ਖ਼ਬਰਸਾਰ

  •    ਪ੍ਰਕਾਸ਼ ਝਾਅ ਦੀ ਫਿਲਮ 'ਚੱਕਰਵਿਊ' ਦੇ ਆਰ-ਪਾਰ / ਪੰਜਾਬੀਮਾਂ ਬਿਓਰੋ
  •    ਸੰਵਾਦ ਤੇ ਸਿਰਜਣਾ ਤੇ ਗੋਸ਼ਟੀ ਅਤੇ ਮਿੰਨੀ ਕਹਾਣੀ ਦਰਬਾਰ ਆਯੋਜਿਤ / ਸਾਹਿਤ ਤੇ ਕਲਾ ਮੰਚ, ਬਰੇਟਾ
  •    ਯਾਦਗਾਰੀ ਹੋ ਨਿਬੜਿਆਂ ਪਿੰਡ ਖੱਟਰਾਂ ਦਾ ਧੀਆਂ ਦੀ ਲੋਹੜੀ ਦਾ ਮੇਲਾ / ਪੰਜਾਬੀਮਾਂ ਬਿਓਰੋ
  •    ਸਿਰਜਣਧਾਰਾ ਵੱਲੋਂ ਬਾਈ ਮੱਲ ਸਿੰਘ ਯਾਦਗਾਰੀ ਸਮਾਗਮ / ਸਿਰਜਣਧਾਰਾ
  •    ਕੰਵਲਜੀਤ ਸਿੰਘ ਭੋਲਾ ਲੰਡੇ ਸਰਬਸੰਮਤੀ ਨਾਲ ਸਾਹਿਤ ਸਭਾ ਬਾਘਾਪੁਰਾਣਾ ਦੇ ਪ੍ਰਧਾਨ ਬਣੇ / ਸਾਹਿਤ ਸਭਾ ਬਾਘਾ ਪੁਰਾਣਾ
  •    ਪੰਜਾਬੀ ਸਾਹਿਤ ਸਭਾ, ਸੰਦੌੜ ਦਾ ਪਲੇਠਾ ਸਮਾਗਮ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਰਘਬੀਰ ਸਿੰਘ ਮਹਿਮੀ ਦੇ ਮਿੰਨੀ ਕਹਾਣੀ ਸੰਗ੍ਰਹਿ 'ਤਿੜਕ' ਤੇ ਗੋਸ਼ਟੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਪਿੰਡ ਨੇਕਨਾਮਾ (ਦਸੂਹਾ) ਵਿਖੇ ਨਾਟਕ ਸਮਾਗਮ ਦਾ ਆਯੋਜਨ / ਸਾਹਿਤ ਸਭਾ ਦਸੂਹਾ
  •    ਪ੍ਰਸਿੱਧ ਸਾਹਿਤਕਾਰ ਡਾ.ਸੁਰਜੀਤ ਸਿੰਘ ਢਿੱਲੋਂ ਦਾ ਸਨਮਾਨ / ਪੰਜਾਬੀਮਾਂ ਬਿਓਰੋ
  •    ਸਾਹਿਤ ਸਭਾਵਾਂ ਲੇਖਕ ਨੂੰ ਉਸਾਰਨ 'ਚ ਵੱਡਾ ਯੋਗਦਾਨ ਪਾਉਂਦੀਆਂ-ਪੰਧੇਰ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  • ਮਤਲਬੀ (ਕਹਾਣੀ)

    ਅਨਮੋਲ ਕੌਰ   

    Email: iqbal_it@telus.net
    Address:
    Canada
    ਅਨਮੋਲ ਕੌਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    amitriptyline online

    buy amitriptyline
    ਹੋਈ ਸੀ। ਪੁਲੀਸ ਨਿੱਤ ਕਾਲਜ਼ ਵਿਚ ਆ ਵੜਦੀ। ਅਖਬਾਰਾਂ ਵਿਚ ਰੋਜ਼ ਹੀ ਇਹ ਖਬਰ ਚਰਚਾ ਦਾ ਵਿਸ਼ਾ ਬਣਦੀ। ਕੁੜੀਆਂ ਦੀ ਭਾਲ ਨਿੰਰਤਰ ਜਾਰੀ ਹੋਣ ਦੇ ਬਾਵਜੂਦ ਵੀ ਕੋਈ ਉਘ -ਸੁਗ ਨਾ ਮਿਲੀ। ਘਰੋਂ ਬਾਹਰ ਨਿਕਲਦੀ ਤਾਂ ਆਂਢ- ਗੁਆਂਡ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ। ਘਰ ਆਉਂਦੀ ਪਰਿਵਾਰ ਦਾ ਇਕੱਲਾ ਇਕੱਲਾ ਜੀਅ ਪੁੱਛਦਾ, " ਕੁੜੀਆਂ ਦਾ ਕੁੱਝ ਪਤਾ ਲੱਗਾ"?

    " ਦੁ ਕੁ ਦਿਨਾਂ ਵਿਚ ਪਤਾ ਲੱਗ ਜਾਵੇਗਾ।" ਮੈ ਆਸ ਨਾਲ ਕਹਿ ਦੇਂਦੀ।

    ਦਰਅਸਲ ਮੈ ਉਹਨਾਂ ਕੁੜੀਆਂ ਬਾਰੇ ਕੁੱਝ ਵੀ ਨਹੀ ਸੀ ਜਾਣਦੀ। ਇਕ ਤਾਂ ਨਵੀ ਨਵੀ ਕਾਲਜ ਵਿਚ ਆਈ ਸਾਂ। ਦੂਸਰਾ ਇੰਨੇ ਵੱਡਾ ਕਾਲਜ਼, ਜਿਸ ਵਿਚ ਸਾਰੇ ਇਲਾਕੇ ਦੀਆਂ ਕੁੜੀਆਂ ਪੜ੍ਹਨ ਆਉਂਦੀਆਂ ਹੋਣ। ਪਰ ਮੈਨੂੰ ਏਨਾ ਜ਼ਰੂਰ ਪਤਾ ਸੀ ਕਿ ਮੀਸਜ਼ ਸੋਢੀ ਉਹਨਾਂ ਨੂੰ ਇਤਹਾਸ ਪੜਾਉਂਦੀ ਸੀ। ਕਾਲਜ਼ ਵਿਚ ਬਹੁਤ ਸਾਰੀਆਂ ਅਧਿਆਪਕਾ ਵਿਚੋਂ ਮੈ ਮੀਸਜ਼ ਸੋਡੀ ਦੇ ਹੀ ਜ਼ਿਆਦਾ ਨਯਦੀਕ ਸਾਂ। ਲੰਚ ਟਾਈਮ ਮੈ ਉਹਨਾਂ ਨਾਲ ਹੀ ਬਿਤਾਂਦੀ ਸਾਂ।ਉਸ ਦਿਨ ਮੈ ਉਹਨਾਂ ਨੂੰ ਪੁੱਛਿਆ,

    " ਤਹਾਨੂੰ ਕੁੜੀਆਂ ਦੇਖਣ ਨੂੰ ਕਿਵੇ ਲੱਗਦੀਆ ਸਨ।"

    " ਵੇਖਣ ਨੂੰ ਤਾਂ ਸ਼ਰੀਫ ਸਨ, ਪਰ ਪੁੱਠੇ ਰਸਤੇ ਪੈਂਦਿਆਂ ਕਿਹੜੀ ਦੇਰ ਲੱਗਦੀ ਆ।"

    " ਦੀਦੀ, ਤੁਸੀ ਵੀ ਇਹ ਹੀ ਸੋਚਦੇ ਹੋ ਕਿ ਉਹ ਮੁੰਡਿਆਂ ਨਾਲ ਭਜ ਗਈਆਂ।"

    " ਸਾਰੇ ਸ਼ਹਿਰ ਵਿਚ ਤਾਂ ਇਹ ਹੀ ਰੌਲਾ ਪਿਆ ਹੋਇਆ ਹੈ।"

    " ਹੋਸਟਲ ਵਿਚੋਂ ਭਜ ਕਿਵੇ ਸਕਦੀਆਂ ਹਨ, ਜਦੋਂ ਕਿ ਹੋਸਟਲ ਦੀਆਂ ਉਚੀਆਂ ਕੰਧਾਂ ਉੱਪਰ ਕੱਚ ਦੇ ਟੁਕੜੇ ਲੱਗੇ ਹੋਏ ਨੇ।"

    " ਤੁਸੀ ਉਸ ਦਿਨ ਵਾਰਡਨ ਦੀ ਗੱਲ ਨਹੀ ਸੁਣੀ, ਜੋ ਸਟਾਫ ਰੂਮ ਵਿਚ ਦੱਸਦੀ ਪਈ ਸੀ ਕਿ ਉਹ ਕੰਧ ਉੱਪਰ ਰਜ਼ਾਈ ਸੁੱਟ ਕੇ ਦੀਵਾਰ ਟੱਪ ਗਈਆਂ।"

    " ਉਹ ਨਿਖਸਮੀਆਂ ਤਾਂ ਜਿਧਰ ਗਈਆਂ ਜਾਣ, ਪਰ ਮੈਨੂੰ ਉਹਨਾਂ ਦੇ ਘਰਦਿਆ ਉੱਪਰ ਬੁਹਤ ਤਰਸ ਆਉਂਦਾ, ਵਿਚਾਰੇ ਕਿਵੇ ਵਿਲਕਦੇ ਨੇ।"

    " ਪ੍ਰੰਸੀਪਲ ਸਾਹਿਬਾ ਵੀ ਉਹਨਾਂ ਮਾਪਿਆਂ ਨਾਲ ਸਿੱਧੇ ਮੂੰਹ ਗੱਲ ਨਹੀ ਕਰਦੀ।"

    " ਹਾਂ, ਪਰਸੋ ਜਦੋਂ ਉਹ ਆਏ, ਮੈਡਮ ਨੇ ਉਹਨਾਂ ਨੂੰ ਸਾਫ ਕਹਿ ਦਿੱਤਾ ਕਿ ਇੱਥੇ ਆਉਣ ਦਾ ਕੋਈ ਫਾਈਦਾ ਨਹੀ, ਤੁਸੀ ਲੜਕੀਆਂ ਨੂੰ ਚੰਗੇ ਸੰਸਕਾਰ ਤਾਂ ਦਿੱਤੇ ਨਹੀ, ਹੁਣ ਉੱਧਲ ਗਈਆਂ ਤੇ ਪੁੱਛਣ ਆ ਗਏ ਹੋ।" ਮੈ ਆਪਣੇ ਕੰਨਾਂ ਰਾਹੀ ਸੁਣੀ ਗੱਲ ਦੀ ਉਦਾਹਰਣ ਦਿੱਤੀ।

    " ਮੇਰੇ ਖਿਆਲ ਤਾਂ ਮਾਪਿਆਂ ਵਿਚਾਰਿਆਂ ਦਾ ਇਸ ਵਿਚ ਕੋਈ ਦੋਸ਼ ਨਹੀ।ਵੈਸੇ ਵੀ ਸੱਚਾਈ ਜਾਣੇ ਬਗ਼ੈਰ ਸਾਨੂੰ ਅੰਦਾਜ਼ੇ ਨਹੀ ਲਾਉਣੇ ਚਾਹੀਦੇ। " ਮੀਸਜ਼ ਸੋਢੀ ਮਾਪਿਆਂ ਦੇ ਪੱਖ ਵਿਚ ਕਹਿਣ ਲੱਗੀ,

    " ਬਹੁਤੇ ਮਾਪੇ ਆਪਣੇ ਆਪਣੇ ਬੱਚਿਆਂ ਨੂੰ ਚੰਗੇ ਬਣਾਉਣ ਦੀ ਕੋਸ਼ਿਸ਼ ਵਿਚ ਹੀ ਆਪਣਾ ਜੀਵਨ ਬਤੀਤ ਕਰਦੇ ਨੇ, ਪਰ ਫਿਰ ਵੀ ਕਈ ਵਾਰੀ ਐਸਾ ਵਕਤ ਆ ਜਾਂਦਾ ਹੈ, ਜਿਸ ਦਾ ਉੱਤਰ ਮਾਪਿਆ ਕੋਲ ਨਹੀ ਹੁੰਦਾਂ।"

    " ਪਰ ਜੇ ਉਹ ਮੁੰਡਿਆਂ ਨਾਲ ਦੌੜੀਆਂ ਹੁੰਦੀਆਂ ਤਾਂ ਸ਼ਹਿਰ ਵਿਚੋਂ ਮੁੰਡੇ ਵੀ ਲਾਪਤਾ ਹੋਣੇ ਸਨ।" ਮੈ ਆਪਣਾ ਸ਼ੱਕ ਜ਼ਹਿਰ ਕੀਤਾ।

    "  ਹਾਂ, ਪੁਲੀਸ ਦੇ ਮੁਤਾਬਿਕ ਲੜਕੇ ਗੁਆਚਣ ਦੀ ਤਾਂ ਕਿਸੇ ਨੇ ਨਹੀ ਸ਼ਕਾਇਤ ਕੀਤੀ।"

    " ਵੈਸੇ ਹੱਦ ਹੋ ਗਈ ਪੁਲੀਸ ਅੱਲਗ ਨੱਠੀ ਭੱਜੀ ਫਿਰਦੀ ਆ ਅਤੇ ਪਰੈਸ ਵਾਲੇ ਬਥੇਰਾ ਢੰਢੋਰਾ ਪਿਟਦੇ ਪਏ ਨੇ, ਪਰ ਸੁਰਾਖ ਕੋਈ ਮਿਲ ਨਹੀ ਰਿਹਾ।"

    ਅਜਿਹੀਆਂ ਗੱਲਾਂ ਨਾਲ ਮੀਸਜ਼ ਸੋਢੀ ਵੀ ਹੈਰਾਨ ਸਨ, ਪਰ ਮੇਰਾ ਦਿਮਾਗ ਤਾਂ ਮੈਨੂੰ ਚੈਨ ਨਾ ਲੈਣ ਦਿੰਦਾ। ਕਾਲਜ਼ ਦੀਆਂ ਸਾਰੀਆਂ ਵਿਦਿਆਰਥਣਾ ਉੱਪਰ ਇਸ ਗੱਲ ਦਾ ਪ੍ਰਭਾਵ ਤਾਂ ਹੋਣਾ ਹੀ ਸੀ, ਕੋਈ ਵੀ ਕਲਾਸ ਚੱਜ ਨਾਲ ਨਹੀ ਸੀ ਲੱਗ ਰਹੀ। ਪੁਲੀਸ ਅਤੇ ਮੀਡੀਆ ਵਾਲੇ ਨਿੱਤ  ਕਾਲਜ਼ ਦੇ ਇਰਦ ਗਿਰਦ ਮੰਡਾਰਾਉਦੇ ਨਜ਼ਰ ਆਉਂਦੇ। ਕੱਲ ਤਾਂ ਬਿਲਕੁਲ ਹੀ ਕਲਾਸਾਂ ਬੰਦ ਰਹੀਆਂ। ਕਿaਂਕਿ ਦੇਸ਼ ਦਾ ਵਿਦਿਆ ਮੰਤਰੀ ਅਤੇ ਉਹਨਾਂ ਦੇ ਦੋਸਤ ਦੇਸ਼ ਭਗਤ ਨੇਤਾ ਸਭ ਹੀ ਕਾਲਜ਼ ਵਿਚ ਆ ਪਧਾਰੇ। ਉਹਨਾਂ ਨੇ ਆਪਣੇ ਬਿਆਨਾਂ ਵਿਚ ਸਾਰਿਆਂ ਦੀ ਝੰਬ-ਝਾੜ ਕੀਤੀ ਅਤੇ ਪੁਲੀਸ ਵਾਲਿਆ ਉੱਪਰ ਵੀ ਵਰੇ ਕਿ ਹਫਤਾ ਹੋ ਗਿਆ ਹੈ ਤਹਾਨੂੰ ਕੁੜੀਆਂ ਲਭਦਿਆਂ, ਪਰ ਪੱਲੇ ਤੁਹਾਡੇ ਕੁੱਝ ਵੀ  ਨਾ ਪਿਆ।

    ਮੈ ਇਕ ਗੱਲੋਂ ਫਿਰ ਹੈਰਾਨ ਸਾਂ ਕਿ ਉਹਨਾ ਨੇ ਸਭ ਨੂੰ ਝਾੜਾਂ ਪਾਈਆਂ, ਪਰ ਪ੍ਰੰਸੀਪਲ ਨਾਲ ਬੜੀ ਇੱਜ਼ਤ ਦਿਖਾ ਰਿਹੇ ਸਨ। ਮੈਡਮ ਜੀ ਵੀ ਉਹਨਾ ਨਾਲ ਮੁਸਕ੍ਰਾ ਮੁਸਕ੍ਰਾ ਕੇ ਗੱਲਾਂ ਕਰਦੇ ਰਿਹੇ। ਪਤਾ ਨਹੀ ਮੈਨੂੰ ਇਹ ਸਾਰੀਆਂ ਗੱਲਾਂ ਕਿਉਂ ਨਹੀ ਸਨ ਚੰਗੀਆਂ ਲੱਗੀਆਂ। aਦੋਂ ਹੀ ਕਾਲਜ਼ ਦਾ ਚਪੜਾਸੀ ਚਾਹ ਲੈ ਕੇ ਆ ਗਿਆ। ਮੈ ਸ਼ੱਕ ਵਿਚ ਘਿਰੀ ਹੋਣ ਕਾਰਨ ਸਵਾਲਾ ਦੀ ਬੁਛਾਰ ਉੁਸ 'ਤੇ ਕਰ ਦਿੱਤੀ,

    " ਰਾਮ ਲਾਲ, ਤਹਾਨੂੰ ਕਿੰਨੀ ਦੇਰ ਹੋ ਗਈ ਕਾਲਜ਼ ਵਿਚ ਕੰਮ ਕਰਦਿਆ?"

    " ਬੀਬੀ ਜੀ, ਉਮਰ ਬੀਤ ਚੱਲੀ ਹੈ ਇਸੇ ਕਾਲਜ਼ ਵਿਚ।"

    " ਤੁਸੀ ਉਹਨਾਂ ਲੜਕੀਆਂ ਨੂੰ ਜਾਣਦੇ ਹੋ ਜੋ ਗੁੰਮ ਗਈਆਂ।"

    " ਹਾਂ, ਜੀ, ਬਹੁਤ ਹੀ ਖੂਬਸੁਰਤ ਹਨ।"

    " ਕਦੀ ਉਹ ਹੌਸਟਲ ਤੋਂ ਬਾਹਰ ਇਧੱਰ- ਉੱਧਰ ਜਾਂਦੀਆਂ ਦੇਖੀਆਂ।"

    " ਬੀਬੀ ਜੀ, ਪਤਾ ਨਹੀ।"

    ਉਸ ਦੇ ਉੱਤਰ ਭਾਂਵੇ ਬਹੁਤੇ ਤਸੱਲੀ ਬਖਸ਼ ਨਹੀ ਸਨ, ਫਿਰ ਵੀ ਮੈ ਆਪਣੇ ਪ੍ਰਸ਼ਨ ਜਾਰੀ ਰੱਖੇ।

    " ਕੱਲ ਜੋ ਮੰਤਰੀ ਜੀ ਆਏ ਸਨ, ਤੁਸੀ ਪਹਿਲਾਂ ਕਦੀ ਉਹਨਾਂ ਨੂੰ ਦੇਖਿਆ।"

    " ਉਹ ਤਾਂ ਆਪਣੀ ਮੈਡਮ ਜੀ ( ਪ੍ਰੰਸੀਪਲ) ਨੇ ਨਾਲ ਹੀ ਕਾਲਜ਼ ਵਿਚ ਪੜ੍ਹਦੇ ਸਨ। ਕਦੇ ਕਦੇ ਉਹਨਾਂ ਦੇ ਦਰਸ਼ਨਾਂ ਨੂੰ ਆ ਜਾਂਦੇ ਨੇ।"

     ਦਰਸ਼ਨਾ ਵਾਲੀ ਗੱਲ ਦੀ ਮੈਨੂੰ ਖਾਸ ਸਮਝ ਤਾਂ ਨਾ ਆਈ, ਪਰ ਇੰਨਾ ਪਤਾ ਲੱਗ ਗਿਆ ਕਿ ਮੰਤਰੀ ਜੀ ਅਤੇ ਪ੍ਰੰਸੀਪਲ ਦੀ ਆਪ ਵਿਚ ਦੋਸਤੀ ਜ਼ਰੂਰ ਹੈ। ਉਹਨਾਂ ਦੀ ਦੋਸਤੀ ਹੋਵੇ ਜਾਂ ਨਾ ਹੋਵੇ ਭਲਾ ਮੈਨੂੰ ਕੀ? ਮੈ ਆਪਣੇ ਮਨ ਨੂੰ ਸਮਝਾਇਆ। ਅਸਲੀ ਮੁੱਦਾ ਤਾਂ ਕੁੜੀਆ ਦਾ, ਉਹ ਕਿੱਥੇ ਗਈਆਂ ਹੋਣਗੀਆਂ ।ਧਰਤੀ ਵਿਚ ਧਸ ਗਈਆਂ ਜਾਂ  ਅਸਮਾਨ ਨੇ ਨਿਗਲ ਲਈਆਂ। ਇਕ ਲੜਕੀ ਦੇ ਤਾਂ ਮਾਪੇ ਵੀ ਕਾਫ਼ੀ ਤੱਕੜੇ ਸਨ। ਉਹਨਾਂ ਪੈਸਾ ਪਾਣੀ ਵਾਂਗ ਬਹਾਇਆ।ਲੇਕਿਨ ਹੱਥ ਪੱਲੇ ਅਜੇ ਵੀ ਕੁੱਝ ਨਹੀ ਸੀ ਪਿਆ।

    ਅੱਜ ਲੰਚ ਟਾਈਮ ਸਮੇਂ ਨਾ ਚਹੁੰਦਿਆ ਹੋਇਆ ਵੀ ਮੈ ਮੀਸਜ਼ ਸੋਢੀ ਨਾਲ, ਪੰ੍ਰਸੀਪਲ ਅਤੇ ਮੰਤਰੀ ਦੀ ਦੋਸਤੀ ਦੀ ਗੱਲ ਪਤਾ ਨਹੀ ਕਿਵੇ ਛੇੜ ਲਈ।

    " ਦੀਦੀ, ਮੰਤਰੀ ਜੀ ਨੂੰ ਤੁਸੀ ਵੀ ਜਾਣਦੇ ਹੋਵੇਗੇ।"

    " ਪ੍ਰੰਸੀਪਲ ਵਾਲੇ ਮੰਤਰੀ ਨੂੰ।" ਮੀਸਜ਼ ਸੋਢੀ ਰੁੱਖਾ ਜਿਹਾ ਮੁਸਕ੍ਰਾਉਂਦੀ ਕਹਿਣ ਲੱਗੀ, ਆਪਣੀ ਮੈਡਮ ਦੇ ਦੋਸਤ ਹੈ,ਹਾਂ ਬਈ ਸਾਰੇ ਕਾਲਜ਼ ਨੁੰ ਪਤਾ ਹੈ। ਪਿਛਲੀ ਵਾਰੀ 'ਯੂਥ ਫੈਸਟੀਵਲ' 'ਤੇ ਇਹਨਾ ਨੂੰ ਖਾਸ ਮਹਿਮਾਨ ਬਣਾਇਆ ਗਿਆ ਸੀ।ਬਹੁਤ ਰੌਣਕ ਹੋਈ ਸੀ।ਲੜਕੀਆਂ ਨੇ ਵੱਖ ਵੱਖ ਆਈਟਮ ਪੇਸ਼ ਕਰ ਕੇ ਰੰਗ ਬਣ ਦਿੱਤਾ।" ਇਹ ਕਹਿ ਕੇ ਮੀਸਜ਼ ਸੋਢੀ ਉਦਾਸੀ ਜਿਹੀ ਵਿਚ ਚੁੱਪ ਹੋ ਗਈ।

    ਮੈ ਅਜੇ ਉਦਾਸੀ ਕਾਰਨ ਸੋਚ ਹੀ ਰਹੀ ਸਾਂ ਕਿ ਮੀਸਜ਼ ਸੋਢੀ ਆਪ ਹੀ ਬੋਲੀ, " aਦੋਂ ਕਾਲਜ਼ ਦਾ ਮਾਹੌਲ ਹੋਰ ਹੀ ਸੀ। ਗੁੰਮ ਹੋਣ ਵਾਲੀਆਂ ਕੁੜੀਆਂ ਨੇ ਕਈ ਆਈਟਮਾਂ ਵਿਚ ਭਾਗ ਲਿਆ ਸੀ। ਮੰਤਰੀ ਜੀ ਆਪਣੇ ਹੱਥੀ ਉਹਨਾ ਕੁੜੀਆਂ ਨੂੰ ਇਨਾਮ ਦਿੱਤੇ।"

    " ਇਹ ' ਯੂਥ ਫੈਸਟੀਵਲ' ਕਦੋ ਕੁ ਹੋਇਆ ਸੀ।" ਮੈ ਪੁੱਛਿਆ

    " ਬਸ, ਤੁਹਾਡੇ ਜੁਇਨ ਕਰਨ ਤੋਂ ਥੋੜੇ ਦਿਨ ਹੀ ਪਹਿਲਾ।"

    ਅਸੀ ਗੱਲਾਂ ਕਰ ਹੀ ਰਹੀਆਂ ਸਨ ਕਿ ਮੰਤਰੀ ਜੀ ਦੀ ਕਾਰ ਫਿਰ ਆ ਗਈ। ਜਦੋਂ ਦੀਆਂ ਕੁੜੀਆਂ ਲਾਪਤਾ ਹੋ ਗਈਆਂ ਨੇ aਦੋਂ ਦਾ ਮੰਤਰੀ ਸਾਹਿਬ ਦੇ ਕਾਲਜ਼ ਵਿਚ ਚੱਕਰ ਵੱਧ ਗਏ। ਉਸ ਦਿਨ ਸਟਾਫ ਰੂਮ ਵਿਚ ਬੈਠਿਆਂ ਮੀਸਜ਼ ਅਗਰਵਾਲ ਨੇ ਵੀ ਕਿਹਾ ਸੀ,

    " ਲੋਕ ਐਂਵੇ ਹੀ ਕਹਿੰਦੇ ਰਹਿੰਦੇ ਨੇ ਕਿ ਮਨਿਸਟਰ ਦੇਸ਼ ਦੇ ਭਲੇ ਲਈ ਕੋਈ ਕੰਮ ਨਹੀ ਕਰਦੇ।ਦੇਖੋ ਤਾਂ ਆਪਣੇ ਇਸ ਮੰਤਰੀ ਸਾਹਿਬ ਨੂੰ ਲੋਕਾਂ ਦਾ ਕਿੰਨਾ ਫਿਕਰ ਹੈ, ਜਦੋਂ ਦੀਆਂ ਲੜਕੀਆਂ ਗੁੰਮ ਹੋਈਆਂ ਨੇ,ਵਿਚਾਰੇ ਕਿੰਨੀ ਦੌੜ ਭਜ ਕਰ ਰਹੇ ਨੇ।"

    ਇਹ ਗੱਲ ਸੁਣ ਕੇ ਮੀਸਜ਼ ਸੋਢੀ ਨੇ ਮੀਸਜ਼ ਅਗਰਵਾਲ ਵੱਲ ਦੇਖਿਆ ਤਾਂ ਦੋਨੋ ਅੱਖਾਂ ਅੱਖਾ ਵਿਚ ਹੀ ਮੁਸਕ੍ਰਾ ਪਈਆਂ। ਨਵੀ ਹੋਣ ਕਾਰਣ ਮੈ ਉਹਨਾਂ ਦੀ ਇਹ ਬੁਝਾਰਤ ਬੁੱਝ ਨਾ ਸਕੀ।ਥੋੜ੍ਹੀ ਦੇਰ ਬਾਅਦ ਰਾਮ ਲਾਲ ਪ੍ਰੰਸੀਪਾਲ ਦਾ ਸੁਨੇਹਾ ਲੈ ਕੇ ਆਇਆ,

    " ਬੀਬੀ ਜੀ, ਤਹਾਨੂੰ ਸਭ ਨੂੰ ਮੈਡਮ ਨੇ ਦਫਤਰ ਵਿਚ ਬੁਲਇਆ।"

    ਸਾਰਾ ਸਟਾਫ ਆਫਿਸ ਵੱਲ ਨੂੰ ਤੁਰ ਪਿਆ। ਤੁਰਿਆਂ ਜਾਂਦਿਆ ਮੈ ਮੀਸਜ਼ ਸੋਢੀ ਨੂੰ ਕਿਹਾ,

    " ਮੈਨੂੰ ਲੱਗਦਾ ਹੈ ਲੜਕੀਆਂ ਦੀ ਉੱਘ-ਸੁੱਘ ਮਿਲ ਗਈ ਹੈ, ਇਸੇ ਕਾਰਨ ਕਰਕੇ ਮੈਡਮ ਨੇ ਆਪਾਂ ਨੂੰ ਬੁਲਇਆ ਹੋਵੇਗਾ।"

    " ਤੁਹਾਡੀ ਤਾਂ ਉਹ ਗੱਲ ਹੈ ਕਿ ' ਬਿੱਲੀ ਨੂੰ ਚੂਹਿਆਂ ਦੇ ਸੁਪਨੇ'।" ਮੀਸਜ਼ ਸੋਢੀ ਨੇ ਹੱਸਦਿਆਂ ਕਿਹਾ।

    ਆਫਿਸ ਵਿਚ ਮੈਡਮ ਅਤੇ ਮੰਤਰੀ ਜੀ ਨੂੰ ਬਹੁਤ ਹੀ ਉਦਾਸ ਚਿਹਰੇ ਲਏ ਖਲੋਤੇ ਦੇਖਿਆ। ਸਾਡੇ ਪੁੰਹਚਦਿਆ ਹੀ ਮੈਡਮ ਨੇ ਕਹਿਣਾ ਸ਼ੁਰੂ ਕੀਤਾ, " ਮੰਤਰੀ ਜੀ ਦੇ ਲੱਖ ਜਤਨ ਕਰਨ ਦੇ ਬਾਵਜੂਦ ਲੜਕੀਆਂ ਦੀ ਕੋਈ ਸੂਹ ਨਹੀ ਮਿਲੀ।"

    ਮੈਡਮ ਦੀ ਗੱਲ ਵਿਚ ਹੀ ਮੰਤਰੀ ਜੀ ਬੋਲੇ,

    " ਮੈਨੂੰ ਪੂਰੀ ਉਮੀਦ ਹੈ, ਇਕ ਦਿਨ ਲੜਕੀਆਂ ਜ਼ਰੂਰ ਹੀ ਮਿਲ ਜਾਣਗੀਆਂ ਚਾਹੇ ਲੇਟ ਹੀ ਕਿਉਂ ਹੀ ਨਾ ਮਿਲਣ। ਪਰ ਮੈ ਅੱਜ ਸਾਰੇ ਸਟਾਫ ਨੂੰ ਇਹ ਹੀ ਬੇਨਤੀ ਕਰਨ ਆਇਆ ਹਾਂ ਕਿ ਆਪਾਂ ਸਭ ਰਲ ਮਿਲ ਕੇ ਇਸ ਮੁਸ਼ਕਲ ਦਾ ਕੋਈ ਹੱਲ ਲੱਭੀਏ।"

    " ਆਪ ਸਭ ਨੂੰ ਪਤਾ ਹੀ ਹੈ ਕਿ ਮੰਤਰੀ ਜੀ ਇਸ ਕਾਲਜ਼ ਨੂੰ ਹਰ ਵਾਰੀ ਕਿਤਨੀ ਰਕਮ ਦਾਨ ਵਿਚ ਦੇਂਦੇ ਨੇ।" ਮੈਡਮ ਨੇ ਕਿਹਾ, " ਇਸ ਲਈ ਇਹ ਨਹੀ ਚਾਹੁੰਦੇ ਕਿ ਇਸ ਕਾਲਜ਼ ਦੀ ਕੋਈ ਬਦਨਾਮੀ ਹੋਵੇ।"

    " ਸਾਡਾ ਸਾਰਾ ਸਟਾਫ ਤਾਂ ਅੱਗੇ ਹੀ ਤੁਹਾਡੇ ਨਾਲ ਹੈ।" ਮੀਸਜ਼ ਸੂਦ ਨੇ ਕਿਹਾ, ਅਸੀ ਆਪਣੀ ਪੂਰੀ ਕੋਸ਼ਿਸ ਕਰ ਰਹੇ ਕਿ ਆਪਾਂ ਇਸ ਮੁਸ਼ਕਿਲ ਵਿਚੋਂ ਛੇਤੀ ਨਿਕਲ ਸਕੀਏ।"

    ਕੁਝ ਚਿਰ ਇਸ ਤਰਾਂ ਦੀਆਂ ਗੱਲਾਂ- ਬਾਤਾਂ ਚੱਲਦੀਆਂ ਰਹੀਆ। ਪਤਾ ਨਹੀ ਕਿਉਂ ਮੈਨੂੰ ਇਹਨਾ ਸਾਰੀਆਂ ਗੱਲਾਂ ਦੀ ਸਮਝ ਨਹੀ ਸੀ ਆ ਰਹੀ। ਜੇ ਸਾਰੀ ਪੁਲੀਸ ਵਾਹ ਲਾ ਰਹੀ ਹੈ, ਮੰਤਰੀ ਜੀ ਨੇ ਦਿਨ ਰਾਤ ਇਕ ਕੀਤਾ ਹੋਇਆ ਹੈ ਅਤੇ ਸਾਰਾ ਸਟਾਫ ਅੱਲਗ ਮਿਹਨਤ ਕਰਦਾ ਹੈ ਤਾਂ ਕੁੜੀਆਂ ਮਿਲ ਫਿਰ ਵੀ ਨਹੀ ਰਹੀਆਂ।

    ਕਈ ਦਿਨਾਂ ਬਾਅਦ ਅੱਜ ਕਾਲਜ਼ ਦਾ ਵਾਤਾਵਰਣ ਥੌੜਾ ਜਿਹਾ ਬਦਲਿਆ ਲੱਗਾ। ਨਾ ਕੋਈ ਪੁਲੀਸ ਵਾਲਾ ਆਇਆ ਸੀ ਨਾ ਹੀ ਕੋਈ ਅਖਬਾਰ ਵਾਲਾ। ਅਧਿਆਪਕ ਵੀ ਸਭ ਆਪਣੀਆਂ ਕਾਲਸਾ ਵਿਚ ਸਨ ਜਾਂ ਕਿਤੇ ਹੋਰ ਬਿਜ਼ੀ ਹੋਣਗੇ। ਮੈ ਹੀ ਸਟਾਫ ਰੂਮ ਵਿਚ ਬੈਠੀ ਕਲਾਸ ਲਈ ਕੁੱਝ ਜ਼ਰੂਰੀ ਨੋਟਿਸ ਤਿਆਰ ਕਰ ਰਹੀ ਸਾਂ।

    ਕਮਰੇ ਦਾ ਦਰਵਾਜ਼ਾ ਅੱਧ-ਖੁੱਲਾ ਛੱਡਿਆ ਹੋਇਆ ਸੀ। ਅਚਾਨਕ ਹੀ ਰਾਮ ਲਾਲ ਅੰਦਰ ਦਾਖਲ ਹੋਇਆ।

    " ਬੀਬੀ ਜੀ, ਚਾਹ ਪੀਣੀ ਤਾਂ ਲਿਆ ਦੇਵਾ।" ਉਸ ਨੇ ਪੁੱਛਿਆ।

    " ਨਹੀ ਚਾਹ ਤਾਂ ਮੈ ਨਹੀ ਪੀਣੀ।"

    " ਬੀਬੀ ਜੀ, ਹੁਣ ਤਾਂ ਤੁਹਾਡਾ ਕਾਲਜ਼ ਵਿਚ ਦਿਲ ਲੱਗ ਗਿਆ ਹੋਵੇਗਾ।"

    " ਬਾਕੀ ਤਾਂ ਠੀਕ ਹੈ, ਪਰ ਆਹ ਜਿਹੜੀ ਘਟਨਾ ਕਾਲਜ਼ ਵਿਚ ਵਾਪਰ ਗਈ, ਉਸ ਦਾ ਭੇਦ ਕੋਈ ਨਹੀ ਲੱਗ ਰਿਹਾ। ਜਿਸ …।

    " ਤੁਸੀ ਨਾ ਚਿੰਤਾ ਨਾ ਕਰੋ, ਗੁੱਡੀਆਂ ਇਕ ਦਿਨ ਵਾਪਸ ਆ ਜਾਣਗੀਆਂ।" ਰਾਮ ਲਾਲ ਨੇ ਵਿਚੋਂ ਹੀ ਕਿਹਾ, "  ਬੁਹਤ ਚਿਰ ਪਹਿਲਾ ਵੀ ਇਕ ਵਾਰੀ ਇਕ ਗੁੱਡੀ ਗਵਾਚੀ ਸੀ ਫਿਰ ਮਿਲ ਗਈ।"

    ਇਹ ਗੱਲ ਸੁਣੀ ਤਾਂ ਮੈ ਰਾਮ ਲਾਲ ਦੇ ਮੂੰਹ ਵੱਲ ਹੀ ਦੇਖਦੀ ਰਹਿ ਗਈ। ਰਾਮ ਲਾਲ ਨੇ ਆਲਾ-ਦੁਆਲਾ ਵੇਖਿਆ ਅਤੇ ਬਾਹਰ ਵੱਲ ਵੀ ਝਾਤੀ ਮਾਰ ਕੇ ਦਰਵਾਜ਼ਾ ਭੇੜ ਆਇਆ।

    " ਬੀਬੀ ਜੀ, ਤੁਸੀ ਇਸ ਕਾਲਜ਼ ਵਿਚ ਨਵੇ ਹੋ। ਬਹੁਤੀਆਂ ਗੱਲਾਂ ਦਾ ਤਹਾਨੂੰ ਪਤਾ ਨਹੀ।"

    ਉਹ ਮੇਰੀ ਕੁਰਸੀ ਦੇ ਕੋਲ ਥੱਲੇ ਹੀ ਬੈਠ ਗਿਆ।

    " ਮੈ ਇਕ ਗੱਲ ਤਹਾਨੂੰ ਦਸ ਦਿੰਦਾ ਹੈ, ਪਰ ਤੁਸੀ ਕਸਮ ਖਾਉ ਮਾਤਾ ਚਿੰਤੀ ਦੇਵੀ ਦੀ ਕਿ ਅਗਾਂਹ ਕਿਸੇ ਨੂੰ ਨਹੀ ਦਸੋਂਗੇ।"

    " ਰਾਮ ਲਾਲ! ਤੁਸੀ ਬੇਫਿਕਰ ਹੋ ਕੇ ਆਪਣਾ ਭੇਦ ਦੱਸੋ।ਮੈ ਅੱਗੇ ਗੱਲਾਂ ਤੋਰਨ ਵਾਲੀ ਕੁੜੀ ਨਹੀ ਹਾਂ।"

    " ਫਿਰ ਵੀ ਤੁਸੀ ਦੇਵੀ ਮਾਂ ਦੀ ਕਸਮ ਖਾ ਲਉ।" ਜਦੋਂ ਉਸ ਨੂੰ ਯਕੀਨ ਹੋ ਗਿਆ ਕਿ ਮੈ ਕੋਈ ਵੀ ਗੱਲ ਨਹੀ ਕਰਾਂਗੀ ਤਾਂ ਉਸ ਨੇ ਹੌਲੀ ਹੌਲੀ ਦੱਸਣਾ ਸ਼ੁਰੂ ਕੀਤਾ,

    " ਇਕ ਦਿਨ ਮੈ ਮੈਡਮ ਸਾਹਿਬਾ ਦੇ ਆਫਿਸ ਦੀ ਝਾੜ-ਪੂੰਜ ਕਰਦਾ ਪਿਆ ਸਾਂ, ਮੰਤਰੀ ਜੀ ਆਏ ਤਾਂ ਮੈਡਮ ਨੇ ਮੈਨੂੰ ਬਾਹਰ ਜਾਣ ਦਾ ਇਸ਼ਾਰਾ ਕੀਤਾ। ਤਹਾਨੂੰ ਪਤਾ ਹੀ ਸਾਡੇ ਵਰਗੇ ਲੋਕਾਂ ਨੂੰ ਉਹਲੇ ਹੋ ਕੇ ਗੱਲਾਂ ਸੁਨਣ ਦੀ ਆਦਤ ਹੁੰਦੀ ਹੈ।"

    ਉਸ ਦੇ ਇੰਨਾ ਕਹਿਣ ਤੇ ਹੀ ਮੇਰਾ ਸਾਹ ਰੁੱਕ ਗਿਆ ਅਤੇ ਮੈ ਕੁਰਸੀ ਤੇ ਬੈਠੀ ਹੀ ਥੋੜਾ ਜਿਹਾ ਨੀਵੀ ਹੋ ਗਈ ਅਤੇ ਉਸ ਨੂੰ ਧਿਆਨ ਨਾਲ ਸੁਨਣ ਲੱਗੀ।ਰਾਮ ਲਾਲ ਨੇ ਇਕ ਵਾਰੀ ਫਿਰ ਦਰਵਾਜ਼ੇ ਵੱਲ ਦੇਖਿਆ ਅਤੇ ਬੋਲਿਆ,

    " ਮੰਤਰੀ ਜੀ ਨੇ ਮੈਡਮ ਨੂੰ ਕਿਹਾ ਕਿ ਮੈ ਤਹਾਨੂੰ ਕਿਹਾ ਸੀ ਲੜਕੀਆਂ ਵਾਲੀ ਗੱਲ ਠੱਪ ਦਿਉ, ਪਰ ਅਖਬਾਰਾ ਅਜੇ ਵੀ ਚੁੱਪ ਨਹੀ ਹੋਈਆਂ।"

    " ਕੁੜੀਆਂ ਦੇ ਮਾਪਿਆ ਨੇ ਹੀ ਜ਼ਿਆਦਾ ਰੋਲਾ ਪਾਇਆ ਹੋਇਆ ਹੈ।"

    " ਕੁੜੀਆਂ ਤਾਂ ਸ਼ਾਂਤ ਹਨ, ਬਸ ਉਹ ਤਾਂ ਸਿਰਫ ਸੁੰਦਰਤਾ ਦੇ ਮੁਕਾਬਲੇ ਵਿਚ ਹਿਸਾ ਲੈਣਾ ਲਈ ਕੁੱਝ ਵੀ ਕਰਨ ਨੂੰ ਤਿਆਰ ਨੇ।"

    " ਇਸ ਦਾ ਮਤਲਵ ਕੁੜੀਆਂ ਮੰਤਰੀ ਜੀ ਦੇ ਕੋਲ ਨੇ।" ਮੈ ਹੈਰਾਨੀ ਨਾਲ ਕਿਹਾ।

    ਰਾਮ ਲਾਲ ਨੇ ਮੈਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਪਰ ਮੈ  ਗੁੱਸੇ ਵਿਚ ਲਾਲ ਹੁੰਦੀ ਨੇ ਕਿਹਾ, " ਦੇਖੋ ਰਾਮ ਲਾਲ ਜੀ, ਇਹ ਗੱਲ ਠੀਕ ਨਹੀ ਤੁਸੀ ਬਾਕੀ ਸਟਾਫ ਨਾਲ ਗੱਲ ਕਰੋ ਅਤੇ ਭੇਦ ਨੂੰ ਨੰਗਾ ਕਰੋ।"

    "ਪਹਿਲਾ ਤਾਂ ਬੀਬੀ ਜੀ ਮੈ ਤਹਾਨੂੰ ਦੇਵੀ ਮਾਂ ਦੀ ਕਸਮ ਦਿਤੀ ਹੋਈ ਹੈ, ਤੁਸੀ ਇਹ ਗੱਲ ਇੱਥੇ ਹੀ ਛੱਡ ਦਿਉ, ਬਾਕੀ  ਸਟਾਫ ਦੇ ਕਈ ਮੈਬਰਾਂ ਨੂੰ ਵੀ ਇਸ ਬਾਰੇ ਪਤਾ ਹੈ, ਉਹਨਾ ਨੂੰ ਵੀ ਦੇਵੀ ਮਾਂ ਦੀ ਕਸਮ ਦਿੱਤੀ ਹੈ।"

    " ਤੁਸੀ ਚੰਗੀ ਦੇਵੀ ਮਾਂ ਵਿਚ ਲੈ ਆਏ ਹੋ।"

    " ਬੀਬੀ ਜੀ! ਦੇਵੀ ਮਾਂ ਤਾਂ ਆਪਣੀ ਗਰਜ਼ ਨੂੰ ਲੈ ਕੇ ਆਏ ਹਾਂ।ਜੇ ਮੈਡਮ ਨੂੰ ਪਤਾ ਲੱਗ ਗਿਆ ਕਿ ਇਹ ਗੱਲ ਮੈ ਤਹਾਨੂੰ ਦੱਸੀ ਹੈ ਤਾਂ ਸਭ ਤੋਂ ਪਹਿਲਾ ਮੇਰੀ ਹੀ ਛਾਂਟੀ ਹਊ।ਮੈ ਤੁਹਾਡੇ ਪੈਰ ਫੜ੍ਹਦਾ ਜੇ ਅਗਾਂਹ ਇਹ ਗੱਲ ਨਾ ਕਰਉ।"

    " ਅੱਛਾ! ਇੰਨਾ ਕਹਿ ਕੇ ਮੈ ਚੁੱਪ ਹੋ ਗਈ।"

    ਦੋ ਤਿੰਨ ਦਿਨ ਮੈ ਇਸ ਤਰਾਂ ਹੀ ਗੁੰਮ-ਸੁੰਮ ਰਹੀ ਅਤੇ ਇਸ ਗੱਲ ਦਾ ਕਿਸੇ ਕੋਲ ਵੀ ਜਿਕਰ ਨਾ ਕੀਤਾ।

    ਕੱਲ ਜਦੋਂ ਮੈ ਲੰਚ ਲਈ ਮੈ ਮੀਸਜ਼ ਸੋਢੀ ਨਾਲ ਗਈ ਤਾਂ ਉਹ ਪੁੱਛਣ ਲੱਗੀ,

    " ਕੀ ਗੱਲ ਹੈ, ਪਰਦੀਪ, ਮੈ ਦੇਖਦੀ ਹਾਂ ਤੂੰ ਥੌੜ੍ਹੇ ਦਿਨਾਂ ਤੋਂ ਚੁੱਪ-ਚਾਪ ਹੈ।"

    " ਗੱਲ ਤਾਂ ਕੋਈ ਨਹੀ, ਵੈਸੇ ਹੀ।"

    " ਤੈਨੂੰ ਕਿਤੇ ਕੁੜੀਆਂ ਦੀ ਚਿੰਤਾ ਤਾਂ ਨਹੀ ਲੱਗੀ।"

    " ਦੀਦੀ, ਤਹਾਨੂੰ ਸੱਚ-ਮੁਚ ਹੀ ਉਹਨਾਂ ਬਾਰੇ ਕੁੱਝ ਵੀ ਨਹੀ ਪਤਾ।"

    " ਪਤਾ ਹੋਵੇ ਵੀ ਤਾਂ ਫਿਰ ਕੀ ਕਰ ਸਕਦੇ ਹਾਂ।"

    ਮੀਸਜ਼ ਸੋਢੀ ਦੇ ਜ਼ਵਾਬ ਨੇ ਮੇਰੀ ਤੱਸਲੀ ਕਰਵਾ ਦਿੱਤੀ ਕਿ ਉਸ ਨੂੰ ਮੇਰੇ ਵਾਂਗ ਵੀ ਪਤਾ ਹੈ ਲੜਕੀਆਂ ਕਿੱਥੇ ਨੇ। ਪਰ ਫਿਰ ਵੀ ਮੈ ਅਗਾਂਹ ਗੱਲ ਤੋਰੀ, " ਜੇ ਪਤਾ ਹੋਵੇ ਤਾਂ ਫਿਰ ਗੱਲ ਚੁੱਕਣੀ ਚਾਹੀਦੀ ਹੈ।"

    " ਭਾਈ, ਮੇਰਾ ਤਾਂ ਇਸ ਕਾਲਜ਼ ਨਾਲ ਸਿਰਫ ਨੌਕਰੀ ਤੱਕ ਰਿਸ਼ਤਾ ਹੈ। ਗੱਲ ਚੁੱਕ ਕੇ ਇੰਨੇ ਸਾਲਾਂ ਦੀ ਆਪਣੀ ਬਣੀ-ਬਣਾਈ ਪੁਜ਼ੀਸ਼ਨ ਖਰਾਬ ਕਰਨੀ ਆ।"

    " ਤੁਸੀ ਆਪਣੇ ਮਤਲਬ ਕਰਕੇ ਚੁੱਪ ਹੋ।" ਮੇਰੇ ਮੂੰਹ ਵਿਚੋਂ ਸਿਧਾ ਹੀ ਨਿਕਲ ਗਿਆ, " ਦੁਨੀਆ ਕਿੰਨੀ ਸੁਆਰਥੀ ਹੋ ਗਈ ਹੈ।"

    " ਹਰ ਕੋਈ ਹੀ ਆਪਣੀ ਲੋੜ  ਨਾਲ ਹੀ ਮਤਲਬ ਰੱਖਦਾ ਹੈ।" ਮੀਸਜ਼ ਸੋਢੀ ਨੇ ਥੋੜ੍ਹਾ ਗੁੱਸੇ ਨਾਲ ਕਿਹਾ, " ਸੱਚ ਪੁੱਛੋ ਤਾਂ ਲ਼ੜਕੀਆਂ ਆਪਣੇ ਮਤਲਬ ਲਈ ਹੀ ਗੁੰਮ ਹੋਈਆਂ ਨੇ।"

    " ਪਰ ਉਹਨਾਂ ਨੂੰ ਆਪਣੇ ਮਾਪਿਆ ਬਾਰੇ ਤਾਂ ਸੋਚਣਾ ਚਾਹੀਦਾ ਹੀ ਸੀ।" ਮੈ ਆਦਰਸ਼ ਬਣਦੇ ਕਿਹਾ, " ਫਿਰ ਵੀ ਆਪਾਂ ਨੂੰ ਸਟੈਂਡ ਲੈਣਾ ਚਾਹੀਦਾ  ਹੈ।"

    " ਦੇਖੋ ਪਰਦੀਪ ਜੀ, ਮੈ ਤਾਂ ਕੋਈ ਸਟੈਂਡ-ਸੁਟਂਡ ਨਹੀ ਲੈਣਾ।" ਮੀਸਜ਼ ਸੋਢੀ ਨੇ ਸਾਫ ਕਿਹਾ, " ਜਦ ਕੁੜੀਆਂ ਹੀ ' ਗਲੈਮਰਸ' ਲਈ ਆਪਣੀ ਇਜ਼ਤ,ਪੜ੍ਹਾਈ ਸਭ ਕੁੱਝ ਦਾਅ ਤੇ ਲਾ ਰਹੀਆ ਨੇ ਤਾਂ ਸਾਨੂੰ ਕੀ।।"

    " ਤਹਾਨੂੰ ਤਾਂ ਨਾ ਹੋਵੇ, ਪਰ ਮੈ ਤਾਂ ਇਸ ਬਾਰੇ ਜ਼ਰੂਰ ਕੁੱਝ ਕਰਾਂਗੀ।"

    " ਜੇ ਤਹਾਨੂੰ ਅਪਣੀ ਨਵੀ ਨਵੀ ਮਿਲੀ ਨੌਕਰੀ ਨਾਲ ਕੋਈ ਲਗਾਉ ਨਹੀ ਤਾਂ ਉਹ ਤੁਹਾਡੀ ਮਰਜ਼ੀ।" ਮੀਸਜ਼ ਸੋਢੀ ਨੇ ਮੈਨੂੰ ਮਸੀ ਨਵੀ ਮਿਲੀ ਜੋਬ ਦਾ ਅਹਿਸ਼ਾਸ ਕਰਾਂਉਂਦਿਆ ਕਿਹਾ, " ਤੁਸੀ ਜੋ ਮਰਜ਼ੀ ਕਰੋ। ਪਰ ਪਲੀਜ਼ ਮੇਰਾ  ਇਸ ਮਾਮਲੇ ਵਿਚ ਕਿਸੇ ਕੋਲ ਵੀ ਜਿਕਰ ਨਾ ਕਰਨਾ। ਤੁਹਾਡੇ ਸਿਰ ਤੇ ਕੋਈ ਜਿੰਮੇਵਾਰੀ ਨਾ ਹੋਵੇਗੀ। ਪਰ ਮੈ ਤਾਂ ਇਸ ਨੌਕਰੀ ਨਾਲ ਹੀ ਗੁਜ਼ਾਰਾ ਕਰਨਾ ਹੈ।"

    ਕਾਲਜ਼ ਤੋਂ ਵਾਪਸ ਆਉਂਦਿਆਂ ਸਾਰੇ ਰਸਤੇ ਮੈ ਇਸ ਬਾਰੇ ਹੀ ਸੋਚਦੀ ਰਹੀ। ਘਰ ਪਹੁੰਚਣ ਤਕ ਮੇਰਾ ਮਨ ਕਾਫੀ ਬਦਲ ਗਿਆ ਅਤੇ ਸੋਚਣ ਲੱਗਾ ਸਾਰਿਆਂ ਨੂੰ ਆਪਣੀਆਂ ਜ਼ਰੂਰਤਾਂ ਤੱਕ ਮਤਲਬ ਹੈ ਤਾਂ ਮੈ ਕਿਉ ਬੈਠੀ- ਬੈਠਾਈ ਝਮੇਲੇ ਵਿਚ ਪਵਾਂ। ਮੇਰਾ ਆਦਰਸ਼-ਪੁਣਾ ੰਿਮੰਟ ਵਿਚ ਹੀ ਤੁਰਦਾ ਬਣਿਆ। ਮੇਰਾ ਮਨ ਇਥੌਂ ਤਕ ਕਮੀਨਾ ਹੋ ਗਿਆ ਕਿ ਘਰ ਪੁੱਜਣ ਤੇ ਜਦੋਂ ਮੇਰੇ ਬੀਜ਼ੀ ਨੇ ਕੁੜੀਆਂ ਬਾਰੇ ਪੁੱਛਿਆ ਤਾਂ ਮੈ ਟੁੱਟ ਕੇ ਪਈ, " ਢੱਠੇ ਖੂਹ ਵਿਚ ਜਾਣ ਕੁੜੀਆ ਤਹਾਨੂੰ ਕੀ।

    ਪਰ ਹੌਲੀ ਅਜਿਹੀ ਬੀਜ਼ੀ ਨੂੰ ਸਾਰੀ ਗੱਲ ਦੱਸੀ ਤਾਂ ਉਹ ਸੁਣ ਕੇ ਕਹਿਣ ਲੱਗੇ, " ਪੁੱਤ, ਤੂੰ ਇਕੱਲੀ ਕੀ ਕਰ ਲਵੇਗੀ।  ਆਪਣੀ ਨੌਕਰੀ ਤੋਂ ਵੀ ਹੱਥ ਧੋ ਬੈਠੇਗੀ। ਨਾਲੇ ਸਾਨੂੰ ਕੀ। ਕਿਸੇ ਦੀਆਂ ਕੁੜੀਆਂ ਕਿਸੇ ਦਾ ਕਾਲਜ਼।"

    ਬੀਜ਼ੀ ਦੀ ਗੱਲ ਸੁਣ ਕੇ ਮੈ ਅਰਾਮ ਨਾਲ ਬੈਠ ਗਈ ਅਤੇ ਆਪਣੀ ਜੋਬ ਬਾਰੇ ਸੋਚਦੀ ਨੇ ਕੁੜੀਆਂ ਦੇ ਗੁਆਚਣ ਦਾ ਮਾਮਲਾ ਉਸੇ ਵੇਲੇ ਹੀ ਤਿਆਗ ਦਿੱਤਾ।

    ਇਸ ਘਟਨਾ ਤੋਂ ਬਾਅਦ ਛੇਤੀ ਹੀ ਮੇਰੀ ਮੰਗਣੀ ਹੋ ਗਈ ਤੇ ਮੇਰੇ ਸੁਹਰਿਆ ਨੇ ਆਪਣੇ ਲਾਗਲੇ ਕਾਲਜ਼ ਵਿਚ ਮੇਰੀ ਬਦਲੀ ਕਰਵਾ ਲਈ। ਕੁੜੀਆਂ ਦਾ ਕੀ ਬਣਿਆ ਰੱਬ ਜਾਣੇ। ਹੁਣ ਇਸ ਗੱਲ ਨੂੰ ਕਈ ਦਹਾਕੇ ਬੀਤ ਗਏ ਨੇ। ਪਰ ਫਿਰ ਵੀ ਕਦੀ ਕਦੀ ਇਹ ਵਾਕਿਆ ਯਾਦ ਆਉਣ ਤੇ ਮੈ ਸੋਚਦੀ ਹਾਂ ਕਿ ਸੱਚ-ਮੁਚ ਹੀ ਆਪਾਂ ਕਿੰਨੇ ਮਤਲਬੀ ਹਾਂ।
    ---------------------------------------------------------------------