ਖ਼ਬਰਸਾਰ

  •    ਡਾ. ਰਤਨ ਸਿੰਘ ਜੱਗੀ ਦਾ ਵਿਸ਼ੇਸ਼ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਕਾਵਿ ਸੰਗ੍ਰਹਿ 'ਅਣਗੌਲੇ ਸ਼ਬਦਾਂ ਦੇ ਅਰਥ' ਤੇ ਗੋਸ਼ਟੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    'ਥੇਹ ਵਾਲਾ ਪਿੰਡ ਜਨੇਰ' ਦਾ ਰੀਲੀਜ਼ ਸਮਾਰੋਹ / ਪੰਜਾਬੀਮਾਂ ਬਿਓਰੋ
  •    ਗੁਰਜਤਿੰਦਰ ਸਿੰਘ ਰੰਧਾਵਾ ਦੀ 'ਸਮੇਂ ਦਾ ਸੱਚ' ਰਲੀਜ਼ / ਪੰਜਾਬੀਮਾਂ ਬਿਓਰੋ
  •    ਮੈਕੀ ਲਾਇਬ੍ਰੇਰੀ ਵਿਚ ਕਵਿਤਾਵਾਂ ਦੀ ਛਹਿਬਰ / ਪੰਜਾਬੀਮਾਂ ਬਿਓਰੋ
  •    ਪੰਜਾਬੀ ਲੇਖਕ ਮੰਚ ਵੈਨਕੂਵਰ ਦੀ ਚਾਲੀਵੀਂ ਵਰ੍ਹੇ ਗੰਢ / ਪੰਜਾਬੀ ਲੇਖਕ ਮੰਚ, ਵੈਨਕੂਵਰ
  •    ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਜਾਰੀ / ਪੰਜਾਬੀਮਾਂ ਬਿਓਰੋ
  •    ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਸੰਬੰਧੀ ਵਿਚਾਰ ਗੋਸ਼ਟੀ / ਪੰਜਾਬੀਮਾਂ ਬਿਓਰੋ
  • ਉਦਾਸੇ ਪਿੰਡ ਦੀ ਗਾਥਾ (ਗੀਤ )

    ਗੁਰਦੀਸ਼ ਗਰੇਵਾਲ   

    Email: gurdish.grewal@gmail.com
    Cell: +1403 404 1450, +91 98728 60488 (India)
    Address:
    Calgary Alberta Canada
    ਗੁਰਦੀਸ਼ ਗਰੇਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    buy tamoxifen pct

    buy tamoxifen pct
    ਆ ਸਖੀਏ ਤੈਂਨੂੰ ਮੈਂ ਆਪਣੇ, ਪਿੰਡ ਦਾ ਹਾਲ ਸੁਣਾਵਾਂ।

    ਜਿਹੜੇ ਪਿੰਡ ਤੂੰ ਵਿਚ ਪਰਦੇਸੋਂ, ਭੇਜੇਂ ਨਿੱਤ ਦੁਆਵਾਂ ।


    ਨੇੜੇ ਲਗਦਾ ਸ਼ਹਿਰ ਸੀ ਜਿਹੜਾ, ਪਿੰਡ ਤੇਰੇ ਵੱਲ ਆਇਆ।

    ਤੇਰਾ ਪਿੰਡ ਹੁਣ ਓਸ ਸ਼ਹਿਰ ਦਾ, ਬਣਿਆਂ ਏ ਸਰਮਾਇਆ।

    ਪਿੰਡ ਤੇਰੇ ਦਾ ਸਖੀਏ ਹੁਣ ਤਾਂ , ਲੱਭਦਾ ਨਹੀਂ ਸਿਰਨਾਵਾਂ।

    ਆ ਸਖੀਏ………


    ਪਿੰਡ ਤੇਰੇ ਹੁਣ ਭਾਂ- ਭਾਂ ਕਰਦੇ, ਫਿਰਦੇ ਗਲੀ ਮੁਹੱਲੇ ।

    ਘਰ ਦੇ ਮਾਲਕ ਕਿਤੇ ਨਾ ਦਿਸਦੇ, ਭਈਆਂ ਨੇ ਘਰ ਮੱਲੇ।

    ਕਿਧਰੇ ਕਿਧਰੇ ਚਾਚਾ-ਤਾਇਆ, ਦਿਸਦਾ ਟਾਵਾਂ- ਟਾਵਾਂ ।

    ਆ ਸਖੀਏ …………


    ਪੰਜ ਦਰਿਆਵਾਂ ਦੀ ਧਰਤੀ ਨੂੰ, ਛੇਵਾਂ ਜ਼ਹਿਰ ਦਾ ਸਿੰਜੇ।

    ਸ਼ੈਲ- ਸ਼ਬੀਲੇ ਗੱਭਰੂ ਸੀ ਜੋ, ਨਸ਼ਿਆਂ ਰਲ ਮਿਲ ਪਿੰਜੇ।

    ਪਿੰਡ ਤੇਰੇ ਨੂੰ ਘੇਰ ਲਿਆ ਏ, ਬੁਰੀਆਂ ਬਿੱਝ ਬਲਾਵਾਂ।

    ਆ ਸਖੀਏ…………


    ਉਂਜ ਤਾਂ ਤੇਰੇ ਪਿੰਡ ਦੇ ਲੋਕਾਂ, ਕੀਤੀ ਬੜੀ ਤਰੱਕੀ।

    ਲੋੜੋਂ ਜਿਆਦਾ ਲੈ- ਲੈ ਕਰਜ਼ੇ, ਉਹਨਾਂ ਗਰੀਬੀ ਢੱਕੀ।

    ਮੋਟਰ ਸਾਈਕਲ ਕਾਰਾਂ ਵਿਹੜੇ, ਦਿਸਣ ਨਾ ਮੱਝਾਂ ਗਾਵਾਂ।

    ਆ ਸਖੀਏ…………


    ਨਾ ਹੁਣ ਵਿਹੜੇ ਰੌਣਕ ਲਗਦੀ, ਨਾ ਕੋਈ ਗਾਉਣ ਬਿਠਾਏ।

    ਨਾ ਹੁਣ ਜਾਏ ਵਿਆਹੀ ਦੇਹਲੀ, ਪੈਲੇਸ ਕੰਮ ਮੁਕਾਏ ।

    ਪਿੰਡ ਤੇਰੇ 'ਤੇ ਪੈ ਗਿਆ ਗੂੜ੍ਹਾ, ਸ਼ਹਿਰਾਂ ਦਾ ਪਰਛਾਵਾਂ।

    ਆ ਸਖੀਏ……………


    ਪੁੱਠੇ- ਸਿੱਧੇ ਰਾਹੀਂ ਵੀਰੇ , ਤੁਰੇ ਵਹੀਰਾਂ ਘੱਤੇ ।

    ਤੂੰ ਕੀ ਜਾਣੇ ਅੜੀਏ ਸਾਡੇ, ਵਿਕ ਗਏ ਸਾਰੇ ਖੱਤੇ।

    ਆਲੀਸ਼ਾਨ ਘਰਾਂ ਨੂੰ ਤਾਲੇ, ਥਾਂ ਥਾਂ ਰੋਵਣ ਮਾਵਾਂ।

    ਆ ਸਖੀਏ …………


    ਨਾ ਹੁਣ ਤੀਆਂ ਸੋਹਵਣ ਏਥੇ, ਨਾ ਗਿੱਧੇ ਨਾ ਭੰਗੜੇ।

    ਕੁੜੀਆਂ ਚਿੜੀਆਂ ਵੀ ਗੁੰਮ ਸੁੰਮ ਨੇ, ਹਾਸੇ ਹੋ ਗਏ ਲੰਗੜੇ।

    'ਦੀਸ਼' ਨਾ ਕਿੱਕਰਾਂ ਟਾਹਲੀਆਂ ਬਚੀਆਂ, ਨਾ ਪਿੱਪਲਾਂ ਦੀਆਂ ਛਾਵਾਂ।

    ਆ ਸਖੀਏ…………