ਖ਼ਬਰਸਾਰ

  •    ਨਾਰੀ ਦਿਵਸ ਨੂੰ ਸਮਰਪਿਤ ਦੋ ਪੁਸਤਕਾਂ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਸਿਰਜਣਧਾਰਾ ਵੱਲੋਂ ਯੁਗ ਬੋਧ ਦਾ ਵਿਸ਼ੇਸ਼ ਅੰਕ ਲੋਕ ਅਰਪਣ / ਸਿਰਜਣਧਾਰਾ
  •    ਕਾਫ਼ਲਾ ਨੇ ਮਨਾਇਆ 'ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ' / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸੰਦੌੜ ਵਿੱਚ ਕਾਵਿ ਮੁਕਾਬਲੇ ਅਤੇ ਸਲ਼ਾਨਾ ਸਮਾਰੋਹ / ਪੰਜਾਬੀ ਸਾਹਿਤ ਸਭਾ, ਸੰਦੌੜ
  •    “ ਧਰਤ ਭਲੀ ਸੁਹਾਵਣੀ” ਤੇ ਵਿਚਾਰ ਗੋਸ਼ਟੀ / ਸਾਹਿਤ ਸਭਾ ਦਸੂਹਾ
  •    ਸੈਮੂਅਲ ਜੌਹਨ ਦੇ ਨਾਟਕਾਂ ਦੀ ਭਰਪੂਰ ਪ੍ਰਸੰਸਾ / ਪੰਜਾਬੀਮਾਂ ਬਿਓਰੋ
  •    ਲੋਡੀ ਵਿਖੇ ਕਵੀ ਦਰਬਾਰ ਦਾ ਆਯੋਜਨ / ਪੰਜਾਬੀਮਾਂ ਬਿਓਰੋ
  •    ਪੰਜਾਬੀ ਯੂਨੀਵਰਸਿਟੀ ਵੱਲੋਂ ਦੋ ਸੈਮੀਨਾਰ ਆਯੋਜਿਤ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
  •    ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  • ਧਰਤੀ ਧਨ ਨਾ ਆਪਣਾ (ਅਨੁ: ਸੁਖਵੰਤ ਹੁੰਦਲ) / ਕਿਸ਼ਤ 12 (ਨਾਵਲ )

    ਜਗਦੀਸ਼ ਚੰਦਰ   

    Address:
    India
    ਜਗਦੀਸ਼ ਚੰਦਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    abortion manila

    misoprostol philippines click pregnancy termination in manila

    20

    ਕਾਲੀ ਸਾਰੀ ਰਾਤ ਦਰਦ ਨਾਲ ਤੜਫਦਾ ਮੰਜੇ ਉੱਤੇ ਉਸਲਵੱਟੇ ਲੈਂਦਾ ਰਿਹਾ। ਰਾਤ ਦੇ ਅਖੀਰਲੇ ਪਹਿਰ ਜਾ ਕੇ ਨੀਂਦ ਆਈ ਤਾਂ ਉਹ ਦੇਰ ਤੱਕ ਸੁੱਤਾ ਰਿਹਾ। 
    ਚਾਚੀ ਨੇ ਪਹਿਲਾਂ ਤਾਂ ਉਹਦੇ ਵਲ ਧਿਆਨ ਨਾ ਦਿੱਤਾ ਪਰ ਸੂਰਜ ਜਦੋਂ ਕੋਠਿਆਂ ਦੇ ਬਨੇਰਿਆਂ ਤੱਕ ਆ ਗਿਆ ਤਾਂ ਉਹ ਕਾਲੀ ਦਾ ਮੋਢਾ ਹਲੂਣਦੀ ਬੋਲੀ:
    "ਉੱਠ ਕਾਕਾ ਗੋਡੇ ਗੋਡੇ ਦਿਨ ਚੜ੍ਹ ਗਿਆ। ਕੀ ਸਾਰਾ ਦਿਨ ਕੁੰਭਕਰਨ ਵਾਂਗੂ ਸੁੱਤਾ ਰਹੂੰ?"
    ਕਾਲੀ ਨੇ ਹੜਬੜਾ ਕੇ ਅੱਖਾਂ ਖੋਲ੍ਹ ਦਿੱਤੀਆਂ ਅਤੇ ਉੱਠਣ ਲਈ ਜਦੋਂ ਲੱਤਾਂ ਇਕੱਠੀਆਂ ਕੀਤੀਆਂ ਤਾਂ ਦਰਦ ਦੀ ਲਹਿਰ ਸਾਰੇ ਸਰੀਰ ਵਿੱਚ ਦੌੜ ਗਈ। ਉਹ ਲੱਤਾਂ ਲਮਕਾ ਮੰਜੇ ਉੱਤੇ ਬੈਠ ਗਿਆ ਅਤੇ ਚਾਚੀ ਤੋਂ ਅੱਖਾਂ ਬਚਾ ਕੇ ਸੱਟ ਨੂੰ ਇਸ ਤਰ੍ਹਾਂ ਦੇਖਣ ਲੱਗਾ ਜਿਵੇਂ ਚੋਰੀ ਦਾ ਮਾਲ ਹੋਵੇ। ਚਾਚੀ ਰਸੋਈ ਵਿੱਚ ਚਲੇ ਗਈ ਤਾਂ ਉਹ ਫਿਰ ਲੰਮਾ ਪੈ ਗਿਆ। ਉਹ ਜਦੋਂ ਮੁੜਕੇ ਉਹਦੇ ਵਲ ਆਈ ਤਾਂ ਕਾਲੀ ਉੱਠ ਕੇ ਬੈਠ ਗਿਆ। ਚਾਚੀ ਉਹਦੇ ਨੇੜੇ ਆ ਕੇ ਬੋਲੀ:
    "ਬਾਹਰ ਅੰਦਰ ਹੋ ਆ ਅਤੇ ਆ ਕੇ ਕੰਮ ਸ਼ੁਰੂ ਕਰ।"
    "ਅੱਛਾ ਚਾਚੀ, ਉੱਠਦਾਂ।" ਕਾਲੀ ਨੇ ਦੰਦ ਘੁੱਟੇ ਅਤੇ ਹਿੰਮਤ ਕਰਕੇ ਉੱਠਣ ਦੀ ਕੋਸ਼ਿਸ਼ ਕੀਤੀ। ਉਹਨੇ ਲੰਗੜਾਉਂਦਿਆਂ ਚਾਰ-ਛੇ ਕਦਮ ਪੁੱਟੇ ਤਾਂ ਉਹਦੇ ਮੱਥੇ ਦੀਆਂ ਨਸਾਂ ਤਨ ਗਈਆਂ ਅਤੇ ਕੰਨ ਲਾਲ ਹੋ ਗਏ। ਚਾਚੀ ਨੇ ਉਹਨੂੰ ਲੰਗੜਾਉਂਦਿਆਂ ਦੇਖਿਆ ਅਤੇ ਘਬਰਾ ਕੇ ਬੋਲੀ:
    "ਲੰਗ ਕਿਉਂ ਮਾਰਦਾਂ? ਕਿਤੇ ਸੱਟ ਲੱਗ ਗਈ ਆ?"
    "ਨਹੀਂ ਚਾਚੀ, ਲੱਤ ਸੌਂ ਗਈ ਸੀ?" ਕਾਲੀ ਨੇ ਮੁਸਕਰਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ।
    ਚਾਚੀ ਆਪਣੇ ਕੰਮ ਵਿੱਚ ਰੁਝ ਗਈ ਤਾਂ ਉਹ ਫਿਰ ਆਪਣੀ ਸੱਟ ਨੂੰ ਸਹਿਲਾਉਣ ਲੱਗਾ।
    ਜੀਤੂ ਦਾਤੀ ਅਤੇ ਰੰਬਾ ਹੱਥ ਵਿੱਚ ਲਈ ਘਾਹ ਖੋਤਣ ਜਾ ਰਿਹਾ ਸੀ। ਕਾਲੀ ਨੂੰ ਆਪਣੇ ਵਿਹੜੇ ਵਿੱਚ ਦੇਖ ਕੇ ਉਹ ਅੰਦਰ ਆ ਗਿਆ। ਕਾਲੀ ਦੀ ਹਾਲਤ ਦੇਖ ਕੇ ਉਹ ਬੋਲਿਆ:
    "ਕਿਉਂ ਜ਼ਿਆਦਾ ਸੱਟ ਲੱਗੀ ਆ?"
    ਫਿਰ ਉਹਦੇ ਜੁਆਬ ਦਾ ਇੰਤਜ਼ਾਰ ਕੀਤੇ ਬਿਨਾਂ ਬੋਲਿਆ:
    "ਹਰਦੇਵ ਆਪਣੇ ਆਪ ਨੂੰ ਬਹੁਤ ਬੜਾ ਭਲਵਾਨ ਸਮਝਦਾ ਸੀ। ਪਰ ਕੱਲ੍ਹ ਤੂੰ ਉਹਦਾ ਹੰਕਾਰ ਤੋੜ ਦਿੱਤਾ।"
    "ਉਹਦਾ ਹੰਕਾਰ ਟੁੱਟਿਆ ਜਾਂ ਨਹੀਂ, ਮੇਰਾ ਚੂਲਾ ਜ਼ਰੂਰ ਟੁੱਟ ਗਿਆ। ਸ਼ਾਇਦ ਅੰਦਰ ਮਾਸ ਪਾਟ ਗਿਆ। ਬਹੁਤ ਦਰਦ ਹੋ ਰਹੀ ਹੈ।" ਕਾਲੀ ਨੇ ਦੁੱਖ ਭਰੀ ਅਵਾਜ਼ ਵਿੱਚ ਕਿਹਾ। 
    ਜੀਤੂ ਦਾਤੀ ਅਤੇ ਰੰਬਾ ਬਗਲ ਵਿੱਚ ਘੁੱਟ ਕੇ ਕਾਲੀ ਉੱਤੇ ਝੁਕਦਾ ਬੋਲਿਆ:
    "ਦਿਖਾ ਤਾਂ?"
    ਕੱਛੇ ਨੂੰ ਉੱਪਰ ਕਰ ਕੇ ਕਾਲੀ ਨੇ ਜੀਤੂ ਨੂੰ ਸੱਟ ਦਿਖਾਈ। ਚੂਲੇ ਉੱਤੇ ਸੇਰ ਦੇ ਵੱਟੇ ਜਿੰਨਾ ਮਾਸ ਉੱਭਰ ਆਇਆ ਸੀ ਅਤੇ ਉਹ ਹਿੱਸਾ ਨੀਲਾ ਹੋ ਗਿਆ ਸੀ। ਜੀਤੂ ਨੇ ਸੱਟ ਵਾਲੀ ਥਾਂ ਨੂੰ ਜ਼ਰਾ ਦੱਬਿਆ ਤਾਂ ਕਾਲੀ ਚੀਖ ਪਿਆ:
    "ਛੱਡ ਦੇ, ਬਹੁਤ ਦਰਦ ਹੁੰਦਾ।"
    ਜੀਤੂ ਸਿੱਧਾ ਖੜ੍ਹਾ ਹੋ ਗਿਆ ਅਤੇ ਚਿੰਤਾ ਨਾਲ ਬੋਲਿਆ:
    "ਸੱਟ ਜ਼ਿਆਦਾ ਹੀ ਲੱਗੀ ਆ। ਤੂੰ ਲੋਗੜ ਗਰਮ ਕਰਕੇ ਸੇਕ ਦੇ। ਤਿੱਲੀ ਦਾ ਤੇਲ ਗਰਮ ਕਰਕੇ ਮਾਲਸ਼ ਕਰ।"
    "ਚਾਚੀ ਨੇ ਉਹਨਾਂ ਨੂੰ ਇਸ ਤਰ੍ਹਾਂ ਖੁਸਰ-ਫੁਸਰ ਕਰਦਿਆਂ ਦੇਖਿਆ ਤਾਂ ਉਹਦਾ ਸ਼ੱਕ ਫਿਰ ਜਾਗ ਪਿਆ ਅਤੇ ਉਹ ਉਹਨਾਂ ਦੇ ਕੋਲ ਆ ਕੇ ਬੋਲੀ:
    "ਕੀ ਹੋਇਆ। ਕੀ ਕਾਲੀ ਦੀ ਲੱਤ ਉੱਤੇ ਸੱਟ ਲੱਗੀ ਆ?"
    ਇਹ ਸੁਣ ਕੇ ਜੀਤੂ ਨੇ ਮੂੰਹ ਦੂਜੇ ਪਾਸੇ ਕਰ ਲਿਆ ਅਤੇ ਕਾਲੀ ਨੇ ਨਜ਼ਰਾਂ ਝੁਕਾ ਲਈਆਂ। ਚਾਚੀ ਨੇ ਜ਼ਰਾ ਉੱਚੀ ਅਵਾਜ਼ ਵਿੱਚ ਕਿਹਾ:
    "ਕੀ ਗੱਲ ਆ? ਚੁੱਪ ਕਿਉਂ ਆਂ?"
    "ਕੁਛ ਨਹੀਂ।" ਜੀਤੂ ਨੇ ਦੂਜੇ ਪਾਸੇ ਦੇਖਦਿਆਂ ਜੁਆਬ ਦਿੱਤਾ।
    "ਹੁਣੇ ਤਾਂ ਦੋਵੇਂ ਬੱਕਰੀ ਵਾਂਗੂੰ ਮੂੰਹ ਮਾਰਦੇ ਸੀ ਅਤੇ ਹੁਣ ਕਹਿੰਦੇ ਆ ਕਿ ਕੁਛ ਨਹੀਂ ਹੋਇਆ।"
    "ਚਾਚੀ ਮਾਮੂਲੀ ਜਿਹੀ ਸੱਟ ਲੱਗੀ ਆ। ਆਪਣੇ ਆਪ ਹੀ ਠੀਕ ਹੋ ਜਾਊ।" ਕਾਲੀ ਨੇ ਉਹਨੂੰ ਟਾਲਣ  ਦੀ ਕੋਸ਼ਿਸ਼ ਕੀਤੀ।
    "ਦਿਖਾ ਤਾਂ ਸਹੀ।" ਚਾਚੀ ਨੇ ਘਬਰਾਈ ਹੋਈ ਅਵਾਜ਼ ਵਿੱਚ ਕਿਹਾ। ਕਾਲੀ ਨੇ ਜੀਤੂ ਵਲ ਦੇਖਿਆ ਅਤੇ ਫਿਰ ਆਪਣੇ ਆਪ ਵਿੱਚ ਸਿਮਟਦਾ ਬੋਲਿਆ:
    "ਚਾਚੀ ਕੋਈ ਸੱਟ ਨਹੀਂ ਲੱਗੀ। ਤੂੰ ਤਾਂ ਉੱਦਾਂ ਈ ਘਬਰਾਈ ਜਾਂਦੀ ਆਂ।"
    ਚਾਚੀ ਸਮਝ ਗਈ ਕਿ ਕਾਲੀ ਦੇ ਕਿਸੇ ਏਦਾਂ ਦੀ ਥਾਂ ਉੱਤੇ ਸੱਟ ਲੱਗੀ ਆ ਜਿਹਨੂੰ ਦਿਖਾਉਂਦਿਆਂ ਉਹਨੂੰ ਸੰਗ ਆਉਂਦੀ ਹੈ। ਉਹ ਪਿਆਰ ਭਰੀ ਅਵਾਜ਼ ਵਿੱਚ ਬੋਲੀ:
    "ਮੇਰੇ ਲਈ ਤਾਂ ਤੂੰ ਉਹੀ ਛੋਟਾ-ਜਿਹਾ ਕਾਲੀ ਆਂ ਜੋ ਦਸ ਸਾਲਾਂ ਤੱਕ ਮੇਰੇ ਨਾਲ ਸੌਂਦਾ ਰਿਹਾਂ। ਜਿਹਦਾ ਮੂੰਹ ਮੈਂ ਆਪਣੇ ਹੱਥਾਂ ਨਾਲ ਧੋਂਦੀ ਰਹੀ। ਮਾਂ ਲਈ ਤਾਂ ਬੱਚੇ ਬੁੱਢੇ ਹੋ ਜਾਣ 'ਤੇ ਵੀ ਛੋਟੇ ਰਹਿੰਦੇ ਆ।" ਕਾਲੀ ਨੂੰ ਦੁਚਿੱਤੀ ਵਿੱਚ ਦੇਖ ਕੇ ਚਾਚੀ ਨੇ ਉਹਨੂੰ ਪੁਚਕਾਰਿਆ ਤਾਂ ਉਹ ਹੌਲੀ ਦੇਣੀਂ ਬੋਲਿਆ:
    "ਅੱਛਾ ਦਿਖਾਉਂਦਾਂ। ਤੂੰ ਪਹਿਲਾਂ ਮੈਨੂੰ ਲੋਗੜ  ਗਰਮ ਕਰ ਦੇ। ਦੋ ਰੋੜੇ ਚੁੱਲ੍ਹੇ 'ਚ ਸੁੱਟ ਦੇ। ਸੱਟ ਨੂੰ ਸੇਕ ਦੇਣਾ।"
    ਪਰ ਚਾਚੀ ਪਹਿਲਾਂ ਸੱਟ ਦੇਖਣਾ ਚਾਹੁੰਦੀ ਸੀ। ਉਹਨੂੰ ਖੁਦ ਸੱਟ ਦੇਖੇ ਬਿਨਾਂ ਯਕੀਨ ਨਹੀਂ ਸੀ ਆ ਰਿਹਾ। ਕਾਲੀ ਦੀ ਗੱਲ ਲੁਕਾਉਣ ਦੀ ਆਦਤ ਨੂੰ ਉਹ ਚੰਗੀ ਤਰ੍ਹਾਂ ਜਾਣਦੀ ਸੀ। ਉਹਨੇ ਕਾਲੀ ਨੂੰ ਇਕ ਵਾਰ ਫਿਰ ਦੁਚਿੱਤੀ ਵਿੱਚ ਦੇਖ ਹੱਥ ਉਹਦੇ ਵਲ ਵਧਾਇਆ ਤਾਂ ਉਹ ਕਾਹਲੀ ਨਾਲ ਬੋਲਿਆ:
    "ਚਾਚੀ ਹੁਣੇ ਦਿਖਾਉਂਦਾਂ।" ਉਹ ਮੰਜੇ ਉੱਤੇ ਲੰਮਾ ਪੈ ਗਿਆ ਅਤੇ ਕੱਛੇ ਨੂੰ ਹੇਠਾਂ ਨੂੰ ਖਿਸਕਾ ਦਿੱਤਾ। ਚਾਚੀ ਨੇ ਸੁੱਜੀ ਹੋਈ ਨੀਲੀ ਪੱਥਰ  ਵਰਗੀ ਥਾਂ ਦੇਖੀ ਤਾਂ ਘਬਰਾ ਕੇ ਬੋਲੀ:
    "ਇਹ ਸੱਟ ਕਿੱਦਾਂ ਲੱਗੀ? ਕੀ ਕਿਸੇ ਨਾਲ ਲੜਾਈ ਹੋ ਗਈ ਸੀ?"
    ਕਾਲੀ ਚੁੱਪ ਰਿਹਾ ਪਰ ਜੀਤੂ ਨੇ ਹੌਲੀ ਜਿਹੀ ਜੁਆਬ ਦਿੱਤਾ:
    "ਕਬੱਡੀ ਖੇਲਦਿਆਂ ਸੱਟ ਲੱਗ ਗਈ। ਚੌਧਰੀ ਹਰਨਾਮ ਸਿੰਘ ਦੇ ਭਤੀਜੇ ਹਰਦੇਵ ਨੇ ਅੱਡੀ ਮਾਰੀ ਸੀ।"
    ਚਾਚੀ ਕੁਝ ਪਲਾਂ ਲਈ ਚੁੱਪ ਰਹੀ ਅਤੇ ਫਿਰ ਬਹੁਤ ਦੁਖੀ ਅਵਾਜ਼ ਵਿੱਚ ਬੋਲੀ:
    "ਤੂੰ ਚੌਧਰੀਆਂ ਦੇ ਮੁੰਡਿਆਂ ਨਾਲ ਕਬੱਡੀ ਕਿਉਂ ਖੇਲਨ ਗਿਆ ਸੀ। ਉਹਨਾਂ ਦਾ ਕੀ ਆ। ਉਹਨੇ ਤਾਂ ਅੱਡੀ ਮਾਰ ਦਿੱਤੀ। ਗਰੀਬ ਦੀ ਭਾਵੇਂ ਜਾਨ ਹੀ ਚਲੀ ਜਾਂਦੀ। ਚਮਾਰ ਘੂਰ ਕੇ ਵੀ ਦੇਖ ਲੈਣ ਤਾਂ ਚੌਧਰੀਆਂ ਨੂੰ ਗੁੱਸਾ ਆ ਜਾਂਦਾ। ਆਪ ਚਾਹੇ ਚਮਾਰ ਨੂੰ ਜਾਨ ਤੋਂ ਵੀ ਮਾਰ ਦੇਣ ਤਾਂ ਕੋਈ ਪੁੱਛਣ ਵਾਲਾ ਨਹੀਂ। ਤੇਰੇ ਨਾਲ ਕਈ ਵਾਰ ਮੱਥਾ ਮਾਰਿਆ ਕਿ ਉਹਨਾਂ ਨਾਲ ਨਾ ਖੇਡਿਆ ਕਰ।।।। ਹੁਣ ਲੰਗੜਾ ਤੂੰ ਹੋ ਗਿਆ, ਚੌਧਰੀ ਹਰਦੇਵ ਦਾ ਕੀ ਗਿਆ?"
    ਚਾਚੀ ਕਾਲੀ ਕੋਲ ਬੈਠੀ ਉਹਨੂੰ ਸਮਝਾ ਰਹੀ ਸੀ। ਉਹਨੂੰ ਚੌਧਰੀਆਂ ਉੱਤੇ ਕੁਝ ਗੁੱਸਾ ਸੀ, ਕੁਝ ਬੇਬਸੀ। ਉਹ ਗੋਡਿਆਂ ਉੱਤੇ ਹੱਥ ਰੱਖ ਕੇ ਉੱਠੀ ਅਤੇ ਪਾਟੀ ਹੋਈ ਰਜਾਈ ਵਿੱਚੋਂ ਲੋਗੜ ਕੱਢ ਲਿਆਈ ਅਤੇ ਚੁੱਲ੍ਹੇ ਵਿੱਚ ਦੋ ਸਾਫ ਰੋੜੇ ਰੱਖ ਦਿੱਤੇ।
    ਚਾਚੀ ਹੱਥ ਵਿੱਚ ਕੌਲੀ ਲੈ ਕੇ ਗਲੀ ਵਿੱਚ ਆ ਗਈ ਤਾਂਕਿ ਕਿਸੇ ਦਿਉਂ ਥੋੜ੍ਹਾ ਜਿਹਾ ਤਿਲਾਂ ਦਾ ਤੇਲ ਮੰਗ ਲਿਆਵੇ। ਕਾਲੀ ਨੇ ਉਹਨੂੰ ਰੋਕਿਆ ਕਿ ਉਹ ਸੰਾਹ ਦੀ ਹੱਟੀ ਤੋਂ ਮੰਗਵਾ ਲਊ ਪਰ ਚਾਚੀ ਉਹਦੀ ਗੱਲ ਅਣਸੁਣੀ ਕਰਕੇ ਬਾਹਰ ਨਿਕਲ ਗਈ। ਕੁਝ ਆਦਤ ਤੋਂ ਮਜ਼ਬੂਰ, ਕੁਝ ਇਹ ਸੋਚ ਕੇ ਕਿ ਆਂਢੀ-ਗੁਆਂਢੀ ਵੀ ਉਹਦੇ ਕੋਲੋਂ ਕੁਝ ਨਾ ਕੁਝ ਮੰਗ ਕੇ ਲਿਜਾਂਦੇ ਹੀ ਹਨ ਅਤੇ ਕੁਝ ਇਸ ਵਿਸ਼ਵਾਸ ਨਾਲ ਕਿ ਗਲੀ-ਮੁਹੱਲੇ ਵਾਲੇ ਦੁਖ-ਸੁਖ ਦੇ ਸਾਂਝੀ ਹੁੰਦੇ ਹਨ। ਉਹ ਗਲੀ ਦੇ ਹਰ ਘਰ ਵਿੱਚ ਗਈ, ਕਾਲੀ ਦੀ ਸੱਟ ਬਾਰੇ ਦੱਸਿਆ, ਦੱਬੀ ਜ਼ਬਾਨ ਵਿੱਚ ਚੌਧਰੀਆਂ ਨੂੰ ਬੁਰਾ-ਭਲਾ ਕਹਿ ਕੇ ਤਿਲੀ ਦਾ ਤੇਲ ਮੰਗਿਆ। ਹਰ ਇਕ ਨੇ ਏਧਰ ਉਧਰ ਦੀਆਂ ਗੱਲਾਂ ਕੀਤੀਆਂ, ਗਰੀਬੀ ਦਾ ਰੋਣਾ ਰੋਇਆ, ਹਮਦਰਦੀ ਜਤਾਈ, ਚੌਧਰੀਆਂ ਦੇ ਮੁੰਡਿਆਂ ਨੂੰ ਗਾਲ੍ਹਾਂ ਕੱਢੀਆਂ ਅਤੇ ਆਪਣੇ ਨਿਆਣਿਆਂ ਦੀਆਂ ਸਹੁੰਆਂ ਖਾ ਕੇ ਚਾਚੀ ਨੂੰ ਯਕੀਨ ਦਿਵਾਇਆ ਕਿ ਜੇ ਉਹਨਾਂ ਕੋਲ ਤਿਲਾਂ ਦਾ ਤੇਲ ਹੁੰਦਾ ਤਾਂ ਉਹ ਉਹਨੂੰ ਜ਼ਰੂਰ ਦਿੰਦੇ। ਚਾਚੀ ਨੂੰ ਤੇਲ ਤਾਂ ਕਿਤਿਉਂ ਨਾ ਮਿਲਿਆ ਪਰ ਸਾਰੇ ਮੁਹੱਲੇ ਨੂੰ ਖਬਰ ਹੋ ਗਈ ਕਿ ਚੌਧਰੀ ਹਰਦੇਵ ਨੇ ਕਾਲੀ ਦਾ ਚੂਲਾ ਤੋੜ ਦਿੱਤਾ ਹੈ।
    ਜਦੋਂ ਚਾਚੀ ਬੁੜਬੁੜਾਉਂਦੀ ਹੋਈ ਖਾਲੀ ਕੌਲੀ ਲਈ ਘਰ ਆਈ ਤਾਂ ਕਾਲੀ ਬੋਲਿਆ:
    "ਏੇਨੇ ਚਿਰ 'ਚ ਤਾਂ ਸੰਹਿਰੋਂ ਵੀ ਤੇਲ ਆ ਜਾਂਦਾ।" ਕਾਲੀ ਦੇ ਸ਼ਬਦਾਂ ਵਿੱਚ ਚਾਚੀ ਨੂੰ ਵਿਅੰਗ ਮਹਿਸੂਸ ਹੋਇਆ। ਉਹਦਾ ਹੌਂਸਲਾ ਪਹਿਲਾਂ ਹੀ ਟੁੱਟਿਆ ਹੋਇਆ ਸੀ। ਕਾਲੀ ਦੀ ਗੱਲ ਸੁਣ ਕੇ ਉਹ ਭੜਕ ਪਈ।
    "ਆਂਢੀਆਂ-ਗੁਆਂਢੀਆਂ ਦਾ ਏਨਾ  ਵੀ ਫਾਇਦਾ ਨਹੀਂ ਕਿ ਕੋਈ ਕਿਸੇ ਦਾ ਕੰਮ ਹੀ ਕਰ ਦੇਵੇ। ਆਪ ਨੂੰ ਲੋੜ ਹੁੰਦੀ ਆ ਤਾਂ ਏਧਰ ਨੂੰ ਮੂੰਹ ਚੁੱਕੀ ਆ ਜਾਂਦੀਆਂ ਜਿੱਦਾਂ ਏਥੇ ਲੰਗਰ ਲੱਗਾ ਹੋਵੇ।।। ਚਾਚੀ ਲੂਣ ਹੈਗਾ, ਚਾਚੀ ਮਿਰਚ ਹੈਗੀ।"
    ਚਾਚੀ ਸਾਂਗ ਲਾਉਂਦੀ ਹੋਈ ਬੋਲੀ।
    "ਤੇ ਆਪ ਕਿਸੇ ਦੀ ਵੱਢੀ ਉਂਗਲ ਉੱਤੇ ਮੂਤਣ ਨੂੰ ਵੀ ਤਿਆਰ ਨਹੀਂ। ਭੱਠ 'ਚ ਪਏ ਏਦਾਂ ਦਾ ਗਲੀ ਗਵਾਂਢ। ਹੁਣ ਮੇਰੇ  ਕੋਲੋਂ ਵੀ ਕੋਈ ਮੰਗਣ ਆਈ ਤਾਂ ਮੂੰਹ ਤੋੜਵਾਂ ਜਵਾਬ ਦਊਂਗੀ।"
    ਚਾਚੀ ਨੇ ਮਿੱਟੀ ਦੇ ਘੜੇ ਵਿੱਚ ਰੱਖੇ ਇਕ ਮੈਲੇ-ਜਿਹੇ ਕੱਪੜੇ ਦੀਆਂ ਕਈ ਗੰਢਾਂ ਖੋਲ੍ਹ ਕੇ ਦੋ ਪੈਸੇ ਕੱਢੇ। ਉਹਨਾਂ ਨੂੰ ਚੰਗੀ ਤਰ੍ਹਾਂ ਟਟੋਲ ਕੇ ਅਤੇ ਫਿਰ ਅੱਖਾਂ ਦੇ ਨੇੜੇ ਲਿਆ ਕੇ ਦੇਖਿਆ। ਜਦੋਂ ਤਸੱਲੀ ਹੋ ਗਈ ਕਿ ਦੋ ਪੈਸੇ ਹੀ ਨੇ ਤਾਂ ਕੱਪੜਿਆਂ ਨੂੰ ਘੜੇ ਵਿੱਚ ਲੁਕਾ ਦਿੱਤਾ ਅਤੇ ਹੱਥ ਵਿੱਚ ਕੌਲੀ ਲਈ ਗਲੀ ਵਿੱਚ ਨਿਕਲ ਗਈ।
    ਕਾਲੀ ਦੀ ਸੱਟ ਦੀ ਖਬਰ ਸੁਣ ਕੇ ਬੱਚਿਆਂ ਨੇ ਉਹਦੇ ਘਰ ਦੁਆਲੇ ਚੱਕਰ ਕੱਢਣੇ ਸ਼ੁਰੂ ਕਰ ਦਿੱਤੇ ਸਨ। ਚਾਚੀ ਨੇ ਇਕ ਦੋਂਹ ਨੂੰ ਤੇਲ ਲਿਆਉਣ ਲਈ ਕਿਹਾ ਤਾਂ ਉਹ ਚੁੱਪਚਾਪ ਖਿਸਕ ਗਏ। ਉਹਨਾਂ ਨੂੰ ਕਾਲੀ ਦੀ ਸੱਟ ਦੇਖਣ ਦਾ ਸ਼ੌਕ ਸੀ, ਤੇਲ ਲਿਆਉਣ ਵਿੱਚ ਦਿਲਚਸਪੀ ਨਹੀਂ ਸੀ। ਚਾਚੀ ਨੇ ਇਕ ਨੂੰ ਪੁਚਕਾਰ ਕੇ ਕਿਹਾ:
    "ਬਹੁਤ ਬੀਬਾ ਮੁੰਡਾਂ। ਜਾ ਦੌੜ ਕੇ ਟਕੇ ਦਾ ਤਿੱਲੀ ਦਾ ਤੇਲ ਲਿਆ ਦੇ, ਮੈਂ ਤੈਨੂੰ ਗੁੜ ਦਊਂ।"
    ਪਰ ਉਹ ਮੁੰਡਾ ਚਾਚੀ ਦੀਆਂ ਨਜ਼ਰਾਂ ਬਚਾਉਂਦਾ ਹੋਇਆ ਦੌੜ ਗਿਆ।
    "ਅੱਜਕਲ੍ਹ ਦੇ ਨਿਆਣਿਆਂ ਤੋਂ ਤਾਂ ਰੱਬ ਬਚਾਏ। ਡੱਕਾ ਤੋੜਦਿਆਂ ਵੀ ਉਹਨਾਂ ਦੇ ਦਿਲ ਵਿੱਚ ਸੂਲ ਉੱਠਦਾ। ਸਾਡੇ ਜ਼ਮਾਨੇ ਵਿੱਚ ਮਜਾਲ ਸੀ ਕਿ ਕੋਈ ਨਿਆਣਾ ਵੱਡਿਆਂ ਦਾ ਕਿਹਾ ਟਾਲ ਦੇਵੇ। ਗਲੀ ਗਵਾਂਢ ਤੱਕ ਸਾਰਿਆਂ ਦਾ ਕੰਮ ਕਰ ਦਿੰਦੇ ਸਨ।"
    ਚਾਚੀ ਦੀ ਝੁੰਜਲਾਹਟ ਵਧਦੀ ਦੇਖ ਕੇ ਕਾਲੀ ਨੇ ਉਹਨੂੰ ਅਵਾਜ਼ ਦਿੱਤੀ।
    "ਚਾਚੀ ਜੀਤੂ ਨੂੰ ਪੈਸੇ ਦੇ ਉਹ ਤੇਲ ਲੈ ਆਊਗਾ।"
    ਚਾਚੀ ਨੇ ਕੌਲੀ ਅਤੇ ਦੋ ਪੈਸੇ ਜੀਤੂ ਵਲ ਵਧਾ ਦਿੱਤੇ। ਕਾਲੀ ਦੋ ਪੈਸੇ ਦੇਖ ਕੇ ਬੋਲਿਆ:
    "ਦੋ ਪੈਸਿਆਂ ਦਾ ਕਿੰਨਾ ਤੇਲ ਆਊ। ਕੀ ਪਤਾ ਕਿੰਨੇ ਦਿਨ ਮਾਲਿਸ਼ ਕਰਨੀ ਪਵੇ?" 
    "ਮੈਂ ਰੋਜ਼ ਦੀ ਰੋਜ਼ ਮੰਗਵਾ ਲਊਂਗੀ। ਇਕ ਵਾਰ ਅੱਧੀ ਬੋਤਲ ਮੰਗਵਾ ਲਈ ਤਾਂ ਮੰਗਣ ਵਾਲਿਆਂ ਦੀਆਂ ਇਥੇ ਛਾਉਣੀਆਂ ਲੱਗ ਜਾਣਗੀਆਂ। ਅਤੇ ਬੂੰਦ ਬੂੰਦ ਕਰਕੇ ਦੋ ਦਿਨਾਂ ਵਿੱਚ ਹੀ ਬੋਤਲ ਲੈ ਜਾਣਗੇ।"
    ਚਾਚੀ ਦੇ ਲਹਿਜੇ ਵਿੱਚ ਹੰਕਾਰ ਜੀਤੂ ਨੂੰ ਬੁਰਾ ਲੱਗਿਆ। ਕਾਲੀ ਨੇ ਵੀ ਉਹਨੂੰ ਮਹਿਸੂਸ ਕੀਤਾ। ਉਹ ਮੁਸਕਰਾਉਣ ਦੀ ਕੋਸ਼ਿਸ਼ ਕਰਦਾ ਹੋਇਆ ਬੋਲਿਆ:
    "ਕੌਣ ਕਿਸੇ ਕੋਲ ਹੱਥ ਅੱਡਣ ਆਉਂਦਾ। ਜੇ ਕੋਈ ਆਊ ਤਾਂ ਆਪਣਾ ਸਮਝ ਕੇ ਹੀ ਆਊ।"
    "ਚਾਚੀ, ਜੀਤੂ ਨੂੰ ਬੋਤਲ ਅਤੇ ਅੱਠ ਆਨੇ ਦੇ ਦੇ।"
    ਚਾਚੀ ਨੇ ਬਹੁਤ ਜ਼ਿੱਦ ਕੀਤੀ ਪਰ ਆਖਿਰਕਾਰ ਉਹਨੂੰ ਕਾਲੀ ਦੀ ਗੱਲ ਮੰਨਣੀ ਹੀ ਪਈ। ਉਹ ਗੁੱਸੇ ਵਿੱਚ ਬੋਲੀ:
    "ਲੁਟਾ ਦੇ ਘਰ ਨੂੰ। ਚਾਰ ਪੈਸੇ ਹੈਗੇ ਆ ਤਾਂ ਅੱਖਾਂ 'ਚ ਰੜਕ ਰਹੇ ਨੇ। ਖਤਮ ਹੋ ਜਾਣਗੇ ਤਾਂ ਫਿਰ ਬੈਠ ਕੇ ਰੋਵੀਂ।" ਚਾਚੀ ਦਾ ਗੁੱਸਾ ਬਹੁਤ ਵਧ ਗਿਆ ਸੀ। ਉਹਨੇ ਬੁੜਬੁੜਾਉਂਦਿਆਂ ਕਈ ਘੜੇ ਚੁੱਕੇ ਅਤੇ ਇਕ ਗਠੜੀ ਕੱਢੀ। ਉਹਦੀਆਂ ਕਈ ਤਹਿਆਂ ਖੋਲ੍ਹ ਕੇ ਇਕ ਰੁਪਈਆ ਕੱਢਿਆ ਅਤੇ  ਜੀਤੂ ਦੇ ਹੱਥ ਵਿੱਚ ਰੁਪਈਆ ਅਤੇ ਬੋਤਲ ਫੜਾਉਂਦੀ ਬੋਲੀ:
    "ਲੈ, ਤੇਲ ਨਾਲ ਭਰਵਾ ਲਿਆ ਇਹਨੂੰ।"
    ਚਾਚੀ ਦਾ ਗੁੱਸਾ ਦੇਖ ਕੇ ਜੀਤੂ ਮੁਸਕਰਾ ਪਿਆ ਅਤੇ ਕਾਲੀ ਵਲ ਦੇਖਦਾ ਹੋਇਆ ਬਾਹਰ ਚਲਾ ਗਿਆ। ਜੀਤੂ ਦੇ ਜਾਣ ਬਾਅਦ ਚਾਚੀ ਕਾਲੀ ਦੇ ਕੋਲ ਬੈਠ ਕੇ ਉੱਚੀ ਅਵਾਜ਼ ਵਿੱਚ ਬੋਲੀ:
    "ਇਸ ਤਰ੍ਹਾਂ ਘਰਾਂ ਦੇ ਗੁਜਾਰੇ ਨਹੀਂ ਚਲਦੇ। ਬਾਕੀ ਲੋਕਾਂ ਵਲ ਦੇਖੋ ਲੂਣ ਵੀ ਡੰਗ-ਡੰਗ ਦੇ  ਹਿਸਾਬ ਲਿਆਉਂਦੇ ਆ।"
    ਕਾਲੀ ਨੇ ਚਾਚੀ ਦੀ ਗੱਲ ਉੱਤੇ ਕੋਈ ਧਿਆਨ ਨਾ ਦਿੱਤਾ ਤਾਂ ਉਹ ਹੋਰ ਵੀ ਝੁੰਝਲਾ ਗਈ ਅਤੇ ਉੱਠ ਕੇ ਗਲੀ ਵਿੱਚ ਚਲੀ ਗਈ।
    ਉਹਨੂੰ ਪ੍ਰੀਤੋ ਦਾ ਮੁੰਡਾ ਅਮਰੂ ਦਿਸ ਪਿਆ ਤਾਂ ਉਹਨੂੰ ਅਵਾਜ਼ ਮਾਰ ਕੇ ਬੋਲੀ:
    "ਵੇ ਤੇਰੀ ਮਾਂ ਪਤੀਲਾ ਲੈ ਗਈ ਸੀ ਆਟੇ ਦਾ ਭਰ ਕੇ। ਆਟਾ ਨਹੀਂ ਹੈਗਾ ਤਾਂ ਪਤੀਲਾ ਹੀ ਮੋੜ ਦਿਉ।"
    ਪਤੀਲੇ ਦਾ ਜ਼ਿਕਰ ਸੁਣ ਕੇ ਅਮਰੂ ਦੀਆਂ ਅੱਖਾਂ ਵਿੱਚ ਚਮਕ ਆ ਗਈ। ਉਹਨੇ ਧਿਆਨ ਨਾਲ ਚਾਚੀ ਵਲ ਦੇਖਿਆ ਅਤੇ ਫਿਰ ਦੌੜ ਗਿਆ। ਚਾਚੀ ਨੇ ਉਹਨੂੰ ਇਕ-ਦੋ ਗਾਲ੍ਹਾਂ ਕੱਢੀਆਂ ਅਤੇ ਅੰਦਰ ਆ ਕੇ ਉਸਰੀਆਂ ਕੰਧਾਂ ਵਲ ਦੇਖਣ ਲੱਗੀ।
    ਆਪਣੀ ਛੱਤ ਉੱਤੇ ਖੜੀ ਪ੍ਰੀਤੋ ਨੇ ਚਾਚੀ ਤੋਂ ਪੁੱਛਿਆ:
    "ਸੁਣਿਆਂ ਕਾਲੀ ਦੇ ਸੱਟ ਲੱਗੀ ਗਈ ਆ। ਡਿਗ ਪਿਆ ਸੀ ਕਿਤੇ?"
    "ਬਹੁਤ ਸੱਟ ਲੱਗੀ ਆ। ਸਾਰੀ ਰਾਤ ਮੰਜੇ 'ਤੇ ਤੜਪਦਾ ਰਿਹਾ।"
    "ਹਾਇ ਮੈਂ ਮਰ ਜਾਵਾਂ। ਕਿੱਥੇ ਸੱਟ ਲੱਗੀ ਆ?" ਪ੍ਰੀਤੋ ਬਨੇਰੇ ਉੱਤੇ ਝੁਕਦੀ ਬੋਲੀ।
    "ਚੂਲੇ 'ਚ ਲੱਗੀ ਆ। ਚੌਧਰੀਆਂ ਦੇ ਹਰਦੇਵ ਨਾਲ ਕਬੱਡੀ ਖੇਲ ਰਿਹਾ ਸੀ। ਮੇਰਾ ਕਾਲੀ ਵੀ ਰੱਬ ਦੀ ਮਿਹਰ ਨਾਲ ਤੱਕੜਾ। ਹਰਦੇਵ ਇਹਤੋਂ ਹਾਰ ਗਿਆ ਤਾਂ ਗੁੱਸੇ 'ਚ ਆ ਕੇ ਇਹਦੇ ਚੂਲੇ 'ਚ ਅੱਡੀ ਮਾਰ ਦਿੱਤੀ। ਉਹਦਾ ਕੀ ਗਿਆ, ਇਹ ਦਿਨਾਂ ਲਈ ਮੰਜੀ 'ਤੇ ਜਾ ਪਿਆ।"
    ਚਾਚੀ ਨੇ ਪਤੀਲਾ ਮੰਗਣ ਲਈ ਉਹਦੇ ਨਾਲ ਗੱਲ ਸ਼ੁਰੂ ਕੀਤੀ ਸੀ। ਪਰ ਕਾਲੀ ਦੀ ਸੱਟ ਦਾ ਜ਼ਿਕਰ ਛਿੜਿਆ ਤਾਂ ਉਹ ਗੱਲ ਭੁੱਲ ਗਈ।
    "ਰੱਬ ਜੀ ਆਰਾਮ ਦੇਵੇ। ਅਜੇ ਮਕਾਨ ਦੀਆਂ ਕੰਧਾਂ ਵੀ ਪੂਰੀਆਂ ਨਹੀਂ ਹੋਈਆਂ। ਤਿੱਲੀ ਦੇ ਤੇਲ ਨੂੰ ਗਰਮ ਕਰਕੇ ਮਾਲਿਸ਼ ਕਰੋ ਬਹੁਤ ਛੇਤੀਂ  ਆਰਾਮ ਆ ਜਾਊ।" ਪ੍ਰੀਤੋ ਨੇ ਹਮਦਰਦੀ ਜਤਾਉਂਦਿਆਂ ਕਿਹਾ।
    "ਜੀਤੂ ਗਿਆ ਆ ਤੇਲ ਲੈਣ।"
    ਪ੍ਰੀਤੋ ਚਾਚੀ ਨਾਲ ਏਧਰ-ਉਧਰ ਦੀਆਂ ਦੋ ਚਾਰ ਗੱਲਾਂ ਕਰਕੇ ਹੇਠਾਂ ਉਤਰ ਗਈ ਅਤੇ ਸਿੱਧੀ ਮੰਗੂ ਦੀ ਮਾਂ ਜੱਸੋ  ਕੋਲ ਚਲੀ ਗਈ। ਉਹ ਭੇਦਭਰੀ ਅਵਾਜ਼ ਵਿੱਚ ਬੋਲੀ:
    "ਨੀ, ਕਾਲੀ ਦੇ ਸੱਟ ਲੱਗੀ ਆ। ਚੂਲੇ ਦੀ ਹੱਡੀ ਟੁੱਟ ਗਈ ਹੈ। ਹੁਣ ਮੰਜੇ 'ਤੇ ਪਿਆ। ਚੌਧਰੀ ਹਰਦੇਵ ਨਾਲ ਕਬੱਡੀ ਖੇਲ ਰਿਹਾ ਸੀ। ਰੱਬ ਜੀ ਸਾਰਿਆਂ ਦੀ ਸੁਣਦਾ। ਸਾਰਿਆਂ ਦਾ ਹੰਕਾਰ ਤੋੜਦਾ। ਪਹਿਲਾਂ ਮੰਗੂ ਨੂੰ ਕੁੱਟਿਆ, ਫਿਰ ਲੱਛੋ ਦੇ ਭਾਈਏ ਦਾ ਸਿਰ ਪਾੜਿਆ। ਚੌਧਰੀ ਨਾਲ ਟੱਕਰ ਲਈ ਤਾਂ ਹਾਰ ਗਿਆ। ਰੱਬ ਜੀ ਨੇ ਮੇਰੀ ਨੇੜਿਓਂ ਹੋ ਕੇ ਸੁਣੀ ਆ। ਉੱਪਰ ਵਾਲਾ ਸਾਰਿਆਂ ਦਾ ਹੰਕਾਰ ਤੋੜਦਾ।"
    ਪ੍ਰੀਤੋ ਖਿੜਖਿੜਾ ਕੇ ਹੱਸ ਪਈ। ਉਹਦੀ ਅਵਾਜ਼ ਸੁਣ ਕੇ ਗਿਆਨੋ ਵੀ ਬਾਹਰ ਆ ਗਈ। ਪ੍ਰੀਤੋ ਨੇ ਉਹਨੂੰ ਦੇਖਿਆ ਤਾਂ ਬੋਲੀ:
    "ਤੂੰ ਆਪਣਾ ਕੰਮ ਕਰ। ਤੂੰ ਬਾਹਰ ਕਿਉਂ ਆਈ ਆਂ। ਮੁਟਿਆਰ ਕੁੜੀਆਂ ਲਈ ਏਨਾ ਕੰਨ-ਰੱਸ ਚੰਗਾ ਨਹੀਂ ਹੁੰਦਾ। ਕਾਲੀ ਦੇ ਸਿਰਫ ਸੱਟ ਲੱਗੀ ਆ, ਮਰ ਨਹੀਂ ਗਿਆ।"
    ਪ੍ਰੀਤੋ ਨੇ ਜੱਸੋ ਵਲ ਅਰਥਭਰੀ ਨਜ਼ਰ ਨਾਲ ਦੇਖਿਆ ਅਤੇ ਜਦੋਂ ਗਿਆਨੋ ਥੋੜ੍ਹਾ ਪਰ੍ਹੇ ਚਲੀ ਗਈ ਤਾਂ ਹੌਲੀ ਅਵਾਜ਼ ਵਿੱਚ ਬੋਲੀ:
    "ਹਰ ਆਦਮੀ ਦੀ ਇੱਜ਼ਤ ਉਹਦੇ ਆਪਣੇ ਹੱਥ 'ਚ  ਹੁੰਦੀ ਆ। ਗਿਆਨੋ ਨੂੰ ਮੈਂ ਜਦੋਂ ਵੀ ਦੇਖਦੀ ਆਂ ਕਾਲੀ ਦੇ ਘਰ ਹੀ ਵੜੀ ਰਹਿੰਦੀ ਆ। ਹੁਣ ਇਹ ਛੋਟੀ ਤਾਂ ਨਹੀਂ ਜੋ ਸਾਰਾ ਦਿਨ ਅਵਾਰਾ ਗਾਂ ਵਾਂਗ ਗਲੀਆਂ 'ਚ ਘੁੰਮਦੀ ਰਹੇ। ਮੈਂ ਤਾਂ ਆਪਣੀ ਲੱਛੋ ਨੂੰ ਚੌਧਰੀਆਂ ਦੀ ਹਵੇਲੀ ਵੀ ਨਾ ਜਾਣ ਦੇਵਾਂ, ਪਰ ਕੀ ਕਰਾਂ,  ਮਜਬੂਰੀ ਆ।"
    ਜੱਸੋ ਨੇ ਪ੍ਰੀਤੋ ਦੀ ਗੱਲ ਵਲ ਧਿਆਨ ਨਾ ਦਿੱਤਾ ਪਰੰਤੂ ਗਿਆਨੋ ਕੰਬ ਜਿਹੀ ਗਈ। ਉਹਦਾ ਜੀਅ ਕੀਤਾ ਕਿ ਪ੍ਰੀਤੋ ਦੇ ਵਾਲਾਂ ਨੂੰ ਬਲਦੀ ਲੱਕੜ ਲਾ ਦੇਵੇ ਪਰ ਉਹ ਮਾਂ ਦੇ ਸਾਹਮਣੇ ਕੁਛ ਨਾ ਕਹਿ ਸਕੀ ਅਤੇ ਅੰਦਰ ਚਲੀ ਗਈ। ਫਿਰ ਉਹਨੂੰ ਅਚਾਨਕ ਕਾਲੀ ਦੀ ਸੱਟ ਦਾ ਖਿਆਲ ਆਇਆ। ਉਹ ਸੋਚਣ ਲੱਗੀ ਕਿ ਮੋਏ ਚੌਧਰੀਆਂ ਨੂੰ ਵੀ ਅੱਗ ਲੱਗੀ ਹੋਈ ਆ। ਰੱਬ ਕਰੇ ਇਹਨਾਂ ਸਾਰਿਆਂ ਨੂੰ ਪਲੇਗ ਨਿਕਲੇ, ਸਾਰਿਆਂ ਦੀਆਂ ਲੱਤਾਂ ਟੁੱਟ ਜਾਣ। ਸੱਟ ਜ਼ਿਆਦਾ ਹੋਈ ਤਾਂ ਕਾਲੀ ਦਾ ਮਕਾਨ ਵੀ ਦਿਨਾਂ ਉੱਤੇ  ਜਾ ਪਊ। ਗਿਆਨੋ ਨੂੰ ਡਰ ਜਿਹਾ ਲੱਗਣ ਲੱਗਾ। ਉਹਨੇ ਦਰਵਾਜ਼ੇ ਉਹਲਿਓਂ ਵਿਹੜੇ ਵਿੱਚ ਦੇਖਿਆ। ਜਦੋਂ ਉਹਨੇ ਦੇਖਿਆ ਕਿ ਪ੍ਰੀਤੋ ਚਲੀ ਗਈ ਹੈ ਤਾਂ ਉਹ ਆਪਣੀ ਮਾਂ ਦੇ ਕੋਲ ਆ ਕੇ ਬੋਲੀ:
    "ਮੈਂ ਇਸ ਰੰਡੀ ਨੂੰ ਘਰ ਨਹੀਂ ਵੜਨ ਦੇਣਾ। ਆਪਣੇ ਆਂਗ ਸਾਰਿਆਂ ਨੂੰ ਬਦਮਾਸੰ ਸਮਝਦੀ ਆ। ਉਹ ਮੇਰੇ 'ਤੇ ਤੋਹਮਤ ਲਾਉਣ ਵਾਲੀ ਕੌਣ ਹੁੰਦੀ ਆ?" ਗਿਆਨੋ ਰੋ ਪਈ। ਜੱਸੋ ਪਹਿਲਾਂ ਚੁੱਪ ਰਹੀ ਪਰ ਜਦੋਂ ਉਹਨੇ ਦੇਖਿਆ ਕਿ ਉਹ ਹਿਚਕੀਆਂ ਭਰਦੀ ਪਈ ਹੈ ਤਾਂ ਉਹਨੂੰ ਦਿਲਾਸਾ ਦਿੰਦੀ ਬੋਲੀ:
    "ਤੂੰ ਕਿਉਂ ਰੋਂਦੀ ਆਂ। ਉਹਦੀ ਤਾਂ ਆਦਤ ਆ। ਉਹਦੇ ਕਹਿਣ 'ਤੇ ਤੂੰ ਬੁਰੀ ਤਾਂ ਨਹੀਂ ਬਣ ਜਾਊ। ਜਾ ਉੱਠ ਕੇ ਕੰਮ ਕਰ।"
    ਗਿਆਨੋ ਉਸੇ ਥਾਂ ਬੈਠੀ ਰਹੀ। ਉਹਨੂੰ ਕਾਲੀ ਦੀ ਸੱਟ ਦਾ ਖਿਆਲ ਆਇਆ ਤਾਂ ਉਹ ਬਾਹਰ ਜਾਣ ਲਈ ਉੱਠੀ ਪਰ ਰੁਕ ਗਈ। ਉਹਨੂੰ ਖਿਆਲ ਆਇਆ ਕਿ ਉਹਦੇ ਮਨ ਵਿੱਚ ਕੋਈ ਤਬਦੀਲੀ ਆ ਗਈ ਹੈ। ਫਿਰ ਉਹਨੇ ਆਪਣਾ ਹੌਂਸਲਾ ਵਧਾਉਣ ਲਈ ਮਨ ਹੀ ਮਨ ਵਿੱਚ ਕਿਹਾ ਕਿ ਉਹ ਪ੍ਰੀਤੋ ਦੀ ਕੀ ਪਰਵਾਹ ਕਰਦੀ ਹੈ। ਉਹ ਬਾਹਰ ਜਾਣ ਲਈ ਦਰਵਾਜ਼ੇ ਤੱਕ ਆ ਗਈ ਪਰ ਰੁਕ ਗਈ ਅਤੇ ਉੱਥੇ ਹੀ ਖੜੀ ਉਮੀਦ ਭਰੀਆਂ ਨਜ਼ਰਾਂ ਨਾਲ ਗਲੀ ਵਲ ਦੇਖਣ ਲੱਗੀ।
    ਜੀਤੂ ਤਿੱਲੀ ਦਾ ਤੇਲ ਲੈ ਕੇ ਵਾਪਸ ਆ ਗਿਆ ਤਾਂ ਚਾਚੀ ਨੇ ਚੁੱਲ੍ਹੇ ਵਿੱਚੋਂ ਇਕ ਗਰਮ ਰੋੜਾ ਕੱਢਿਆ ਅਤੇ ਉਹਨੂੰ ਇਕ ਮੈਲੇ-ਜਿਹੇ ਕੱਪੜੇ 'ਚ ਲਪੇਟ ਕੇ ਕਾਲੀ ਦੇ ਹੱਥ 'ਚ ਫੜਾ ਦਿੱਤਾ ਤਾਂਕਿ ਉਹ ਸੱਟ ਨੂੰ ਸੇਕ ਦੇ ਲਵੇ। ਆਪ ਉਹ ਕੌਲੀ ਵਿੱਚ ਤੇਲ ਪਾ ਕੇ ਗਰਮ ਕਰਨ ਲੱਗੀ। ਤਿੱਲੀ ਦੇ ਗਰਮ ਤੇਲ ਦੀ ਮਾਲਿਸ਼ ਕਰਨ ਬਾਅਦ ਸੱਟ ਲੱਗੀ ਥਾਂ ਦਾ ਰੰਗ ਡੂੰਘੇ ਨੀਲੇ ਰੰਗ ਦੀ ਥਾਂ ਹਲਕਾ ਨੀਲਾ ਹੋ ਗਿਆ ਅਤੇ ਉਹਦੇ ਉੱਤੇ ਕਈ ਥਾਂਵੀਂ ਲਾਲ ਲਾਲ ਧੱਬੇ ਉਭਰ ਆਏ।
    ਜੀਤੂ ਸੱਟ ਨੂੰ ਧਿਆਨ ਨਾਲ ਦੇਖਦਾ ਬੋਲਿਆ:
    "ਅੰਦਰੋਂ ਮਾਸ ਪਾਟ ਗਿਆ।"
    "ਹਾਂ" ਕਾਲੀ ਨੇ ਉਕਤਾਹਟ ਭਰੀ ਅਵਾਜ਼ 'ਚ ਕਿਹਾ।
    "ਲਾਲੂ ਭਲਵਾਨ ਨੂੰ ਸੱਟ ਦਿਖਾ ਦੇ। ਇਕ ਤਾਂ ਉਹ ਮਾਲਸ਼ ਕਰ ਦਊ, ਨਾਲੇ ਉਹਨੂੰ ਟੁੱਟੀ ਹੱਡੀ ਦੀ ਵੀ ਸਮਝ ਆ।"
    ਕਾਲੀ ਕੁਝ ਪਲ ਸੋਚਦਾ ਰਿਹਾ ਅਤੇ ਰੋੜੇ ਨੂੰ ਸੁੱਟਦਾ ਹੋਇਆ ਬੋਲਿਆ:
    "ਗੱਲ ਤਾਂ ਠੀਕ ਹੈ।"
    ਜੀਤੂ ਸੋਚ ਵਿੱਚ ਪੈ ਗਿਆ। ਉਹਨੂੰ ਗੰਭੀਰ ਦੇਖ ਕੇ ਕਾਲੀ ਬੋਲਿਆ:
    "ਕੀ ਸੋਚ ਰਿਹੈਂ?"
    "ਇਹੀ ਸੋਚਦਾਂ ਕਿ ਲਾਲੂ ਭਲਵਾਨ ਆਦਮੀ ਸ਼ਰੀਫ ਆ, ਪਰ ਹੈ ਤਾਂ ਚੌਧਰੀ। ਸ਼ਾਇਦ ਇਥੇ ਆਉਣ ਤੋਂ ਇਨਕਾਰ ਕਰ ਦੇਵੇ। ਉਹਦੀ ਹਵੇਲੀ ਪਿੰਡ ਦੇ ਦੂਸਰੇ ਪਾਸੇ ਆ। ਉੱਥੇ ਤੱਕ ਜਾਣਾ ਸ਼ਾਇਦ ਤੇਰੇ ਲਈ ਮੁਸ਼ਕਿਲ ਹੋਵੇ।"
    "ਨਹੀਂ ਮੁਸੰਕਿਲ ਕੀ ਆ। ਲੰਗ ਮਾਰਦਾ ਉੱਥੇ ਤੱਕ ਪਹੁੰਚ ਜਾਊਂ।"
    ਕਾਲੀ ਨੇ ਉੱਠ ਕੇ ਕੱਛਾ ਲਾਹ ਦਿੱਤਾ ਅਤੇ ਤਹਿਮਦ ਬੰਨ ਲਿਆ। ਜੀਤੂ ਉਹਨੂੰ ਤਿਆਰ ਦੇਖ ਕੇ ਬੋਲਿਆ:
    "ਚਾਚੀ, ਤੇਲ ਦੀ ਬੋਤਲ ਦੇ ਦੇ। ਲਾਲੂ ਭਲਵਾਨ ਕੋਲੋਂ ਮਾਲਿਸ਼ ਕਰਵਾ ਲਿਆਉਂਦਾ। ਸੱਟ ਛੇਤੀਂ ਠੀਕ ਹੋ ਜਾਊ।"
    ਲਾਲੂ ਭਲਵਾਨ ਆਪਣੇ ਪਿੰਡ ਅਤੇ ਆਲੇ ਦੁਆਲੇ ਦੇ ਇਲਾਕੇ ਵਿੱਚ ਟੁੱਟੀਆਂ ਹੱਡੀਆਂ ਜੋੜਨ ਦਾ ਕਾਰੀਗਰ ਸਮਝਿਆ ਜਾਂਦਾ ਸੀ। ਕੋਈ ਡਿਗ ਪਵੇ, ਹੱਥ ਪੈਰ ਟੁੱਟ ਜਾਵੇ, ਕਿਸੇ ਦੇ ਮੋਚ ਆ ਜਾਵੇ - ਸਾਰੇ ਲਾਲੂ ਭਲਵਾਨ ਕੋਲ ਆਉਂਦੇ ਸਨ। ਉਹ ਵੀ ਸੌ ਕੰਮ ਛੱਡ ਕੇ ਪਹਿਲਾਂ ਏਧਰ ਧਿਆਨ ਦਿੰਦਾ ਸੀ। ਉਹ ਕਹਿੰਦਾ ਸੀ ਕਿ ਆਦਮੀ ਨੂੰ ਅੰਗਹੀਨ ਹੋਣ ਤੋਂ ਬਚਾਉਣਾ ਸਭ ਤੋਂ ਵੱਡਾ ਧਰਮ ਹੈ। ਇਹਨੂੰ ਉਹ ਰੱਬ ਦਾ ਕੰਮ ਸਮਝ ਕੇ ਸਭ ਤੋਂ ਪਹਿਲਾਂ ਅਤੇ ਪੂਰੀ ਲਗਨ ਨਾਲ ਕਰਦਾ ਸੀ। ਛੋਟਾ ਹੋਵੇ ਜਾਂ ਵੱਡਾ, ਜੱਟ ਹੋਵੇ ਜਾਂ ਚਮਾਰ ਇਸ ਸੰਬੰਧ ਵਿੱਚ ਉਹਦੇ ਲਈ ਸਾਰੇ ਬਰਾਬਰ ਸਨ।
    ਕਾਲੀ ਜੀਤੂ ਦੇ ਮੋਢੇ ਦਾ ਸਹਾਰਾ ਲੈ ਕੇ ਲੰਗੜਾਉਂਦਾ ਹੋਇਆ ਤੁਰ ਪਿਆ। ਉਹਨੂੰ ਲੰਗੜਾਉਂਦਾ ਦੇਖ ਕੇ ਚਾਚੀ ਦੀ ਛਾਤੀ ਉੱਤੇ ਜਿਵੇਂ ਪੱਥਰ ਆ ਪਿਆ। ਉਹ ਮੂੰਹ ਹੀ ਮੂੰਹ ਵਿੱਚ ਬੁੜਬੁੜਾਈ ਕਿ ਮੋਏ ਹਰਦੇਵ ਨੇ ਚੰਦ ਨੂੰ ਗ੍ਰਹਿਣ ਲਾ ਦਿੱਤਾ ਹੈ। ਉਹਨੇ ਚੌਧਰੀਆਂ ਨੂੰ ਦੱਬੀ ਜ਼ਬਾਨ ਵਿੱਚ ਗਾਲ੍ਹਾ ਕੱਢੀਆਂ ਅਤੇ ਫਿਰ ਵੀਰ ਭਾਨ ਦਾ ਡੇਢ ਦਾਨਾ ਸੁੱਟ ਕੇ ਮੰਨਤ ਮੰਗੀ ਕਿ ਕਾਲੀ ਦੀ ਸੱਟ ਛੇਤੀਂ ਠੀਕ ਹੋ ਜਾਵੇ।

    -------ਚਲਦਾ--------