ਨਵੀਂ ਸਦੀ ਦੀ ਨਵੀਂ ਤਾਸ਼
(ਕਵਿਤਾ)
abortion manila
pills for abortion
"ਆਈ ਫੋਨ", "ਆਈ ਪੈਡ" ਤੇ "ਲੈਪ ਟੌਪ" ਨਾਲ ਜੁੜੇ,
ਏਸ ਸਦੀ ਦੀ,
ਨਵੀਂ ਪੀੜ੍ਹੀ ਦੇ ਨਵੇਂ ਲੋਕ -
ਇਕ ਤੋਂ ਇਕ ਤਕ ਪਹੁੰਚਦੇ,
ਵਿਸ਼ਵ ਹੋ ਗਏ ਹਨ।
ਸਾਈਬਰਸਪੇਸ ਵਿਚ ਸਰਪਟ ਦੌੜਦੇ ਹੋਏ ਵੀ,
ਆਪਣੇ ਅੰਦਰ ਖਲੋ ਗਏ ਹਨ।
ਅੰਦਰ ਵੱਸਦੇ ਧੀ, ਪੁੱਤਰ,
ਮਾਂ, ਬਾਪ ਨਾਲੋਂ ਟੁੱਟ ਗਏ ਹਨ।
ਪਤੀ, ਪਤਨੀ, ਪਿਤਾ ਤੇ ਮਾਂ ਬਨਣ ਤੋਂ ਪਹਿਲਾਂ ਹੀ,
ਰਿਸ਼ਤਿਆਂ ਦੀ ਖਲਾਅ ਵਿਚ,
ਰੁਕ ਗਏ ਹਨ।
ਖਪਤ-ਕਲਚਰ ਵਿਚ, ਮੁੰਡੇ ਕੁੜੀਆਂ,
ਖਪਤ-ਵਸਤਾਂ ਵਾਂਗ,
ਇਕ ਦੂਜੇ ਨੂੰ ਭੋਗਦੇ ਹਨ।
ਸੰਭੋਗ ਇਨ੍ਹਾਂ ਅੰਦਰ,
ਟੱਬਰ ਦੀ ਚੇਤਨਾਂ ਨਹੀਂ ਜਗਾਉਂਦਾ।
ਸਭ ਦਰਵਾਜ਼ੇ ਖੋਲ੍ਹ ਕੇ,
ਇਕ, ਦੂਜੇ ਵਿਚ,
ਜੜ੍ਹਾਂ ਫੜਨ ਦੀ,
ਚੇਟਕ ਨਹੀਂ ਲਗਾਉਂਦਾ,
ਪੂਰਨ ਮਾਨਵ ਨਹੀਂ ਬਣਾਉਂਦਾ।
ਸਿਖਰ-ਸੰਤੋਖ ਤੋਂ ਬਾਅਦ,
ਤਾਸ਼ ਵੀ ਬਦਲ ਜਾਂਦੀ ਹੈ
ਤੇ ਖਿਲਾੜੀ ਵੀ!!!!!
ਤਾਸ਼ ਤੇ ਜਿਸਮਾਂ ਦੀ ਇਸ ਖੇਡ ਵਿਚ,
ਰਿਸ਼ਤੇ ਅਲੋਪ ਹੋ ਗਏ ਹਨ।
ਏਸ ਸਦੀ ਵਿਚ,
ਨਵੀਂ ਪੀੜ੍ਹੀ ਦੇ ਨਵੇਂ ਲੋਕ,
ਵਿਸ਼ਵ ਹੋ ਗਏ ਹਨ!!!!!
ਆਪਣੇ ਅੰਦਰ ਖਲੋ ਗਏ ਹਨ!!!!!