿਆ ।
“ਲਹਿਰਾਂ ਬਹਿਰਾਂ ਕਾਦ੍ਹੀਆਂ ਇੰਦਰ ਸਿਆਂ, ਮਾਮਲਾ ਤਾਂ ਪਹਿਲਾਂ ਈ ਨਹੀਂ ਸੀ ਦਿੱਤਾ ਜਾਂਦਾ, ਸਰਕਾਰ ਨੇ ਨਹਿਰੀ ਮਾਮਲਾ ਹੋਰ ਵਧਾ ਦੇਣੈ । ਜੱਟ ਹੋਰ ਖੁੰਘਲ ਹੋ ਜਾਣਗੇ।” ਮੰਗਲ ਸਿੰਘ ਨੇ ਨਿਰਾਸ ਸੁਰ ਵਿਚ ਕਿਹਾ ।
“ਜੇ ਫਸਲ ਚੰਗੀ ਹੋਣ ਲਗ ਪਵੇ ਤਾਂ ਮਾਮਲਾ ਦਿੰਦੇ ਜੱਟ ਨੰਗ ਨਹੀਂ ਹੋਣ ਲੱਗੇ ।” ਇੰਦਰ ਸਿੰਘ ਨੂੰ ਆਪਣੀਆਂ ਅੱਖਾਂ ਅੱਗੇ ਨਿਆਈਂ ਵਾਲੇ ਖੇਤ ਲਹਿ ਲਹਾਉਂਦੇ ਦਿਸ ਰਹੇ ਸਨ । ਉਹ ਕਲਪਣਾ ਵਿਚ ਹੀ ਆਪਣੇ ਖੇਤਾਂ ਦੇ ਬੰਨਿਆਂ ਉਪਰ ਤੁਰਨ ਲੱਗ ਪਿਆ ਸੀ । ਖੇਤਾਂ ਤੋਂ ਦੀ ਹੁੰਦੀ ਹੋਈ ਇੰਦਰ ਸਿੰਘ ਦੀ ਸੁਰਤੀ ਵਾਪਸ ਪਰਤੀ ਤਾਂ ਉਸ ਦੀ ਨਿਗਾਹ ਮੰਗਲ ਸਿੰਘ ਦੇ ਪੈਰ ਦੇ ਅੰਗੂਠੇ ਉਪਰ ਗਈ । ਉਸ ਦੇ ਸੱਜੇ ਪੈਰ ਦੇ ਅੰਗੂਠੇ ਉਪਰ ਨਹੁੰ ਨਹੀਂ ਸੀ ਤੇ ਅੰਗੂਠਾ ਵੀ ਚਿਪਿਆ ਹੋਇਆ ਸੀ ।
“ਓਏ ਆਹ ਤੇਰੇ ‘ਗੂਠੇ ਨੂੰ ਕੀ ਹੋ ਗਿਆ?”
“ਐਵੇਂ ਚੀਥਲਿਆ ਗਿਆ ਸੀ ।”
“ਕਿਵੇਂ?”
“ਪਿਛਲੇ ਸਾਲ ਕੜਬ ਢੋਂਦੇ ਸੀ, ਮੈਂ ਗੱਡੇ ਦੇ ਪੱਟ ‘ਤੇ ਬੈਠਾ ਬਲਦ ਹੱਕ ਰਿਹਾ ਸੀ, ਧੋੜਿਆਂ ‘ਚ ਆਕੇ ਬਲਦਾਂ ਦਾ ਜੋਰ ਲੱਗ ਗਿਆ, ਮੀਣੇ ਨੇ ਧੁਰਲੀ ਮਾਰੀ ਤੇ ਓਸ ਪਾਸੇ ਦੀ ਜੋਤ ਟੁੱਟ ਗਈ ਤੇ ਉਹ ਜੂਲੇ ਹੇਠੋਂ ਨਿਕਲ ਗਿਆ । ਮੈਂ ਪਟ ਤੋਂ ਉਤਰ ਕੇ ਮੀਣੇ ਨੂੰ ਜੂਲੇ ਹੇਠ ਦੇਣ ਲੱਗਾ ਤਾਂ ਧੁਰਲੀ ਮਾਰ ਕੇ ਨਾਰਾ ਵੀ ਜੂਲੇ ਹੇਠੋਂ ਨਿਕਲ ਗਿਆ ਤੇ ਠੋਡ ਮੇਰੇ ਪੈਰ ‘ਤੇ ਆ ਵੱਜਿਆ, ਜਿਸ ਨਾਲ ਇਹ ‘ਗੂਠਾ ਚੀਥਲਿਆ ਗਿਆ ।”
“ਚ-ਚ-ਚ, ਮਾੜੀ ਗੱਲ ਹੋਈ । ਬੱਜ ਪੈ ਗਈ ।”
“ਚਲ ਹੋਊ, ਪੈਰ ਜੁੱਤੀ ਵਿਚ ਈ ਲੁਕਿਆ ਰਹਿੰਦੈ ਕਿਹੜਾ ਕਿਸੇ ਨੂੰ ਦਿਸਦੈ ।”
“ਬਾਈ ਮਿੰਦ੍ਹਰ ਤਾਂ ਖੁਸੰ ਰਹਿੰਦੈ ਹੋਣੈ, ਤੂੰ ਦੱਸਿਆ ਸੀ ਕਿ ਰਫੜਾਂ ਵਾਲੇ ਵਾਲੀ ਜਮੀਨ ਦੇ ਨਾਲ ‘ਕਠਾ ਦਸ ਘੁਮਾਂ ਦਾ ਟੱਕ ਬੈਅ ਲੈ ਲਿਆ ਸੀ । ਕੀ ਉਹ ਸਾਰੀ ਪੈਲੀ ਪੱਧਰੀ ਐ ਕਿ ਧੋੜੇ ਧੱਬੜ ਈ ਐ ।”
“ਹਾਂ, ਉਹ ਤਾਂ ਪੂਰਾ ਹੌਸਲੇ ‘ਚ ਐ ਤੇ ਉਹ ਪੈਲੀ ਵੀ ਅੱਧਿਓਂ ਬਹੁਤੀ ਬਿਜਾਈ ਜੋਗ ਐ ।”
“ਤੇ ਪ੍ਰੀਤੂ ਤਾਂ ਹੁਣ ਵਡਾ ਸਾਰਾ ਲਗਦਾ ਹੋਊ?”
“ ਉਹ ਵੀ ਸਕੂਲ ਜਾਣ ਜੋਗਾ ਹੋ ਗਿਆ ਐ । ਮੈਂ ਹਰ ਕੌਰ ਨੂੰ ਕਿਹਾ ਸੀ, ‘ਭਾਈ, ਏਸ ਨੂੰ ਪੜ੍ਹਨੇ ਪਾਇਓ’ ।”
“ਆਪਾਂ ਪ੍ਰੀਤੂ ਨੂੰ ਜਰੂਰ ਪੜ੍ਹਾਉਣੈ, ਬੇ ਪੜ੍ਹਿਆਂ ਦੀ ਵੀ ਕੋਈ ਜੂਨ ਐ । ਮੈਂ ਤਾਂ ਓਸ ਬਲੂਰ ਜਿਹੇ ਦਾ ਮੂੰਹ ਵੀ ਨਹੀਂ ਦੇਖਿਆ ।” ਅਣਦੇਖੇ ਪੁੱਤਰ ਦਾ ਚਿਹਰਾ ਇੰਦਰ ਸਿੰਘ ਦੀਆਂ ਅੱਖਾਂ ਅੱਗੇ ਫਿਰਨ ਲੱਗਾ ਤੇ ਉਹ ਮਾਂ ਪੁੱਤਰ ਦੀ ਯਾਦ ਦੇ ਨਿੱਘ ਵਿਚ ਗੱਲਾਂ ਕਰਦਾ ਹੋਇਆ ਗੂਹੜੀ ਨੀਂਦ ਵਿਚ ਚਲਾ ਗਿਆ ।