ਕਰੋ ਫੇਰ ਹੀਲਾ ਕਰੋ ਫੇਰ ਚਾਰਾ
ਮਿਲੇਗੀ ਹਾਂ ਮੰਜ਼ਲ ਮਿਲੇਗਾ ਕਿਨਾਰਾ
ਉਗ ਜਾਵੇਗੀ ਆਪੇ ਤਲੀਆਂ ਤੇ ਸਰਸੋ
ਹਥੇਲੀ ਦੀ ਹਿੰਮਤ ਦਾ ਮੰਨ ਕੇ ਇਸ਼ਾਰਾ
ਤੁਰੇ ਆਓ ਕੱਲੇ ਜੇ ਨਹੀ ਸਾਥ ਕੋਈ
ਸਹਾਰਾ ਬਣੋ ਖੁਦ ਨਾ ਲਭੋ ਸਹਾਰਾ
ਵੇਹੜਾ ਸੀ ਸਾਂਝਾ ਕੰਡੇ ਕਿਥੋ ਆਏ
ਕਿਸਦਾ ਕਸੂਰ ਹੈ ਇਹ, ਹੈ ਕਿਸਦਾ ਕਾਰਾ
ਫਿਰ ਦੁਨੀਆਂ ਸਾਰੀ ਲਗੀ ਮੈਨੂੰ ਕੌੜੀ
ਤੱਕਿਆ ਤਿਰੇ ਨੈਣੀ ਇਕ ਹੰਝੂ ਖਾਰਾ
ਖੜ੍ਹ ਦੋ ਕੁ ਪਲ ਹੋਰ ਸੱਜਣਾ ਮੈ ਤੱਕ ਲਾਂ
ਕੀ ਹੈ ਭਰੋਸਾ ਮਿਲੇ ਕਦ ਦੁਬਾਰਾ
ਸਮਾਂ ਆ ਰਿਹੈ ਫਿਰ ਮੁਹੱਬਤ ਰਹੇਗੀ
ਕਿ ਨਫਰਤ ਦਿਲਾਂ ਚੋ ਕਰੇਗੀ ਕਿਨਾਰਾ
------------------------------------------