ਧਰਤੀ ਧਨ ਨਾ ਆਪਣਾ (ਅਨੁ: ਸੁਖਵੰਤ ਹੁੰਦਲ) / ਕਿਸ਼ਤ 8 (ਨਾਵਲ )

ਜਗਦੀਸ਼ ਚੰਦਰ   

Address:
India
ਜਗਦੀਸ਼ ਚੰਦਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


13

ਨਿੱਕੂ ਅਤੇ ਕਾਲੀ ਵਿੱਚਕਾਰ ਸੁਲਹ-ਸਫਾਈ ਦੀ ਗੱਲ ਸੁਣਦਿਆਂ ਹੀ ਮੰਗੂ ਦੇ ਗੁੱਸ਼ੇ ਦਾ ਕੋਈ ਸ਼ਾਰ ਨਾ ਰਿਹਾ। ਉਹ ਲਾਠੀ ਚੁੱਕ, ਜੁੱਤੀ ਘੜੀਸਦਾ ਨਿੱਕੂ ਦੇ ਘਰ ਆ ਗਿਆ। ਉਸ ਵੇਲੇ ਨਿੱਕੂ ਸੌਂ ਰਿਹਾ ਸੀ। ਮੰਗੂ ਨੇ ਨਿੱਕੂ ਦੀ ਲੱਤ ਝੰਝੋੜੀ ਤਾਂ ਉਹ ਹੜਬੜਾ ਕੇ ਉੱਠ ਪਿਆ। ਉਹ ਕੁਝ ਪਲ ਮੰਗੂ ਵਲ ਦੇਖਦਾ ਰਿਹਾ ਅਤੇ ਫਿਰ ਰੁਆਂਸੀ ਅਵਾਜ਼ ਵਿੱਚ ਬੋਲਿਆ:
"ਮੰਗੂ ਬਾਜੀ ਚੌਪਟ ਹੋ ਗਈ। ਤੇਰੇ ਕਹਿਣ 'ਤੇ ਕੰਮ 'ਤੇ ਨਹੀਂ ਗਿਆ ਅਤੇ ਉਧਰੋਂ ਵੀ ਕੁਝ ਨਹੀਂ ਮਿਲਿਆ। ਘਰ ਵਿੱਚ ਆਟੇ ਦੀ ਚੁਟਕੀ ਤੱਕ ਨਹੀਂ। ਪਾਣੀ ਪੀ-ਪੀ ਸ਼ਾਰਿਆਂ ਦੇ ਢਿੱਡ ਵਿੱਚ ਅਫਾਰਾ ਪੈ ਗਿਆ ਹੈ।"
"ਕੁੱਤੇ ਦੀਏ ਔਲਾਦੇ, ਤੂੰ ਸ਼ਾਰੀ ਉਮਰ ਭੁੱਖਾ ਹੀ ਮਰੂੰ। ਤੇਰੇ ਵਰਗੇ ਬੰਦੇ ਨੂੰ ਤਾਂ ਪਾਣੀ ਵੀ ਨਸੀਬ ਨਹੀਂ ਹੋਣਾ ਚਾਹੀਦਾ।" ਮੰਗੂ ਨੇ ਕੜਕਦੀ ਅਵਾਜ਼ ਵਿੱਚ ਕਿਹਾ।
"ਮੈਂ ਕੀ ਨਹੀਂ ਕੀਤਾ?।।। ਜਿਸ ਥਾਂ ਕਾਲੀ ਨੇ ਨਿਸ਼ਾਨ ਲਾਏ ਸਨ, ਉੱਥੇ ਹੀ ਧਰਨਾ ਮਾਰੀ ਬੈਠਾ ਰਿਹਾ। ਉਹਨੂੰ ਗਾਲ੍ਹਾਂ ਕੱਢੀਆਂ, ਲਲਕਾਰਿਆ ਪਰ ਉਹ ਜੁਆਬ ਵਿੱਚ ਮੇਰੇ ਅੱਗੇ ਹੱਥ ਜੋੜਦਾ ਰਿਹਾ। ਉਹ ਮੇਰੀ ਕੰਧ ਵਲ ਹੱਥ ਭਰ ਆਪਣੀ ਜ਼ਮੀਨ ਛੱਡਣ ਨੂੰ ਵੀ ਤਿਆਰ ਹੋ ਗਿਆ।"
"ਉਹਨੇ ਤੇਰੇ ਨਾਲ ਧੋਖਾ ਕੀਤਾ ਹੈ। ਤੂੰ ਬਣਿਆ-ਬਣਾਇਆ ਕੰਮ ਵਿਗਾੜ ਦਿੱਤਾ। ਤੇਰੀ ਥਾਂ ਮੈਂ ਹੁੰਦਾ ਤਾਂ ਪੰਜ-ਦਸ ਰੁਪਈਏ ਜ਼ਰੂਰ ਵਸੂਲ ਕਰ ਲੈਂਦਾ।" ਮੰਗੂ ਨਿੱਕੂ ਵਲ ਘ੍ਰਿਣਾ ਭਰੀ ਨਜ਼ਰ ਨਾਲ ਦੇਖਦਾ ਹੋਇਆ ਬੋਲਿਆ।
ਰੁਪਈਆਂ ਦਾ ਜ਼ਿਕਰ ਸੁਣ ਪ੍ਰੀਤੋ ਚੌਂਕ ਪਈ। ਉਸ ਨੇ ਸੋਚਿਆ ਕਿ ਕਾਲੀ ਦਾ ਟਰੰਕ ਰੁਪਈਆਂ ਨਾਲ ਭਰਿਆ ਪਿਆ ਹੈ। ਤਾਂ ਹੀ ਤਾਂ ਪ੍ਰਤਾਪੀ ਦਿਨ ਵਿੱਚ ਪੰਜਾਹ ਵਾਰ ਉਹਦਾ ਜ਼ਿੰਦਾ ਦੇਖਦੀ ਹੈ। ਉਹ ਮੰਗੂ ਦੇ ਕੋਲ ਆ ਖੜੀ ਹੋਈ ਅਤੇ ਨਿੱਕੂ ਦੇ ਮੂੰਹ ਵਿੱਚ ਹੱਥ ਦਿੰਦੀ ਹੋਈ ਬੋਲੀ:
"ਇਸ ਮੋਏ ਨੂੰ ਤਾਂ ਸ਼ਾਰੀ ਉਮਰ ਕੰਮ ਕਰਨਾ ਨਹੀਂ ਆਇਆ, ਹੁਣ ਕਿੱਦਾਂ ਆਊ। ਲੋਕ ਵਿਗੜੀ ਖੇਡ ਸੰਵਾਰ ਲੈਂਦੇ ਆ ਪਰ ਇਹ ਬਣੀ ਹੋਈ ਖੇਡ ਵਿਗਾੜ ਦਿੰਦਾ। ਮੇਰੀ ਕਿਸਮਤ ਤਾਂ ਏਨੀ ਮਾੜੀ ਆ ਕਿ ਮੈਂ ਰੰਡੀ ਵੀ ਨਹੀਂ ਹੁੰਦੀ। ਇਹ ਮਰ ਜਾਏ ਤਾਂ ਘਰ ਵਿੱਚ ਇਕ ਖਾਣ ਵਾਲਾ ਤਾਂ ਘਟੇ।"
ਫਿਰ ਮੰਗੂ ਵਲ ਮੁੜਦੀ ਤਿੱਖੀ ਅਵਾਜ਼ ਵਿੱਚ ਬੋਲੀ:
"ਤੂੰ ਵੀ ਤਾਂ ਇਹਨੂੰ ਸਲਾਹ ਦੇ ਕੇ ਆਪ ਚੌਧਰੀ ਦੀ ਹਵੇਲੀ ਚਲੇ ਗਿਆ।"
ਮੰਗੂ ਨੇ ਪ੍ਰੀਤੋ ਵਲ ਘੂਰ ਕੇ ਦੇਖਿਆ ਤਾਂ ਉਹ ਫਿਰ ਨਿੱਕੂ 'ਤੇ ਵਰ੍ਹਨ ਲੱਗੀ।
"ਮੋਇਆ ਟੱਪਦਾ ਬੜਾ। ਪਰ ਪਾਣੀ ਦੀ ਝੱਗ ਵਾਂਗ ਬੈਠ ਵੀ ਝੱਟ ਜਾਂਦਾ। ਕਾਲੀ ਨੇ ਦੋ ਚਾਰ ਮਿੱਠੀਆਂ ਗੱਲਾਂ ਕੀਤੀਆਂ ਤਾਂ ਇਹ ਉਹਦੀ ਨੀਂਹ ਤੱਕ ਪੁੱਟਣ ਲਈ ਤਿਆਰ ਹੋ ਗਿਆ।"
ਇਹ ਸੁਣ ਕੇ ਨਿੱਕੂ ਭੜਕ ਪਿਆ ਅਤੇ ਪ੍ਰੀਤੋ ਦੀਆਂ ਸੱਤ ਪੁਸੰਤਾਂ ਨੂੰ ਇਕ ਹੀ ਗਾਲ੍ਹ ਵਿੱਚ ਪਰੋਂਦਾ ਹੋਇਆ ਬੋਲਿਆ:
"ਤੂੰ ਆਪ ਉਹਨੂੰ ਪੁੱਤ ਪੁੱਤ ਕਰਦੀ ਸੀ। ਉਹਨੂੰ ਛਾਤੀ ਨਾਲ ਲਾਉਣ 'ਤੇ ਤੁਲੀ ਹੋਈ ਸੀ।।। ਮੈਂ ਤੇਰੀਆਂ ਕਰਤੂਤਾਂ ਨੂੰ ਚੰਗੀ ਤਰ੍ਹਾਂ ਸਮਝਦਾਂ।"
ਮੰਗੂ ਨੇ ਜਦੋਂ ਦੇਖਿਆ ਕਿ ਉਹ ਦੋਨੋਂ ਆਪਸ ਵਿੱਚ ਹੀ ਲੜਨ ਲੱਗ ਪਏ ਹਨ ਤਾਂ ਉਹ ਉਹਨਾਂ ਨੂੰ ਚੁੱਪ ਕਰਾਉਂਦਾ ਹੋਇਆ ਬੋਲਿਆ:
"ਝੋਲੀ ਵਿੱਚੋਂ ਡਿੱਗੇ ਬੇਰਾਂ ਦਾ ਅਜੇ ਵੀ ਕੁਛ ਨਹੀਂ ਵਿਗੜਿਆ। ਹਾਲੇ ਅੱਧੀ ਨੀਂਹ ਹੀ ਪੁੱਟੀ ਗਈ ਹੈ। ਲੋਕ ਤਾਂ ਮਕਾਨ ਬਣ ਜਾਣ 'ਤੇ ਵੀ ਲੜਾਈ ਖੜੀ ਕਰ ਦਿੰਦੇ ਹਨ।।। ਦੁਪਹਿਰ ਤੋਂ ਬਾਅਦ ਜਦੋਂ ਕਾਲੀ ਕੰਮ ਸੁੰਰੂ ਕਰਨ ਆਏ ਤਾਂ ਤੂੰ ਪਹਿਲਾਂ ਹੀ ਉੱਥੇ ਮੰਜੀ ਡਾਹ ਕੇ ਬੈਠ ਜਾਈਂ। ਬਾਅਦ ਵਿੱਚ ਮੈਂ ਆਪਣੇ ਆਪ ਸੰਭਾਲ  ਲਊਂ।"
ਮੰਗੂ ਨਿੱਕੂ ਦਾ ਪ੍ਰਤੀਕਰਮ ਜਾਣਨ ਲਈ ਉਹਦੇ ਵਲ ਦੇਖਣ ਲੱਗਾ। ਨਿੱਕੂ ਨੂੰ ਮੰਗੂ ਦੀ ਗੱਲ ਚੰਗੀ ਨਹੀਂ ਸੀ ਲੱਗੀ ਅਤੇ ਉਹ ਉਹਦੀ ਵਲ ਬੇਵਿਸੰਵਾਸੀ ਨਾਲ ਦੇਖਣ ਲੱਗਾ। ਕਾਲੀ ਨਾਲ ਲੜਾਈ ਦਾ ਖਿਆਲ ਆਉਂਦਾ ਤਾਂ ਉਹਦਾ ਦਿਲ ਬੈਠ ਜਾਂਦਾ ਪਰ ਜਦੋਂ ਰੁਪਈਆਂ ਵਲ ਧਿਆਨ ਜਾਂਦਾ ਤਾਂ ਉਹਦੀ ਹਿੰਮਤ ਬੱਝ ਜਾਂਦੀ। ਜਦੋਂ ਮੰਗੂ ਨੇ ਉਹਨੂੰ ਅਸੰਜਮ ਵਿੱਚ ਦੇਖਿਆ ਤਾਂ ਉਹਨੂੰ ਮੋਢਿਆਂ ਤੋਂ ਝੰਝੋੜਦਾ ਹੋਇਆ ਬੋਲਿਆ:
"ਤੂੰ ਮਰਦ ਆਂ, ਮਰਦਾਂ ਆਲਾ ਕੰਮ ਕਰ।"
"ਇਹ ਤਾਂ ਸਿਰਫ ਬੱਚਿਆਂ ਦੀ ਪਲਟਨ ਤਿਆਰ ਕਰਨ ਲਈ ਹੀ ਮਰਦ ਆ। ਬਾਕੀ ਜੇ ਇਹ ਡੱਕਾ ਵੀ ਤੋੜੇ ਤਾਂ ਇਹਦੀਆਂ ਬਾਹਾਂ ਦੁਖਣ ਲੱਗ ਪੈਂਦੀਆਂ।" ਪ੍ਰੀਤੋ ਨਿੱਕੂ ਦਾ ਮੂੰਹ ਚਿੜਾਉਂਦੀ ਹੋਈ ਬੋਲੀ।
ਨਿੱਕੂ ਨੇ ਘੂਰ ਕੇ ਪ੍ਰੀਤੋ ਵਲ ਦੇਖਿਆ ਅਤੇ ਹਕਲਾਉਂਦਾ ਹੋਇਆ ਬੋਲਿਆ:
"ਤੂੰ ਕਹਿੰਦਾਂ, ਤਾਂ ਇਕ ਵਾਰ ਫਿਰ ਕਰ ਕੇ ਦੇਖ ਲੈਂਦਾ। ਪਰ ਤੂੰ ਉੱਥੇ ਹੀ ਰਹੀਂ।"
"ਜੇ ਤੂੰ ਮੈਦਾਨ ਮਾਰ ਲਿਆ ਤਾਂ ਰਾਤ ਨੂੰ ਦਾਰੂ ਪਿਲਾਊਂ।।।।"
ਸੰਰਾਬ ਦਾ ਨਾਂ ਸੁਣ ਕੇ ਨਿੱਕੂ ਦੀ ਜਾਨ ਵਿੱਚ ਜਾਨ ਆਈ ਅਤੇ ਉਹ ਮੰਜੀ ਤੋਂ ਉੱਠਦਾ ਹੋਇਆ ਬੋਲਿਆ:
"ਜੇ ਤਕਾਲਾਂ ਤੱਕ ਪੁੱਟੀ ਹੋਈ ਨੀਂਹ ਵੀ ਮਿੱਟੀ ਨਾਲ ਨਾ ਭਰ ਦਿੱਤੀ ਤਾਂ ਮੂੰਹ 'ਤੇ ਥੁੱਕ ਦੇਈਂ।"
ਨਿੱਕੂ ਮੰਗੂ ਦੇ ਸ਼ਾਹਮਣੇ ਹੀ ਸਿਰ 'ਤੇ ਮੜਾਸ਼ਾ ਮਾਰਨ ਲੱਗਾ ਤਾਂ ਉਹ ਖੁਸੰ ਹੋ ਗਿਆ ਅਤੇ ਵਾਰ ਵਾਰ ਖੰਘਦਾ ਹੋਇਆ ਬਦਮਸਤ ਝੋਟੇ ਵਾਂਗ ਗਲੀ ਵਿੱਚ ਆ ਗਿਆ।
ਦਿਨ ਢਲਣ ਤੋਂ ਬਾਅਦ ਜੀਤੂ ਨੂੰ ਨਾਲ  ਲੈ ਕੇ ਕਾਲੀ ਜਦੋਂ ਨੀਂਹ ਪੁੱਟਣ ਲਈ ਆਇਆ ਤਾਂ ਨਿੱਕੂ ਪਹਿਲਾਂ ਹੀ ਸਿਰ 'ਤੇ ਮੜਾਸ਼ਾ ਮਾਰੀ ਅਤੇ ਹੱਥ ਵਿੱਚ ਲਾਠੀ ਫੜੀ ਉੱਥੇ ਬੈਠਾ ਸੀ। ਇਹ ਦੇਖ ਕੇ ਕਾਲੀ ਦਾ ਮੱਥਾ ਠਣਕਿਆ ਪਰ ਉਹ ਨਰਮ ਅਵਾਜ਼ ਵਿੱਚ ਬੋਲਿਆ:
"ਚਾਚਾ ਧੁੱਪ ਵਿੱਚ ਕਿਉਂ ਬੈਠਾਂ। ਉੱਠ, ਤੇਰੀ ਮੰਜੀ ਛਾਂਵੇਂ ਕਰ ਦਿਆਂ।"
ਉਹਦੇ ਨਰਮ ਸੰਬਦਾਂ ਨਾਲ ਨਿੱਕੂ ਦਾ ਪੱਕਾ ਇਰਾਦਾ ਕਮਜ਼ੋਰ ਪੈਣ ਲੱਗਾ ਪਰ ਰੁਪਈਆਂ ਅਤੇ ਸੰਰਾਬ ਦਾ ਖਿਆਲ ਆਉਂਦਿਆਂ ਹੀ ਉਹਦੀ ਫਿਰ ਤੋਂ ਹਿੰਮਤ ਬੱਝ ਗਈ ਅਤੇ ਉਹ ਤਿੱਖੀ ਅਵਾਜ਼ ਵਿੱਚ ਬੋਲਿਆ:
"ਸਵੇਰੇ ਤੂੰ ਧੋਖੇ ਨਾਲ ਅੱਧੀ ਨੀਂਹ ਪੁੱਟ ਲਈ। ਹੁਣ ਨਹੀਂ ਪੁੱਟਣ ਦਿੰਦਾ।"
ਜੀਤੂ ਵੀ ਕਾਲੀ ਦੇ ਕੋਲ ਆ ਗਿਆ ਅਤੇ ਉਹਨੂੰ ਮੋਢੇ ਤੋਂ ਝੰਜੋੜਦਾ ਹੋਇਆ ਪੁੱਛਣ ਲੱਗਾ:
"ਚਾਚਾ ਨਿੱਕੂ ਕੀ ਕਹਿੰਦਾ?"
ਕਾਲੀ ਨੇ ਦੱਸਿਆ ਤਾਂ ਉਹਨੇ ਹਸਦਿਆਂ ਨਿੱਕੂ ਨੂੰ ਕਿਹਾ:
"ਚਾਚਾ ਬੇਵਕਤ ਦਾ ਠੱਠਾ ਚੰਗਾ ਨਹੀਂ ਹੁੰਦਾ। ਉੱਠ ਕੰਮ ਕਰਨ ਦੇ।"
ਨਿੱਕੂ ਜੀਤੂ ਨੂੰ ਮੋਟੀ ਜਿਹੀ ਗਾਲ੍ਹ ਕੱਢ ਕੇ ਪਿਆ:
"ਚਲੇ ਜਾ ਏਥੋਂ ਕੰਜਰ ਦੀਏ ਔਲਾਦੇ। ਮੇਰੇ ਮੂੰਹ ਲੱਗਿਆ ਤਾਂ ਜ਼ਮੀਨ ਵਿੱਚ ਜੀਂਦਾ ਗੱਡ ਦਊਂ।"
ਉਹ ਖਿੜਖਿੜਾ ਕੇ ਹੱਸਿਆ ਅਤੇ ਕਾਲੀ ਨੂੰ ਕਹਿਣ ਲੱਗਾ:
"ਨਿੱਕੂ, ਚੌਧਰੀ ਨਾਲ ਤੂੰ ਆਪ ਹੀ ਗੱਲ ਕਰ। ਮੈਨੂੰ ਤਾਂ ਜ਼ਮੀਨ 'ਚ ਜੀਂਦੇ ਗੱਡਣ ਦੀਆਂ ਧਮਕੀਆਂ ਦਿੰਦਾ।"
ਕਾਲੀ ਨੇ ਨਿੱਕੂ ਦੇ ਕੋਲ ਜਾ ਕੇ ਬਹੁਤ ਗੰਭੀਰਤਾ ਨਾਲ ਕਿਹਾ:
"ਚਾਚਾ, ਕਿਉਂ ਟੈਮ ਖਰਾਬ ਕਰਦਾਂ । ਚੱਲ ਉੱਠ ਏਥੋਂ ਮੈਂ ਤੇਰੀ ਵਲ ਅੱਧਾ ਹੱਥ ਜ਼ਮੀਨ ਛੱਡ ਦਊਂ।"
"ਤੂੰ ਜਗ੍ਹਾ ਛੱਡਣ ਵਾਲਾ ਕੌਣ ਆਂ? ਤੇਰੀ ਹੈਸੀਅਤ ਹੀ ਕੀ ਆ? ਗੱਲ ਤਾਂ ਏਦਾਂ ਕਰਦਾ ਜਿਵੇਂ ਮੁਰੱਬਿਆ ਦਾ ਮਾਲਕ ਹੋਵੇ।" ਨਿੱਕੂ ਨੇ ਕਾਲੀ ਦਾ ਮਜ਼ਾਕ ਉਡਾਉਂਦਿਆਂ ਕਿਹਾ।
"ਚਾਚਾ ਏਦਾਂ ਤਾਂ ਉਹ ਲੋਕ ਵੀ ਨਹੀਂ ਲੜਦੇ ਜਿਹਨਾਂ ਨੇ ਮੁਰੱਬੇ ਵੰਡਣੇ ਹੁੰਦੇ ਆ। ਜੇ ਤੈਨੂੰ ਇਹ ਸੰੱਕ ਹੈ ਕਿ ਮੈਂ ਤੇਰੀ ਜ਼ਮੀਨ ਦੱਬ ਰਿਹਾਂ, ਤਾਂ ਮੁਹੱਲੇ ਦੀ ਪੰਚਾਇਤ ਸੱਦ ਕੇ ਫੈਸਲਾ ਕਰ ਲੈ।"
"ਮੈਂ ਕਿਸ਼ੇ ਪੰਚਾਇਤ ਨੂੰ ਨਹੀਂ ਜਾਣਦਾ। ਇਕ ਤਾਂ ਮੇਰੀ ਜ਼ਮੀਨ ਦੱਬ ਰਿਹਾਂ ਅਤੇ ਉੱਪਰੋਂ ਧੌਂਸ ਦੇ ਰਿਹਾਂ।" ਨਿੱਕੂ ਨੇ ਉੱਚੀ ਅਵਾਜ਼ ਵਿੱਚ ਕਿਹਾ।
ਉਹਦੀ ਅਵਾਜ਼ ਸੁਣ ਕੇ ਆਪਣੇ ਦਰਵਾਜ਼ੇ ਉਹਲੇ ਖੜੀ ਪ੍ਰੀਤੋ ਬਾਹਰ ਨਿਕਲ ਆਈ ਅਤੇ ਝੋਲੀ ਅੱਡ ਕੇ ਉਹਦਾ ਸਿਆਪਾ ਕਰਨ ਲੱਗੀ। ਚੁਗਾਨ ਵਿੱਚ ਬੇਰੀ ਹੇਠਾਂ ਬੈਠੀ ਚਾਚੀ ਪ੍ਰਤਾਪੀ ਨੂੰ ਖਬਰ ਮਿਲੀ ਤਾਂ ਉਹ ਪ੍ਰੀਤੋ ਦੇ ਸ਼ਾਰੇ ਕੁਨਬੇ ਨੂੰ ਗਾਲ੍ਹਾਂ ਕੱਢਦੀ ਹੋਈ ਉੱਥੇ ਆ ਪਹੁੰਚੀ। ਦੋਹਾਂ ਵਿੱਚ ਲੜਾਈ ਘਾਹ ਨੂੰ ਲੱਗੀ ਅੱਗ ਵਾਂਗ ਭੜਕਨ ਲੱਗੀ ਅਤੇ ਪਲ ਭਰ ਵਿੱਚ ਸ਼ਾਰਾ ਮੁਹੱਲਾ ਇਕੱਠਾ ਹੋ ਗਿਆ। ਮਰਦ ਤਕੀਏ ਤੋਂ ਦੌੜ ਕੇ ਉੱਥੇ ਪਹੁੰਚ ਗਏ। 
ਕਾਲੀ ਨਿੱਕੂ ਨੂੰ ਮੰਜੀ ਤੋਂ ਉਠਾਉਣ ਦੀ ਕੋਸਿੰਸੰ ਕਰਦਾ ਹੋਇਆ ਬੋਲਿਆ:
"ਚਾਚਾ, ਤੂੰ ਏਥੋਂ ਉੱਠ ਤਾਂ ਸਹੀ। ਮੈਂ ਹੁਣੇ ਤੇਰੇ ਨਾਲ ਫੈਸਲਾ ਕਰਦਾਂ।"
"ਹੁਣ ਤਾਂ ਏਥੋਂ ਮੇਰੀ ਲਾਸੰ ਹੀ ਉੱਠੂ।" ਨਿੱਕੂ, ਉਹਦਾ ਹੱਥ ਝਟਕਦਾ ਹੋਇਆ ਬੋਲਿਆ।
"ਚਾਚਾ, ਲਾਸੰ ਉੱਠੇ ਤੇਰੇ ਦੁਸੰਮਣਾਂ ਦੀ।" ਕਾਲੀ ਉਹਨੂੰ ਫਿਰ ਉਠਾਉਣ ਦੀ ਕੋਸਿੰਸੰ ਕਰਨ ਲੱਗਾ ਤਾਂ ਨਿੱਕੂ ਮੰਜੀ ਨਾਲ ਪਹਿਲਾਂ ਨਾਲੋਂ ਵੀ ਜ਼ਿਆਦਾ ਚਿੰਬੜ ਗਿਆ। ਕਾਲੀ ਨੇ ਜਦੋਂ ਦੇਖਿਆ ਕਿ ਨਿੱਕੂ ਲੜਾਈ 'ਤੇ ਉਤਾਰੂ ਹੈ ਤਾਂ ਉਹ ਗੁੱਸ਼ੇ ਭਰੀ ਅਵਾਜ਼ ਵਿੱਚ ਬੋਲਿਆ:
"ਜਾਹ, ਜਾ ਕੇ ਆਪਣੇ ਵਕੀਲ ਨੂੰ ਸੱਦ ਲਿਆ। ਮੈਂ ਉਹਦੇ ਨਾਲ ਹੀ ਗੱਲ ਕਰੂੰ।"
ਕਾਲੀ ਦੀ ਇਸ ਗੱਲ 'ਤੇ ਲੋਕਾਂ ਦੀ ਭੀੜ ਵਿੱਚ ਜ਼ੋਰ ਦਾ ਹਾਸ਼ਾ ਗੂੰਜ ਗਿਆ।
ਏਨੀ ਦੇਰ ਵਿੱਚ ਬਾਬਾ ਫੱਤੂ ਵੀ ਉੱਥੇ ਪਹੁੰਚ ਗਿਆ ਅਤੇ ਨਿੱਕੂ ਦੀ ਮੰਜੀ ਉੱਤੇ ਬੈਠਦਾ ਹੋਇਆ ਬੋਲਿਆ:
"ਨਿੱਕੂ, ਹੁਣ ਤੂੰ ਨਿਆਣਾ ਨਹੀਂ। ਕੱਲ੍ਹ ਨੂੰ ਤੇਰੀ ਧੀ ਦਾ ਵਿਆਹ ਹੋ ਜਾਵੇ ਤਾਂ ਤੂੰ ਸ਼ਾਲ-ਦੋ ਸ਼ਾਲਾਂ ਵਿੱਚ ਦੋਹਤੇ-ਦੋਹਤੀ ਵਾਲਾ ਹੋ ਜਾਊਂ। ਅਕਲ ਤੋਂ ਕੰਮ ਲੈ; ਲੜਾਈ ਫਸ਼ਾਦ ਵਿੱਚ ਕੀ ਰੱਖਿਆ।"
"ਤੂੰ ਕੌਣ ਆ ਮੇਰੇ ਮਾਮਲੇ ਵਿੱਚ ਦਖਲ ਦੇਣ ਵਾਲਾ? ਬੁੱਢਾ ਮਰਨ ਕੰਢੇ ਪਹੁੰਚ ਗਿਆ ਪਰ ਚੌਧਰ ਤੋਂ ਬਾਜ ਨਹੀਂ ਆਉਂਦਾ।"  ਨਿੱਕੂ ਨੇ ਬਾਬੇ ਫੱਤੂ ਨੂੰ ਮੰਜੀ ਤੋਂ ਧੱਕਾ ਦਿੰਦੇ ਹੋਏ ਕਿਹਾ। ਉਹ ਡਿਗਣ ਲੱਗਾ, ਪਰ ਨੇੜੇ ਖੜੇ ਬੰਤੂ ਨੇ ਉਹਨੂੰ ਸੰਭਾਲ ਲਿਆ।
"ਮਰਦ ਦੀ ਜ਼ਬਾਨ ਵੀ ਕੋਈ ਚੀਜ਼ ਹੁੰਦੀ ਹੈ। ਸਵੇਰੇ ਚੰਗਾ ਭਲਾ ਮੰਨ ਗਿਆ ਸੀ ਹੁਣ ਫਿਰ ਮੁਕਰ ਰਿਹਾ। ਇਹ ਤਾਂ ਜੁੱਤੀ ਦਾ ਯਾਰ ਹੈ।" ਬੰਤੂ ਨੇ ਟੋਕਰਾ ਸੁੱਟਦੇ ਹੋਏ ਕਿਹਾ। ਕਈ ਲੋਕਾਂ ਨੇ ਉਹਦਾ ਸਮਰਥਨ ਕੀਤਾ। ਉੱਥੇ ਮੌਜੂਦ ਲੋਕਾਂ ਨੂੰ ਆਪਣੇ ਵਿਰੁੱਧ ਦੇਖ ਕੇ ਨਿੱਕੂ ਘਬਰਾ ਗਿਆ। ਪਰ ਪ੍ਰੀਤੋ ਉਹਨੂੰ ਹੌਂਸਲਾ ਦੇਣ ਲਈ ਕੁੱਛੜਲੇ ਨਿਆਣੇ ਮੂੰਹੋਂ ਛਾਤੀ ਛੁਡਾ ਬਾਹਾਂ ਲਹਿਰਾਉਂਦੀ ਹੋਈ ਗਾਲ੍ਹਾਂ ਕੱਢਣ ਲੱਗੀ।
ਜਦੋਂ ਬਾਬਾ ਫੱਤੂ ਜ਼ਮਾਨੇ ਨੂੰ ਕੋਸਦਾ ਉੱਥੋਂ ਜਾਣ ਲੱਗਾ ਤਾਂ ਜੀਤੂ ਨਿੱਕੂ ਦੇ ਕੋਲ ਜਾ ਕੇ  ਬੋਲਿਆ:
"ਚਾਚਾ, ਭਲੇਮਾਣਸੀ ਨਾਲ ਉੱਠ ਜਾ, ਨਹੀਂ ਤਾਂ ਮੈਂ ਮੰਜੀ ਸਮੇਤ ਤੈਨੂੰ ਗਲੀ ਵਿੱਚ ਸੁੱਟ ਦਊਂ।"
ਨਿੱਕੂ ਨੇ ਗਾਲ੍ਹ ਕੱਢਦਿਆਂ ਜੀਤੂ ਵਲ ਲਾਠੀ ਉਲਾਰੀ, ਪਰ ਕਾਲੀ ਨੇ ਅੱਗੇ ਵਧ ਕੇ ਉਹਨੂੰ ਸਿਰੇ ਤੋਂ ਫੜ ਲਿਆ ਅਤੇ ਉਹਦੇ ਹੱਥੋਂ ਖੋਹ ਕੇ ਇਕ ਪਾਸ਼ੇ ਸੁੱਟ ਦਿੱਤਾ।
"ਚਾਚਾ, ਤੂੰ ਇਕ ਥੱਪੜ ਦੀ ਮਾਰ ਨਹੀਂ। ਮੈਂ ਜਿੰਨੀ ਨਰਮੀ ਵਰਤ ਰਿਹਾਂ, ਤੂੰ ਉਨਾ ਹੀ ਸਿਰ 'ਤੇ ਚੜ੍ਹਦਾ ਆਉਂਦਾ।"
ਨਿੱਕੂ ਨੇ ਕਾਲੀ ਦੀਆਂ ਲਾਲ ਅੱਖਾਂ ਦੇਖੀਆਂ ਤਾਂ ਅੱਖਾਂ ਨੀਵੀਂਆਂ ਕਰ ਲਈਆਂ। ਉਹ ਸੋਚ ਰਿਹਾ ਸੀ ਕਿ ਕਾਲੀ ਨੂੰ ਕੀ ਜਵਾਬ ਦੇਵੇ। ਉਸ ਹੀ ਸਮੇਂ ਉਹਨੂੰ ਮੰਗੂ ਦੀ ਅਵਾਜ਼ ਸੁਣੀ। ਉਹ ਛਾਤੀ ਤਾਣ ਕੇ ਬੋਲਿਆ:
"ਮੈਂ ਆਪਣੀ ਜਗ੍ਹਾ 'ਚ ਬੈਠਾਂ, ਮੈਨੂੰ ਉਠਾਉਣ ਵਾਲਾ ਤੂੰ ਕੌਣ ਆਂ?" ਕਾਲੀ ਨਿੱਕੂ ਵਲ ਵਧਣ ਲੱਗਾ ਤਾਂ ਮੰਗੂ ਨੇ ਉਹਨੂੰ ਲਲਕਾਰਿਆ:
"ਖਬਰਦਾਰ ਜੇ ਚਾਚੇ ਨਿੱਕੂ ਵਲ ਕਦਮ ਪੁੱਟਿਆ ਤਾਂ।" ਫਿਰ ਉਹ ਹਾਜ਼ਰ ਲੋਕਾਂ ਨੂੰ ਕਹਿਣ ਲੱਗਾ:
"ਨਿੱਕੂ ਨੂੰ ਕਮਜ਼ੋਰ ਸਮਝ ਕੇ ਹਰ ਕੋਈ ਉਸ ਨੂੰ ਧੌਂਸ ਦੇ ਰਿਹਾ।"
ਮੰਗੂ ਦੀ ਸੰਹਿ 'ਤੇ ਨਿੱਕੂ ਵੀ ਸ਼ੇਰ ਹੋ ਗਿਆ ਅਤੇ ਮੰਜੀ ਉੱਤੇ ਖੜ੍ਹਾ ਹੋ ਕੇ ਬੋਲਿਆ:
"ਜੇ ਕੋਈ ਇਸ ਪਾਸ਼ੇ ਕਹੀ ਲੈ ਕੇ ਆਇਆ ਤਾਂ ਗਰਦਨ ਤੋੜ ਦਊਂ।"
ਪ੍ਰੀਤੋ ਵੀ ਨਿੱਕੂ ਦੇ ਨੇੜੇ ਆ ਗਈ ਅਤੇ ਕੁੱਛੜਲੇ ਨਿਆਣੇ ਨੂੰ ਚੁੱਪ ਕਰਾਉਣ ਲਈ ਉਹਦੇ ਮੂੰਹ ਵਿੱਚ ਛਾਤੀ ਤੁੰਨਦੀ ਹੋਈ ਬੋਲੀ:
"ਜੇ ਕਿਸ਼ੇ ਨੇ ਸ਼ਾਡੀ ਥਾਂ ਵਲ ਦੇਖਿਆ ਤਾਂ ਸੀਰਮੇ ਪੀ ਜਾਊਂਗੀ।"
ਕਾਲੀ ਨੇ ਜਦੋਂ ਦੇਖਿਆ ਕਿ ਗੱਲ ਹੱਦੋਂ ਵਧਦੀ ਜਾ ਰਹੀ ਹੈ ਤਾਂ ਉਹ ਕਹੀ ਸੁੱਟ ਕੇ ਨਿੱਕੂ ਦੇ ਕੋਲ ਆ ਗਿਆ।
"ਚਾਚਾ, ਤੂੰ ਕਿਸ਼ੇ ਦੀ ਸੰਹਿ 'ਤੇ ਕਿਉਂ ਲੜਾਈ ਕਰ ਰਿਹੈਂ? ਆਪਣਾ ਬੁਰਾ-ਭਲਾ ਆਪ ਸੋਚ।"
ਜੀਤੂ ਨੇ ਭੀ ਨਿੱਕੂ ਨੂੰ ਇਹ ਸਲਾਹ ਦਿੱਤੀ ਤਾਂ ਮੰਗੂ ਉਹਨੂੰ ਝਿੜਕਦਾ ਹੋਇਆ ਬੋਲਿਆ:
"ਤੂੰ ਕੌਣ ਆ ਵਿੱਚ ਬੋਲਣ ਵਾਲਾ? ਵੱਡਾ ਪੰਚ ਬਣਿਆ ਫਿਰਦਾਂ। ਮਾਂ ਸ਼ਾਰਾ ਦਿਨ ਦਰ-ਦਰ ਮੰਗਦੀ ਫਿਰਦੀ ਆ 'ਤੇ ਪੁੱਤ ਲੋਕਾਂ ਨੂੰ ਸਿੱਖਿਆ ਦਿੰਦਾ ਫਿਰਦਾ।"
"ਤੂੰ ਕਿੱਥੋਂ ਦਾ ਪੰਚ ਆ? ਸ਼ਾਰਾ ਦਿਨ ਚੌਧਰੀ ਦੀਆਂ ਜੁੱਤੀਆਂ ਚੱਟਦਾਂ 'ਤੇ ਇਥੇ ਆ ਕੇ ਰੋਹਬ ਝਾੜਦਾਂ। ਕੀ ਪਿਛਲੀ ਵਾਰੀ ਭੁੱਲ ਗਿਐਂ ਜੋ ਫਿਰ ਟੱਪਣ ਲੱਗ ਪਿਆਂ।" ਜੀਤੂ ਨੇ ਮੰਗੂ ਦਾ ਮੂੰਹ ਚਿੜਾਉਂਦਿਆਂ ਕਿਹਾ।
ਮੰਗੂ ਗਾਲ੍ਹਾਂ ਕੱਢਦਾ ਲਾਠੀ ਲੈ ਕੇ ਜੀਤੂ ਵਲ ਵਧਿਆ ਪਰ ਕਾਲੀ ਦੋਨਾਂ ਦੇ ਵਿੱਚ ਆ ਗਿਆ ਅਤੇ ਮੰਗੂ ਦੇ ਸ਼ਾਹਮਣੇ ਛਾਤੀ ਤਾਣ ਕੇ ਖੜ੍ਹ ਗਿਆ।
"ਦੇਖ, ਲੜਾਈ ਮੇਰੇ ਅਤੇ ਚਾਚੇ ਨਿੱਕੂ ਵਿਚਕਾਰ ਆ। ਜੇ ਤੁੰ ਦਖਲ ਦਊਂ ਤਾਂ ਬਾਕੀ ਲੋਕ ਵੀ ਇਸ ਤਰ੍ਹਾਂ ਕਰਨਗੇ। ਹਰ ਜਗ੍ਹਾ ਚੌਧਰ ਠੀਕ ਨਹੀਂ।"
"ਚੌਧਰ ਉਹ ਹੀ ਕਰ ਸਕਦਾ, ਜਿਹਨੂੰ ਕਰਨੀ ਆਉਂਦੀ ਹੋਵੇ। ਮੈਂ ਦੇਖੂੰਗਾ ਨਿੱਕੂ ਦੀ ਥਾਂ ਵਿੱਚ ਕੋਈ ਕਿੱਦਾਂ ਨੀਂਹ ਪੁੱਟਦਾ ਆ।"
"ਮੈਂ ਪੁੱਟੂੰਗਾਂ।" ਕਾਲੀ ਨੇ ਕਹੀ ਚੁੱਕ ਲਈ। ਨਿੱਕੂ ਨੇ ਉਹਨੂੰ ਆਪਣੇ ਵਲ ਆਉਂਦੇ ਦੇਖਿਆ ਤਾਂ ਉਹਦਾ ਦਿਲ ਦਹਿਲ ਗਿਆ ਅਤੇ ਉਹ ਮੰਜੀ ਤੋਂ ਉੱਠ ਕੇ ਇਕ ਪਾਸ਼ੇ ਜਾ ਖੜ੍ਹਾ ਹੋਇਆ। ਕਾਲੀ ਨੇ ਮੰਜੀ ਨੂੰ ਘਸੀਟ ਕੇ ਨੀਂਹ ਤੋਂ ਪਰ੍ਹੇ ਕਰ ਦਿੱਤਾ ਅਤੇ ਹੱਥਾਂ ਉੱਤੇ ਥੁੱਕ ਕੇ ਉਹਨਾਂ ਨੂੰ ਮਲਣ ਲੱਗਾ ਤਾਂਕਿ ਕਹੀ ਦੇ ਦਸਤੇ ਉੱਤੇ ਪਕੜ ਮਜ਼ਬੂਤ ਰਹੇ।
ਮੰਗੂ ਨਿੱਕੂ ਵਲ ਦੇਖਦਾ ਹੋਇਆ ਉੱਚੀ ਅਵਾਜ਼ ਵਿੱਚ ਬੋਲਿਆ:
"ਦੇਖ ਕੀ ਰਿਹੈਂ? ਅੱਗੇ ਵਧ ਕੇ ਉਹਨੰੂੰ ਰੋਕ ਦੇ।"
ਨਿੱਕੂ ਆਪਣੀ ਥਾਂ ਉੱਤੇ ਹੀ ਖੜ੍ਹਾ ਰਿਹਾ ਤਾਂ ਮੰਗੂ ਨੇ ਉਹਨੂੰ ਕਾਲੀ ਵਲ ਧੱਕ ਦਿੱਤਾ। ਕਾਲੀ ਨੇ ਉਹਨੂੰ ਬਾਂਹ ਤੋਂ ਫੜ ਕੇ ਪਿੱਛੇ ਕਰ ਦਿੱਤਾ। ਮੰਗੂ ਨੇ ਇਕ ਵਾਰ ਫਿਰ ਕਾਲੀ ਵਲ ਧੱਕਾ ਦਿੱਤਾ ਤਾਂ ਨਿੱਕੂ ਆਪਣੇ-ਆਪ ਨੂੰ ਸੰਭਾਲ ਨਾ ਸਕਿਆ ਅਤੇ ਲੜਖੜਾਂਦਾ ਹੋਇਆ ਪੱਕੀਆਂ ਇੱਟਾਂ ਦੇ ਢੇਰ ਨਾਲ ਜਾ ਟਕਰਾਇਆ। ਉਹਨੇ ਜ਼ੋਰ ਨਾਲ ਚੀਖ ਮਾਰੀ:
"ਹਾਇ ਮੈਂ ਮਰ ਗਿਆ।"
ਨਿੱਕੂ ਨੂੰ  ਜਦੋਂ ਚੁੱਕਿਆ ਗਿਆ ਤਾਂ ਉਹਦੇ ਮੱਥੇ ਵਿੱਚੋਂ ਖੂਨ ਵਗ ਰਿਹਾ ਸੀ। ਉਹਨੂੰ ਜ਼ਖਮੀ ਦੇਖ ਕੇ ਸ਼ਾਰੇ ਸਹਿਮ ਗਏ ਅਤੇ ਹੌਲੀ ਹੌਲੀ ਖਿਸਕਣ ਦੀ ਕੋਸਿੰਸੰ ਕਰਨ ਲੱਗੇ। ਪ੍ਰੀਤੋ ਆਪਣੀ ਛਾਤੀ ਪਿੱਟਦੀ ਵਿਰਲਾਪ ਕਰਨ ਲੱਗੀ। ਮਾਂ ਨੂੰ ਰੋਂਦੀ ਦੇਖ ਬੱਚੇ ਵੀ ਰੋਣ ਲੱਗੇ। ਕਾਲੀ ਨੇ ਕਹੀ ਸੁੱਟ ਦਿੱਤੀ ਅਤੇ ਨਿੱਕੂ ਨੂੰ ਉੱਥੋਂ ਚੁੱਕ ਮੰਜੀ 'ਤੇ ਲੰਮਾ ਪਾ ਦਿੱਤਾ। ਉਹ ਨਿਢਾਲ ਹੋ ਗਿਆ ਸੀ ਅਤੇ  ਉਹਦੇ ਚਿਹਰੇ 'ਤੇ ਪਲਿੱਤਣ ਛਾ ਗਈ ਸੀ। ਮੰਗੂ ਆਪਣੀ ਲਾਠੀ ਪਟਕਾਉਂਦਾ ਹੋਇਆ ਬੋਲਿਆ:
"ਹੁਣ ਇੱਥੋਂ ਦੌੜੀਂ ਨਾ। ਮੈਂ ਤੈਨੂੰ ਹੱਥਕੜੀ ਲਵਾ ਕੇ ਹੀ ਸ਼ਾਹ ਲਊਂਗਾ।" ਇਹ ਕਹਿੰਦਾ ਹੋਇਆ ਉਹ ਉੱਥੋਂ ਦੌੜ ਗਿਆ।
ਕਾਲੀ ਨੇ ਸਰ੍ਹੋਂ ਦੇ ਤੇਲ ਵਿੱਚ ਹਲਦੀ ਰਲਾਈ  ਅਤੇ ਨਿੱਕੂ ਦੇ ਮੱਥੇ ਉੱਤੇ ਲਾ ਕੇ ਉੱਤੇ ਪੱਟੀ  ਬੰਨ ਦਿੱਤੀ। ਉਹਦੇ ਮੂੰਹ ਵਿੱਚ ਪਾਣੀ ਪਾਇਆ। ਉਹ ਆਲੇ-ਦੁਆਲੇ ਮਰਦਾਂ, ਔਰਤਾਂ ਅਤੇ ਬੱਚਿਆਂ ਨੂੰ ਪਿੱਛੇ ਹਟਾਉਂਦਾ ਹੋਇਆ ਨਿੱਕੂ ਨੂੰ ਪੱਖਾ ਝਲਣ ਲੱਗਾ। ਉਹਦੇ ਸਰਾਹਣੇ ਬੈਠੀ ਪ੍ਰੀਤੋ ਕਦੇ ਛਾਤੀ ਪਿੱਟਣ ਲੱਗਦੀ ਅਤੇ ਕਦੇ ਮੱਥਾ। ਜਦੋਂ ਕਿਸ਼ੇ ਨੇ ਕਿਹਾ ਕਿ ਮੰਗੂ ਥਾਣਾ ਸੱਦਣ ਗਿਆ ਤਾਂ ਚਾਚੀ ਦਾ ਦਿਲ ਘਟਣ ਲੱਗਾ ਅਤੇ ਉਹ ਬੇਹੋਸੰ ਹੋ ਗਈ। ਗਿਆਨੋ ਨੇ ਉਹਦੇ ਮੂੰਹ ਵਿੱਚ ਪਾਣੀ ਪਾ ਅਤੇ ਨੱਕ ਬੰਦ ਕਰ ਗਸੰੀ ਤੋੜ ਦਿੱਤੀ। 
ਚਾਚੀ ਨੇ ਅੱਖਾਂ ਖੋਲ੍ਹੀਆਂ ਅਤੇ ਦਹਾੜ ਮਾਰਦੀ ਹੋਈ ਬੋਲੀ:
"ਹਾਇ, ਮੇਰੇ ਕਾਲੀ ਨੂੰ ਹੁਣ ਥਾਣਾ ਫੜ ਕੇ ਲੈ ਜਾਊ।"
ਉਹ ਫਿਰ ਬੇਹੋਸੰ ਹੋ ਗਈ। ਉਹਦਾ ਰੰਗ ਹਲਦੀ  ਵਾਂਗ ਪੀਲਾ ਹੋ ਗਿਆ ਅਤੇ ਬੁੱਲ੍ਹ  ਇਸ ਤਰ੍ਹਾਂ ਬੰਦ ਹੋ ਗਏ ਜਿਵੇਂ ਉਹਨਾਂ ਨੂੰ ਆਪਸ ਵਿੱਚ ਸੀ ਦਿੱਤਾ ਹੋਵੇ। ਨਿੱਕੂ ਦੀਆਂ ਕਰਾਹਾਂ, ਪ੍ਰੀਤੋ ਦਾ ਵਿਰਲਾਪ, ਚਾਚੀ ਦੀ ਬੇਹੋਸੰੀ ਅਤੇ ਕਾਲੀ ਦੀ ਘਬਰਾਹਟ ਦੇਖ ਕੇ ਗਿਆਨੋ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਉਹਦੇ ਮੂੰਹੋਂ ਮੰਗੂ ਲਈ ਬਦ-ਦੁਆ ਨਿਕਲੀ। ਕਾਲੀ ਕਦੇ ਚਾਚੀ ਨੂੰ ਹੌਂਸਲਾ ਦਿੰਦਾ ਅਤੇ ਕਦੇ ਨਿੱਕੂ ਦਾ ਹਾਲ ਪੁੱਛਦਾ।
ਮੰਗੂ ਚੌਧਰੀ ਹਰਨਾਮ ਸਿੰਘ ਦੀ ਹਵੇਲੀ ਜਾਂਦਾ ਹੋਇਆ ਛੱਜੂ ਸ਼ਾਹ ਨੂੰ ਵੀ ਖਬਰ ਦਿੰਦਾ ਗਿਆ। ਉਹਨੇ ਰਾਹ ਵਿੱਚ ਮਿਲਦੇ ਹਰ ਵਿਅਕਤੀ ਨੂੰ ਦੱਸਿਆ ਕਿ ਕਾਲੀ ਨੇ ਨਿੱਕੂ ਨੂੰ ਮਾਰ ਦਿੱਤਾ; ਉਹਦਾ ਖੂਨ ਕਰ ਦਿੱਤਾ। ਜਿਹਨੇ ਵੀ ਸੁਣਿਆ, ਉਹ ਆਪਣੇ ਸ਼ਾਰੇ ਕੰਮ ਛੱਡ ਕੇ ਚਮਾਰ੍ਹਲੀ ਵਲ ਦੌੜ ਪਿਆ। 
ਥੋੜ੍ਹੀ ਹੀ ਦੇਰ ਵਿੱਚ ਮੰਗੂ ਵਾਪਸ ਆ ਗਿਆ ਅਤੇ ਹਾਜ਼ਰ ਲੋਕਾਂ ਨੂੰ ਲਲਕਾਰਦਾ ਹੋਇਆ ਬੋਲਿਆ:
"ਇਥੋਂ ਕੋਈ ਨਹੀਂ ਜਾਊ। ਪੰਚਾਇਤ ਆਉਣ ਵਾਲੀ ਹੈ।"
ਮੰਗੂ ਵੱਡਿਆਂ ਨੂੰ  ਗਾਲ੍ਹਾਂ ਕੱਢਦਾ ਅਤੇ ਬੱਚਿਆਂ ਨੂੰ ਝਿੜਕਦਾ ਪਿੱਛੇ ਹਟਣ ਲੱਗਾ। ਉਹ ਕਾਲੀ ਦਾ ਨਾਂ ਲਏ ਬਿਨਾਂ ਉਹਨੂੰ ਬਹੁਤ ਉੱਚੀ ਅਵਾਜ਼ ਵਿੱਚ ਧਮਕੀਆ ਦੇ ਰਿਹਾ ਸੀ। ਪਰ ਕਾਲੀ ਉਹਨਾਂ ਨੂੰ ਅਣੁਸਣੀਆਂ ਕਰਕੇ ਨਿੱਕੂ ਨੂੰ ਪੱਖੇ ਨਾਲ ਝੱਲ ਮਾਰਦਾ ਰਿਹਾ। ਮੰਗੂ ਨੇ ਜਦੋਂ ਚੌਧਰੀ ਹਰਨਾਮ ਸਿੰਘ ਅਤੇ ਛੱਜੂ ਸ਼ਾਹ ਨੂੰ ਗਲੀ ਵਿੱਚ ਆਉਂਦੇ ਦੇਖਿਆ ਤਾਂ ਜ਼ੋਰ ਜ਼ੋਰ ਨਾਲ ਬੋਲਣ ਲੱਗਾ:
"ਚੁੱਪ ਹੋ ਜਾਉ, ਚੌਧਰੀ ਜੀ ਆ ਗਏ ਆ।"
ਚੌਧਰੀ ਹਰਨਾਮ ਸਿੰਘ ਅਤੇ ਛੱਜੂ ਸ਼ਾਹ ਦੇ ਪਹੁੰਚਣ 'ਤੇ ਕਾਲੀ ਪੱਖਾ ਛੱਡ ਕੇ ਇਕ ਪਾਸ਼ੇ ਖੜ੍ਹ ਗਿਆ। ਚੌਧਰੀ ਹਰਨਾਮ ਸਿੰਘ ਨੇ ਨਿੱਕੂ ਦੇ ਮੱਥੇ ਉੱਤੇ ਪੱਟੀ ਅਤੇ ਉਸ ਦੇ ਉੱਪਰ ਤੇਲ ਭਰੇ ਖੂਨ ਦੇ ਦਾਗ ਨੂੰ ਦੇਖ ਕਾਲੀ ਵਲ ਇਸ ਤਰ੍ਹਾਂ ਦੇਖਿਆ ਜਿਵੇਂ ਉਹਨੂੰ ਭਸਮ ਕਰ ਦੇਣਾ ਚਾਹੁੰਦਾ ਹੋਵੇ।
"ਜਦੋਂ ਦਾ ਤੂੰ ਪਿੰਡ 'ਚ ਆਇਆਂ, ਚਮਾਰ੍ਹਲੀ 'ਚ ਸੰਰਾਰਤ ਬਹੁਤ ਵਧ ਗਈ ਹੈ। ਪਹਿਲਾਂ ਇਹ ਹੀ ਮੁਹੱਲਾ ਸੀ ਅਤੇ ਇਹ ਹੀ ਲੋਕ ਸਨ। ਪਰ ਇਹਨਾਂ ਵਿੱਚੋਂ ਕੋਈ ਵੀ ਕੰਨ ਵਿੱਚ ਪਿਆ ਨਹੀਂ ਰੜਕਦਾ ਸੀ। ਪਰ ਜਿਸ ਦਿਨ ਤੋਂ ਤੂੰ ਇੱਥੇ ਕਦਮ ਰੱਖਿਆ, ਰੋਜ਼ ਦੰਗਾ ਫਸ਼ਾਦ ਹੋਣ ਲੱਗਾ ਹੈ। ਕਦੇ ਕਿਸ਼ੇ ਨੂੰ ਮਾਰਦਾਂ ਅਤੇ ਕਦੇ ਕਿਸ਼ੇ ਦਾ ਸਿਰ ਪਾੜ ਦਿੰਦਾ।"
ਕਾਲੀ ਨੇ ਚੌਧਰੀ ਵਲ ਭਰਪੂਰ ਅੱਖਾਂ ਨਾਲ ਦੇਖਿਆ ਅਤੇ ਦ੍ਰਿੜ ਅਵਾਜ਼ ਵਿੱਚ ਕਹਿਣ ਲੱਗਾ:
"ਸੰਰਾਰਤ ਪਹਿਲਾਂ ਵੀ ਹੁੰਦੀ ਸੀ ਪਰ ਲੋਕ ਚੁੱਪਚਾਪ ਸਹਿ ਲੈਂਦੇ ਸਨ। ਮੈਂ ਉਸ ਵੇਲੇ ਚੁੱਪ ਨਹੀਂ ਰਹਿ ਸਕਦਾ ਜਦੋਂ ਪਾਣੀ ਸਿਰ ਤੋਂ ਲੰਘਣ ਲੱਗੇ।"
ਕਾਲੀ ਦੇ ਸੰਬਦ ਸੁਣ ਚੌਧਰੀ ਨੂੰ ਬਹੁਤ ਗੁੱਸ਼ਾ ਆਇਆ ਪਰ ਛੱਜੂ ਸ਼ਾਹ ਉਹਦਾ ਹੱਥ ਦੱਬਦਾ ਹੋਇਆ ਬੋਲਿਆ:
"ਕਾਲੀ ਸ਼ਾਹ, ਗੱਲ ਕੀ ਹੋਈ? ਨਿੱਕੂ ਦਾ ਸਿਰ ਕਿੰਝ ਪਾਟ ਗਿਆ?"
ਕਾਲੀ ਜਵਾਬ ਦੇਣ ਲੱਗਾ ਤਾਂ ਮੰਗੂ ਵਿੱਚ ਹੀ ਬੋਲ ਪਿਆ। ਛੱਜੂ ਸ਼ਾਹ ਨੇ ਉਹਨੂੰ ਝਿੜਕ ਦਿੱਤਾ।
"ਚੁੱਪ ਰਹਿ; ਉਹਦੀ ਗੱਲ ਸੁਣਨ ਦੇ। ਬਾਅਦ ਵਿੱਚ ਤੂੰ ਵੀ ਆਪਣੀ ਦੱਸ ਲਈਂ।"
ਕਾਲੀ ਨੇ ਪੂਰੀ ਕਹਾਣੀ ਦੱਸੀ ਤਾਂ ਚੌਧਰੀ ਘਿਰਣਾ ਭਰੀ ਅਵਾਜ਼ ਵਿੱਚ ਬੋਲਿਆ:
"ਇਹਨਾਂ ਕਮੀਨਿਆਂ ਦੇ ਦਿਮਾਗ ਵਿੱਚ ਜ਼ਰੂਰ ਕੋਈ ਕੀੜਾ ਹੋਊ ਜੋ ਉਸ ਜ਼ਮੀਨ ਲਈ ਲੜ ਰਹੇ ਆ ਜੋ ਇਹਨਾਂ ਦੀ ਨਹੀਂ। ਆਦਮੀ ਕਿਸ਼ੇ ਜਾਇਦਾਦ ਲਈ ਝਗੜਾ ਕਰੇ ਤਾਂ ਕੋਈ ਗੱਲ ਹੋਵੇ।"
"ਚੌਧਰੀ ਜੀ, ਕਾਲੀ ਆਪਣੇ ਆਪ ਨੂੰ ਪੂਰੇ ਪਿੰਡ ਦਾ ਮਾਲਿਕ ਸਮਝਦਾ।" ਮੰਗੂ ਨੇ ਅੱਗੇ ਵਧਦੇ ਹੋਏ ਕਿਹਾ। ਕਾਲੀ ਗੁੱਸ਼ੇ ਭਰੀ ਅਵਾਜ਼ ਵਿੱਚ ਬੋਲਿਆ:
"ਮੈਂ ਜ਼ਮੀਨ ਦੇ ਇਸ ਟੋਟੇ ਨੂੰ ਆਪਣੀ ਜਾਇਦਾਦ ਨਹੀਂ ਸਮਝਦਾ। ਮੈਂ ਤਾਂ ਸਿਰਫ ਮਲਬੇ ਦਾ ਮਾਲਕ ਹਾਂ।"
"ਤੂੰ ਪੂਰੇ ਮਲਬੇ ਦਾ ਵੀ ਮਾਲਿਕ ਨਹੀਂ। ਇਹ ਮਿੱਟੀ ਪਿੰਡ ਦੇ ਛੱਪੜ ਦੀ ਹੈ।" ਚੌਧਰੀ ਦਾ ਗੁੱਸ਼ਾ ਵਧਣ ਲੱਗਾ ਤਾਂ ਛੱਜੂ ਸ਼ਾਹ ਨੇ ਫਿਰ ਉਹਦਾ ਹੱਥ ਦੱਬ ਦਿੱਤਾ।
"ਕਾਲੀ, ਜੇ ਨਿੱਕੂ ਲੜਾਈ 'ਤੇ ਉਤਾਰੂ ਸੀ ਤਾਂ ਤੂੰ ਚੌਧਰੀ ਕੋਲ ਜਾਂਦਾ। ਆਪਣੇ ਆਪ ਜ਼ਬਰਦਸਤੀ ਫੈਸਲਾ ਕਰਨ ਦੀ ਕਿਉਂ ਕੋਸਿੰਸੰ ਕੀਤੀ?"
"ਸ਼ਾਹ ਜੀ, ਸਵੇਰੇ ਇਹ ਬਿਲਕੁਲ ਮੰਨ ਗਿਆ ਸੀ। ਜਿਹਨੂੰ ਜੀ ਕਰੇ ਪੁੱਛ ਲਵੋ।।।। ਸੱਚ ਪੁੱਛਦੇ ਆਂ ਤਾਂ ਇਹ ਸ਼ਾਰੀ ਸੰਰਾਰਤ ਮੰਗੂ ਦੀ ਆ। ਇਹਨੇ ਹੀ ਨਿੱਕੂ ਨੂੰ ਚੁੱਕ ਕੇ ਲੜਾਈ ਖੜ੍ਹੀ ਕਰ ਦਿੱਤੀ ਅਤੇ ਫਿਰ ਉਹਨੂੰ ਇੱਟਾਂ ਦੇ ਢੇਰ 'ਤੇ ਧੱਕਾ ਦੇ ਕੇ ਉਹਦਾ ਸਿਰ ਪਾੜ ਦਿੱਤਾ।"
"ਇਹ ਝੂਠ ਆ। ਇਹ ਨਿੱਕੂ ਨੂੰ ਗਰੀਬ ਅਤੇ ਕਮਜ਼ੋਰ ਸਮਝ ਕੇ ਉਹਦਾ ਹੱਕ ਮਾਰ ਰਿਹਾ ਸੀ।"
"ਇਸ ਮੁਹੱਲੇ ਵਿੱਚ ਸ਼ਾਰੇ ਹੀ ਗਰੀਬ ਆ। ਮੇਰੇ ਕਿਹੜੇ ਹਲ ਚਲਦੇ ਆ?" ਕਾਲੀ ਨੇ ਕਿਹਾ।
ਮੰਗੂ ਬਹੁਤ ਉੱਚੀ ਅਵਾਜ਼ ਵਿੱਚ ਜਵਾਬ ਦੇਣ ਲੱਗਾ ਤਾਂ ਛੱਜੂ ਸ਼ਾਹ ਆਪਣੇ ਕੰਨਾਂ ਉੱਤੇ ਦੋਵੇਂ ਹੱਥ ਰੱਖਦਾ ਹੋਇਆ ਬੋਲਿਆ:
"ਮੰਗੂ, ਅਹਿਸਤਾ ਬੋਲ, ਇਥੇ ਸ਼ਾਰੇ ਕੰਨਾਂ ਵਾਲੇ ਖੜ੍ਹੇ ਨੇ।" ਫਿਰ ਉਹ ਚੌਧਰੀ ਨੂੰ ਕਹਿਣ ਲੱਗਾ:
"ਨਿੱਕੂ ਵੀ ਸਿਰ ਫਿਰਿਆ। ਆਪਣਾ ਨਫਾ-ਨੁਕਸ਼ਾਨ ਆਪ ਨਹੀਂ ਸੋਚਦਾ।"
ਨਿੱਕੂ ਮੰਜੀ ਉੱਤੇ ਪਿਆ ਕਰਾਹ ਰਿਹਾ ਸੀ। ਉਹਨੂੰ ਵਿਸੰਵਾਸ ਹੋ ਰਿਹਾ ਸੀ ਕਿ ਕਾਲੀ ਤੋਂ ਉਹਨੂੰ ਫੁੱਟੀ ਕੌਡੀ ਵੀ ਨਹੀਂ ਮਿਲਣੀ। ਉਹ ਮੰਜੇ ਉੱਤੇ ਪਿਆ ਚੌਧਰੀ ਦੇ ਪੈਰਾਂ ਵਲ ਝੁਕਦਾ ਹੋਇਆ ਬੋਲਿਆ:
"ਚੌਧਰੀ ਜੀ ਮੈਂ ਮਰ ਗਿਆ। ਮੇਰਾ ਸਿਰ ਪਾੜ ਦਿੱਤਾ।"
ਪ੍ਰੀਤੋ  ਵਿਰਲਾਪ ਕਰਦੀ ਹੋਈ ਸ਼ਾਰੇ ਬੱਚਿਆਂ ਨੂੰ ਚੌਧਰੀ ਦੇ ਸ਼ਾਹਮਣੇ ਖੜ੍ਹਾ ਕਰਕੇ ਬੋਲੀ:
"ਚੌਧਰੀ ਜੀ, ਜੇ ਤੇਰੇ ਚਮਾਰ ਨੂੰ ਕੁਛ ਹੋ ਗਿਆ ਤਾਂ ਇਹਨਾਂ ਛੋਟੇ ਛੋਟੇ ਨਿਆਣਿਆਂ ਦਾ ਕੀ ਬਣੂ?"
ਚੌਧਰੀ ਹਰਨਾਮ ਸਿੰਘ ਚੁੱਪ ਖੜ੍ਹਾ ਸੀ। ਉਹਦੀ ਸਮਝ ਵਿੱਚ ਨਹੀਂ ਸੀ ਆ ਰਿਹਾ ਕਿ ਕੀ ਕਰੇ। ਉਹਨੂੰ ਸ਼ਾਰੇ ਮਾਮਲੇ ਵਿੱਚ ਕਾਲੀ ਦਾ ਬਹੁਤ ਘੱਟ ਕਸੂਰ ਦਿਖਾਈ ਦਿੰਦਾ ਸੀ। ਉਹ ਉੱਥੋਂ ਚਲੇ ਜਾਣਾ ਚਾਹੁੰਦਾ ਸੀ, ਪਰ ਕੋਈ ਫੈਸਲਾ ਕੀਤੇ ਬਿਨਾਂ ਜਾਣਾ ਅਸੰਭਵ ਸੀ। ਉਹ ਬੇਜ਼ਾਰੀ ਵਿੱਚ ਬੋਲਿਆ:
"ਸ਼ਾਹ, ਇਹਨਾਂ ਕਮੀਨਿਆਂ ਨੂੰ ਕਿੰਝ ਸਮਝਾਈਏ ਕਿ ਲੜਾਈ ਝਗੜੇ ਵਿੱਚ ਕੁਛ ਨਹੀਂ ਰੱਖਿਆ।"
ਛੱਜੂ ਸ਼ਾਹ ਬਾਬੇ ਫੱਤੂ ਨੂੰ ਦੇਖ ਕੇ ਬੋਲਿਆ:
"ਤੂੰ ਮੁਹੱਲੇ ਦਾ ਬਜ਼ੁਰਗ ਆਂ, ਤੂੰ ਇਹਨਾਂ ਨੂੰ ਅਕਲ ਦਿਆ ਕਰ।"
ਬਾਬੇ ਫੱਤੂ ਨੇ ਆਪਣੇ ਹੱਥ ਵਿੱਚੋਂ ਪਤਲੀ ਜਿਹੀ ਲਾਠੀ ਜ਼ਮੀਨ ਉੱਤੇ ਰੱਖ ਦਿੱਤੀ ਅਤੇ ਕੰਨਾਂ ਨੂੰ ਹੱਥ ਲਾਉਂਦਾ ਬੋਲਿਆ:
" ਸ਼ਾਹ ਜੀ, ਨਿੱਕੂ ਨੂੰ ਤਾਂ ਰੱਬ ਵੀ ਨਹੀਂ ਸਮਝਾ ਸਕਦਾ। ਮੈਂ ਇਹਨੂੰ ਸਮਝਾਉਣਾ ਚਾਹਿਆ ਸੀ ਤਾਂ ਇਹ ਹੱਥ ਝਾੜ ਕੇ ਮੇਰੇ ਪਿੱਛੇ ਪੈ ਗਿਆ। ।।। ਬਾਕੀ ਰਿਹਾ ਮੰਗੂ।।। ਉਹ ਮੇਰੇ ਨਾਲ ਏਦਾਂ ਗੱਲ ਕਰਦਾ ਜਿੱਦਾਂ ਮੈਂ ਛੇ ਸ਼ਾਲਾਂ ਦਾ ਛੋਕਰਾ ਹੋਵਾਂ। ਇਸ ਮੁਹੱਲੇ ਵਿੱਚ ਸੰਰਾਫਤ ਨਹੀਂ ਰਹੀ। ।।। ਇਥੇ ਹੁਣ ਲੁੱਚਾ ਲੰਡਾ ਚੌਧਰੀ ਅਤੇ ਗੁੰਡੀ ਰੰਨ ਪ੍ਰਧਾਨ ਆ।।।।"
ਬਾਬੇ ਫੱਤੂ ਨੇ ਅਜੇ ਆਪਣੀ ਗੱਲ ਵੀ ਨਹੀਂ ਸੀ ਮੁਕਾਈ ਕਿ ਗਲੀ ਦੇ ਮੋੜ ਉੱਤੇ ਕਿਸ਼ੇ ਵਲੋਂ ਗਾਹਲਾਂ ਕੱਢਣ ਦੀ ਅਵਾਜ਼ ਸੁਣਾਈ ਦਿੱਤੀ। ਉਸ ਅਵਾਜ਼ ਨੂੰ ਪਹਿਚਾਣ ਕੇ ਛੱਜੂ ਸ਼ਾਹ ਮੁਸਕਰਾਉਂਦਾ ਹੋਇਆ ਬੋਲਿਆ:
"ਘੜੱਮ ਚੌਧਰੀ ਆ ਰਿਹਾ।"
"ਚੱਲ, ਆਪਾਂ ਚੱਲੀਏ, ਮੁਨਸਿਫ ਆ ਗਿਆ।" ਚੌਧਰੀ ਹਰਨਾਮ ਸਿੰਘ ਨੇ ਕਿਹਾ।
ਇਕ ਪਤਲਾ ਲੰਮਾ ਜਿਹਾ ਆਦਮੀ ਹੱਥ ਵਿੱਚ ਲਾਠੀ ਫੜੀ ਉੱਥੇ ਪਹੁੰਚਿਆ ਤਾਂ ਲੋਕਾਂ ਨੇ ਰਾਹ ਛੱਡ ਦਿੱਤਾ। ਉਹਨੇ ਲੱਕ ਦੁਆਲੇ ਗਜ ਭਰ ਦਾ ਸ਼ਾਫਾ ਲਪੇਟਿਆ ਹੋਇਆ ਸੀ ਅਤੇ ਸਿਰ ਉੱਤੇ ਚਿੱਟੀ ਪੱਗ ਬੰਨੀ ਹੋਈ ਸੀ। ਘੜੰਮਚੌਧਰੀ ਦਾ ਅਸਲੀ ਨਾਂ ਨੱਥਾ ਸਿੰਘ ਹੈ। ਕਿਉਂਕਿ ਉਹ ਹਰ ਆਦਮੀ ਦੇ ਕੰਮ ਵਿੱਚ ਦਖਲ ਦੇਣਾ ਆਪਣਾ ਧਰਮ ਸਮਝਦਾ, ਇਸ ਲਈ ਲੋਕ ਉਹਨੂੰ ਆਮ ਤੌਰ ਉੱਤੇ ਘੜੰਮਚੌਧਰੀ ਦੇ ਨਾਂ ਨਾਲ ਸੱਦਦੇ ਹਨ। ਉਹ ਆਪਣੀ ਜ਼ਮੀਨ ਵੇਚ ਕੇ ਖਾ ਚੁੱਕਿਆ ਹੈ। ਉਹਦੀ ਘਰ ਵਾਲੀ ਵਿਆਹ ਤੋਂ ਦੋ ਸ਼ਾਲ ਬਾਅਦ ਬੇਔਲਾਦ ਹੀ ਮਰ ਗਈ ਸੀ। ਨੱਥਾ ਸਿੰਘ ਨੂੰ ਕਾਨੂੰਨ ਅਤੇ ਕਚਹਿਰੀ ਦੋਹਾਂ ਦਾ ਬਹੁਤ ਸੰੌਕ ਹੈ। ਕੰਮ ਹੋਵੇ ਜਾਂ ਨਾ, ਉਹ ਹਰ ਦੂਸਰੇ ਤੀਸਰੇ ਦਿਨ ਕਚਹਿਰੀ ਜ਼ਰੂਰ ਜਾਂਦਾ। ਝੂਠੀਆਂ ਸੱਚੀਆਂ ਗਵਾਹੀਆਂ ਦੇ ਕੇ ਆਪਣਾ ਗੁਜ਼ਾਰਾ ਕਰਦਾ। ਸ਼ਾਰੇ ਲੋਕ ਉਹਦੇ ਕੋਲੋਂ ਡਰਦੇ ਹਨ ਕਿਉਂਕਿ ਉਹ ਮੂੰਹ ਫੱਟ ਹੈ ਅਤੇ ਬੁਰੀ ਤੋਂ ਬੁਰੀ ਗੱਲ ਕਹਿਣੋਂ ਵੀ ਨਹੀਂ ਝਿਜਕਦਾ। ਉਹ ਬੁੱਢਿਆਂ ਵਿੱਚ ਵੀ ਬੈਠਦਾ ਅਤੇ ਜਵਾਨਾਂ ਵਿੱਚ ਵੀ; ਚੌਧਰੀਆਂ ਵਿੱਚ ਵੀ ਅਤੇ ਕਮੀਨਾਂ ਵਿੱਚ ਵੀ। ਇਸ ਲਈ ਪਿੰਡ ਦੀ ਸਭ ਤੋਂ ਜ਼ਿਆਦਾ ਖਬਰ ਉਹਨੂੰ ਹੀ ਰਹਿੰਦੀ ਹੈ।
ਘੜੱਮ ਚੌਧਰੀ ਨੂੰ ਦੇਖਦੇ ਹੀ ਪ੍ਰੀਤੋ ਦੁਹੱਥੜ ਮਾਰ ਕੇ ਰੋ ਪਈ। 
"ਚੌਧਰੀ ਤੇਰੇ ਚਮਾਰ ਨੂੰ ਕਾਲੀ ਨੇ ਮਾਰ ਦਿੱਤਾ।"
"ਕਿਹੜਾ ਕਾਲੀ?"ਘੜੰਮਚੌਧਰੀ ਨੇ ਚਾਰੇ ਪਾਸ਼ੇ ਦੇਖਦਿਆਂ ਕਿਹਾ।
"ਮਾਖੇ ਦਾ ਮੁੰਡਾ।"
ਘੜੰਮ ਚੌਧਰੀ ਦੇ ਜ਼ਿਹਨ ਵਿੱਚ ਇਕ ਤਸਵੀਰ ਉਭਰੀ ਅਤੇ ਉਸ ਦੀ ਥਾਂ ਇਕ ਹੋਰ ਤਸਵੀਰ ਨੇ ਲੈ ਲਈ। ਉਹ ਕਾਲੀ ਨੂੰ ਪਹਿਚਾਣਦਾ ਹੋਇਆ ਬੋਲਿਆ:
"ਕਿਉਂ? ਤੂੰ ਇਹਦਾ ਸਿਰ ਪਾੜਿਆ?" ।।। ਉਹਨੇ ਨਿੱਕੂ ਵਲ ਇਸ਼ਾਰਾ ਕਰਦਿਆਂ ਕਿਹਾ।
"ਪਤਾ, ਇਹਦੇ ਵਿੱਚ ਦਫਾ 302 ਲੱਗਦੀ ਹੈ। ਬਹੁਤ ਵੱਡਾ ਜੁਰਮ ਹੈ। ਸੱਤ ਸ਼ਾਲ ਦੀ ਕੈਦ ਹੋ ਸਕਦੀ ਹੈ।"
ਇਹ ਸੁਣ ਕੇ ਉੱਥੇ ਖੜ੍ਹੇ ਸ਼ਾਰੇ ਲੋਕਾਂ ਦੇ ਦਿਲ ਦਹਿਲ ਗਏ। ਘੜੰਮ ਚੌਧਰੀ ਦੀ ਕਾਨੂੰਨੀ ਸੂਝਬੂਝ ਤੋਂ ਕਿਸ਼ੇ ਨੂੰ ਇਨਕਾਰ ਨਹੀਂ ਸੀ। ਉਹ ਵੱਡੇ ਵੱਡੇ ਵਕੀਲਾਂ ਦੇ ਕੰਨ ਕੁਤਰਦਾ ਸੀ। ਉਹ ਫੇਰ ਬੋਲਿਆ:
"ਕੈਦ ਵੀ ਬਾ-ਮੁਸੰੱਕਤ।।। ਜੇਲ੍ਹ ਵਿੱਚ ਲੋਹੇ ਦੀ ਚੱਕੀ ਪੀਹਣੀ ਪਊ।"
ਗਿਆਨੋ ਨੇ ਇਹ ਸੁਣਿਆ ਤਾਂ ਉਸ ਦਾ ਸ਼ਾਹ ਜਿੱਥੇ ਸੀ ਉੱਥੇ ਹੀ ਰੁਕ ਗਿਆ। ਉਹ ਉੱਚੀ ਅਵਾਜ਼ ਵਿੱਚ ਬੋਲੀ:
"ਨਿੱਕੂ ਦਾ ਸਿਰ ਕਾਲੀ ਨੇ ਨਹੀਂ, ਮੰਗੂ ਨੇ ਪਾੜਿਆ।" ਇਸ ਅਵਾਜ਼ ਨੂੰ ਪਹਿਚਾਨਣ ਲਈ ਕਈ ਨਜ਼ਰਾਂ ਔਰਤਾਂ ਦੀ ਭੀੜ ਵਲ ਉੱਠ ਗਈਆਂ।
ਘੜੰਮ ਚੌਧਰੀ ਬੋਲਿਆ:
"ਇਹ ਬਿਆਨ ਤਾਂ ਮੌਕੇ ਦੇ ਗਵਾਹ ਦਾ ਲੱਗਦਾ।" ਫਿਰ ਉਹ ਮੰਗੂ ਵਲ ਦੇਖਦਾ ਹੋਇਆ ਬੋਲਿਆ:
"ਤੂੰ ਇਹਦਾ ਸਿਰ ਕਿਉਂ ਪਾੜਿਆ?"
"ਮੈਂ ਨਹੀਂ ਪਾੜਿਆ। ਇਹਦਾ ਸਿਰ ਪਾੜਨ ਵਾਲਾ ਉਧਰ ਤਹਿਸੀਲਦਾਰ ਵਾਂਗ ਛਾਤੀ ਚੌੜੀ ਕਰਕੇ ਖੜਾ।" ਮੰਗੂ ਨੇ ਕਾਲੀ ਵਲ ਇਸ਼ਾਰਾ ਕਰਦਿਆਂ ਕਿਹਾ।
ਛੱਜੂ ਸ਼ਾਹ ਘੜੰਮ ਚੌਧਰੀ ਨੂੰ ਸ਼ਾਰੀ ਗੱਲ ਦੱਸਣ ਲਈ ਬੋਲਿਆ:
"ਚੌਧਰੀ ਨੱਥਾਂ ਸਿੰਹਾਂ, ਗੱਲ ਇਸ ਤਰ੍ਹਾਂ ਹੋਈ ਕਿ ।।।।।"
"ਚੁੱਪ ਰਹਿ ।।। ਵੱਡਾ ਸਫੈਦਪੋਸੰ ਬਣਿਆ ਫਿਰਦਾਂ।" ਘੜੰਮ ਚੌਧਰੀ ਨੇ ਛੱਜੂ ਸ਼ਾਹ ਨੂੰ ਝਿੜਕ ਦਿੱਤਾ।
"ਪਹਿਲਾਂ ਮੈਨੂੰ ਦੋਹਾਂ ਧਿਰਾਂ ਦੇ ਬਿਆਣ ਸੁਣਨ ਦੇ।"
ਛੱਜੂ ਸ਼ਾਹ ਆਪਣੀ ਝੇਂਪ ਹਟਾਉਣ ਲਈ ਬੋਲਿਆ:
"ਚੌਧਰੀ ਨੱਥਾ ਸਿੰਹਾਂ ਮੈਂ ਇਹਨਾਂ ਨੂੰ ਕਹਿ ਰਿਹਾ ਸੀ ਕਿ ਸੁਲਹ-ਸਫਾਈ ਤੋਂ ਕੰਮ ਲਵੋ।"
"ਗਲਤ ਗੱਲ਼ ਸੁਲਹ-ਸਫਾਈ ਤੋਂ ਨਹੀਂ, ਕਾਨੂੰਨ ਤੋਂ ਕੰਮ ਲੈਣਾ ਚਾਹੀਦਾ।" ਉਹ ਛੱਜੂ ਸ਼ਾਹ ਵਲ ਘੂਰ ਕੇ ਦੇਖਦਾ ਹੋਇਆ ਬੋਲਿਆ। ਛੱਜੂ ਸ਼ਾਹ ਨੇ ਚੌਧਰੀ ਹਰਨਾਮ ਸਿੰਘ ਦਾ ਹੱਥ ਫੜਦਿਆਂ ਕਿਹਾ:
"ਚੌਧਰੀ ਜੀ, ਚਲੋ ਚੱਲੀਏ। ਚੌਧਰੀ ਨੱਥਾ ਸਿੰਘ ਆ ਗਿਆ। ਉਹ ਇਹਨਾਂ ਦਾ ਫੈਸਲਾ ਕਰ ਦਊ।"
ਉਹ ਉੱਥੋਂ ਚਲੇ ਗਏ ਤਾਂ ਘੜੰਮ ਚੌਧਰੀ  ਨੇ ਜ਼ਮੀਨ ਉੱਤੇ ਜ਼ੋਰ ਨਾਲ ਥੁੱਕਿਆ ਅਤੇ ਨਿੱਕੂ ਨੂੰ ਪੁੱਛਣ ਲੱਗਾ:
"ਤੂੰ ਇਹਨੂੰ ਨੀਂਹ ਪੁੱਟਣ ਤੋਂ ਕਿਉਂ ਰੋਕ ਰਿਹਾ ਸੀ?"
"ਚੌਧਰੀ ਇਹ ਮੇਰੀ ਜ਼ਮੀਨ ਦੱਬ ਰਿਹਾ ਸੀ।" ਨਿੱਕੂ ਨੇ ਰੁਆਂਸੀ ਅਵਾਜ਼ ਵਿੱਚ ਕਿਹਾ।
"ਜ਼ਮੀਨ ਦੱਬ ਰਿਹਾ ਸੀ ਤਾਂ ਪਟਵਾਰੀ ਕੋਲ ਜਾਂਦਾ। ਉਹ ਨਾਪ ਕੇ ਤੇਰੀ ਜ਼ਮੀਨ ਕੱਢ ਦਿੰਦਾ। ਸਿਰ 'ਤੇ ਮੜਾਸ਼ਾ ਮਾਰ ਲੜਨ ਕਿਉਂ ਆ ਗਿਆ।।।। ਸਦਾਵਾਂ ਪਟਵਾਰੀ ਨੂੰ?"
"ਮੇਰੇ ਕੋਲ ਪਟਵਾਰੀ ਨੂੰ ਦੇਣ ਲਈ ਫੀਸ ਦੇ ਪੈਸ਼ੇ ਨਹੀਂ ਸਨ।" ਨਿੱਕੂ ਨੇ ਸ਼ਾਰਾ ਖੇਡ ਵਿਗੜਦਾ ਦੇਖ ਕੇ ਰੌਲਾ ਪਾਉਣਾ ਸੁੰਰੂ ਕਰ ਦਿੱਤਾ। 
"ਫੀਸ ਮੈਂ ਦੇ ਦਊਂ। ਇਕ ਵਾਰ ਫੈਸਲਾ ਤਾਂ ਹੋ ਜਾਊ।" ਕਾਲੀ ਨੇ ਘੜੰਮ ਚੌਧਰੀ ਵਲ ਦੇਖਦਿਆਂ ਕਿਹਾ।
"ਉਹ ਦੋ ਰੁਪਈਏ ਲਊ?" ਉਹਨੇ ਕਾਲੀ ਵਲ ਧਿਆਨ ਨਾਲ ਦੇਖਦਿਆਂ ਕਿਹਾ ਜਿਵੇਂ ਉਸ ਦੀ ਹੈਸੀਅਤ ਦਾ ਅੰਦਾਜ਼ਾ ਲਾ ਰਿਹਾ ਹੋਵੇ। ਕੁਝ ਪਲ ਚੁੱਪ ਰਹਿਣ ਤੋਂ ਬਾਅਦ ਉਹ ਫਿਰ ਬੋਲਿਆ:
"ਉਦਾਂ ਤਾਂ ਇਸ ਕੰਮ ਦੀ ਕੋਈ ਫੀਸ ਨਹੀਂ। ਪਰ ਜੇ ਪੈਸ਼ੇ ਨਾ ਦੇਈਏ ਤਾਂ ਕਦੇ ਪਟਵਾਰੀ ਨੂੰ ਜ਼ਰੀਬ ਨਹੀਂ ਲੱਭਦੀ ਅਤੇ ਕਦੇ ਪਿੰਡ ਦਾ  ਨਕਸ਼ਾ ਗਵਾਚ ਜਾਂਦਾ।"
ਕਾਲੀ ਨੇ ਹਾਂ ਵਿੱਚ ਸਿਰ ਹਿਲਾਇਆ ਤਾਂ ਘੜੰਮ ਚੌਧਰੀ ਨੇ  ਜੀਤੂ ਨੂੰ ਕੋਲ ਸੱਦ ਕੇ ਰੋਅਬ ਨਾਲ ਕਿਹਾ:
"ਦੌੜ ਕੇ ਪਟਵਾਰੀ ਨੂੰ ਸੱਦ ਲਿਆ। ਮੇਰਾ ਨਾਂ ਲਈਂ। ਹਾਂ ਉਹਨੂੰ ਕਹੀਂ ਕਿ ਨਾਲ ਜ਼ਰੀਬ ਅਤੇ ਪਿੰਡ ਦਾ ਨਕਸ਼ਾ ਲੈਂਦਾ ਆਵੇ।"
ਸ਼ਾਰੇ ਲੋਕਾਂ ਨੂੰ ਪਤਾ ਸੀ ਕਿ ਪਟਵਾਰੀ ਇਸ ਕੰਮ ਦਾ ਇਕ ਰੁਪਈਆ ਲੈਂਦਾ। ਪਰ ਘੜੰਮ ਚੌਧਰੀ ਨੇ ਦੋ ਰੁਪਈਏ ਕਹਿ ਕੇ ਆਪਣਾ ਹਿੱਸ਼ਾ ਵੀ ਪੱਕਾ ਕਰ ਲਿਆ ਸੀ। ਜੀਤੂ ਦੇ ਜਾਣ ਬਾਅਦ ਉਹਨੇ ਕਾਲੀ ਨੂੰ ਕਾਨੂੰਨ ਸਮਝਾਇਆ। ਫਿਰ ਉਹ ਕਦੇ ਨਿੱਕੂ ਨੂੰ ਗਾਹਲਾਂ ਕੱਢਣ ਲੱਗ ਪੈਂਦਾ ਅਤੇ ਕਦੇ ਕਿਸ਼ੇ ਨਾਲ ਮਜ਼ਾਕ ਕਰਨ ਲੱਗਦਾ। ਉਹਦੀਆਂ ਗੱਲਾਂ ਉੱਤੇ ਲੋਕ ਹੱਸ ਰਹੇ ਸਨ ਅਤੇ ਉੱਥੇ ਛਾਇਆ ਹੋਇਆ ਤਨਾਉ ਤੇਜ਼ੀ ਨਾਲ ਘੱਟਦਾ ਜਾ ਰਿਹਾ ਸੀ। 
ਜੀਤੂ ਨੂੰ ਇਕੱਲਿਆਂ ਆਉਂਦੇ ਦੇਖ ਘੜੰਮ ਚੌਧਰੀ ਨੇ ਪੁੱਛਿਆ:
"ਪਟਵਾਰੀ ਕਿੱਥੇ ਹੈ?"
"ਚੌਧਰੀ ਜੀ, ਉਹ ਮਿਲਿਆ ਨਹੀਂ। ਪਟਵਾਰੀ ਦੀ ਚੌਂਕੀ ਉੱਤੇ ਜਿੰਦਾ ਲੱਗਾ ਹੋਇਆ ਸੀ।"
"ਲੀਲੋ ਰੰਡੀ ਦੇ ਚੁਬਾਰੇ ਵਿੱਚ ਬੈਠਾ ਹੋਊ।" ਫਿਰ ਉਹ ਪਟਵਾਰੀ ਨੂੰ ਗਾਲ੍ਹਾਂ ਕੱਢਦਾ ਬੋਲਿਆ:
"ਸ਼ਾਲੇ ਦੀ ਲੀਲੋ ਦੀ ਗਰਦਾਵਰੀ ਖਤਮ ਨਹੀਂ ਹੁੰਦੀ। ਬੁਰੇ ਕੰਮਾਂ ਤੋਂ ਹਟਦਾ ਨਹੀਂ ਅਤੇ ਫਿਰ ਤਾਕਤ ਲਈ ਕੁਸੰਤੇ ਖਾਂਦਾ ਫਿਰੂ।"
ਔਰਤਾਂ ਨੇ ਸੰਰਮ ਦੀਆਂ ਮਾਰੀਆਂ ਨੇ ਮੂੰਹ ਫੇਰ ਲਏ ਅਤੇ ਮਰਦ ਹੱਸਣ ਲੱਗੇ ਤਾਂ ਘੜੰਮ ਚੌਧਰੀ ਵੀ ਮੁਸਕਰਾAਣ ਲੱਗਾ।
"ਆਦਮੀ ਹੁਸਿੰਆਰ ਹੈ। ਇਸ ਸਫਾਈ ਨਾਲ ਗਰਦਾਵਰੀ ਕਰਦਾ ਕਿ ਕਿਸ਼ੇ ਨੂੰ ਕੰਨੋ-ਕੰਨੀ ਖਬਰ ਨਹੀਂ ਹੁੰਦੀ। ਪਰ ਮੇਰੇ ਕੋਲੋਂ ਕੋਈ ਗੱਲ ਲੁਕੀ ਨਹੀਂ ਰਹਿੰਦੀ। ਮੈਂ ਤਾਂ ਉਡਦੀ ਚਿੜੀ ਦੇ ਪਰ ਗਿਣ ਲੈਂਦਾ।"
ਘੜੰਮ ਚੌਧਰੀ ਲੋਕਾਂ ਦਾ ਮਨ ਪਰਚਾਉਣ ਵਿੱਚ ਰੁਝਿਆ ਹੋਇਆ ਸੀ ਕਿ ਜੀਤੂ ਜ਼ਰੀਬ ਲੈ ਕੇ ਆ ਗਿਆ ਅਤੇ ਉਹਨੂੰ ਜ਼ਮੀਨ ਉੱਤੇ ਸੁੱਟਦਾ ਬੋਲਿਆ:
"ਪਟਵਾਰੀ ਜੀ ਆ ਰਹੇ ਨੇ।"
ਜੀਤੂ ਅਜੇ ਇਹ ਦੱਸ ਹੀ ਰਿਹਾ ਸੀ ਕਿ ਨੱਕ ਨੂੰ ਦੱਬਦਾ, ਧੋਤੀ ਨੂੰ ਸੰਭਾਲਦਾ ਪਟਵਾਰੀ ਉੱਥੇ ਪਹੁੰਚ ਗਿਆ। ਘੜੰਮ ਚੌਧਰੀ ਉਹਨੂੰ ਦੇਖਦੇ ਸ਼ਾਰ ਉੱਚੀ ਅਵਾਜ਼ ਵਿੱਚ ਬੋਲਿਆ:
"ਇਥੇ ਲੋਕ ਇਕ ਦੂਸਰੇ ਦੇ ਸਿਰ ਪਾੜ ਰਹੇ ਨੇ ਅਤੇ ਤੂੰ ਚੁਬਾਰੇ 'ਚ ਬੈਠਾ ਲੱਤਾਂ ਉੱਤੇ ਮਾਲਸੰ ਕਰਵਾ ਰਿਹਾਂ।।।।। ਪਿੰਡ ਦੇ ਨਕਸ਼ੇ ਵਿੱਚ ਚਮਾਰ੍ਹਲੀ ਦੇ ਮਾਖੇ ਦੇ ਪੁੱਤ ਕਾਲੀ ਦੇ ਮਕਾਨ ਦਾ ਨਕਸ਼ਾ ਦੇਖ ਕੇ ਜ਼ਰਾ ਰਕਬਾ ਕੱਢਦੇ।"
ਪਟਵਾਰੀ ਨੇ ਨਕਸ਼ੇ ਵਿੱਚ ਕਾਲੀ ਦੇ ਮਕਾਨ ਦਾ ਨਿਸ਼ਾਨ ਅਤੇ ਰਕਬਾ ਦੇਖਿਆ ਅਤੇ ਜ਼ਰੀਬ ਨਾਲ ਨੱਪ ਕੇ ਬੋਲਿਆ:
"ਕਾਲੀ ਦੀ ਜ਼ਮੀਨ ਨਿੱਕੂ ਵਲ ਹੋਰ ਅੱਧਾ ਹੱਥ ਨਿਕਲਦੀ ਹੈ।"
ਇਹ ਸੁਣ ਕੇ ਘੜੰਮ ਚੌਧਰੀ ਭੜਕ ਪਿਆ ਅਤੇ ਨਿੱਕੂ ਨੂੰ ਮੋਟੀ ਜਿਹੀ ਗਾਲ੍ਹ ਕੱਢ ਕੇ ਬੋਲਿਆ:
"ਦੇਖਿਆ, ਤੇਰੇ ਪਿਉ ਦੇ ਵਲ ਅੱਧਾ ਹੱਥ ਜ਼ਮੀਨ ਨਿਕਲਦੀ ਆ। ਜੇ ਉਹ ਕੱਚਹਿਰੀ ਵਿੱਚ ਮੁਕੱਦਮਾ ਦਾਇਰ ਕਰ ਦੇਵੇ ਤਾਂ ਤੂੰ ਅੰਦਰ ਹੋ ਜਾਊਂ।।।। ਵੱਡਾ ਸੂਰਮਾ ਬਣਿਆ ਫਿਰਦਾਂ। ਸਿਰ ਉੱਤੇ ਮੜਾਸ਼ਾ ਬੰਨ ਕੇ ਲੜਾਈ ਕਰਨ ਨਿਕਲਦਾ।" ਫਿਰ ਉਹਨੇ ਕਾਲੀ ਨੂੰ ਕਿਹਾ:
"ਇਹ ਦੀ ਕੰਧ ਅੱਧਾ ਹੱਥ ਚੌੜਾਈ ਤੱਕ ਢਾਹ ਦੇ। ਜੇ ਇਹ ਲੜੇ ਤਾਂ ਮਾਰ-ਮਾਰ ਕੇ ਇਹਦੀਆਂ ਹੱਡੀਆਂ ਤੋੜ ਦਈਂ।"
ਕਾਲੀ ਨੇ ਦੋ ਰੁਪਈਏ ਕੱਢੇ ਤਾਂ ਘੜੰਮ ਚੌਧਰੀ ਨੇ ਅੱਗੇ ਵਧ ਕੇ ਫੜ ਲਏ ਅਤੇ ਉਹਨੂੰ ਨਿੱਕੂ ਦੀ ਕੰਧ ਢਾਹ ਦੇਣ ਦੀ ਤਗੀਦ ਕਰਦਾ ਪਟਵਾਰੀ ਨਾਲ ਚਲਾ ਗਿਆ। ਮੰਗੂ ਪਹਿਲਾਂ ਹੀ ਖਿਸਕ ਗਿਆ ਸੀ। ਨਿੱਕੂ ਵੀ ਕਰਾਹੁੰਦਾ ਹੋਇਆ ਚਲਾ ਗਿਆ। ਪ੍ਰੀਤੋ ਬੱਚਿਆਂ ਨੂੰ ਘੜੀਸਦੀ ਹੋਈ ਉਹਦੇ ਮਗਰ ਮਗਰ ਤੁਰ ਪਈ। ਹੌਲੀ ਹੌਲੀ ਬਾਕੀ ਲੋਕ ਵੀ ਖਿਸਕਣ ਲੱਗੇ। ਸੂਰਜ ਛਿਪਣ ਤੱਕ ਉੱਥੇ ਸਿਰਫ ਕਾਲੀ ਅਤੇ ਚਾਚੀ ਰਹਿ ਗਏ। ਉਹ ਉਦਾਸ ਜਿਹਾ ਚਾਚੀ ਦੇ ਕੋਲ ਜਾ ਬੈਠਿਆ। ਚਾਚੀ ਦਾ ਉਖੜਿਆ ਸ਼ਾਹ ਦੇਖ ਕੇ ਉਹਦੀ ਉਦਾਸੀ ਹੋਰ ਵੀ ਸੰਘਣੀ ਹੋਣ ਲੱਗੀ ਤਾਂ ਉਹ ਨੀਂਹ ਪੁੱਟਣ ਲੱਗਾ। ਜਦੋਂ ਉਹਦਾ ਇਸ ਕੰਮ ਵਿੱਚ ਵੀ ਦਿਲ ਨਾ ਲੱਗਿਆ ਤਾਂ ਉਹ ਚਾਚੀ ਤੋਂ ਪਰ੍ਹੇ ਹਟ ਜ਼ਮੀਨ ਉੱਤੇ ਹੀ ਬੈਠ ਗਿਆ। ਉਹਨੂੰ ਵਾਰ ਵਾਰ ਖਿਆਲ ਆ ਰਿਹਾ ਸੀ ਕਿ ਉਹ ਕਿਹੜੇ ਅਰਮਾਨਾਂ ਨਾਲ ਪਿੰਡ ਆਇਆ ਸੀ। ਉਹਦਾ ਜੀਅ ਕੀਤਾ ਕਿ ਉਹ ਵਾਪਸ ਚਲਾ ਜਾਵੇ।।। ਪਿੰਡ ਤੋਂ ਏਨੀ ਦੂਰ ਕਿ ਵਾਪਸ ਆਉਣ ਦਾ ਖਿਆਲ ਬਸ ਤੜਫ ਬਣ ਕੇ ਰਹਿ ਜਾਏ।