ਕੱਚੇ ਦੁੱਧ ਵਿਚ ਕਾਂਜੀ (ਕਹਾਣੀ)

ਅਮਰਜੀਤ ਕੌਰ ਹਿਰਦੇ   

Email: hirdey2009@gmail.com
Cell: +91 94649 58236
Address: ਡੀ 506, ਆਈਵਰੀ ਟਾਵਰ ਸੈਕਟਰ 70, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ
India
ਅਮਰਜੀਤ ਕੌਰ ਹਿਰਦੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


dosis

dosis read ldn
ਜੁਗਨੂੰ ਦਾ ਗੱਲ-ਗੱਲ ਤੇ ਰੋਣਾ ਨਿਕਲਦਾ| ਕਿਸੇ ਵੀ ਗੱਲ ਦਾ ਜਵਾਬ ਦੇਣ ਦੀ ਬਜਾਏ, ਉਸਦੀਆਂ ਅੱਖਾਂ ਵਿਚੋਂ ਹੰਝੂ ਇਸ ਤਰ੍ਹਾਂ ਵਹਿਣ ਲੱਗਦੇ, ਜਿਵੇਂ ਬਰਸਾਤੀ ਨਾਲੇ| ਉਸਦੇ ਡੈਡੀ ਉਸਨੂੰ ਡਰਾਇੰਗ-ਰੂਮ ਵਿਚ ਲੈ ਕੇ ਬੈਠ ਗਏ| ਪਰ, ਲੱਖ ਕੋਸਿਸ.ਾਂ ਦੇ ਬਾਵਜੂਦ ਵੀ ਉਸਦੀਆਂ ਅੱਖਾਂ ਪਰਲ-ਪਰਲ ਵਹੀ ਜਾ ਰਹੀਆਂ ਸਨ| ਮੂੰਹ ਵਿਚ ਸ.ਬਦ ਬਣਦੇ ਪਰ, ਉਹ ਭਰੇ ਹੋਏ ਗਲੇ ਵਿਚੋਂ ਂ ਬਾਹਰ ਨਿਕਲਣ ਦੀ ਬਜਾਏ ਅੰਦਰ ਹੀ ਰੁੜ ਜਾਂਦੇ| ਉਹਦੇ ਡੈਡੀ ਦਾ ਦਿਲ ਵੀ ਉਸਦੇ ਹੰਝੂਆਂ ਵਿਚ ਰੁੜਿਆ ਜਾ ਰਿਹਾ ਸੀ| ਉਹਨਾਂ ਦੀਆਂ ਅੱਖਾਂ ਵੀ ਬਾਰ-ਬਾਰ ਭਰ ਕੇ ਡੁੱਲ੍ਹ ਰਹੀਆਂ ਸਨ| ਉਹਨਾਂ ਦੀ ਹਿੰਮਤ ਹੁਣ ਜਵਾਬ ਦੇ ਚੁੱਕੀ ਸੀ| ਉਹ ਪੁੱਤਰ ਦੇ ਦਿਲ ਦਾ ਦਰਦ ਜਾਨਣ ਦੀ ਸਾਅਮਰਜੀਤ ਕੌਰ ਹਿਰਦੇਰੀ ਲੱਗਦੀ ਵਾਹ ਲਾ ਚੁੱਕੇ ਸਨ| ਪਰ ਸਬ ਵਿਅਰਥ ਹੋ ਰਿਹਾ ਸੀ| ਕਲੇਜ.ੇ ਦੇ ਟੁੱਕੜੇ ਦੇ  ਹੰਝੂਆਂ ਦੀ ਬੇ-ਰੋਕ ਵਗਦੀ ਧਾਰਾ ਉਹਨਾਂ ਦੀ ਘਬਰਾਹਟ ਵਧਾ ਰਹੀ ਸੀ| ਪਿਆਰ ਨਾਲ ਪੁੱਛਦਿਆਂ ਗੱਲ ਨਾ ਬਣਦੀ ਦੇਖ ਉਹ ਖਿੱਝੇ ਹੋਏ ਤਲ.ਖੀ ਨਾਲ ਬੋਲੇ| ਉੱਚੇ ਬੋਲ ਡਰਾਇੰਗ-ਰੂਮ ਦੀਆਂ ਕੰਧਾਂ ਨੂੰ ਚੀਰ ਕੇ ਸਾਰੇ ਘਰ ਵਿਚ ਫੈਲ ਗਏ|
      “” ਅੰਮ੍ਰਿਤ ਐਧਰ ਆਓ ਜ.ਰਾ “” ਜੁਗਨੂੰ ਦੇ ਡੈਡੀ ਨੇ ਆਪਣੀ ਨਵੀਂ ਵਿਆਹੀ ਦੂਜੀ ਪਤਨੀ ਨੂੰ ਅਵਾਜ. ਮਾਰੀ ਤਾਂ ਉਹ ਹੋਰ ਜਿ.ਆਦਾ ਸਹਿਮ ਗਿਆ| ਉਹ ਆਪਣੇ-ਆਪ ਵਿਚ ਸੁੰਗੜਨ ਦੀ ਕੋਸਿ.ਸ. ਕਰ ਰਿਹਾ ਸੀ| “” ਤੂੰ ਡਰਦਾ ਕਿਉਂ ਪਿਆ ਏੈ--- ? ਤੈਨੂੰ ਖਾ ਤਾਂ ਨਹੀਂ ਜਾਏਗੀ|-- ਤੁਹਾਡੀ ਮਾਂ ਬਣ ਕੇ ਆਈ ਏ---ਏਸ ਘਰ ਵਿਚ-------|”” ਪਰ ਉਸਦਾ ਰੋਣਾ ਹੋਰ ਵੀ ਉੱਚੀ ਨਿਕਲ ਗਿਆ| ਪਿਉ ਦੀਆਂ ਆਂਦਰਾਂ ਨਾਲ ਹੀ ਵਲ੍ਹੇਟੀਆਂ ਗਈਆਂ|
     “” ਅੰਮ੍ਰਿਤ ਤੂੰ ਸਾਰੇ ਕੰਮ ਛੱਡ ਕੇ ਪਹਿਲਾਂ ਏਥੇ ਆ ਫਿਰ ਬਣਾ ਲਵੀਂ ਰੋਟੀ|”””
     “” ਜੀ ਬੱਸ ਗੈਸ ਸਿਮ ਕਰਕੇ ਆਈ|”” ਉਹਦੀ ਨਵੀਂ ਮਾਂ ਰਸੋਈ ਵਿਚੋਂ ਹੀ ਰਾਤ ਦਾ ਖਾਣਾ ਬਣਾਉਦਿਆਂ ਹੋਇਆਂ ਬੋਲੀ|
      ਡਰਾਇੰਗ-ਰੂਮ ਵਿਚ ਗਹਿਰੀ ਉਦਾਸ ਚੁੱਪ ਛਾ ਚੁੱਕੀ ਸੀ| ਕੁਛ ਚੱਲ ਰਿਹਾ ਸੀ ਤਾਂ ਚਾਰ ਅੱਖਾਂ ਵਿਚੋਂ ਨਿਰੰਤਰ ਹੰਝੂਆਂ ਦੀ ਕੋਸੀ ਨਮਕੀਨ ਧਾਰਾ | ਹੰਝੂਆਂ ਦੀ ਗਰਮੀ ਪਿੱਛੇ ਜੋ ਆਂਦਰਾਂ ਮਚ ਰਹੀਆਂ ਸਨ ਉਹਨਾਂ ਵਿਚ ਖੂਨ ਦੀ ਸਾਂਝ ਨੇ ਮਹੌਲ ਨੂੰ ਹੋਰ ਵੀ ਸੰਵੇਦਨਸ.ੀਲ ਬਣਾ ਦਿੱਤਾ ਹੋਇਆ ਸੀ| ਅੰਮ੍ਰਿਤ ਦਾ ਦੋਨਾਂ ਪਿਉ-ਪੁੱਤਰਾਂ ਦੀਆਂ ਅੱਖਾਂ ਵਿਚ ਹੰਝੂੰ ਦੇਖ ਕੇ ਮਨ ਪਸੀਜ. ਗਿਆ| ਉਸਨੂੰ ਡਰ ਵੀ ਲੱਗਿਆ ਕਿ ਇਹ ਬੱਚੇ ਕੋਈ ਨਵਾਂ ਬਖੇੜਾ ਛੇੜੀ ਹੀ ਰੱਖਦੇ ਹਨ| ਜਦੋ ਦਾ ਵੱਡਾ ਮੁੰਡਾ ਜੀਵਨ ਨਾਨੀ ਦੇ ਭੜਕਾਉਣ ਤੇ ਆਪਣੀ ਪੜ੍ਹਾਈ ਅਧੂਰੀ ਛਂਡ ਕੇ ਕੋਟੇ ਤੋਂ ਵਾਪਸ ਆ ਗਿਆ ਸੀ| ਕੋਈ ਨਾ ਕੋਈ ਅੱਗ ਪਾਈ ਹੀ ਰੱਖਦਾ| ਪੜ੍ਹਾਈ ਤੋਂ ਮਨ ਉਚਾਟ ਹੋਣ ਕਾਰਨ ਬੁਰੀ ਸੰਗਤ ਵਿਚ ਪੈ ਗਿਆ |
  “” ਆ ਜਾ ਬਹਿ ਜਾ|”” ਉਹਦੇ ਡੈਡੀ ਨੇ ਉਹਨੂੰ ਆਪਣੇ ਵੱਲ ਸਰਕਾਉਂਦਿਆਂ ਤਿੰਨ ਸੀਟਾਂ ਵਾਲੇ ਸੋਫੇ ਤੇ ਅੰਮ੍ਰਿਤਾ ਨੂੰ ਬੈਠਣ ਦਾ ਇਸ.ਾਰਾ ਕੀਤਾ|     
     “” ਮੈਂ ਤਾਂ ਸੋਚਿਆ ਸੀ ਕਿ ਤੁਸੀਂ ਕਿਧਰੇ ਬਜ.ਾਰ ਗਏ ਹੋਵੋਗੇ|  ਕਾਹਲ ਨਾਲ ਰਾਤ ਦਾ ਖਾਣਾ ਤਿਆਰ ਕਰ ਲਵਾਂ| ਫਿਰ ਝੱਟ ਬੈਠ ਕੇ ਗੱਪਾਂ-ਸ.ੱਪਾਂ ਮਾਰਾਂਗੇ|-------- ਏਥੇ ਕਦ ਕੁ ਦੇ ਬੈਠੇ ਹੋ ? ਮੈਨੂੰ ਪਤਾ ਹੀ ਨਹੀਂ ਲੱਗਾ-------|”” ਉਹ ਮਹੌਲ ਵੇਖ ਕੇ ਅਨੁਮਾਨ ਲਗਾ ਚੁੱਕੀ ਸੀ ਕਿ ਹੰਝੂਆਂ ਭਰੀ ਉਦਾਸੀ ਦਾ ਕੀ ਕਾਰਨ ਹੋ ਸਕਦਾ ਹੈ ? ਸਾਰਾ-ਸਾਰਾ ਦਿਨ ਦੋਵੇਂ ਭਰਾ ਆਪਾਸ ਵਿਚ  ਗੱਲਾਂ ਹੀ ਕਰਦੇ ਰਹਿੰਦੇ | ਕਦੀ ਉਹ ਕਹਿ ਵੀ ਦਿੰਦੀ ਕਿ, “” ਸਾਰਾ ਦਿਨ ਤੁਸੀਂ ਕੀ ਗੱਲਾਂ ਕਰਦੇ ਰਹਿੰਦੇ ਹੋ ? ਕਦੀ ਬਾਹਰ ਜਾ ਕੇ ਖੇਡ ਵੀ ਆਇਆ ਕਰੋ, ਚੌਵੀ ਘੰਟੇ ਅੰਦਰ ਹੀ ਵੜੇ ਰਹਿੰਦੇ ਹੇ|”” ਪਰ ਉਹਨਾਂ ਤੇ ਕੋਈ ਅਸਰ ਨਾ ਹੁੰਦਾ| ਕਈ ਵਾਰ Tਹ ਜੁਗਨੂੰ ਨੂੰ ਬਹਾਨੇ ਨਾਲ ਆਪਣੇ ਕੋਲ ਬੁਲਾ ਲੈਂਦੀ| ਪਰ ਜੀਵਨ ਉਸਨੂੰ ਹਿੱਲਣ ਨਾ ਦਿੰਦਾ ਤੇ ਨਾਂ ਹੀ ਨਵੀਂ ਮਾਂ ਦਾ ਕਹਿਣਾ ਮੰਨਣ ਦਿੰਦਾ| ਕਈ ਵਾਰੀ ਉਹ ਆਪ ਵੀ  ਭਰਾ ਨੂੰ ਚੁੱਪ ਕਰਨ ਲਈ ਕੰਿਹੰਦਾ ਤੇ ਮਾਂ ਦੇ ਅਵਾਜ. ਮਾਰਨ ਤੇ ਉਸ ਕੋਲੋਂ ਆਪਣਾ-ਆਪ ਛੁਡਾ ਕੇ ਭੱਜ ਜਾਂਦਾ| ਪਰ ਜੀਵਨ ਉਸਨੂੰ ਧਮਕੀਆਂ ਦਿੰਦਾ ਤੇ ਕਈ ਵਾਰ ਮਾਰਦਾ ਵੀ| ਉਹਦੇ ਰੋਣ ਦੀ ਅਵਾਜ. ਸੁਣ ਕੇ ਕਦੀ-ਕਦੀ ਉਹ ਉਹਨਾਂ ਦੇ ਕਮਰੇ ਵਿਚ ਚਲੀ ਜਾਂਦੀ ਤਾਂ ਵਿਚਾਰਾ ਚੁੱਪ ਹੀ ਕਰ ਜਾਂਦਾ| ਭਰਾ ਦੀ ਸਿ.ਕਾਇਤ ਇਸ ਕਰਕੇ ਨਾ ਕਰਦਾ ਕਿ ਡੈਡੀ ਉਸਨੂੰ ਉਹਦੀਆਂ ਕਰਤੂਤਾਂ ਕਰਕੇ ਮਾਰਨਗੇ| ਉਹਨੂੰ ਦੋਂਵੇ ਪਾਸੇ ਕੁੜਿੱਕੀ ਵਿਚ ਫਸਿਆ ਜਾਣ ਕੇ ਉਹ ਬਹੁਤੀ ਵਾਰ ਗੱਲ ਨੂੰ ਆਈ-ਗਈ ਕਰ ਛੱਡਦੀ|  
    “” ਕੀ ਗੱਲ ਹੈ ਤੁਸੀਂ ਦੋਂਵੇਂ ਹੀ ਕਿਉਂ ਰੋਈ ਜਾ ਰਹੇ ਹੋ ?
    “” ਪਤਾ ਨਹੀਂ ਮੈਂ ਤਾਂ ਸਮਝਾ-ਸਮਝਾ ਕੇ ਥੱਕ ਚੁੱਕਾ ਹਾਂ-----ਕੁਛ ਦੱਸਦਾ ਵੀ ਨਹੀਂ ਤੇ ਰੋਣੋਂ ਵੀ ਨਹੀਂ ਹੱਟਦਾ| ਮੇਰਾ ਤੇ ਆਪਣਾ ਮਨ ਭਰਿਆ ਪਿਆ ਹੈ| ਕੀ ਕਮੀ ਹੈ ਮੇਰੇ ਤੇ ਤੇਰੇ ਵੱਲੋਂ ਮੈਨੂੰ ਤੇ ਕੁੱਝ ਸਮਝ ਨਹੀਂ ਆਂਂਦੀ ? ਤੂੰ ਹੀ ਸਮਝਾ ਕੇ ਦੇਖ| ਸ.ਾਇਦ ਤੇਰੇ ਆਖਿਆਂ ਹੀ ਚੁੱਪ ਕਰ ਜਾਵੇ ਤੇ ਰੋਣ ਦਾ ਕਾਰਨ ਦੱਸ ਦੇਵੇ|”” ਉਸਦੇ ਪਿਤਾ ਨੇ ਆਪਣੀ ਬੇਬਸੀ ਜਿਤਾਉਦਿਂਆਂ ਉਹਦੀ ਨਵੀ ਂ ਮਾਂ ਦੇ ਹਵਾਲੇ ਕਰ ਦਿੱਤਾ|
    ਉਹਦੀ ਨਵੀਂ ਮਾਂ ਨੇ ਉਸਨੂੰ ਬੁੱਕਲ ਵਿਚ ਲੈ ਕੇ ਪਿਆਰ ਕੀਤਾ| ਘੁੱਟ ਕੇ ਕਲੇਜੇ ਨਾਲ ਲਾਇਆ ਪਰ ਉਹ ਬਾਲ ਆਪਣੇ-ਆਪ ਵਿਚ ਹੋਰ ਵੀ ਸੁੰਗੜ ਗਿਆ| ਪਰ, ਉਹ ਆਮ ਬੱਚਿਆਂ ਨਾਲੋਂ ਬਹੁਤ ਹੀ ਭੋਲਾ ਪਰ, ਆਪਣੇ ਡੈਡੀ ਦਾ ਲਾਡਲਾ| ਸਿਰਫ ਢਾਈ ਸਾਲ ਦਾ ਹੀ ਤਾਂ ਸੀ ਜਦੋਂ ਉਸਦੀ ਮਾਂ ਨੂੰ ਮਲਟੀਪਰਪਜ. ਡਜ.ੀਜ. ਦੀ ਸ.ੁਰੂਆਤ ਹੋਈ ਸੀ| ਕੁਝ ਬਿਮਾਰੀ ਕਾਰਨ ਤੇ ਕੁਝ ਨੌਕਰੀ ਕਾਰਨ ਉਹਦੇ ਪਿਤਾ ਨੂੰ ਘਰ ਦੀ ਸਾਰੀ ਜਿ.ੰਮੇਵਾਰੀ ਸੰਭਾਲਣੀ ਪੈਂਦੀ | ਇਸੇ ਕਾਰਨ ਉਸਦਾ ਜਿ.ਆਦਾ ਝੁਕਾਓ ਆਪਣੇ ਡੈਡੀ ਵੱਲ ਸੀ| ਸ.ਾਇਦ ਇਸੇ ਕਾਰਨ ਹੀ ਮੰਮੀ ਦੀ ਮੌਤ ਤੋ ਬਾਅਦ ਉਹ ਜਲਦੀ ਹੀ ਸੰਭਲ ਗਿਆ ਸੀ| ਪਰ ਅੱਜ ਉਹ ਪਿਤਾ ਵੱਲੋਂ ਵੀ ਆਪਣੇ-ਆਪ ਨੂੰ ਸੁਕੇੜ ਰਿਹਾ ਸੀ| 
 “” ਇਹ ਕੋਈ ਤੈਨੂੰ ਮਾਰਦੀ ਏ----ਐਵੇਂ ਹੀ ਡਰ ਰਿਹਾ ਏ| ਕਿੰਨਾ ਪਿਆਰ ਕਰਦੀ ਏ ਤੁਹਾਨੂੰ | ਤੂੰ ਆਪਣੇ ਮਨ ਦੀ ਗੱਲ ਆਪਣੀ ਮੰਮੀ ਨੂੰ ਹੀ ਖੁੱਲ੍ਹ ਕੇ ਦੱਸ| ਤੈਨੂੰ ਕੁਝ ਨਹੀਂ ਕਹੇਗੀ|”” ਉਹਦੇ ਡੈਡੀ ਨੇ ਉਹਦੇ ਝਕ ਨੂੰ ਦੂਰ ਕਰਨ ਲਈ ਉਸਨੂੰ ਫਿਰ ਸਮਝਾਇਆ|
     ਅੰਮ੍ਰਿਤਾ ਨੇ ਉਹਦੇ ਡੈਡੀ ਨੂੰ ਚੁੱਪ ਰਹਿਣ ਦਾ ਇਸ.ਾਰਾ ਕੀਤਾ| “” ਤੈਨੂੰ ਜੀਵਨ ਨੇ ਕੁਛ ਕਿਹਾ ਏ-------? ਤੇਰੇ ਨਾਲ ਸਾਰਾ ਦਿਨ ਹੀ ਗੱਲਾਂ ਕਰਦਾ ਰਹਿੰਦਾ ਏ| ਕੀ ਗੱਲਾਂ ਕਰਦਾ ਹੁੰਦਾ ਏ---? ”” ਨਵੀ ਮਾਂ ਦਾ ਸਿੱਧਾ ਸਪੱਸ.ਟ ਸਵਾਲ ਸੁਣ ਕੇ ਜੁਗਨੂੰ ਇਕਦਮ ਸਕਪਕਾ ਗਿਆ ਤੇ ਡਰ ਕੇ ਉਹਦੇ ਮੂੰਹ ਵੱਲ ਵੇਖਣ ਲੱਗ ਪਿਆ| ਉਸਦੀਆਂ ਅੱਖਾਂ ਅਜੇ ਵੀ ਛਲ-ਛਲ ਅੱਥਰੂ ਕੇਰ ਰਹੀਆਂ ਸਨ| ਪਰ ਮਾਂ ਦਾ ਪਿਆਰ-ਪਰੁੰਨਾ ਚਿਹਰਾ ਵੇਖ ਕੇ ਉਸਦੇ ਦਿਲ ਨੂੰ ਜ.ਰਾਂ ਕੁ ਹੌਸਲਾ ਹੋ ਗਿਆ| ਪਰ ਫਿਰ ਵੀ ਉਸਦਾ ਕੁਝ ਕਹਿਣ ਦਾ ਹੀਆ ਨਾ ਪਿਆ| 
     “” ਆ ਜਾ ਜੀਵਨ ਤੂੰ ਵੀ ਆ ਬੈਠ ਜਾ ਏਥੇ---- ਕਿੱਥੇ ਤੁਰਿਆ ਫਿਰਦਾ ਏਂ-----| ਜਲਦੀ  ਘਰ ਆ ਜਾਇਆ ਕਰ----ਟਾਈਮ  ਦੇਖ ਸਾਢੇ ਨੌਂ ਂ ਵੱਜ ਚੁੱਕੇ ਹਨ----|”” ਉਹਦੇ ਡੈਡੀ ਨੇ ਉਹਨੂੰ ਘਰ ਦੇਰ ਨਾਲ ਵੜਦਿਆਂ ਵੇਖ ਕੇ ਕਿਹਾ| ਪਰ ਉਹ ਅਣਸੁਣਿਆਂ ਕਰਕੇ ਆਪਣੇ ਕਮਰੇ ਵਿਚ ਵੜ ਗਿਆ| ਉਹਦੇ ਡੈਡੀ ਵੀ ਪਿੱਛੇ-ਪਿੱਛੇ ਕਮਰੇ ਵਿਚ ਚਲੇ ਗਏ| ”” ਚੱਲ ਆਜਾ ਆ ਸਾਡੇ ਕੋਲ ਬੈਠ-------ਤੇਰੇ ਨਾਲ ਵੀ ਗੱਲ ਕਰਨੀ ਏਂ----|----ਜੁਗਨੂੰ ਅੱਜ ਏਨਾ ਕਿਉਂ ਰੋਈ ਜਾ ਰਿਹਾ ਏ?---ਆਜਾ ਤੂੰ ਪੁੱਛ ਚੱਲ ਕੇ|”” ਦੋ-ਚਾਰ ਵਾਰ ਨਾਂਹ ਨੁੱਕਰ ਕਰਨ ਤੋ ਬਾਅਦ ਉਸਨੂੰ ਡੈਡੀ ਨਾਲ ਉਠ ਕੇ ਆਉਣਾ ਹੀ ਪਿਆ| ਉਹ ਤਾਂ ਜਾਣਦਾ ਹੀ ਸੀ ਕਿ ਉਹ ਕਿਉਂ ਰੋ ਰਿਹਾ ਹੈ| “”
  “” ਮੈਂ ਤੈਨੂੰ ਰੋਜ੍ਹ. ਮਨ੍ਹਾ ਕਰਦੀ ਹੁੰਨੀ ਆਂ ਨਾ ਕਿ ਤੂੰ ਉਹਦੀਆਂ ਗੱਲਾਂ ਨਾ ਸੁਣਿਆ ਕਰ| ਉਹ ਆਪ ਤਾਂ ਭਟਕ ਚੁੱਕਾ ਏ| ਤੈਨੂੰ ਵੀ ਪੁੱਠੀਆਂ-ਸਿੱਧੀਆਂ ਪੜ੍ਹਾਵਤਾਂ ਪੜ੍ਹਾਂਦਾ ਰਹਿੰਦਾ ਏ| ਨਾਲੇ ਉਸਨੂੰ ਭਟਕਾਉਣ ਵਾਲੇ ਕੋਈ ਬੇਗਾਨੇ ਥੋੜ੍ਹਾ ਨੇ------ਆਵਦੇ ਈ ਨੇ----| ਤੇਰੀ ਬੱਬਲੀ ਤਾਈ ਕੋਲ ਜਾਕੇ ਬੈਠਾ ਰਹਿੰਦਾ ਏ| ਉਹ ਕੋਈ ਖੁਸ. ਥੋੜ੍ਹਾ ਏ| ਉਹ ਤਾਂ ਅੱਗ ਲਾਊਗੀ ਹੀ| ਉਹ ਕਦ ਚਾਹੁੰਦੀ  ਸੀ ਕਿ ਡੈਡੀ ਦਾ ਵਿਆਹ ਹੋਵੇ|--------- ਬੇਟੇ ਤੁਹਾਨੂੰ ਕੀ ਪਤਾ---- ਕਿਸ ਗੱਲੋਂ ਕਾਹਲੀ ਕੀਤੀ ਏ| ਉਹ ਤਾਂ ਲੁੱਟ ਕੇ ਖਾ ਜਾਂਦੀ ਆਪਣਾ ਘਰ| ਬੇਟੇ----ਜੀਵਨ ਤਾਂ ਉਮਰ ਦੇ ਉਸ ਨਾਜ.ੁਕ ਦੌਰ ਵਿਚੋਂ ਗੁਜ.ਰ ਰਿਹਾ ਹੈ ਜਦੋਂ----ਕਈ ਵਾਰ---ਮਾਂ-ਬਾਪ ਦੋਨਾਂ ਦੀ ਹੋਂਦ ਵੀ---ਉਸਨੂੰ ਭਟਕਣ ਤੋਂ ਨਹੀ ਬਚਾ ਸਕਦੀ| ਹੁਣ ਤਾਂ ਹਾਲਾਤ ਹੀ ਬਦਲ ਚੁੱਕੇ ਨੇ| ਤੈਨੂੰ ਪਤਾ ਏ----ਮੰਮੀ ਨੇ ਇਸਨੂੰ ਕਿਉਂ ਬਾਹਰ ਭੇਜਿਆ ਸੀ----?” ਉਸਦਾ ਜਵਾਬ ਜਾਨਣ ਲਈ ਉਸਦੀ ਮੰਮੀ ਨੇ ਉਸਦੇ ਚੇਹਰੇ ਤੇ ਨਜ.ਰਾਂ ਗੱਡ ਦਿੱਤੀਆਂ| 
    “” ਮੰਮੀ ਨੂੰ ਬਹੁਤ ਤੰਗ ਕਰਦਾ ਹੁੰਦਾ ਸੀ|----ਉਹ ਕਹਿੰਦੀ ਸੀ, “” ਹੁਣ ਮੇਰੇ ਕੋਲੋ ਜਿ.ਆਦਾ ਖੇਚਲ ਨਹੀਂ ਹੁੰਦੀ|””  ਨਵੀਂ ਮਾਂ ਦੀਆਂ ਗੱਲਾਂ ਵਿਚ ਰੁੱਝ ਕੇ ਉਸਦਾ ਰੋਣਾ ਹੁਣ ਘਟ ਚੁੱਕਾ ਸੀ| ਤੇ ਉਹਦੀਆਂ ਗੱਲਾਂ ਦੇ ਜਵਾਬ ਵੀ ਦੇਣ ਲੱਗ ਪਿਆ ਸੀ|  
   “” ਡੈਡੀ ਕਿਉਂ ਮੰਨੇ ਇਹਨੂੰ ਭੇਜਣ ਵਾਸਤੇ -----? “” ਉਹ ਅਜੇ ਪੁੱਛ ਹੀ ਰਹੀ ਸੀ ਕਿ ਉਹਦੇ ਡੈਡੀ ਜੀਵਨ ਨੂੰ ਲੈ ਕੇ ਆ ਬੈਠੇ| ਉਹਦੇ ਤੋ ਂਡਰਦਾ ਉਹ ਫਿਰ ਚੁੱਪ ਹੋ ਗਿਆ|---------ਉਹਦੇ ਆ ਜਾਣ ਨਾਲ ਤਾਂ ਘਰ ਦਾ ਮਾਹੌਲ ਹੀ ਘੁਟਨ ਭਰਿਆ ਹੋ ਜਾਂਦਾ ਸੀ| ਕੋਈ ਹੱਸਦਾ ਖੇਡਦਾ ਉਸਨੂੰ ਚੰਗਾ ਨਹੀਂ ਸੀ ਲੱਗਦਾ|
    “” ਬੇਟੇ----ਤੁਹਾਡੇ ਮਨ ਦੀਆਂ ਗਲਤ-ਫਹਿਮੀਆਂ ਤਾਂ ਦੂਰ ਕਰਨੀਆਂ ਹੀ ਪੈਣਗੀਆਂ|-----ਚੁੱਪ ਕਿਉਂ ਕਰ ਗਿਆ-------? ਤੈਨੂੰ ਕਿਸੇ ਕੋਲੋਂ ਡਰਨ ਦੀ ਕੋਈ ਲੋੜ ਨਹੀ| ਉਹਦੇ ਡੈਡੀ ਨੇ ਚੁੱਪ ਨੂੰ ਤੋੜਦਿਆਂ ਗੱਲਬਾਤ ਜ.ਾਰੀ ਰੱਖਣ ਲਈ ਕਿਹਾ|
   “” ਮੰਮੀ ਦੀ ਹਾਲਤ ਜਿ.ਆਦਾ ਖਰਾਬ ਰਹਿਣ ਲੱਗ ਪਈ ਸੀ---| ਨਾਲੇ ਡੈਡੀ ਕਹਿੰਦੇ ਸੀ ਬਾਹਰ ਜਾਏਗਾ ਕੁੱਝ ਚੰਗਾ ਸਿੱਖੇਗਾ| ਆਪਣੇ ਕੰਮ ਆਪ ਕਰਨ ਦੀ ਆਦਤ ਪਏਗੀ| ਸ.ਾਇਦ ਚੰਗਾ ਰੈਂਕ ਵੀ ਹਾਸਲ ਕਰ ਲਵੇ|”” ਉਸਨੇ ਡਰਦੇ ਹੋਏ ਨੇ ਆਪਣੀ ਗੱਲ ਪੂਰੀ ਕਰ ਹੀ ਦਿੱਤੀ| 
    “” ਤੁਹਾਨੂੰ ਲੱਗਦਾ ਹੈ ਕਿ ਮੇਰੇ ਆਉਣ ਤੋ ਬਾਅਦ ਆਪਣੇ ਘਰ ਵਿਚ ਕੁਝ |ਲਤ ਹੋ ਰਿਹਾ ਹੈ ? ”” 
“” ਨਹੀਂ| “”---------- “”ਤੂੰ ਦੱਸ ਬਈ ਜੀਵਨ| ਤੂੰ ਨਹੀਂ ਬੋਲਿਆ |”” ਉਹਨੂੰ ਚੁੱਪ ਬੈਠਿਆਂ ਵੇਖ ਕੇ ਉਹਦੇ ਡੈਡੀ ਨੇ ਉਸਦਾ ਜਵਾਬ ਜਾਨਣਾ ਚਾਹਿਆ| ਪਰ ਉਸਨੇ ਫਿਰ ਵੀ ਕੋਈ ਜਵਾਬ ਨਾ ਦਿੱਤਾ|
    “” ਇਹਦੀ ਬੁੱਧ ਰੂਪੀ ਦੁੱਧ ਵਿਚ ਕਾਂਜੀ ਘੁਲ ਚੁੱਕੀ ਏ| ਕਦੀ ਪਿਆ ਹੋਇਆ ਪਰਦਾ ਉੱਤਰ ਜਾਏ ਗਾ| ਆਪਣਾ ਫਰਜ ਹੈ ਦੋਨਾਂ ਨੂੰ ਗ.ਲਤ ਸਹੀ ਪੱਖ ਦਾ ਗਿਆਤ ਕਰਾਉਣਾ| ਮੈਂ ਸੱਚ ਕਹਿਣ ਤੋ ਂ ਕਦੀ ਡਰਦੀ ਨਹੀ ਤੇ ਆਪਣੇ !ਰਜ.ਾਂ ਤੋ ਂ ਪਿੱਛੇ ਨਹੀਂ ਹੱਟਦੀ|----- ਤੈਨੂੰ ਕੀ ਲੱਗਦਾ ਏ ਕਿ ਜੋ ਕੁਝ ਉਹ ਕਰ ਰਿਹਾ ਹੈ---- ਬਿਲਕੁਲ ਠੀਕ ਕਰ ਰਿਹਾ ਏ?  ਉਹਦੀ ਨਵੀਂ ਮਾਂ ਨੇ ਉਸਨੂੰ ਬੇਝਿਜਕ ਹੋ ਕੇ ਗੱਲਬਾਤ ਕਰਨ ਲਈ ਹੱਲਾ-ਸ.ੇਰੀ ਦਿੱਤੀ|
     “” ਨਹੀਂ,------ ਮੈਂ ਤਾਂ ਵਾਧੂ ਵਾਰੀ ਮਨ੍ਹਾਂ ਕਰਦਾ-----|”” ਜੁਗਨੂੰ ਨੇ ਆਪਣੀ ਬੇਬਸੀ ਜਤਾਈ ਤੇ ਫਿਰ ਰੋਣਾਂ ਸ.ੁਰੂ ਕਰ ਦਿੱਤਾ|
     “” ਜੋ ਬੱਚਾ ਆਪਣੀ ਮਰਨ ਕਿਨਾਰੇ ਪਈ ਮਾਂ--------ਤੋ ਂਘਰ ਦੀਆਂ ਮਜ.ਬੂਰੀਆਂ ਨਹੀਂ ਸਮਝ ਸਕਿਆ| ਉਹਦੇ ਤੋ ਂਮਾਹਤੜ ਦੇ ਹੁੰਦਿਆਂ ਆਸ ਕਰਨਾ ਫਜ.ੂਲ ਏ|---- ਭਟਕਦਾ ਉਹੀ ਏ--ਜੋ ਆਪਣੀ ਸਮਝ ਤੋਂ ਕੰਮ ਨਹੀਂ ਲੈਂਦਾ---ਜਾਂ----ਜੋ ਬਾਗੀ ਤਬੀਅਤ ਦਾ ਹੁੰਦਾ ਏ| ਇਸ ਲਈ ਕਈਆਂ ਦਾ ਸੁਭਾਅ ਹੀ ਦੂਜਿਆ ਨੂੰ ਦੁੱਖ ਦੇਣ ਵਾਲਾ ਹੁੰਦਾ ਏ| ਕਈ ਲੋਕ ਤਾਂ ਤੁਰਦੇ ਨੇ ਤਾਂ ਵਿਚਾਰੀ ਧਰਤੀ ਦਾ ਸੀਨਾ ਵੀ ਛੱਲਣੀ ਕਰਦੇ ਜਾਂਦੇ ਨੇ | ਨਾ ਪਿਆਰ ਲੈਣਾ ਨਾ ਕਿਸੇ ਨੂੰ ਖੁਸ. ਰਹਿਣ ਦੇਣਾ, ਬਹਾਨੇ ਬਣਾ ਕੇ ਹਰ ਵੇਲੇ ਘਰ ਦਾ ਮਾਹੌਲ ਘੁਟਨ ਭਰਿਆ ਬਣਾਈ ਰੱਖਣਾ| ਚੰਗੀ ਗੱਲ ਏ ਕੋਈ |”” ਉਹਦੀ ਨਵੀਂ ਮਾਂ ਸੱਚ-ਮੁਚ ਹੀ ਜਿੰਨੀ ਜੁਬਾਨ ਦੀ ਬੇਬਾਕ ਸੀ ਓਨੀ ਹੀ ਦਿਲ ਦੀ ਸਾਫ-ਸੁਥਰੀ| ਉਹਦੀਆਂ ਗੱਲਾਂ ਜੀਵਨ ਨੂੰ ਚੁੱਭਦੀਆਂ ਵੀ ਪਰ ਉਸਨੂੰ ਮਿੱਠੀ ਗੋਲੀ ਵਿਚ ਲਪੇਟ ਕੇ ਪਰਸਿਆ ਸੱਚ ਨਿਗਲਣਾ ਹੀ ਪੈਂਦਾਂ|
   “” ਸਮਾਂ ਵੱਡੇ-ਵੱਡਿਆਂ ਨੂੰ ਸਮਝਾ ਲੈਂਦਾਂ ਏ|---ਆਪੇ ਸਮਝ ਜਾਏਗਾ ਕਦੀ|---- ਤੂੰ ਤਾਂ ਬੜਾ ਸਿਆਣਾ ਏਂ| ਆਪਾਂ ਕਿਸੇ ਦੇ ਮਗਰ ਥੋੜ੍ਹਾ ਲੱਗਣਾ ਏ|”” ਉਸਦੇ ਡੈਡੀ ਨੇ ਫਿਰ ਉਸਨੂੰ ਆਪਣੀ ਬੁੱਕਲ ਵਿਚ ਲੈਂਦਿਆਂ ਕਿਹਾ,”” ਵੇਖ ਤੇਰੀ ਮੰਮੀ ਕਿੰਨਾ ਪਿਆਰ ਨਾਲ ਸਮਝਾ ਰਹੀ ਏ| ਗੱਲਾਂ ਏਹਦੀਆਂ ਬਿਲਕੁਲ ਸੱਚੀਆਂ ਨੇ----ਸੋਲ੍ਹਾਂ ਆਨੇ ਖਰੀਆਂ| ””  
    “” ਵੇਖ ਬੇਟੇ ਤੂੰ ਰੋਨਾ ਏਂ ਂਤਾਂ ਤੇਰੇ ਡੈਡੀ ਵੀ ਰੋਂਦੇ ਨੇ| ਮਾਪਿਆਂ ਨੂੰ ਦੁੱਖ ਦੇਣ ਵਾਲੇ ਕਦੇ ਸੁਖ ਨਹੀਂ ਪਾਉਂਦੇ| ਪਹਿਲਾਂ ਉਹ ਹੀ ਐਨਾ ਦੁਖੀ ਕਰਦਾ ਏ| ਜੇ ਤੂੰ ਵੀ ਇੰਝ ਕਰੇਂਗਾ---ਤਾਂ---ਫਿਰ ਤੇਰੇ ਡੈਡੀ ਦੀ ਕੀ ਜਿੰ.ਦਗੀ ਰਹਿ ਜਾਏਗੀ-------- ਚਲੋ ਮੇਰੀ ਤਾਂ ਕਿਸਮਤ ਹੀ ਐਸੀ ਏ------ਸਰਫੇ ਸਾਂਗਿਆਂ ਮਾਰੀ-----ਅਧੂਰਾ ਤੇ ਓਧਾਰਾ ਹੀ ਮਿਲਿਆ ਜੋ ਵੀ ਮਿਲਿਆ|  ਅੰਮ੍ਰਿਤਾ ਨੇ ਮਹਿਸੂਸ ਕੀਤਾ ਕਿ ਅੱਜ ਉਸਦੇ ਮਨ ਉਪਰ ਕਿਸੇ ਗਹਿਰੀ ਗੱਲ ਦਾ ਬੋਝ ਹੈ ਜੋ ਅਜੇ ਤੱਕ ਵੀ ਉਸਦਾ ਵਿਰਲਾਪ ਨਹੀਂ ਰੁਕ ਰਿਹਾ|  
      ਉਹਦੀ ਨਵੀਂ ਮਾਂ ਨੇ ਉਸਨੂੰ ਫਿਰ ਪਿਆਰ ਨਾਲ ਘੁੱਟ ਕੇ ਆਪਣੇ ਨਾਲ ਲਾਇਆ, ਕਿ ਉਸਦਾ ਡਰ ਅਤੇ ਭਵਿੱਖ ਦੇ ਅਨਜਾਣੇ ਭੈਅ ਨਾਲ ਬੱਝਿਆਂ ਮਨ ਫੁੱਟ-ਫੁੱਟ ਕੇ ਕੁਰਲਾ ਉਠਿਆ| ਬਾਲ ਮਨ ਦੀਆਂ ਸਾਰੀਆਂ ਗੰਢਾਂ ਇਕ-ਇਕ ਕਰਕੇ ਖੁੱਲ੍ਹ ਗਈਆਂ| ਪਿਆਰ ਦਾ ਨਿੱਘਾ ਸਪਰਸ. ਤਾਂ ਜਾਨਵਰ ਵੀ ਮਹਿਸੂਸ ਕਰਦੇ ਨੇ ਬੱਚੇ ਤਾਂ ਹੁੰਦੇ ਹੀ ਪਿਆਰ ਅਤੇ ਖਾਣ ਦੇ, ਕਹਿੰਦੇ ਖਾਈ ਪਿਆਰੀ ਕਿ ਮਾਈ| “” ਡੈਡੀ------ਇਹ ਕਹਿੰਦਾ ਏ ਕਿ------ ਡੈਡੀ ਹੁਣ ਹੋਰ--- ਬੱਚਾ ਪੈਦਾ ----- ਤੇ ਆਪਾਂ ਨੂੰ ਘਰੋਂ ਕੱਢ ਦੇਣਗੇ| ਨਾਲੇ ਜੇ ਤੂੰ ਇਹ ਗੱਲ ਦੱਸੇਂਗਾ ਤਾਂ ----ਤੈਨੂੰ ਤੇ ਮੈਨੂੰ ਦੋਹਾਂ ਨੂੰ ਹੀ ਕੁੱਟਣਗੇ ਤੇ---- ਨਾਲੇ ਡੈਡੀ ਦੀ ਪਤਨੀ ਨੂੰ ਮੰਮੀ ਵੀ ਨਹੀਂ ਕਹਿਣਾ|----- ਜੇ ਕਹੇਂਗਾ ਤਾਂ ਮੈਂ ਤੈਨੂੰ ਕੁੱਟਾਂਗਾ |”” ਏਨਾ ਕਹਿਣ ਦੀ ਦੇਰ ਸੀ ਕਿ ਮੁੰਡੇ ਦੀਆਂ ਡਾਡਾਂ ਨਿਕਲ ਗਈਆਂ| ਭਰਾ ਵੱਲੋ ਂ   ਲਾਈਆਂ  ਗਈਆਂ ਪਾਬੰਦੀਆਂ ਕਾਰਨ ਉਹ ਦੱਬਿਆ-ਘੁੱਟਿਆ ਤੇ ਨੱਕੋ-ਨੱਕ ਭਰਿਆ ਪਿਆ ਸੀ| 
    “”ਮੈ----ਕਦ ਕਿਹਾ ਏ----------ਓਏ ਕਾਲੀਆ ”” 
   “” ਡੱਬੂ ਤੂੰ ਕਿਹਾ ਨਹੀਂ ਸੀ, ਮੈਨੂੰ””----“” ਉਹ ਦੋਨੋਂ ਆਪਸ ਵਿਚ ਇਕ-ਦੂਜੇ ਤੇ ਇਲਜ.ਾਮਬਾਜੀ ਕਰਨ ਲੱਗ ਪਏ| 
      ਉਹਦੀ ਨਵੀਂ ਮਾਂ ਦੇ ਪੈਰਾਂ ਹੇਠੋਂ ਜ.ਮੀਨ ਹੀ ਖਿਸਕ ਗਈ| ਉਹਦੇ ਅੱਲ੍ਹੇ ਜ.ਖਮਾਂ ਤੇ ਜਿਵੇਂ ਕਿਸੇ ਲੂਣ ਭੁੱਕ ਦਿੱਤਾ ਹੋਵੇ| ਜਿਵੇਂ ਕੋਈ ਤਿੱਖਾ ਨਛਤਰ ਉਹਦੀ ਕੁੱਖ ਨੂੰ ਚੀਰਦਾ ਉਹਦਾ ਸੀਨਾ ਛੱਲਣੀ ਕਰ ਗਿਆ ਹੋਵੇ| ਉਸਨੂੰ ਮਹਿਸੂਸ ਹੋਇਆ ਉਸਦੀ ਕੋਮਲ ਮਮਤਾ ਨੂੰ ਸੇਹ ਦੇ ਕੰਢਿਆਂ ਨੇ ਪੱਛ ਦਿੱਤਾ ਹੋਵੇ| ਉਹ ਹੱਕੀ-ਬੱਕੀ ਉਹਦੇ ਪਿਉ ਦਾ ਮੂੰਹ ਤੱਕ ਰਹੀ ਸੀ|| ਦੂਜੇ ਪਤੀ ਦੇ ਬੱਚਿਆਂ ਨੂੰ ਅਪਨਾ ਕੇ ਆਪਣੇ ਜਿ.ਗਰ ਦੇ ਖਾਲੀਪਨ ਨੂੰ ਭਰਨ ਦੇ ਜਿਸ ਰਾਹ ਦਾ ਸੁਪਨਾ ਉਸ ਦੇਖਿਆ ਸੀ| ਉਹ ਅੱਜ ਚਕਨਾ-ਚੂਰ ਹੋ ਗਿਆ| ਅੱਜ ਫਿਰ ਉਸਦੇ ਦੁਖ ਦੀ ਕੋਈ ਥਾਹ ਨਹੀਂ ਰਹੀ ਸੀ|  
      ਡਰਾਇੰਗ ਰੂਮ ਵਿਚ ਫਿਰ ਮੌਤ ਵਰਗੀ ਡਰਾਉਣੀ ਚੁੱਪ ਛਾ ਗਈ | 
      “” ਕਾਕਾ-----ਤੇਰੀਆਂ ਇਹਨਾਂ ਬਦਤਮੀਜੀਆਂ ਦਾ ਅਸਰ ਪਰਿਵਾਰ ਤੇ ਪੈ ਰਿਹਾ ਹੈ---| ਤੂੰ ਤਾਂ ਸ.ੁਰੂ ਤੋਂ ਹੀ ਜਿੱਦੀ ਸੀ| ਹੁਣ ਤਾਂ ਤੈਨੂੰ ਬਹਾਨਾ ਮਿਲ ਗਿਆ-----ਮੈਨੂੰ ਪ੍ਰੇਸ.ਾਨ ਕਰਨ ਦਾ| ਉਸ ਭੋਲੇ-ਭਾਲੇ ਬੱਚੇ ਦਾ ਦਿਮਾਗ ਕਿਉਂ ਖਰਾਬ ਕਰੀਂ ਜਾ ਰਿਹੈ Jੈ|”” ਜਿਸ ਬੱਚੇ ਨੂੰ ਵਿਆਹ ਤੱਕ ਦਾ ਮਤਲਬ ਪਤਾ ਨਹੀਂ ਉਸ ਕੋਲ ਇਹੋ ਜਿਹੀਆਂ ਗੱਲਾਂ ਕਰਦਾ ਏਂਂ ਤੂੰ---------ਸ.ਰਮ ਨਹੀਂ ਆਉਂਦੀ ਤੈਨੂੰ |”” ਉਹਦੇ ਡੈਡੀ ਨੂੰ ਜੀਵਨ ਤੇ ਬਹੁਤ ਜਿ.ਆਦਾ ਗੁੱਸਾ ਆ ਰਿਹਾ ਸੀ| ਪਰ, ਉਹਨਾਂ ਨੇ ਇਸ ਮੁਸ.ਕਿਲ ਨੂੰ ਪਿਆਰ ਨਾਲ ਹੀ ਸੁਲਝਾਉਣਾ ਠੀਕ ਸਮਝਿਆ ਤੇ ਆਪਣੇ ਗੁੱਸੇ ਤੇ ਕਾਬੂ ਪਾ ਕੇ ਬੋਲੇ|
     “” ਬੱਚੇ ਤਾਂ ਗੌਡ ਗਿਫਟ ਹੁੰਦੇ ਨੇ-----| ਤੁਹਾਡੀ ਨਵੀਂ ਮੰਮੀ ਦੀ ਪਹਿਲੀ ਸ.ਾਦੀ ਤੋ ਂ---- ਕੋਈ ਬੱਚਾ ਪੈਦਾ ਨਹੀਂ ਹੋ ਸਕਿਆ ਤਾਂ ਹੀ ਤਾਂ ਵਿਚਾਰੀ  ਤੁਹਾਡੇ ਕੋਲ ਆਈ ਏ| ਇਹ ਤਾਂ ਪਾਗਲ ਏ--------ਤੂੰ ਇਹਦੀਆਂ ਬੇਵਕੂਫ ਦੀਆਂ ਗੱਲਾਂ ਵਿੱਚ ਨਾ ਆਇਆ ਕਰ|---- ਇਹਨੇ ਆਪਣਾ ਕੈਰੀਅਰ ਤੇ ਮੇਰਾ ਪੈਸਾ ਤਾਂ ਬਰਬਾਦ ਕਰ ਹੀ ਦਿੱਤਾ ਏ---- ਹੁਣ ਤੇਰਾ ਵੀ ਦਿਮਾਗ ਖਰਾਬ ਕਰਕੇ ਛੱਡੇਗਾ| 
    ਉਹਦੀ ਨਵੀਂ ਮੰਮੀ ਬਿਲਕੁਲ ਚੁੱਪ ਸਿ.ਲਾ ਬਣੀ ਬੈਠੀ ਸੀ| ਉਸਦੇ ਅੰਦਰ ਅੰਤਾਂ ਦਾ ਤੁਫਾਨ ਝੁੱਲਿਆ ਹੋਇਆ ਸੀ| ਉਹਦੇ ਡੈਡੀ ਨੇ ਉਹਨੂੰ ਹਲੂਣਦੇ ਹੋਇਆਂ ਕਿਹਾ---- “” ਕੋਈ ਗੱਲ ਦਿਲ ਤੇ ਨਹੀਂ ਲਾਉਣੀ| ਤੇਰਾ ਪਿਆਰ ਦੇਖ ਕੇ ਆਪੇ ਇਹਨਾਂ ਦੀਆਂ |ਲਤ-ਫਹਿਮੀਆਂ ਦੂਰ ਹੋ ਜਾਣਗੀਆਂ|”” --------- ਉਹਨਾਂ ਦੇ ਹੱਥ ਦਾ ਸਪਰਸ. ਮਹਿਸੂਸ ਕਰਕੇ  ਉਸਦੇ ਮਨ ਵਿਚ ਉਠ ਰਹੇ ਤੂਫਾਨ ਦਾ ਬੰਨ੍ਹ ਰੁੜ ਗਿਆ ਤੇ ਉਹਦੇ ਵਹਿੰਦੀ ਚਲੀ ਗਈ| ਜਦ ਵੀ ਕਦੇ ਉਸਦਾ ਦਿਲ ਦੁੱਖਾਂ ਦੀ ਪੀੜ ਨਾਲ ਭਰ ਜਾਂਦਾ ਉਸਦਾ ਰੋਣਾ ਸਮੁੰਦਰ ਵਿਚ ਉਠੇ ਸੁਨਾਮੀ ਦੀ ਤਰ੍ਹਾਂ ਸਾਰੇ ਕਿਨਾਰੇ ਟੱਪ ਜਾਂਦਾ|
    “”ਉਹ ਹੀ ਚੁੱਪ ਨਹੀ ਕਰ ਰਿਹਾ ਸੀ-------- ਹੁਣ ਤੂੰ ਵੀ ””--------ਉਹਨੂੰ  ਬੁਰੀ ਤਰ੍ਹਾਂ ਰੋਂਦੇ ਦੇਖ ਕੇ ਉਹ ਤਿੰਨੇ ਜਣੇ ਘਬਰਾ ਉਠੇ| ਸਮੇ ਂਨਾਲ ਸਮਝੌਤੇ ਕਰਦਿਆਂ ਜੋ ਗੰਢਾਂ ਉਸ ਆਪਣੇ ਦਿਲ ਨੂੰ ਦੇ ਲਈਆਂ ਸਨ ਅੱਜ ਉਹ ਤੜੱਕ-ਤੜੱਕ ਕਰਕੇ ਖੁੱਲ੍ਹ ਗਈਆਂ ਸਨ| ਬੇ-ਔਲਾਦ ਹੋਣ ਦਾ ਦੁੱਖ ਅੱਜ ਫਿਰ ਉਸ ਲਈ ਸੱਜਰਾ ਹੋ ਗਿਆ ਸੀ| ਅੱਜ ਫਿਰ ਉਸਦੇ ਅੰਦਰ ਕੁੱਛ ਮਰ ਗਿਆ ਸੀ, ਜਿਸਨੂੰ ਉਸਨੇ ਇਕ ਆਖਰੀ ਆਸ ਦੇ ਸਹਾਰੇ ਜਿੰਦਾ ਰੱਖਿਆ ਹੋਇਆ ਸੀ|
   “” ਮੰਮੀ ਤੁਸੀਂ ਚੁੱਪ ਕਰੋ| ਸੌਰੀ ਮੰਮੀ, ਪਲੀਜ.|”” 
   “” ਚੱਲ ਚੁੱਪ ਕਰ ਹੁਣ ਤਾਂ ਇਹ ਤੇਰੀਆਂ ਮਿੰਨਤਾਂ ਕਰ ਰਿਹਾ ਏ|-----ਮੰਮੀ ਨੂੰ ਰੁਆ ਕੇ ਹੀ ਚੁੱਪ ਕਰਨਾ ਸੀ|””
   “” ਜੇਕਰ ਮੈਂ ਬੱਚਾ ਹੀ ਪੈਦਾ ਕਰ ਸਕਦੀ ਹੁੰਦੀ---------ਤਾਂ ਉਥੋਂ ਂਕਿਉਂ ਧੱਕੇ ਪੈਂਦੇ| ਉਥੇ ਬੱਚਾ ਨਾ ਪੈਦਾ ਕਰਨ ਕਾਰਨ ਦੁਖੀ ਸੀ-----| ਇਥੇ ਬੱਚਿਆਂ ਕਾਰਨ ਦੁਖੀ ਹਾਂ----|”” ਰੋਂਦੀ-ਰੋਂਦੀ ਦੇ ਮਸਾਂ ਹੀ ਬੋਲ ਮੂੰਹੋਂ ਨਿਕਲ ਸਕੇ ਸਨ| ਪਾਣੀ ਪੀ ਲੈਣ ਤੋ ਂਬਾਅਦ ਦਿਲ ਤਾਂ ਜ.ਰਾ ਠੰਢਾ ਹੋ ਗਿਆ ਸੀ ਪਰ, ਹਿਟਕੋਰਿਆਂ ਦੀ ਲੜੀ ਲਗਾਤਾਰ ਚੱਲ ਰਹੀ ਸੀ | 
    “” ਮੰਮੀ ਮੈਂ ਕਦੋ ਂਦੁਖੀ ਕਰਦਾਂ|”” ਮੰਮੀ ਦਾ ਰੋਣਾ ਉਸ ਕੋਲੋ ਂਵੀ ਬਰਦਾਸ.ਤ ਨਹੀਂ ਸੀ ਹੋ ਰਿਹਾ| 
    “” ਚੁੱਕਣਾਂ ਤਾਂ ਪੱਥਰ ਪਾੜ “ ਹੁੰਦੀ ਏ| ਜੀਆਂ ਵਿਚ ਦੀਵਾਰ ਪੈਦਾ ਹੁੰਦਿਆਂ ਕਿੰਨੀ ਦੇਰ ਲੱਗਦੀ ਏ| ਹੌਲੀ-ਹੌਲੀ ਤੈਨੂੰ ਵੀ ਮੇਰੇ ਿਂਲਾਫ ਕਰਦੇ ਗਾ| ਮਾੜੀਆਂ ਗੱਲਾਂ ਦਾ ਅਸਰ ਤਾਂ ਜਲਦੀ ਹੋ ਜਾਂਦਾ Jੋ|----- ਮਾਂ-ਪਿਓ ਤੋ ਂਬਿਨਾਂ ਕੋਈ ਨੇੜੇ ਨਹੀਂ ਲਾਉਂਦਾ ਮੇਰੇ ਬੱਚਿਓ| ਸਭ ਅੱਗ ਲਾ ਕੇ ਤਮਾਸ.ਾ ਵੇਖਣ ਵਾਲੇ ਹੁੰਦੇ ਹਨ|------ “”ਅਖੇ ਸੌ ਦਾਰੂ ਤੇ ਇਕ ਘਿਓ, ਸੌ ਚਾਚਾ ਤੇ ਇਕ ਪਿਓ| ਤੈਨੂੰ ਪਤਾ ਏ ਨਾ----ਜਦ ਤੇਰੀ ਨਾਨੀ ਨੇ ਕਿਹਾ ਸੀ ਕਿ ਇਹ ਤਾਂ ਤੁਹਾਡੇ ਆਖੇ ਲੱਗਦਾ ਨਹੀ ,ਮੇਰਾ ਹੀ ਕਹਿਣਾ ਮੰਨੇਗਾ|----- ਜੁਗਨੂੰ ਨੂੰ ਜਿਵੇਂ ਮਰਜ.ੀ ਨਚਾਈ ਜਾਓ| ਉਹਨੂੰ ਤਾਂ ਮਾਂ ਮਰੀ ਦਾ ਜ.ਰਾ ਵੀ ਦੁੱਖ ਨਹੀਂ| ਜੀਵਨ ਹੀ ਜਿਆਦਾ ਪਿਆਰ ਆਵਦੀ ਮਾਂ ਨਾਲ ਸੀ| ਤਾਂ ਹੀ ਤਾਂ ਉਹਦੇ ਦਿਲ “ਚੋ ਹੌਲ ਉਠਦੇ ਨੇ| “” ਉਹਦੀ ਮੰਮੀ ਨੇ ਪਾਣੀ ਪੀਂਦਿਆਂ ਕਿਹਾ, ਉਹ ਹੁਣ ਜ.ਰਾ ਸ.ਾਂਤ ਹੋ ਚੁੱਕੀ ਸੀ| 
   “” ਦੁਨੀਆਂ ਦਾ ਕੁਝ ਨਹੀਂ ਜਾਣਾ, ਚਾਹੇ ਕਈ ਚਾਚੀਆਂ ਤਾਈਆਂ ਹੋਣ ਜਾਂ ਮਾਸੀਆਂ------ਕਿਸੇ ਨੇ ਤੁਹਾਨੂੰ ਨੇੜੇ ਨਹੀਂ ਲਾਉਣਾ|-------- ਤੁਸੀਂ ਆਪਣਾ ਕੈਰੀਅਰ ਤਾਂ ਬਰਬਾਦ ਕਰੋਗੇ ਹੀ-----ਨਾਲ ਮੈਨੂੰ ਵੀ ਮੁਸੀਬਤ ਵਿਚ ਪਾਉਂਗੇ | ਘਰ ਦਾ ਮਹੌਲ ਵਧੀਆ ਬਣਾਓ---------ਆਪਾਂ ਤਾਂ ਦੁਨੀਆਂ ਨੂੰ ਦਿਖਾ ਦੇਣਾ ਏ ਕਿ ਜੇਕਰ ਬੱਚੇ ਲਾਇਕ ਹੋਣ ਤਾਂ ਮਾਂਵਾਂ ਕਦੇ ਵੀ ਮਤਰੇਈਆਂ ਨਹੀਂ ਹੁੰਦੀਆਂ|””  ਉਹਦੇ ਡੈਡੀ ਨੇ ਜੀਵਨ ਨੂੰ ਵੀ ਪਿਆਰ ਨਾਲ ਆਪਣੇ ਕੋਲ ਬਿਠਾਉਂਦਿਆਂ ਹੋਇਆਂ ਜੱਫੀ ਵਿਚ ਘੁੱਟ ਲਿਆ| ਪਰ, ਉਹਨੇ ਕਸਮਸਾ ਕੇ ਉਹਨਾਂ ਦੇ ਅਲਿੰਗਨ ਵਿਚੋ ਂਛੁੱਟਣ ਦੀ ਕੋਸਿ.ਸ. ਕੀਤੀ|
    “” ਤੁਸੀ ਸਾਰੀਆਂ ਗੱਲਾਂ ਛੱਡੋ ਤੇ ਮੇਰੀ ਗੱਲ ਸਣੋ ਤੁਸੀ ਸਾਰੇ| ਮਮਤਾ ਭਰਿਆ ਦਿਲ ਲੈ ਕੇ----ਤੁਹਾਡੇ ਕੋਲ ਬੜੀ ਆਸ ਨਾਲ ਆਈ ਹਾਂ ਕਿ ਤੁਸੀਂ ਵੀ ਮੈਨੂੰ ਮਾਂ ਸਮਝੋ ਗੇ----ਤੇ ਮੇਰੀ ਵੀ ਤੜਪਦੀ ਰੂਹ ਨੂੰ ਸ.ਾਂਤੀ ਮਿਲੇਗੀ| ------ਦੇਖਿਓ ਕਿਤੇ------ਤੁਹਾਡੇ ਇਸ ਤਰ੍ਹਾਂ ਦੇ ਵਰਤਾਓ ਨਾਲ ਮੇਰੀ ਮਮਤਾ ਅੰਦਰੇ ਹੀ ਨਾ ਸੁੱਕ ਜਾਵੇ ਤੇ ਦੁਨੀਆਂ ਨੂੰ ਫਿਰ ਕਹਿਣ ਦਾ ਮੌਕਾ ਮਿਲ ਜਾਵੇ ਕਿ ਮਤਰੇਈਆਂ ਤਾਂ ਮਤਰੇਈਆਂ ਹੀ ਹੁੰਦੀਆਂ ਨੇ| ਪਰ,------ਮੈਂ ਤਾਂ ਸੱਚੇ ਮਨੋਂ ਤੁਹਾਡੀ ਹੀ ਸੇਵਾ ਲਈ ਆਈ ਹਾਂ| ਜੇ ਤੁਸੀਂ ਮੈਨੂੰ ਇਸੇ ਤਰ੍ਹਾਂ ਪ੍ਰੇਸ.ਾਨ ਤੇ ਜ.ਲੀਲ ਕਰਦੇ ਰਹੇ ਤਾਂ----ਮੇਰੇ ਮਨ ਦਾ ਵੀ ਕੀ ਭਰੋਸਾ ------- ਮਮਤਾ ਤਾਂ ਨਿਰਮਲ ਧਾਰਾ ਹੈ, ਵਗਦੀ ਸਵੱਛ ਰਹਿੰਦੀ ਹੈ|---ਮੇਰੇ ਕੋਲੋਂ ਪਿਆਰ ਲਓ---ਅੱਛੇ ਬੱਚਿਆਂ ਤਰ੍ਹਾਂ ਮੇਰਾ ਕਹਿਣਾ ਮੰਨੋ---| ਮੇਰੇ ਅੰਦਰ ਬੜਾ ਕੁਝ ਖਾਲੀ-ਖਾਲੀ ਏ---ਊਣਾ-ਊਣਾ| ਜਿਸਨੂੰ ਤੁਹਾਡਾ ਪਿਆਰ ਹੀ ਭਰ ਸਕਦਾ | ”” ਇਹ ਸਭ ਉਹਦੀ ਮਾਂ ਨੇ ਏਨੇ ਵੈਰਾਗ ਵਿਚ ਕਿਹਾ ਕਿ ਘਰ ਦੀਆਂ ਕੰਧਾਂ ਵੀ ਕੰਬ ਗਈਆਂ| ਤੇ ਜੀਵਨ ਦੇ ਕਠੋਰ ਹਿਰਦੇ ਨੂੰ ਉਸ ਵੇਦਨਾ ਨੇ ਥੋੜ੍ਹਾ-ਬਹੁਤ ਦ੍ਰਵ ਕਰ ਦਿੱਤਾ| 
      “” ਮੰਮੀ, ਮੈਨੂੰ ਜੀਵਨ ਨੇ ਕਿਹਾ ਕਿ ਤੂੰ ਨਵੀਂ ਮਾਂ ਨੂੰ ਮੰਮੀ ਕਹਿ ਕੇ ਬੁਲਾ ਲਿਆ ਕਰ| ਥਹਿੰਦਾ ਸੀ ਮੰਮੀ ਰਾਤੀ ਂ ਮੇਰੇ ਸੁਪਨੇ ਵਿਚ ਆਈ ਸੀ ਕਹਿੰਦੀ ਸੀ ਤੂੰ ਆਪਣੀ ਪੜ੍ਹਾਈ ਵੱਲ ੱਿਧਆਨ ਦਿਆਂ ਕਰ| ਘਰ ਵਿਚ ਸਭ ਕੁਝ ਠੀਕ-ਠਾਕ ਚਲ ਰਿਹਾ ਹੈ| ਬਹੁਤਾ ਤੰਗ ਨਾ ਕਰਿਆ ਕਰ ਕਿਸੇ ਨੂੰ ਵੀ| ਉਹ ਕਹਿੰਦੀ ਸੀ ਮੈਂ ਂ ਤਾਂ ਜਾਣਾ ਹੀ ਸੀ| ਤੁਹਾਡੀ ਦੇਖ-ਰੇਖ ਲਈ ਤੇਰੀ ਨਵੀਂ ਮਾਂ ਨੂੰ ਮੈਂ ਹੀ ਭੇਜਿਆ ਹੈ| ਜਦੋਂ ਸਾਰੇ ਤੇਰੇ ਤੋ ਂਦੁਖੀ ਹੋ ਕੇ ਰੋਦਂੇ ਨੇ ਤਾਂ ਮੇਰੀ ਆਤਮਾ ਵੀ ਦੁਖੀ ਹੁੰਦੀ ਏ|””
    ਉਹਦੀ ਮਾਂ ਨੂੰ ਮਹਿਸੂਸ ਹੋਇਆ ਕਿ ਵਿੱਛੜੀਆਂ ਹੋਈਆਂ ਰੂਹਾਂ ਵੀ ਸੱਚੇ ਪਿਆਰ ਤੇ ਸੇਵਾ ਦਾ ਅਹਿਸਾਸ ਮਾਣਦੀਆਂ ਹਨ|