ਧਰਤੀ ਧਨ ਨਾ ਆਪਣਾ (ਅਨੁ: ਸੁਖਵੰਤ ਹੁੰਦਲ) / ਕਿਸ਼ਤ 10 (ਨਾਵਲ )

ਜਗਦੀਸ਼ ਚੰਦਰ   

Address:
India
ਜਗਦੀਸ਼ ਚੰਦਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


buy antidepressants

buy antidepressant

16

ਪ੍ਰੀਤੋ ਬਾਰ ਬਾਰ ਗਲੀ ਵਲ ਦੇਖਦੀ ਅਤੇ ਲੱਛੋ ਨੂੰ ਕਿਤੇ ਆਉਂਦੀ ਨਾ ਦੇਖ, ਅੰਦਰ ਜ਼ਮੀਨ  ਉੱਤੇ ਬੈਠ ਫਿਰ ਹਾਇ ਹਾਇ ਕਰਨ ਲੱਗਦੀ। ਨਿੱਕੂ ਮੰਜੀ ਉੱਤੇ ਪਿਆ ਢਿੱਡ ਨੂੰ ਘੁੱਟਣ ਲੱਗਦਾ ਅਤੇ ਜੋ ਮੂੰਹ ਵਿੱਚ ਆਉਂਦਾ ਬਕ ਦਿੰਦਾ। ਬੱਚੇ ਰੋਂਦੇ ਹੋਏ ਪ੍ਰੀਤੋ ਦੇ ਨੇੜੇ ਆਉਂਦੇ ਅਤੇ ਕੁੱਟ ਖਾ ਕੇ ਏਧਰ ਉਧਰ ਖਿਸਕ ਜਾਂਦੇ।
ਨਿੱਕੂ ਡਿਗਦਾ-ਢਹਿੰਦਾ ਆਪਣੀ ਮੰਜੀ ਤੋਂ ਉੱਠਿਆ ਅਤੇ ਪ੍ਰੀਤੋ ਕੋਲ ਬਹਿੰਦਾ ਹੋਇਆ ਬੋਲਿਆ, "ਭੁੱਖ ਨਾਲ ਢਿੱਡ ਦੁਖਣ ਲੱਗ ਪਿਆ। ਜੇ ਮੈਨੂੰ ਰੋਟੀ ਨਾ ਮਿਲੀ ਤਾਂ ਮੇਰੀ ਜਾਨ ਨਿਕਲ ਜਾਊ।"
ਨਿੱਕੂ ਨੂੰ ਦੇਖ ਕੇ ਬੱਚੇ ਵੀ ਪ੍ਰੀਤੋ ਕੋਲ ਆ ਗਏ। ਪ੍ਰੀਤੋ ਆਪਣੇ ਮੱਥੇ ਉੱਤੇ ਖੱਬਾ ਹੱਥ ਮਾਰਦੀ ਬੋਲੀ, "ਅੱਜ ਤਾਂ ਲੱਛੋ ਨੇ ਬਹੁਤ ਦੇਰ ਕਰ ਦਿੱਤੀ ਆ।"
ਫਿਰ ਉਹ ਰੋਟੀ ਮੰਗਦੇ ਨਿਆਣਿਆਂ ਨੂੰ ਪੁਚਕਾਰਨ ਲੱਗੀ। ਪਰ ਜਦੋਂ ਉਹਨਾਂ ਦੀ ਜ਼ਿੱਦ ਵਧਦੀ ਗਈ ਤਾਂ ਉਹ ਉਹਨਾਂ ਨੂੰ ਗਾਲ੍ਹਾਂ ਕੱਢਣ ਲੱਗੀ, "ਮੋਇਓ, ਸਬਰ ਕਰੋ। ਮੇਰਾ ਮਾਸ ਨਾ ਨੋਚੋ।"
ਪ੍ਰੀਤੋ ਦੀਆਂ ਗਾਲ੍ਹਾਂ ਅਤੇ ਝਿੜਕਾਂ ਦਾ ਬੱਚਿਆਂ ਉੱਤੇ ਕੋਈ ਅਸਰ ਨਹੀਂ ਪੈ ਰਿਹਾ ਸੀ। ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਰੋਣ-ਚੀਕਣ ਲੱਗੇ। ਪ੍ਰੀਤੋ ਜਾਣਦੀ ਸੀ ਕਿ ਉਹ ਸੱਚੇ ਹਨ। ਸਵੇਰ ਤੋਂ ਉਹਨਾਂ ਨੇ ਲੱਸੀ ਦੀ ਸਿਰਫ ਅੱਧੀ ਅੱਧੀ ਕੌਲੀ ਹੀ ਪੀਤੀ ਸੀ।
ਪ੍ਰੀਤੋ ਅਲਸਾਈ ਹੋਈ ਉੱਠੀ ਅਤੇ ਕੋਠੜੀ ਵਿੱਚ ਜਾ ਕੇ ਖਾਲੀ ਭਾਂਡੇ ਦੇਖਣ ਲੱਗੀ। ਬੱਚੇ ਵੀ ਉਹਦੇ ਪਿੱਛੇ ਕੋਠੜੀ ਵਿੱਚ ਆ ਗਏ। ਜਦੋਂ ਉਹ ਭਾਂਡਿਆਂ ਦਾ ਢੱਕਣ ਚੁੱਕ ਉਹਨਾਂ ਦੇ ਅੰਦਰ ਦੇਖਦੀ ਤਾਂ ਬੱਚੇ ਵੀ ਭਾਂਡਿਆਂ ਉੱਤੇ ਝੁਕ ਜਾਂਦੇ ਪਰ ਉਹਨਾਂ ਨੂੰ ਆਪਣੇ ਢਿੱਡ ਵਾਂਗ ਖਾਲੀ ਦੇਖ ਮਾਯੂਸ ਹੋ ਜਾਂਦੇ। ਪ੍ਰੀਤੋ ਨੂੰ ਜਦੋਂ ਸਾਰੇ ਭਾਂਡੇ ਖਾਲੀ ਦਿਸੇ ਤਾਂ ਉਹਨੂੰ ਗੁੱਸਾ ਆ ਗਿਆ। ਉਹਨੇ ਚੌੜੇ ਮੂੰਹ ਵਾਲੇ ਪਿੱਤਲ ਦੇ ਦੇਗਚੇ ਵਿੱਚ ਨਜ਼ਰ ਮਾਰੀ ਤਾਂ ਉਸ ਵਿੱਚ ਮੱਕੜੀ ਦੇ ਜਾਲੇ ਲੱਗੇ ਦਿਸੇ। ਇਹ ਦੇਖ ਕੇ ਉਹਦਾ ਗੁੱਸਾ ਹੋਰ ਵੀ ਵੱਧ ਗਿਆ। ਉਹ ਤਿੱਖੀ ਅਵਾਜ਼ ਵਿੱਚ ਬੋਲੀ, "ਮੇਰੀ ਮਾਂ ਨੇ ਦੇਗਚਾ ਤਾਂ ਇਹ ਸੋਚ ਕੇ ਦਿੱਤਾ ਹੋਣਾ ਕਿ ਪ੍ਰੀਤੋ ਦੇ ਸਹੁਰਿਆਂ ਦੇ ਪਕਵਾਨ ਪਕਦੇ ਹੋਣਗੇ। ਪਰ ਜਦੋਂ ਦੀ ਇੱਥੇ ਆਈ ਆਂ ਤਾਂ ਭੰਗ ਹੀ ਭੁੱਜਦੀ ਦੇਖੀ  ਹੈ।"
ਉਹਨੇ ਦੇਗਚਾ ਪੁੱਠਾ ਕਰਕੇ ਜ਼ਮੀਨ ਉੱਤੇ ਸੁੱਟ ਦਿੱਤਾ ਅਤੇ ਗੁੱਸੇ ਵਿੱਚ ਬੋਲੀ:
"ਵੇਚ ਦੇ ਇਹਨੂੰ। ਆਪਾਂ ਇਸ ਵਿੱਚ ਕਿਹੜੀ ਖੀਰ ਬਣਾਉਣੀ ਆਂ।"
ਉਹਦਾ ਸਭ ਤੋਂ ਵੱਡਾ ਪੁੱਤ ਅਮਰੂ ਝੱਟ ਬੋਲ ਪਿਆ:
"ਲਿਆ ਮਾਂ, ਮੈਂ ਵੇਚ ਆਉਂਦਾਂ। ਬਾਬੂ ਠਠਿਆਰ ਭਾਂਡੇ ਲੈ ਲੈਂਦਾ।"
ਪ੍ਰੀਤੋ ਨੇ ਗੁੱਸੇ ਵਿੱਚ ਦੇਗਚਾ ਅਮਰੂ ਵਲ ਕਰ ਦਿੱਤਾ ਅਤੇ ਉਹ ਉਹਨੂੰ ਸਿਰ ਉੱਤੇ ਰੱਖ ਕੇ ਦੋਨੋ ਹੱਥਾਂ ਨਾਲ ਫੜੀ ਦਰਵਾਜ਼ੇ ਵਲ ਵਧ ਗਿਆ।
ਜਦੋਂ ਉਹ ਦਹਿਲੀਜ ਪਾਰ ਕਰਨ ਲੱਗਾ ਤਾਂ ਪ੍ਰੀਤੋ ਦੇ ਅੰਦਰ ਜਿਵੇਂ ਕੋਈ ਚੀਜ਼ ਤਿੜਕਨ ਲੱਗੀ। ਉਹਨੇ ਸੋਚਿਆ ਕਿ ਇਹ ਦੇਗਚਾ ਤਾਂ ਉਹਦੀ ਮਾਂ ਦੀ ਨਿਸੰਾਨੀ ਹੈ। ਉਹ ਉਹਨੂੰ ਵੀ ਵੇਚ ਰਹੀ ਹੈ। ਇਹ ਸੋਚ ਕੇ ਪ੍ਰੀਤੋ ਦਾ ਮਨ ਕੰਬ ਉੱਠਿਆ ਅਤੇ ਉਹ ਅਵਾਜ਼ਾਂ ਮਾਰਦੀ ਅਮਰੂ ਦੇ ਪਿੱਛੇ ਦੌੜ ਗਈ। ਪਰ ਅਮਰੂ ਉਹਦੀਆਂ ਅਵਾਜ਼ਾਂ ਅਤੇ ਗਾਲ੍ਹਾਂ ਨੂੰ ਅਣਸੁਣੀਆਂ ਕਰਦਾ ਬਹੁਤ ਅੱਗੇ ਨਿਕਲ ਗਿਆ ਸੀ। 
ਰਾਹ ਵਿੱਚ ਅਮਰੂ ਨੇ ਸੋਚਿਆ ਕਿ ਇਕ ਦਿਨ ਉਹਨੇ ਗੁਰਦਵਾਰੇ ਦੇ ਮਹੰਤ ਦੀ ਗੜਵੀ ਚੋਰੀ ਕਰਕੇ ਵੇਚੀ ਸੀ ਤਾਂ ਉਹਦੇ ਦਸ ਆਨੇ ਮਿਲੇ ਸਨ। ਇਹ ਦੇਗਚਾ ਤਾਂ ਬਹੁਤ ਵੱਡਾ। ਇਹਦੀ ਕਾਫੀ ਕੀਮਤ ਮਿਲੇਗੀ। ਇਹ ਸੋਚ ਕੇ ਉਹਦੇ ਕਦਮ ਹੋਰ ਵੀ ਤੇਜ਼ ਹੋ ਗਏ। ਪ੍ਰੀਤੋ ਡਿਗਦੀ-ਢਹਿੰਦੀ ਗਲੀ ਤੱਕ ਉਹਦੇ ਪਿੱਛੇ ਆਈ ਅਤੇ ਇਹ ਦੇਖ ਕੇ ਕਿ  ਅਮਰੂ ਮੁਹੱਲੇ ਤੋਂ ਬਾਹਰਲੇ ਖੂਹ ਦੀ ਛਪੜੀ ਵੀ ਪਾਰ ਕਰ ਗਿਆ ਹੈ, ਤਾਂ ਉਹਨੇ ਆਪਣੇ ਆਪ ਨੂੰ ਕਿਹਾ, "ਮੋਇਆ ਹੁਣ ਦੇਗਚਾ ਵੇਚ ਕੇ ਹੀ ਮੁੜੂ। ਉਹਦਾ ਬਸ ਚੱਲੇ ਤਾਂ ਘਰ ਦੇ ਮਿੱਟੀ ਦੇ ਭਾਂਡੇ ਵੀ ਵੇਚ ਦੇਵੇ।"
ਅਮਰੂ ਹਫਦਾ ਹੋਇਆ ਬਾਬੂ ਠਠਿਆਰ ਦੀ ਹੱਟੀ ਉੱਤੇ ਪਹੁੰਚਿਆ ਅਤੇ ਉਹਦੇ ਸਾਹਮਣੇ ਦੇਗਚਾ ਰੱਖਦਾ ਬੋਲਿਆ, "ਇਹਨੂੰ ਤੋਲ ਕੇ ਪੈਸਿਆਂ ਦਾ ਹਿਸਾਬ ਲਾਈਂ, ਮੈਂ ਹੁਣੇ ਆਇਆ।"
ਅਮਰੂ ਦੌੜਦਾ ਦੌੜਦਾ ਛੱਜੂ ਸੰਾਹ ਦੀ ਦੁਕਾਨ ਉੱਤੇ ਗਿਆ ਅਤੇ ਤੇਜ਼ ਤੇਜ਼ ਸਾਹ ਲੈਂਦਾ ਹੋਇਆ ਬੋਲਿਆ:
"ਸੰਾਹ ਜੀ ਚਾਰ ਆਨਿਆਂ ਦਾ ਗੁੜ, ਇਕ ਆਨੇ ਦਾ ਲੂਣ ਅਤੇ ਚਾਰ ਆਨਿਆਂ ਦਾ ਕਣਕ ਦਾ ਆਟਾ।।। ਅਤੇ ਇਕ ਡੱਬੀ ਸਿਗਟਾਂ।"
"ਪੱਲੇ ਪੈਸੇ ਵੀ ਆ ਜਾਂ ਖਾਲੀ ਸੌਦਾ ਹੀ ਮੰਗ ਰਿਹੈਂ?" ਛੱਜੂ  ਸੰਾਹ ਨੇ ਅਮਰੂ ਨੂੰ ਸੰੱਕ  ਨਾਲ ਦੇਖਦਿਆਂ ਕਿਹਾ।
"ਤੂੰ ਸੌਦਾ ਬੰਨ ਮੈਂ ਹੁਣੇ ਪੈਸੇ ਲੈ ਕੇ ਆਇਆ।" ਅਮਰੂ ਫਿਰ ਬਾਬੂ ਠਠਿਆਰ ਦੀ ਦੁਕਾਨ ਉੱਤੇ ਆ ਗਿਆ। ਬਾਬੂ ਠਠਿਆਰ ਨੇ ਹੁਣ ਤੱਕ ਡੰਡੀ ਮਾਰ ਕੇ ਦੇਗਚਾ ਤੋਲ ਦਿੱਤਾ ਸੀ। ਉਹਨੇ ਅਮਰੂ ਦੇ ਹੱਥ ਉੱਤੇ ਡੇਢ ਰੁਪਈਆ ਰੱਖਿਆ ਤਾਂ ਉਹ ਖਿੱਝ ਕੇ ਬੋਲਿਆ:
"ਇਹ ਕੀ।।। ਘੱਟੋ ਘੱਟ ਦੋ ਰੁਪਈਏ ਤਾਂ ਦੇ।।। ਏਨਾ ਵੱਡਾ ਦੇਗਚਾ।"
"ਮੈਂ ਪਹਿਲਾਂ ਹੀ ਦੁਆਨੀ ਜ਼ਿਆਦਾ ਦਿੱਤੀ ਆ। ਏਦਾਂ ਦੇ ਪੁਰਾਣੇ ਦੇਗਚੇ ਦੇ ਤਾਂ ਕੋਈ ਏਨੇ ਪੈਸੇ ਵੀ ਨਹੀਂ ਦੇਊ।।। ਨਾਲੇ ਤੂੰ ਕਿਤਿਉਂ ਚੋਰੀ ਕਰਕੇ ਹੀ ਲਿਆਇਆ ਹੋਣਾ।"
ਬਾਬੂ ਠਠਿਆਰ  ਨੇ ਦੇਗਚੇ ਦੇ ਪੇਂਦੇ ਉੱਤੇ ਹਥੋੜੇ ਨਾਲ ਦੋ-ਚਾਰ ਸੱਟਾਂ ਮਾਰ ਕੇ ਉਹਦਾ ਹੁਲੀਆ ਵਿਗਾੜ ਦਿੱਤਾ ਅਤੇ ਆਪਣੇ ਆਸਣ ਉੱਤੇ ਬੈਠੇ ਬੈਠੇ ਨੇ ਹੀ ਦੇਗਚੇ ਨੂੰ ਪਿਛਲੀ ਕੋਠੜੀ ਵਿੱਚ ਸੁੱਟ ਦਿੱਤਾ। ਅਮਰੂ ਕੁਛ ਹੋਰ ਕਹੇ ਬਿਨਾਂ ਪੈਸੇ ਮੁੱਠੀ ਵਿੱਚ ਦੱਬੀ ਛੱਜੂ ਸੰਾਹ ਦੀ ਦੁਕਾਨ ਉੱਤੇ ਆ ਗਿਆ।
"ਸੰਾਹ  ਜੀ ਲਿਆ ਮੇਰਾ ਸੌਦਾ।" ਉਹਨੇ ਆਪਣੀ ਮੁੱਠੀ ਖੋਲ੍ਹ ਦਿੱਤੀ।
ਛੱਜੂ ਸੰਾਹ ਨੇ ਅਮਰੂ ਦੇ ਹੱਥ ਵਿੱਚ ਪੈਸੇ ਦੇਖੇ ਤਾਂ ਹੈਰਾਨ ਰਹਿ ਗਿਆ ਅਤੇ ਤੱਕੜੀ ਸੰਭਾਲਦਾ ਕਹਿਣ ਲੱਗਾ:
"ਕਿਤਿਉਂ ਚੋਰੀ ਕਰਕੇ ਤਾਂ ਨਹੀਂ ਲਿਆਇਆ? ਤੇਰੇ ਕੋਲ ਏਨੇ ਪੈਸੇ ਕਿੱਥੋਂ ਆ ਗਏ?"
"ਸੰਾਹ ਜੀ ਤੈਨੂੰ ਪੈਸਿਆਂ ਨਾਲ ਮਤਲਬ ਆ। ਇਹ ਚੋਰੀ ਦੇ ਹੋਣ ਜਾਂ ਸਾਧੀ ਦੇ।" ਅਮਰੂ ਤਿੱਖੀ ਅਵਾਜ਼ ਵਿੱਚ ਬੋਲਿਆ।
"ਗੱਲ ਤਾਂ ਠੀਕ ਹੈ। ਮੈਨੂੰ ਤਾਂ ਸਿਰਫ ਪੈਸਿਆਂ ਨਾਲ ਮਤਲਬ ਹੈ।" 
ਛੱਜੂ ਸੰਾਹ ਨੂੰ ਅਮਰੂ ਦਾ ਲਹਿਜਾ ਬਹੁਤ ਬੁਰਾ ਲੱਗਿਆ ਪਰ ਉਹਦੀ ਗੱਲ ਚੰਗੀ ਲੱਗੀ। ਉਹਨੇ ਸੌਦਾ ਤੋਲ ਕੇ ਕਾਗਜ਼ ਦੀਆਂ ਪੁੜੀਆਂ ਵਿੱਚ ਬੰਨ ਦਿੱਤਾ।
ਅਮਰੂ ਨੇ ਸਿਗਰਟ ਦੀ ਡੱਬੀ ਰਾਹ ਵਿੱਚ ਸਰਨੇ ਨਾਈ ਦੀ ਹਵੇਲੀ ਦੀ ਬਾਹਰਲੀ ਕੰਧ ਵਿੱਚ ਇਕ ਇੱਟ ਖਿਸਕਾ ਕੇ ਲੁਕਾ ਦਿੱਤੀ।
ਲੱਛੋ ਘਰ ਆਈ ਤਾਂ ਪ੍ਰੀਤੋ ਉਤਾਵਲੀ ਹੋ ਕੇ ਬੋਲੀ:
"ਕਿੱਥੇ ਲਾ ਦਿੱਤੀ ਏਨੀ ਦੇਰ? ਤੇਰਾ ਰਾਹ ਦੇਖਦੀ ਦੀਆਂ ਮੇਰੀਆਂ ਤਾਂ ਅੱਖਾਂ ਪੱਕ ਗਈਆਂ।"
ਲੱਛੋ ਨੇ ਉਹਨੂੰ ਕੋਈ ਜੁਆਬ ਨਾ ਦਿੱਤਾ ਅਤੇ ਖਾਲੀ ਟੋਕਰਾ ਸੁੱਟ ਕੇ ਝੋਲੀ ਵਿੱਚੋਂ ਬੇਹੀਆਂ ਰੋਟੀਆਂ ਕੱਢ ਕੇ ਆਪਣੀ ਮਾਂ ਦੇ ਹੱਥ ਵਿੱਚ ਫੜਾ ਦਿੱਤੀਆਂ ਅਤੇ ਇਕ ਪਾਸੇ ਹਟ ਕੇ ਜ਼ਮੀਨ ਉੱਤੇ ਬੈਠ ਗਈ। ਬੱਚੇ ਰੋਟੀਆਂ ਦੇਖਦੇ ਹੀ ਟੱਪਣ ਲੱਗੇ ਅਤੇ ਉਹਨਾਂ ਨੇ ਪ੍ਰੀਤੋ ਨੂੰ ਘੇਰ ਲਿਆ।
ਪ੍ਰੀਤੋ ਉਹਨਾਂ ਨੂੰ ਪਿੱਛੇ ਹਟਾਉਂਦੀ ਬੋਲੀ:
"ਗੁੜ ਦੀ ਪੇਸੀ ਮੰਗ ਲੈਂਦੀ। ਮੱਕੀ ਜਾਂ ਬਾਜਰੇ ਦੇ ਦਾਣੇ ਮੰਗ ਲੈਂਦੀ। ਚੌਧਰਾਣੀ ਨੂੰ ਆਪਣੇ ਪੇ ਬਾਰੇ ਦਸਦੀ ਕਿ ਉਹ ਫੱਟੜ ਹੋਇਆ ਪਿਆ"
ਲੱਛੋ ਨੇ ਫਿਰ ਉਹਨੂੰ ਕੋਈ ਜੁਆਬ ਨਾ ਦਿੱਤਾ। ਪ੍ਰੀਤੋ ਉਹਨੂੰ ਚੁੱਪ ਦੇਖ ਗੁੱਸੇ ਭਰੀ ਅਵਾਜ਼ ਵਿੱਚ ਬੋਲੀ:
"ਮੈਂ ਕੁੱਤੇ ਆਂਗੂ ਭੌਂਕੀ ਜਾਂਦੀ ਆਂ, ਤੂੰ ਪਟਰਾਣੀਆਂ ਆਂਗੂ ਕੰਨਾਂ 'ਚ ਰੂੰ ਦੇਈ ਬੈਠੀ ਆਂ। ਮੇਰੀ ਗੱਲ ਦਾ ਜੁਆਬ ਕਿਉਂ ਨਹੀਂ ਦਿੰਦੀ?"
"ਛੋਟੇ ਚੌਧਰੀ ਨੇ ਕਣਕ ਦੇ ਸਿੱਟੇ ਦਿੱਤੇ ਸੀ, ਪਰ ਚੌਧਰਾਣੀ ਨੇ ਵਾਪਸ ਰਖਵਾ ਲਏ।" ਲੱਛੋ ਨੇ ਪ੍ਰੀਤੋ ਵਲ ਦੇਖੇ ਬਿਨਾਂ ਹੀ ਕਿਹਾ।
ਪ੍ਰੀਤੋ ਉਹਦੇ ਵਲ ਧਿਆਨ ਨਾਲ ਦੇਖਦੀ ਰਹੀ ਅਤੇ ਫਿਰ ਉਹਦਾ ਦਿਲ ਪਸੀਜਣ ਲੱਗਾ। ਉਹ ਇਕਦਮ ਹੀ ਚੁੱਪ ਹੋ ਗਈ ਜਿਵੇਂ ਉਹਦੇ ਡੂੰਘੀ ਸੱਟ ਲੱਗੀ ਹੋਵੇ। ਉਹ ਬੁਤ ਵਾਂਗ ਖੜੀ ਰਹੀ ਅਤੇ ਬੱਚੇ ਉਹਦੇ ਹੱਥੋਂ ਰੋਟੀਆਂ ਖੋਹ ਕੇ ਆਪਸ ਵਿੱਚ ਲੜਨ ਲੱਗੇ। ਫਿਰ ਉਹ ਨੀਂਦ ਤੋਂ ਜਾਗ ਉੱਠੀ ਅਤੇ ਬੱਚਿਆਂ ਨੂੰ ਗਾਲ੍ਹਾਂ ਕੱਢਦੀ ਉਹਨਾਂ ਕੋਲੋਂ ਰੋਟੀ ਦੇ ਟੁੱਕੜੇ ਖੋਹਣ ਲੱਗੀ।
"ਮੋਏ ਘਰ ਵਿੱਚ ਕੋਈ ਚੀਜ਼ ਰਹਿਣ ਨਹੀਂ ਦਿੰਦੇ। ਆਉਂਦੀ ਬਾਅਦ 'ਚ ਆ, ਖਾ ਪਹਿਲਾਂ ਜਾਂਦੇ ਆ।" ਫਿਰ ਉਹ ਲੱਛੋ ਨੂੰ ਸੰਬੋਧਿਤ ਹੋ ਕੇ ਬੋਲੀ:
"ਤੈਨੂੰ ਵੀ ਰੋਟੀ ਦਾ ਚੱਪਾ ਮਿਲਿਆ ਜਾਂ ਨਹੀਂ?" ਅਤੇ ਉਹ ਉਹਦਾ ਜੁਆਬ ਉਡੀਕੇ ਬਿਨਾਂ ਹੀ ਬੱਚਿਆਂ ਨੂੰ ਗਾਲ੍ਹਾਂ ਕੱਢਣ ਲੱਗੀ। 
ਪਰ ਉਹਨੂੰ ਝਟ ਹੀ ਅਹਿਸਾਸ ਹੋ ਗਿਆ ਕਿ ਗਾਲ੍ਹੀ-ਗਲੋਚ ਦਾ ਕੋਈ ਫਾਇਦਾ ਨਹੀਂ ਕਿਉਂਕਿ ਰੋਟੀਆਂ ਬੱਚਿਆਂ ਦੇ ਢਿੱਡਾਂ ਵਿੱਚ ਜਾ ਚੁੱਕੀਆਂ ਸਨ। ਕੁਛ ਦੇਰ ਤੱਕ ਉਹ ਇਕ ਹੀ ਥਾਂ ਖੜ੍ਹੀ ਸੋਚ ਵਿੱਚ ਡੁੱਬੀ ਰਹੀ ਅਤੇ ਫਿਰ ਹੌਲੀ ਹੌਲੀ ਕਦਮ ਪੁੱਟਦੀ ਬਾਹਰ ਆ ਗਈ।
ਕਾਲੀ ਉਹਨਾਂ ਦੀ ਕੰਧ ਨਾਲ ਲੱਗਦੀ ਆਪਣੀ ਨੀਂਹ ਪੁੱਟ ਰਿਹਾ ਸੀ। ਪ੍ਰੀਤੋ ਉਹਦੇ ਨੇੜੇ ਜਾ ਕੇ ਬੋਲੀ, "ਕਾਲੀ ਪੁੱਤ, ਸਾਡੀ ਵਲ ਥਾਂ ਬਿਲਕੁਲ ਨਾ ਛੱਡੀਂ। ਬਰਸਾਤ ਵਿੱਚ ਪਾਣੀ ਪੈਣ ਨਾਲ ਦੋਨੋ ਕੰਧਾਂ ਬੋਦੀਆਂ ਹੋ ਜਾਣਗੀਆਂ। ਤੇਰੀ ਕੰਧ ਤਾਂ ਪੱਕੀ ਹੋਊ, ਇਸ ਲਈ ਖੜ੍ਹੀ ਰਹੂ, ਪਰ ਸਾਡੀ ਕੱਚੀ ਕੰਧ ਡਿਗ ਜਾਊ।"
"ਨਹੀਂ ਚਾਚੀ, ਮੈਂ ਅੱਧਾ ਹੱਥ ਥਾਂ ਛੱਡ ਦਿੱਤੀ ਹੈ। ਜਦੋਂ ਕਦੇ ਪੱਕਾ ਮਕਾਨ ਪਾਇਓ ਤਾਂ ਆਪਣੀ ਕੰਧ ਏਧਰ ਨੂੰ ਵਧਾ ਲਿਉ।" ਕਾਲੀ  ਨੇ ਖਾਲੀ ਥਾਂ ਨੂੰ ਧਿਆਨ ਨਾਲ ਦੇਖਦਿਆਂ ਕਿਹਾ।
"ਕਾਕਾ, ਪੱਕਾ ਮਕਾਨ ਕੌਣ ਪਾਊਗਾ? ਇਥੇ ਤਾਂ ਇਕ ਡੰਗ ਦੀ ਰੋਟੀ ਨਹੀਂ ਮਿਲਦੀ। ਤੇਰਾ ਚਾਚਾ ਮੰਜੀ  'ਤੇ ਪਿਆ। ਤਿੰਨ ਦਿਨਾਂ ਤੋਂ ਮੇਰਾ ਅੰਗ ਅੰਗ ਦੁਖ ਰਿਹਾ। ਲੱਛੋ।।।।" ਪ੍ਰੀਤੋ ਅੱਗੇ ਕੁਛ ਨਾ ਕਹਿ ਸਕੀ ਅਤੇ ਗੱਲ ਦਾ ਰੁਖ ਬਦਲਦੀ ਬੋਲੀ:
"ਮੈਂ ਬਾਹਰ ਨਿਕਲੀ ਸੀ ਕਿ ਕਿਸੇ ਦੇ ਘਰੋਂ ਆਟੇ ਦੀ ਚੁਟਕੀ ਮੰਗ ਲਿਆਂਵਾਂ ਤਾਂਕਿ ਬੱਚਿਆਂ ਦੇ ਢਿੱਡ ਵਿੱਚ ਕੁਛ ਤਾਂ ਜਾਵੇ।" ਫਿਰ ਉਹ ਕੁਛ ਪਲ ਚੁੱਪ ਰਹਿ ਕੇ ਬੋਲੀ:
"ਤੇਰੀ ਚਾਚੀ ਕਿੱਥੇ ਹੈ?"
"ਇਥੇ ਹੀ ਹੈ।।। ਚਾਚੇ ਦਾ ਹੁਣ ਕੀ ਹਾਲ ਹੈ?" ਕਾਲੀ ਨੇ ਪੁੱਛਿਆ।
"ਕੋਈ ਹਾਲ ਨਹੀਂ। ਮੰਜੇ 'ਤੇ ਪਿਆ ਹਾਏ ਹਾਏ ਕਰ ਰਿਹਾ।" ਪ੍ਰੀਤੋ ਨੇ ਜੁਆਬ ਦਿੱਤਾ।
"ਕੋਈ ਦਵਾ-ਦਾਰੂ ਕੀਤਾ ਕਿ ਨਹੀਂ?"
"ਦਵਾ-ਦਾਰੂ?" ਪ੍ਰੀਤੋ ਨੇ ਕਾਲੀ ਵਲ ਅਜੀਬ ਨਜ਼ਰਾਂ ਨਾਲ ਦੇਖਿਆ ਅਤੇ ਖੋਖਲਾ  ਹਾਸਾ ਹਸਦੀ ਹੋਈ ਬੋਲੀ:
"ਸਵੇਰ ਦੇ ਸਾਰੇ ਭੁੱਖੇ ਬੈਠੇ ਆਂ ਘਰ। ਨਸਵਾਰ ਲੈਣ ਲਈ ਵੀ ਆਟਾ ਨਹੀਂ। ਦਵਾ-ਦਾਰੂ ਕਿੱਥੋਂ ਕਰੂੰ।" ਪ੍ਰੀਤੋ ਦੀਆਂ ਅੱਖਾਂ ਭਰ ਆਈਆਂ ਅਤੇ ਉਹ ਅੱਖਾਂ ਪੂੰਝਦੀ ਹੋਈ ਬੋਲੀ:
"ਘਰੋਂ ਨਿਕਲੀ ਸੀ ਕਿ ਕਿਸੇ ਦੇ ਘਰੋਂ ਬਾਜਰੇ ਜਾਂ ਮੱਕੀ ਦਾ ਆਟਾ ਮੰਗ ਲਿਆਂਵਾਂ।"
"ਚਾਚੀ ਤੋਂ ਲੈ ਲਾ।।। " ਕਾਲੀ ਆਪ ਚਾਚੀ ਵਲ ਵਧ ਗਿਆ ਅਤੇ ਉਹਦੀ ਮੰਜੀ ਦੇ ਕੋਲ ਜਾ ਕੇ ਬੋਲਿਆ:
"ਚਾਚੀ, ਆਟਾ ਕਿੱਥੇ ਪਿਆ।।। ਚਾਚੀ ਪ੍ਰੀਤੋ ਮੰਗਦੀ ਹੈ।"
ਉਦੋਂ ਤੱਕ ਪ੍ਰੀਤੋ ਵੀ ਚਾਚੀ ਦੇ ਕੋਲ ਆ ਗਈ ਅਤੇ ਉਹਦਾ ਹਾਲ ਪੁੱਛਣ ਲੱਗੀ। ਚਾਚੀ ਨੇ ਨਿੱਕੂ ਦਾ ਹਾਲ ਪੁੱਛਿਆ ਤਾਂ ਖਿੱਝ ਕੇ ਬੋਲੀ:
"ਠੀਕ ਹੈ।।। ਉਦੋਂ ਤਾਂ ਟੱਪ ਰਿਹਾ ਸੀ। ਹੁਣ ਦਿਨਾਂ ਲਈ ਮੰਜੀ ਨਾਲ ਬੱਝ ਗਿਆ।"
ਕਾਲੀ ਆਟੇ ਦੀ ਵੱਡੀ ਬਾਟੀ ਭਰ ਲਿਆਇਆ। ਕਣਕ ਦਾ ਆਟਾ ਦੇਖ ਕੇ ਪ੍ਰੀਤੋ ਹੈਰਾਨ ਰਹਿ ਗਈ। ਉਹਨੇ ਕਾਲੀ ਅੱਗੇ ਝੋਲੀ ਅੱਡ ਦਿੱਤੀ ਅਤੇ ਫਿਰ ਉਹਨੂੰ ਸਮੇਟਦੀ ਹੋਈ ਬੋਲੀ:
"ਮੈਨੂੰ ਬਾਟੀ ਹੀ ਦੇ ਦੇ। ਝੋਲੀ ਵਿੱਚ ਪਾਇਆ ਤਾਂ ਬਹੁਤ ਸਾਰਾ ਆਟਾ ਉਹਦੇ ਨਾਲ ਲੱਗ ਜਾਊ। ਬਾਟੀ ਮੈਂ ਲੱਛੋ ਦੇ ਹੱਥ ਭੇਜ ਦਊਂ।"
ਪ੍ਰੀਤੋ ਆਟੇ ਦੀ ਬਾਟੀ ਲੈ ਕੇ ਆਪਣੇ ਘਰ ਜਾਣ ਲਈ ਗਲੀ ਵਿੱਚ ਆ ਗਈ ਪਰ ਫਿਰ ਮੁੜ ਆਈ ਅਤੇ ਚਾਚੀ ਕੋਲ ਆ ਕੇ ਬੋਲੀ:
"ਗੁੜ ਹੈਗਾ ਤਾਂ ਇਕ ਪੇਸੀ ਦੇ ਦੇ। ਤੇਰੇ ਦੇਰ ਨੂੰ ਦਊਂ। ਕਹਿੰਦਾ ਜਦੋਂ ਖੜਾ ਹੁੰਦਾ ਤਾਂ ਚੱਕਰ ਆ ਜਾਂਦਾ।"
"ਸਾਡੇ ਘਰ ਤਾਂ ਨਾਂ ਲੈਣ ਲਈ ਵੀ ਗੁੜ ਨਹੀਂ।" ਚਾਚੀ ਨੇ ਹੌਲੀ ਅਵਾਜ਼ ਵਿੱਚ ਕਿਹਾ:
"ਕਾਲੀ ਖੰਡ ਦੀ ਚਾਹ ਪੀਂਦਾ, ਮੈਂ ਵੀ ਜਦੋਂ ਕਦੇ ਦਿਲ ਕਰੇ ਤਾਂ ਉਹਦੇ ਨਾਲ ਹੀ ਮੂੰਹ ਮਿੱਠਾ ਕਰ ਲੈਂਦੀ ਆਂ।"
ਪ੍ਰੀਤੋ ਹੈਰਾਨ-ਜਿਹੀ ਸੋਚਣ ਲੱਗੀ ਕਿ ਕਾਲੀ ਕਣਕ ਦਾ ਆਟਾ ਖਾਂਦਾ, ਖੰਡ ਦੀ ਚਾਹ ਪੀਂਦਾ, ਇਸ ਲਈ ਹੀ ਏਨਾ ਅਕਲਮੰਦ ਹੈ। ਉਹਨੂੰ ਏਦਾਂ ਲੱਗਣ ਲੱਗਾ ਜਿਵੇਂ ਕਾਲੀ ਕਿਸੇ ਦੇਸੰ ਦਾ ਰਾਜਾ ਹੋਵੇ।
ਆਟਾ ਲੈ ਕੇ ਪ੍ਰੀਤੋ ਆਪਣੇ ਘਰ ਆ ਗਈ ਅਤੇ ਲੱਛੋ ਦੇ ਹੱਥ ਵਿੱਚ ਬਾਟੀ ਫੜਾਉਂਦੀ ਬੋਲੀ:
"ਲੈ ਤੂੰ ਰੋਟੀ ਬਣਾ ਲੈ।"  ਉਹ ਆਪ ਨਿੱਕੂ ਕੋਲ ਜ਼ਮੀਨ ਉੱਤੇ ਬੈਠਦੀ ਬੋਲੀ, "ਦੇਖ, ਕਾਲੀ ਕਣਕ ਦਾ ਆਟਾ ਖਾਂਦਾ, ਖੰਡ ਵਾਲੀ ਚਾਹ ਪੀਂਦਾ। ਇਕ ਤੂੰ ਹੀ ਆਂ ਜੋ ਘਰ ਵਿੱਚ ਸਾਰਾ ਵਕਤ ਮੰਜੀ ਤੋੜਦਾ ਰਹਿੰਦਾ। ਜੇ ਤੂੰ ਵੀ ਸੰਹਿਰ ਚਲਿਆ ਜਾਂਦਾ ਤਾਂ  ਅਸੀਂ ਸਾਰੇ ਐਸੰ ਆਰਾਮ ਨਾਲ ਰਹਿੰਦੇ।" ਅਤੇ ਫਿਰ ਉਹ ਕੰਧ ਦੇ ਸਹਾਰੇ ਅਧਲੇਟੀ ਹੋ ਆਪਣੇ ਆਪ ਨਾਲ ਬੁੜਬੁੜਾਉਣ ਲੱਗੀ:
"ਚੰਗੇ ਕਰਮ ਕੀਤੇ ਆ ਇਹਨਾਂ ਲੋਕਾਂ ਨੇ ਜੋ ਸੁੱਖ ਭੋਗ ਰਹੇ ਨੇ।"
ਘਰ ਵਿੱਚ ਕਣਕ ਦਾ ਆਟਾ ਦੇਖ ਕੇ ਸਾਰੇ ਨਿਆਣੇ ਲੱਛੋ ਦੇ ਦੁਆਲੇ ਜਮ੍ਹਾ ਹੋ ਗਏ ਜਿਵੇਂ ਅੱਜ ਕੋਈ ਖਾਸ ਚੀਜ਼ ਪਕ ਰਹੀ ਹੋਵੇ।
"ਮੈਂ ਚਾਰ ਰੋਟੀਆਂ ਖਾਊਂਗਾ।"
"ਮੈਂ ਛੇ ਖਾਊਂਗਾ।"
"ਮੈਂ ਸਾਰੀਆਂ ਖਾ ਜਾਊਂ।"
ਬੱਚੇ ਆਪਸ ਵਿੱਚ ਬਹਿਸ ਕਰਦੇ ਕਰਦੇ ਹੱਥੋ-ਪਾਈ ਤੱਕ ਪਹੁੰਚ ਗਏ।
ਏਨੀ ਦੇਰ ਵਿੱਚ ਅਮਰੂ ਵੀ ਦੇਗਚਾ ਵੇਚ ਕੇ ਸਾਮਾਨ ਖਰੀਦ ਲਿਆਇਆ। ਪ੍ਰੀਤੋ ਨੇ ਉਹਦੀ ਝੋਲੀ ਨੂੰ ਉੱਪਰ ਤੱਕ ਭਰੀ ਦੇਖਿਆ ਤਾਂ ਚੀਕ ਕੇ ਬੋਲੀ:
"ਮੋਇਆ, ਵੇਚ ਆਇਆਂ ਦੇਗਚਾ? ਜਦੋਂ ਤੱਕ ਪਿਆ ਸੀ ਤੇਰੀਆਂ ਅੱਖਾਂ ਵਿੱਚ ਰੜਕਦਾ ਰਿਹਾ। ਹੁਣ ਸਬਰ ਆ ਜਾਊ।"
ਅਮਰੂ ਨੇ ਪ੍ਰੀਤੋ ਦੀ ਗੱਲ ਅਣਸੁਣੀ ਕਰਕੇ ਕਿਹਾ:
"ਕਣਕ ਦਾ ਆਟਾ ਲਿਆਇਆਂ, ਗੁੜ ਅਤੇ ਲੂਣ ਵੀ।"
ਪ੍ਰੀਤੋ ਨੇ ਗੁੜ ਦਾ ਨਾਂ ਸੁਣਿਆ ਤਾਂ ਦੇਗਚੇ ਨੂੰ ਭੁੱਲ ਗਈ ਅਤੇ ਚੀਕਦੀ ਬੋਲੀ:
"ਕਿੱਥੇ ਆ ਗੁੜ।।।? ਲਿਆ ਮੈਨੂੰ ਦੇ।"
ਅਮਰੂ ਨੇ ਦੋ ਪੇਸੀਆਂ ਰੱਖ ਕੇ ਬਾਕੀ ਗੁੜ ਉਹਨੂੰ ਫੜਾ ਦਿੱਤਾ। ਪ੍ਰੀਤੋ ਨੇ ਗੁੜ ਦੀ ਇਕ ਪੇਸੀ ਲੱਛੋ ਵਲ ਸੁੱਟਦਿਆਂ ਕਿਹਾ:
"ਲੈ ਪੁੱਤ, ਤੂੰ ਖਾ ਲੈ। ਤੈਨੂੰ ਤਾਂ ਗੁੜ ਬਹੁਤ ਚੰਗਾ ਲੱਗਦਾ।"
ਪ੍ਰੀਤੋ ਨੂੰ ਜਦੋਂ ਵੀ ਲੱਛੋ ਉੱਤੇ ਪਿਆਰ ਆਉਂਦਾ ਤਾਂ ਉਹ ਉਹਨੂੰ ਪੁੱਤਰ ਕਹਿ ਕੇ ਬੁਲਾਉਂਦੀ।
ਨਿਆਣੇ ਗੁੜ ਉੱਤੇ ਟੁੱਟ ਪਏ ਅਤੇ ਪ੍ਰੀਤੋ ਦੇ ਚੀਕਣ-ਚਿਲਾਉਣ ਅਤੇ ਮਾਰ-ਕੁੱਟ ਦੇ ਬਾਵਜੂਦ ਖੋਹ ਕੇ ਏਧਰ ਉਧਰ ਦੌੜ ਗਏ। ਪ੍ਰੀਤੋ ਨੂੰ ਦੇਗਚੇ ਦਾ ਫਿਰ ਚੇਤਾ ਆਇਆ ਤਾਂ ਉਹ ਅਮਰੂ ਨੂੰ ਗਾਲ੍ਹਾਂ ਕੱਢਦੀ ਬੋਲੀ:
"ਮੋਇਆ, ਘਰ-ਉਜਾੜੂ ਆ। ਪੁੱਤ ਪੇ ਤੋਂ ਵੀ ਦੋ ਕਦਮ ਅੱਗੇ ਨਿਕਲ ਗਿਆ। ਅੱਜ ਦੇਗਚਾ ਵੇਚ ਆਇਆ, ਕੱਲ੍ਹ ਨੂੰ ਮਾਂ-ਭੈਣ ਨੂੰ ਵੀ ਵੇਚ ਆਊ।"
ਲੱਛੋ ਨੇ ਇਹ ਸੰਬਦ ਸੁਣੇ ਤਾਂ ਚੌਂਕ ਗਈ ਅਤੇ ਆਟਾ ਗੁੰਨਦੀ ਹੋਈ ਸੋਚਣ ਲੱਗੀ ਕਿ ਮਾਂ ਘਰ ਤੋਂ ਆਟਾ ਉਧਾਰ ਲੈਣ ਗਈ ਤਾਂ ਆਟਾ ਲੈ ਆਈ। ਅਮਰੂ  ਦੇਗਚਾ ਵੇਚ ਕੇ ਆਟਾ ਅਤੇ ਗੁੜ ਦੋਨੋਂ ਲੈ ਆਇਆ। ਪਰ ਉਹ ਆਪਣਾ ਸਭ-ਕੁਛ ਲੁਟਾ ਕੇ ਵੀ ਖਾਲੀ ਹੱਥ ਵਾਪਸ ਆ ਗਈ।
ਲੱਛੋ ਦੀਆਂ ਅੱਖਾਂ ਵਿੱਚੋਂ ਟਪ-ਟਪ ਹੰਝੂ ਵਗ ਕੇ ਆਟੇ ਵਿੱਚ ਰਲਣ ਲੱਗੇ। 



17 
ਕਾਲੀ ਅਤੇ ਮਿਸਤਰੀ ਸੰਤਾ ਸਿੰਘ ਨੇ ਰਲ ਕੇ ਕੰਧ ਦੋ ਹੀ ਦਿਨਾਂ ਵਿੱਚ ਕਾਫੀ ਉੱਚੀ ਕਰ ਦਿੱਤੀ। ਸੰਤਾ ਸਿੰਘ ਕੰਧ ਨਾਲ ਖੜ੍ਹ ਕੇ ਉਹਨੂੰ ਆਪਣੇ ਕੱਦ ਨਾਲ ਨਾਪਦਾ ਹੋਇਆ ਬੋਲਿਆ:
"ਇਹ ਕੰਧ ਤਾਂ ਅਮਰਵੇਲ ਆਂਗੂ ਉੱਪਰ ਨੂੰ ਵਧ ਰਹੀ ਆ। ਅਸਲ ਵਿੱਚ ਰਾਜ ਦੇ ਨਾਲ ਗਾਰਾ-ਇੱਟ ਦੇਣ ਵਾਲਾ ਆਦਮੀ  ਚੁਸਤ ਹੋਵੇ ਤਾਂ ਕੰਮ ਬਹੁਤ ਜਲਦੀ ਮੁੱਕਦਾ। ਜੇ ਦਿਹਾੜੀ 'ਤੇ ਮਜ਼ੂਰ ਲਾਇਆ ਜਾਏ ਤਾਂ ਉਹ ਦਿਨ ਵਿੱਚ ਦਸ ਬਾਰ ਹੁੱਕਾ ਪੀਊ, ਵੀਹ ਵਾਰ ਉਹਨੂੰ ਥਿਆ ਲੱਗੂ ਅਤੇ ਪੰਜਾਹ ਵਾਰ ਉਹਨੂੰ ਪਿਸੰਾਬ ਆਊ।"
"ਮਿਸਤਰੀ ਜੀ ਤੁਹਾਡਾ ਹੱਥ ਬਹੁਤ ਸਾਫ ਆ। ਕਈ ਮਿਸਤਰੀ ਇੱਟ ਨੂੰ ਤੋੜਨ ਵਿੱਚ ਹੀ ਅੱਧੀ ਘੜੀ ਲਾ ਦਿੰਦੇ ਆ। ਤੁਸੀਂ ਇਕ ਹੀ ਸੱਟ ਨਾਲ ਇੱਟ ਨੂੰ ਇਸ ਤਰ੍ਹਾਂ ਤੋੜ ਦਿੰਦੇ ਓ ਜਿਵੇਂ ਆਰੀ ਨਾਲ ਚੀਰੀ ਹੋਵੇ।" ਕਾਲੀ ਨੇ ਮੁਸਕਰਾਉਂਦਿਆਂ ਕਿਹਾ। ਸੰਤਾ ਸਿੰਘ ਖੁਸੰ ਹੋ ਬੋਲਿਆ:
"ਤੂੰ ਜੌੜਿਆਂ ਦਾ ਗੁਰਦਵਾਰਾ ਦੇਖਿਆ ਕਿ ਨਹੀਂ। ਇਹ ਗੁਰਦਵਾਰਾ ਅੱਠਾਂ ਮਿਸਤਰੀਆਂ ਨੇ ਬਣਾਇਆ। ਪਰ ਮੈਂ ਆਪਣਾ ਹਿੱਸਾ ਦੋ ਦਿਨ ਪਹਿਲਾਂ ਹੀ ਖਤਮ ਕਰ ਦਿੱਤਾ ਸੀ। ਜਿਹੜੀਆਂ ਕੰਧਾਂ ਮੈਂ ਬਣਾਈਆਂ ਉਹ ਦੂਰੋਂ ਹੀ ਅਲੱਗ ਦੀਹਦੀਆਂ। ਨਿਸੰਾਨ ਸਾਹਿਬ ਦਾ ਥੜ੍ਹਾ ਵੀ ਮੈਂ ਹੀ ਬਣਾਇਆ। ਉਸ ਉੱਤੇ ਪਲਸਤਰ ਮੈਂ ਆਪਣੇ ਹੱਥਾਂ ਨਾਲ ਹੀ ਕੀਤਾ ਸੀ। ਹੁਣ ਤੱਕ ਮਲਾਈ ਆਂਗੂ ਨਰਮ ਆ।" ਸੰਤਾ ਸਿੰਘ ਕੰਧ ਵਲ ਧਿਆਨ ਨਾਲ ਦੇਖਦਾ ਅਤੇ ਆਹਿਸਤਾ-ਆਹਿਸਤਾ ਉਹਦੇ ਨਾਲ ਗੱਲਾਂ ਕਰ ਰਿਹਾ ਸੀ।
ਕੰਧ ਦਾ ਨਿਰੀਖਣ ਕਰਨ ਬਾਅਦ ਸੰਤਾ ਸਿੰਘ ਕਾਲੀ ਦੇ ਬਹੁਤ ਨੇੜੇ ਆ ਕੇ ਭੇਦ ਭਰੀ ਅਵਾਜ਼ ਵਿੱਚ ਬੋਲਿਆ:
"ਇਕ ਗੱਲ ਪੁੱਛਾਂ - ਦੱਸੇਂਗਾ?"
ਕਾਲੀ ਨੇ ਹਾਂ ਵਿੱਚ ਸਿਰ ਹਿਲਾਇਆ ਤਾਂ ਉਹ ਆਪਣਾ ਮੂੰਹ ਉਹਦੇ ਕੰਨ ਦੇ ਨੇੜੇ ਕਰ ਕੇ ਬੋਲਿਆ:
"ਇਹ ਜਿਹੜੀ ਕੁੜੀ ਤੇਰੇ ਘਰ ਆਉਂਦੀ ਆ, ਮੰਗੂ ਦੀ ਭੈਣ ਆਂ ਨਾ?"
"ਹਾਂ।"
"ਤੇਰੇ ਨਾਲ ਇਹਦਾ ਕੁਛ ਖਾਸ ਹੀ ਰਿਸੰਤਾ ਲੱਗਦਾ।।।।" ਸੰਤਾ ਸਿੰਘ ਨੇ ਅਜੇ ਆਪਣੀ ਗੱਲ ਪੂਰੀ ਵੀ ਨਹੀਂ ਕੀਤੀ ਸੀ ਕਿ ਕਾਲੀ ਦੇ ਬਦਲੇ ਹੋਏ ਰਉਂ ਨੂੰ ਦੇਖ ਕੇ ਆਪਣੀ ਗੱਲ ਬਦਲਦਾ ਹੋਇਆ ਬੋਲਿਆ:
"ਮੇਰਾ ਮਤਲਬ ਆ ਕਿ ਊਂ ਤਾਂ ਪਿੰਡ ਦੀ ਹਰ ਕੁੜੀ ਭੈਣ ਹੁੰਦੀ ਆ, ਪਰ ਮੇਰੀ ਸਮਝ ਵਿੱਚ ਨਹੀਂ ਆਉਂਦਾ ਕਿ ਗਿਆਨੋ ਸਾਰਾ ਦਿਨ ਤੇਰੇ ਘਰ ਕਿਉਂ ਵੜੀ ਰਹਿੰਦੀ ਆ।।। ਉਦਾਂ ਕੋਈ ਹਰਜ ਵੀ ਨਹੀਂ।।। ਮਨ ਮਿਲੇ ਦੀ ਗੱਲ ਆ।।। ਜੱਟ ਤਾਂ ਸਿਰਫ ਆਪਣੀ ਸਕੀ ਭੈਣ ਦੀ ਹੀ ਸਹੁੰ ਖਾਂਦੇ ਆ।" ਇਹ ਕਹਿ ਕੇ ਸੰਤਾ ਸਿੰਘ ਕਾਲੀ ਵਲ ਦੇਖਣ ਲੱਗਾ ਅਤੇ ਉਹਨੂੰ ਖਾਮੋਸੰ ਦੇਖ ਕੇ ਫਿਰ ਬੋਲਿਆ:
"ਆਪਣੇ ਮਨ ਦੀ ਗੱਲ ਤਾਂ ਤੂੰ ਹੀ ਜਾਣਦਾ ਹੋਏਂਗਾ ਪਰ ਉਹ ਕੁੜੀ ਬਸ ਤੇਰੀ ਅੱਖ ਦੇ ਇਸੰਾਰੇ ਦੀ ਉਡੀਕ  'ਚ ਆ ਅਤੇ ਉਹ ਮਿਲਦਿਆਂ ਹੀ ਪੱਕੇ ਹੋਏ ਬੇਰ ਆਂਗੂ ਤੇਰੀ ਝੋਲੀ ਵਿੱਚ ਆ ਡਿਗੂ।" ਸੰਤਾ ਸਿੰਘ ਖੀ-ਖੀ ਕਰਦਾ ਹਸਣ ਲੱਗਾ ਅਤੇ ਆਪਣੇ ਅੰਗ ਅੰਗ ਨੂੰ ਅਕੜਾਉਂਦਾ ਬੋਲਿਆ।
"ਕੀ ਮੰਗੂ ਦਾ ਇਰਾਦਾ ਨਹੀਂ ਪੱਕਾ ਮਕਾਨ ਬਣਾਉਣ ਦਾ"
ਕਾਲੀ ਨੇ ਸੰਤਾ ਸਿੰਘ ਵਲ ਧਿਆਨ ਨਾਲ ਦੇਖਿਆ ਅਤੇ ਉਹਦੇ ਮੋਢੇ ਉੱਤੇ  ਹੱਥ ਰੱਖ ਕੇ ਬੋਲਿਆ:
"ਮਿਸਤਰੀ, ਤੂੰ ਵਿਆਹ ਕਿਉਂ ਨਹੀਂ ਕਰਵਾ ਲੈਂਦਾ?"
ਸੰਤਾ ਸਿੰਘ ਪਹਿਲਾਂ ਤਾਂ ਖਿੜਖਿੜਾ ਕੇ ਹੱਸਣ ਲੱਗਾ ਅਤੇ ਫਿਰ ਇਕਦਮ ਬਹੁਤ ਗੰਭੀਰ ਹੋ ਗਿਆ। ਕਾਲੀ ਨੇ ਆਪਣੀ ਗੱਲ ਫਿਰ ਦੁਹਰਾਈ ਤਾਂ ਉਹ ਇਕ-ਇਕ ਸੰਬਦ ਨੂੰ ਚੱਬਦਾ ਹੋਇਆ ਬੋਲਿਆ, "ਹੁਣ ਵਿਆਹ ਕੀ ਹੋਊ। ਟੈਮ ਲੰਘ ਗਿਆ।" ਉਹਨੇ ਨਿਰਾਸੰਾ ਭਰਿਆ ਲੰਬਾ ਸਾਹ ਛੱਡਿਆ ਅਤੇ ਆਪਣਾ ਸਾਮਾਨ ਸੰਭਾਲਣ ਲੱਗਾ। ਕਾਲੀ ਮਿਸਤਰੀ ਦੇ ਕੋਲ ਜਾ ਕੇ ਬੋਲਿਆ:
"ਮੇਰੀ ਗੱਲ ਦਾ ਜਵਾਬ ਦੇ।।। ਟਾਲ ਕਿਉਂ ਰਿਹਾਂ।"
ਸੰਤਾ ਸਿੰਘ ਤੇਸੀ ਨੂੰ ਹੱਥ ਵਿੱਚ ਫੜੀ ਬੋਲਿਆ:
"ਮੇਰੇ ਬਾਪ ਨੇ ਮੈਨੂੰ ਤੇਸੀ ਫੜਨੀ ਅਤੇ ਇੱਟ ਰੱਖਣੀ ਬਚਪਨ ਵਿੱਚ ਹੀ ਸਿਖਾਉਣਾ ਸੁੰਰੂ ਕਰ ਦਿੱਤਾ ਸੀ। ਪਰ ਇਸ ਤੋਂ ਪਹਿਲਾਂ ਕਿ ਉਹ ਮੈਨੂੰ ਘਰ ਬਣਾਉਣਾ ਸਿਖਾ ਸਕੇ, ਉਹ ਇਸ ਦੁਨੀਆਂ ਤੋਂ ਚਲ ਵੱਸਿਆ। ਜਦੋਂ ਮੈਨੂੰ ਘਰ  ਬਣਾਉਣ ਦਾ ਢੰਗ ਆਇਆ ਤਾਂ ਟੈਮ ਲੰਘ ਚੁੱਕਿਆ ਸੀ ਅਤੇ ਮੇਰੇ ਮਾਂ-ਬਾਪ ਦੋਵਾਂ ਵਿੱਚੋਂ ਕੋਈ ਵੀ ਜ਼ਿੰਦਾ ਨਹੀਂ ਸੀ।"
"ਤਾਂ ਇਸ ਨਾਲ ਕੀ ਫਰਕ ਪੈਂਦਾ। ਕਿਸੇ ਦੇ ਮਾਂ-ਬਾਪ ਹਮੇਸੰਾਂ ਜ਼ਿੰਦਾ ਨਹੀਂ ਰਹਿੰਦੇ।" ਕਾਲੀ ਨੇ ਕਿਹਾ।
"ਤੂੰ ਅਜੇ ਇਹ ਗੱਲ ਕਹਿ ਸਕਦਾਂ ਕਿਉਂਕਿ ਤੇਰੀ ਚਾਚੀ ਅਜੇ ਜਿਉਂਦੀ ਆ। ਮੇਰੀ ਇਕ ਮਾਸੀ ਸੀ, ਉਹਨੂੰ ਮੇਰੇ ਵਿਆਹ ਦਾ ਫਿਕਰ ਸੀ ਅਤੇ ਉਹ ਇਕ ਦੋ ਥਾਂਵੀਂ ਗੱਲ ਚਲਾਉਂਦੀ ਪਈ ਸੀ, ਪਰ ਉਹਨੂੰ ਵੀ ਮੌਤ ਨੇ ਆ ਘੇਰਿਆ।।।" ਸੰਤਾ ਸਿੰਘ ਕੁਛ ਪਲਾਂ ਲਈ ਚੁੱਪ ਰਹਿ ਕੇ ਫਿਰ ਬੋਲਿਆ:
"ਕਾਲੀ ਦਾਸ, ਲੋਕ ਕੁੜੀ ਮੁੰਡੇ ਨੂੰ ਨਹੀਂ ਦਿੰਦੇ, ਸਗੋਂ ਉਹਦੇ ਮਾਂ-ਬਾਪ ਨੂੰ ਦਿੰਦੇ ਨੇ।।। ਖਾਨਦਾਨ  ਦੇਖਦੇ ਆ।।। ਜਦੋਂ ਖਾਨਦਾਨ ਹੀ ਨਾ ਹੋਵੇ ਤਾਂ ਦੇਖਣ ਕੌਣ ਆਊ।" ਸੰਤਾ ਸਿੰਘ ਦੀ ਉਦਾਸੀ ਡੂੰਘੀ ਹੁੰਦੀ ਜਾ ਰਹੀ ਸੀ ਅਤੇ ਉਹ ਉਹਨੂੰ ਲੁਕਾਉਣ ਲਈ ਖੋਖਲਾ ਹਾਸਾ ਹੱਸਦਾ ਬੋਲਿਆ:
"ਚਲੋ, ਅੱਧੀ ਤੋਂ ਜ਼ਿਆਦਾ ਲੰਘ ਗਈ ਆ।।। ਜੋ ਰਹਿ ਗਈ ਆ ਉਹ ਵੀ ਲੰਘ ਜਾਊ।"
ਕਾਲੀ ਵੀ ਕੁਛ ਉਦਾਸ ਹੋ ਗਿਆ। ਉਹਨੂੰ ਚੁੱਪ ਦੇਖ ਕੇ ਸੰਤਾ ਸਿੰਘ ਬੋਲਿਆ:
"ਆਦਮੀ ਕੋਲ ਚਾਰ ਖੇਤ ਹੋਣ ਤਾਂ ਕਬਰ ਵਿੱਚ ਪਿਆ ਵੀ ਵਿਆਹ ਕਰਵਾ ਸਕਦਾ, ਪਰ ਮਿਹਨਤ ਮਜ਼ਦੂਰੀ ਕਰਨ ਵਾਲੇ ਆਦਮੀ ਦੇ ਸਿਰ ਉੱਤੇ ਕਿਸੇ ਦਾ ਹੱਥ ਹੋਵੇ ਤਾਂ ਹੀ ਵਿਆਹ ਹੁੰਦਾ।"
"ਮੈਂ ਤਾਂ ਅਜੇ ਇਸ ਝੰਝਟ ਵਿੱਚ ਨਹੀਂ ਪਿਆ।" ਕਾਲੀ ਨੇ ਡਰੀ ਹੋਈ ਅਵਾਜ਼ ਵਿੱਚ ਕਿਹਾ ਅਤੇ ਫਿਰ ਮਿਸਤਰੀ ਨੂੰ ਧਿਆਨ ਨਾਲ ਦੇਖਦਿਆਂ ਬੋਲਿਆ:
"ਤੇਰੀ ਉਮਰ ਅਜੇ ਏਨੀ ਜ਼ਿਆਦਾ ਤਾਂ ਨਹੀਂ ਕਿ ਵਿਆਹ ਨਾ ਹੋ ਸਕੇ। ਤੇਰਾ ਭਰਾ ਅਜੇ ਵੀ ਯਤਨ ਕਰੇ ਤਾਂ ਕਿਤੋਂ ਨਾ ਕਿਤਿਉਂ ਰਿਸੰਤਾ ਹੋ ਹੀ ਸਕਦਾ।"
ਸੰਤਾ ਸਿੰਘ ਨੇ ਘ੍ਰਿਣਾ ਭਰੀ ਅਵਾਜ਼ ਵਿੱਚ ਕਿਹਾ:
"ਨਾਹਰ ਸਿੰਘ ਬਾਰੇ ਕਹਿ ਰਿਹਾਂ?" ।।। ਉਹ ਮੇਰਾ ਵਿਆਹ ਕਰ ਹਟਿਆ। ਭਾਬੀ ਨੇ ਉਹਨੂੰ ਇਸ ਤਰ੍ਹਾਂ ਵਸ 'ਚ ਕਰ ਲਿਆ ਕਿ ਉਹ ਬਾਕੀ ਸਾਰੇ ਰਿਸੰਤੇ ਭੁੱਲ ਗਿਆ ਹੈ। ਹੁਣ ਤਾਂ ਉਹਨੇ ਪਿੰਡ ਨਾਲੋਂ ਰਿਸੰਤਾ ਹੀ ਤੋੜ ਲਿਆ। ਮੈਂ ਪਿਛਲੇ ਸਾਲ ਚਿੱਠੀ ਲਿਖੀ ਸੀ ਕਿ ਮਕਾਨ ਦੀ ਛੱਤ ਖਰਾਬ ਹੋ ਗਈ ਆ। ਜੇ ਕੁਛ ਮਦਦ ਦੇਵੇਂ ਤਾਂ ਸੰਤੀਰੀਆਂ ਅਤੇ ਬਾਲੇ ਬਦਲ ਦੇਈਏ। ਉਹਨੇ ਮੇਰੀ ਚਿੱਠੀ ਦਾ ਜੁਆਬ ਤੱਕ ਨਹੀਂ ਦਿੱਤਾ। ਮੈਂ ਉਹਦੇ ਕੋਲ ਸੰਹਿਰ ਗਿਆ ਤੇ ਗੱਲ ਸੁੰਰੂ ਕੀਤੀ ਤਾਂ ਉਹ ਫਿਰ ਵੀ ਚੁੱਪ ਹੀ ਰਿਹਾ ਪਰ ਭਾਬੀ ਨੇ ਕੋਰਾ ਜੁਆਬ ਦਿੰਦਿਆਂ ਕਿਹਾ ਕਿ ਜਿਹਨੇ ਪਿੰਡ ਵਿੱਚ ਰਹਿਣਾ ਉਹ ਹੀ ਉਹਦੀ ਮੁਰੰਮਤ ਕਰ ਲਵੇ।" ਸੰਤਾ ਸਿੰਘ ਹੋਰ ਵੀ ਜ਼ਿਆਦਾ ਗੰਭੀਰ ਹੋ ਗਿਆ ਅਤੇ ਉਹਦੀਆਂ ਵੱਡੀਆਂ ਵੱਡੀਆਂ ਅੱਖਾਂ ਫੈਲ ਗਈਆਂ। ਉਹ ਤਲਖੀ ਨਾਲ ਬੋਲਿਆ:
"ਭਾਬੀ ਚਾਹੁੰਦੀ ਤਾਂ ਉਹ ਆਪਣੀ ਛੋਟੀ ਭੈਣ ਦਾ ਰਿਸੰਤਾ ਮੇਰੇ ਲਈ ਲੈ ਆਉਂਦੀ ਪਰ ਉਹਨੂੰ ਡਰ ਸੀ ਕਿ ਮੇਰਾ ਵਿਆਹ ਹੋ ਗਿਆ ਤਾਂ ਮੈਂ ਅਲੱਗ ਹੋ ਜਾਊਂ ਜਾਂ ਜੇ ਨਾਲ ਵੀ ਰਿਹਾ ਤਾਂ ਉਹਦੇ ਬੱਚਿਆਂ ਦੀ ਪਲਟਨ ਦੇ ਪਾਲਣ-ਪੋਸਣ ਵਿੱਚ ਆਪਣੀ ਕਮਾਈ ਨਾ ਲਾਊਂ। ਇਸ ਲਈ ਉਹ ਹਮੇਸੰਾ ਟਾਲ ਮਟੋਲ ਕਰਦੀ ਰਹੀ। ਪਰ ਜਦੋਂ ਦੀ ਉਹ ਸੰਹਿਰ ਗਈ ਆ ਉਹਨੇ ਮੇਰੇ ਵਿਆਹ ਦਾ ਜ਼ਿਕਰ ਤੱਕ ਕਰਨਾ ਛੱਡ ਦਿੱਤਾ। ਜਦੋਂ ਮੈਂ ਮਕਾਨ ਦੀ ਮੁਰੰਮਤ ਬਾਰੇ ਗੱਲ ਕਰਨ ਗਿਆ ਸੀ ਤਾਂ ਮੈਨੂੰ ਕਹਿਣ ਲੱਗੀ ਕਿ ਉਹਦੇ ਵੱਡੇ ਮੁੰਡੇ ਅਤੇ ਛੋਟੀ ਕੁੜੀ ਨੂੰ ਗੋਦ ਲੈ ਲਵਾਂ। ਇਹਦੇ ਨਾਲ ਤੇਰਾ ਕੁਲ ਵੀ ਚਲਦਾ ਰਹੂਗਾ। ਮੈਂ ਉਹਨੂੰ ਜੁਆਬ ਦਿੱਤਾ ਕਿ ਪਰਾਏ ਤੇਲ ਨਾਲ ਕੁਲ ਦਾ ਦੀਵਾ ਨਹੀਂ ਜਲ ਸਕਦਾ।"
ਕਾਲੀ ਕਾਫੀ ਚਿਰ ਸੋਚਣ ਤੋਂ ਬਾਅਦ ਬੋਲਿਆ:
"ਮਿਸਤਰੀ ਜੀ ਤੁਹਾਡੇ ਕੋਲ ਤਾਂ ਪੈਸੇ ਦੀ ਘਾਟ ਨਹੀਂ। ਕਿਤਿਉਂ ਤੀਵੀਂ ਖਰੀਦ ਕਿਉਂ ਨਹੀਂ ਲਿਆਉਂਦੇ?"
"ਇਸ ਕੰਮ ਵਿੱਚ ਵੀ ਬਹੁਤ ਠੱਗੀ ਆ। ਮੈਨੂੰ ਤਾਂ ਪੰਜਾਹ ਰੁਪਈਏ ਗਵਾਉਣ ਬਾਅਦ ਹੀ ਅਕਲ ਆ ਗਈ ਪਰ ਕਈ ਲੋਕਾਂ ਨੇ ਇਸ ਕੰਮ ਵਿੱਚ ਬਹੁਤ ਨੁਕਸਾਨ ਕਰਵਾਇਆ ਹੈ। ਜੌੜੇ ਦੇ ਸਰਦਾਰ ਪੂਰਨ ਸਿੰਘ ਦਾ ਤਾਂ ਘਰ-ਬਾਰ ਹੀ ਲੁੱਟਿਆ ਗਿਆ। ਉਹ ਇਕ ਔਰਤ ਖ੍ਰੀਦ ਲਿਆਇਆ। ਉਹ ਸੱਤ ਦਿਨ ਉਹਦੇ ਘਰ ਰਹੀ ਅਤੇ ਹਰ ਚੀਜ਼ ਦਾ ਭੇਤ ਲੈ ਲਿਆ। ਫਿਰ ਇਕ ਰਾਤ ਜਦੋਂ ਪੂਰਨ ਸਿੰਘ ਕਚਹਰੀ ਗਿਆ ਹੋਇਆ ਸੀ ਤਾਂ ਉਹ ਸਾਰੇ ਘਰ ਵਿੱਚ ਹੂੰਝਾ ਫੇਰ ਮਿੱਟੀ ਤੱਕ ਚੁੱਕ ਕੇ ਲੈ ਗਈ। ਪੂਰਨ ਸਿੰਘ ਨੇ ਥਾਣੇ ਵਿੱਚ ਰਪਟ ਕਰਾਈ ਹੋਈ ਹੈ। ਅਜੇ ਤੱਕ ਕੁਛ ਪਤਾ ਨਹੀਂ ਲੱਗਾ।"
"ਮਿਸਤਰੀ ਜੀ, ਤੁਹਾਡੇ ਨਾਲ ਕਿੱਦਾਂ ਦੀ ਠੱਗੀ ਹੋਈ ਸੀ?" ਕਾਲੀ ਨੇ ਦਿਲਚਸਪੀ ਲੈਂਦਿਆਂ ਪੁੱਛਿਆ।
"ਛੱਡ ਇਸ ਗੱਲ ਨੂੰ।" ਸੰਤਾ ਸਿੰਘ ਨੇ ਉਕਸਾਹਟ ਭਰੀ ਅਵਾਜ਼ ਵਿੱਚ ਕਿਹਾ। ਪਰ ਜਦੋਂ ਕਾਲੀ ਨੇ ਜ਼ਿਦ ਨਾ ਛੱਡੀ ਤਾਂ ਉਹ ਬੋਲਿਆ:
"ਬਾਬਕ ਦੇ ਲਾਲਾ ਬਨਾਰਸੀ ਦਾਸ ਨੂੰ ਤਾਂ ਤੂੰ ਜਾਣਦਾਂ ਈ ਆਂ। ਮੇਰਾ ਉਹਦੇ ਨਾਲ ਬਹੁਤ ਦੇਰ ਤੋਂ ਉੱਠਣ-ਬੈਠਣ ਆ। ਉਹਦਾ ਤਿਮੰਜ਼ਲਾ ਮਕਾਨ ਮੈਂ ਹੀ ਬਣਾਇਆ ਸੀ। ਉਹਨੇ ਹੀ ਇਕ ਆਦਮੀ ਨਾਲ ਤਿੰਨ ਸੌ ਰੁਪਈਆਂ ਵਿੱਚ ਸੌਦਾ ਤੈਅ ਕੀਤਾ ਸੀ। ਉਹ ਤੀਵੀਂ ਵਿਧਵਾ ਸੀ ਪਰ ਬੱਚਾ ਕੋਈ ਨਹੀਂ ਸੀ। ਆਪਣੀ ਹੀ ਜਾਤ-ਬਿਰਾਦਰੀ ਦੀ ਸੀ। ਜਿਹੜਾ ਆਦਮੀ ਉਸ ਤੀਵੀਂ ਬਾਰੇ ਸੌਦਾ ਤੈਅ ਕਰਨ ਆਇਆ ਸੀ ਉਹਨੇ ਸਾਡੇ ਨਾਲ ਕੁਛ ਇਸ ਢੰਗ ਨਾਲ ਗੱਲ ਕੀਤੀ ਕਿ ਬਨਾਰਸੀ ਦਾਸ ਵਰਗਾ ਘਾਗ ਆਦਮੀ ਵੀ ਧੋਖਾ ਖਾ ਗਿਆ। ਉਸ ਆਦਮੀ ਨੇ ਦੱਸਿਆ ਕਿ ਤੀਵੀਂ ਦਾ ਪਿੰਡ ਇਥੋਂ 20 ਕੋਹ ਦੂਰ ਹੈ। ਉਹਦਾ ਬਾਪ ਮਰ ਚੁੱਕਿਆ ਅਤੇ ਮਾਂ ਦਾ ਨਾਂ ਜਸਵੰਤ ਕੌਰ ਹੈ। ਉਹ ਸਾਡੇ ਕੋਲੋਂ ਪੰਜਾਹ ਰੁਪਈਏ ਬਿਆਨਾ ਲੈ ਗਿਆ ਅਤੇ ਤਿੰਨ ਦਿਨਾਂ ਬਾਅਦ ਤੀਵੀਂ ਨੂੰ ਨਾਲ ਲਿਆਉਣ ਦਾ ਵਾਅਦਾ ਕਰ ਗਿਆ। ਉਹਨੇ ਆਪਣਾ ਸਾਰਾ ਅਤਾ ਪਤਾ ਵੀ ਦਸ ਦਿੱਤਾ। ਤਿੰਨ ਦਿਨਾਂ ਬਾਅਦ ਉਹ ਇਕ ਤੀਵੀਂ ਨੂੰ ਆਪਣੇ ਨਾਲ ਲਿਆਇਆ ਤਾਂ ਸਾਰੀ ਗੱਲ ਪੱਕੀ ਕਰ ਲਈ। ਤਕਾਲਾਂ ਨੂੰ ਉਹ ਇਹ ਕਹਿ ਕੇ ਵਾਪਸ ਚਲੇ ਗਿਆ ਕਿ ਤਿੰਨ ਦਿਨ ਵਿਆਹ ਦੀ ਤਿਆਰੀ ਲਈ ਚਾਹੀਦੇ ਹਨ। ਚੌਥੇ ਦਿਨ ਜੌੜੇ ਦੇ ਗੁਰਦੁਆਰੇ ਵਿੱਚ ਆਨੰਦ ਕਾਰਜ ਕਰਾਇਆ ਜਾਊ। ਮੈਂ ਜੌੜੇ ਗੁਰਦੁਆਰੇ ਦੇ ਗ੍ਰੰਥੀ ਨੂੰ ਕਹਿ ਆਇਆ ਅਤੇ ਅਖੰਡਪਾਠ ਰਖਵਾ ਦਿੱਤਾ। ਚੌਥੇ ਦਿਨ ਸਵੇਰੇ ਹੀ ਲਾਲਾ ਬਨਾਰਸੀ ਦਾਸ ਅਤੇ ਆਪਣੇ ਪਿੰਡ ਦੇ ਚੌਧਰੀ ਬੂਟਾ ਸਿੰਘ ਨੂੰ ਨਾਲ ਲੈ ਕੇ ਮੈਂ ਉੱਥੇ ਪਹੁੰਚ ਗਿਆ। ਅਸੀਂ ਤਕਾਲਾਂ ਤੱਕ ਉਹਨਾਂ ਦੀ ਉਡੀਕ ਕੀਤੀ ਪਰ ਨਾ ਉਹ ਆਦਮੀ ਆਇਆ ਅਤੇ ਨਾ ਉਹ ਤੀਵੀਂ ਹੀ ਆਈ। ਅਗਲੇ ਦਿਨ ਮੈਂ ਤੇ ਬਨਾਰਸੀ ਦਾਸ ਉਸ ਆਦਮੀ ਦੇ ਪਿੰਡ ਗਏ ਤਾਂ ਉੱਥੋਂ ਪਤਾ ਲੱਗਾ ਕਿ ਉਹ ਪਹਿਲਾਂ ਉੱਥੇ ਛੋਟੀ-ਮੋਟੀ ਦੁਕਾਨ ਕਰਦਾ ਸੀ ਅਤੇ ਫਿਰ ਇਕ ਦਿਨ ਪਿੰਡ ਦੇ ਝਿਊਰਾਂ ਦੀ ਜਵਾਨ ਕੁੜੀ ਨੂੰ ਕੱਢ ਕੇ ਲੈ ਗਿਆ। ਉਹਨੂੰ ਅੱਜ ਤੱਕ ਪੁਲਿਸ ਨਹੀਂ ਫੜ ਸਕੀ ਤਾਂ ਅਸੀਂ ਉਹਨੂੰ ਕਿੱਥੋਂ ਲੱਭਦੇ। ।।। ਕਾਲੀ ਦਾਸਾ ।।। ਤੀਵੀਂ ਉਹ ਹੀ ਹੁੰਦੀ ਆ ਜਿਹਨੂੰ ਬਾਜੇ-ਗਾਜੇ ਨਾਲ ਸਿਹਰੇ ਬੰਨ ਕੇ ਬਾਰਾਤ ਦੇ ਨਾਲ ਲਿਆਇਆ ਜਾਵੇ। ਹੋਰ ਤੀਵੀਂਆਂ ਅਤੇ ਘੋੜੀਆਂ ਉਹਨਾਂ ਦੀਆਂ ਹੁੰਦੀਆਂ ਜੋ ਉਹਨਾਂ 'ਤੇ ਸਵਾਰ ਹੋਣ।" ਸੰਤਾ ਸਿੰਘ ਆਪਣੇ ਸੰਦ ਸਾਂਭਦਾ ਹੋਇਆ ਬੋਲਿਆ:
"ਹੁਣ ਮੈਂ ਚੱਲਦਾਂ, ਜਾ ਕੇ ਅਜੇ ਰੋਟੀ ਪਕਾਉਣੀ ਹੈ ਅਤੇ ਪਾਠ ਵੀ ਕਰਨਾ।"
ਕਾਲੀ ਵੀ ਸੰਤਾ ਸਿੰਘ ਦੇ ਨਾਲ ਸੰਦ ਬੋਰੀ ਵਿੱਚ ਪਾਉਣ ਲੱਗਾ। ਜਦੋਂ ਉਹਨੇ ਆਪਣੇ ਸਾਰੇ ਸੰਦ ਸਾਂਭ ਲਏ ਤਾਂ ਕਾਲੀ ਦੇ ਮੋਢੇ ਉੱਤੇ  ਹੱਥ ਰੱਖ ਕੇ ਬੋਲਿਆ:
"ਬੱਲਿਆ, ਤੇਰੀ ਹਾਲੇ ਉਮਰ ਹੀ ਕੀ ਆ, ਕਿਤੇ ਵਿਆਹ ਕਰਵਾ ਲੈ। ਚਾਚੀ ਨੇ ਅੱਖਾਂ ਮੀਟ ਲਈਆਂ ਤਾਂ ਤੈਨੂੰ ਕਿਸੇ ਨੇ ਨਹੀਂ ਪੁੱਛਣਾ। ਸਰਕਾਰੀ ਸਾਨ੍ਹ ਆਂਗੂ ਤੈਨੂੰ ਚਾਰੇ ਪਾਸਿਉਂ ਡੰਡੇ ਹੀ ਪੈਣਗੇ।" ਫਿਰ ਸੰਤਾ ਸਿੰਘ ਚਾਚੀ ਨੂੰ ਕਹਿਣ ਲੱਗਾ:
"ਚਾਚੀ ਮਕਾਨ ਪੈ ਜਾਵੇ ਤਾਂ ਫਿਰ ਕਾਲੀ ਦਾ ਵਿਆਹ ਕਰ ਦੇਈਂ।"
ਚਾਚੀ ਨੇ ਮੰਜੀ ਤੋਂ ਉੱਠਣ ਦੀ ਕੋਸਿੰਸੰ ਕਰਦਿਆਂ ਕਿਹਾ:
"ਮਿਸਤਰੀ ਜੀ, ਮੈਂ ਤਾਂ ਕਹਿ-ਕਹਿ ਕੇ ਹਾਰ ਗਈ ਆਂ, ਤੂੰ ਹੀ ਇਹਨੂੰ ਸਮਝਾ। ਨਿੱਕੂ ਦੀ ਘਰ ਵਾਲੀ ਪ੍ਰੀਤੋ ਆਪਣੀ ਭਤੀਜੀ ਦਾ ਸਾਕ ਲਿਆਉਂਦੀ ਸੀ।" ਸੰਤਾ ਸਿੰਘ ਕਾਲੀ ਦੇ ਕੰਨ ਕੋਲ ਆਪਣਾ ਮੂੰਹ ਕਰ ਕੇ ਬੋਲਿਆ - "ਪ੍ਰੀਤੋ ਦੀ ਭਤੀਜੀ ਨਾਲ ਵਿਆਹ ਨਾ ਕਰਾਈਂ। ਜੇ ਉਹ ਆਪਣੀ ਭੂਆ ਵਰਗੀ ਨਿਕਲੀ ਤਾਂ ਤੈਨੂੰ ਆਪਣੇ ਨਿਆਣਿਆਂ ਦੀ ਪਛਾਣ ਕਰਨੀ ਔਖੀ ਹੋ ਜਾਊ।"  ਸੰਤਾ ਸਿੰਘ ਬਹੁਤ ਜ਼ੋਰ ਨਾਲ ਹਸਣ ਲੱਗਾ। ਕਾਲੀ ਵੀ ਪਹਿਲਾਂ ਮੁਸਕਰਾ ਪਿਆ, ਪਰ ਬਾਅਦ ਵਿੱਚ ਗੰਭੀਰ ਹੋ ਗਿਆ। ਚਾਚੀ ਨੇ ਸੰਤਾ ਸਿੰਘ ਦੇ ਹਾਸੇ ਵਲ ਧਿਆਨ ਦਿੱਤੇ ਬਿਨਾਂ ਆਪਣੀ ਗੱਲ ਜਾਰੀ ਰੱਖੀ:
"ਇਹ ਇਕ ਬਾਰ ਹਾਂ ਕਵ੍ਹੇ, ਮੈਂ ਸੱਤ ਕੁੜੀਆਂ ਲੱਭ ਲਊਂ। ਇਹਦੀ ਉਮਰ ਦੇ ਮੁੰਡਿਆਂ ਦੇ ਤਾਂ ਚਾਰ-ਚਾਰ ਨਿਆਣੇ ਆ।"
ਏਨੀ ਦੇਰ ਵਿੱਚ ਗਿਆਨੋ ਆ ਗਈ ਅਤੇ ਚਾਚੀ ਦਾ ਹਾਲ ਪੁੱਛਣ ਬਾਅਦ ਕੰਧ ਵਲ ਦੇਖਣ ਲੱਗੀ। ਸੰਤਾ ਸਿੰਘ ਨੇ ਠੰਡੀ ਆਹ ਭਰੀ ਅਤੇ ਫਿਰ ਉਹਨੇ ਉੱਚੀ ਅਵਾਜ਼ ਵਿੱਚ ਕਾਲੀ ਨੂੰ ਕਿਹਾ:
"ਤੂੰ ਵਿਆਹ ਕਿਉਂ ਨਹੀਂ ਕਰਵਾਉਂਦਾ। ਛੇਤੀਂ ਵਿਆਹ ਕਰਵਾ ਲੈ ਤਾਂਕਿ ਚਾਚੀ ਵੀ ਚਾਰ ਦਿਨ ਬਹੂ ਤੋਂ ਸੇਵਾ ਕਰਵਾ ਸਕੇ।"
"ਮਿਸਤਰੀ ਜੀ, ਤੂੰ ਠੀਕ ਕਹਿੰਦਾਂ। ਹੁਣ ਮੇਰੀ ਆਖਰੀ ਉਮਰ ਆ। ਏਸ ਸਰੀਰ ਦਾ ਕੀ ਪਤਾ ਕਦੋਂ ਜੁਆਬ ਦੇ ਜਾਵੇ।"
"ਚਾਚੀ, ਕਿਹਦੇ ਵਿਆਹ ਦੀ ਗੱਲ ਹੋ ਰਹੀ ਆ?" ਗਿਆਨੋ ਨੇ ਖੁਸੰ ਹੁੰਦਿਆਂ ਕਿਹਾ।
"ਮਿਸਤਰੀ ਜੀ ਕਾਲੀ ਦਾ ਵਿਆਹ ਕਰਨ ਨੂੰ ਕਹਿੰਦਾ।" ਚਾਚੀ ਨੇ ਜੁਆਬ ਦਿੱਤਾ। 
"ਅੱਛਾ - ਚਾਚੀ ਛੇਤੀ ਕਰੋ - ਅਸੀਂ ਢੋਲਕ ਵਜਾਵਾਂਗੀਆਂ ਅਤੇ ਗਿੱਧਾ ਪਾਵਾਂਗੀਆਂ।" ਗਿਆਨੋ ਹੋਰ ਵੀ ਜ਼ਿਆਦਾ ਖੁਸੰ ਹੁੰਦਿਆਂ ਬੋਲੀ। 
ਗਿਆਨੋ ਦੀ ਗੱਲ ਸੁਣ ਕੇ ਚਾਚੀ ਮੁਸਕਰਾ ਪਈ ਅਤੇ ਉਹਦੀਆਂ ਝੁਰੜੀਆਂ ਅੱਖਾਂ ਉੱਤੇ ਛਾ ਗਈਆਂ। ਕਾਲੀ ਚੁੱਪ ਸੀ। ਸੰਤਾ ਸਿੰਘ ਗਿਆਨੋ ਵਲ ਧਿਆਨ ਨਾਲ ਦੇਖ ਰਿਹਾ ਸੀ ਅਤੇ ਉਹਦੀਆਂ ਨਜ਼ਰਾਂ ਉਹਦੇ ਕੱਪੜਿਆਂ ਨੂੰ ਚੀਰ ਜਾਣਾ ਚਾਹੁੰਦੀਆਂ ਸਨ। ਉਹ ਗਿਆਨੋ ਦੀ ਗੱਲ ਸੁਣ ਕੇ ਖਿੜਖਿੜਾ ਪਿਆ ਅਤੇ ਕਾਲੀ ਦੇ ਮੋਢੇ ਉੱਤੇ ਹੱਥ ਮਾਰਦਿਆਂ ਬੋਲਿਆ:
"ਇਹ ਕੁੜੀ ਤਾਂ ਏਦਾਂ ਗੱਲ ਕਰਦੀ ਆ ਜਿਵੇਂ ਤੇਰੀ ਬਾਗ ਫੜੂਗੀ।"
ਸੰਤਾ ਸਿੰਘ ਨੇ ਬਹਤ ਜ਼ੋਰ ਨਾਲ ਠਹਾਕਾ ਮਾਰਿਆ ਅਤੇ ਆਪਣੇ ਸੰਦਾਂ ਵਾਲੀ ਬੋਰੀ ਪਿੱਠ ਉੱਤੇ ਲੱਦ ਗਲੀ ਵਿੱਚ ਆ ਗਿਆ।

--------ਚਲਦਾ--------