'ਰਿਸ਼ਤੇ ਹੀ ਰਿਸ਼ਤੇ' (ਵਿਅੰਗ )

ਸਾਧੂ ਰਾਮ ਲੰਗਿਆਣਾ (ਡਾ.)   

Email: dr.srlangiana@gmail.com
Address: ਪਿੰਡ ਲੰਗੇਆਣਾ
ਮੋਗਾ India
ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


amitriptyline 10mg

buy amitriptyline
ਹੈਲੋ! "ਭਾਈ… ਮੈਂ ਲੰਗੇਆਣੇ ਪਿੰਡ ਵਾਲੀ 'ਤਾਈ ਨਿਹਾਲੀ' ਬੋਲਦੀ ਐਂ…'
'ਰਿਸ਼ਤੇ ਹੀ ਰਿਸ਼ਤੇ' ਆਈਲਿਟਸ ੬ ਬੈਂਡ ਲੜਕੀ ਵਾਸਤੇ ਕੈਨੇਡਾ ਜਾਣ ਵਾਲੇ ਉਸ ਲੜਕੇ ਦੀ ਲੋੜ ਹੈ। ਜੋ ਪ੍ਰੀਵਾਰ ਵਿਆਹ ਅਤੇ ਵਿਦੇਸ਼ ਜਾਣ ਦਾ ਸਾਰਾ ਖਰਚਾ ਕਰ ਸਕੇ, ਅਤੇ ਜਿਸਦੇ ੬ ਜਾਂ ੭ ਬੈਂਡ ਹੋਣ। ਸੰਪਰਕ ਜੇਬ ਕੱਟ ਮੈਰਿਜ਼ ਬਿਊਰੋ, ਮੋਬਾਇਲ ……।ਅਖਬਾਰ ਵਿੱਚ ਪ੍ਰਕਾਸ਼ਿਤ ਇਸ ਕਲਾਸੀਫਾਈਡ ਇਸ਼ਤਿਹਾਰ ਨੂੰ ਪੜ੍ਹ ਕੇ 'ਤਾਈ ਨਿਹਾਲੀ' ਨੂੰ ਗੋਡੇ-ਗੋਡੇ ਚਾਅ ਚੜ੍ਹ ਗਿਆ, ਕਿ ਇਹ ਰਿਸ਼ਤਾ ਤਾਂ, ਮੈਂ ਆਪਣੇ ਛਿੰਦੇ ਪੁੱਤ ਵਾਸਤੇ ਪਸੰਦ ਕਰ ਲੈਂਦੀ ਹਾਂ, ਤੇ ਉਹਨੇ ਤੁਰੰਤ ਫੋਨ ਮਿਲਾਇਆ…
  ਹੈਲੋ! "ਭਾਈ… ਮੈਂ ਲੰਗੇਆਣੇ ਪਿੰਡ ਵਾਲੀ 'ਤਾਈ ਨਿਹਾਲੀ' ਬੋਲਦੀ ਐਂ…'
ਮੈਰਿਜ ਬਿਊਰੋ:- ਹਾਂ ਭਾਈ ਦੱਸੋ?
ਨਿਹਾਲੀ:- ਭਾਈ ਆਹ ਜਿਹੜੀ ਤੁਸੀ ਅਖਬਾਰ 'ਚ ਰਿਸ਼ਤੇ ਬਾਰੇ ਖਬਰ ਕੱਢੀ ਐ, ਅਸੀਂ ਸਾਰਾ ਖਰਚਾ ਕਰਨ ਨੂੰ ਤਿਆਰ ਹਾਂ, ਤੁਸੀਂ ਫਟਾਫਟ ਦੱਸੋ, ਕੁੜੀ ਕਦੋਂ ਦਿਖਾਉਂਗੇ।
ਮੈਰਿਜ ਬਿਊਰੋ:- ਮਾਈ ਅਸੀ ਤਾਂ ਮੈਰਿਜ ਬਿਊਰੋ ਵਾਲੇ ਹਾਂ, ਸਾਡਾ ਈਮੇਲ ਐਡਰੈਸ ਵੀ ਦਿੱਤਾ ਹੋਇਆ ਹੈ। ਤੁਸੀਂ ਆਪਣੇ ਮੁੰਡੇ ਦਾ ਬਾਇਓਡਾਟਾ ਲਿਖਕੇ ਸਮੇਤ ਫੋਟੋ ਈਮੇਲ ਭੇਜ ਦੇਵੋ, ਜੇਕਰ ਰਿਸ਼ਤਾ ਪੱਕਾ ਹੋ ਗਿਆ ਤਾਂ ਸਾਡੀ  ਘੱਟੋ-ਘੱਟ ੨੫ ਹਜ਼ਾਰ ਫੀਸ ਹੋਵੇਗੀ, ਫੇਰ ਬਾਕੀ ਗੱਲ ਅਗਾਂਹ ਕਰਾਂਗੇ, ਨਾਲੇ ਤੁਹਾਡਾ ਵੀ ਕੋਈ ਈਮੇਲ ਹੋਵੇ ਤਾਂ ਸੈਂਟ ਕਰੋ।
ਨਿਹਾਲੀ:- ਵੇ ਫੋਟ ਭਾਈ… ਪਹਿਲਾਂ ਕੋਈ ਗੱਲ ਤਾਂ ਸਿਰੇ ਚੜ੍ਹਾ ਲੈ…, ਫੇਰ ਮੇਲ ਵੀ ਭੇਜ ਦੇਵਾਂਗੇ, ਤੂੰ ਤਾਂ ਪਹਿਲਾਂ ਹੀ ਸੈਂਟ ਵਾਲਾ ਮੇਲ ਮੰਗਾਉਣ ਤੇ ਮੇਲ ਭੇਜਣ ਦੀਆਂ ਗੱਲਾਂ ਕਰੀ ਜਾਨੈਂ… ਮੇਲ ਤਾਂ ਇੱਕ ਦੂਜੇ ਦਾ ਜ਼ਰੂਰ ਨਾਨਕਾ ਮੇਲ ਤੇ ਦਾਦਕਾ ਮੇਲ ਪੂਰੇ ਸੈਂਟ ਵਾਲਾ ਮੰਗਵਾਵਾਂਗੇ, ਸੈਂਟ ਕੀ, ਪੂਰਾ ਅਤਲ ਫਲੇਲਾਂ ਵਾਲਾ ਮੇਲ ਭੇਜੂੰਗੀ… ਨਾਲੇ ਥੋਡੀ ਫੀਸ ਵੀ ਭਰ ਦੇਵਾਂਗੇ। ਪਰ ਤੂੰ ਮੇਰੇ ਮੁੰਡੇ ਨੂੰ ਜਲਦੀ-ਜਲਦੀ ਕੈਨੇਡਾ ਭੇਜਣ ਵਾਲੀ ਗੱਲ ਕਰ, ਤੈਨੂੰ ਅਸੀਂ ੨੫ ਦੀ ਬਿਜਾਏ ੫੦ ਹਜ਼ਾਰ ਦੇਵਾਂਗੇ।
ਮੈਰਿਜ ਬਿਊਰੋ:- ਮਾਈ ਤੁਸੀਂ ਤਾਂ ਮੈਨੂੰ ਅਨਪੜ੍ਹ ਲੱਗਦੇ ਓ…, ਪਰ ਤੁਹਾਡੇ ਮੁੰਡੇ ਦੇ ਕਿੰਨੇ ਬੈਂਡ ਨੇ… ਕੀ ਮੁੰਡਾ ਬੀ.ਬੀ.ਏ. ਵੀ ਐ ?
ਨਿਹਾਲੀ:- ਵੇ ਭਾਈ, ਦੁਰਫਿਟੇ ਮੂੰਹ ਤੇਰਾ, ਮੁੰਡੇ ਬਾਪੂ ਬਣਦੇ ਤਾਂ ਸੁਣੇ ਐਂ…, ਪਰ ਮੁੰਡੇ ਬੀਬੀ ਬਣੇਂ ਤਾਂ ਪਹਿਲੀ ਵਾਰ ਸੁਣੇਂ ਐਂ… ਨਾਲੇ ਬੈਂਡਾਂ ਦੀ ਕਿਹੜੀ ਗੱਲ ਕਰਦੈਂ, ਬੈਂਡ ਬਥੇਰੇ ਨੇ ਸਾਡਾ ਤਾਂ ਖਾਨਦਾਨ ਬੈਂਡਾਂ ਨਾਲ ਈ ਭਰਿਆ ਪਿਆ। ਸੁਣ ਮੇਰੇ ਪੇਕਿਆਂ ਦੇ ਘਰ ਪਹਿਲਾਂ ੩ ਬੈਂਡ ਵਾਲਾ ਰੇਡੀਓ ਹੋਇਆ ਕਰਦਾ ਸੀ ਅਸੀਂ ਸਾਰੇ ਗਵਾੜ ਵਾਲੇ ਕੱਠੇ ਬਹਿ ਕੇ, ਨਾਲੇ ਤਾਂ ਤਾਜ਼ੀਆਂ ਖਬਰਾਂ ਸੁਣਿਆ ਕਰਦੇ ਸਾਂ, ਨਾਲੇ ਠੰਡੂ ਰਾਮ ਵਾਲਾ ਪ੍ਰੋਗਰਾਮ ਵੀ ਸੁਣਦੇ ਹੁੰਦੇ ਸੀ ਕਦੇ ਸੁਰਿੰਦਰ ਕੌਰ, ਗੁਰਮੀਤ ਬਾਵਾ, ਯਮਲਾ ਜੱਟ ਤੇ ਹੋਰ ਬਹੁਤ ਸਾਰੇ ਪੁਰਾਣੇ ਸੱਭਿਆਚਾਰਕ ਗੀਤ ਸੁਣਿਆ ਕਰਦੇ ਸਾਂ… ਹੁਣ ਤਾਂ  ਜੈ ਵੱਢੇ… ਪੱਛਮੀ ਸੱਭਿਆਚਾਰ ਨੇ ਸਾਡੀ ਨਵੀਂ ਪੀੜ੍ਹੀ ਦਾ ਘਾਣ ਕਰਕੇ ਰੱਖ ਦਿੱਤੈ… ਨਾਲੇ ਮੇਰੇ ਪੇਕਿਆਂ ਦੀ ਜ਼ਮੀਨ ਵਿੱਚ ਵੀ ਦੋ ਬੋਰ ਹੁੰਦੇ ਸੀ ਜਿੰਨਾਂ ਦੇ ਲੋਹੇ ਦੇ ਵਧੀਆ ਬੈਂਡ ਸਨ।
  ਹੁਣ ਸੁਖ ਨਾਲ ਸਾਡੀ ਮੇਰੇ ਸਹੁਰੇ ਘਰ ਦੀ ਜ਼ਮੀਨ 'ਚ ੨ ਬੋਰ ਨੇ, ਜਿੰਨ੍ਹਾਂ ਦੇ ਬੈਂਡ ਵੀ ਦੋ ਨੇ, ਇੰਨ੍ਹਾਂ ਬੈਂਡਾਂ ਤੋਂ ਇਲਾਵਾ ਹੁਣ ਅਸੀਂ ਛਿੰਦੇ ਪੁੱਤ ਨੂੰ ਵੀ ੬-੭ ਨਹੀਂ, ੯ ਬੈਂਡ ਲੈ ਕੇ ਦੇਵਾਂਗੇ। ਉਹ ਵੀ ਪਹਿਲਾਂ ਵਾਲੇ ਵੱਡੇ-ਵੱਡੇ ਧੂਤਰ ਜਿਹੇ ਨਈਂ, ਫੌਜ਼ੀ ਬੈਂਡ ਲੈ ਕੇ ਦੇਵਾਂਗੇ,ਫੌਜ਼ੀ ਬੈਂਡ... ਜਿੰਨ੍ਹਾਂ ਦਾ ਅੱਜ ਕੱਲ੍ਹ ਰਿਵਾਜ ਐ.. ਬੱਸ ਤੂੰ ਕੇਰਾਂ ਰਿਸ਼ਤਾ ਸਿਰੇ ਚੜ੍ਹਾ, ਫੇਰ ਵੇਖੀਂ… ਤਾਈ ਨਿਹਾਲੀ ਸਾਰਾ ਕੁਝ ਇੱਕੋ ਸਾਹ 'ਚ ਹੀ ਲਗਾਤਾਰ ਬੋਲ ਗਈ। ਪ੍ਰੰਤੂ ਜਦੋਂ ਉਹਨੇ ਫੇਰ ਹੈਲੋ ਕਹਿ ਕੇ ਮੈਰਿਜ ਬਿਊਰੋ ਵਾਲੇ ਤੋਂ ਹੁੰਗਾਰਾ ਮੰਗਿਆ ਤਾਂ ਅੱਗੋਂ ਬੋਲਤੀ ਬੰਦ ਹੋ ਗਈ ਸੀ।