ਪੁਸਤਕ 'ਜਾਗਦੇ ਰਹੋ ਦਾ ਹੋਕਾ' ਲੋਕ ਅਰਪਣ (ਖ਼ਬਰਸਾਰ)


ਭੀਖੀ -- ਸਥਾਨਕ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਵਿਖੇ ਪ੍ਰਵਾਸੀ ਨਾਵਲਕਾਰ ਤੇ ਕਹਾਣੀਕਾਰ ਹਰਮਹਿੰਦਰ ਚਹਿਲ ਨੇ ਅਮਰੀਕਾ ਵਿੱਚ ਰਹਿੰਦੇ ਲੇਖਕ ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ ਦੀ ਲੇਖ ਸੰਗ੍ਰਹਿ ਦੀ ਪੁਸਤਕ 'ਜਾਗਦੇ ਰਹੋ ਦਾ ਹੋਕਾ' ਜੋ ਸਾਹਿਬਦੀਪ ਪਬਲੀਕੇਸ਼ਨ ਭੀਖੀ ਵੱਲੋਂ ਛਾਪੀ ਗਈ ਦੀ ਘੁੰਡ ਚੁਕਾਈ ਕੀਤੀ ।ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜੀ ਕੁਰਾਹੇ ਪੈ ਕੇ ਨਸ਼ਿਆਂ ਵੱਲ ਨੂੰ ਤੁਰ ਪਈ ਹੈ ਇਹ ਇੱਕ ਗੰਭੀਰ ਮੁੱਦਾ ਬਣ ਗਿਆ ਹੈ।ਨੌਜਵਾਨਾਂ ਦਾ ਸਾਹਿਤ ਪੜ੍ਹਨ ਦਾ ਰੁਜ਼ਾਨ ਦਿਨ ਪ੍ਰਤੀ ਦਿਨ ਘੱਟਦਾ ਜਾ ਰਿਹਾ ਹੈ।ਉਨ੍ਹਾਂ ਭੀਖੀ ਦੀ ਲਾਇਬਰੇਰੀ ਸੀ ਸੰਲਾਘਾ ਕਰਦਿਆਂ ਕਿਹਾ ਸਾਨੂੰ ਸਭ ਨੂੰ ਅਜਿਹੇ ਉਪਰਾਲੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਰਨੇ ਚਾਹੀਦੇ ਹਨ।ਜਿੱਥੇ ਨੌਜਵਾਨ,ਬੱਚੇ ਚੰਗਾ ਤੇ ਨਰੋਆ ਸਾਹਿਤ ਪੜ੍ਹ ਸਕਣ।ਜਿੱਥੇ ਅੱਜ ਲੱਚਰਤਾ ਵਾਲੀ ਗਾਇਕੀ ਦੀ ਭਰਮਾਰ ਹੈ,ਉੱਥੇ ਚੰਗੀਆਂ ਕਿਤਾਬਾਂ ਨਾਲ ਜੁੜਕੇ ਅਸੀਂ ਆਪਣੇ ਸੱਭਿਆਚਾਰ ਦੀ ਸੰਭਾਲ ਕਰ ਸਕਦੇ ਹਾਂ।ਪੰਜਾਬੀ ਮਾਂ ਬੋਲੀ ਨੂੰ ਹੋਰ ਉੱਚਾ ਚੁੱਕਣ ਦੇ ਹਮੇਸਾ ਉਪਰਾਲੇ ਕਰਨੇ ਚਾਹੀਦੇ ਹਨ।ਉਨ੍ਹਾਂ ਨੇ ਸਰਕਾਰਾਂ ਨੂੰ ਕਿਹਾ ਕਿ ਉਹ ਇਨ੍ਹਾਂ ਜਨਤਕ ਲਾਇਬਰੇਰੀਆਂ ਨੂੰ ਸਮੇਂ-ਸਮੇਂ ਤੇ ਵਿਸ਼ੇਸ਼ ਫ਼ੰਡ ਜਾਰੀ ਕਰਿਆ ਕਰਨ।ਉਨ੍ਹਾਂ ਨੇ ਸਹੀਦ ਭਗਤ ਸਿੰਘ  ਯਾਦਗਾਰੀ ਲਾਇਬਰੇਰੀ ਨੂੰ ਵਿੱਤੀ ਸਹਾਇਤਾ ਵੀ ਦਿੱਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕਹਾਣੀਕਾਰ ਬਲਦੇਵ ਮਿਸਤਰੀ,ਮਾ.ਐੱਸ ਅਮਰੀਕ,ਦੀਪ ਦਾਤੇਵਾਸ,ਰਾਮ ਅਕਲੀਆ,ਲਖਵਿੰਦਰ ਵਾਲੀਆ,ਪਵਿੱਤਰ ਔਲਖ,ਦਿਲਖੁਸ਼,ਰਾਜਿੰਦਰ ਜਾਫਰੀ ਤੇ ਕਰਨ ਭੀਖੀ ਨੇ ਵੀ ਸੰਬੋਧਨ ਕੀਤਾ।

ਭੁਪਿੰਦਰ ਫ਼ੌਜੀ