ਕੌਰਵ ਸਭਾ (ਕਿਸ਼ਤ-10) (ਨਾਵਲ )

ਮਿੱਤਰ ਸੈਨ ਮੀਤ   

Email: mittersainmeet@hotmail.com
Cell: +91 98556 31777
Address: 610, ਆਈ ਬਲਾਕ, ਭਾਈ ਰਣਧੀਰ ਸਿੰਘ ਨਗਰ
ਲੁਧਿਆਣਾ India
ਮਿੱਤਰ ਸੈਨ ਮੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


buy amoxicillin amazon

buy amoxicillin for dogs uk

31


ਸਰਕਾਰੀ ਵਕੀਲ ਦੀ ਆਓ-ਭਗਤ ਦਾ ਪ੍ਰਬੰਧ ਹੋਟਲ 'ਸਿਟੀ ਹਰਟ' ਵਿਚ ਕੀਤਾ ਗਿਆ ਸੀ । ਪੰਕਜ ਨੇ ਇਕ ਕਮਰਾ ਉਨ੍ਹਾਂ ਲਈ ਰਾਖਵਾਂ ਰਖਵਾ ਦਿੱਤਾ ਸੀ ।
ਮੂੰਹ ਹਨੇਰਾ ਹੁੰਦੇ ਹੀ ਇਕ ਗੱਡੀ ਪਹਿਲਾਂ ਸਿੰਗਲੇ ਦੇ ਘਰ ਗਈ । ਫੇਰ ਉਨ੍ਹਾਂ ਸਤਿੰਦਰ ਸਿੰਘ ਨੂੰ ਨਾਲ ਲਿਆ ।
ਰਸਤੇ ਵਿਚ ਸਿੰਗਲੇ ਨੇ ਸਰਕਾਰੀ ਵਕੀਲ ਨਾਲ ਸੀਟੀ ਰਲਾਈ । ਅਸਾਮੀ ਮੋਟੀ ਸੀ । ਮੋਟੀ ਫ਼ੀਸ ਮਿਲਣੀ ਸੀ । ਅੱਗੇ ਸਿੰਗਲਾ ਤੀਸਰਾ ਹਿੱਸਾ ਲੈਂਦਾ ਸੀ । ਅੱਜ ਉਸਦਾ ਅੱਧ ਲੈਣ ਦਾ ਇਰਾਦਾ ਸੀ ।
ਸਰਕਾਰੀ ਵਕੀਲ ਦੀ ਇਕ ਸ਼ਰਤ ਸੀ । ਨੰਦ ਲਾਲ ਉਸਨੂੰ ਦਸ ਹਜ਼ਾਰ ਦੀ ਪੇਸ਼ਕਸ਼ ਕਰ ਚੁੱਕਾ ਸੀ । ਸਿੰਗਲਾ ਜੋ ਵੱਧ ਦਿਵਾਏਗਾ ਉਸ ਵਿਚ ਉਸਦਾ ਅੱਧ ਹੋਏਗਾ ।
ਨੰਦ ਲਾਲ ਵੱਲੋਂ ਨਹਿਲੇ 'ਤੇ ਮਾਰੇ ਦਹਿਲੇ 'ਤੇ ਸਿੰਗਲਾ ਹੈਰਾਨ ਰਹਿ ਗਿਆ । ਗੁਰੂ ਚੇਲੇ ਨੂੰ ਮਾਤ ਦੇ ਗਿਆ ਸੀ । ਬਾਜ਼ੀ ਹੱਥੋਂ ਜਾਂਦੀ ਦੇਖ ਕੇ ਉਸਨੇ ਸਰਕਾਰੀ ਵਕੀਲ ਨੂੰ ਉਂਗਲ ਲਾ ਦਿੱਤੀ ਸੀ ।
"ਬਾਬੂ ਝੂਠ ਮਾਰ ਗਿਆ । ਉਹ ਪਾਰਟੀ ਤੋਂ ਦਸ ਹਜ਼ਾਰ ਮੰਗ ਰਿਹਾ ਸੀ । ਥੋਡੇ ਕਿਸੇ ਸਰਕਾਰੀ ਵਕੀਲ ਨੇ ਪਾਰਟੀ ਨੂੰ ਸਲਾਹ ਦਿੱਤੀ ਸੀ ਕਿ ਹਜ਼ਾਰ ਤੋਂ ਵੱਧ ਨਹੀਂ ਦੇਣਾ ।
ਪਾਰਟੀ ਮੇਰੇ 'ਤੇ ਧਿਜਦੀ ਹੈ । ਮੈਂ ਉਨ੍ਹਾਂ ਨੂੰ ਝਾੜਿਆ । ਆਖਿਆ ਹਜ਼ਾਰ ਤਾਂ ਨਾਇਬ ਕੋਰਟ ਨਹੀਂ ਲੈਂਦਾ । ਇਹ ਵੱਡਾ ਸਰਕਾਰੀ ਵਕੀਲ ਹੈ । ਕਲਾਸ ਵਨ ਅਫ਼ਸਰ ਹੈ । ਜੱਜ ਉਸ ਨੂੰ ਪੁੱਛ ਕੇ ਫ਼ੈਸਲੇ ਕਰਦਾ ਹੈ । ਇਕ ਦਬਕਾ ਹੋਰ ਮਾਰਿਆ । ਦੱਧਸਿਆ ਕਿ ਸਰਕਾਰੀ ਵਕੀਲ ਮੁਦੱਈਆਂ ਦਾ ਵਕੀਲ ਹੁੰਦੈ । ਮੁਦਈ ਕੋਲੋਂ ਜੇ ਚੌਥਾ ਹਿੱਸਾ ਫ਼ੀਸ ਮਿਲ ਜਾਵੇ, ਸਰਕਾਰੀ ਵਕੀਲ ਉਸਨੂੰ ਤਰਜੀਹ ਦਿੰਦਾ ਹੈ । ਮੁਦਈ ਧਿਰ ਸਰਕਾਰੀ ਵਕੀਲਾਂ ਦੇ ਪਿੱਛੇ ਫਿਰਦੀ ਹੈ । ਸਰਕਾਰੀ ਵਕੀਲ ਨੇ ਇਕ ਧਿਰ ਨਾਲ ਗੱਲ ਕਰਨੀ ਹੈ । ਦੋਹਾਂ ਧਿਰਾਂ ਤੋਂ ਥੋੜ੍ਹਾ ਲੈ ਜਾਣੇ ਹਨ । ਤਾਂ ਗੱਲ ਬਣੀ ਹੈ । ਅਸੀਂ ਹਿੱਸਾ ਮੁਫ਼ਤ ਦਾ ਨਹੀਂ ਮੰਗਦੇ । ਸਾਨੂੰ ਬਥੇਰੀਆਂ ਟੱਕਰਾਂ ਮਾਰਨੀਆਂ ਪੈਂਦੀਆਂ ਹਨ ਪਾਰਟੀ ਨੂੰ ਲੀਹ 'ਤੇ ਲਿਆਉਣ ਲਈ ।"
ਮੁਲਜ਼ਮ ਪਾਰਟੀ ਨੂੰ ਘੰਟਾ ਠਹਿਰ ਕੇ ਬੁਲਾਇਆ ਗਿਆ ਸੀ । ਉਨ੍ਹਾਂ ਨੂੰ ਕਿਸੇ ਹੋਰ ਦਾ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ ਸੀ ।
ਪਹਿਲਾ ਪੈੱਗ ਸਤਿੰਦਰ ਨੂੰ ਫੜਾਉਂਦਾ ਸਿੰਗਲਾ ਆਪਣੀ ਵਕਾਲਤ ਆਪ ਕਰਨ ਲੱਗਾ ।
"ਤੁਸੀਂ ਵਕੀਲ ਲੋਕ ਬੜੇ ਉਸਤਾਦ ਹੁੰਦੇ ਹੋ । ਥੋਡੇ ਇਹ ਗੋਰਖ-ਧੰਦੇ ਮੇਰੇ ਪੱਲੇ ਨਹੀਂ ਪੈਂਦੇ । ਬਾਬਾ ਜਿਵੇਂ ਮਰਜ਼ੀ ਕਰ ਲਈਂ ।"
ਸਤਿੰਦਰ ਸਿੰਘ ਨੇ ਦੂਜਾ ਪੈੱਗ ਅੰਦਰ ਸੁੱਟਦਿਆਂ ਆਪਣੇ ਹਥਿਆਰ ਸੁੱਟ ਦਿੱਤੇ ।
"ਤੂੰ ਦਸ ਹਜ਼ਾਰ ਮੰਗੀ, ਮੈਂ ਪੰਜ ਆਖੂੰ । ਜਿਥੇ ਟਿਕੇ ਟਿਕਾ ਲਵਾਂਗੇ । ਲੱਡੂ ਭੁਰਿਆ ਹੈ, ਸਾਰੇ ਮੂੰਹ ਮਿੱਠਾ ਕਰ ਲਈਏ । ਸੋਨੇ ਦੀ ਮੁਰਗੀ ਹੈ । ਇਕ-ਇਕ ਕਰਕੇ ਆਂਡੇ ਖਾਵਾਂਗੇ । ਅਗਲੀ ਪੇਸ਼ੀ ਹੋਰ ਝਾੜ ਲਵਾਂਗੇ ।"
ਸਿੰਗਲਾ ਸਰਕਾਰੀ ਵਕੀਲ ਦੇ ਨਾਲ ਰਲਣ ਲਈ ਦੂਜਾ ਪੈੱਗ ਬਨਾਉਣ ਲੱਗਾ ।
"ਜਿਵੇਂ ਆਖੇਂਗਾ, ਕਰ ਲਵਾਂਗੇ ।"
"ਨਮਕ ਹਰਾਮ ਨਾ ਹੋਵੇ, ਇਸਦਾ ਕੋਈ ਢੰਗ ਤਰੀਕਾ ਸੋਚੋ ! ਕੀ ਲੱਗਦਾ ਹੈ ? ਦਰਖ਼ਾਸਤ ਮਨਜ਼ੂਰ ਹੋ ਜਾਊ?"
"ਸਵਾਹ ਮਨਜ਼ੂਰ ਹੋ ਜਾਊ । ਇੰਨਾ ਗੰਭੀਰ ਮਾਮਲਾ ਹੈ । ਇਹ ਜੱਜ ਮੁਦਈ ਪੱਖੀ ਹੈ ।"
"ਫੇਰ ਆਪਾਂ ਕਿਹੜੇ ਮੂੰਹ ਦਸ ਹਜ਼ਾਰ ਮੰਗੀਏ?"
"ਆਪਾਂ ਆਪਣੇ ਕੰਮ ਦੀ ਫ਼ੀਸ ਲੈਣੀ ਹੈ । ਚੁੱਪ ਰਹਿਣ ਦੀ । ਹੋਰ ਜੋ ਮੈਂ ਕਰ ਸਕਦਾ ਹਾਂ, ਉਹ ਮੈਂ ਕਰਨ ਨੂੰ ਤਿਆਰ ਹਾਂ ।"
"ਚੁੱਪ ਤੂੰ ਅਦਾਲਤ ਵਿਚ ਕਰੀਂ । ਇਥੇ ਖੁੱਲ੍ਹ ਕੇ ਬੋਲ । ਤੂੰ ਬਹੁਤ ਪੁਰਾਣਾ ਸਰਕਾਰੀ ਵਕੀਲ ਹੈਂ । ਜ਼ਮਾਨਤ ਮਨਜ਼ੂਰ ਕਰਾਉਣ ਦਾ ਕੋਈ ਹੀਲਾ ਦੱਸ ।"
"ਇਕ ਹੱਲ ਹੋ ਸਕਦਾ ਹੈ । ਸਾਧੂ ਸਿੰਘ ਨੇ ਆਖਿਆ ਹੈ, ਮਿਸਲ ਪੜ੍ਹਕੇ ਫੇਸਲਾ ਕਰਾਂਗੇ । ਜੇ ਕੱਲ੍ਹ ਨੂੰ ਮਿਸਲ ਨਾ ਆਈ ਉਸਨੇ ਫੈਸਲਾ ਕਰ ਦੇਣਾ ਹੈ । ਜ਼ੁਬਾਨੀ ਉਹ ਸੌ ਆਖਦਾ ਰਹੇ, ਪਰ ਫੈਸਲਾ ਕਰਦੇ ਸਮੇਂ ਮਿਸਲ ਤੋਂ ਬਾਹਰ ਨਹੀਂ ਜਾਣ ਲੱਗਾ । ਪਰਚੇ
ਵਿਚ ਉਨ੍ਹਾਂ ਦਾ ਨਾਂ ਨਹੀਂ । ਖ਼ਬਰਾਂ ਦੇ ਆਧਾਰ 'ਤੇ ਜ਼ਮਾਨਤ ਰੱਦ ਹੋਣੋਂ ਰਹੀ । ਦਰਖ਼ਾਸਤ ਮਨਜ਼ੂਰ ਨਹੀਂ ਕਰੇਗਾ ਤਾਂ ਕੀ ਕਰੇਗਾ?"
ਸਤਿੰਦਰ ਦੇ ਇਸ ਸੁਝਾਅ 'ਤੇ ਸਿੰਗਲੇ ਦਾ ਮਨ ਗੁਲਾਬ ਵਾਂਗ ਖਿੜ ਗਿਆ। ਸਰਕਾਰੀ ਵਕੀਲ ਨੂੰ ਦਿੱਤੀ ਫ਼ੀਸ ਦਾ ਮੁੱਲ ਉਤਰ ਗਿਆ ।
"ਇੱਕ ਵਾਰ ਜੇ ਕੁਝ ਦਿਨਾਂ ਲਈ ਪੇਸ਼ਗੀ ਜ਼ਮਾਨਤ ਮਨਜ਼ੂਰ ਹੋ ਗਈ, ਫੇਰ ਆਪਾਂ ਸੰਭਾਲ ਲਵਾਂਗੇ । ਉਨਾ ਚਿਰ ਮਿਸਲ ਪੇਸ਼ ਨਹੀਂ ਕਰਾਂਗੇ, ਜਿੰਨਾ ਚਿਰ ਤਫ਼ਤੀਸ਼ ਵਿਚ ਸ਼ਾਮਲ ਹੋ ਹੋ ਉਹ ਪੁਲਿਸ ਦੇ ਹੱਥ ਖੜ੍ਹੇ ਨਹੀਂ ਕਰਵਾ ਦਿੰਦੇ । ਜਦੋਂ ਪੁਲਿਸ ਆਖੂ, ਉਨ੍ਹਾਂ
ਦੀ ਤਫ਼ਤੀਸ਼ ਮੁਕੰਮਲ ਹੈ ਫੇਰ ਜੱਜ ਜ਼ਮਾਨਤ ਕਿਸ ਆਧਾਰ 'ਤੇ ਰੱਦ ਕਰੂ?"
"ਮਿਸਲ ਕਿਸ ਤਰ੍ਹਾਂ ਰੋਕੀਏ? ਦੂਜੇ ਪਾਸੇ ਇਕ ਵਕੀਲ ਪੈਰਵਾਈ ਕਰ ਰਿਹਾ ਹੈ ।
ਉਸਦਾ ਇਹ ਨਿਜੀ ਕੇਸ ਹੈ । ਸਾਰੇ ਕਾਨੂੰਨੀ ਦਾਅ-ਪੇਚ ਜਾਣਦਾ ਹੈ । ਮੈਨੂੰ ਪਤਾ ਲੱਗਾ ਹੈ ਉਸਨੇ ਨਾਇਬ ਕੋਰਟ ਤੋਂ ਨੋਟਿਸ ਕਟਵਾ ਕੇ ਥਾਣੇ ਪਹੁੰਚਾ ਦਿੱਤਾ ਹੈ ।"
"ਥਾਣੇ ਇੰਤਜ਼ਾਮ ਕਰ ਲਓ । ਪਹਿਲਾਂ ਦੱਸ ਦਿੰਦੇ, ਮੈਂ ਨੋਟਿਸ ਰੁਕਵਾ ਦਿੰਦਾ । ਉਹ ਵਕੀਲ ਸਾਰਾ ਦਿਨ ਮੇਰੇ ਸਿਰਹਾਣੇ ਬੈਠਾ ਰਿਹਾ । ਰੋਂਦਾ ਰਿਹਾ । ਮੈਨੂੰ ਤਰਸ ਆ ਗਿਆ ।
ਮੈਂ ਨੋਟਿਸ ਉਸੇ ਨੂੰ ਫੜਾ ਦਿੱਤਾ । ਹਾਲੇ ਕੁਝ ਨਹੀਂ ਵਿਗੜਿਆ। ਮਿਸਲ ਰੋਕੋ। ਜ਼ਮਾਨਤ ਮਨਜ਼ੂਰ ਕਰਾਉਣ ਦਾ ਇਹੋ ਤਰੀਕਾ ਹੈ ।"
"ਸਾਡਾ ਇਹ ਕੰਮ ਕਰੋ। ਤਫ਼ਤੀਸ਼ੀ ਨੂੰ ਫ਼ੀਸ ਦਿਵਾ ਦਿੰਦੇ ਹਾਂ । ਮਿਸਲ ਰੋਕੋ, ਕਰੋ ਥਾਣੇ ਫ਼ੋਨ ।"
"ਮੈਨੂੰ ਛੋਟੇ ਮੋਟੇ ਕੰਮਾਂ ਵਿਚ ਨਾ ਘੜੀਸ । ਤਫ਼ਤੀਸ਼ੀ ਹਜ਼ਾਰ ਰੁਪਿਆ ਲੈਂਦਾ ਹੈ ।
ਤੁਸੀਂ ਦਿੱਤਾ ਤਾਂ ਮਿਸਲ ਨਹੀਂ ਆਏਗੀ । ਉਨ੍ਹਾਂ ਨੇ ਦੇ ਦਿੱਤਾ ਆ ਜਾਏਗੀ । ਕਿਧਰ  ਕੰਮ ਅੜਨ ਲੱਗਾ, ਫੇਰ ਮੈਂ ਫ਼ੋਨ ਕਰ ਦਿਆਂਗਾ ।"
"ਠੀਕ ਹੈ, ਅਸੀਂ ਵਕੀਲ ਹਾਂ। ਸਾਡਾ ਕੰਮ ਕਚਹਿਰੀ ਤਕ ਹੈ । ਪਾਰਟੀ ਦੀ ਪੁਲਿਸ ਨਾਲ ਸਿੱਧੀ ਗੱਲ ਹੈ । ਉਨ੍ਹਾਂ ਨੂੰ ਸਲਾਹ ਦੇ ਦਿੰਦੇ ਹਾਂ । ਇਹ ਇੰਤਜ਼ਾਮ ਉਹ ਖ਼ੁਦ ਕਰਨ ।"
ਜ਼ਮਾਨਤ ਕਰਾਉਣ ਦੇ ਸਾਰੇ ਪਹਿਲੂ ਵਿਚਾਰੇ ਜਾ ਚੁੱਕੇ ਸਨ । ਦਾਰੂ ਆਪਣਾ ਅਸਰ ਦਿਖਾਉਣ ਲੱਗ ਪਈ ਸੀ ।
ਹੋਰ ਬੈਠੇ ਰਹਿਣ ਦਾ ਕੋਈ ਮਕਸਦ ਨਹੀਂ ਸੀ ।
ਸਰਕਾਰੀ ਵਕੀਲ ਕਾਹਲਾ ਪੈਣ ਲਗਾ । ਪੰਕਜ ਦੇ ਲੇਟ ਹੋਣ 'ਤੇ ਖਿਝਣ ਲੱਗਾ ।
ਪੰਕਜ ਕਿਧਰੇ ਰੁੱਝ ਗਿਆ ਸੀ । ਉਸਦੀ ਥਾਂ ਨੀਰਜ ਅਤੇ ਵਿਨੇ ਆ ਗਏ ।
ਨੀਰਜ ਦੇ ਸਾਹਮਣੇ ਸਿੰਗਲੇ ਅਤੇ ਸਰਕਾਰੀ ਵਕੀਲ ਵਿਚ ਬਣੀ ਯੋਜਨਾ ਇਕ ਵਾਰ ਫੇਰ ਦੁਹਰਾਈ ਗਈ ।
ਨੀਰਜ ਨੇ ਖ਼ੁਦ ਸਰਕਾਰੀ ਵਕੀਲ ਦੀ ਜੇਬ ਵਿਚ ਪੈਸੇ ਪਾਏ ।
ਜੋ ਸਿੰਗਲੇ ਨੇ ਆਖਿਆ ਦੋਹਾਂ ਧਿਰਾਂ ਨੇ ਉਹ ਮਨਜ਼ੂਰ ਕਰ ਲਿਆ ।
ਹੋਟਲ ਵਿਚ ਖੜ੍ਹ ਕੇ ਸਮਾਂ ਬਰਬਾਦ ਕਰਨ ਦੀ ਜ਼ਰੂਰਤ ਨਹੀਂ ਸੀ । ਨੀਰਜ ਝੱਟ ਮੇਲੂ ਰਾਮ ਕੋਲ ਜਾਏ । ਬਣੀ ਯੋਜਨਾ ਅਨੁਸਾਰ ਮਿਸਲ ਨੂੰ ਕਚਹਿਰੀ ਆਉਣ ਤੋਂ ਰੁਕਵਾਏ ।


32

ਮਿਸਲ ਰੋਕਣਾ ਮੇਲੂ ਦੇ ਖੱਬੇ ਹੱਥ ਦੀ ਖੇਡ ਸੀ । ਮੇਲੂ ਨੇ ਸਿੱਧੀ ਕਪਤਾਨ ਨਾਲ ਗੱਲ ਕੀਤੀ । ਕਪਤਾਨ ਨੇ ਮੁੱਖ ਅਫ਼ਸਰ ਨੂੰ ਸਮਝਾਇਆ ।
ਇਸ ਮੁਕੱਦਮੇ ਦੇ ਇਕ ਦੋਸ਼ੀ ਦੇ ਚੰਡੀਗੜ੍ਹ ਲੁਕੇ ਹੋਣ ਦੀ ਮੁਖ਼ਬਰੀ ਮਿਸਲ ਵਿਚ ਦਰਜ ਕੀਤੀ ਜਾਵੇ । ਨਰਿੰਦਰ ਨਾਥ ਹੌਲਦਾਰ ਦੀ ਸਰਪ੍ਰਸਤੀ ਹੇਠ ਇਕ ਪੁਲਿਸ ਪਾਰਟੀ ਬਣਾਈ ਜਾਵੇ । ਰੇਡ ਲਈ ਉਸ ਪਾਰਟੀ ਦੀ ਰਵਾਨਗੀ ਚੰਡੀਗੜ੍ਹ ਲਈ ਪਾਈ ਜਾਵੇ ।
ਅਦਾਲਤ ਵਿਚ ਇਕ ਬੇਨਤੀ-ਪੱਤਰ ਭੇਜਿਆ ਜਾਵੇ । ਉਸ ਵਿਚ ਲਿਖਿਆ ਜਾਵੇ ।
ਅਦਾਲਤ ਦਾ ਹੁਕਮ ਲੇਟ ਪੁੱਜਾ ਸੀ । ਹੌਲਦਾਰ ਸਮੇਤ ਮਿਸਲ ਬਾਹਰ ਜਾ ਚੁੱਕੀ ਸੀ ।
ਹੋਰ ਤਾਰੀਖ਼ ਪਾਈ ਜਾਵੇ ।
ਕਪਤਾਨ ਤੋਂ ਫ਼ੋਨ ਕਰਵਾ ਕੇ ਮੇਲੂ ਨੇ ਮੁੱਖ ਅਫ਼ਸਰ ਨੂੰ ਫ਼ੋਨ ਕੀਤਾ । ਉਹ ਨਰਿੰਦਰ ਨਾਥ ਨੂੰ ਮੇਲੂ ਵੱਲ ਭੇਜ ਦੇਵੇ ।
ਮੇਲੂ ਨੇ ਨਰਿੰਦਰ ਨਾਥ ਲਈ ਇਕ ਹਜ਼ਾਰ ਰੁਪਏ ਫੜ ਲਏ । ਦੋ ਬੋਤਲਾਂ ਵਿਸਕੀ ਦੀਆਂ ਮੰਗਵਾ ਲਈਆਂ । ਉਹ ਦਾਰੂ ਪਿਲਾ ਪਿਲਾ ਤਫ਼ਤੀਸ਼ੀ ਨੂੰ ਟੁਨ ਕਰ ਦੇਵੇਗਾ । ਦੋ ਦਿਨ ਉਸਨੇ ਬੇਹੋਸ਼ ਰਹਿਣਾ ਸੀ । ਮਿਸਲ ਨੂੰ ਉਸ ਨੇ ਕਿਥੇ ਲਿਜਾ ਸਕਣਾ ਸੀ । ਮੇਲੂ
ਨੇ ਉਸਨੂੰ ਖ਼ੁਦ ਨੂੰ ਤੁਰਨ ਫਿਰਨ ਜੋਗਾ ਨਹੀਂ ਸੀ ਰਹਿਣ ਦੇਣਾ । ਬੇਨਤੀ-ਪੱਤਰ ਸਮੇਂ ਸਿਰ ਨਹੀਂ ਸੀ ਪੁੱਜਣਾ ਚਾਹੀਦਾ । ਜੇ ਇਹ ਸਮੇਂ ਸਿਰ ਪੁੱਜ ਗਿਆ ਤਾਂ ਸਾਧੂ ਸਿੰਘ ਨੇ ਦਰਖ਼ਾਸਤ ਮਨਜ਼ੂਰ ਕਰ ਲੈਣੀ ਸੀ । ਬਿਨਾਂ ਕੋਈ ਹੁਕਮ ਸੁਣਾਏ ਤਾਰੀਖ਼ ਪਾ ਦੇਣੀ ਸੀ ।
ਇਹ ਮਸਲਾ ਵੀ ਮੇਲੂ ਨੇ ਹੱਲ ਕਰ ਦਿੱਤਾ ।
ਮੁਨਸ਼ੀ ਹੱਥੋਂ ਪਰਵਾਨਾ ਲਿਖਵਾ ਕੇ ਮੁੱਖ ਅਫ਼ਸਰ ਦੇ ਰੀਡਰ ਨੂੰ ਫੜਾਇਆ ਗਿਆ ।
ਪਰਵਾਨਾ ਕਦੋਂ ਜੱਜ ਨੂੰ ਫੜਾਉਣਾ ਹੈ ਉਹ ਉਸਨੂੰ ਚੰਗੀ ਤਰ੍ਹਾਂ ਸਮਝਾਇਆ ਗਿਆ ।
ਮੇਲੂ ਨੇ ਰੀਡਰ ਨੂੰ ਵੀ ਡੇਅਰੀ ਬੁਲਾ ਲਿਆ । ਉਸਦੀ ਫ਼ੀਸ ਉਸਦੇ ਹਵਾਲੇ ਕੀਤੀ ਗਈ । ਟਹਿਲ ਸੇਵਾ ਲਈ ਉਸਨੂੰ ਨਰਿੰਦਰ ਨਾਥ ਨਾਲ ਬਿਠਾਇਆ ਗਿਆ ।
ਰੀਡਰ ਨੇ ਥੋੜ੍ਹੀ ਜਿਹੀ ਹੁਸ਼ਿਆਰੀ ਵਰਤਣੀ ਸੀ । ਕੁਝ ਦੇਰ ਇੱਧਰ ਉਧਰ ਘੁੰਮਣਾ ਸੀ । ਜਦੋਂ ਇਸ ਕੇਸ ਦੀ ਸੁਣਵਾਈ ਹੋ ਜਾਵੇ, ਫੇਰ ਕਮਲਾ ਜਿਹਾ ਬਣ ਕੇ ਉਹ ਇਹ ਬੇਨਤੀ-ਪੱਤਰ ਸਰਕਾਰੀ ਵਕੀਲ ਨੂੰ ਫੜਾ ਦੇਵੇ । ਸਰਕਾਰੀ ਵਕੀਲ ਤੋਂ ਮੁਆਫ਼ੀ ਮੰਗੇ ।
ਫਾਟਕ ਬੰਦ ਹੋਣ ਕਾਰਨ ਉਹ ਲੇਟ ਹੋ ਗਿਆ । ਕੁਝ ਝਿੜਕਾਂ ਸਰਕਾਰੀ ਵਕੀਲ ਕੋਲੋਂ ਪੈਣਗੀਆਂ । ਉਹ ਬਰਦਾਸ਼ਤ ਕਰ ਲਏ । ਕੁਝ ਬੁਰਾ ਭਲਾ ਜੱਜ ਕੋਲੋਂ ਸੁਨਣਾ ਪੈ ਸਕਦਾ ਸੀ । ਉਸਦਾ ਉਹ ਮੁੱਲ ਲੈ ਲਏ ।
ਪੁਲਿਸ ਮਹਿਕਮੇ ਨੂੰ ਮੇਲੂ ਰਾਮ ਨੇ ਸੰਭਾਲ ਲਿਆ । ਮੇਲੂ ਰਾਮ ਕਿਹੜਾ ਹਦਾਇਤਾਂ ਆਪਣੇ ਕੋਲੋਂ ਦੇ ਰਿਹਾ ਸੀ ? ਉਹ ਉਹੋ ਕਰਵਾ ਰਿਹਾ ਸੀ ਜੋ ਪੁਲਿਸ ਕਪਤਾਨ ਚਾਹੁੰਦਾ ਸੀ ।


33

ਪੰਕਜ ਹੋਰਾਂ ਦੀ ਅਰਜ਼ੀ ਦੀ ਸੁਣਵਾਈ ਸਭ ਤੋਂ ਪਹਿਲਾਂ ਹੋਣੀ ਸੀ ।
ਸਾਰੀਆਂ ਕਚਹਿਰੀਆਂ ਵਿਚ ਅੱਜ ਇਸੇ ਕੇਸ ਦੀ ਚਰਚਾ ਸੀ ।
ਪੰਕਜ ਹੋਰਾਂ ਦੇ ਦੋਸਤ ਮਿੱਤਰ ਅਤੇ ਰਿਸ਼ਤੇਦਾਰ ਸਵੇਰੇ ਨੌਂ ਵਜੇ ਤੋਂ ਕਚਹਿਰੀ ਪੁੱਜਣਾ ਸ਼ੁਰੂ ਹੋ ਗਏ ਸਨ । ਤੀਹ ਚਾਲੀ ਵੱਡੀਆਂ ਗੱਡੀਆਂ ਨੇ ਪਾਰਕਿੰਗ ਵਾਲੀ ਸਾਰੀ ਥਾਂ ਮੱਲ ਲਈ ਸੀ । ਪੰਜਾਹ ਸੱਠ ਮੋਟੇ ਤਾਜ਼ੇ ਸੇਠ, ਹੱਥਾਂ ਵਿਚ ਮੋਬਾਈਲ ਫ਼ੋਨ ਫੜ੍ਹੀ, ਹਰਲ-ਹਰਲ ਕਰਦੇ ਇਧਰ ਉਧਰ ਫਿਰ ਰਹੇ ਸਨ । ਕਦੇ ਝੁਰਮਟ ਨੰਦ ਲਾਲ ਦੁਆਲੇ ਜੁੜ ਜਾਂਦਾ ਸੀ ਕਦੇ ਸਿੰਗਲੇ ਦੁਆਲੇ । ਪੰਕਜ ਦਾ ਸਾਲਾ ਆਏ ਮਹਿਮਾਨਾਂ ਨੂੰ ਕੋਕਾ ਕੋਲਾ ਵਰਤਾ ਰਿਹਾ ਸੀ । ਅਜੇ ਦਾ ਨੌਕਰ ਚਾਹ ਵਾਲੀ ਕੇਤਲੀ ਅਤੇ ਬਿਸਕੁਟ ਚੁੱਕੀ ਫਿਰਦਾ ਸੀ । ਪੈਰਵਾਈ ਕਰਨ ਆਏ ਸਮਰਥਕਾਂ ਦੇ ਚਿਹਰਿਆਂ 'ਤੇ ਕੋਈ ਤਨਾਅ ਨਹੀਂ ਸੀ । ਹਾਸਾ ਮਜ਼ਾਕ ਅਤੇ ਖਾਣ-ਪੀਣ ਚੱਲ ਰਿਹਾ ਸੀ । ਪਿਕਨਿਕ ਵਰਗਾ ਮਾਹੌਲ ਸੀ ।
ਦੂਜੀ ਧਿਰ ਸਰਕਾਰੀ ਵਕੀਲ ਦੇ ਦਫ਼ਤਰ ਅੱਗੇ ਜੁੜੀ ਖੜ੍ਹੀ ਸੀ ।
ਰਾਮ ਨਾਥ ਸਰਕਾਰੀ ਵਕੀਲ ਦੇ ਦਫ਼ਤਰ ਵਿਚ ਬੈਠਾ ਮਿਸਲ ਦੀ ਉਡੀਕ ਕਰ ਰਿਹਾ ਸੀ ।
ਬਾਹਰ ਖੜ੍ਹੇ ਨੌਜਵਾਨਾਂ ਵਿਚੋਂ ਕੁਝ ਪੱਤਰਕਾਰ ਸਨ ਅਤੇ ਕੁਝ ਕਮਲ ਦੇ ਦੋਸਤ।
ਕੁਝ ਨੀਲਮ ਦੇ ਪੇਕਿਆਂ ਵੱਲੋਂ ਆਏ ਰਿਸ਼ਤੇਦਾਰ । ਇਸ ਧਿਰ ਦੇ ਸਾਰੇ ਸਮਰਥਕ ਥੱਕੇ ਟੁੱਟੇ ਅਤੇ ਹਾਰੇ-ਹਾਰੇ ਮਹਿਸੂਸ ਕਰ ਰਹੇ ਸਨ ।
ਥਾਣੇਦਾਰ ਨੂੰ ਸਮੇਤ ਮਿਸਲ ਸਾਢੇ ਨੌਂ ਵਜੇ ਸਰਕਾਰੀ ਵਕੀਲ ਦੇ ਦਫ਼ਤਰ ਪੁੱਜ ਜਾਣਾ ਚਾਹੀਦਾ ਸੀ । ਜਦੋਂ ਮਿਸਲ ਪੌਣੇ ਦਸ ਵਜੇ ਤਕ ਵੀ ਨਾ ਪੁੱਜੀ ਤਾਂ ਸਤਿੰਦਰ ਸਿੰਘ ਨੇ ਰਾਮ ਨਾਥ ਨੂੰ ਸੁਚੇਤ ਕੀਤਾ । ਫ਼ੋਨ ਕਰਕੇ ਥਾਣਿਉਂ ਪਤਾ ਕੀਤਾ ਜਾਵੇ । ਦੇਰੀ ਦਾ ਕਾਰਨ
ਪੁੱਛਿਆ ਜਾਵੇ ।
ਥਾਣੇ ਵਾਲੇ ਪੈਰਾਂ 'ਤੇ ਪਾਣੀ ਨਹੀਂ ਸਨ ਪੈਣ ਦਿੰਦੇ । ਮੁਨਸ਼ੀ ਤੋਂ ਸਿਵਾ ਥਾਣੇ ਕੋਈ ਨਹੀਂ ਸੀ । ਮਿਸਲ ਕਿਥੇ ਹੈ, ਇਸ ਬਾਰੇ ਮੁਨਸ਼ੀ ਨੂੰ ਕੁਝ ਪਤਾ ਨਹੀਂ ਸੀ ।
ਪੂਰੇ ਦਸ ਵਜੇ ਅਦਾਲਤ ਦੀ ਕਾਰਵਾਈ ਸ਼ੁਰੂ ਹੋ ਗਈ ।
ਸਰਕਾਰੀ ਵਕੀਲ ਨੇ ਮਜਬੂਰੀ ਜ਼ਾਹਰ ਕੀਤੀ । ਥਾਣੇ ਤੋਂ ਮਿਸਲ ਨਹੀਂ ਸੀ ਆਈ ।
ਕੁਝ ਦੇਰ ਇੰਤਜ਼ਾਰ ਕੀਤੀ ਜਾਵੇ ।
ਇੰਤਜ਼ਾਰ ਕਰਨਾ ਸਾਧੂ ਸਿੰਘ ਦਾ ਅਸੂਲ਼ ਨਹੀਂ ਸੀ । ਮਿਸਲ ਸਮੇਂ ਸਿਰ ਪੁੱਜਣੀ ਚਾਹੀਦੀ ਸੀ । ਨਹੀਂ ਤਾਂ ਸਰਕਾਰੀ ਵਕੀਲ ਨੂੰ ਇਕ ਤਰਫ਼ਾ ਹੁਕਮ ਸੁਣਨ ਲਈ ਤਿਆਰ ਰਹਿਣਾ ਚਾਹੀਦਾ ਸੀ ।
ਪਰ ਇਹ ਮਾਮਲਾ ਗੰਭੀਰ ਸੀ । ਉਸ ਨੂੰ ਸ਼ੱਕ ਹੋਇਆ ਮੁਲਜ਼ਮ ਪਾਰਟੀ ਉਸਦੀ ਸਖ਼ਤੀ ਦਾ ਨਜਾਇਜ਼ ਫ਼ਾਇਦਾ ਉੱਠਾ ਰਹੀ ਸੀ । ਮਿਸਲ ਨੂੰ ਜਾਣ-ਬੁੱਝ ਕੇ ਲੇਟ ਕਰਵਾ ਰਹੀ ਸੀ ।
ਇਨਸਾਫ਼ ਨੂੰ ਮੱਦੇ-ਨਜ਼ਰ ਰਖਦੇ ਹੋਏ ਸਾਧੂ ਸਿੰਘ ਨੇ ਆਪਣਾ ਅਸੂਲ ਤੋੜਿਆ ।
ਸਰਕਾਰੀ ਵਕੀਲ ਨੂੰ ਸਖ਼ਤ ਤਾੜਨਾ ਹੋਈ । ਉਹ ਖ਼ੁਦ ਥਾਣੇ ਫ਼ੋਨ ਕਰੇ । ਪਤਾ ਕਰੇ ਮਿਸਲ ਕਿਉਂ ਨਹੀਂ ਆਈ ।
ਬਹਿਸ ਗਿਆਰਾਂ ਵਜੇ ਤਕ ਟਾਲ ਦਿੱਤੀ ਗਈ ।
ਜਦੋਂ ਮਿਸਲ ਗਿਆਰਾਂ ਵਜੇ ਵੀ ਨਾ ਆਈ ਤਾਂ ਸਾਧੂ ਸਿੰਘ ਕੋਲ ਬਹਿਸ ਸੁਣਨ ਤੋਂ ਸਿਵਾ ਕੋਈ ਚਾਰਾ ਨਹੀਂ ਸੀ । ਹੋਰ ਤਾਰੀਖ਼ ਪਾ ਕੇ ਉਹ ਆਪਣੇ ਆਪ ਨੂੰ ਮੁਦਈ ਧਿਰ ਨਾਲ ਨਹੀਂ ਸੀ ਜੋੜ ਸਕਦਾ ।
ਨੰਦ ਲਾਲ ਵੱਲੋਂ ਕੱਲ੍ਹ ਵਾਲੀ ਬਹਿਸ ਦੁਹਰਾਈ ਗਈ ।
ਕਾਇਦੇ ਅਨੁਸਾਰ ਨੰਦ ਲਾਲ ਤੋਂ ਬਾਅਦ ਸਰਕਾਰੀ ਵਕੀਲ ਨੂੰ ਬਹਿਸ ਕਰਨ ਦਾ ਮੌਕਾ ਦਿੱਤਾ ਗਿਆ । ਸਰਕਾਰੀ ਵਕੀਲ ਕੋਲ ਮਿਸਲ ਨਹੀਂ ਸੀ । ਮਿਸਲ ਬਿਨਾਂ ਬਹਿਸ ਨਹੀਂ ਸੀ ਹੋ ਸਕਦੀ । ਬਹਿਸ ਲਈ ਉਸਨੂੰ ਤਾਰੀਖ਼ ਚਾਹੀਦੀ ਸੀ ।
ਰਾਮ ਨਾਥ ਬਹਿਸ ਕਰਨਾ ਚਾਹੁੰਦਾ ਸੀ । ਉਹ ਮਰਨ ਵਾਲੇ ਦਾ ਮਾਮਾ ਸੀ ਅਤੇ ਮੁਦਈ ਧਿਰ ਦਾ ਵਕੀਲ । ਦੋਹਾਂ ਕਾਰਨਾਂ ਕਰਕੇ ਬਹਿਸ ਕਰਨ ਦਾ ਉਸਦਾ ਹੱਕ ਬਣਦਾ ਸੀ ।
ਸਫ਼ਾਈ ਧਿਰ ਦੇ ਵਕੀਲ ਉਸਨੂੰ ਬੇਹੇ ਕੜਾਹ ਵਾਂਗ ਪੈ ਗਏ । ਕਾਨੂੰਨ ਦੀਆਂ ਕਿਤਾਬਾਂ ਦੇ ਢੇਰ ਉਨ੍ਹਾਂ ਜੱਜ ਅੱਗੇ ਰੱਖ ਦਿੱਤੇ । ਇਹ ਸਰਕਾਰ ਦਾ ਕੇਸ ਸੀ । ਸਰਕਾਰ ਦਾ ਪੱਖ ਪੂਰਨ ਲਈ ਸਰਕਾਰੀ ਵਕੀਲ ਹਾਜ਼ਰ ਸੀ । ਮੁਦਈ ਧਿਰ ਦੇ ਵਕੀਲ ਨੂੰ ਬੋਲਣ ਦਾ ਕੋਈ ਹੱਕ ਨਹੀਂ ਸੀ । ਸੁਪਰੀਮ ਕੋਰਟ ਨੇ ਇਕ ਵਾਰ ਨਹੀਂ ਸੌ ਵਾਰ ਇਸ ਨਿਯਮ ਦੀ ਪ੍ਰੋੜਤਾ ਕੀਤੀ ਸੀ ।
ਸਾਧੂ ਸਿੰਘ ਰਾਮ ਨਾਥ ਨੂੰ ਸੁਣਨ ਲਈ ਤਿਆਰ ਸੀ । ਪਰ ਉਸ ਕੋਲ ਵੀ ਪਰਚੇ ਤੋਂ ਸਿਵਾ ਪੇਸ਼ ਕਰਨ ਲਈ ਕੁਝ ਨਹੀਂ ਸੀ । ਪਰਚਾ ਨੰਦ ਲਾਲ ਪੜ੍ਹਕੇ ਸੁਣਾ ਚੁੱਕਾ ਸੀ । ਬਾਕੀ ਜੋ ਰਾਮ ਨਾਥ ਨੇ ਦੱਸਣਾ ਸੀ, ਜੱਜ ਉਸਨੂੰ ਆਪਣੇ ਫੈਸਲੇ ਦਾ ਆਧਾਰ ਨਹੀਂ ਸੀ
ਬਣਾ ਸਕਦਾ । ਇਸ ਲਈ ਰਾਮ ਨਾਥ ਦਾ ਬੋਲਣਾ ਜਾਂ ਨਾ ਬੋਲਣਾ ਇਕ ਬਰਾਬਰ ਸੀ ।
ਪੁਲਿਸ ਦੀ ਇਸ ਅਣਗਹਿਲੀ 'ਤੇ ਜੱਜ ਨੇ ਸਖ਼ਤ ਨਰਾਜ਼ਗੀ ਪ੍ਰਗਟਾਈ । ਆਪਣੀ ਨਰਾਜ਼ਗੀ ਪ੍ਰਗਟਾਉਣ ਲਈ ਮਾਇਆ ਨਗਰ ਦੇ ਡੀ.ਆਈ.ਜੀ. ਨੂੰ ਵਿਸ਼ੇਸ਼ ਚਿੱਠੀ ਲਿਖਵਾਈ । ਮੁੱਖ ਅਫ਼ਸਰ ਵਿਰੁਧ ਵਿਭਾਗੀ ਕਾਰਵਾਈ ਦੀ ਸਿਫ਼ਾਰਸ਼ ਹੋਈ। ਅਗਲੀ ਪੇਸ਼ੀ
'ਤੇ ਮਿਸਲ ਪੇਸ਼ ਹੋਵੇ ਜਾਂ ਕਪਤਾਨ ਖ਼ੁਦ ਪੇਸ਼ ਹੋਵੇ ।
ਅਗਲੀ ਪੇਸ਼ੀ ਤਿੰਨ ਦਿਨਾਂ ਦੀ ਪਾਈ ਗਈ । ਤਦ ਤਕ ਦੋਸ਼ੀਆਂ ਦੀ ਪੇਸ਼ਗੀ ਜ਼ਮਾਨਤ ਮਨਜ਼ੂਰ ਕੀਤੀ ਗਈ ।
"ਲੈ ਬਈ ਪਹਿਲੀ ਬਾਜ਼ੀ ਮੈਂ ਜਿੱਤ ਦਿੱਤੀ । ਹੁਣ ਆਪਣਾ ਅਸਰ-ਰਸੂਖ਼ ਵਰਤ ਕੇ ਤਫ਼ਤੀਸ਼ ਵਿਚ ਸ਼ਾਮਲ ਹੋ ਜਾਵੋ । ਜੋ ਕੁਝ ਪੁਲਿਸ ਤੁਹਾਥੋਂ ਪੁੱਛਣਾ ਚਾਹੁੰਦੀ ਹੈ, ਦੱਸ ਦੇਵੋ । ਜੋ ਰਿਕਾਰਡ ਮੰਗਦੀ ਹੈ, ਦੇ ਦੇਵੋ । ਫੇਰ ਦੇਖੋ, ਅਗਲੀ ਪੇਸ਼ੀ ਮੈਂ ਕਿਵੇਂ ਜ਼ਮਾਨਤ
ਪੱਕੀ ਕਰਾਉਂਦਾ ਹਾਂ ।"
ਕਚਹਿਰੀਉਂ ਬਾਹਰ ਨਿਕਲ ਕੇ, ਆਪਣੇ ਦੁਆਲੇ ਜੁੜੇ ਹਜੂਮ ਨੂੰ ਸੰਬੋਧਨ ਕਰਦੇ ਨੰਦ ਲਾਲ ਨੇ ਆਪਣੀ ਤਾਰੀਫ਼ ਆਪ ਕਰਨੀ ਸ਼ੁਰੂ ਕੀਤੀ ।
"ਤਫ਼ਤੀਸ਼ ਵਿਚ ਸ਼ਾਮਲ ਹੋਣ ਸਮੇਂ ਵਕੀਲਾਂ ਨੂੰ ਨਾਲ ਲੈ ਜਾਣਾ । ਇਕ ਦੋਸ਼ੀ ਇਕ ਵਕੀਲ ਨਾਲ ਲਿਜਾ ਸਕਦੈ । ਦੋ ਵਕੀਲ ਲੈ ਜਾਣਾ । ਪੁਲਿਸ ਦੱਬੀ ਰਹੂ । ਸਿੰਗਲੇ ਨੂੰ ਸਾਰੇ ਕੇਸ ਦਾ ਪਤੈ । ਇਸ ਨੂੰ ਜ਼ਰੂਰ ਲਿਜਾਣਾ । ਥਾਣੇ ਜਾਣ ਦੀ ਫ਼ੀਸ ਵੱਖ ਹੁੰਦੀ ਹੈ ।
ਉਹ ਸਿੰਗਲੇ ਨੂੰ ਦੇ ਦੇਣਾ ।"
ਨੰਦ ਲਾਲ ਦੇ ਹਦਾਇਤਾਂ ਕਰਦੇ-ਕਰਦੇ ਕਚਹਿਰੀ ਦੇ ਅਰਦਲੀ, ਗੰਨਮੈਨ, ਰੀਡਰ ਅਤੇ ਸਟੈਨੋ ਉਨ੍ਹਾਂ ਨੂੰ ਘੇਰ ਕੇ ਖੜ੍ਹ ਗਏ । ਝੁਕ-ਝੁਕ ਸਲਾਮਾਂ ਕਰਨ ਅਤੇ ਮੁਬਾਰਕਾਂ ਦੇਣ ਲਗੇ ।
"ਦਿਓ ਇਨ੍ਹਾਂ ਨੂੰ ਪੰਜਾਹ-ਪੰਜਾਹ ।"
ਅਜੇ ਨੇ ਝੱਟ ਪੰਜਾਹ-ਪੰਜਾਹ ਦੇ ਨੋਟਾਂ ਦੀ ਝੜੀ ਲਾ ਦਿੱਤੀ ।
"ਇਕ ਗੱਲ ਹੋਰ । ਕਿਸੇ ਪੱਤਰਕਾਰ ਨੂੰ ਫੜ ਕੇ ਖ਼ਬਰਾਂ ਲਗਵਾ ਦਿਓ । ਅਖ਼ਬਾਰ ਜਿਹੜੀ ਜ਼ਹਿਰ ਉਗਲਦੇ ਹਨ, ਉਸਦਾ ਉਨ੍ਹਾਂ ਨੂੰ ਮੋੜਵਾਂ ਜਵਾਬ ਮਿਲ ਜਾਏਗਾ ।"
ਨੰਦ ਲਾਲ ਨੂੰ ਦੂਸਰੀ ਅਦਾਲਤ ਵਿਚੋਂ ਸੁਨੇਹਾ ਆ ਚੁੱਕਾ ਸੀ । ਅਦਾਲਤ ਵੱਲ ਜਾਂਦਾ-ਜਾਂਦਾ ਉਹ ਹਦਾਇਤਾਂ ਦਿੰਦਾ ਰਿਹਾ ।
"ਪ੍ਰੈੱਸ ਉਨ੍ਹਾਂ ਵੱਲ ਹੈ । ਆਪਣੀ ਖ਼ਬਰ ਕੌਣ ਲਾਏਗਾ ?" ਨੰਦ ਲਾਲ ਦੇ ਨਾਲ ਨਾਲ ਤੁਰਦਾ ਅਜੇ ਤੌਖ਼ਲਾ ਪ੍ਰਗਟ ਕਰਨ ਲੱਗਾ ।
"ਤੂੰ ਪੰਜਾਬ ਦਰਪਣ ਵਾਲੇ ਸ਼ਿੰਦੇ ਕੋਲ ਚਲਾ ਜਾ । ਮੇਰਾ ਨਾਂ ਲੈ ਦੇਈਂ । ਪੰਜ ਸੌ ਦਾ ਨੋਟ ਫੜਾ ਦੇਈਂ । ਦੇਖ ਕਿਸ ਤਰ੍ਹਾਂ ਖ਼ਬਰ ਲਗਦੀ ਹੈ, ਵੱਡੀਆਂ ਸੁਰਖ਼ੀਆਂ ਵਿਚ ।"
ਖ਼ਬਰ ਦੀ ਤਲਬ ਸਾਇਲਾਂ ਨੂੰ ਘੱਟ ਨੰਦ ਲਾਲ ਨੂੰ ਜ਼ਿਆਦਾ ਸੀ ।
ਦਰਪਣ ਸਮਾਚਾਰ ਸਮੂਹ ਦੇ ਅਖ਼ਬਾਰਾਂ ਨੂੰ ਸ਼ਹਿਰੀ ਲੋਕ ਪੜ੍ਹਦੇ ਸਨ । ਸ਼ਿੰਦੇ ਨੇ ਤਥਾਂ ਦੀ ਚਰਚਾ ਘੱਟ ਨੰਦ ਲਾਲ ਦੀ ਕਾਬਲੀਅਤ ਦੀ ਚਰਚਾ ਵੱਧ ਕਰਨੀ ਸੀ । ਉਸ ਚਰਚਾ ਨੇ ਮਾਇਆ ਨਗਰ ਵਾਸੀਆਂ ਨੂੰ ਪ੍ਰਭਾਵਿਤ ਕਰਨਾ ਸੀ। ਪ੍ਰਭਾਵਤ ਹੋਏ ਲੋਕਾਂ ਨੇ ਨੰਦ
ਲਾਲ ਵੱਲ ਦੌੜਨਾ ਸੀ ।
ਨੰਦ ਲਾਲ ਦਾ ਧੰਨਵਾਦ ਕਰਕੇ ਅਜੇ ਨੇ ਸਭ ਤੋਂ ਪਹਿਲਾਂ ਪੰਕਜ ਨੂੰ ਖ਼ੁਸ਼ਖ਼ਬਰੀ ਸੁਣਾਈ । ਹੁਣ ਲੁਕ ਛਿਪ ਕੇ ਫਿਰਨ ਦੀ ਜ਼ਰੂਰਤ ਨਹੀਂ ਸੀ । ਪੰਕਜ ਕਚਹਿਰੀ ਦੇ ਸਾਹਮਣੇ ਢਾਬੇ ਵਿਚ ਬੈਠਾ ਸੀ । ਸੂਚਨਾ ਮਿਲਦੇ ਹੀ ਉਹ ਕਚਹਿਰੀ ਆ ਗਿਆ ।
ਪੇਸ਼ਗੀ ਜ਼ਮਾਨਤ ਦਾ ਹੁਕਮ ਜੇਬ ਵਿਚ ਪਾ ਕੇ ਨੀਰਜ ਅਤੇ ਵਿਨੇ ਮੇਲੂ ਦੀ ਡੇਅਰੀ ਵੱਲ ਹੋ ਲਏ । ਉਹ ਕਪਤਾਨ ਨਾਲ ਗੱਲ ਕਰੇ । ਉਨ੍ਹਾਂ ਨੂੰ ਤਫ਼ਤੀਸ਼ ਵਿਚ ਸ਼ਾਮਲ ਕਰਵਾਏ।
ਉਹ ਪੱਕੀ ਜ਼ਮਾਨਤ ਦੇ ਹੁਕਮ ਕਰਵਾ ਕੇ ਬੇਫਿਕਰ ਹੋਣ ।
ਪੰਕਜ ਯਾਰਾਂ ਦੋਸਤਾਂ ਨੂੰ ਲੈ ਕੇ ਫੈਕਟਰੀ ਵੱਲ ਚੱਲ ਪਿਆ । ਕਈ ਦਿਨਾਂ ਤੋਂ ਦੋਸਤ ਮਾਨਸਿਕ ਤਨਾਅ ਵਿਚ ਸਨ। ਜਸ਼ਨ ਹੋਣਾ ਚਾਹੀਦਾ ਸੀ ।


34

ਪੇਸ਼ਗੀ ਜ਼ਮਾਨਤ ਮਨਜ਼ੂਰ ਹੋਣ ਦੀ ਖ਼ਬਰ ਸੁਣ ਕੇ ਮੇਲੂ ਖੁਸ਼ੀ ਨਾਲ ਝੂਮ ਉੱਠਿਆ ।
ਝੱਟ ਉਸ ਨੇ ਫਰਿਜ਼ ਵਿਚੋਂ ਬੋਤਲ ਕੱਢ ਲਈ ।
ਸੋਫ਼ੀ ਰਹਿਣਾ ਨੀਰਜ ਹੋਰਾਂ ਦੀ ਮਜਬੂਰੀ ਸੀ । ਉਨ੍ਹਾਂ ਨੇ ਥਾਣੇ ਜਾ ਕੇ ਤਫ਼ਤੀਸ਼ ਵਿਚ ਸ਼ਾਮਲ ਹੋਣਾ ਸੀ । ਆਪਣਾ ਬਿਆਨ ਦਰਜ ਕਰਾਉਣਾ ਸੀ ।
ਪਾਰਟੀ ਦਾ ਇੰਤਜ਼ਾਮ ਫੈਕਟਰੀ ਵਿਚ ਹੋ ਰਿਹਾ ਸੀ । ਪਾਰਟੀ ਵਿਚ ਸ਼ਾਮਲ ਹੋਣ ਲਈ ਉਨ੍ਹਾਂ ਨੇ ਮੇਲੂ ਨੂੰ ਦਾਅਵਤ ਦਿੱਤੀ ।
ਪਰ ਉਸ ਤੋਂ ਪਹਿਲਾਂ ਉਨ੍ਹਾਂ ਦੇ ਮਨੋਂ ਤਫ਼ਤੀਸ਼ ਵਿਚ ਸ਼ਾਮਲ ਹੋਣ ਦਾ ਬੋਝ ਲਹਿ ਜਾਣਾ ਚਾਹੀਦਾ ਸੀ ।
ਇਹ ਅਦਾਲਤ ਦਾ ਹੁਕਮ ਸੀ । ਪੁਲਿਸ ਨੂੰ ਇਹ ਮੰਨਣਾ ਪੈਣਾ ਸੀ । ਸਾਰੀ ਪੁਲਿਸ ਮੁਲਜ਼ਮਾਂ ਦੇ ਨਾਲ ਸੀ । ਫੇਰ ਫ਼ਿਕਰ ਵਾਲੀ ਕਿਹੜੀ ਗੱਲ ਸੀ ?
ਮੇਲੂ ਨੇ ਕਪਤਾਨ ਨੂੰ ਫ਼ੋਨ ਕੀਤਾ । ਉਹ ਤਫ਼ਤੀਸ਼ੀ ਨੂੰ ਹਦਾਇਤ ਕਰੇ । ਤਫ਼ਤੀਸ਼ੀ ਮਿਸਲ ਦਾ ਘਰ ਪੂਰਾ ਕਰੇ । ਅਜਿਹੀ ਜ਼ਿਮਨੀ ਲਿਖੇ, ਜਿਸ ਨੂੰ ਪੜ੍ਹਕੇ ਜੱਜ ਉਨ੍ਹਾਂ ਦੀ ਜ਼ਮਾਨਤ ਮਨਜ਼ੂਰ ਕਰਨ ਲਈ ਮਜਬੂਰ ਹੋ ਜਾਏ ।
ਇੰਝ ਕਰਨ ਵਿਚ ਕਪਤਾਨ ਨੂੰ ਕੋਈ ਇਤਰਾਜ਼ ਨਹੀਂ ਸੀ । ਪਰ ਉਸਨੂੰ ਇਕ ਦਿੱਕਤ ਪੇਸ਼ ਆ ਰਹੀ ਸੀ ।
ਜੱਜ ਵੱਧਲੋਂ ਲਿਖੀ ਵਿਸ਼ੇਸ਼ ਚਿੱਠੀ ਡੀ.ਆਈ.ਜੀ. ਕੋਲ ਪੁੱਜ ਚੁੱਕੀ ਸੀ । ਮਿਸਲ ਕਚਹਿਰੀ ਕਿਉਂ ਨਹੀਂ ਗਈ? ਇਸ ਗੱਲ 'ਤੇ ਉਹ ਚਿੜਿਆ ਬੈਠਾ ਸੀ । ਮਿਸਲ ਉਸਨੇ ਆਪਣੇ ਕੋਲ ਮੰਗਵਾ ਲਈ ਸੀ । ਕਪਤਾਨ ਨੂੰ ਝਾੜ ਪੈ ਚੁੱਕੀ ਸੀ । ਡੀ.ਆਈ.ਜੀ. ਨੂੰ
ਵਿਸ਼ਵਾਸ ਵਿਚ ਲੈਣਾ ਜ਼ਰੂਰੀ ਸੀ ।
ਮੇਲੂ ਨੇ ਕਪਤਾਨ ਦੀ ਮਜਬੂਰੀ ਨੀਰਜ ਨੂੰ ਸਮਝਾਈ ।
"ਡੀ.ਆਈ.ਜੀ. ਨਾਲ ਗੱਲ ਕਰਨੀ ਹੈ ਤਾਂ ਕਰੋ । ਜੋ ਦੇਣਾ ਹੈ, ਦਿਓ । ਬੱਸ ਖਹਿੜਾ ਛੁਡਾਓ ।"
ਨੀਰਜ ਮਸਲਾ ਲਟਕਾਉਣ ਦੇ ਹੱਕ ਵਿਚ ਨਹੀਂ ਸੀ ।
ਮੇਲੂ ਨੇ ਡੀ.ਆਈ.ਜੀ. ਨਾਲ ਸੰਪਰਕ ਕੀਤਾ । ਮੀਟਿੰਗ ਤੈਅ ਹੋ ਗਈ ।
ਮਦਦ ਦਾ ਮੁੱਲ ਦੋ ਪੇਟੀਆਂ (ਦੋ ਲੱਖ) ਚੁਕਾਇਆ ਗਿਆ ।
ਦੋਸ਼ੀ ਹਾਲੇ ਚੁੱਪ ਕਰਕੇ ਬੈਠੇ ਰਹਿਣ । ਪੇਸ਼ੀ ਤੋਂ ਇਕ ਦਿਨ ਪਹਿਲਾਂ ਡੀ.ਆਈ.ਜੀ. ਤਫ਼ਤੀਸ਼ੀ ਅਤੇ ਮਲਜ਼ਮਾਂ ਨੂੰ ਆਪਣੀ ਕੋਠੀ ਬੁਲਾਏਗਾ । ਆਪਣੀ ਹਾਜ਼ਰੀ ਵਿਚ ਜ਼ਿਮਨੀ ਲਿਖਵਾਏਗਾ । ਨਾਲ ਆਪਣੀ ਤਸਦੀਕ ਪਾਏਗਾ । ਤਾਂ ਦੋਸ਼ੀਆਂ ਦਾ ਕੰਮ ਬਣੇਗਾ ।
ਡੀ.ਆਈ.ਜੀ. ਤੋਂ ਥਾਪੜਾ ਲੈ ਕੇ ਸਾਰੀ ਟੋਲੀ ਫੈਕਟਰੀ ਪੁੱਜ ਗਈ। ਨਵੀਂ ਖ਼ੁਸ਼ਖਬਰੀ ਨੇ ਜਸ਼ਨ ਵਿਚ ਨਵੀਂ ਰੂਹ ਫੂਕ ਦਿੱਤੀ ।
ਦੇਰ ਰਾਤ ਤਕ ਜਸ਼ਨ ਚਲਦਾ ਰਿਹਾ ।


35

ਪੰਕਜ ਅਤੇ ਨੀਰਜ ਕਈ ਦਿਨਾਂ ਦੇ ਦੇਸ਼-ਨਿਕਾਲੇ ਬਾਅਦ ਪਹਿਲੀ ਵਾਰ ਘਰ ਸੁੱਤੇ ਸਨ ।
ਸੌਣ ਤੋਂ ਪਹਿਲਾਂ ਉਨ੍ਹਾਂ ਨੇ ਘਰਦਿਆਂ ਨੂੰ ਸਖ਼ਤ ਹਦਾਇਤ ਕੀਤੀ ਸੀ । ਉਨ੍ਹਾਂ ਨੂੰ ਕੱਚੀ ਨੀਂਦ ਵਿਚੋਂ ਉਠਾਉਣ ਦੀ ਜੁਅਰਤ ਨਾ ਕੀਤੀ ਜਾਵੇ ।
ਪਰ ਫ਼ੌਜਦਾਰੀ ਮੁਕੱਦਮਿਆਂ ਵਿਚ ਫਸੇ ਲੋਕ ਕਦੇ ਸੁਖ ਦੀ ਨੀਂਦ ਨਹੀਂ ਸੌਂ ਸਕਦੇ ।
ਹਾਲੇ ਉਨ੍ਹਾਂ ਨੂੰ ਸੁੱਧਤਿਆਂ ਤਿੰਨ ਘੰਟੇ ਵੀ ਨਹੀਂ ਸਨ ਹੋਏ ਕਿ ਸਿੰਗਲੇ ਦੇ ਫ਼ੋਨ 'ਤੇ ਫ਼ੋਨ ਖੜਕਣ ਲਗੇ ।
ਪੰਜਾਬੀ ਤੋਂ ਲੈ ਕੇ ਅੰਗਰੇਜ਼ੀ ਤਕ ਹਰ ਅਖ਼ਬਾਰ ਨੇ ਉਨ੍ਹਾਂ ਦੇ ਕੇਸ ਨਾਲ ਸਬੰਧਤ ਖ਼ਬਰਾਂ ਛਾਪੀਆਂ ਸਨ । ਸਿੰਗਲੇ ਅਤੇ ਸਰਕਾਰੀ ਵਕੀਲ ਨੂੰ ਵਿਚੇ ਘੜੀਸਿਆ ਗਿਆ ਸੀ । ਸਿੰਗਲੇ, ਸਤਿੰਦਰ ਸਿੰਘ ਅਤੇ ਨੀਰਜ ਦੀ ਸਿਟੀ ਹਾਰਟ ਹੋਟਲ ਦੇ ਬਾਹਰ ਇਕੱਠੇ
ਖੜਿਆਂ ਦੀ ਫੋਟੋ ਤਕਰੀਬਨ ਹਰ ਅਖ਼ਬਾਰ ਵਿਚ ਛਪੀ ਸੀ । ਸਿੰਗਲੇ ਦੇ ਸਰਕਾਰੀ ਵਕੀਲ ਨੂੰ ਉਸਦੀ ਕੋਠੀਉਂ ਲੈ ਕੇ ਆਉਣ ਤੋਂ ਲੈ ਕੇ ਕੋਠੀ ਛੱਡਣ ਤਕ ਦਾ ਵੇਰਵਾ ਖ਼ਬਰਾਂ ਵਿਚ ਦਿੱਤਾ ਗਿਆ ਸੀ । ਸਿੰਗਲੇ ਦਾ ਕੁਝ ਨਹੀਂ ਸੀ ਵਿਗੜਨ ਲੱਗਾ । ਉਹ ਪ੍ਰਾਈਵੇਟ ਵਕੀਲ ਸੀ । ਜੋ ਮਰਜ਼ੀ ਕਰੇ । ਸਰਕਾਰੀ ਵਕੀਲ ਦੀ ਮਿਲੀ-ਭੁਗਤ ਸਾਬਤ ਹੋ ਜਾਣ ਨਾਲ ਉਸਦੀ ਨੌਕਰੀ ਨੂੰ ਖ਼ਤਰਾ ਸੀ । ਸਤਿੰਦਰ ਸਿੰਘ ਵਾਰ-ਵਾਰ ਫ਼ੋਨ ਕਰ ਰਿਹਾ ਸੀ ।
ਇਹੋ ਨਹੀਂ । ਮੇਲੂ ਅਤੇ ਨਰਿੰਦਰ ਨਾਥ ਦੀ ਮਿਲੀ ਭੁਗਤ ਦੀ ਖ਼ਬਰ ਵੀ ਲੂਣ ਮਿਰਚ ਲਾ ਕੇ ਛਾਪੀ ਗਈ ਸੀ । ਸ਼ਰਾਬੀ ਹਾਲਤ ਵਿਚ ਉਸਨੂੰ ਮੇਲੂ ਦੀ ਡੇਅਰੀ ਵਿਚ ਲੰਮਾ ਪਿਆ ਦਿਖਾਇਆ ਗਿਆ ਸੀ । ਥਾਣੇ ਦੇ ਰਿਕਾਰਡ ਦਾ ਹਵਾਲਾ ਦੇ ਕੇ ਇਹ ਸਿੱਧ ਕੀਤਾ ਗਿਆ ਸੀ ਕਿ ਹਵਾਲਦਾਰ ਕਿਧਰੇ ਨਹੀਂ ਸੀ ਗਿਆ । ਮਾਇਆ ਨਗਰ ਵਿਚ ਹਾਜ਼ਰ ਸੀ । ਦੋਸ਼ੀਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਉਸਦੇ ਬਾਹਰ ਜਾਣ ਦਾ ਡਰਾਮਾ ਰਚਿਆ ਗਿਆ ਸੀ ।
ਨਰਿੰਦਰ ਦੇ ਸੁਨੇਹੇ ਆ ਰਹੇ ਸਨ । ਉਸਨੇ ਮਿਸਲ ਕਪਤਾਨ ਦੇ ਕਹਿਣ 'ਤੇ ਰੋਕੀ ਸੀ । ਉਸਨੂੰ ਮੁਅੱਤਲ ਹੋਣ ਤੋਂ ਬਚਾਇਆ ਜਾਵੇ ।
ਪੁਲਿਸ ਦੀ ਇਸ ਜਿਆਦਤੀ ਵਿਰੁਧ ਮੁਜ਼ਾਹਰੇ, ਧਰਨੇ ਅਤੇ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ ।
ਸਾਰਾ ਮਾਇਆ ਨਗਰ ਜਾਗ ਚੁੱਕਾ ਸੀ । ਪੰਕਜ ਹੋਰੀਂ ਸੁੱਤੇ ਪਏ ਸਨ । ਉਨ੍ਹਾਂ ਨੂੰ ਜਾਗ ਜਾਣਾ ਚਾਹੀਦਾ ਸੀ ।
ਜਦੋਂ ਵਾਰ ਵਾਰ ਫ਼ੋਨ ਕਰਨ 'ਤੇ ਕਿਸੇ ਨੇ ਫ਼ੋਨ ਨਾ ਚੁੱਧਕਿਆ ਤਾਂ ਮਜਬੂਰਨ ਸਿੰਗਲ ਨੂੰ ਉਨ੍ਹਾਂ ਦੀ ਕੋਠੀ ਜਾਣਾ ਪਿਆ ।
ਦੋ ਅਖ਼ਬਾਰ ਸਿੰਗਲੇ ਕੋਲ ਆਉਂਦੇ ਸਨ । ਬਾਕੀ ਦੇ ਅਖ਼ਬਾਰ ਉਸਨੇ ਰਸਤੇ ਵਿਚੋਂ ਖਰੀਦ ਲਏ । ਅਖ਼ਬਾਰਾਂ ਵਿਚ ਛਾਪਣ ਲਈ ਜਿਵੇਂ ਅੱਜ ਹੋਰ ਕੋਈ ਖ਼ਬਰ ਹੀ ਨਹੀਂ ਸੀ ।
ਸਭ ਅਖ਼ਬਾਰਾਂ ਨੇ ਇਸੇ ਮਿਲੀ-ਭੁਗਤ ਦੇ ਚਰਚੇ ਚਟਕਾਰੇ ਲੈ ਲੈ ਛਾਪੇ ਸਨ ।
ਕਈ ਦਿਨਾਂ ਬਾਅਦ ਮਸਾਂ ਦੋਵੇਂ ਭਰਾ ਤਨਾਅ-ਮੁਕਤ ਹੋਏ ਸਨ । ਦੇਰ ਰਾਤ ਤਕ ਉਹ ਪੀਂਦੇ ਰਹੇ ਸਨ । ਹੁਣ ਆਸਾਨੀ ਨਾਲ ਉਨ੍ਹਾਂ ਦੀ ਅੱਖ ਨਹੀਂ ਸੀ ਖੁਲ੍ਹ ਰਹੀ ।
ਅਚਾਨਕ ਸਿੰਗਲੇ ਨੂੰ ਘਰ ਆਇਆ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ । ਦੋਹਾਂ ਨੂੰ ਤਰੇਲੀਆਂ ਆਉਣ ਲੱਗੀਆਂ । ਬਲੱਡ-ਪ੍ਰੈਸ਼ਰ ਉਪਰ ਹੇਠ ਹੋਣ ਲਗਾ । ਦਿਲਾਂ ਦੀਆਂ ਧੜਕਨਾਂ ਤੇਜ਼ ਹੋ ਗਈਆਂ ।
ਘਬਰਾਏ ਉਹ ਵਿਚਾਰ-ਵਿਟਾਂਦਰੇ ਲਈ ਬੈਡ-ਰੂਮ ਵਿਚ ਹੀ ਬੈਠ ਗਏ ।
ਸਿੰਗਲੇ ਨੇ ਇਕ-ਇਕ ਕਰਕੇ ਸਾਰੇ ਅਖ਼ਬਾਰ ਉਨ੍ਹਾਂ ਅੱਗੇ ਰੱਧਖੇ । ਕਿਸ ਖ਼ਬਰ ਦਾ ਕਿਸ ਉੱਪਰ ਕੀ ਪ੍ਰਭਾਵ ਪਏਗਾ, ਇਸਦੀ ਜਾਣਕਾਰੀ ਦਿੱਤੀ । ਸਰਕਾਰੀ ਵਕੀਲ ਅਤੇ ਹੌਲਦਾਰ ਦੇ ਹੋਣ ਵਾਲੇ ਨੁਕਸਾਨ ਦਾ ਜ਼ਿਕਰ ਕੀਤਾ ।
ਸਰਕਾਰੀ ਵਕੀਲ ਅਤੇ ਹੌਲਦਾਰ ਦੀ ਪੰਕਜ ਹੋਰਾਂ ਨੂੰ ਕੋਈ ਪਰਵਾਹ ਨਹੀਂ ਸੀ ।
ਕੀਤੇ ਕੰਮ ਦੇ ਉਨ੍ਹਾਂ ਨੂੰ ਪੈਸੇ ਮਿਲੇ ਸਨ । ਨਫ਼ੇ ਨੁਕਸਾਨ ਦੇ ਉਹ ਖ਼ੁਦ ਜ਼ਿੰਮੇਵਾਰ ਸਨ ।
ਸਿੰਗਲਾ ਇਸ ਤਰਕ ਨਾਲ ਸਹਿਮਤ ਨਹੀਂ ਸੀ । ਸਰਕਾਰੀ ਵਕੀਲ ਦਾ ਨੁਕਸਾਨ ਪੰਕਜ ਹੋਰਾਂ ਦਾ ਨੁਕਸਾਨ ਸੀ । ਜੇ ਹੁਣ ਉਨ੍ਹਾਂ ਦਾ ਬਚਾਅ ਕਰ ਲਿਆ ਗਿਆ ਤਾਂ ਅਫ਼ਸਰਾਂ ਵਿੱਚ ਭਰੋਸਾ ਬਣਿਆ ਰਹੇਗਾ । ਨਹੀਂ ਤਾਂ ਅਗੋਂ ਤੋਂ ਅਫ਼ਸਰ ਮਦਦ ਕਰਨੋਂ ਹੱਟ ਜਾਣਗੇ ।
ਅਫ਼ਸਰ ਮਿੱਟੀ ਦਾ ਮਾਨ ਨਹੀਂ ਹੁੰਦਾ । ਇਕ ਵਾਰ ਪੜਤ ਖ਼ਰਾਬ ਹੋ ਗਈ ਤਾਂ ਕਿਸੇ ਨੇ ਨੋਟਾਂ ਦੇ ਬੋਰਿਆਂ ਉਪਰ ਵੀ ਧਾਰ ਨਹੀਂ ਮਾਰਨੀ । ਹਰ ਅਫ਼ਸਰ ਉਨ੍ਹਾਂ ਨੂੰ ਕੜਾਕਾ ਚਾੜ੍ਹਦਾ ਰਹੇਗਾ ।
ਨਰਿੰਦਰ ਨਾਥ ਦਾ ਬਹੁਤਾ ਨੁਕਸਾਨ ਹੋਣ ਵਾਲਾ ਨਹੀਂ ਸੀ । ਉਸ ਵਿਰੁਧ ਕਾਰਵਾਈ ਕਪਤਾਨ ਨੇ ਕਰਨੀ ਸੀ । ਕਪਤਾਨ ਨੇ ਆਪੇ ਮੌਕਾ ਸੰਭਾਲ ਲੈਣਾ ਸੀ ।
ਫ਼ਿਕਰ ਸਰਕਾਰੀ ਵਕੀਲ ਦਾ ਸੀ ।
ਅਜੇ ਦਾ ਇਕ ਜੀਜਾ ਆਈ.ਏ.ਐਸ. ਅਫ਼ਸਰ ਸੀ । ਪਹਿਲਾਂ ਉਹ ਗ੍ਰਹਿ ਸਕੱਤਰ ਰਿਹਾ ਸੀ । ਸਤਿੰਦਰ ਸਿੰਘ ਦਾ ਮਹਿਕਮਾ ਗ੍ਰਹਿ ਸਕੱਤਰ ਦੇ ਅਧੀਨ ਸੀ । ਜ਼ਰੂਰ ਉਸਦੀ ਪਹਿਲੇ ਮਹਿਕਮੇ ਵਿਚ ਬਣਦੀ ਹੋਵੇਗੀ ।
ਅਜੇ ਨੂੰ ਜਗਾਇਆ ਗਿਆ । ਕੰਮ ਸਮਝਾਇਆ ਗਿਆ ।
ਕੁਝ ਦੇਰ ਬਾਅਦ ਉਸਦਾ ਫ਼ੋਨ ਆ ਗਿਆ । ਸਰਕਾਰੀ ਵਕੀਲ ਬੇਫ਼ਿਕਰ ਰਹੇ । ਮਾੜੀ ਮੋਟੀ ਝਾੜ-ਝੰਬ ਹੋ ਸਕਦੀ ਸੀ । ਨੁਕਸਾਨ ਨਹੀਂ ਸੀ ਹੋਣ ਲੱਗਾ ।
ਸਰਕਾਰੀ ਵਕੀਲ ਵੱਲੋਂ ਬੇਫ਼ਿਕਰ ਹੋ ਕੇ ਉਹ ਆਪਣੇ ਬਚਾਅ ਦੀਆਂ ਸਕੀਮਾਂ ਘੜਨ ਲਗੇ ।


36

ਹੜਤਾਲਾਂ ਧਰਨਿਆਂ ਦਾ ਕਿਸੇ ਨੂੰ ਫ਼ਿਕਰ ਨਹੀਂ ਸੀ । ਅਜਿਹੇ ਹਰ ਕੇਸ ਵਿਚ ਧਰਨੇ ਵੱਜਦੇ ਸਨ । ਪਹਿਲੇ ਦਿਨ ਗਿਣਤੀ ਪੰਜ ਸੱਤ ਸੌ ਹੁੰਦੀ ਸੀ । ਦੂਜੇ ਦਿਨ ਦੋ ਤਿੰਨ ਸੌ।
ਹਫ਼ਤੇ ਬਾਅਦ ਇਹ ਗਿਣਤੀ ਪੰਜਾਹ ਸੱਠ 'ਤੇ ਪੁੱਜ ਜਾਂਦੀ ਸੀ । ਫੇਰ ਘਰ-ਘਰ ਦੇ ਰਹਿ ਜਾਂਦੇ ਸਨ । ਹੋਰ ਮਹੀਨੇ ਬਾਅਦ ਸਭ ਖੇਡਣੇ ਖਿੰਡ ਜਾਂਦੇ ਸਨ । ਪੈਰਵੀ ਕਰਨ ਵਾਲਾ ਟਾਵਾਂ ਟੱਲਾ ਰਹਿ ਜਾਂਦਾ ਸੀ । ਇਸ ਕੇਸ ਵਿਚ ਇਸੇ ਤਰ੍ਹਾਂ ਹੋ ਰਿਹਾ ਸੀ । ਤਮਾਸ਼ਬੀਨਾਂ ਦੀ ਗਿਣਤੀ ਦਿਨੋ-ਦਿਨ ਘਟ ਰਹੀ ਸੀ ।
ਜਿਹੜੀ ਚਮਕ ਬਾਕੀ ਸੀ, ਉਹ ਪ੍ਰੈਸ ਦੀ ਮਿਹਰਬਾਨੀ ਕਰਕੇ ਸੀ । ਹੜਤਾਲਾਂ ਅਤੇ ਧਰਨਿਆਂ ਦੀਆਂ ਖ਼ਬਰਾਂ ਬੜੇ ਯੋਜਨਾ-ਬੱਧ ਤਰੀਕੇ ਨਾਲ ਛਾਪੀਆਂ ਜਾ ਰਹੀਆਂ ਸਨ ।
ਹਰ ਨਾਅਰਾ ਮਾਰਨ ਵਾਲੇ ਦੀ ਫ਼ੋਟੋ ਕਿਸੇ ਨਾ ਕਿਸੇ ਅਖ਼ਬਾਰ ਵਿਚ ਛਪ ਰਹੀ ਸੀ । ਮੁਹੱਲੇ ਦੇ ਪ੍ਰਧਾਨ ਤਕ ਦਾ ਨਾਂ ਕਿਸੇ ਨਾ ਕਿਸੇ ਅਖ਼ਬਾਰ ਵਿਚ ਛਪ ਰਿਹਾ ਸੀ । ਆਪਣੀ ਫ਼ੋਟੋ ਅਖ਼ਬਾਰ ਵਿਚ ਛਪਵਾਉਣ ਦੇ ਲਾਲਚ ਵਿਚ ਲੋਕ ਵਧ ਚੜ੍ਹ ਕੇ ਹੜਤਾਲਾਂ ਧਰਨਿਆਂ
ਵਿਚ ਹਿੱਸਾ ਲੈ ਰਹੇ ਸਨ ।
ਸਿੰਗਲੇ ਦੀ ਰਾਏ ਸੀ, ਜੇ ਪ੍ਰੈੱਸ ਚੁੱਪ ਕਰ ਜਾਏ ਤਾਂ ਸਭ ਮਸਲੇ ਹੱਲ ਹੋ ਜਾਣ ।
ਪ੍ਰੈਸ ਹੀ ਤਾਂ ਕਾਬੂ ਨਹੀਂ ਸੀ ਹੋ ਰਹੀ । ਪ੍ਰੈੱਸ-ਕਲੱਬ ਦਾ ਸਕੱਤਰ ਨੇਹਾ ਦਾ ਪ੍ਰੇਮੀ ਸੀ । ਉਨ੍ਹਾਂ ਦੀ ਸਗਾਈ ਹੋਣ ਵਾਲੀ ਸੀ । ਇਸ ਘਟਨਾ ਨਾਲ ਉਸਦਾ ਨਿਜ ਜੁੜਿਆ ਹੋਇਆ ਸੀ । ਉਸਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਸੀ । ਉਸਦਾ ਦਿਲ ਇਨਸਾਫ਼ ਦੀ ਪੁਕਾਰ ਕਰ ਰਿਹਾ ਸੀ । ਸਾਰੇ ਪੱਤਰਕਾਰ ਤਨੋਂ ਮਨੋਂ ਉਸਦਾ ਸਾਥ ਦੇ ਰਹੇ ਸਨ । ਆਸ਼ਕਾਂ ਨੂੰ ਨੱਥ ਪਾਉਣਾ ਦਰਿਆਵਾਂ ਦੇ ਵਹਿਣਾਂ ਨੂੰ ਮੋੜਨ ਵਾਂਗ ਔਖਾ ਸੀ ।
ਸਾਗਰ ਦਾ ਨੇਹਾ ਨਾਲੋਂ ਮੋਹ-ਭੰਗ ਕੀਤਾ ਜਾਣਾ ਚਾਹੀਦਾ ਸੀ । ਇਹ ਠੀਕ ਸੀ ਕਿ ਪਰਚੇ ਵਿਚ ਨੇਹਾ ਨਾਲ ਹੋਏ ਬਲਾਤਕਾਰ ਦਾ ਜ਼ਿਕਰ ਨਹੀਂ ਸੀ । ਇਸ ਤੱਥ ਨੂੰ ਇਕ ਸੋਚੀ ਸਮਝੀ ਚਾਲ ਤਹਿਤ ਛੁਪਾ ਲਿਆ ਗਿਆ ਸੀ । ਪਰ ਹਰ ਜ਼ੁਬਾਨ ਉਪਰ ਹੋਏ
ਬਲਾਤਕਾਰ ਦੀ ਚਰਚਾ ਸੀ । ਕਈ ਅਖ਼ਬਾਰਾਂ ਨੇ ਆਪਣੀਆਂ ਪਹਿਲੇ ਦਿਨ ਦੀਆਂ ਖ਼ਬਰਾਂ ਵਿਚ ਬਲਾਤਕਾਰ ਦਾ ਜ਼ਿਕਰ ਕੀਤਾ ਸੀ । ਸਾਗਰ ਦੇ ਮਨ ਵਿਚ ਨੇਹਾ ਦੀ ਅਪਵਿੱਤਰਤਾ ਦਾ ਵਿਸ਼ ਘੋਲਿਆ ਜਾਣਾ ਚਾਹੀਦਾ ਸੀ । ਉਸਨੂੰ ਜੂਠ ਨਾਲੋਂ ਨਾਤਾ ਤੋੜਨ ਲਈ ਪ੍ਰੇਰਿਆ ਜਾਣਾ ਚਾਹੀਦਾ ਸੀ ।
ਜਿੰਨਾ ਚਿਰ ਇਹ ਯੋਜਨਾ ਸਿਰੇ ਨਹੀਂ ਚੜ੍ਹਦੀ ਉਨਾ ਚਿਰ ਪੱਤਰਕਾਰਾਂ ਦਾ ਖਹਿੜਾ ਛੱਡ ਕੇ ਅਖ਼ਬਾਰਾਂ ਦੇ ਸੰਪਾਦਕਾਂ ਨਾਲ ਸੰਪਰਕ ਕੀਤਾ ਜਾਵੇ । ਕੁਝ ਇਸ਼ਤਿਹਾਰ ਫੋਰੀ ਤੌਰ ਤੇ ਅਖ਼ਬਾਰਾਂ ਨੂੰ ਦਿੱਤੇ ਜਾਣ । ਵੱਡੇ ਇਸ਼ਤਿਹਾਰਾਂ ਦਾ ਵਾਅਦਾ ਕੀਤਾ ਜਾਵੇ ।
ਅਖ਼ਬਾਰਾਂ ਦੀ ਗਿਣਤੀ ਕਿਹੜਾ ਦੋ ਚਾਰ ਸੀ, ਬਈ ਖਰੀਦ ਲਏ ਜਾਣ । ਕੁੱਲ ਮਿਲਾ ਕੇ ਤੀਹ ਚਾਲੀ ਅਖ਼ਬਾਰ ਮਾਇਆ ਨਗਰ ਵਿਚ ਆਉਂਦੇ ਸਨ । ਇਸ਼ਤਿਹਾਰਾਂ ਦਾ ਰੇਟ ਬੜਾ ਮਹਿੰਗਾ ਸੀ । ਅੰਗਰੇਜ਼ੀ ਅਖ਼ਬਾਰਾਂ ਦੀ ਤਾਂ ਨੁੱਕਰ ਵਿਚ ਇਸ਼ਤਿਹਾਰ ਦੇਣਾ ਮੁਸ਼ਕਲ ਸੀ। ਵੱਡੇ ਇਸ਼ਤਿਹਾਰ ਬਾਰੇ ਸੋਚਿਆ ਵੀ ਨਹੀਂ ਸੀ ਜਾ ਸਕਦਾ ।
ਇਸ ਸਮੱਧਸਿਆ ਨੂੰ ਨਜਿਠਣ ਲਈ ਸਾਰੇ ਉਦਯੋਗ-ਪਤੀਆਂ ਨੂੰ ਇਕ-ਜੁਟ ਹੋ ਜਾਣਾ ਚਾਹੀਦਾ ਸੀ । ਮਾਇਆ ਨਗਰ ਵਿਚ ਹਜ਼ਾਰਾਂ ਅਜਿਹੇ ਉਦਯੋਗ ਸਨ, ਜਿਨ੍ਹਾਂ ਦੇ ਵੱਡੇ ਇਸ਼ਤਿਹਾਰ ਅਖ਼ਬਾਰਾਂ ਵਿਚ ਛਪਦੇ ਸਨ । ਉਨ੍ਹਾਂ ਨੂੰ ਆਪਣੀਆਂ ਪਬਲੀਸਿਟੀ ਏਜੰਸੀਆਂ ਰਾਹੀਂ ਅਖ਼ਬਾਰਾਂ 'ਤੇ ਦਬਾਅ ਪਾਉਣਾ ਚਾਹੀਦਾ ਸੀ । ਬਹੁਤਾ ਨਹੀਂ ਤਾਂ ਪੰਕਜ ਹੋਰਾਂ ਦੇ ਆਪਣੇ ਅਤੇ ਰਿਸ਼ਤੇਦਾਰਾਂ ਦੇ ਇਸ਼ਤਿਹਾਰ ਇਸ ਯੋਜਨਾ ਤਹਿਤ ਦਿੱਤੇ ਜਾਣੇ ਚਾਹੀਦੇ ਸਨ । ਅਖ਼ਬਾਰ ਛੋਟਾ ਹੋਵੇ ਜਾਂ ਵੱਡਾ । ਇਸ਼ਤਿਹਾਰ ਬਿਨ੍ਹਾਂ ਕਿਸੇ ਦਾ ਗੁਜ਼ਾਰਾ ਨਹੀਂ ।
ਮਜਬੂਰੀ ਵੱਸ ਅਖ਼ਬਾਰਾਂ ਨੂੰ ਉਨ੍ਹਾਂ ਨਾਲ ਸਮਝੌਤਾ ਕਰਨਾ ਪੈਣਾ ਸੀ ।
ਸਿੰਗਲੇ ਦਾ ਇਹ ਸੁਝਾਅ ਵੀ ਵਜ਼ਨਦਾਰ ਸੀ । ਪੰਕਜ ਆਪਣੇ ਸਾਥੀਆਂ ਨਾਲ ਇਸ ਵਿਸ਼ੇ ਤੇ ਗੱਲ ਕਰੇਗਾ । ਹੋਰ ਨਹੀਂ ਤਾਂ ਖ਼ਬਰਾਂ ਦਾ ਸੁਰ ਮੱਠਾ ਪਏਗਾ । ਕਦੇ-ਕਦੇ ਉਨ੍ਹਾਂ ਦਾ ਪੱਖ ਛਪ ਜਾਇਆ ਕਰੇਗਾ ।
ਸਾਰੇ ਪੱਤਰਕਾਰ ਸਾਗਰ ਨਾਲ ਸਹਿਮਤ ਨਹੀਂ ਸਨ ਹੋ ਸਕਦੇ। ਹਰ ਸੰਸਥਾ ਵਿਚ ਵਿਰੋਧੀ ਧਿਰ ਵੀ ਹੁੰਦੀ ਹੈ । ਵਿਰੋਧੀ ਧਿਰ ਦੀ ਪਹਿਚਾਣ ਕੀਤੀ ਜਾਵੇ । ਤੋਹਫ਼ੇ ਦੇ ਕੇ ਅਤੇ ਪਾਰਟੀਆਂ ਵਿਚ ਬੁਲਾ ਕੇ ਉਸ ਧਿਰ ਤੋਂ ਫ਼ਾਇਦਾ ਉਠਾਇਆ ਜਾਵੇ ।
ਵਿਦਿਆਰਥੀਆਂ ਦੀ ਏਕਤਾ ਨੂੰ ਖੋਰਾ ਲਾਇਆ ਜਾਵੇ । ਇਹ ਉਮਰ ਬਾਂਦਰਾਂ ਵਰਗੀ ਹੁੰਦੀ ਹੈ । ਜਿਸ ਕੰਮ ਪਿੱਛੇ ਪਾ ਦਿੱਤੇ, ਪੈ ਜਾਂਦੇ ਹਨ । ਚੰਗੇ ਮਾੜੇ ਨਤੀਜਿਆਂ ਬਾਰੇ ਨਹੀਂ ਸੋਚਦੇ । ਉਨ੍ਹਾਂ ਦੇ ਮਾਪੇ ਪ੍ਰੇਸ਼ਾਨ ਸਨ । ਇਮਤਿਹਾਨ ਸਿਰ ਉਪਰ ਸਨ । ਹੜਤਾਲ ਲੰਬੀ ਹੋ ਗਈ ਤਾਂ ਕਈਆਂ ਦਾ ਸਾਲ ਮਾਰਿਆ ਜਾਏਗਾ । ਹੜਤਾਲੀ ਵਿਦਿਆਰਥੀਆਂ ਦੇ ਮਾਪੇ ਆਪਣੇ ਬੱਧਚਿਆਂ ਦੇ ਭਵਿੱਖ ਲਈ ਪੁਲਿਸ 'ਤੇ ਜ਼ੋਰ ਪਾ ਰਹੇ ਸਨ । ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰੋ।
ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਜਾਵੇ । ਤਿਮਾਹੀ ਇਮਤਿਹਾਨਾਂ ਦੀ ਡੇਟ-ਸ਼ੀਟ ਨੋਟਿਸ-ਬੋਰਡ ਉਪਰ ਲਗਵਾਈ ਜਾਵੇ। ਇਮਤਿਹਾਨ ਸਿਰ ਤੇ ਆ ਜਾਣ ਨਾਲ ਅੱਧਧੇ ਵਿਦਿਆਰਥੀ ਆਪਣੇ ਕਮਰਿਆਂ ਵਿਚ ਬੰਦ ਹੋ ਜਾਣਗੇ । ਬਾਕੀ ਉਨ੍ਹਾਂ ਨੂੰ
ਦੇਖੋ-ਦੇਖੀ ਖਿੰਡ ਜਾਣਗੇ । ਮਾਪੇ ਉਨ੍ਹਾਂ ਨੂੰ ਹੜਤਾਲਾਂ ਦਾ ਖਹਿੜਾ ਛੱਡ ਕੇ ਪੜ੍ਹਨ ਲਈ ਪ੍ਰੇਰਣਗੇ ।
ਵਾਕਿਫ਼ ਮਾਪਿਆਂ ਨਾਲ ਸੰਪਰਕ ਕੀਤਾ ਜਾਵੇ । ਉਨ੍ਹਾਂ ਰਾਹੀਂ ਬੱਚਿਆਂ ਨੂੰ ਸਿੱਧਦੇ ਰਾਹ ਪਾਉਣ ਦਾ ਯਤਨ ਕੀਤਾ ਜਾਵੇ ।
ਸਿੰਗਲੇ ਦੇ ਸਭ ਸੁਝਾਅ ਬਹੁਤ ਕੀਮਤੀ ਸਨ । ਪੁਲਿਸ ਤੇ ਪੈਂਦੇ ਦਬਾਅ ਨੂੰ ਘੱਟ ਕਰਨ ਲਈ ਇਨ੍ਹਾਂ ਹੱਥ-ਕੰਡਿਆਂ ਦੀ ਵਰਤੋਂ ਜ਼ਰੂਰੀ ਸੀ । ਪਰ ਇਨ੍ਹਾਂ ਸੁਝਾਵਾਂ ਨੂੰ ਅਮਲੀ ਰੂਪ ਦੇਣ ਲਈ ਬਹੁਤ ਸਮਾਂ ਲਗਣਾ ਸੀ । ਉਨ੍ਹਾਂ ਅੱਗੇ ਫੌਰੀ ਸਮੱਧਸਿਆ ਪੇਸ਼ਗੀ ਜ਼ਮਾਨਤ ਮਨਜ਼ੂਰ ਕਰਵਾਉਣ ਅਤੇ ਪੁਲਿਸ ਕੋਲੋਂ ਖਹਿੜਾ ਛਡਾਉਣ ਦੀ ਸੀ । ਪਹਿਲਾਂ ਇਸ ਬਾਰੇ ਸੋਚਿਆ ਜਾਵੇ ।
ਪੇਸ਼ਗੀ ਜ਼ਮਾਨਤ ਤਾਂ ਮਨਜ਼ੂਰ ਹੋਣੀ ਸੀ, ਜੇ ਤਫ਼ਤੀਸ਼ ਵਿਚ ਸ਼ਾਮਲ ਹੋਇਆ ਜਾਵੇ ।
ਇਕ ਵਾਰ ਜੇ ਤਫ਼ਤੀਸ਼ ਵਿਚ ਸ਼ਾਮਲ ਹੋ ਗਏ, ਫੇਰ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ ਸੀ ।
ਇਸ ਆਧਾਰ 'ਤੇ ਪਹਿਲਾਂ ਤਾਂ ਸਾਧੂ ਸਿੰਘ ਨੇ ਹੀ ਜ਼ਮਾਨਤ ਲੈ ਲੈਣੀ ਸੀ । ਉਸਨੇ ਨਾਂਹ ਕਰ ਦਿੱਤੀ ਤਾਂ ਹਾਈ ਕੋਰਟੋਂ ਜ਼ਮਾਨਤ ਵੱਟ 'ਤੇ ਸੀ ।
ਪਰ ਪੰਕਜ ਖ਼ਤਰਾ ਮੰਨ ਰਿਹਾ ਸੀ । ਬਦਲੇ ਹਲਾਤਾਂ ਵਿਚ ਪੁਲਿਸ ਨੇ ਉਨ੍ਹਾਂ ਨੂੰ ਸ਼ਾਮਲ ਤਫ਼ਤੀਸ਼ ਨਹੀਂ ਸੀ ਕਰਨਾ ।
"ਕਿਉਂ ਨਹੀਂ ਕਰਨਾ? ਅਦਾਲਤ ਦਾ ਹੁਕਮ ਸਾਡੇ ਕੋਲ ਹੈ । ਜੇ ਕਪਤਾਨ ਜਾਂ ਡੀ.ਆਈ.ਜੀ. ਮਦਦ ਕਰੇ ਤਾਂ ਤਫ਼ਤੀਸ਼ ਵਿਚ ਸ਼ਾਮਲ ਹੋਣ ਵਿਚ ਕੋਈ ਅੜਚਨ ਨਹੀਂ ਹੈ ।"
ਸਿੰਗਲੇ ਦੇ ਕਹਿਣ ਤੇ ਮੇਲੂ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਗਿਆ । ਉਸ ਰਾਹੀਂ ਜਾਣਿਆ ਜਾਵੇ ਕਿ ਪੁਲਿਸ ਇਨ੍ਹਾਂ ਖ਼ਬਰਾ ਨੂੰ ਕਿੰਨੀ ਕੁ ਗੰਭੀਰਤਾ ਨਾਲ ਲੈਂਦੀ ਹੈ ।
ਪੁਲਿਸ ਕਪਤਾਨ ਨੇ ਚੌਵੀ ਘੰਟੇ ਦੇ ਅੰਦਰ-ਅੰਦਰ ਦੋ ਅਸਲ ਦੋਸ਼ੀਆਂ ਨੂੰ ਫੜ ਕੇ ਮੁੱਖ-ਮੰਤਰੀ ਦਾ ਵਿਸ਼ਵਾਸ ਜਿੱਤ ਲਿਆ ਸੀ । ਇਕ ਦੋ ਭਾਸ਼ਣਾਂ ਵਿਚ ਉਹ ਕਪਤਾਨ ਦੀ ਇਸ ਕਾਰਗੁਜ਼ਾਰੀ ਦੀ ਤਾਰੀਫ਼ ਕਰ ਚੁੱਕਾ ਸੀ । ਮੁੱਖ-ਮੰਤਰੀ ਦੀ ਹੋ ਰਹੀ ਤਫ਼ਤੀਸ਼
'ਤੇ ਤਸੱਲੀ ਸੀ । ਕਪਤਾਨ ਨੂੰ ਕਿਸੇ ਪਾਸਿਉਂ ਕੋਈ ਖ਼ਤਰਾ ਨਹੀਂ ਸੀ ।
ਪੁਲਿਸ ਅਧਿਕਾਰੀਆਂ ਨੂੰ ਇਨ੍ਹਾਂ ਖ਼ਬਰਾਂ ਦੀ ਬਹੁਤੀ ਪਰਵਾਹ ਨਹੀਂ ਸੀ ਹੋਣੀ ਚਾਹੀਦੀ । ਆਪਣੇ ਉੱਚ-ਅਧਿਕਾਰੀਆਂ ਨੂੰ ਵਿਸ਼ਵਾਸ ਵਿਚ ਲੈ ਕੇ ਉਹ ਆਪਣੀ ਹਾਥੀਆਂ ਵਾਲੀ ਮਸਤ ਚਾਲ ਚੱਲਦੇ ਰਹਿੰਦੇ ਹਨ ।
ਮੇਲੂ ਦਾ ਮੋਬਾਈਲ ਫ਼ੋਨ ਬੰਦ ਸੀ । ਘਰ ਫ਼ੋਨ ਕੀਤਾ । ਪਤਾ ਲੱਗਾ ਅਖਾੜੇ ਵਿਚ ਗਿਆ ਹੈ । ਅਖਾੜੇ ਤੋਂ ਪਤਾ ਲੱਗਾ ਡੇਅਰੀ ਚਲਾ ਗਿਆ । ਡੇਅਰੀ ਵਾਲਿਆਂ ਪਹਿਲਾਂ ਆਖਿਆ ਗੱਲ ਕਰਾਉਂਦੇ ਹਾਂ । ਫੇਰ ਪੁੱਧਛਿਆ ਕੌਣ ਬੋਲਦਾ ਹੈ? ਪੰਕਜ ਦਾ ਨਾਂ ਫ਼ੋਨ ਸੁਣਨ ਵਾਲੇ ਨੇ ਅੱਗੇ ਦੱਸਿਆ । ਅਗੋਂ ਜਵਾਬ ਆਇਆ "ਆਖਦੇ ਬਾਹਰ ਗਏ ਹਨ। ਕੱਲ੍ਹ ਮਿਲਣਗੇ ।"
ਮੇਲੂ ਦੀ ਇਸ ਹਰਕਤ ਦੇ ਸੰਕੇਤ ਸਪੱਸ਼ਟ ਸਨ । ਅਫ਼ਸਰ ਖ਼ਬਰਾਂ 'ਤੇ ਖਫ਼ਾ ਸਨ। ਹਾਲ ਦੀ ਘੜੀ ਕਿਸੇ ਮਦਦ ਦੀ ਕੋਈ ਸੰਭਾਵਨਾ ਨਹੀਂ ਸੀ ।
ਫ਼ਿਕਰ ਵਾਲੀ ਕੋਈ ਗੱਲ ਨਹੀਂ ਸੀ । ਹਾਲੇ ਦੋ ਦਿਨ ਬਾਕੀ ਸਨ । ਦੋ ਦਿਨਾਂ ਵਿਚ ਦਿੱਲੀ ਫ਼ਤਹਿ ਹੋ ਸਕਦੀ ਸੀ । ਇਹ ਕਿਹੜਾ ਮਸਲਾ ਸੀ?
ਸਿੰਗਲੇ ਨੇ ਪੰਕਜ ਹੋਰਾਂ ਦਾ ਹੌਸਲਾ ਵਧਾਇਆ ।
ਹਾਲੇ ਮੂੰਹ ਹਨੇਰਾ ਸੀ । ਸਭ ਅਫ਼ਸਰ ਸੁੱਤੇ ਹੋਏ ਸਨ । ਦਿਨ ਚੜ੍ਹਨ 'ਤੇ ਫੇਰ ਯਤਨ ਕੀਤੇ ਜਾਣਗੇ ।
ਕੁਝ ਵੀ ਹੋਵੇ ਉਹ ਪੇਸ਼ਗੀ ਜ਼ਮਾਨਤ ਹਾਸਲ ਕਰਕੇ ਰਹਿਣਗੇ ।


37

ਪੇਸ਼ਗੀ ਜ਼ਮਾਨਤ ਦੀ ਦਰਖ਼ਾਸਤ ਉਪਰ ਅੱਜ ਆਖ਼ਰੀ ਸੁਣਵਾਈ ਸੀ ।
ਅੱਜ ਵੀ ਦਰਖ਼ਾਸਤ ਪਹਿਲੇ ਨੰਬਰ 'ਤੇ ਲੱਗੀ ਸੀ । ਪਰ ਇਸ ਵਾਰ ਹਾਲਾਤ ਪਹਿਲਾਂ ਨਾਲੋਂ ਉਲਟ ਸਨ ।
ਪਹਿਲਾ ਮੁੱਖ ਅਫ਼ਸਰ ਲਾਈਨ ਹਾਜ਼ਰ ਕਰ ਦਿੱਤਾ ਗਿਆ ਸੀ । ਨਵਾਂ ਮੁੱਖ ਅਫ਼ਸਰ ਮਿਸਲ ਘੰਟਾ ਪਹਿਲਾਂ ਲੈ ਆਇਆ ਸੀ । ਕੇਸ ਦੇ ਸੰਖੇਪ ਹਾਲਾਤ ਉਸਨੇ ਜ਼ੁਬਾਨੀ ਯਾਦ ਕਰ ਰੱਧਖੇ ਸਨ । ਸਰਕਾਰੀ ਵਕੀਲ ਦੀ ਸਹੂਲਤ ਲਈ ਉਸਨੇ ਇਕ ਲਿਖਤੀ ਨੋਟ ਤਿਆਰ ਕਰ ਲਿਆ ਸੀ । ਅਹਿਮ ਗਵਾਹਾਂ ਅਤੇ ਦਸਤਾਵੇਜ਼ਾਂ ਉਪਰ ਉਸਨੇ ਫਲੈਗ ਲਗਾ ਲਏ ਸਨ ।
ਪਹਿਲੇ ਸਰਕਾਰੀ ਵਕੀਲ ਨੂੰ ਹੇਠਲੀ ਅਦਾਲਤ ਵਿਚ ਬਦਲ ਦਿੱਤਾ ਗਿਆ ਸੀ ।
ਨਵਾਂ ਸਰਕਾਰੀ ਵਕੀਲ ਪੂਰੀ ਤਿਆਰੀ ਕਰਕੇ ਆਇਆ ਸੀ । ਕੱਲ੍ਹ ਰਾਮ ਨਾਥ ਉਸਨੂੰ ਮਿਲਿਆ ਸੀ । ਅੱਧੇ ਘੰਟੇ ਦੀ ਵਿਹਲ ਕੱਢ ਕੇ ਉਸਨੇ ਰਾਮ ਨਾਥ ਵੱਲੋਂ ਸੁਝਾਏ ਹਰ ਨੁਕਤੇ ਨੂੰ ਗਹੁ ਨਾਲ ਸੁਣਿਆ ਅਤੇ ਸਮਝਿਆ ਸੀ । ਕੁਝ ਅਹਮਿ ਫੈਸਲਿਆਂ ਦੀਆਂ ਨਕਲਾਂ ਉਹ ਘਰੋਂ ਲੈ ਕੇ ਆਇਆ ਸੀ । ਇਨ੍ਹਾਂ ਫੈਸਲਿਆਂ ਦੇ ਆਧਾਰ 'ਤੇ ਦਰਖ਼ਾਸਤ ਰੱਦ ਕਰਾਏ ਜਾਣ ਦਾ ਯਤਨ ਕੀਤਾ ਜਾਣਾ ਸੀ ।
ਇਸ ਵਾਰ ਸਰਕਾਰੀ ਵਕੀਲ ਦੇ ਦਫ਼ਤਰ ਬਾਹਰ ਜੁੜੀ ਭੀੜ ਦੇ ਚਿਹਰਿਆਂ ਉੱਪਰ ਰੌਣਕ ਅਤੇ ਉਤਸ਼ਾਹ ਸੀ ।
ਸਿੰਗਲਾ ਨਵੇਂ ਸਰਕਾਰੀ ਵਕੀਲ ਨਾਲ ਸੰਪਰਕ ਕਰਨ ਲਈ ਤਰਲੋ-ਮੱਛੀ ਹੋ ਰਿਹਾ ਸੀ । ਨੌਂ ਵਜੇ ਤਕ ਕਿਸੇ ਨੂੰ ਪਤਾ ਨਹੀਂ ਸੀ ਕਿ ਇਸ ਅਦਾਲਤ ਵਿਚ ਕਿਸ ਸਰਕਾਰੀ ਵਕੀਲ ਨੇ ਜਾਣਾ ਹੈ । ਜਦੋਂ ਸੁਦਰਸ਼ਨ ਕੁਮਾਰ ਇਸ ਮਿਸਲ ਦੇ ਤੱਥ ਨੋਟ ਕਰਨ ਲੱਗਾ ਫੇਰ ਪਤਾ ਲੱਗਾ ਅੱਜ ਉਸਦੀ ਵਾਰੀ ਸੀ ।
ਇਹ ਸਰਕਾਰੀ ਵਕੀਲ ਸੀ ਤਾਂ ਦੂਜਿਆਂ ਨਾਲੋਂ ਜੂਨੀਅਰ, ਪਰ ਕੰਮ ਦੂਜਿਆਂ ਨਾਲੋਂ ਵੱਧ ਜਾਣਦਾ ਸੀ । ਬਹੁਤਾ ਲਾਲਚੀ ਨਹੀਂ ਸੀ । ਜੋ ਮਿਲ ਗਿਆ, ਲੈ ਲੈਂਦਾ ਸੀ । ਇਕ ਉਸ ਵਿਚ ਹੋਰ ਗੁਣ ਸੀ । ਜਦੋਂ ਪੈਸੇ ਲੈ ਲਏ, ਫੇਰ ਕੰਮ ਕਰਾਉਣ ਦਾ ਯਤਨ ਕਰਦਾ
ਸੀ। ਕੰਮ ਦਾ ਭੇਤੀ ਸੀ । ਕਿਸੇ ਨਾ ਕਿਸੇ ਮੋਰੀ ਨਿਕਲ ਕੇ ਕੰਮ ਕਰਾ ਲੈਂਦਾ ਸੀ । ਆਪਣੇ ਇਨ੍ਹਾਂ ਗੁਣਾਂ ਕਰਕੇ ਉਹ ਵਕੀਲਾਂ ਅਤੇ ਸਾਇਲਾਂ ਵਿਚ ਸਤਿਕਾਰਿਆ ਜਾਂਦਾ ਸੀ ।
ਪਹਿਲੇ ਸਰਕਾਰੀ ਵਕੀਲ ਨਾਲ ਸ਼ਰੇਆਮ ਘੁੰਮ ਕੇ ਸਿੰਗਲਾ ਗ਼ਲਤੀ ਕਰ ਚੁੱਕਾ ਸੀ । ਉਹ ਹੁਣ ਉਸ ਗ਼ਲਤੀ ਨੂੰ ਦੁਹਰਾਉਣਾ ਨਹੀਂ ਸੀ ਚਾਹੁੰਦਾ ।
ਉਹ ਨਵੇਂ ਸਰਕਾਰੀ ਵਕੀਲ ਨਾਲ ਗੱਲ ਕਰੇ ਤਾਂ ਕਿਸ ਤਰ੍ਹਾਂ?
ਸੋਚ-ਵਿਚਾਰ ਕੇ ਸਿੰਗਲੇ ਨੇ ਜੁਗਤ ਲੜਾਈ । ਆਪਣੇ ਮੁਨਸ਼ੀ ਰਾਹੀਂ ਉਸਨੇ ਨਾਇਬ ਕੋਰਟ ਨਾਲ ਸੰਗਲੀ ਅੜਾਈ । ਦਸ ਹਜ਼ਾਰ ਦੀ ਗੁੱਟੀ ਉਸਦੇ ਹੱਥ ਫੜਾਈ । ਕਿਵੇਂ ਨਾ ਕਿਵੇਂ ਉਹ ਸੁਦਰਸ਼ਨ ਨੂੰ ਮੁਦਈ ਦੇ ਚੁੰਗਲ ਵਿਚੋਂ ਛੁਡਾਏ ਅਤੇ ਸਿੰਗਲੇ ਦਾ ਸੁਨੇਹਾ
ਪਹੁੰਚਾਏ ।
ਬਾਕੀ ਕੰਮ ਵਿਚੇ ਛੱਡ ਕੇ ਨਾਇਬ ਕੋਰਟ ਸਰਕਾਰੀ ਵਕੀਲ ਦੇ ਦਫ਼ਤਰ ਅੱਗੇ ਜਾ ਖੜੋਤਾ ।
ਨਾਇਬ ਕੋਰਟ ਦੀ ਫ਼ੀਸ ਸੌ ਰੁਪਿਆ ਸੀ । ਹੁਣ ਉਸਦੇ ਬੋਝੇ ਹਜ਼ਾਰ ਪਿਆ ਸੀ ।
ਨਾਇਬ ਕੋਰਟ ਨੂੰ ਆਪਣੀ ਫ਼ੀਸ ਹਜ਼ਮ ਕਰਨ ਦੀ ਕਾਹਲ ਸੀ । ਉਹ ਫ਼ੀਸ ਮਿਲਣ ਦੀ ਖ਼ਬਰ ਸਰਕਾਰੀ ਵਕੀਲ ਦੇ ਕੰਨੀਂ ਪਾਏ ਅਤੇ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋਏ । ਅਗੋਂ ਸਰਕਾਰੀ ਵਕੀਲ ਜਾਣੇ, ਸਿੰਗਲਾ ਜਾਣੇ ।
ਆਨੇ-ਬਹਾਨੇ ਕਈ ਵਾਰ ਨਾਇਬ ਕੋਰਟ ਸਰਕਾਰੀ ਵਕੀਲ ਕੋਲ ਗਿਆ। ਗੱਲ ਕਰਨ ਦਾ ਯਤਨ ਕੀਤਾ । ਇਸ਼ਾਰੇ ਕੀਤੇ । ਪਰ ਰਾਮ ਨਾਥ ਇਕ ਮਿੰਟ ਲਈ ਵੀ ਉਸਨੂੰ ਇਕੱਲਾ ਨਹੀਂ ਸੀ ਛੱਡ ਰਿਹਾ ।
ਦੇਖਦੇ-ਦੇਖਦੇ ਦਸ ਵੱਜਣ ਵਿਚ ਪੰਜ ਮਿੰਟ ਰਹਿ ਗਏ । ਸਰਕਾਰੀ ਵਕੀਲ ਦਾ ਅਦਾਲਤ ਜਾਣ ਦਾ ਸਮਾਂ ਹੋ ਗਿਆ ।
ਪੂਰੇ ਦਸ ਵਜੇ ਪਹਿਲੀ ਆਵਾਜ਼ ਪੈਣੀ ਸੀ ।
"ਚਲੀਏ ਜਨਾਬ ! ਦਸ ਵੱਜਣ ਵਾਲੇ ਨੇ ।" ਜਦੋਂ ਰਾਮ ਨਾਥ ਨੇ ਸਰਕਾਰੀ ਵਕੀਲ ਕੋਲੋਂ ਉਠਣ ਦਾ ਨਾਂ ਹੀ ਨਾ ਲਿਆ ਤਾਂ ਨਾਇਬ ਕੋਰਟ ਨੇ ਹੋ ਚੁੱਕੇ ਸਮੇਂ ਦੀ ਯਾਦ ਕਰਵਾ ਕੇ ਉਸਨੂੰ ਕੁਰਸੀ ਤੋਂ ਉਠਾਉਣ ਦਾ ਯਤਨ ਕੀਤਾ ।
"ਹਾਂ ਚੱਲ ! ਮਿਸਲਾਂ ਸੰਭਾਲ ! ਆਹ ਕਿਤਾਬਾਂ ਵੀ ਚੁੱਕ ਲੈ....।"
ਮਿਸਲਾਂ ਅਤੇ ਕਿਤਾਬਾਂ ਨਾਇਬ ਕੋਰਟ ਦੇ ਹਵਾਲੇ ਕਰਕੇ ਸੁਦਰਸ਼ਨ ਉੱਠ ਖੜੋਤਾ ।
ਸੁਦਰਸ਼ਨ ਤੇਜ਼ ਤੁਰਨ ਦਾ ਆਦੀ ਸੀ । ਉਸਦੀ ਇਸ ਆਦਤ ਦਾ ਨਾਇਬ ਕੋਰਟ ਨੂੰ ਪਤਾ ਸੀ ।
ਉਸੇ ਰਫ਼ਤਾਰ ਨਾਲ ਨਾਇਬ ਕੋਰਟ ਨੇ ਸਰਕਾਰੀ ਵਕੀਲ ਦੇ ਕਦਮ ਨਾਲ ਕਦਮ ਮਿਲਾਉਣਾ ਸ਼ੁਰੂ ਕਰ ਦਿੱਤਾ ।
ਰਾਮ ਨਾਥ ਬਹੁਤ ਪਿੱਛੇ ਰਹਿ ਚੁੱਕਾ ਸੀ ।
ਆਲਾ-ਦੁਆਲਾ ਘੋਖ ਕੇ ਨਾਇਬ ਕੋਰਟ ਨੇ ਸੁਦਰਸ਼ਨ ਦੇ ਕੰਨ ਵਿਚ ਘੁਸਰ-ਮੁਸਰ ਕੀਤੀ ।
"ਜਨਾਬ ਸਿੰਗਲੇ ਨੇ ਦਸ ਹਜ਼ਾਰ ਭੇਜਿਆ ਹੈ । ਮੇਰੀ ਜ਼ੇਬ ਵਿਚ ਹੈ । ਕਹਿੰਦਾ ਹੈ ਮਦਦ ਕਰ ਦੇਣਾ ।"
"ਤੂੰ ਮੈਨੂੰ ਮਰਵਾਏਂਗਾ । ਪਹਿਲੇ ਸਰਕਾਰੀ ਵਕੀਲ ਦਾ ਪਤਾ ਨਹੀਂ ਕੀ ਬਣੂ ।
ਮੁਦੱਈਆਂ ਦੇ ਸੂਹੀਏ ਸੀ.ਆਈ.ਏ. ਨਾਲੋਂ ਘੱਟ ਨਹੀਂ। ਫੜੇ ਜਾਵਾਂਗੇ । ਕੱਲ੍ਹ ਨੂੰ ਆਪਣੀ ਖ਼ਬਰ ਛਪ ਜਾਏਗੀ ।"
ਸੁਦਰਸ਼ਨ ਜੋਖ਼ਮ ਲੈਣ ਨੂੰ ਤਿਆਰ ਨਹੀਂ ਸੀ ।
"ਕੁਝ ਨਹੀਂ ਹੁੰਦਾ ਜਨਾਬ । ਮੈਂ ਆਪੇ ਸੰਭਾਲ ਲਊਂ ।"
"ਤੂੰ ਇਕ ਕੰਮ ਕਰ । ਪਹਿਲਾਂ ਉਨ੍ਹਾਂ ਨਾਲ ਗੱਲ ਖੋਲ੍ਹ ਲੈ । ਸਾਨੂੰ ਥੋੜ੍ਹੀ ਬਹੁਤ ਬਹਿਸ ਕਰਨੀ ਪਊ । ਦੂਜੀ ਸ਼ਰਤ ਇਹ ਕਿ ਕੰਮ ਬਣੇ ਜਾਂ ਨਾ ਅਸੀਂ ਫ਼ੀਸ ਰੱਖ ਲੈਣੀ ਹੈ ।"
"ਇਹ ਮੈਂ ਸਮਝਾ ਦਿੱਤਾ ਹੈ । ਉਹ ਤੁਹਾਡੀ ਬਹਿਸ ਕੋਲੋਂ ਡਰਦੇ ਹਨ । ਕਹਿੰਦੇ ਬਹੁਤਾ ਉੱਚੀ ਨਾ ਬੋਲਣਾ । ਸਹਿੰਦੀ-ਸਹਿੰਦੀ ਬਹਿਸ ਕਰਨਾ । ਕਿਤਾਬਾਂ ਘੱਟ ਪੇਸ਼ ਕਰਨੀਆਂ ।"
"ਫੇਰ ਠੀਕ ਹੈ । ਦੇਖ ਲਵਾਂਗੇ ।"
ਸੁਦਰਸ਼ਨ ਦੇ ਹਾਂ ਕਰਨ 'ਤੇ ਪਹਿਲਾਂ ਨਾਇਬ ਕੋਰਟ ਨੇ ਸੁੱਖ ਦਾ ਸਾਹ ਲਿਆ । ਫੇਰ ਮੁਲਜ਼ਮ ਧਿਰ ਨੇ ।
ਸਰਕਾਰੀ ਵਕੀਲ ਦੇ ਅਦਾਲਤ ਵਿਚ ਵੜਦਿਆਂ ਹੀ ਘੁਸਰ-ਮੁਸਰ ਸ਼ੁਰੂ ਹੋ ਗਈ ।
ਜੱਜ ਦੇ ਸੱਜੇ ਹੱਥ ਸਰਕਾਰੀ ਧਿਰ ਖੜੋ ਗਈ । ਖੱਬੇ ਹੱਥ ਮੁਲਜ਼ਮ ਧਿਰ ।
ਜੱਜ ਦੇ ਬਿਲਕੁਲ ਸਾਹਮਣੇ ਪੰਦਰਾਂ ਕੁ ਕੁਰਸੀਆਂ ਪਈਆਂ ਸਨ, ਜਿਨ੍ਹਾਂ ਉਪਰ ਹੋਰ ਮੁਕੱਦਮਿਆਂ ਦੀ ਬਹਿਸ ਕਰਨ ਆਏ ਵਕੀਲ ਬੈਠੇ ਸਨ । ਕੁਰਸੀਆਂ ਦੇ ਪਿੱਛੇ ਬੈਂਚ ਸਨ, ਜਿਹੜੇ ਆਮ ਜਨਤਾ ਲਈ ਸਨ । ਇਨ੍ਹਾਂ ਬੈਂਚਾਂ ਉਪਰ ਪੰਕਜ ਹੋਰਾਂ ਦੇ ਸਮਰਥਕਾਂ ਨੇ ਕਬਜ਼ਾ ਕਰ ਰੱਧਖਿਆ ਸੀ । ਮੁਦਈ ਧਿਰ ਦੇ ਸਮਰਥਕ ਸਰਕਾਰੀ ਵਕੀਲ ਦੇ ਪਿੱਛੇ ਬਚੀ ਖਾਲੀ ਥਾਂ ਉਪਰ ਖੜੋ ਗਏ ।
ਕੁਝ ਪੱਤਰਕਾਰ ਵੀ ਆਏ ਸਨ । ਉਹ ਹੱਥਾਂ ਵਿਚ ਨੋਟ-ਬੁੱਕ ਫੜੀ ਕਿਸੇ ਅਜਿਹੀ ਥਾਂ ਖੜੋਨ ਲਈ ਤਰਲੋ-ਮੱਛੀ ਹੋ ਰਹੇ ਸਨ, ਜਿਥੋਂ ਦੋਹਾਂ ਧਿਰਾਂ ਦੀ ਬਹਿਸ ਅਸਾਨੀ ਨਾਲ ਸੁਣੀ ਜਾ ਸਕੇ ।
ਅੱਜ ਸਕੂਲਾਂ ਵਿਚ ਛੁੱਟੀ ਸੀ, ਕਈ ਦਿਨਾਂ ਤੋਂ ਇਸ ਕੇਸ ਦੇ ਕਿੱਸੇ ਅਖ਼ਬਾਰਾਂ ਵਿਚ ਛਪ ਰਹੇ ਸਨ । ਅੱਜ ਹੋਣ ਵਾਲੀ ਅੰਤਿਮ ਬਹਿਸ ਦੀ ਖ਼ਬਰ ਮੋਟੀਆਂ ਸੁਰਖ਼ੀਆਂ ਵਿਚ ਲੱਗੀ ਸੀ । ਜ਼ਿੱਦ ਕਰਕੇ ਕੁਝ ਬੱਚੇ ਆਪਣੇ ਮਾਪਿਆਂ ਨਾਲ ਕਚਹਿਰੀ ਆ ਗਏ ਸਨ ।
ਟੀ.ਵੀ. ਉਪਰ ਆਉਂਦੇ ਨਾਟਕਾਂ ਅਤੇ ਫ਼ਿਲਮਾਂ ਵਿਚ ਉਹ ਅਦਾਲਤ ਦੇ ਸੀਨ ਅਕਸਰ ਵੇਖਦੇ ਸਨ । ਮਿੰਟਾਂ ਵਿਚ ਵਕੀਲ ਕੇਸ ਦਾ ਪਾਸਾ ਪਲਟ ਦਿੰਦੇ ਸਨ । ਅੱਜ ਉਹ ਵਕੀਲਾਂ ਦੀ ਨੋਕ-ਝੋਕ ਅੱਖੀਂ ਦੇਖਣ ਆਏ ਸਨ ।
ਵੱਡਿਆਂ ਨੇ ਬੱਧਚਿਆਂ ਦਾ ਸਤਿਕਾਰ ਕੀਤਾ । ਉਨ੍ਹਾਂ ਨੂੰ ਸਭ ਤੋਂ ਅੱਗੇ ਖੜੋ ਕੇ ਕਾਰਵਾਈ ਦੇਖਣ ਅਤੇ ਸੁਣਨ ਦਾ ਮੌਕਾ ਦਿੱਤਾ ।
ਸਰਕਾਰੀ ਵਕੀਲ ਦੇ ਬਹਿਸ ਸ਼ੁਰੂ ਕਰਦਿਆਂ ਹੀ ਚਾਰੇ ਪਾਸੇ ਸੰਨਾਟਾ ਛਾ ਗਿਆ ।
ਸਭ ਨੇ ਸਾਹ ਘੁੱਟ ਲਏ । ਸਰਕਾਰੀ ਵਕੀਲ ਪਤਾ ਨਹੀਂ ਕਿਸ-ਕਿਸ ਰਹੱਸ ਤੋਂ ਪਰਦਾ ਚੁੱਕਣ ਜਾ ਰਿਹਾ ਸੀ ।
ਸਰਕਾਰੀ ਵਕੀਲ ਨੇ ਪਹਿਲਾਂ ਵੇਦ ਅਤੇ ਮੋਹਨ ਦੇ ਪਰਿਵਾਰਾਂ ਦਾ ਪਿਛੋਕੜ ਦੱਧਸਿਆ । ਉਨ੍ਹਾਂ ਦਾ ਅਸਲੀ ਸ਼ਹਿਰ ਕਿਹੜਾ ਸੀ । ਉਹ ਮਾਇਆ ਨਗਰ ਕਦੋਂ ਅਤੇ ਕਿਉਂ ਆਏ ? ਉਨ੍ਹਾਂ ਵਿਚ ਕੀ-ਕੀ ਸਾਂਝਾ ਸੀ ਅਤੇ ਹੁਣ ਕਿਸ ਗੱਲ ਕਾਰਨ ਪੁਆੜਾ ਪਿਆ
ਸੀ ।
ਫੇਰ ਉਸਨੇ ਹੋਈ ਵਾਰਦਾਤ ਦਾ ਵੇਰਵਾ ਦਿੱਤਾ । ਕਿਸ ਸਮੇਂ ਕੋਠੀ ਵਿਚ ਕੌਣ-ਕੌਣ ਮੌਜੂਦ ਸੀ । ਕਿਸ-ਕਿਸ ਮੁਲਜ਼ਮ ਨੇ, ਕਿਸ ਕਿਸ ਮਜਰੂਬ ਦੇ, ਕਿਸ-ਕਿਸ ਹਥਿਆਰ ਨਾਲ, ਕਿਥੇ-ਕਿਥੇ ਸੱਟ ਮਾਰੀ । ਕਿਹੜਾ-ਕਿਹੜਾ ਸਮਾਨ ਲੁੱਧਟਿਆ । ਕਿਹੜਾ-ਕਿਹੜਾ ਮੁਲਜ਼ਮ ਕਦੋਂ ਫੜਿਆ । ਉਸ ਕੋਲੋਂ ਲੁੱਟ ਦਾ ਕਿਹੜਾ-ਕਿਹੜਾ ਸਮਾਨ ਬਰਾਮਦ ਹੋਇਆ ।
ਸਰਕਾਰੀ ਵਕੀਲ ਇਹ ਸਭ ਕੁਝ ਮਿਸਲ ਵਿਚੋਂ ਪੜ੍ਹ-ਪੜ੍ਹ ਸੁਣਾ ਰਿਹਾ ਸੀ । ਉਸਦਾ ਅਟਕ ਅਟਕ ਕੇ ਪੜ੍ਹਨਾ ਸਭ ਨੂੰ ਉਕਤਾ ਰਿਹਾ ਸੀ ।
ਪੰਜ ਚਾਰ ਮਿੰਟਾਂ ਬਾਅਦ ਦਰਸ਼ਕਾਂ ਵਿਚ ਛਾਈ ਖ਼ਾਮੋਸ਼ੀ ਟੁੱਟਣ ਲੱਗੀ । ਬੱਧਚਿਆਂ ਵਿਚ ਸਭ ਤੋਂ ਵੱਧ ਬੇਚੈਨੀ ਸੀ । ਉਹ ਆਪਸ ਵਿਚ ਘੁਸਰ ਮੁਸਰ ਕਰਨ ਲੱਗੇ । ਇਹ ਸਭ ਉਨ੍ਹਾਂ ਨੇ ਅਖ਼ਬਾਰ ਵਿਚੋਂ ਪੜ੍ਹ ਰੱਧਖਿਆ ਸੀ । ਸਰਕਾਰੀ ਵਕੀਲ ਕਿਹੜੀ ਨਵੀਂ ਗੱਲ
ਦੱਸ ਰਿਹਾ ਸੀ? ਉਹ ਇਕ ਦੂਜੇ ਤੋਂ ਪੁੱਛਣ ਲੱਗੇ ।
"ਪਾਪਾ ਕੀ ਇਹੋ ਬਹਿਸ ਹੈ?" ਇਕ ਬੱਚੇ ਨੇ, ਜੋ ਜ਼ਿਆਦਾ ਹੀ ਉਕਤਾ ਗਿਆ ਸੀ, ਆਪਣੇ ਪਾਪਾ ਤੋਂ ਪੁੱਧਛਿਆ ।
"ਚੁੱਪ !" ਦਬਕਾ ਮਾਰ ਕੇ ਪਾਪਾ ਨੇ ਬੱਚੇ ਨੂੰ ਚੁੱਪ ਕਰਵਾ ਦਿੱਤਾ । ਬੱਚਾ ਸੀ । ਉਸਨੂੰ ਨਹੀਂ ਸੀ ਪਤਾ ਅਦਾਲਤ ਦੀ ਕਾਰਵਾਈ ਉਪਰ ਉਂਗਲ ਚੁੱਕਣਾ ਅਦਾਲਤ ਦੀ ਤੌਹੀਨ ਸਮਝੀ ਜਾਂਦੀ ਸੀ ਅਤੇ ਇਸ ਗੁਸਤਾਖ਼ੀ ਬਦਲੇ ਸਜ਼ਾ ਹੋ ਸਕਦੀ ਸੀ ।
ਬੱਚਾ ਸਹਿਮ ਗਿਆ । ਚੁੱਪ ਕਰਕੇ ਉਹ ਬਹਿਸ ਦਾ ਅਗਲਾ ਹਿੱਸਾ ਸਮਝਣ ਦਾ ਯਤਨ ਕਰਨ ਲੱਗਾ ।
ਸਰਕਾਰੀ ਵਕੀਲ ਦੀ ਸੁਰ ਉੱਚੀ ਹੋਣ ਲੱਗੀ । ਉਸ ਵਿਚ ਗੁੱਸਾ ਵੀ ਰਲਣ ਲਗਾ ।
ਉਹ ਪੰਕਜ ਅਤੇ ਨੀਰਜ ਨੂੰ ਫਟਕਾਰਨ ਲਗਾ । ਪੰਕਜ ਹੋਰਾਂ ਵੱਲੋਂ ਠੇਕੇਦਾਰ ਨੂੰ ਦਿੱਤੀ ਸੁਪਾਰੀ ਅਤੇ ਮੋਬਾਈਲ ਫ਼ੋਨ ਉਪਰ ਘੜੀ ਸਾਜ਼ਿਸ਼ ਦੇ ਵੇਰਵੇ ਦੇਣ ਲੱਗਾ । ਪੰਕਜ ਦੀਆਂ ਫੈਕਟਰੀਆਂ ਦੇ ਰਜਿਸਟਰ ਅਤੇ ਉਨ੍ਹਾਂ ਦੇ ਇੰਦਰਾਜ ਜੱਜ ਨੂੰ ਦਿਖਾਉਣ ਲੱਗਾ ।
ਅਖ਼ੀਰ ਵਿਚ ਉਸਨੇ ਠੇਕੇਦਾਰ ਅਤੇ ਉਸਦੇ ਭਤੀਜੇ ਪੰਡਿਤ ਦੇ ਇਕਬਾਲੀਆ ਬਿਆਨ ਪੜ੍ਹਕੇ ਸੁਣਾਏ ।
ਫੇਰ ਉਸਨੇ ਅਦਾਲਤ ਤੋਂ ਮੰਗ ਕੀਤੀ । ਤਫ਼ਤੀਸ਼ ਅਧੂਰੀ ਸੀ । ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਪੁਲਿਸ ਦਾ ਸਾਥ ਨਹੀਂ ਸੀ ਦਿੱਤਾ । ਜਿੰਨਾ ਚਿਰ ਦੋਸ਼ੀਆਂ ਦੀ ਪੁਲਿਸ ਹਿਰਾਸਤ ਵਿਚ ਪੁੱਛਗਿੱਛ ਨਹੀਂ ਹੁੰਦੀ, ਉਨਾ ਚਿਰ ਹਨੇਰਿਆਂ ਵਿਚ ਘੜੀਆਂ ਸਾਜ਼ਿਸ਼ਾਂ ਨੂੰ ਉਜਾਗਰ ਨਹੀਂ ਸੀ ਕੀਤਾ ਜਾ ਸਕਦਾ ।
ਦੋਸ਼ੀ ਧਿਰ ਬਹੁਤ ਅਮੀਰ ਸੀ । ਬਾਹਰ ਰਹਿ ਕੇ ਇਨ੍ਹਾਂ ਨੇ ਪੈਸੇ ਨਾਲ ਗਵਾਹਾਂ ਨੂੰ ਖਰੀਦ ਲੈਣਾ ਸੀ । ਜਿਹੜੇ ਖਰੀਦੇ ਨਹੀਂ ਜਾ ਸਕਦੇ, ਉਨ੍ਹਾਂ ਨੂੰ ਡਰਾ ਜਾਂ ਮਰਵਾ ਦੇਣਾ ਸੀ। ਗਵਾਹੀਆਂ ਭੁਗਤ ਜਾਣ ਤਕ ਉਨ੍ਹਾਂ ਦਾ ਜੇਲ੍ਹ ਅੰਦਰ ਰਹਿਣਾ ਜ਼ਰੂਰੀ ਸੀ ।
ਆਪਣੀ ਬਹਿਸ ਖ਼ਤਮ ਕਰਨ ਬਾਅਦ ਸਰਕਾਰੀ ਵਕੀਲ ਨੇ ਰਾਮ ਨਾਥ ਨੂੰ ਬੋਲਣ ਦੀ ਇਜਾਜ਼ਤ ਦਿੱਤੀ । ਉਹ ਚਾਹੇ ਤਾਂ ਸਥਿਤੀ ਹੋਰ ਸਪੱਸ਼ਟ ਕਰ ਸਕਦਾ ਸੀ ।
ਰਾਮ ਨਾਥ ਕੋਲ ਕਹਿਣ ਲਈ ਵਾਧੂ ਕੁਝ ਨਹੀਂ ਸੀ । ਸਰਕਾਰੀ ਵਕੀਲ ਸਭ ਕੁਝ ਕਹਿ ਚੁੱਕਾ ਸੀ । ਉਸਨੇ ਨਾਂਹ ਵਿਚ ਸਿਰ ਹਿਲਾ ਦਿੱਤਾ ।
"ਫ਼ਿਲਮਾਂ ਵਾਲੇ ਸਵਾਲ ਜਵਾਬ ਤਾਂ ਹੋਏ ਨਹੀਂ ।" ਇਕ ਬੱਚੇ ਨੇ ਦੂਜੇ ਨੂੰ ਪੁੱਧਛਿਆ । ਦੂਜੇ ਨੇ ਇਹੋ ਪ੍ਰਸ਼ਨ ਆਪਣੇ ਪਾਪਾ ਅੱਗੇ ਰੱਖਿਆ ਜਿਹੜਾ ਅਕਸਰ ਕਚਹਿਰੀ ਆਉਂਦਾ ਜਾਂਦਾ ਰਹਿੰਦਾ ਸੀ ।
"ਇਥੇ ਇਸੇ ਤਰ੍ਹਾਂ ਹੁੰਦਾ ਹੈ । ਫ਼ਿਲਮਾਂ ਵਿਚ ਝੂਠ-ਮੂਠ ਹੁੰਦਾ ਹੈ । ਸਿਰ ਨਾ ਖਾਓ । ਚੁੱਪ ਕਰਕੇ ਸੁਣਦੇ ਰਹੋ । ਨਹੀਂ ਤਾਂ ਬਾਹਰ ਚਲੇ ਜਾਓ ।"
ਪਾਪਾ ਨੂੰ ਕਿਸੇ ਅਰਦਲੀ ਕੋਲੋਂ ਪੈਣ ਵਾਲੀ ਝਿੜਕ ਦਾ ਡਰ ਸੀ । ਅਰਦਲੀ ਦੀ ਝਿੜਕ ਤੋਂ ਪਹਿਲਾਂ ਹੀ ਉਸਨੇ ਬੱਧਚਿਆਂ ਨੂੰ ਝਿੜਕ ਦਿੱਤਾ । ਚੁੱਪ ਕਰਕੇ ਬੱਚੇ ਹੁਕਮ ਦੀ ਪਾਲਣਾ ਕਰਨ ਲੱਗੇ ।
ਬਾਬੂ ਨੰਦ ਲਾਲ ਨੇ ਵੀ ਆਪਣੀ ਬਹਿਸ ਦੋਹਾਂ ਪਰਿਵਾਰਾਂ ਦੇ ਪਿਛੋਕੜ ਤੋਂ ਸ਼ੁਰੂ ਕੀਤੀ । ਪਰ ਨੰਦ ਲਾਲ ਦਾ ਇਹ ਪਿਛੋਕੜ ਦੱਸਣ ਦਾ ਮਕਸਦ ਸਰਕਾਰੀ ਵਕੀਲ ਨਾਲੋਂ ਵੱਖਰਾ ਸੀ ।
ਇਹ ਮੋਹਨ ਲਾਲ ਦਾ ਆਪਣੇ ਭਰਾ ਪ੍ਰਤੀ ਪਿਆਰ ਸੀ, ਜਿਸਨੇ ਉਸਨੂੰ ਇਕ ਕਲਰਕ ਤੋਂ ਕਰੋੜਪਤੀ ਬਣਾਇਆ । ਕੋਈ ਬਦਨੀਅਤੀ ਹੁੰਦੀ, ਪਹਿਲਾਂ ਹੀ ਭਬੀਖਣ ਵਾਂਗ ਉਸਨੂੰ ਸੋਨੇ ਦੀ ਲੰਕਾ ਵਿਚੋਂ ਬਾਹਰ ਕੱਧਢਿਆ ਹੁੰਦਾ । ਚਾਚੇ ਭਤੀਜਿਆਂ ਵਿਚ ਚਲਦੀ ਮੁਕੱਦਮੇਬਾਜ਼ੀ ਸਾਧਾਰਨ ਕਿਸਮ ਦੀ ਸੀ । ਮਾਇਆ ਨਗਰ ਵਿਚ ਅਜਿਹਾ ਕਿਹੜਾ ਪਰਿਵਾਰ ਹੈ, ਜਿਸਦੀ ਜਾਇਦਾਦ ਨੂੰ ਲੈ ਕੇ ਮੁਕੱਦਮੇਬਾਜ਼ੀ ਨਹੀਂ ਚੱਲਦੀ । ਦਸ ਲੱਖ ਦਾ ਪਲਾਟ ਪੰਕਜ ਹੋਰਾਂ ਲਈ ਬਹੁਤੀ ਅਹਿਮੀਅਤ ਨਹੀਂ ਰੱਖਦਾ । ਇਸ ਮੁਕੱਦਮੇ ਦੇ ਬਾਵਜੂਦ ਦੋਹਾਂ ਪਰਿਵਾਰਾਂ ਵਿਚ ਸੁੱਖ ਦੁੱਖ ਦੀ ਸਾਂਝ ਸੀ । ਤਿਥ ਤਿਉਹਾਰ 'ਤੇ ਆਉਣ ਜਾਣ ਸੀ । ਵੇਦ ਬਿਆਨ ਦੇਣ ਦੇ ਕਾਬਲ ਹੁੰਦਾ ਉਹ ਕਦੇ ਭਤੀਜਿਆਂ ਨੂੰ ਮੁਕੱਦਮੇ ਵਿਚ ਨਾ ਘੜੀਸਦਾ ।
ਉਸਦਾ ਰਿਸ਼ਤੇਦਾਰ ਸੋਚੀ-ਸਮਝੀ ਸਾਜ਼ਿਸ਼ ਤਹਿਤ ਇਕ ਅਮੀਰ ਪਰਿਵਾਰ ਨੂੰ ਮੁਕੱਦਮੇ ਵਿਚ ਘੜੀਸ ਰਿਹਾ ਸੀ । ਮਕਸਦ ਸਾਫ਼ ਸੀ । ਪੈਸਾ ਬਟੋਰਨਾ ।
ਕਰੋੜਪਤੀ ਭਰਾਵਾਂ ਤੋਂ ਪੈਸੇ ਝਾੜਨ ਲਈ ਪੁਲਿਸ ਨੇ ਜੋ ਸਬੂਤ ਘੜੇ ਸਨ, ਉਹ ਕੋਈ ਅਹਿਮੀਅਤ ਨਹੀਂ ਰੱਖਦੇ । ਦੋ ਚਾਰ ਨਹੀਂ ਹਜ਼ਾਰਾਂ ਰਾਡ ਆਏ ਦਿਨ ਦੋਸ਼ੀਆਂ ਦੀ ਫੈਕਟਰੀ ਵਿਚ ਬਣਦੇ ਸਨ । ਪੰਜਾਹ ਰੁਪਏ ਇਸਦੀ ਕੀਮਤ ਸੀ । ਸਾਰਾ ਬਜ਼ਾਰ ਰਾਡਾਂ
ਨਾਲ ਭਰਿਆ ਪਿਆ ਸੀ । ਜਿਸ ਦੁਕਾਨ ਤੋਂ ਮਰਜ਼ੀ ਖਰੀਦ ਲਓ । ਕੀ ਸਬੂਤ ਹੈ ਕਿ ਇਹ ਰਾਡ ਪੰਕਜ ਨੇ ਠੇਕੇਦਾਰ ਨੂੰ ਦਿੱਤਾ । ਕੋਈ ਕਮਲੇ ਤੋਂ ਕਮਲਾ ਬੰਦਾ ਵੀ ਜੁਰਮ ਕਰਦੇ ਸਮੇਂ ਆਪਣੇ ਟਰੇਡ ਮਾਰਕ ਵਾਲੇ ਹਥਿਆਰ ਨਹੀਂ ਵਰਤੇਗਾ । ਇਹ ਮੁੰਡੇ ਵੱਡੀਆਂ ਵੱਡੀਆਂ ਡਿਗਰੀਆਂ ਲਈ ਫਿਰਦੇ ਸਨ । ਇਡੀ ਵੱਡੀ ਬੇਵਕੂਫ਼ੀ ਕਰਨ ਵਾਲੇ ਨਹੀਂ ਸਨ । ਮੌਕੇ ਤੋਂ ਬਰਾਮਦ ਹੋਏ ਬੈਗਾਂ ਵਰਗੇ ਹਜ਼ਾਰਾਂ ਬੈਗ ਪੰਕਜ ਹੋਰਾਂ ਨੇ ਆਪਣੇ ਵਰਕਰਾਂ ਵਿਚ ਵੰਡੇ ਸਨ। ਵੇਦ ਦੇ ਘਰ ਵੀ ਗਏ ਸਨ । ਇਹ ਕਿਸ ਤਰ੍ਹਾਂ ਆਖਿਆ ਜਾ ਸਕਦਾ ਸੀ ਕਿ ਬਰਾਮਦ ਹੋਏ ਬੈਗ ਨੀਰਜ ਨੇ ਠੇਕੇਦਾਰ ਨੂੰ ਦਿੱਤੇ ਸਨ । ਠੇਕੇਦਾਰ ਪੁਲਿਸ ਹਿਰਾਸਤ ਵਿਚ ਸੀ । ਉਸਦੀ ਡੇਅਰੀ ਵਿਚ ਜੋ ਚਾਹੋ ਲਿਖਵਾਇਆ ਜਾ ਸਕਦਾ ਸੀ । ਪੁਲਿਸ ਨੇ ਲਿਖਵਾ ਲਿਆ । ਮੋਬਾਈਲ ਫ਼ੋਨ ਪੰਕਜ ਦਾ ਹੈ ਹੀ ਨਹੀਂ । ਕੈਸ਼ ਕਾਰਡ ਵਾਲਾ ਫ਼ੋਨ ਸੀ । ਜਿਹੜਾ ਮਰਜ਼ੀ ਬਜ਼ਾਰ ਵਿਚੋਂ ਖਰੀਦ ਲਏ । ਕਿਸ ਆਧਾਰ 'ਤੇ ਆਖਿਆ ਜਾ ਰਿਹਾ ਸੀ ਕਿ ਮੋਬਾਈਲ
ਫ਼ੋਨ ਨੀਰਜ ਦਾ ਸੀ ? ਸਭ ਝੂਠ ਸੀ । ਸਾਜ਼ਿਸ਼ ਸੀ ।
ਦੋਵੇਂ ਦੋਸ਼ੀ ਤਫ਼ਤੀਸ਼ ਵਿਚ ਸ਼ਾਮਲ ਹੋ ਚੁੱਕੇ ਸਨ । ਪੁਲਿਸ ਦੇ ਹਰ ਪ੍ਰਸ਼ਨ ਦਾ ਉੱਤਰ ਦੇ ਚੁੱਕੇ ਸਨ । ਜੋ ਕੁਝ ਇਨ੍ਹਾਂ ਨੂੰ ਪਤਾ ਸੀ, ਦੱਸ ਦਿੱਤਾ ਗਿਆ ਸੀ । ਮੁਕੱਦਮੇ ਦੀ ਸਮਾਇਤ ਕਈ ਸਾਲ ਚਲਣੀ ਸੀ । ਸ਼ੱਕ ਦੇ ਆਧਾਰ 'ਤੇ ਪੜ੍ਹੇ-ਲਿਖੇ ਮੁੰਡਿਆਂ ਨੂੰ ਜੇਲ੍ਹ
ਵਿਚ ਨਹੀਂ ਸੀ ਸਾੜਿਆ ਜਾ ਸਕਦਾ । ਕਾਨੂੰਨ 'ਜੇਲ੍ਹ ਦੀ ਥਾਂ ਬੇਲ' (ਜ਼ਮਾਨਤ) ਦਾ ਪੱਖੀ ਸੀ ।
ਨੰਦ ਲਾਲ ਦੀ ਤਕਰੀਰ ਵਿਚ ਕੁਝ ਦਮ ਸੀ । ਅਦਾਲਤ ਵਿਚ ਖੜ੍ਹੀ ਜਨਤਾ ਉਸ ਨੂੰ ਧਿਆਨ ਨਾਲ ਸੁਣ ਰਹੀ ਸੀ । ਬਹੁਤੇ ਲੋਕ ਮਨ ਹੀ ਮਨ ਉਸ ਨਾਲ ਸਹਿਮਤ ਹੋ ਰਹੇ ਸਨ। ਇੰਨੇ ਅਮੀਰ ਲੋਕ ਜੇ ਜੇਲ੍ਹ ਭੇਜ ਦਿੱਤੇ ਗਏ, ਇਨ੍ਹਾਂ ਦਾ ਵਿਉਪਾਰ ਤਬਾਹ ਹੋ
ਜਾਏਗਾ । ਇੱਜ਼ਤ ਮਿੱਟੀ ਵਿਚ ਰੁਲ ਜਾਏਗੀ । ਇਹ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਗੇ । ਜੇਲ੍ਹ ਵਿਚ ਇਨ੍ਹਾਂ ਤੋਂ ਇਕ ਰਾਤ ਨਹੀਂ ਕੱਟੀ ਜਾਣੀ । ਏਅਰ ਕੰਡੀਸ਼ਨ ਵਿਚ ਸੌਣ ਵਾਲਿਆਂ ਨੂੰ ਮੱਛਰਾਂ ਵਿਚਕਾਰ ਨੀਂਦ ਕਿਸ ਤਰ੍ਹਾਂ ਆਏਗੀ? ਇਹ ਬਿਮਾਰ ਪੈ ਜਾਣਗੇ, ਪਾਗ਼ਲ ਹੋ ਜਾਣਗੇ । ਸਾਲ ਅੰਦਰ ਰਹਿ ਕੇ ਜੇ ਬਰੀ ਹੋਏ ਉਸਦਾ ਕੀ ਫ਼ਾਇਦਾ ਹੋਏਗਾ? ਨੰਦ ਲਾਲ ਦੀ ਦਲੀਲ ਸਹੀ ਸੀ । ਅੰਤਮ ਫੈਸਲੇ ਤਕ ਉਨ੍ਹਾਂ ਨੂੰ ਬਾਹਰ ਰਹਿਣਾ ਚਾਹੀਦਾ ਸੀ ।
"ਬਾਬੂ ਜੀ ਗੇਟ ਕੀਪਰ ਨੇ ਆਪਣੇ ਰਜਿਸਟਰ ਵਿਚ ਜਿਹੜੀ ਐਂਟਰੀ ਕੀਤੀ ਹੈ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ?" ਬਹਿਸ ਨੂੰ ਵਿਚੇ ਰੋਕ ਕੇ ਸਾਧੂ ਸਿੰਘ ਨੇ ਪ੍ਰਸ਼ਨ ਉਠਾਇਆ ।
ਇਹੋ ਇਕ ਨੁਕਤਾ ਸੀ ਜਿਸ ਬਾਰੇ ਨੰਦ ਲਾਲ ਕੋਲ ਕੋਈ ਢੁਕਵਾਂ ਜਵਾਬ ਨਹੀਂ ਸੀ । ਦਿਲ ਹੀ ਦਿਲ ਉਹ ਸਰਕਾਰੀ ਵਕੀਲ ਦਾ ਧੰਨਵਾਦ ਕਰ ਰਿਹਾ ਸੀ, ਜਿਸਨੇ ਇਹ ਸਬੂਤ ਜੱਜ ਦੇ ਧਿਆਨ ਵਿਚ ਨਹੀਂ ਸੀ ਲਿਆਂਦਾ । ਹੁਣ ਜੱਜ ਨੇ ਦੁਖਦੀ ਰਗ 'ਤੇ ਹੱਥ
ਰੱਧਖਿਆ ਸੀ ਤਾਂ ਕੁਝ ਕਹਿਣਾ ਪੈਣਾ ਸੀ । ਗੇਟ ਕੀਪਰ ਨੂੰ ਦੋ ਦਿਨ ਨਜਾਇਜ਼ ਹਿਰਾਸਤ ਵਿਚ ਰੱਧਖਿਆ ਗਿਆ ਸੀ । ਡਰਾ
ਧਮਕਾ ਕੇ ਉਸ ਤੋਂ ਰਜਿਸਟਰ ਵਿਚ ਕਟਿੰਗ ਕਰਵਾਈ ਗਈ ਸੀ ।
"ਪੁਲਿਸ ਨੂੰ ਇੰਨਾ ਕੁਝ ਕਰਨ ਦੀ ਕੀ ਜ਼ਰੂਰਤ ਸੀ? ਚਲੋ ਕੋਈ ਨਹੀਂ ! ਕੁਝ ਹੋਰ ਕਹਿਣਾ ਹੈ?" ਨੰਦ ਲਾਲ ਦੀ ਦਲੀਲ ਜੱਜ ਨੇ ਮਿਨ੍ਹਾ ਜਿਹਾ ਮੁਸਕਰਾ ਕੇ ਨਕਾਰ ਦਿੱਤੀ ।ਜੱਜ ਦੀ ਮੁਸਕਰਾਹਟ ਨੰਦ ਲਾਲ ਦੇ ਸੀਨੇ ਵਿਚ ਕਟਾਰ ਵਾਂਗ ਖੁਭ ਗਈ । ਉਹ ਜੱਜ ਦਾ ਰੁਖ ਭਾਂਪ ਗਿਆ । ਅਸਲ ਮੁੱਦੇ ਤੋਂ ਧਿਆਨ ਮੋੜਨ ਲਈ ਉਸਨੇ ਬਹਿਸ ਦਾ ਰੁੱਖ ਬਦਲਿਆ ।
ਵਾਰਦਾਤ ਵਾਲੇ ਦਿਨ ਮੁਲਜ਼ਮ ਦਿੱਲੀ ਬੈਠੇ ਸਨ । ਸ਼ਹਿਰ ਦਾ ਐਮ.ਪੀ. ਉਨ੍ਹਾਂ ਦੇ ਨਾਲ ਸੀ । ਕੇਂਦਰੀ ਮੰਤਰੀ ਦੇ ਘਰ ਉਨ੍ਹਾਂ ਦੀ ਹਾਜ਼ਰੀ ਲੱਗੀ ਸੀ । ਅੰਤਰ-ਰਾਸ਼ਟਰੀ ਪ੍ਰਸਿਧੀ ਵਾਲੇ ਹਸਪਤਾਲ ਵਿਚ ਉਨ੍ਹਾਂ ਦੇ ਟੈਸਟ ਹੋਏ ਸਨ। ਸਾਰਾ ਰਿਕਾਰਡ ਅਰਜ਼ੀ ਨਾਲ ਲਾਇਆ ਗਿਆ ਸੀ । ਵਾਰਦਾਤ ਦੀ ਸਾਜ਼ਿਸ਼ ਘੜੀ ਹੁੰਦੀ ਤਾਂ ਮੁਲਜ਼ਮਾਂ ਦਾ ਦਿਲ ਧੜਕਦਾ ਹੁੰਦਾ ।
ਬਲੱਡ-ਪ੍ਰੈਸ਼ਰ ਵਧਿਆ ਹੁੰਦਾ । ਪਰ ਉਹ 'ਨਾਰਮਲ' ਸਨ । ਜਦੋਂ ਉਨ੍ਹਾਂ ਨੇ ਸਾਜ਼ਿਸ਼ ਘੜੀ ਹੀ ਨਹੀਂ ਸੀ, ਉਨ੍ਹਾਂ ਉਪਰ ਅਸਰ ਕਿਥੋਂ ਹੋਣਾ ਸੀ ।
"ਜੇ ਉਹ ਨਾਰਮਲ ਸਨ, ਫੇਰ ਹਸਪਤਾਲ ਕਿਉਂ ਗਏ? ਟੈਸਟਾਂ ਵਿਚ ਬਿਮਾਰੀ ਦਾ ਨਾਮੋ-ਨਿਸ਼ਾਨ ਨਹੀਂ । ਫੇਰ ਇਹ ਟੈਸਟ ਕਿਉਂ ਕਰਵਾਏ? ਸ਼ਹਿਰੋਂ ਗ਼ੈਰ-ਹਾਜ਼ਰੀ ਦੇ ਪੱਕੇ ਸਬੂਤ ਘੜਨ ਲਈ ? ਕਿਸੇ ਸਿਆਣੇ ਵਕੀਲ ਦੇ ਚੰਡੇ ਲੱਗਦੇ ਹਨ !"
ਸਾਧੂ ਸਿੰਘ ਨੇ ਇਕ ਵਾਰ ਫੇਰ ਨੰਦ ਲਾਲ ਦੀਆਂ ਦਲੀਲਾਂ ਨੂੰ ਕੱਧਟਿਆ । ਮਾਹੌਲ ਨੂੰ ਸੁਖਾਵਾਂ ਬਨਾਉਣ ਲਈ ਸਾਜ਼ਿਸ਼ ਵਿਚ ਕਿਸੇ ਵਕੀਲ ਦੇ ਸ਼ਾਮਲ ਹੋਣ ਦੀ ਚੁਸਕੀ ਲਈ । ਇਸ਼ਾਰਾ ਨੰਦ ਲਾਲ ਵੱਲ ਸੀ ।
ਇਸ਼ਾਰਾ ਸਮਝ ਕੇ ਬਾਕੀ ਵਕੀਲ ਮੁਸਕਰਾ ਪਏ । ਨੰਦ ਲਾਲ ਦੇ ਚਿਹਰੇ ਉਪਰ ਹਵਾਈਆਂ ਉੱਡਣ ਲੱਗੀਆਂ ।
"ਇਹ ਕਿਹੜਾ ਵਾਰਦਾਤ ਵਿਚ ਸਿੱਧਧੇ ਤੌਰ 'ਤੇ ਸ਼ਾਮਲ ਸਨ । ਸਾਜ਼ਿਸ਼ ਦੇ ਮੁਲਜ਼ਮ ਹਨ। ਸਾਜ਼ਿਸ਼ ਘੜ ਕੇ ਕਿਤੇ ਵੀ ਜਾਇਆ ਜਾ ਸਕਦਾ ਹੈ । ਮੈਡੀਕਲ ਟੈਸਟ, ਐਮ.ਪੀ. ਦਾ ਸਾਥ ਤੁਹਾਡੀ ਕੋਈ ਮਦਦ ਨਹੀਂ ਕਰ ਰਹੇ ! ਉਲਟਾ ਇਹ ਸਬੂਤ ਤੁਹਾਡੇ ਉਲਟ ਜਾ ਰਹੇ ਹਨ ।"
ਜੋ ਬਹਿਸ ਸਰਕਾਰੀ ਵਕੀਲ ਨੂੰ ਕਰਨੀ ਚਾਹੀਦੀ ਸੀ, ਉਹ ਸਾਧੂ ਸਿੰਘ ਕਰ ਰਿਹਾ ਸੀ ।
ਜੱਜ ਵੱਲੋਂ ਉਠਾਏ ਜਾ ਰਹੇ ਇਨ੍ਹਾਂ ਨੁਕਤਿਆਂ ਉਪਰ ਸਰਕਾਰੀ ਵਕੀਲ ਨੂੰ ਨਮੋਸ਼ੀ ਹੋ ਰਹੀ ਸੀ । ਜੱਜ ਉਸਦੀ ਨੀਅਤ ਉਪਰ ਸ਼ੱਕ ਕਰ ਰਿਹਾ ਸੀ । ਵੈਸੇ ਉਹ ਖੁਸ਼ ਹੋ ਰਿਹਾ ਸੀ । ਉਹ ਮੁਕੱਦਮੇ ਦੀ ਕਹਾਣੀ ਦੱਸ ਕੇ ਚੁੱਪ ਕਰ ਗਿਆ ਸੀ । ਜੋ ਬਹਿਸ ਹੁਣ ਜੱਜ
ਕਰ ਰਿਹਾ ਸੀ ਉਹ ਉਸਨੂੰ ਕਰਨੀ ਚਾਹੀਦੀ ਸੀ ਪਰ ਉਸਨੇ ਨਹੀਂ ਸੀ ਕੀਤੀ । ਇੰਝ ਕਰਕੇ ਉਸਨੇ ਦਸ ਹਜ਼ਾਰ ਹਜ਼ਮ ਕਰ ਲਿਆ ਸੀ । ਪਾਰਟੀ ਹੁਣ ਉਸਨੂੰ ਉਲਾਂਭਾ ਨਹੀਂ ਸੀ ਦੇ ਸਕਦੀ ।
ਜੱਜ ਨੇ ਖ਼ੁਦ ਨੁਕਤੇ ਉਠਾ ਕੇ ਉਸਦੀ ਮੁਸ਼ਕਲ ਹੱਲ ਕਰ ਦਿੱਤੀ । ਫੈਸਲਾ ਕੀ ਹੋਣਾ ਹੈ? ਸਪੱਸ਼ਟ ਨਜ਼ਰ ਆ ਰਿਹਾ ਸੀ । ਦਰਖ਼ਾਸਤ ਰੱਦ ਹੋਣ ਨਾਲ ਸਰਕਾਰੀ ਵਕੀਲ ਦੀ ਬੱਲੇ-ਬੱਲੇ ਹੋ ਜਾਣੀ ਸੀ । ਉਸਦੇ ਦੋਵੇਂ ਹੱਥ ਲੱਡੂ ਸਨ ।
"ਮੈਂ ਕੁਝ ਫੈਸਲੇ ਲੈ ਕੇ ਆਇਆ ਹਾਂ । ਹਜ਼ੂਰ ਦਾ ਹੁਕਮ ਹੋਵੇ ਤਾਂ ਪੇਸ਼ ਕਰਾਂ ।"
ਨੰਦ ਲਾਲ ਦੇ ਇਹ ਆਖਣ 'ਤੇ ਜੂਨੀਅਰ ਵਕੀਲ ਕਿਤਾਬਾਂ ਚੁੱਕ-ਚੁੱਕ ਉਸਨੂੰ ਫਵਾਉਣ ਲੱਗੇ ।
"ਰਹਿਣ ਦਿਓ । ਸੌਰੀ। ਮੇਰੀ ਰਾਏ ਵਿਚ ਇਹ ਪੇਸ਼ਗੀ ਜ਼ਮਾਨਤ ਵਾਲਾ ਕੇਸ ਨਹੀਂ ।
ਪੁਲਿਸ ਨੂੰ ਤਫ਼ਤੀਸ਼ ਮੁਕੰਮਲ ਕਰ ਲੈਣ ਦਿਓ ।"
ਆਖਦੇ ਜੱਜ ਨੇ ਤੁਰੰਤ ਫ਼ੈਸਲਾ ਸੁਣਾ ਦਿੱਤਾ ।

....ਚਲਦਾ....