ਕਵਿਤਾਵਾਂ

  •    ਨਵੇਂ ਸਾਲ ਦੀ ਵਧਾਈ / ਗੁਰਦੀਸ਼ ਗਰੇਵਾਲ (ਗੀਤ )
  •    ਜਗ -ਤਮਾਸ਼ਾ / ਦਿਲਜੋਧ ਸਿੰਘ (ਕਵਿਤਾ)
  •    ਕੌਣ ਮਾਵਾਂ ਨੂੰ ਯਾਦ ਕਰੇ / ਪਲਵਿੰਦਰ ਸੰਧੂ (ਕਵਿਤਾ)
  •    ਸਿੱਖੀ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਸੱਜਣਾ ਦੇ ਸ਼ਹਿਰ ਵਲੋਂ / ਸੁਰਜੀਤ ਸਿੰਘ ਕਾਉਂਕੇ (ਗੀਤ )
  •    ਸਿੱਖ ਸੋਚ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
  •    ਤੇਰੀ ਆਹਟ / ਅੰਮ੍ਰਿਤ ਪਾਲ ਰਾਇ (ਕਵਿਤਾ)
  •    ਇਹੀ ਹੈ / ਨਾਇਬ ਸਿੰਘ ਬੁੱਕਣਵਾਲ (ਗੀਤ )
  •    ਔਰਤ / ਹਰਦੀਪ ਬਿਰਦੀ (ਕਵਿਤਾ)
  •    ਧਰਤ ਪੰਜਾਬ ਦੀ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
  •    ਮਹਿਫਲ਼ / ਬਿੰਦਰ ਜਾਨ ਏ ਸਾਹਿਤ (ਕਵਿਤਾ)
  •    ਗ਼ਜ਼ਲ / ਜਗੀਰ ਸਿੰਘ ਖੋਖਰ (ਗ਼ਜ਼ਲ )
  •    ਗ਼ਜ਼ਲ / ਹਰਚੰਦ ਸਿੰਘ ਬਾਸੀ (ਗ਼ਜ਼ਲ )
  •    ਗੁਰੂ ਨਾਨਕ ਦੇਵ ਜੀ ਮੋਦੀਖਾਨੇ ਤੇ / ਮੇਹਰ ਸਿੰਘ ਸੇਖਾ (ਕਵੀਸ਼ਰੀ )
  •    ਬੱਚੇ (ਚਮਕੌਰ ਨੂੰ ਨਮਨ) / ਕਵਲਦੀਪ ਸਿੰਘ ਕੰਵਲ (ਕਵਿਤਾ)
  •    ਇੱਕ ਖ਼ਤ ਸੱਜਣਾਂ ਵੇ ਤੇਰੇ ਨਾਂ / ਹਰਬੰਸ ਮਾਲਵਾ (ਗੀਤ )
  • ਧਰਤੀ ਧਨ ਨਾ ਆਪਣਾ (ਅਨੁ: ਸੁਖਵੰਤ ਹੁੰਦਲ) / ਕਿਸ਼ਤ 21 (ਨਾਵਲ )

    ਜਗਦੀਸ਼ ਚੰਦਰ   

    Address:
    India
    ਜਗਦੀਸ਼ ਚੰਦਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    naltrexone buy online

    buy naltrexone online canada

    medical abortion

    order abortion pill online crossbordercapital.com name of abortion pill in u
    37

    ਸਵੇਰ ਤੱਕ ਹੜ੍ਹ ਦਾ ਜ਼ੋਰ ਮੁੱਕ ਗਿਆ ਪਰ ਖੇਤਾਂ ਵਿੱਚ ਚਾਰੇ ਪਾਸੇ ਪਾਣੀ ਖੜ੍ਹਾ ਸੀ। ਮੱਕੀ ਦੀ ਫਸਲ ਮਿੱਟੀ ਨਰਮ ਹੋਣ ਕਾਰਨ ਜ਼ਮੀਨ ਉੱਤੇ ਵਿਛ ਗਈ ਸੀ। ਖੇਤਾਂ ਵਿੱਚ ਵਿੰਗ-ਤੜਿੰਗੀਆਂ ਡੰਡੀਆਂ ਅਤੇ ਰਾਹ ਪਾਣੀ ਵਿੱਚ ਡੁੱਬੇ ਹੋਏ ਸਨ ਅਤੇ ਜਿੱਥੇ ਤੱਕ ਨਿਗ੍ਹਾ ਜਾਂਦੀ ਸੀ ਉੱਥੋਂ ਤੱਕ ਹਰਿਆਲੀ ਦੇ ਹੇਠਾਂ ਵਿਛੀ ਹੋਈ ਪਾਣੀ ਦੀ ਚਾਦਰ ਕਿਤਿਉਂ ਮੈਲੀ ਅਤੇ ਕਿਤਿਉਂ ਚਮਕੀਲੀ ਦਿਸ ਰਹੀ ਸੀ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਪਾਣੀ ਨੇ ਪਿੰਡ ਦੇ ਦੁਆਲੇ ਘੇਰਾ ਪਾ ਰੱਖਿਆ ਹੋਵੇ।
    ਜਿਨ੍ਹਾਂ ਥਾਂਵਾਂ ਤੋਂ ਹੜ੍ਹ ਦਾ ਪਾਣੀ ਉੱਤਰ ਗਿਆ ਸੀ ਉੱਥੇ ਪਤਲੇ ਚਿੱਕੜ ਦੀ ਮੋਟੀ ਤਹਿ ਜੰਮ ਗਈ ਸੀ ਅਤੇ ਉਸ ਉੱਤੇ ਰੀਂਗ ਰਹੇ ਕੀੜੇ-ਮਕੌੜੇ ਅਤੇ ਗੰਡ-ਗੰਡੋਏ ਪਤਲੇ ਪਤਲੇ ਰਾਹ ਬਣਾ ਰਹੇ ਸਨ।
    ਚੋਅ ਵਿੱਚ ਪਾਣੀ ਦੀ ਪਤਲੀ-ਜਿਹੀ ਲੀਕ ਰਹਿ ਗਈ ਸੀ। ਉਹਦਾ ਮਟਮੈਲਾਪਣ ਖਤਮ ਹੋ ਚੁੱਕਿਆ ਸੀ ਅਤੇ ਉਹਦਾ ਪਾਟ ਕਿਤਿਉਂ ਪਹਿਲਾਂ ਨਾਲੋਂ ਜ਼ਿਆਦਾ ਚੌੜਾ ਅਤੇ ਕਿਤਿਉਂ ਪਹਿਲਾਂ ਨਾਲੋਂ ਘੱਟ ਹੋ ਗਿਆ ਸੀ। ਕਿਤੇ ਰੇਤ ਭਰ ਗਈ ਸੀ ਅਤੇ ਕਿਤੇ ਟੋਏ ਪੈ ਗਏ ਸਨ। 
    ਤਿੰਨ ਦਿਨ ਮੀਂਹ ਪੈਣ ਬਾਅਦ ਧੁੱਪ ਨਿਕਲੀ ਤਾਂ ਸਾਰਾ ਵਾਤਾਵਰਨ ਇਕ ਅਜੀਬ ਜਿਹੀ ਸਿੱਲੀ ਬਦਬੋਅ ਨਾਲ ਭਰ ਗਿਆ। ਲੋਕਾਂ ਨੂੰ ਹਰ ਚੀਜ਼ ਤੋਂ, ਕੱਪੜਿਆਂ ਤੋਂ, ਰੋਟੀ ਤੋਂ, ਅਨਾਜ਼ ਤੋਂ ਏਥੋਂ ਤੱਕ ਕਿ ਆਪਣੇ ਸਰੀਰਾਂ ਤੋਂ ਬਦਬੋਅ ਆਉਣ ਦਾ ਅਹਿਸਾਸ ਹੋ ਰਿਹਾ ਸੀ। ਕੰਧਾਂ, ਫਰਸ਼ਾਂ, ਦਰਵਾਜ਼ੇ ਅਤੇ ਸਰਦਲਾਂ ਸਾਰੀਆਂ ਸਿੱਲੀਆਂ ਹੋਈਆਂ ਪਈਆਂ ਸਨ। ਤਿੰਨ ਦਿਨ ਮੱਖੀਆਂ ਖੂੰਜਿਆਂ ਅਤੇ ਖੁੰਦਰਾਂ ਵਿੱਚ ਲੁਕੀਆਂ ਰਹੀਆਂ ਸਨ। ਧੁੱਪ ਨਿਕਲਦਿਆਂ ਹੀ ਉਹਨਾਂ ਨੇ ਹੱਲਾ ਬੋਲ ਦਿੱਤਾ ਅਤੇ ਆਲੇ ਦੁਆਲੇ ਇਸ ਤਰ੍ਹਾਂ ਭਿਨਭਿਨਾਉਂਦੀਆਂ ਉੱਡ ਰਹੀਆਂ ਸਨ ਜਿਵੇਂ ਚਾਰੇ ਪਾਸੇ ਉਹਨਾਂ ਦੀ ਹੀ ਜਾਗੀਰ ਹੋਵੇ।
    ਚਮ੍ਹਾਰਲੀ ਦੇ ਨਿਆਣੇ ਸਵੇਰੇ ਹੀ ਚੋਅ 'ਤੇ ਚਲੇ ਗਏ ਸਨ ਅਤੇ ਗਿੱਟਿਆਂ ਤੱਕ ਡੂੰਘੇ ਪਾਣੀ ਵਿੱਚ ਖੇਡ ਰਹੇ ਸਨ। ਕਦੇ ਉਹ ਗਿੱਲੀ ਰੇਤ ਵਿੱਚ ਘਰ ਬਣਾਉਂਦੇ ਅਤੇ ਕਦੇ ਉਹ ਡਿੱਗੇ ਹੋਏ ਦਰੱਖਤਾਂ ਦੇ ਤਣਿਆਂ ਉੱਪਰ ਬੈਠ ਘੋੜਿਆਂ ਦੀ ਸਵਾਰੀ ਕਰਦੇ। ਕੁਝ ਬੱਚੇ ਤਕੀਏ ਵਿੱਚ ਚਿੱਕੜ ਨੂੰ ਮਿੱਧਦੇ ਹੋਏ ਸਿੱਪੀਆਂ ਅਤੇ ਹੜ੍ਹ ਵਿੱਚ ਰੁੜ ਕੇ ਆਈਆਂ ਹੋਰ ਚੀਜ਼ਾਂ ਅਤੇ ਮਿੱਠੀਆਂ ਪਹਾੜੀ ਜੜ੍ਹਾਂ ਦੀ ਭਾਲ ਵਿੱਚ ਘੁੰਮ ਰਹੇ ਸਨ।
    ਚਮ੍ਹਾਰਲੀ ਦੀਆਂ ਤੀਵੀਂਆਂ ਘਰਾਂ ਵਿੱਚ ਪਸਰੇ ਹੋਏ ਚਿੱਕੜ ਨੂੰ ਕੱਢ ਆਪਣੇ ਕੋਠਿਆਂ ਦੀ ਮੁਰੰਮਤ ਵਿੱਚ ਲਗ ਗਈਆਂ। ਮੁਹੱਲੇ ਵਿੱਚ ਇਕ ਵੀ ਕੋਠਾ ਏਦਾਂ ਦਾ ਨਹੀਂ ਸੀ ਜਿਹਦੀਆਂ ਕੰਧਾਂ ਤੋਂ ਲੇਪ ਦੇ ਖਲੇਪੜ ਨਾ ਲੱਥੇ ਹੋਣ ਅਤੇ ਛੱਤ ਵਿੱਚ ਮਘੋਰੇ ਨਾ ਪਏ ਹੋਣ। ਉਹ ਛੱਤਾਂ ਦੇ ਮਘੋਰਿਆਂ ਵਿੱਚ ਮਿੱਟੀ ਭਰਦੀਆਂ ਇਕ ਦੂਸਰੀ ਨਾਲ ਆਪਣੇ ਹੋਏ ਨੁਕਸਾਨ ਦੇ ਬਾਰੇ ਵਧ - ਚੱੜ੍ਹ ਕੇ ਗੱਲਾਂ ਕਰ ਰਹੀਆਂ ਸਨ। ਤੇਜ਼ ਧੁੱਪ ਵਿੱਚ ਗਿੱਲੇ ਕੋਠਿਆਂ ਤੋਂ ਉੱਠ ਰਹੀ ਭਾਫ ਨੂੰ ਦੇਖ ਕੇ ਉਹ ਫਿਕਰਮੰਦ ਹੋ ਗਈਆਂ ਕਿ ਕਿਤੇ ਕੰਧਾਂ ਵਿੱਚ ਦਰਾੜਾਂ ਨਾ ਪੈ ਜਾਣ।
    ਮੁਹੱਲੇ ਦੇ ਸਾਰੇ ਮਰਦ ਖੂਹ ਵਿੱਚੋਂ ਚੋਅ ਦਾ ਗੰਦਾ ਪਾਣੀ ਕੱਢਣ ਵਿੱਚ ਰੁੱਝੇ ਹੋਏ ਸਨ। ਛੇ ਆਦਮੀ ਇਕੋ ਵਾਰੀ ਸ਼ਰਤ ਲਾ ਕੇ ਬਾਲਟੀਆਂ ਖਿੱਚ ਰਹੇ ਸਨ। ਜਦੋਂ ਉਹ ਥੱਕ ਜਾਂਦੇ ਤਾਂ ਉਹਨਾਂ ਦੀ ਥਾਂ ਤਰੋਤਾਜ਼ਾ ਨੌਜਵਾਨ ਲੈ ਲੈਂਦੇ। ਪਾਣੀ ਦਾ ਮਟਮੈਲਾਪਣ ਹੌਲੀ ਹੌਲੀ ਖਤਮ ਹੋ ਰਿਹਾ ਸੀ। ਤੇਜ਼ ਅਤੇ ਤਿੱਖੀ ਧੁੱਪ ਨੰਗੇ ਸਰੀਰਾਂ ਵਿੱਚ ਸੂਈਆਂ ਵਾਂਗ ਚੁੱਭ ਰਹੀ ਸੀ। ਅਤੇ ਪਸੀਨੇ ਦੀਆਂ ਨਦੀਆਂ ਵਗ ਰਹੀਆਂ ਸਨ। ਪਰ ਉਹ ਇਸ ਤਰ੍ਹਾਂ ਕੰਮ ਵਿੱਚ ਲੱਗੇ ਹੋਏ ਸਨ ਜਿਵੇਂ ਖੂਹ ਦਾ ਪੇਂਦਾ ਨੰਗਾ ਕਰਕੇ ਹੀ ਸਾਹ ਲੈਣਗੇ।
    ਚੌਧਰੀ ਲੋਕ ਸਵੇਰ ਤੋਂ ਹੀ ਆਪਣੇ ਖੇਤਾਂ ਵਲ ਨਿਕਲ ਗਏ ਸਨ। ਤੇਜ਼ ਮੀਂਹ ਅਤੇ ਚੋਅ ਦਾ ਪਾਣੀ ਖੇਤਾਂ ਵਿੱਚ ਫੈਲ ਜਾਣ ਨਾਲ ਜ਼ਮੀਨ ਨਰਮ ਪੈ ਗਈ ਸੀ ਅਤੇ ਉਹਦੇ ਵਿੱਚ ਗਿੱਟਿਆਂ ਤੱਕ ਪੈਰ ਖੁੱਭ ਰਹੇ ਸਨ। ਖੇਤਾਂ ਵਿੱਚ ਘੁੰਮ ਕੇ ਉਹ ਉਸ ਥਾਂ ਇਕੱਠੇ ਹੋ ਗਏ ਜਿੱਥੋਂ ਬੰਨ ਨੂੰ ਵੱਢਿਆ ਗਿਆ ਸੀ।
    ਚੌਧਰੀ ਹਰਨਾਮ ਸਿੰਘ ਆਪਣੇ ਖੇਤ ਵਿੱਚ ਪਏ ਡੂੰਘੇ ਡੁੰਮ ਨੂੰ ਦੇਖ ਰਿਹਾ ਸੀ। ਡੁੰਮ ਤੋਂ ਅੱਗੇ ਮਿੱਟੀ ਦਾ ਛੋਟਾ ਜਿਹਾ ਢੇਰ ਬਣ ਗਿਆ ਸੀ ਅਤੇ ਉਹਦੇ ਬਾਅਦ ਫਿਰ ਪਾਣੀ ਸੀ। ਚੌਧਰੀ ਮੁਨਸ਼ੀ ਆਪਣੇ ਸੱਜੇ ਪੈਰ ਨਾਲ ਖੱਬੇ ਪੈਰ ਉੱਤੇ ਖਾਜ ਕਰਦਾ ਹੋਇਆ ਚੌਧਰੀ ਹਰਨਾਮ ਸਿੰਘ ਨਾਲ ਉਦਾਸ ਅਵਾਜ਼ ਵਿੱਚ ਬੋਲਿਆ, "ਚੌਧਰੀ, ਏਦਾਂ ਲੱਗਦਾ ਜਿਵੇਂ ਖੇਤਾਂ 'ਚ ਰੇਤਾ ਪਸਰ ਗਈ ਹੋਵੇ।" ਚੌਧਰੀ ਹਰਨਾਮ ਸਿੰਘ ਨੇ ਸਾਹਮਣੇ ਦੂਰ ਤੱਕ ਜ਼ਮੀਨ ਉੱਤੇ ਵਿਛੀ ਮੱਕੀ ਦੀ ਫਸਲ ਨੂੰ ਦੇਖਦਿਆਂ ਹੋਇਆਂ ਖਸਿਆਣੇ ਜਿਹੇ ਹਾਸੇ ਨਾਲ ਕਿਹਾ:
    "ਸਾਡੇ ਖੇਤਾਂ 'ਚ ਰੇਤ ਹੀ ਵਿਛੂ। ਚੀਕਣਾ (ਉਪਜਾਊ) ਗਾਰਾ ਗੱਪੀਆਂ ਦੇ ਖੇਤਾਂ ਵਿੱਚ ਪਿਆ ਹੋਊ। ਤੂੰ ਆਪਣੇ ਖੇਤਾਂ 'ਚ ਮੂੰਗਫਲੀ ਅਤੇ ਹਦਵਾਣੇ ਬੀਜੀਂ ਅਤੇ ਗੱਪੀ ਕਪਾਹ ਬੀਜਣਗੇ।"
    ਉਹ ਡੁੰਮ ਵਿੱਚੋਂ ਵਗਦੇ ਪਾਣੀ ਨੂੰ ਦੇਖਣ ਲੱਗਾ। ਚੌਧਰੀ ਨੇ ਮਿੱਟੀ ਦਾ ਢੇਲਾ ਚੁੱਕ ਕੇ ਪਾਣੀ ਵਿੱਚ ਸੁੱਟ ਦਿੱਤਾ ਅਤੇ ਧੜਾਮ ਦੀ ਅਵਾਜ਼ ਨੂੰ ਧਿਆਨ ਨਾਲ ਸੁਣਦਾ ਹੋਇਆ ਬੋਲਿਆ:
    "ਮੇਰੇ ਖਿਆਲ ਵਿੱਚ ਪਾਣੀ ਹਾਥੀ ਜਿੰਨਾ ਡੂੰਘਾ ਤਾਂ ਹੋਊਗਾ।"
    ਚੋਧਰੀ ਹਰਨਾਮ ਸਿੰਘ ਚੁੱਪ ਰਿਹਾ। ਉਹਨੂੰ ਦੁੱਖ ਸੀ ਕਿ ਕੱਲ੍ਹ ਭਾਵੁਕਤਾ ਵਿੱਚ ਆ ਕੇ ਉਹਨੇ ਆਪਣੇ ਖੇਤਾਂ ਦੇ ਸਾਹਮਣਿਉਂ ਬੰਨ ਵੱਢਣ ਲਈ ਜ਼ੋਰ ਦਿੱਤਾ ਸੀ। ਉਹ ਤੇਜ਼ ਧੁੱਪ ਨੂੰ ਮਹਿਸੂਸ ਕਰਦਾ ਹੋਇਆ ਬੋਲਿਆ:
    "ਜੇ ਇਸ ਤਰ੍ਹਾਂ ਧੁੱਪ ਪੈਂਦੀ ਰਹੇ ਅਤੇ ਖੇਤਾਂ ਦੇ ਪਾਣੀ ਦਾ ਨਿਕਾਸ ਹੋ ਜਾਵੇ ਤਾਂ ਥੋੜ੍ਹੀ ਬਹੁਤ ਫਸਲ ਬਚ ਸਕਦੀ ਹੈ।"
    "ਚੌਧਰੀ ਆਪਣੇ ਕੋਠਿਆਂ ਨੂੰ ਦੇਖਣ, ਡੰਗਰਾਂ ਦੀ ਖਬਰ ਲੈਣ ਜਾਂ ਖੇਤਾਂ 'ਚੋਂ ਪਾਣੀ ਕੱਢਣ?" ਬੇਲਾ ਸਿੰਘ ਨੇ ਕਿਹਾ।
    "ਇਸ ਸਾਲ ਕੋਈ ਬਰਸਾਤ ਲੱਗੀ ਹੈ, ਕਹਿਰ ਪਿਆ। ਪਤਾ ਨਹੀਂ ਖਵਾਜ਼ੇ ਪੀਰ ਨੇ ਕਿਸ ਗੱਲ ਦਾ ਬਦਲਾ ਲਿਆ ਹੈ। ਏਦਾਂ ਲੱਗਦਾ ਹੈ ਜਿਵੇਂ ਪਹਾੜ ਪਾਟ ਗਏ ਹੋਣ। ਖੇਤਾਂ, ਖਲਿਆਨਾਂ ਨੂੰ ਛੱਡੋ, ਸਰੀਰਾਂ 'ਚ ਪਾਣੀ ਭਰ ਗਿਆ ਹੈ। ਮੱਕੀ ਦੀਆਂ ਫਸਲਾਂ ਤਾਂ ਤਬਾਹ ਹੋਣੀਆਂ ਹੀ ਸਨ, ਕੋਠੀਆਂ 'ਚ ਪਈ ਕਣਕ ਦੇ ਸੜ ਜਾਣ ਦਾ ਡਰ ਹੈ। ਗੁੜ ਅਤੇ ਸ਼ੱਕਰ ਦਾ ਸੀਰਾ ਬਣ ਜਾਣ ਦਾ ਖਤਰਾ ਹੈ।" ਚੌਧਰੀ ਮੁਨਸ਼ੀ ਨੇ ਦੁੱਖ ਭਰੀ ਅਵਾਜ਼ ਵਿੱਚ ਕਿਹਾ।
    "ਬੰਨ ਨਾ ਵੱਢਦੇ ਤਾਂ - ਮੇਰੇ ਇਸ ਖੇਤ 'ਚੋਂ ਘੱਟੋ-ਘੱਟ ਵੀਹ ਮਨ ਮੱਕੀ ਨਿਕਲਦੀ ਪਰ ਹੁਣ ਸ਼ਾਇਦ ਇਕ ਮਨ ਵੀ ਨਾ ਨਿਕਲੇ।" ਚੌਧਰੀ ਹਰਨਾਮ ਸਿੰਘ ਨੇ ਕਿਹਾ।
    "ਜੇ ਖੇਤ 'ਚੋਂ ਪਾਣੀ ਨਾ ਕੱਢਿਆ ਤੇ ਫਸਲ ਡੁੱਬੀ ਰਹੀ ਤਾਂ ਇਕ ਮਨ ਵੀ ਨਹੀਂ ਨਿਕਲਣੀ। ਮੱਕੀ ਦੀ ਫਸਲ ਸਤਮਾਹੇ ਬੱਚੇ ਦੀ ਆਂਗ ਹੁੰਦੀ ਹੈ। ਮੀਂਹ ਜ਼ਿਆਦਾ ਪਵੇ ਤਾਂ ਇਸ ਲਈ ਖਰਾਬ। ਧੁੱਪ ਜ਼ਿਆਦਾ ਪੈ ਜਾਏ ਤਾਂ ਇਸ ਦੀ ਬਰਬਾਦੀ।" ਬੇਲਾ ਸਿੰਘ ਨੇ ਜੁਆਬ ਦਿੱਤਾ।
    "ਮੇਰੀ ਗੱਲ ਮੰਨੋ ਤਾਂ ਚਮਾਰਾਂ ਨੂੰ ਸੱਦ ਕੇ ਰੇਤ ਦੇ ਢੇਰ ਵਿੱਚੀਂ ਰਾਹ ਕੱਢਵਾ ਦਿਉ। ਪਿਛਲੇ ਖੇਤਾਂ 'ਚੋਂ ਪਾਣੀ ਨਿਕਲ ਜਾਊਗਾ।" ਚੌਧਰੀ ਮੁਨਸ਼ੀ ਨੇ ਸੁਝਾਅ ਦਿੱਤਾ।
    ਚੌਧਰੀ ਹਰਨਾਮ ਸਿੰਘ ਸੋਚ ਵਿੱਚ ਪੈ ਗਿਆ ਤਾਂ ਬੇਲਾ ਸਿੰਘ ਬੋਲਿਆ:
    "ਜ਼ਿਆਦਾ ਤੋਂ ਜ਼ਿਆਦਾ ਅੱਧੀ ਘੜੀ ਦਾ ਕੰਮ ਹੈ। ਪਾਣੀ ਖੇਤਾਂ 'ਚ ਹੀ ਸੜਨਾ ਸ਼ੁਰੂ ਹੋ ਗਿਆ ਤਾਂ ਰਹੀ-ਸਹੀ ਫਸਲ ਵੀ ਖਰਾਬ ਹੋ ਜਾਊਗੀ।"
    ਚੌਧਰੀ ਹਰਨਾਮ ਸਿੰਘ ਚੁੱਪਚਾਪ ਪਿੰਡ ਵਲ ਤੁਰ ਪਿਆ। ਚੌਧਰੀ ਮੁਨਸ਼ੀ ਅਤੇ ਬੇਲਾ ਸਿੰਘ ਵੀ ਉਹਦੇ ਪਿੱਛੇ ਪਿੱਛੇ ਤੁਰ ਪਏ।
    ਜਦੋਂ ਉਹ ਚਮ੍ਹਾਰਲੀ ਦੇ ਖੂਹ ਦੇ ਨੇੜੇ ਪਹੁੰਚੇ ਤਾਂ ਮੁਹੱਲੇ ਦੇ ਬਹੁਤ ਸਾਰੇ ਮਰਦ ਅਤੇ ਬੱਚੇ ਮੰਡੇਰ ਦੇ ਆਲੇ ਦੁਆਲੇ ਖੜ੍ਹੇ ਸਨ। ਖੂਹ ਦੇ ਆਲੇ-ਦੁਆਲੇ ਪਾਣੀ ਹੀ ਪਾਣੀ ਸੀ ਅਤੇ ਸਾਹਮਣੇ ਗਲੀ ਚਿੱਕੜ ਨਾਲ ਭਰੀ ਹੋਈ ਸੀ। ਉਹਨਾਂ ਨੂੰ ਦੇਖ ਕੇ ਬਾਲਟੀਆਂ ਰੁਕ ਗਈਆਂ ਅਤੇ ਸਾਰੇ ਹੱਥ ਚੌਧਰੀਆਂ ਦੀ ਬੰਦਗੀ ਕਰਨ ਲਈ ਉੱਠ ਪਏ। ਉਹਨਾਂ ਦੇ ਪੁੱਛਣ 'ਤੇ ਕਈ ਲੋਕਾਂ ਨੇ ਇਕਦਮ ਬੋਲਣਾ ਸ਼ੁਰੂ ਕਰ ਦਿੱਤਾ ਕਿ ਖੂਹ ਚੋਅ ਦੇ ਪਾਣੀ ਨਾਲ ਭਰ ਗਿਆ ਸੀ, ਇਸ ਲਈ ਖਾਲੀ ਕਰ ਰਹੇ ਹਾਂ।
    'ਸਾਰੇ ਲੋਕ ਤਾਂ ਖੂਹ ਖਾਲੀ ਨਹੀਂ ਕਰ ਰਹੇ। ਦੋ-ਚਾਰ ਆਦਮੀ ਕਹੀਆਂ ਲੈ ਕੇ ਆਵੋ। ਜਿੱਥੇ ਬੰਨ ਵੱਢਿਆ ਸੀ, ਉਹਦੇ ਸਾਹਮਣੇ ਮਿੱਟੀ ਦਾ ਢੇਰ ਲੱਗ ਗਿਆ ਹੈ। ਉਹਦੇ ਵਿੱਚੀਂ ਰਾਹ ਬਣਾਉਣਾ ਤਾਂਕਿ ਖੜ੍ਹਾ ਪਾਣੀ ਨਿਕਲ ਜਾਵੇ।"
    ਚੌਧਰੀ ਦੀ ਗੱਲ ਸੁਣ ਕੇ ਖੂਹ ਉੱਤੇ ਖੜ੍ਹੇ ਸਾਰੇ ਲੋਕ ਇਕ-ਦੂਜੇ ਵੱਲ ਦੇਖਣ ਲੱਗੇ ਕਿਉਂਕਿ ਉਹਨਾਂ ਦੇ ਸਾਹਮਣੇ ਸਭ ਤੋਂ ਵੱਡਾ ਸੁਆਲ ਖੂਹ ਸਾਫ ਕਰਨ ਦਾ ਸੀ। ਪਰ ਜਦੋਂ ਚੌਧਰੀ ਨੇ ਸੰਤੂ, ਬੰਤੂ, ਜੀਤੂ ਅਤੇ ਬੱਗੇ ਦੇ ਨਾਂ ਲੈ ਕੇ ਆਉਣ ਲਈ ਕਿਹਾ ਤਾਂ ਉਹਨਾਂ ਨੇ ਬਾਲਟੀਆਂ ਰੱਖ ਦਿੱਤੀਆਂ ਅਤੇ ਆਪਣੇ ਘਰਾਂ ਤੋਂ ਕਹੀਆਂ ਲੈ ਕੇ ਚੌਧਰੀਆਂ ਦੇ ਪਿੱਛੇ ਚੋਅ ਵਲ ਚਲੇ ਗਏ।
    ਬੱਚਿਆਂ ਦੀ ਇਕ ਪਲਟਨ ਉਹਨਾਂ ਦੇ ਪਿੱਛੇ ਲੱਗ ਤੁਰੀ। ਜਦੋਂ ਉਹ ਉਹਨਾਂ ਦੇ ਬਹੁਤ ਨੇੜੇ ਪਹੁੰਚ ਜਾਂਦੇ ਤਾਂ ਬੇਲਾ ਸਿੰਘ ਪਿੱਛੇ ਮੁੜ ਕੇ ਉੱਚੀ ਅਵਾਜ਼ ਵਿੱਚ ਉਹਨਾਂ ਨੂੰ ਝਿੜਕਦਾ ਤਾਂ ਉਹ ਦੌੜ ਜਾਂਦੇ ਪਰ ਕੁਝ ਪਲਾਂ ਦੇ ਬਾਅਦ ਫਿਰ ਉਹਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੰਦੇ।
    ਬੰਨ 'ਤੇ ਜਾ ਕੇ ਚੌਧਰੀ ਲੋਕ ਉੱਥੇ ਰੁਕ ਗਏ ਅਤੇ ਚਮਾਰ ਬੰਨ ਦੇ ਪਾੜ ਦੇ ਸਾਹਮਣੇ ਰੇਤ ਦੇ ਢੇਰ 'ਤੇ ਜਾਣ ਲਈ ਖੇਤਾਂ ਵਿੱਚ ਵੜ ਗਏ ਅਤੇ ਪਾਣੀ ਵਿੱਚ ਛਪ-ਛਪ ਕਰਦੇ ਹੋਏ ਅੱਗੇ ਵਧਦੇ ਗਏ। ਧੁੱਪ ਨਾਲ ਪਾਣੀ ਥੋੜ੍ਹਾ ਜਿਹਾ ਗਰਮ ਹੋ ਗਿਆ ਸੀ ਅਤੇ ਮੱਕੀ ਦੇ ਪੱਤੇ ਤਲਵਾਰ ਦੀ ਧਾਰ ਦੇ ਵਾਂਗ ਤੇਜ਼ ਸਨ। ਬੰਨ 'ਤੇ ਖੜ੍ਹੇ ਚੌਧਰੀ ਮੱਕੀ ਦੇ ਹਿਲਦੇ ਪੱਤਿਆਂ ਨੂੰ ਦੇਖ ਕੇ ਉਹਨਾਂ ਦੇ ਅੱਗੇ ਵਧਣ ਦਾ ਅੰਦਾਜ਼ਾ ਲਾ ਰਹੇ ਸਨ। ਜਦੋਂ ਪੱਤਿਆਂ ਦੀ ਖੜਖੜਾਹਟ ਬੰਦ ਹੋ ਜਾਂਦੀ ਤਾਂ ਉਹ ਸਮਝ ਜਾਂਦੇ ਕਿ ਚਮਾਰ ਕਿਤੇ ਖੜ੍ਹ ਗਏ ਹਨ ਅਤੇ ਉਹ ਕੁਝ ਪਲ ਉਡੀਕ ਕਰਨ ਬਾਅਦ ਉਹਨਾਂ ਨੂੰ ਅਵਾਜ਼ਾਂ ਮਾਰਦੇ।
    ਉਹਨਾਂ ਦੀਆਂ ਅਵਾਜ਼ਾਂ ਸੁਣ ਕੇ ਸੰਤੂ ਨੂੰ ਗੁੱਸਾ ਆ ਗਿਆ ਅਤੇ ਉਹ ਬਦਲੇ ਦੀ ਭਾਵਨਾ ਨਾਲ ਮੱਕੀ ਦੇ ਬੂਟਿਆਂ ਨੂੰ ਮਿੱਧਦਾ ਹੋਇਆ ਤੁਰਨ ਲੱਗਾ।
    "ਇਹ ਚੌਧਰੀ ਮੁਨਸ਼ੀ ਦਾ ਖੇਤ ਹੈ।" ਜੀਤੂ ਨੇ ਸੰਤੂ ਨੂੰ ਇਹ ਗੱਲ ਇਸ ਮਨਸ਼ਾ ਨਾਲ ਕਹੀ ਕਿ ਉਹ ਉਹਦੇ ਚੌਧਰੀ ਦੀ ਫਸਲ ਨਾ ਉਜਾੜੇ।
    "ਕਿਸੇ ਸਾਲੇ ਦਾ ਹੋਵੇ। ਮੈਨੂੰ ਸਿਰਫ ਏਨਾ ਪਤਾ ਕਿ ਇਸ ਖੇਤ ਦੀ ਫਸਲ ਮੇਰੇ ਘਰ ਨਹੀਂ ਜਾਣੀ।" ਜੀਤੂ ਨੇ ਖਿਝੀ ਹੋਈ ਅਵਾਜ਼ ਵਿੱਚ ਕਿਹਾ।
    ਲੰਮਾ ਚੱਕਰ ਕੱਢ ਕੇ ਉਹ ਰੇਤ ਦੇ ਢੇਰ 'ਤੇ ਪਹੁੰਚ ਗਏ। ਉਹਨਾਂ ਨੂੰ ਦੇਖ ਕੇ ਚੌਧਰੀ ਖੁਸ਼ ਹੋ ਗਏ ਅਤੇ ਹੱਥਾਂ ਦੇ ਇਸ਼ਾਰਿਆਂ ਦੇ ਨਾਲ ਹੁਕਮ ਦੇਣ ਲੱਗੇ। ਥੋੜ੍ਹੇ ਚਿਰ ਵਿੱਚ ਉਹਨਾਂ ਰੇਤ ਦੇ ਢੇਰ ਵਿੱਚ ਦੀ ਨਾਲੀ ਪੁੱਟ ਦਿੱਤੀ ਅਤੇ ਉਹਦੇ ਰਾਹੀਂ ਪਾਣੀ ਟੋਏ ਵਿੱਚ ਪੈਣ ਲੱਗਾ। ਜੀਤੂ ਅਤੇ ਸੰਤੂ ਕੁਝ ਚਿਰ ਤੱਕ ਉੱਥੇ ਖੜ੍ਹੇ ਵਗਦੇ ਪਾਣੀ ਵਲ ਦੇਖਦੇ ਰਹੇ ਅਤੇ ਫਿਰ ਪਿੰਡ ਵਲ ਆ ਗਏ।
    ਚੋਅ ਵਿੱਚ ਪਾਣੀ ਦੀ ਪਤਲੀ ਲੀਕ ਚੌੜੀ ਹੋ ਗਈ ਅਤੇ ਬੱਚੇ ਉਹਦੇ ਵਿੱਚ ਦੌੜਦੇ ਹੋਏ ਕਿਲਕਾਰੀਆਂ ਮਾਰਨ ਲੱਗੇ। ਚੌਧਰੀ ਬੰਨ ਤੋਂ ਹੇਠਾਂ ਉਤਰੇ ਅਤੇ ਪਿੰਡ ਵਲ ਜਾਂਦਿਆਂ ਉਹਨਾਂ ਫੈਸਲਾ ਕੀਤਾ ਕਿ ਬੰਨ ਦੇ ਪਾੜ ਨੂੰ ਛੇਤੀਂ ਹੀ ਭਰ ਦੇਣਾ ਚਾਹੀਦਾ ਹੈ ਕਿਉਂਕਿ ਪਾਣੀ ਸੁੱਕਣ 'ਤੇ ਫਸਲ ਦੀ ਗੋਡੀ ਸ਼ੁਰੂ ਹੋ ਗਈ ਤਾਂ ਇਹ ਕੰਮ ਵਿੱਚ ਹੀ ਰਹਿ ਜਾਊਗਾ। ਨਾ ਤਾਂ ਚੌਧਰੀਆਂ ਕੋਲ ਵਿਹਲ ਹੋਣਾ ਅਤੇ ਨਾ ਚਮਾਰ ਹੀ ਇਹ ਕੰਮ ਕਰਨਗੇ। ਚਮ੍ਹਾਰਲੀ ਦੇ ਖੂਹ ਦੇ ਕੋਲੋਂ ਲੰਘਦਿਆਂ ਉਹਨਾਂ ਉੱਥੇ ਹਾਜ਼ਰ ਸਾਰੇ ਲੋਕਾਂ ਨੂੰ ਕਿਹਾ ਕਿ ਕੱਲ੍ਹ ਸ਼ਾਹਵੇਲੇ ਤੋਂ ਬਾਅਦ ਉਹ ਕਹੀਆਂ ਅਤੇ ਟੋਕਰੀਆਂ ਲੈ ਕੇ ਉੱਥੇ ਪਹੁੰਚ ਜਾਣ।
    ਚੌਧਰੀਆਂ ਦੇ ਇਸ ਹੁਕਮ ਨਾਲ ਚਮਾਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਉਹਨਾਂ ਨੂੰ ਖੁਸ਼ੀ ਸੀ ਕਿ ਹੜ੍ਹ ਅਤੇ ਮੀਂਹ ਦੇ ਬਾਵਜੂਦ ਹੁਣ ਉਹਨਾਂ ਨੂੰ ਵਿਹਲੇ ਨਹੀਂ ਬੈਠਣਾ ਪਊਗਾ। ਪਰ ਨਾਲ ਹੀ ਉਹ ਹੈਰਾਨ ਸਨ ਕਿ ਉਹਨਾਂ ਨੂੰ ਸ਼ਾਹਵੇਲੇ ਤੋਂ ਬਾਅਦ ਕਿਉਂ ਸੱਦਿਆ ਗਿਆ ਹੈ। ਅੰਦਾਜ਼ਿਆਂ ਦੇ ਘੋੜੇ ਦੌੜਾਉਣ 'ਤੇ ਉਹਨਾਂ ਦੇ ਮਨ ਵਿੱਚ ਕਈ ਤਰ੍ਹਾਂ ਦੀਆਂ ਸ਼ੰਕਾਵਾਂ ਵੀ ਸਿਰ ਚੁੱਕਣ ਲੱਗੀਆਂ। ਪਰ ਜਦੋਂ ਤਾਏ ਬਸੰਤੇ ਨੇ ਉਹਨਾਂ ਨੂੰ ਇਹ ਤੱਥ ਕੱਢ ਕੇ ਦੱਸਿਆ ਕਿ ਉਹਨਾਂ ਨੂੰ ਦਿਹਾੜੀਆਂ ਦੇ ਨਗਦ ਪੈਸੇ ਮਿਲਣਗੇ ਤਾਂ ਉਹਨਾਂ ਦੇ ਮਨ ਖੁਸ਼ ਹੋ ਗਏ ਅਤੇ ਉਹ ਪਹਿਲਾਂ ਨਾਲੋਂ ਵੀ ਵੱਧ ਜੋਸ਼ ਨਾਲ ਖੂਹ ਵਿੱਚੋਂ ਬਾਲਟੀਆਂ ਖਿੱਚ ਕੇ ਖੂਹ ਵਿੱਚੋਂ ਗੰਦਾ ਪਾਣੀ ਕੱਢਣ ਵਿੱਚ ਜੁਟ ਗਏ।


    38

    ਚਮ੍ਹਾਰਲੀ ਦੇ ਲੋਕ ਆਪਣੀਆਂ ਟੋਕਰੀਆਂ ਅਤੇ ਕਹੀਆਂ ਲੈ ਕੇ ਸ਼ਾਹਵੇਲੇ ਤੋਂ ਪਹਿਲਾਂ ਹੀ ਬੰਨ 'ਤੇ ਪਹੁੰਚ ਗਏ। ਨੌਜਵਾਨ ਇਕ ਦੂਸਰੇ 'ਤੇ ਮਿੱਟੀ ਸੁੱਟਦੇ ਹੋਏ ਆਪਸ ਵਿੱਚ ਖੇਡਾਂ ਖੇਡਣ ਲੱਗੇ। ਅਧੇੜ ਅਤੇ ਪੱਕੀ ਉਮਰ ਦੇ ਮਰਦ ਬੰਨ 'ਤੇ ਖੜ੍ਹ ਕੇ ਪਾੜ ਦਾ ਸਰਵੇਖਣ ਕਰਦੇ ਹੋਏ ਉਸ ਵਿੱਚ ਭਰੇ ਪਾਣੀ ਦੀ ਡੁੰਘਾਈ ਦਾ ਅਨੁਮਾਨ ਲਾਉਣ ਵਿੱਚ ਰੁਝ ਗਏ। ਤੇਜ਼ ਧੁੱਪ ਦੇ ਬਾਵਜੂਦ ਉਹਨਾਂ ਨੂੰ ਗਰਮੀ ਨਹੀਂ ਲਗ ਰਹੀ ਸੀ ਅਤੇ ਉਹ ਉਡੀਕਵਾਨ ਨਜ਼ਰਾਂ ਨਾਲ ਵਾਰ ਵਾਰ ਪਿੰਡ ਵਲ ਦੇਖ ਰਹੇ ਸਨ।
    ਜਦੋਂ ਉਹਨਾਂ ਨੇ ਚੌਧਰੀ ਹਰਨਾਮ ਸਿੰਘ, ਲਾਲੂ ਭਲਵਾਨ, ਬੇਲਾ ਸਿੰਘ, ਚੌਧਰੀ ਮੁਨਸ਼ੀ ਅਤੇ ਮਹਾਸ਼ੇ ਤੀਰਥ ਰਾਮ ਨੂੰ ਆਪਣੀ ਵੱਲ ਆਉਂਦਿਆਂ ਦੇਖਿਆ ਤਾਂ ਉਹਨਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਖੇਡ ਅਤੇ ਗੱਪਸ਼ੱਪ ਬੰਦ ਹੋ ਗਈ ਅਤੇ ਉਹ ਅੱਖਾਂ 'ਤੇ ਹੱਥਾਂ ਦੀਆਂ ਛਤਰੀਆਂ ਬਣਾ ਕੇ ਉਹਨਾਂ ਵੱਲ ਇੰਝ ਦੇਖਣ ਲੱਗੇ ਜਿਵੇਂ ਉਹਨਾਂ ਦੇ ਕਦਮ ਮਿਣ ਰਹੇ ਹੋਣ।
    ਚੌਧਰੀ ਜਦ ਚੋਅ ਵਿੱਚ ਉਤਰ ਆਏ ਤਾਂ ਕੁਝ ਲੋਕ ਉਹਨਾਂ ਵੱਲ ਚਲੇ ਗਏ ਜਿਵੇਂ ਮਿਲਣੀ ਕਰਨੀ ਚਾਹੁੰਦੇ ਹੋਣ। ਉਹ ਬੰਨ 'ਤੇ ਆ ਕੇ ਆਪਸ ਵਿੱਚ ਸਲਾਹ ਕਰਨ ਲੱਗੇ ਕਿ ਪਾੜ ਨੂੰ ਭਰਨ ਲਈ ਮਿੱਟੀ ਕਿੱਥੋਂ ਪੁੱਟੀ ਜਾਵੇ। ਚੌਧਰੀ ਹਰਨਾਮ ਸਿੰਘ ਨੇ ਸੁਝਾਅ ਦਿੱਤਾ ਕਿ ਮਿੱਟੀ ਪਰਲੇ ਕੰਢੇ ਵਲੋਂ ਪੁੱਟੀ ਜਾਵੇ ਕਿਉਂਕਿ ਇਸ ਨਾਲ ਚੋਅ ਦਾ ਰੁਖ ਪਰਲੀ ਵੱਲ ਹੋ ਜਾਏਗਾ ਅਤੇ ਬੰਨ ਦਾ ਇਹ ਹਿੱਸਾ ਭਵਿੱਖ ਵਿੱਚ ਹੜ ਦੀ ਮਾਰ ਤੋਂ ਬੱਚਿਆ ਰਹੇਗਾ। ਪਰ ਬੇਲਾ ਸਿੰਘ ਨੂੰ ਇਹ ਸੁਝਾਅ ਮਨਜ਼ੂਰ ਨਹੀਂ ਸੀ। ਬਹੁਤ ਚਿਰ ਬਹਿਸ-ਮੁਬਾਹਸੇ ਤੋਂ ਬਾਅਦ ਉਹ ਇਸ ਸਿੱਟੇ 'ਤੇ ਪਹੁੰਚੇ ਕਿ ਮਿੱਟੀ ਚੋਅ ਦੇ ਵਿੱਚੋਂ ਪੁੱਟੀ ਜਾਵੇ।
    ਫੈਸਲਾ ਹੁੰਦਿਆਂ ਹੀ ਕਾਮੇ ਤਨਦੇਹੀ ਨਾਲ ਕਹੀਆਂ ਚਲਾਉਣ ਲੱਗੇ ਅਤੇ ਮਿੱਟੀ ਨਾਲ ਟੋਕਰੀਆਂ ਭਰ ਕੇ ਪਾੜ ਵਿੱਚ ਸੁੱਟਣ ਲੱਗੇ। ਚੌਧਰੀ ਹਰਨਾਮ ਸਿੰਘ ਨੇ ਉਹਨਾਂ 'ਤੇ ਨਜ਼ਰ ਸੁੱਟੀ ਅਤੇ ਬੇਲਾ ਸਿੰਘ ਨੂੰ ਕਹਿਣ ਲੱਗਾ:
    "ਏਦਾਂ ਲੱਗਦਾ ਕਿ ਸਾਰੇ ਚਮਾਰ ਨਹੀਂ ਆਏ। ਇਨ੍ਹਾਂ ਲੋਕਾਂ ਨੂੰ ਤਾਂ ਪਾੜ ਭਰਨ ਵਿੱਚ ਛੇ-ਸੱਤ ਦਿਨ ਲੱਗਣਗੇ। ਤਿੰਨ-ਚਾਰ ਦਿਨਾਂ ਬਾਅਦ ਫਸਲ ਦੀ ਗੋਡੀ ਵੀ ਜ਼ਰੂਰੀ ਹੈ।" ਬੇਲਾ ਸਿੰਘ ਨੇ ਉਹਨਾਂ ਦੀ ਗਿਣਤੀ ਕਰਨ ਦੀ ਕੋਸ਼ਿਸ਼ ਕਰਦਿਆਂ ਕਿਹਾ:
    "ਹਾਂ, ਸਾਰਾ ਮੁਹੱਲਾ ਨਹੀਂ ਪਹੁੰਚਿਆ।"
    ਚੌਧਰੀ ਹਰਨਾਮ ਸਿੰਘ ਨੇ ਤਾਏ ਬਸੰਤੇ ਨੂੰ ਆਪਣੇ ਕੋਲ ਸੱਦ ਕੇ ਪੁੱਛਿਆ:
    "ਬਸੰਤਿਆ, ਬਾਕੀ ਲੋਕ ਕਿੱਥੇ ਹਨ?"
    "ਮੇਰੇ ਖਿਆਲ 'ਚ ਤਾਂ ਸਾਰੇ ਆ ਗਏ ਹਨ।"  ਬਸੰਤੇ ਨੇ ਸਰਸਰੀ ਨਿਗ੍ਹਾ ਮਾਰਦਿਆਂ ਕਿਹਾ।
    "ਨਹੀਂ ਸਾਰੇ ਨਹੀਂ ਆਏ।।। ਕਾਲੀ ਹੈ ਨਹੀਂ।।। ਜੀਤੂ ਹੈ ਨਹੀਂ।।। ਬੱਗਾ ਹੈ ਨਹੀਂ।।।।"
    ਚੌਧਰੀ ਹਰਨਾਮ ਸਿੰਘ ਨੂੰ ਨਾਂ ਲੈਂਦਿਆਂ ਸੁਣ ਕੇ ਕੁਝ ਚਮਾਰ ਉਹਦੇ ਕੋਲ ਆ ਗਏ ਅਤੇ ਗਿਣਤੀ ਪੂਰੀ ਕਰਨ ਲੱਗੇ।
    "ਬੱਗਾ ਹੈ ਨਹੀਂ, ਭਜਨਾ ਹੈ ਨਹੀਂ।।। ਫੀਰੀ ਹੈ ਨਹੀਂ।।। ਨਿੱਕੂ ਹੈ ਨਹੀਂ।।।ਮੰਗੂ ਹੈ ਨਹੀਂ।।।।"
    "ਮੰਗੂ ਨੂੰ ਛੱਡੋ, ਉਹ ਮੇਰੀ ਹਵੇਲੀ 'ਚ ਕੰਮ ਕਰ ਰਿਹਾ।।।। ਤੂੰ ਜਾ ਕੇ ਸਾਰਿਆਂ ਨੂੰ ਸੱਦ ਲਿਆ।।। ਉਹਨਾਂ ਨੂੰ ਕਹੀਂ ਕਿ ਟੋਕਰੀਆਂ ਲੈ ਕੇ ਜਲਦੀ ਹੀ ਪਹੁੰਚ ਜਾਣ।"
    "ਚਮਾਰੀਆਂ ਘਰੇ ਬੈਠੀਆਂ ਆਪਣੇ ਸਿਰਾਂ 'ਚੋਂ ਜੂੰਆਂ ਕੱਢ ਰਹੀਆਂ ਹੋਣਗੀਆਂ, ਉਹਨਾਂ ਨੂੰ ਵੀ ਸੱਦ ਲਿਆਈਂ। ਉਹ ਟੋਕਰੀਆਂ 'ਚ ਮਿੱਟੀ ਭਰ ਕੇ ਸੁੱਟਦੀਆਂ ਰਹਿਣਗੀਆਂ।" ਬੇਲਾ ਸਿੰਘ ਨੇ ਹੱਸਦਿਆਂ ਸੁਝਾਅ ਦਿੱਤਾ। ਚੌਧਰੀ ਹਰਨਾਮ ਸਿੰਘ ਨੇ ਪਿੰਡ ਵੱਲ ਦੌੜੇ ਜਾਂਦੇ ਅਮਰੂ ਨੂੰ ਰੋਕ ਕੇ ਅਵਾਜ਼ ਦਿੱਤੀ ਕਿ ਚਮ੍ਹਾਰਲੀ ਵਿੱਚੋਂ ਔਰਤਾਂ ਨੂੰ ਕਹਿ ਦੇਵੇ ਕਿ ਉਹ ਵੀ ਟੋਕਰੀਆਂ ਲੈ ਕੇ ਇੱਥੇ ਪਹੁੰਚ ਜਾਣ।
    "ਅਮਰੂ ਮੇਰੀ ਮਾਂ ਨੂੰ ਕਹਿ ਦਈਂ।।। ਆਪਣੀ ਭਾਬੀ ਨੂੰ ਕਹਿ ਦਈਂ।।। ਆਪਣੀ ਚਾਚੀ ਨੂੰ ਕਹਿ ਦਈਂ।।।।" ਇਕ ਵਾਰੀ ਹੀ ਕਈ ਅਵਾਜ਼ਾਂ ਆਈਆਂ ਅਤੇ ਉਹ ਆਪਣੇ ਮਨ ਵਿੱਚ ਸੋਚਣ ਲੱਗੇ ਕਿ ਜੇ ਹੜ੍ਹ ਆਉਣ ਨਾਲ ਇਸ ਤਰ੍ਹਾਂ ਕੰਮ ਮਿਲ ਸਕਦਾ ਹੈ ਤਾਂ ਹਰ ਰੋਜ਼ ਹੜ੍ਹ ਆਉਣਾ ਚਾਹੀਦਾ ਹੈ।
    ਥੋੜ੍ਹੀ ਦੇਰ ਬਾਅਦ ਕਾਲੀ, ਜੀਤੂ, ਬੱਗਾ ਅਤੇ ਮੁਹੱਲੇ ਦੇ ਹੋਰ ਲੋਕ ਆਉਂਦੇ ਦਿਸ ਪਏ। ਉਹਨਾਂ ਦੇ ਪਿੱਛੇ ਕੁਝ ਔਰਤਾਂ ਵੀ ਸਿਰਾਂ 'ਤੇ ਟੋਕਰੀਆਂ ਚੁੱਕੀ ਆ ਰਹੀਆਂ ਸਨ। ਉਹਨਾਂ ਨੂੰ ਦੇਖ ਕੇ ਬੰਨ ਉੱਤੇ ਕੰਮ ਕਰ ਰਹੇ ਲੋਕਾਂ ਵਿੱਚ ਹਲਚਲ ਮਚ ਗਈ ਅਤੇ ਕੁਝ ਪਲਾਂ ਲਈ ਕਹੀਆਂ ਰੁਕ ਗਈਆਂ। ਉਹਨਾਂ ਦੇ ਆਉਣ ਤੋਂ ਬਾਅਦ ਉਹ ਫਿਰ ਪਾੜ ਵਿੱਚ ਮਿੱਟੀ ਸੁੱਟਣ ਵਿੱਚ ਰੁੱਝ ਗਏ।
    ਚੌਧਰੀ ਬੰਨ 'ਤੇ ਖੜ੍ਹੇ ਉਹਨਾਂ ਨੂੰ ਹੁਕਮ ਦੇ ਰਹੇ ਸਨ ਅਤੇ ਜੇ ਚਮਾਰਾਂ ਦੇ ਹੱਥ ਅਤੇ ਕਦਮ ਸੁਸਤ ਪੈ ਜਾਂਦੇ ਤਾਂ ਉਹ ਗਾਲ੍ਹਾਂ 'ਤੇ ਉਤਾਰੂ ਹੋ ਜਾਂਦੇ। ਉਹਨਾਂ ਵਿੱਚੋਂ ਕੋਈ ਫਸਲ ਦੇ ਨੁਕਸਾਨ ਦਾ ਜ਼ਿਕਰ ਕਰਦਾ ਤਾਂ ਬਾਕੀ ਲੋਕ ਉਹਦੇ ਨਾਲ ਸਹਿਮਤ ਹੁੰਦੇ ਹੋਏ ਇਹ ਕਹਿ ਕੇ ਗੱਲ ਖਤਮ ਕਰ ਦਿੰਦੇ ਕਿ ਪਰਮਾਤਮਾ ਦਾ ਸ਼ੁਕਰ ਹੈ ਕਿ ਚਮ੍ਹਾਰਲੀ ਬਚ ਗਈ। ਇਹਨਾਂ ਦੇ ਕੋਠੇ ਪਾਣੀ ਵਿੱਚ ਰੁੜ ਜਾਂਦੇ ਤਾਂ ਸਿਰ ਲੁਕਾਉਣ ਲਈ ਜਗ੍ਹਾ ਵੀ ਨਾ ਬਚਦੀ।
    ਸੂਰਜ ਸਿਰ 'ਤੇ ਆ ਗਿਆ ਤਾਂ ਚੌਧਰੀ ਚਮਾਰਾਂ ਨੂੰ ਕੰਮ ਜਾਰੀ ਰੱਖਣ ਦਾ ਹੁਕਮ ਦੇ ਕੇ ਪਿੰਡ ਵੱਲ ਤੁਰ ਪਏ। ਉਹਨਾਂ ਵੱਲੋਂ ਪਿੱਠ ਮੋੜਦਿਆਂ ਹੀ ਚਮਾਰਾਂ ਨੇ ਕਹੀਆਂ ਅਤੇ ਟੋਕਰੀਆਂ ਸੁੱਟ ਦਿੱਤੀਆਂ ਅਤੇ ਹਫਦੇ ਹੋਏ ਰੇਤ ਉੱਤੇ ਬੈਠ ਗਏ। ਗਿੱਲੀ ਰੇਤ ਤੋਂ ਉੱਠ ਰਹੀ ਭਾਫ ਅਤੇ ਹੁੰਮਸ ਉਹਨਾਂ ਦੇ ਸਰੀਰਾਂ ਵਿੱਚ ਅਜੀਬ ਜਿਹੀ ਬੇਚੈਨੀ ਫੈਲਾ ਰਹੀ ਸੀ। 'ਕੁਝ ਮਿਲੂ-ਮਿਲਾਊ ਵੀ ਕਿ ਬਗਾਰ 'ਚ ਕੰਮ ਕਰਾ ਰਹੇ ਹਨ?" ਜੀਤੂ ਨੇ ਪੁੱਛਿਆ।  
    "ਚੌਧਰੀਆਂ ਨੇ ਕੁਛ ਕਿਹਾ ਤਾਂ ਨਹੀਂ, ਪਰ ਮੇਰੇ ਖਿਆਲ 'ਚ ਉਹ ਨਗਦ ਦਿਹਾੜੀ ਦੇਣਗੇ।" ਸੰਤੂ ਨੇ ਖੁਸ਼ੀ ਵਿੱਚ ਕਿਹਾ।
    "ਸ਼ਾਹਵੇਲਾ ਤਾਂ ਦਿੱਤਾ ਨਹੀਂ।।। ਇਸ ਲਈ ਪੂਰੀ ਦਿਹਾੜੀ ਦੇ ਪੈਸੇ ਹੀ ਦੇਣਗੇ।" ਬੰਤੂ ਨੇ ਵੀ ਉਹਦੀ ਹਾਮੀ ਭਰੀ।
    "ਕੁਛ ਕਿਹਾ ਤਾਂ ਹੋਣਾ?" ਕਾਲੀ ਨੇ ਪੁੱਛਿਆ।
    "ਇਕ ਆਦਮੀ ਦਾ ਮਾਮਲਾ ਹੁੰਦਾ ਤਾਂ ਕਹਿ ਵੀ ਦਿੰਦੇ। ਸਾਰੇ ਪਿੰਡ ਦਾ ਮਾਮਲਾ, ਇਸ ਲਈ ਪੈਸੇ ਜਮ੍ਹਾਂ ਕਰਕੇ ਹੀ ਵੰਡਣਗੇ।" ਤਾਏ ਬਸੰਤੇ ਨੇ ਸਾਰਿਆਂ ਦੀਆਂ ਸ਼ੱਕਾਂ ਨੂੰ ਦੂਰ ਕਰਦਿਆਂ ਕਿਹਾ।
    ਕਾਲੀ ਕਹੀ ਲੈ ਕੇ ਉੱਠਿਆ ਤਾਂ ਜੀਤੂ ਨੇ ਉਹਦਾ ਹੱਥ ਫੜ ਲਿਆ।
    "ਅਸੀਂ ਦਿਹਾੜੀਦਾਰ ਆਂ, ਕੰਮ ਦੀ ਕੀ ਕਾਹਲੀ ਆ। ਸੌ ਟੌਕਰੀਆਂ ਸੁੱਟੋਗੇ ਤਾਂ ਵੀਂ ਉਨੇ ਹੀ ਪੈਸੇ ਮਿਲਣਗੇ, ਪੰਜਾਹ ਸੁੱਟੋਗੇ ਤਾਂ ਵੀ ਉਨੇ ਹੀ।"
    ਕਾਲੀ ਝਿਜਕ ਗਿਆ ਅਤੇ ਸਾਰੇ ਲੋਕ ਹੌਲੀ-ਹੌਲੀ ਰੋਟੀ ਖਾਣ ਅਤੇ ਤ੍ਰੇਹ ਬੁਝਾਉਣ ਲਈ ਚਮ੍ਹਾਰਲੀ ਵੱਲ ਆ ਗਏ।
    ਦਿਨ ਢਲਣ ਤੋਂ ਬਾਅਦ ਪਾੜ ਨੂੰ ਭਰਨ ਦਾ ਕੰਮ ਇਕ ਵਾਰ ਫਿਰ ਜ਼ੋਰ-ਸ਼ੋਰ ਨਾਲ ਸ਼ੁਰੂ ਹੋ ਗਿਆ। ਸ਼ਾਮ ਦੇ ਵਕਤ ਬੰਨ ਉੱਤੇ ਲੋਕਾਂ ਦੀ ਚੰਗੀ ਭੀੜ ਹੋ ਗਈ। ਚੌਧਰੀਆਂ ਦੇ ਛੋਕਰੇ ਡੰਗਰ-ਪਸ਼ੂ ਸੰਭਾਲਣ ਤੋਂ ਬਾਅਦ ਫਿਰ ਉੱਥੇ ਜਮ੍ਹਾਂ ਹੋ ਗਏ। ਉਹਨਾਂ ਨੇ ਮਿੱਟੀ ਪੁੱਟਣ ਦਾ ਕੰਮ ਖੁਦ ਸੰਭਾਲ ਲਿਆ ਅਤੇ ਚਮਾਰ ਸਿਰਫ਼ ਮਿੱਟੀ ਢੋਣ ਦੇ ਕੰਮ ਵਿੱਚ ਲੱਗ ਪਏ। ਉਹ ਆਪਸ ਵਿੱਚ ਸ਼ਰਤਾਂ ਲਾ ਲਾ ਮਿੱਟੀ ਪੁੱਟਣ ਲੱਗੇ ਅਤੇ ਚਮਾਰ ਦੌੜ-ਦੌੜ ਕੇ ਟੌਕਰੀਆਂ ਸੁੱਟਣ ਲੱਗੇ। ਬੰਨ ਉੱਤੇ ਖੜੇ ਚੌਧਰੀ ਚੀਕਾਂ ਮਾਰਦੇ ਹੋਏ ਰੌਲਾ ਪਾਉਣ ਲੱਗੇ। ਪਾੜ ਦਾ ਪਾਣੀ ਚੋਅ ਵੱਲ ਫੈਲ ਰਿਹਾ ਸੀ ਪਰ ਰੇਤ ਉਹਨੂੰ ਸਦੀਆਂ ਦੇ ਪਿਆਸੇ ਵਾਂਗੂ ਪੀ ਰਹੀ ਸੀ।
    ਸੂਰਜ ਛਿਪਣ ਤੱਕ ਪਾੜ ਲਗਭਗ ਇਕ ਚੌਥਾਈ ਭਰ ਗਿਆ। ਚੌਧਰੀਆਂ ਦੇ ਮਨ ਖੁਸ਼ ਹੋ ਗਏ ਅਤੇ ਉਹ ਚਮਾਰਾਂ ਨੂੰ ਸਵੇਰੇ ਛੇਤੀਂ ਆਉਣ ਦੀ ਤਕੀਦ ਕਰਕੇ ਪਿੰਡ ਵੱਲ ਤੁਰ ਪਏ। ਚਮਾਰ ਉੱਥੇ ਖੜੇ ਹੈਰਾਨੀ ਨਾਲ ਇਕ-ਦੂਜੇ ਦਾ ਮੂੰਹ ਦੇਖਣ ਲੱਗੇ ਕਿ ਦਿਹਾੜੀ ਦੇ ਪੈਸੇ ਕਦੋਂ ਮਿਲਣਗੇ। ਚੌਧਰੀ ਚੋਅ ਦੇ ਪਾਰ ਚਲੇ ਗਏ ਤਾਂ ਚਮਾਰਾਂ ਵਿੱਚ ਖੁਸਰ ਫੁਸਰ ਸ਼ੁਰੂ ਹੋ ਗਈ ਅਤੇ ਜਿਉਂ-ਜਿਉਂ ਚੌਧਰੀਆਂ ਅਤੇ ਉਹਨਾਂ ਵਿਚਕਾਰ ਫਾਸਲਾ ਵਧਦਾ ਗਿਆ, ਉਹਨਾਂ ਦੀ ਖੁਸਰ-ਫੁਸਰ ਰੌਲੇ ਵਿੱਚ ਬਦਲਦੀ ਗਈ ਅਤੇ ਪੈਸੇ ਨਾ ਮਿਲਣ 'ਤੇ ਨਿਰਾਸ਼ਾ ਗੁੱਸੇ ਵਿੱਚ ਬਦਲਣ ਲੱਗੀ। ਉਹ ਮਾਯੂਸੀ ਵਿੱਚ ਰੇਤ 'ਤੇ ਬੈਠ ਕੇ ਚੌਧਰੀਆਂ ਨੂੰ ਗਾਲ੍ਹਾਂ ਕੱਢਣ ਲੱਗੇ।
    ਹੌਲੀ ਹੌਲੀ ਲੋਕ ਬੁੜਬੁੜਾਉਂਦੇ ਹੋਏ ਚਮ੍ਹਾਰਲੀ ਵੱਲ ਤੁਰ ਪਏ। ਸਾਰਿਆਂ ਦੇ ਸਾਹਮਣੇ ਇਹ ਹੀ ਸਵਾਲ ਸੀ ਕਿ ਉਹਨਾਂ ਨੂੰ ਅੱਜ ਦੀ ਦਿਹਾੜੀ ਦੇ ਪੈਸੇ ਮਿਲਣਗੇ ਵੀ ਜਾਂ ਨਹੀਂ - ਜੇ ਮਿਲਣਗੇ ਤਾਂ ਕਦੋਂ? ਤਾਇਆ ਬਸੰਤਾ ਹੁਣ ਚੁੱਪ ਸੀ। ਜਦੋਂ ਕਈ ਲੋਕਾਂ ਨੇ ਉਹਦੇ ਕੋਲੋਂ ਇਕ ਤਰ੍ਹਾਂ ਦੀ ਪੁੱਛ-ਗਿੱਛ ਸ਼ੁਰੂ ਕੀਤੀ - ਜਿਵੇਂ ਉਹਦੀ ਜਵਾਬਤਲਬੀ ਕਰ ਰਹੇ ਹੋਣ - ਤਾਂ ਉਹ ਭੜਕ ਪਿਆ:
    "ਉਂਝ ਤਾਂ ਹਰ ਗਰੀਬ ਆਦਮੀ ਜਨਮ ਤੋਂ ਹੀ ਹੋਛਾ ਹੁੰਦਾ, ਪਰ ਤੁਸੀਂ ਕੁਝ ਜ਼ਿਆਦਾ ਹੀ ਹੋ। ਅੰਬ ਦੀ ਗਿਟਕ ਜ਼ਮੀਨ 'ਚ ਦਬਦਿਆਂ ਹੀ ਚਾਹੁੰਦੇ ਹੋ ਕਿ ਉਸ ਉੱਤੇ ਫਲ ਪੈਣਾ ਸ਼ੁਰੂ ਹੋ ਜਾਵੇ ਅਤੇ ਤੁਸੀਂ ਉਹਨੂੰ ਤੋੜ ਕੇ ਖਾ ਲਵੋਂ। ਤੁਸੀਂ ਅੱਜ ਕੰਮ ਕੀਤਾ ਆ, ਕੱਲ੍ਹ ਨੂੰ ਪੈਸੇ ਮਿਲ ਜਾਣਗੇ। ਕੱਲ੍ਹ ਨਹੀਂ ਮਿਲਣਗੇ ਤਾਂ ਪਰਸੋਂ ਮਿਲ ਜਾਣਗੇ।"
    "ਤਾਇਆ, ਉਹਨਾਂ ਨੂੰ ਦੱਸਣਾ ਤਾਂ ਚਾਹੀਦਾ ਸੀ। ਘੱਟੋ-ਘੱਟ ਇਹ ਤਾਂ ਦਸ ਦਿੰਦੇ ਕਿ ਦੋ-ਚਾਰ ਜਾਂ ਦਸ ਦਿਨਾਂ ਬਾਅਦ ਪੈਸੇ ਦੇਣਗੇ।" ਸੰਤੂ ਨੇ ਕਿਹਾ।
    "ਤੂੰ ਉਹਨਾਂ ਤੋਂ ਮੰਗੇ ਸੀ?"
    "ਨਹੀਂ।"
    "ਤਾਂ ਫਿਰ ਰੌਲਾ ਕਿਉਂ ਪਾਉਂਦਾ।।। ਤੁਹਾਨੂੰ ਕੰਮ ਨਹੀਂ ਮਿਲਦਾ ਤਾਂ ਰੋਂਦੇ ਹੋ, ਜੇ ਮਿਲਦਾ ਤਾਂ ਰੋਂਦੇ ਹੋ।"
    ਤਾਏ ਬਸੰਤੇ ਦੀਆਂ ਗੱਲਾਂ ਸੁਣ ਕੇ ਉਹ ਚੁੱਪ ਤਾਂ ਹੋ ਗਏ ਪਰ ਉਹਨਾਂ ਦੀ ਤਸੱਲੀ ਨਾ ਹੋਈ। ਕਾਲੀ ਉਹਨਾਂ ਦੇ ਉਦਾਸ ਮੂੰਹ ਦੇਖ ਕੇ ਬੋਲਿਆ:
    "ਸ਼ਹਿਰ ਵਿੱਚ ਪੰਦਰਾਂ ਦਿਨਾਂ ਬਾਅਦ ਮਜ਼ਦੂਰੀ ਮਿਲਦੀ ਹੈ ਪਰ ਆਰਜ਼ੀ ਕੰਮ ਕਰਨ ਵਾਲਿਆਂ ਨੂੰ ਰੋਜ਼ ਦੇ ਰੋਜ਼ ਪੈਸੇ ਮਿਲ ਜਾਂਦੇ ਹਨ।" ਕਾਲੀ ਦੀ ਸ਼ਹਿ ਨਾਲ ਤਾਇਆ ਬਸੰਤਾ ਸ਼ੇਰ ਹੋ ਗਿਆ ਅਤੇ ਸਾਰਿਆਂ ਨੂੰ ਬੇਤੁਕੀਆਂ ਸੁਣਾਉਣ ਲੱਗਾ। ਲੋਕਾਂ ਦੇ ਤੇਵਰ ਇਕ ਵਾਰ ਫਿਰ ਬਦਲਣ ਲੱਗੇ ਤਾਂ ਕਾਲੀ ਬੋਲਿਆ:
    "ਕੋਈ ਹਨ੍ਹੇਰ ਨਗਰੀ ਤਾਂ ਨਹੀਂ। ਚੌਧਰੀ ਬਗਾਰ ਆਪਣੇ ਖ੍ਰੀਦੇ ਹੋਏ ਕਮੀਨ ਜਾਂ ਚਮਾਰ ਤੋਂ ਲੈ ਸਕਦਾ, ਸਾਰੇ ਪਿੰਡ ਤੋਂ ਨਹੀਂ ਲੈ ਸਕਦਾ। ਕੱਲ੍ਹ ਤਕਾਲਾਂ ਨੂੰ ਜੇ ਉਹ ਪੈਸੇ ਨਹੀਂ ਦੇਣਗੇ ਤਾਂ ਆਪਾਂ ਆਪ ਮੰਗ ਲਵਾਂਗੇ।"
    ਤਾਇਆ ਬਸੰਤਾ ਆਪਣੀ ਬਰਾਦਰੀ ਦੇ ਹੋਛੇਪਨ ਬਾਰੇ ਰੋਂਦਾ ਹੋਇਆ ਅੱਗੇ ਨਿਕਲ ਗਿਆ ਅਤੇ ਬਾਕੀ ਲੋਕ ਕੁਝ ਆਪਣੇ-ਆਪ ਨਾਲ ਸ਼ਰਮਿੰਦੇ ਅਤੇ ਕੁਝ ਫਿਕਰਮੰਦ ਉਹਦੇ ਪਿੱਛੇ ਪਿੱਛੇ ਚਮ੍ਹਾਰਲੀ ਵੱਲ ਨੂੰ ਕਦਮ ਪੁੱਟਣ ਲੱਗੇ।

    39

    ਤਿੰਨ ਦਿਨ ਤੱਕ ਚਮ੍ਹਾਰਲੀ ਦੇ ਸਾਰੇ ਮਰਦ ਪਾੜ ਭਰਨ ਲੱਗੇ ਰਹੇ। ਉਹ ਚੌਧਰੀਆਂ ਦੇ ਜਾਣ ਬਾਅਦ ਆਪਸ ਵਿੱਚ ਲੜਦੇ-ਝਗੜਦੇ ਪਰ ਉਹਨਾਂ ਵਿੱਚੋਂ ਕਿਸੇ ਵਿੱਚ ਵੀ ਏਨਾ ਹੌਂਸਲਾ ਨਾ ਹੁੰਦਾ ਕਿ ਉਹ ਚੌਧਰੀਆਂ ਨਾਲ ਦਿਹਾੜੀ ਬਾਰੇ ਗੱਲ ਕਰ ਸਕੇ। ਰਹਿ ਰਹਿ ਕੇ ਉਹ ਤਾਏ ਬਸੰਤੇ ਨੂੰ ਕੋਸਦੇ ਜੋ ਆਪ ਤਾਂ ਜਾਂ ਇਕ ਪਾਸੇ ਬੈਠਾ ਹੁੱਕਾ ਗੁੜਗੁੜਾਉਂਦਾ ਰਹਿੰਦਾ ਜਾਂ ਫਿਰ ਉਹਨਾਂ ਨੂੰ ਹੁਕਮ ਦਿੰਦਾ ਰਹਿੰਦਾ।
    ਚੌਥੇ ਦਿਨ ਲੋਕ ਹਰ ਰੋਜ਼ ਵਾਂਗ ਸ਼ਾਹਵੇਲੇ ਤੋਂ ਬਾਅਦ ਬੰਨ ਉੱਤੇ ਪਹੁੰਚ ਗਏ ਪਰ ਉਹ ਆਪਣੀਆਂ ਕਹੀਆਂ ਅਤੇ ਟੋਕਰੀਆਂ ਆਪਣੇ ਹੇਠਾਂ ਦੱਬ ਕੇ ਬੈਠੇ ਸਨ। ਬੰਨ ਦਾ ਪਾੜ ਅੱਧੇ ਨਾਲੋਂ ਜ਼ਿਆਦਾ ਭਰ ਗਿਆ ਸੀ। ਸਾਰਿਆਂ ਦੀਆਂ ਨਜ਼ਰਾਂ ਪਿੰਡ ਵਲ ਲੱਗੀਆਂ ਹੋਈਆਂ ਸਨ। ਤਾਇਆ ਬਸੰਤਾ ਚੁੱਪ ਸੀ ਅਤੇ ਉਹਨਾਂ ਦੀਆਂ ਏਧਰ ਉਧਰ ਦੀਆਂ ਗੱਲਾਂ ਨੂੰ ਬਿਨਾਂ ਕਿਸੇ ਪ੍ਰਤੀਕਰਮ ਦੇ ਸੁਣ ਰਿਹਾ ਸੀ। 
    ਜਦੋਂ ਪਿੰਡ ਦੇ ਬਾਹਰ ਉਹਨਾਂ ਨੂੰ ਤਿੰਨ ਚੌਧਰੀ ਬੰਨ ਵੱਲ ਆਉਂਦੇ ਦਿਸੇ ਤਾਂ ਉਹਨਾਂ ਵਿੱਚ ਅਜੀਬ ਜਿਹੀ ਬੇਚੈਨੀ ਫੈਲ ਗਈ। ਡਰ ਨਾਲ ਉਹਨਾਂ ਦਾ ਇਰਾਦਾ ਡਾਵਾਂਡੋਲ ਹੋਣ ਲੱਗਾ ਅਤੇ ਉਹ ਤਾਏ ਬਸੰਤੇ ਦੇ ਦੁਆਲੇ ਇਕੱਠੇ ਹੋ ਗਏ।
    "ਤਾਇਆ, ਪਿਛਲੀਆਂ ਤਿੰਨ ਦਿਹਾੜੀਆਂ ਦੇ ਪੈਸੇ ਮਿਲਣਗੇ ਤਾਂ ਅਸੀਂ ਕੰਮ ਕਰਾਂਗੇ।" ਸੰਤੂ ਨੇ ਕਿਹਾ। ਇਸ ਤੋਂ ਬਾਅਦ ਹਰ ਜਣੇ ਨੇ ਤਾਏ ਬਸੰਤੇ ਨੂੰ ਇਹ ਹੀ ਗੱਲ ਕਹੀ। ਉਹ ਫਿਰ ਵੀ ਚੁੱਪ ਰਿਹਾ ਤਾਂ ਬੰਤੂ ਭੜਕ ਪਿਆ:
    "ਤਾਇਆ, ਕੀ ਤੂੰ ਅੰਤਰਧਿਆਨ ਹੋ ਗਿਆਂ? ਏਨੀ ਵਾਰ ਕਿਸੇ ਮੁਰਦੇ ਨੂੰ ਬੁਲਾਉਂਦੇ ਤਾਂ ਉਹ ਵੀ ਹੂੰ-ਹਾਂ ਕਰਨ ਲੱਗਦਾ।" ਤਾਏ ਬਸੰਤੇ ਨੇ ਉਹਦੀ ਟਕੋਰ ਦਾ ਵੀ ਕੋਈ ਜੁਆਬ ਨਾ ਦਿੱਤਾ।
    ਜਿਉਂ-ਜਿਉਂ ਚੌਧਰੀ ਨੇੜੇ ਆ ਰਹੇ ਸਨ, ਚਮਾਰਾਂ ਵਿੱਚ ਡਰ ਅਤੇ ਬੇਚੈਨੀ ਵੱਧ ਰਹੀ ਸੀ। ਉਹਨਾਂ ਵਿੱਚੋਂ ਕਈਆਂ ਨੇ ਆਪਣੀਆਂ ਕਹੀਆਂ ਇਸ ਤਰ੍ਹਾਂ ਸੰਭਾਲ ਲਈਆਂ ਜਿਵੇਂ ਮਿੱਟੀ ਪੁੱਟਣ ਲਈ ਤਿਆਰ ਹੋਣ।
    "ਕਾਲੀ, ਹੁਣ ਕੀ ਕਰਨਾ। ਤਿੰਨ ਦਿਨ ਇਸ ਉਮੀਦ ਵਿੱਚ ਕੰਮ ਕਰਦੇ ਰਹੇ ਕਿ ਦਿਹਾੜੀਆਂ ਦੇ ਪੈਸੇ ਮਿਲ ਜਾਣ ਬਾਅਦ ਉਧਾਰ ਲਾਹ ਦੇਵਾਂਗੇ।" ਜੀਤੂ ਨੇ ਚਿੰਤਾ ਭਰੀ ਅਵਾਜ਼ ਵਿੱਚ ਕਿਹਾ। ਜਦੋਂ ਤੋਂ ਕਾਲੀ ਨੇ ਚੌਧਰੀਆਂ ਦਾ ਕੰਮ ਕਰਨਾ ਸ਼ੁਰੂ ਕੀਤਾ ਸੀ, ਜੀਤੂ ਨੇ ਉਹਨੂੰ ਬਾਬੂ ਜੀ ਕਹਿਣਾ ਬੰਦ ਕਰ ਦਿੱਤਾ ਸੀ। ਕਾਲੀ ਹੱਥ ਪਿੱਛੇ ਸੁੱਟ ਅਤੇ ਲੱਤਾਂ ਪਸਾਰੀ ਬੈਠਾ ਰਿਹਾ। ਜੀਤੂ ਨੇ ਆਪਣੀ ਗੱਲ ਫਿਰ ਦੁਹਰਾਈ ਤਾਂ ਉਹ ਖਿਝ ਭਰੀ ਅਵਾਜ਼ ਵਿੱਚ ਬੋਲਿਆ:
    "ਤਾਏ ਬਸੰਤੇ ਨੂੰ ਪੁੱਛ।"
    ਚੌਧਰੀ ਬਹੁਤ ਨੇੜੇ ਆ ਗਏ ਤਾਂ ਚਮਾਰਾਂ ਵਿੱਚ ਡਰ ਦੀ ਭਾਵਨਾ ਤ੍ਰਾਸਦੀ ਬਣ ਗਈ ਅਤੇ ਉਹ ਇਕ-ਦੂਜੇ ਵੱਲ ਦੇਖਦੇ ਉੱਠ ਖੜੇ ਹੋਏ। ਤਾਇਆ ਬਸੰਤਾ ਆਪਣੇ ਵਿਚਾਰਾਂ ਵਿੱਚ ਮਗਨ ਬੈਠਾ ਰਿਹਾ। ਉਹਦੇ ਮੱਥੇ ਦੀਆਂ ਸਾਰੀਆਂ ਨਸਾਂ ਤਣ ਗਈਆਂ ਸਨ। ਚੌਧਰੀ ਮੁਨਸ਼ੀ ਨੇ ਚਮਾਰਾਂ ਨੂੰ ਵਿਹਲੇ ਅਤੇ ਬੇਕਰਾਰ ਦੇਖ ਕੇ ਕਿਹਾ, "ਵਿਹਲੇ ਕਿਉਂ ਬੈਠੇ ਹੋ। ਕੀ ਸਲਾਮੀ ਲੈਣ ਬਾਅਦ ਕੰਮ ਸ਼ੁਰੂ ਕਰੋਗੇ?"
    ਚਮਾਰਾਂ ਵਿੱਚ ਮਾਮੂਲੀ ਜਿਹੀ ਹਰਕਤ ਹੋਈ ਪਰ ਉਹਨਾਂ ਦੀਆਂ ਕਹੀਆਂ ਅਤੇ ਟੋਕਰੀਆਂ ਰੇਤ ਵਿੱਚ ਹੀ ਪਈਆਂ ਰਹੀਆਂ। ਚੌਧਰੀ ਹਰਨਾਮ ਸਿੰਘ ਨੇ ਉਹਨਾਂ ਦੇ ਬਦਲੇ ਹੋਏ ਤੌਰ ਦੇਖ ਕੇ ਕਿਹਾ:
    "ਇਹ ਬੜੀ ਨਾਮੁਰਾਦ ਕੌਮ ਹੈ। ਇਹਨਾਂ ਦੀਆਂ ਸਾਰੀਆਂ ਆਦਤਾਂ ਮੈਹਰੂਆਂ ਨਾਲ ਮਿਲਦੀਆਂ। ਸਿਰ 'ਤੇ ਖੜੇ ਰਹੋ ਤਾਂ ਇਹ ਹੱਥ ਹਿਲਾਉਂਦੇ ਰਹਿਣਗੇ। ਨਿਗ੍ਹਾ ਦੂਜੇ ਪਾਸੇ ਕਰ ਲਉ ਤਾਂ ਇਹ ਬੈਠ ਜਾਂਦੇ ਹਨ।"
    ਚੌਧਰੀ ਉਹਨਾਂ ਦੇ ਵਿਚਕਾਰ ਆ ਖੜੇ ਹੋਏ ਤਾਂ ਤਾਇਆ ਬਸੰਤਾ ਵੀ ਅਲਸਾਇਆ ਜਿਹਾ ਉੱਠ ਖੜਾ ਹੋਇਆ। ਚੌਧਰੀ ਮੁਨਸ਼ੀ ਕੁੱਝ ਗੁੱਸੇ ਭਰੀ ਅਵਾਜ਼ ਵਿੱਚ ਬੋਲਿਆ:
    "ਬਸੰਤਿਆ, ਇਥੇ ਕੋਈ ਅਸਤ ਚੁਗਣ ਆਏ ਹੋ ਜੋ ਇਸ ਤਰ੍ਹਾਂ ਬੈਠੇ ਹੋਏ ਹੋ। ਉੱਠੋ, ਕੰਮ ਕਰੋ। ਸੂਰਜ ਪਹਿਲਾਂ ਹੀ ਸਿਰ 'ਤੇ ਆ ਗਿਆ।"
    ਸਾਰੇ ਚਮਾਰਾਂ ਦੀਆਂ ਨਜ਼ਰਾਂ ਤਾਏ ਬਸੰਤੇ ਉੱਤੇ ਲੱਗੀਆਂ ਹੋਈਆਂ ਸਨ। ਉਹ ਮਨ ਹੀ ਮਨ ਵਿੱਚ ਕੰਬਦੇ ਹੋਏ ਅੱਧ-ਖੁਲ੍ਹੇ ਹੋਠਾਂ ਨਾਲ ਉਹਦੀ ਵੱਲ ਦੇਖ ਰਹੇ ਸਨ।
    ਚੌਧਰੀ ਹਰਨਾਮ ਸਿੰਘ ਨੇ ਸਾਰਿਆਂ ਨੂੰ ਮਾਂ ਦੀ ਗਾਲ੍ਹ ਕੱਢਦਿਆਂ ਕਿਹਾ:
    "ਇਹ ਤਾਂ ਜੁੱਤੀ ਦੇ ਯਾਰ ਆ।" ਅਤੇ ਫਿਰ ਉਹ ਚਮਾਰਾਂ ਵੱਲ ਦੇਖਦਾ ਗੁੱਸੇ ਭਰੀ ਅਵਾਜ਼ ਵਿੱਚ ਬੋਲਿਆ:
    "ਤੁਹਾਡੀ ਕੀ ਨੀਤ ਆ?"
    ਕਾਲੀ ਅਜੇ ਵੀ ਹੱਥ ਪਿੱਛੇ ਸੁੱਟ ਅਤੇ ਲੱਤਾਂ ਪਸਾਰ ਕੇ ਬੈਠਾ ਸੀ। ਤਾਇਆ ਬਸੰਤਾ ਅੱਗੇ ਵੱਧਦਾ ਹੋਇਆ ਬੋਲਿਆ:
    "ਚੌਧਰੀ, ਗੱਲ ਇਹ ਹੈ ਕਿ ਤਿੰਨ ਦਿਨਾਂ ਤੋਂ ਸਾਰੀ ਚਮ੍ਹਾਰਲੀ ਇੱਥੇ ਕੰਮ ਕਰ ਰਹੀ ਹੈ ਪਰ ਕਿਸੇ ਨੂੰ ਵੀ ਅਜੇ ਇਕ ਦਿਹਾੜੀ ਦੇ ਪੈਸੇ ਨਹੀਂ ਮਿਲੇ। ਜੋ ਆਦਮੀ ਰੋਜ਼ ਦਾ ਰੋਜ਼ ਕਮਾ ਕੇ ਖਾਂਦਾ, ਉਹਨੂੰ ਤਿੰਨ ਦਿਨ ਮਜ਼ਦੂਰੀ ਨਾ ਮਿਲੇ ਤਾਂ ਉਹ ਕਿੱਥੋਂ ਖਾਊਗਾ?"
    "ਤੁਹਾਨੂੰ ਕਿਹਨੇ ਕਿਹਾ ਸੀ ਕਿ ਇਸ ਕੰਮ ਦੇ ਪੈਸੇ ਮਿਲਣਗੇ?" ਚੌਧਰੀ ਹਰਨਾਮ ਸਿੰਘ ਨੇ ਤਲਖ ਅਵਾਜ਼ ਵਿੱਚ ਕਿਹਾ ਅਤੇ ਫਿਰ ਚੌਧਰੀ ਮੁਨਸ਼ੀ ਨੂੰ ਸੰਬੋਧਤ ਹੁੰਦਾ ਬੋਲਿਆ:
    "ਇਹਨਾਂ ਦੇ ਦਿਮਾਗ 'ਚ ਜ਼ਰੂਰ ਕੋਈ ਨਾ ਕੋਈ ਕੀੜਾ ਹੈ ਜੋ ਕਦੇ ਕਦੇ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗਦੇ ਹਨ।"
    ਚੌਧਰੀ ਮੁਨਸ਼ੀ ਵੀ ਭੜਕ ਪਿਆ ਅਤੇ ਮੋਟੀ ਸਾਰੀ ਗਾਲ੍ਹ ਕੱਢਦਾ ਹੋਇਆ  ਬੋਲਿਆ:
    "ਕੋਈ ਦਿਹਾੜੀ ਨਹੀਂ ਮਿਲਣੀ। ਉੱਠੋ ਕੰਮ ਕਰੋ ਵਰਨਾ ਮਾਰ ਮਾਰ ਕੇ ਇਕੱਲੇ ਇਕੱਲੇ ਦਾ ਸਿਰ ਹਦਵਾਣੇ ਦੇ ਖੱਪਰ ਵਰਗਾ ਬਣਾ ਦਊਂਗਾ।"
    "ਚੌਧਰੀ, ਗਾਲ੍ਹਾਂ ਬਾਅਦ 'ਚ ਕੱਢ ਲਈਂ, ਪਹਿਲਾਂ ਮੇਰੀ ਗੱਲ ਤਾਂ ਸੁਣ ਲੈ।" ਤਾਏ ਬਸੰਤੇ ਨੇ ਧੀਰਜ ਨਾਲ ਕਿਹਾ।
    "ਕੀ ਗੱਲ ਸੁਣਾਂ ਤੇਰੀ। ਸਿੱਧੀ ਤਰ੍ਹਾਂ ਕੰਮ ਕਰੋ ਵਰਨਾ।।।।" ਚੌਧਰੀ ਮੁਨਸ਼ੀ ਨੇ ਜੁੱਤੀ ਲਾਹੁੰਦਿਆਂ ਕਿਹਾ।
    ਚਮ੍ਹਾਰਲੀ ਤੋਂ ਚੋਅ ਵੱਲ ਆ ਰਹੀਆਂ ਤੀਵੀਂਆਂ ਸ਼ੋਰ-ਸ਼ਰਾਬਾ ਸੁਣ ਕੇ ਵਾਪਸ ਮੁੜ ਗਈਆਂ ਅਤੇ ਉਹਨਾਂ ਨੇ ਮੁਹੱਲੇ ਵਿੱਚ ਰੌਲਾ ਪਾ ਦਿੱਤਾ। ਬਾਬਾ ਫੱਤਾ ਲਾਠੀ ਘੜੀਸਦਾ ਬੰਨ ਵੱਲ ਤੁਰ ਪਿਆ। ਪਿੰਡ ਦੇ ਹੋਰ ਚੌਧਰੀਆਂ ਨੂੰ ਵੀ ਇਸ ਘਟਨਾ ਬਾਰੇ ਖਬਰ ਮਿਲੀ ਤਾਂ ਉਹ ਵੀ ਬੰਨ ਵੱਲ ਨੂੰ ਦੌੜ ਪਏ।
    ਜਦੋਂ ਉਹ ਉੱਥੇ ਪਹੁੰਚੇ ਤਾਂ ਗੁੱਸੇ ਨਾਲ ਚੌਧਰੀ ਮੁਨਸ਼ੀ ਦੇ ਮੂੰਹ ਵਿੱਚੋਂ ਝੱਗ ਵਗਣ ਲੱਗੀ ਸੀ ਅਤੇ ਉਹਦਾ ਸਾਹ ਫੁੱਲਿਆ ਹੋਇਆ ਸੀ ਅਤੇ ਉਹ ਚਮਾਰਾਂ ਨੂੰ ਧਮਕੀਆਂ ਦੇ ਰਿਹਾ ਸੀ। ਚਮਾਰ ਸਹਿਮੇ ਹੋਏ ਖਾਮੋਸ਼ੀ ਨਾਲ ਸਭ-ਕੁੱਝ ਸੁਣ ਰਹੇ ਸਨ। ਬਾਬਾ ਫੱਤਾ ਡਿਗਦਾ-ਢਹਿੰਦਾ ਉੱਥੇ ਪਹੁੰਚਿਆ ਅਤੇ ਚੌਧਰੀਆਂ ਦੀਆਂ ਬੇਤੁਕੀਆਂ ਗਾਲ੍ਹਾਂ ਸੁਣ ਕੇ ਉਹਨਾਂ ਨੂੰ ਹੱਥ ਨਾਲ ਚੁੱਪ ਰਹਿਣ ਦਾ ਇਸ਼ਾਰਾ ਕਰਨ ਲੱਗਾ। ਪਰ ਚੌਧਰੀ ਗਾਲ੍ਹਾਂ ਕੱਢਦੇ ਕਹਿ ਰਹੇ ਸਨ ਕਿ ਕੰਮ ਕਰਨ ਤੋਂ ਨਾਂਹ ਕਰਨ ਦੀ ਚਮਾਰਾਂ ਦੀ ਹਿੰਮਤ ਕਿਵੇਂ ਪਈ।
    ਕਾਲੀ ਬੇਤੁਕੀਆਂ ਗਾਲ੍ਹਾਂ ਸੁਣ ਕੇ ਗੁੱਸੇ ਵਿੱਚ ਭੱਖ ਰਿਹਾ ਸੀ। ਉਹ ਉੱਠ ਕੇ ਚੌਧਰੀਆਂ ਕੋਲ ਆ ਗਿਆ ਅਤੇ ਉੱਚੀ ਅਵਾਜ਼ ਵਿੱਚ ਬੋਲਿਆ:
    "ਕੰਮ ਕਰਨ  ਤੋਂ ਕੌਣ ਨਾਂਹ ਕਰ ਰਿਹਾ?।।। ਅਸੀਂ ਸਿਰਫ ਆਪਣੀਆਂ ਦਿਹਾੜੀਆਂ ਦੇ ਪੈਸੇ ਮੰਗੇ ਹਨ। ਇਸ 'ਚ ਏਨੀਆਂ ਗਾਲ੍ਹਾਂ ਕੱਢਣ ਵਾਲੀ ਕਿਹੜੀ ਗੱਲ ਹੈ?"
    "ਦਿਹਾੜੀ ਕਾਹਦੀ? ।।। ਇਹ ਬੰਨ ਆਪਣੇ ਆਪ ਨਹੀਂ ਟੁੱਟਿਆ। ਇਹਨੂੰ ਪਿੰਡ ਅਤੇ ਚਮ੍ਹਾਰਲੀ ਨੂੰ ਬਚਾਉਣ ਲਈ ਵੱਢਿਆ ਗਿਆ ਸੀ। ਸਾਡੀਆਂ ਕਈ ਘੁਮਾਂ ਫਸਲਾਂ ਤਬਾਹ ਹੋ ਗਈਆਂ। ਕਪਾਹ ਦੀ ਫਸਲ ਉਗਾਉਣ ਵਾਲੇ ਖੇਤਾਂ 'ਚ ਰੇਤਾ ਵਿਛ ਗਈ ਹੈ ਅਤੇ ਉੱਥੇ ਹੁਣ ਘਾਹ ਵੀ ਨਹੀਂ ਉੱਗਣਾ। ।।। ਅਤੇ ਤੁਸੀਂ ਲੋਕ ਏਨੇ ਬੇਸ਼ਰਮ ਹੋ ਕਿ ਬੰਨ 'ਚ ਪਏ ਪਾੜ 'ਚ ਮਿੱਟੀ ਭਰਨ ਲਈ ਪੈਸੇ ਮੰਗ ਰਹੇ ਹੋ।" ਚੌਧਰੀ ਹਰਨਾਮ ਸਿੰਘ ਨੇ ਤਿੱਖੀ ਅਵਾਜ਼ ਵਿੱਚ ਕਿਹਾ। ਚਮਾਰਾਂ ਵਿੱਚੋਂ ਕਿਸੇ ਦੇ ਵੀ ਕੋਲ ਇਹਦਾ  ਜੁਆਬ ਨਹੀਂ ਸੀ।"
    ਤਾਇਆ ਬਸੰਤਾ ਅਤੇ ਬਾਬਾ ਫੱਤਾ ਚੁੱਪ ਸਨ। ਬਾਕੀ ਚਮਾਰ ਖਾਲੀ ਖਾਲੀ ਨਜ਼ਰਾਂ ਨਾਲ ਇਕ-ਦੂਜੇ ਵੱਲ ਦੇਖ ਰਹੇ ਸਨ। ਕਾਲੀ ਕੁੱਝ ਬੋਲਣ ਲੱਗਾ ਤਾਂ ਚੌਧਰੀ ਹਰਨਾਮ ਸਿੰਘ ਨੇ ਉਹਨੂੰ ਬਹੁਤ ਗੁੱਸੇ ਭਰੀ ਅਵਾਜ਼ ਨਾਲ ਟੋਕ ਦਿੱਤਾ:
    "ਇਹ ਸਾਰੀ ਤੇਰੀ ਸ਼ਰਾਰਤ ਹੈ। ਵਕੀਲਾਂ ਵਾਂਗ ਬਹਿਸ ਕਰਦਾਂ।"
    "ਚੌਧਰੀ ਜੀ ਇਹਦੀ ਗੱਲ ਤਾਂ ਸੁਣ ਲਉ।" ਬਾਬੇ ਫੱਤੇ ਨੇ ਕੰਬਦੀ ਅਵਾਜ਼ ਵਿੱਚ ਕਿਹਾ। ਕਾਲੀ ਗੁੱਸੇ ਵਿੱਚ ਭੁੱਲ ਗਿਆ ਕਿ ਉਹ ਕੀ ਕਹਿਣਾ ਚਾਹੁੰਦਾ ਸੀ। ਉਹ ਚੁੱਪ ਰਿਹਾ ਤਾਂ ਬਾਬਾ ਫੱਤਾ ਨਰਮ ਅਵਾਜ਼ ਵਿੱਚ ਬੋਲਿਆ:
    "ਚੌਧਰੀ ਜੀ, ਤੁਹਾਡੀ ਗੱਲ ਠੀਕ ਹੈ। ਅਸੀਂ ਤੁਹਾਡੇ ਚਮਾਰ ਹਾਂ। ਸਾਨੂੰ ਤੁਸੀਂ ਨਹੀਂ ਬਚਾਉਗੇ ਤਾਂ ਹੋਰ ਕੌਣ ਬਚਾਏਗਾ। ਪਰ ਇਹ ਵੀ ਸੋਚੋ ਕਿ ਜੇ ਤੁਸੀਂ ਦਿਹਾੜੀ ਨਹੀਂ ਦਿਓਗੋ ਤਾਂ ਅਸੀਂ ਲੋਕ ਖਾਵਾਂਗੇ ਕਿੱਥੋਂ। ਇਕ ਅੱਧ ਦਿਨ ਦੀ ਗੱਲ ਹੁੰਦੀ ਤਾਂ ਠੀਕ ਸੀ, ਪਰ ਇਸ ਵਿੱਚ ਛੇ-ਸੱਤ ਦਿਨ ਲੱਗ ਜਾਣਗੇ। ਇੰਨੇ ਦਿਨਾਂ ਲਈ  ਗਰੀਬ ਆਦਮੀ ਆਪਣੇ ਘਰੋਂ ਰੋਟੀ ਖਾ ਕੇ ਬਗਾਰ ਨਹੀਂ ਕਰ ਸਕਦਾ।"
    "ਫੱਤਿਆ, ਤੇਰਾ ਦਿਮਾਗ ਵੀ ਖਰਾਬ ਹੋ ਗਿਆ। ਤੂੰ ਸਿਆਣਾ, ਕੁਛ ਅਕਲ ਦੀ ਗੱਲ ਕਰ।" ਚੌਧਰੀ ਹਰਨਾਮ ਸਿੰਘ ਨੇ ਝਿੜਕਦਿਆਂ ਕਿਹਾ।
    ਸਾਰੇ ਚਮਾਰਾਂ ਨੂੰ ਚੌਧਰੀ ਹਰਨਾਮ ਸਿੰਘ ਦਾ ਲਹਿਜ਼ਾ ਬਹੁਤ ਬੁਰਾ ਲੱਗਾ ਪਰ ਉਹ ਚੁੱਪ ਰਹੇ। ਕਾਲੀ ਪਿੱਛੇ ਹੱਟ ਕੇ ਰੇਤ 'ਤੇ ਜਾ ਬੈਠਾ। ਬਾਬਾ ਫੱਤਾ ਰੁਆਂਸਾ-ਜਿਹਾ ਹੋ ਕੇ ਚੁੱਪ ਹੋ ਗਿਆ। ਚੌਧਰੀ ਮੁਨਸ਼ੀ ਇਕ ਵਾਰ ਫਿਰ ਗਾਲ੍ਹਾਂ ਕੱਢਣ ਲੱਗਾ ਅਤੇ ਬਿਫਰੀ ਹੋਈ ਅਵਾਜ਼ ਵਿੱਚ ਬੋਲਿਆ:
    "ਸੱਤ-ਅੱਠ ਦਿਨ ਤੱਕ ਉਦਾਂ ਵੀ ਤੁਹਾਡੇ ਕੋਲ ਕੋਈ ਕੰਮ ਨਹੀਂ ਹੋਣਾ। ਖੇਤਾਂ 'ਚ ਪਾਣੀ ਖੜਾ, ਮੱਕੀ ਦੀ ਗੁਡਾਈ ਬੰਦ ਰਹੂਗੀ। ਉਹਨਾਂ ਦਿਨਾਂ ਵਿੱਚ ਉਦਾਂ ਵੀ ਤਾਂ ਖਾਲੀ ਬੈਠ ਕੇ ਆਪਣਿਆਂ ਘਰਾਂ ਤੋਂ ਹੀ ਖਾਂਦੇ ਹੋ।"
    "ਚੌਧਰੀ ਜੀ, ਤੁਹਾਡੀ ਗੱਲ ਠੀਕ ਹੈ ਪਰ ਖਾਲੀ ਬੈਠਾ ਬੰਦਾ ਦੋ ਰੋਟੀਆਂ ਖਾ ਕੇ ਦਿਨ ਕੱਢ ਸਕਦਾ। ਪਰ ਜਿਹੜਾ ਆਦਮੀ ਸਾਰਾ ਦਿਨ ਕਹੀ ਵਾਹੂਗਾ ਅਤੇ ਟੌਕਰੀ ਢੋਊਗਾ, ਉਹਦਾ ਦੋ ਰੋਟੀਆਂ ਨਾਲ ਕੁਛ ਨਹੀਂ ਬਣਦਾ।।। ਅਤੇ ਫਿਰ ਤੁਸੀਂ ਮਾਲਿਕ ਲੋਕ ਹੋ।।। ਤੁਹਾਨੂੰ ਕਿਸੇ ਚੀਜ਼ ਦਾ ਵੀ ਘਾਟਾ ਨਹੀਂ। ਸਾਡੇ ਲਈ ਤਾਂ ਇਕ ਦਿਨ ਕੱਟਣਾ ਵੀ ਮੁਸ਼ਕਿਲ ਹੈ।" ਤਾਏ ਬਸੰਤੇ ਨੇ ਕਿਹਾ।
    ਲਾਲੂ ਭਲਵਾਨ ਹੁਣ ਤੱਕ ਚੁੱਪ ਖੜਾ ਸੀ। ਉਹ ਬਹੁਤ ਗੰਭੀਰ ਅਤੇ ਉਦਾਸ-ਜਿਹਾ ਸਾਰਿਆਂ ਦੀਆਂ ਗੱਲਾਂ ਸੁਣ ਰਿਹਾ ਸੀ। ਜਦੋਂ ਉਹਨੇ ਦੇਖਿਆ ਕਿ ਗੱਲ ਵੱਧਦੀ ਜਾ ਰਹੀ ਹੈ ਤਾਂ ਉਹ ਚੌਧਰੀਆਂ ਨੂੰ ਸੰਬੋਧਿਤ  ਹੁੰਦਿਆਂ ਬੋਲਿਆ, "ਏਦਾਂ ਕਰੋ ਕਿ ਹਰ ਘਰ ਆਪਣੇ-ਆਪਣੇ ਚਮਾਰ ਨੂੰ ਪੈਸੇ ਜਾਂ ਅਨਾਜ ਦੇ ਦੇਵੇ। ਜ਼ਿਆਦਾ ਰੌਲੇ-ਰੱਪੇ ਦਾ ਕੋਈ ਫਾਇਦਾ ਨਹੀਂ।"
    ਲਾਲੂ ਭਲਵਾਨ ਦੀ ਗੱਲ ਸੁਣ ਕੇ ਚੌਧਰੀ ਹਰਨਾਮ ਸਿੰਘ ਗੁੱਸੇ 'ਚ ਆ ਗਿਆ।
    "ਚਮਾਰਾਂ ਦਾ ਦਿਮਾਗ ਖਰਾਬ ਕਿਉਂ ਨਾ ਹੋਵੇ, ਉਹਨਾਂ ਨੂੰ ਸ਼ਹਿ ਦੇਣ ਵਾਲੇ ਜਿਉਂ ਹੈਗੇ ਆ।"
    "ਮੈਂ ਕਿਸੇ ਨੂੰ ਸ਼ਹਿ ਨਹੀਂ ਦੇ ਰਿਹਾ, ਮੈਂ ਤਾਂ ਸਿਰਫ ਹੱਕ ਦੀ ਗੱਲ ਕਰ ਰਿਹਾ।" ਲਾਲੂ ਭਲਵਾਨ ਨੇ ਕਿਹਾ। "ਉਦਾਂ ਜੋ ਫੈਸਲਾ ਤੁਸੀਂ ਕਰੋਗੇ, ਉਹ ਹੀ ਮੇਰਾ ਫੈਸਲਾ ਹੋਊਗਾ।"
    ਚੌਧਰੀ ਹਰਨਾਮ ਸਿੰਘ ਨੇ ਆਪਣੇ ਆਲੇ-ਦੁਆਲੇ ਖੜੇ ਚੌਧਰੀਆਂ 'ਤੇ ਨਿਗ੍ਹਾ ਮਾਰੀ ਅਤੇ ਹਰ ਮੁਹੱਲੇ ਦੇ ਦੋ-ਚਾਰ ਆਦਮੀਆਂ ਹਾਜ਼ਰ ਦੇਖ ਕੇ ਬੋਲਿਆ:
    "ਤੁਸੀਂ ਲੋਕ ਇਕ ਮੁੱਠੀ ਹੋ ਜਾਵੋ ਤਾਂ ਚਮਾਰਾਂ ਨੂੰ ਇਕ ਦਿਨ 'ਚ ਸਿੱਧਾ ਕੀਤਾ ਜਾ ਸਕਦਾ ਪਰ ਮੁਸ਼ਕਿਲ ਤਾਂ ਇਹ ਹੈ ਕਿ ਸਾਡੇ ਵਿੱਚੋਂ ਸ਼ਹਿ ਦੇਣ ਵਾਲੇ ਹਾਜ਼ਰ ਹਨ।"
    ਉਹਨੇ ਚਮਾਰਾਂ ਵੱਲ ਜਾਂਦਿਆਂ ਕਿਹਾ:
    "ਦੇਖੋ ਤੁਸੀਂ ਅੱਗ ਨਾਲ ਖੇਡ ਰਹੇ ਹੋ। ਭਲੇਮਾਣਸਾਂ ਦੀ ਤਰ੍ਹਾਂ ਕੰਮ ਸ਼ੁਰੂ ਕਰ ਦੇਵੋ ਵਰਨਾ ਤੁਹਾਡੀ ਕੁੱਤਿਆਂ ਨਾਲੋਂ ਵੀ ਮਾੜੀ ਹਾਲਤ ਕਰੂੰਗਾ। ।।। ਕੰਨ ਖੋਲ੍ਹ ਕੇ ਸੁਣ ਲਵੋ।।। ਇਹ ਕੰਮ ਤੁਸੀਂ ਕਰਨਾ ਹੈ ਅਤੇ ਇਸ ਵਿੱਚ ਛੇ ਦਿਨ ਲੱਗਣ ਜਾਂ ਦਸ ।।। ਇਕ ਪੈਸਾ ਨਹੀਂ ਮਿਲਣਾ।" ਚਮਾਰ ਖਾਮੋਸ਼ ਰਹੇ ਤਾਂ ਚੌਧਰੀ ਹਰਨਾਮ ਸਿੰਘ ਨੇ ਇਕ ਵਾਰ ਫਿਰ ਉਹਨਾਂ ਨੂੰ ਲਲਕਾਰ ਕੇ ਕਿਹਾ ਅਤੇ ਉਹਨੇ ਤਾਏ ਬਸੰਤੇ ਨੂੰ ਕਿਹਾ:
    "ਬਸੰਤਿਆ, ਕੀ ਮਨਸ਼ਾ ਹੈ ਤੁਹਾਡੀ?"
    "ਚੌਧਰੀ ਜੀ, ਪੈਸੇ ਬਿਨਾਂ ਕੰਮ ਕਰਕੇ ਅਸੀਂ ਖਾਵਾਂਗੇ ਕਿੱਥੋਂ?"
    "ਆਪਣੀ ਮਾਂ ਦੇ ਸਿਰ 'ਚੋਂ ਖਾਓ, ਮੈਨੂੰ ਇਸ ਨਾਲ ਕੋਈ ਮਤਲਬ ਨਹੀਂ। ਜੋ ਮੈਂ ਪੁੱਛਦਾ ਹਾਂ, ਉਹਦਾ ਜਵਾਬ ਦੇ।"
    "ਮੈਂ ਕੀ ਜਵਾਬ ਦੇਵਾਂ। ਸਾਰੇ ਜਣੇ ਇੱਥੇ ਖੜੇ ਹਨ, ਇਹਨਾਂ ਤੋਂ ਪੁੱਛ ਲਉ।" ਤਾਏ ਬਸੰਤੇ ਦੀ ਨਿਗ੍ਹਾ ਵਾਰੀ ਵਾਰੀ ਸਾਰਿਆਂ 'ਤੇ ਘੁੰਮ ਗਈ।
    ਸਾਰੇ ਚਮਾਰ ਖਾਮੋਸ਼ ਖੜ੍ਹੇ ਸਨ। ਚੌਧਰੀ ਹਰਨਾਮ ਸਿੰਘ ਜਿਸ ਵਲ ਦੇਖਦਾ ਉਹ ਨਿਗਾਹਾਂ ਝੁਕਾ ਲੈਂਦਾ ਅਤੇ ਉਹਦੇ ਸਵਾਲ ਦਾ ਕੋਈ ਜਵਾਬ ਨਾ ਦਿੰਦਾ। ਚੌਧਰੀ ਨੇ ਕਾਲੀ ਵੱਲ ਦੇਖਿਆ ਤਾਂ ਉਹ ਸਪਸ਼ਟ ਅਵਾਜ਼ ਵਿੱਚ ਬੋਲਿਆ:
    "ਮੈਂ ਬਿਨਾਂ ਪੈਸੇ ਦੇ ਕੰਮ ਨਹੀਂ ਕਰੂੰਗਾ।"ਕਾਲੀ ਨੇ ਆਪਣੀ ਟੋਕਰੀ ਚੁੱਕ ਲਈ। ਚੌਧਰੀ ਹਰਨਾਮ ਸਿੰਘ ਨੇ ਉਹਨੂੰ ਗਾਲ੍ਹ ਕੱਢੀ ਤਾਂ ਉਹ ਭੜਕ ਪਿਆ:
    "ਚੌਧਰੀ, ਇਹ ਗਾਲ੍ਹਾਂ ਮੈਨੂੰ ਵੀ ਆਉਂਦੀਆਂ। ਮੂੰਹ ਸੰਭਾਲ ਕੇ ਗੱਲ ਕਰ। ਅਸੀਂ ਮਿਹਨਤ ਵੇਚਦੇ ਆਂ, ਇੱਜ਼ਤ ਨਹੀਂ। ਮਾਵਾਂ ਭੈਣਾਂ ਸਾਰਿਆਂ ਦੇ ਘਰੀਂ ਹਨ।"
    ਇਹ ਸੁਣ ਕੇ ਦੂਸਰੇ ਚੌਧਰੀ ਵੀ ਗੁੱਸੇ ਵਿੱਚ ਆ ਗਏ। ਚੌਧਰੀ ਮੁਨਸ਼ੀ ਇਹ ਸੋਚ ਕੇ ਅੱਗ-ਬਬੂਲਾ ਹੋ ਰਿਹਾ ਸੀ ਕਿ ਪਿੰਡ ਦੇ ਚਮਾਰ ਦਾ ਏਨਾ ਹੌਂਸਲਾ ਕਿਵੇਂ ਪਿਆ ਕਿ ਉਹਨਾਂ ਦੇ ਸਾਹਮਣੇ ਮੂੰਹ ਖੋਲ੍ਹੇ। ਉਹ ਦੰਦ ਪੀਂਹਦਾ ਬੋਲਿਆ:
    "ਇਹਨਾਂ ਸਾਰਿਆਂ ਨੂੰ ਪਿੰਡ 'ਚੋਂ ਕੱਢ ਦਿਉ।"
    "ਇਹਨਾਂ ਦਾ ਖੇਤਾਂ 'ਚ ਆਉਣਾ-ਜਾਣਾ ਬੰਦ ਕਰ ਦਿਓ।"
    "ਇਹਨਾਂ ਦੀਆਂ ਤੀਵੀਂਆਂ ਖੇਤਾਂ 'ਚ ਆਉਣ ਤਾਂ ਉਹਨਾਂ ਨੂੰ ਉੱਥੇ ਹੀ ਘੇਰ ਲਉ।"
    "ਚਮਾਰ ਖੇਤ 'ਚ ਜਾਣ ਤਾਂ ਸਾਲਿਆਂ ਨੂੰ ਜਾਨੋਂ ਮਾਰ ਦਿਉ।"
    "ਕੁੱਤਿਓ ਚਮਾਰੋ, ਤੁਸੀਂ ਅੱਡੀਆਂ ਰਗੜ-ਰਗੜ ਕੇ ਮਰੋਗੇ। ਅਸੀਂ ਤੁਹਾਨੂੰ ਭੁੱਖੇ ਮਾਰ ਦਿਆਂਗੇ।" ਕਈ ਚੌਧਰੀ ਇਕ ਸਾਥ ਬੋਲ ਉੱਠੇ।
    "ਚੌਧਰੀਓ ਆਦਮੀ ਕਿਸੇ ਨੂੰ ਰਿਜਕ ਨਹੀਂ ਦਿੰਦਾ। ਸਾਨੂੰ ਵੀ ਉਹੀ ਰਿਜਕ ਦਿੰਦਾ ਜੋ ਤੁਹਾਨੂੰ ਦਿੰਦਾ ਹੈ। ਤੁਹਾਨੂੰ ਜ਼ਮੀਨਾਂ ਦਾ ਹੰਕਾਰ ਹੈ।।।। ਅਸੀਂ ਤੁਹਾਡੀਆਂ ਬਹੁਤ ਸੁਣ ਲਈਆਂ।।। ਪਰ ਹਰ ਚੀਜ਼ ਦੀ ਹੱਦ ਹੁੰਦੀ ਹੈ। ਅਸੀਂ ਪੱਥਰ ਨਹੀਂ, ਅਸੀਂ ਵੀ ਇਨਸਾਨ ਹਾਂ।" ਕਾਲੀ ਨੇ ਅੱਗੇ ਵੱਧ ਕੇ ਜੋਸ਼ ਭਰੀ ਅਵਾਜ਼ ਵਿੱਚ ਕਿਹਾ।
    ਬਾਬੇ ਫੱਤਾ ਕਾਲੀ ਦੇ ਹੱਕ ਵਿੱਚ ਬੋਲਿਆ ਤਾਂ ਬੇਲਾ ਸਿੰਘ ਬੋਲਿਆ:
    "ਫੱਤਿਆ, ਮਰ ਤਾਂ ਤੂੰ ਉਦਾਂ ਹੀ ਜਾਣਾ। ਕਿਉਂ ਆਪਣਾ ਖੂਨ ਕਿਸੇ ਦੂਸਰੇ ਦੇ ਸਿਰ ਮੜ੍ਹਨਾ ਚਾਹੁੰਦਾ ਹੈਂ।" 
    "ਚੌਧਰੀ ਰਹਿੰਦੀ ਦੁਨੀਆ ਤੱਕ ਜ਼ਿੰਦਾ ਰਹਿਣ ਦਾ ਪਟਾ ਤੇਰੇ ਕੋਲ ਵੀ ਹੈ ਨਹੀਂ।" ਤਾਏ ਬਸੰਤੇ ਨੇ ਕਿਹਾ।
    "ਬਸੰਤਿਆ, ਤੇਰੀ ਇਹ ਮਜ਼ਾਲ ਕਿ ਸਾਡੇ ਸਾਹਮਣੇ ਮੂੰਹ ਖੋਲ੍ਹੇਂ।" ਚੌਧਰੀ ਮੁਨਸ਼ੀ ਨੇ ਪੈਰ 'ਚੋਂ ਜੁੱਤੀ ਲਾਹੁੰਦਿਆਂ ਕਿਹਾ। ਕਾਲੀ ਟੋਕਰੀ ਸੁੱਟ ਕੇ ਤਾਏ ਬਸੰਤੇ ਦੇ ਸਾਹਮਣੇ ਜਾ ਖੜ੍ਹਾ ਹੋਇਆ। ਲਾਲੂ ਭਲਵਾਨ ਮਾਮਲਾ ਵੱਧਦਾ ਦੇਖ ਸਾਰਿਆਂ ਨੂੰ ਸ਼ਾਂਤ ਕਰਨ ਦਾ ਯਤਨ ਕਰਨ ਲੱਗਾ। ਚੌਧਰੀ ਮੁਨਸ਼ੀ ਉਹਨੂੰ ਇਕ ਪਾਸੇ ਧੱਕਦਾ ਹੋਇਆ ਬੋਲਿਆ:
    "ਮੈਂ ਦੇਖਦਾਂ, ਕੰਮ ਕਰਨ ਤੋਂ ਕਿੱਦਾਂ ਨਾਂਹ ਕਰਦੇ ਹਨ?" ਉਹ ਆਪਣੇ ਕੋਲ ਖੜ੍ਹੇ ਚਮਾਰ ਨੂੰ ਮੋਢੇ ਤੋਂ ਫੜ ਕੇ ਪਾੜ ਵੱਲ ਧੱਕਣ ਲੱਗਾ। ਜਦੋਂ ਉਹਨੇ ਕਾਲੀ ਵੱਲ ਜੁੱਤੀ ਲਹਿਰਾਉਂਦਿਆਂ ਕੰਮ ਕਰਨ ਨੂੰ ਕਿਹਾ ਤਾਂ ਉਹ ਦ੍ਰਿੜ ਅਵਾਜ਼ 'ਚ ਬੋਲਿਆ:
    "ਮੈਂ ਬਿਨਾਂ ਪੈਸਿਆਂ ਦੇ ਕੰਮ ਨਹੀਂ ਕਰੂੰਗਾ। ਮੈਂ ਕਿਸੇ ਕੋਲ ਗਹਿਣੇ ਨਹੀਂ ਪਿਆ ਜੋ ਬਗਾਰ ਕਰਾਂ।" 
    ਕਾਲੀ ਆਪਣੀ ਟੋਕਰੀ ਅਤੇ ਕਹੀ ਚੁੱਕ ਕੇ ਪਿੰਡ ਵੱਲ ਤੁਰ ਪਿਆ। ਉਹਨੂੰ ਜਾਂਦਾ ਦੇਖ ਬਾਕੀ ਚਮਾਰਾਂ ਦਾ ਵੀ ਹੌਂਸਲਾ ਵਧ ਗਿਆ ਅਤੇ ਉਹ ਉਹਦੇ ਪਿੱਛੇ-ਪਿੱਛੇ ਆਉਣ ਲੱਗੇ। ਚੌਧਰੀਆਂ ਨੇ ਉਹਨਾਂ ਨੂੰ ਜਾਂਦੇ ਦੇਖਿਆ ਤਾਂ ਉਹ ਗੁੱਸੇ 'ਚ ਕੰਬਣ ਲੱਗੇ। ਚੌਧਰੀ ਹਰਨਾਮ ਸਿੰਘ ਨੇ ਬਾਈਕਾਟ ਦੀ ਧਮਕੀ ਦਿੱਤੀ ਤਾਂ ਤਾਇਆ ਬਸੰਤਾ ਬੋਲਿਆ:
    "ਚੌਧਰੀਓ, ਜੇ ਤੁਹਾਡੀ ਇਹ ਮਰਜ਼ੀ ਹੈ ਤਾਂ ਇਹ ਵੀ ਕਰ ਕੇ ਦੇਖ ਲਉ।"
    ਚੌਧਰੀਆਂ ਦਾ ਗੁੱਸਾ ਸਿਖਰ ਤੱਕ ਜਾ ਪਹੁੰਚਿਆ। ਉਹ ਨਵੀਂਆਂ ਨਵੀਂਆਂ ਧਮਕੀਆਂ ਦੇ ਰਹੇ ਸਨ ਅਤੇ ਗਾਲ੍ਹਾਂ ਕੱਢ ਰਹੇ ਸਨ ਅਤੇ ਚਮਾਰ ਜਵਾਬ ਵਿੱਚ ਬੁੜਬੁੜਾਉਂਦੇ ਚਮ੍ਹਾਰਲੀ ਵੱਲ ਨੂੰ ਜਾ ਰਹੇ ਸਨ।

     

    --------ਚਲਦਾ--------