accutane acne
buy accutane pills
ਮੈਂ ਅਬਲਾ ਨਹੀਂ ਹਾਂ ਮੈਂ ਹਾਂ ਇੱਕ ਨਾਰੀ
ਧਰਤੀ ਦੀ ਕਾਇਆ ਜਿਸ ਨੇ ਸੰਵਾਰੀ
ਔੜਾਂ 'ਚ ਰਹਿ ਪਿਆਸ ਤੇਰੀ ਬੁਝਾਉਂਦੀ
ਮਾਨਵ ਦੀ ਪੌਦ ਮੈਂ ਧਰਤੀ ਤੇ ਲਾਉਂਦੀ
ਜਿਥੋਂ ਅਕਲਾਂ ਦੇ ਉੱਗਦੇ ਨਿੱਤ ਨਵੇਂ ਪੌਦੇ
ਮੈਂ ਪੱਥਰ ਨਹੀਂ ਹਾ ਮੈਂ ਜਰਖੇਜ਼ ਕਿਆਰੀ
ਮੈਂ ਤੇਰੇ ਲਈ ਨੱਚਾਂ ਤੇ ਤੇਰੇ ਲਈ ਹੱਸਾਂ
ਗਮ 'ਚ ਰਹਿ ਕੇ ਨਾ ਦੁੱਖ ਤੈਨੂੰ ਦੱਸਾਂ
ਦਰਦਾਂ ਦਾ ਭਰਿਆ ਮੈਂ ਇਕ ਸਾਗਰ
ਤੇ ਹਾਸਿਆਂ ਦੀ ਹਾਂ ਭਰੀ ਹੋਈ ਪਟਾਰੀ
ਕਦੀ ਮੈਂ ਰਾਧਾ ਤੇ ਕਦੀ ਮੈਂ ਮੀਰਾਂ
ਤਿੱਪ ਤਿੱਪ ਕਰਕੇ ਮੈਂ ਰੂਹ ਵਿੱਚ ਜੀਰਾਂ
ਘੱਲ ਘੱਲ ਸੁਨੇਹੇ ਮੈਂ ਕਦੀ ਨਾ ਹਾਰਾਂ
ਆਪਣੇ ਮੋਹਨ ਲਈ ਮੈਂ ਉਮਰ ਗੁਜ਼ਾਰੀ
ਜਗਦੀ ਜੋ ਜੋਤੀ ਉਹ ਮੈਂ ਹੀ ਤੇ ਹਾਂ
ਟੁਟਦੇ ਜੋ ਮੋਤੀ ਉਹ ਮੈਂ ਹੀ ਤੇ ਹਾਂ
ਇਸ ਵਿੱਚ ਛੁਪੀ ਕੋਈ ਡੂੰਘੀ ਕਹਾਣੀ
ਮੈ ਆਪੇ ਹਾਂ ਜੋਤੀ ਤੇ ਆਪੇ ਚਿੰਗਾਰੀ
ਚਲਦੀ ਰਹੇ ਇਹ ਜੀਵਨ ਦੀ ਧਾਰਾ
ਮੇਰੇ ਸਿਰ ਜੁੰਮਾ ਹੈ ਇਸ ਦਾ ਭਾਰਾ
ਮੈਂ ਰੱਬ ਦੀ ਜਾਈ ਨਾ ਫਰਜ਼ਾਂ ਤੋਂ ਭੱਜਾਂ
ਅਹੂਤੀ ਦੇ ਕੇ ਮੈਂ ਲਾਵਾਂ ਫੁਲਵਾੜੀ
ਸਾਥ ਮੇਰਾ ਜੇ ਦੇਵੇਂ ਕੰਮ ਮੇਰਾ ਸੌਖਾ
ਸਮਝਾਂ ਦੇ ਬਾਝੋਂ ਬਾਸੀ ਕੰਮ ਔਖਾ
ਜਦੋਂ ਸਾਥ ਤੇਰਾ ਮਿਲਿਆ ਹੈ ਮੈਨੂੰ
ਉਦੋਂ ਹੀ ਆਦਮ ਦੀ ਨਸਲ ਸੁਧਾਰੀ