38
"ਅਜਿਹੇ ਡਰਪੋਕ ਜੱਜ ਤੋਂ ਇਨਸਾਫ਼ ਦੀ ਝਾਕ ਰੱਖਣਾ ਬੇਵਕੂਫ਼ੀ ਹੈ । ਵੱਡੇ ਈਮਾਨਦਾਰ ! ਬਦਨਮੀ ਤੋਂ ਡਰਦੇ ਅਮੀਰ ਬੰਦਿਆਂ ਨੂੰ ਬਣਦਾ ਹੱਕ ਨਹੀਂ ਦਿੰਦੇ । ਇਹ ਸਰਾਸਰ ਬੇਇਨਸਾਫ਼ੀ ਹੈ ।"
ਕਚਹਿਰੀਉਂ ਬਾਹਰ ਆਉਂਦਾ ਨੰਦ ਲਾਲ ਉਲਟ ਹੋਏ ਹੁਕਮ ਦਾ ਕਾਰਨ ਜੱਜ ਦੀ ਈਮਾਨਦਾਰੀ ਨੂੰ ਠਹਿਰਾਉਣ ਲੱਗਾ ।
"ਘਬਰਾਓ ਨਾ ਮੁੰਡਿਓ । ਉਪਰ ਬਥੇਰੀਆਂ ਅਦਾਲਤਾਂ ਹਨ। ਉਹ ਅਖ਼ਬਾਰਾਂ ਦੀਆਂ ਸੁਰਖ਼ੀਆਂ ਤੋਂ ਨਹੀਂ ਡਰਦੀਆਂ । ਆਪਾਂ ਅਪੀਲ ਕਰਾਂਗੇ ।"
ਬਿਨਾਂ ਕਿਸੇ ਤੋਂ ਪੁੱਛੇ ਨੰਦ ਲਾਲ ਨੇ ਆਪਣੀ ਜੇਬ ਵਿਚੋਂ ਮੋਬਾਈਲ ਫ਼ੋਨ ਕੱਧਢਿਆ ਅਤੇ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਸੁੰਦਰ ਸਿੰਘ ਦਾ ਨੰਬਰ ਮਿਲਾਉਣ ਲੱਗਾ ।
"ਮੈਂ ਸੁੰਦਰ ਸਿੰਘ ਨੂੰ ਫ਼ੋਨ ਕਰ ਰਿਹਾ ਹਾਂ । ਉਹ ਫ਼ੌਜਦਾਰੀ ਦਾ ਚੋਟੀ ਦਾ ਵਕੀਲ ਹੈ । ਸਾਡੀਆਂ ਕਾਨੂੰਨ ਦੀਆਂ ਕਿਤਾਬਾਂ ਪੜ੍ਹਕੇ ਦੇਖੋ । ਅੱਧਧੇ ਫੈਸਲਿਆਂ ਉਪਰ ਉਸ ਦਾ ਨਾਂ ਛਪਿਆ ਹੁੰਦਾ ਹੈ । ਉਸਦਾ ਜੇ ਵਕਾਲਤ-ਨਾਮਾ ਲਗ ਜਾਏ, ਸਮਝੋ ਕੰਮ ਹੋ ਗਿਆ ।
ਮੈਂ ਉਸਨੂੰ ਪਹਿਲਾਂ ਹੀ ਬੰਨ੍ਹ ਦਿਆਂ । ਕਿਧਰੇ ਦੂਸਰੀ ਧਿਰ ਉਸ ਨੂੰ ਆਪਣੇ ਨਾਲੋਂ ਪਹਿਲਾਂ ਵਕੀਲ ਨਾ ਕਰ ਲਏ ।"
ਦੂਸਰੇ ਪਾਸੇ ਘੰਟੀ ਵੱਜ ਰਹੀ ਸੀ, ਪਰ ਕੋਈ ਲਾਈਨ ਉਪਰ ਨਹੀਂ ਸੀ ਆ ਰਿਹਾ । ਮਿਲੇ ਸਮੇਂ ਦੌਰਾਨ ਨੰਦ ਲਾਲ ਇਕ ਵਾਰ ਫੇਰ ਸੁੰਦਰ ਸਿੰਘ ਦੀਆਂ ਖ਼ੂਬੀਆਂ ਗਿਣਾਉਣ ਲੱਗਾ :
"ਪਹਿਲੀ ਸਰਕਾਰ ਵਿਚ ਉਹ ਐਡਵੋਕੇਟ ਜਨਰਲ ਸੀ । ਹਾਈ ਕੋਰਟ ਦੇ ਕਈ ਜੱਜ ਉਸਦੀ ਸਿਫਾਰਸ਼ 'ਤੇ ਭਰਤੀ ਹੋਏ ਹਨ । ਜਦੋਂ ਸਰਕਾਰ ਬਦਲੀ, ਇਸ ਨੇ ਖ਼ੁਦ ਹਾਈ ਕੋਰਟ ਦਾ ਜੱਜ ਬਣ ਜਾਣਾ ਹੈ । ਉਥੇ ਜੱਜਾਂ ਅਤੇ ਵਕੀਲਾਂ ਦੇ ਧੜੇ ਬਣੇ ਹੋਏ ਹਨ । ਕੋਈ ਕਿਸੇ ਦਾ ਜਮਾਤੀ ਹੈ, ਕੋਈ ਗੁਰ-ਭਾਈ । ਕੋਈ ਕਿਸੇ ਦਾ ਭਤੀਜਾ ਹੈ, ਕੋਈ ਭਾਣਜਾ । ਜੱਜ ਦੇਖ-ਦੇਖ ਟਿੱਕੇ ਕੱਢਦੇ ਹਨ । ਜੇ ਵਕੀਲ ਆਪਣੇ ਧੜੇ ਦਾ ਹੋਵੇ ਤਾਂ ਉਸਦੇ ਸਾਇਲ ਨੂੰ ਫਾਂਸੀ ਦੇ ਫੰਦੇ ਤੋਂ ਮੋੜ ਲਿਆਉਂਦੇ ਹਨ । ਵਕੀਲ ਵਿਰੋਧੀ ਧੜੇ ਦਾ ਹੋਵੇ ਤਾਂ ਅਗਲੇ ਦੇ ਦਸ ਸਾਲ ਪਹਿਲਾਂ ਬਰੀ ਹੋਏ ਸਾਇਲ ਨੂੰ ਮੋੜ ਕੇ ਕੈਦ ਕੋਠੜੀ ਵਿਚ ਸੁੱਟ ਦਿੰਦੇ ਹਨ ।
ਆਪਣੇ ਵਕੀਲ ਦੀ ਇਹ ਖੂਬੀ ਹੈ । ਉਹ ਸਭ ਧੜਿਆਂ ਨਾਲ ਬਣਾ ਕੇ ਰੱਖਦਾ ਹੈ । ਚੰਗੀਆਂ ਪਾਰਟੀਆਂ ਦੇ ਕੇਸ ਲੈਂਦਾ ਹੈ । ਹਰ ਤਰ੍ਹਾਂ ਦੇ ਜੱਜ ਤੋਂ ਹਰ ਤਰੀਕਾ ਵਰਤ ਕੇ ਕੰਮ ਕਰਾਉਂਦਾ ਹੈ ।"
ਨੰਦ ਲਾਲ ਦੀਆਂ ਗੱਲਾਂ ਸੁਣ ਕੇ ਅਜੇ ਅਤੇ ਉਸਦੇ ਸਾਥੀਆਂ ਦੇ ਦਿਲ ਧੜਕਨ ਲੱਗੇ । ਕਿਧਰੇ ਅਜਿਹਾ ਵਕੀਲ ਹੱਧਥੋਂ ਨਾ ਨਿਕਲ ਜਾਏ । ਉਨ੍ਹਾਂ ਦੇ ਮਨ ਵਕੀਲ ਨੂੰ ਜਲਦੀ ਕਰ ਲੈਣ ਲਈ ਕਾਹਲੇ ਪੈਣ ਲੱਗੇ ।
ਇੰਤਜ਼ਾਰ ਦੀਆਂ ਘੜੀਆਂ ਖ਼ਤਮ ਹੋਈਆਂ । ਸੁੰਦਰ ਸਿੰਘ ਨੇ ਫ਼ੋਨ ਚੁੱਕ ਲਿਆ ਸੀ ।
"ਆਹ ਬਈ ਸਾਡੇ ਇਥੇ ਇਕ ਜੱਜ ਹੈ ਸਾਧੂ ਸਿੰਘ । ਨਾਂ ਹੀ ਸਾਧੂ ਹੈ । ਉਂਝ ਪੂਰਾ ਪਾਖੰਡੀ ਹੈ । ਮੇਰਾ ਪੇਸ਼ਗੀ ਜ਼ਮਾਨਤ ਦੀ ਦਰਖ਼ਾਸਤ ਇਸ ਕਰਕੇ ਰੱਦ ਕਰ ਦਿੱਤੀ ਕਿਉਂਕਿ ਮੇਰੀ ਪਾਰਟੀ ਅਮੀਰ ਹੈ ।... ਬੰਦੇ ਇਹ ਮੇਰੇ ਨੇ । ਇਨ੍ਹਾਂ ਦਾ ਕੰਮ ਕਰਾਉਣੈ । ਸ਼ਾਮ ਤੱਕ ਤੇਰੇ ਕੋਲ ਪੁੱਜ ਰਹੇ ਹਨ । ਸਮਝਣਾ ਮੈਂ ਆ ਗਿਆ । ਬਹੁਤ ਇੰਤਜ਼ਾਰ ਨਾ ਕਰਾਈਂ । ਝੱਟ ਫਾਰਗ ਕਰ ਦੇਈਂ । ਫ਼ੀਸ ਜਾਇਜ਼ ਲੈਣੀ ਹੈ । ਕੰਮ ਹਰ ਹੀਲੇ ਕਰਾਉਣਾ ਹੈ । ਤੂੰ ਆਪਣਾ ਰਸੂਖ਼ ਵੀ ਵਰਤਣਾ ਹੈ । ਪਾਰਟੀ ਭਰੋਸੇ ਵਾਲੀ ਹੈ । ਕੋਈ ਗੱਲ ਬਾਹਰ ਨਹੀਂ ਨਿਕਲੇਗੀ । ਇਹ ਮੇਰੀ ਗਰੰਟੀ ਹੈ ।"
ਸੁੰਦਰ ਸਿੰਘ ਕੋਲ ਪੰਕਜ ਹੋਰਾਂ ਦੀ ਸਿਫਾਰਸ਼ ਕਰਕੇ ਨੰਦ ਲਾਲ ਨੇ ਇਕ ਵਿਜ਼ਟਿੰਗ ਕਾਰਡ ਆਪਣੀ ਜੇਬ ਵਿਚੋਂ ਕੱਧਢਿਆ ਅਤੇ ਅਜੇ ਨੂੰ ਫੜਾਉਂਦਿਆਂ ਉਸ ਦੀ ਸਮੱਧਸਿਆ ਹੋਰ ਆਸਾਨ ਕਰਨ ਲੱਗਾ :
"ਸੁੰਦਰ ਸਿੰਘ ਨੇ ਦੱਧਸਿਆ ਹੈ ਕਿ ਜਿਹੜੇ ਦੋ ਜੱਜਾਂ ਦਾ ਬੈਂਚ ਹੁਣ ਦਰਖ਼ਾਸਤਾਂ ਸੁਣ ਰਿਹਾ ਹੈ, ਉਹ ਉਸਦੇ ਲੰਗੋਟੀਏ ਯਾਰ ਹਨ । ਇਸ ਬੈਂਚ ਦੇ ਜੱਜਾਂ ਨੇ ਦੋ ਦਿਨਾਂ ਬਾਅਦ ਬਦਲ ਜਾਣਾ ਹੈ । ਅੱਗੇ ਆਉਣ ਵਾਲੇ ਜੱਜ ਬਹੁਤ ਮਾੜੇ ਹਨ । ਕੰਮ ਕਰਾਉਣ ਦਾ ਇਹੋ
ਚੰਗਾ ਮੌਕਾ ਹੈ । ਅੱਜ ਹੀ ਨੱਠ ਜਾਓ ।"
ਹਰ ਤਰੀਕਾ ਵਰਤ ਕੇ ਨੰਦ ਲਾਲ ਇਹ ਯਕੀਨੀ ਬਣਾਉਣਾ ਚਾਹੁੰਦਾ ਸੀ ਕਿ ਅਸਾਮੀ ਸੁੰਦਰ ਸਿੰਘ ਕੋਲ ਪੁੱਜੇ ਅਤੇ ਉਹ ਵੀ ਜਲਦੀ ਤੋਂ ਜਲਦੀ । ਸੁੰਦਰ ਸਿੰਘ ਨੇ ਪਚਵੰਜਾ ਹਜ਼ਾਰ ਫ਼ੀਸ ਲੈਣੀ ਸੀ । ਅੱਧ ਦਾ ਬੈਂਕ ਡਰਾਫਟ ਨੰਦ ਲਾਲ ਨੂੰ ਘਰ ਬੈਠੇ ਆ ਜਾਣਾ
ਸੀ । ਉਨੀ ਕਮਾਈ ਨੰਦ ਲਾਲ ਨੂੰ ਆਪਣੀ ਵਕਾਲਤ ਦੀ ਸੀ ਉਨੀ ਹਾਈ ਕੋਰਟ ਦੇ ਵਕੀਲਾਂ ਕੋਲੋਂ ਮਿਲਦੇ ਹਿੱਧਸੇ ਦੀ । ਇਥੇ ਮੁਕੱਦਮਾ ਕਈ ਸਾਲ ਚਲਦਾ ਸੀ । ਬਹੁਤ ਮਗਜ਼- ਖਪਾਈ ਹੁੰਦੀ ਸੀ । ਉਥੋਂ ਫ਼ੀਸ ਇਕ ਫ਼ੋਨ ਘੁਮਾਉਣ ਨਾਲ ਆ ਜਾਂਦੀ ਸੀ ।
"ਮੈਂ ਆਪਣਾ ਜੂਨੀਅਰ ਨਾਲ ਭੇਜ ਦਿਆਂਗਾ । ਤੁਹਾਨੂੰ ਹਰ ਕੰਮ ਵਿਚ ਸੌਖ ਰਹੇਗੀ ।"
ਨੰਦ ਲਾਲ ਅਸਾਮੀ ਦੇ ਇਧਰ ਉਧਰ ਹੋ ਜਾਣ ਦੀ ਹਰ ਸੰਭਾਵਨਾ 'ਤੇ ਰੋਕ ਲਾਉਣਾ ਚਾਹੁੰਦਾ ਸੀ ।
"ਮੈਂ ਹਾਂ ਬਾਬੂ ਜੀ ! ਮੈਂ ਹੁਕਮ ਦੀ ਨਕਲ ਤਿਆਰ ਕਰਵਾ ਰਿਹਾ ਹਾਂ । ਨਕਲ ਤਿਆਰ ਹੁੰਦੇ ਹੀ ਚੰਡੀਗੜ੍ਹ ਨੂੰ ਤੁਰ ਪਵਾਂਗੇ ।"
ਪੰਕਜ ਦੇ ਦੋ ਹੋਰ ਸਮਰਥਕਾਂ ਨੂੰ ਹੋਏ ਹੁਕਮ ਦੀਆਂ ਬਾਰੀਕੀਆਂ ਸਮਝਾ ਰਹੇ ਸਿੰਗਲੇ ਦਾ ਇਕ ਕੰਨ ਨੰਦ ਲਾਲ ਦੀਆਂ ਗੱਲਾਂ ਵੱਲ ਸੀ । ਉਹ ਨੰਦ ਲਾਲ ਦੀਆਂ ਰਮਜ਼ਾਂ ਸਮਝ ਰਿਹਾ ਸੀ । ਗੱਲੀਂ-ਗੱਲੀਂ ਉਸਨੇ ਸੁੰਦਰ ਸਿੰਘ ਨੂੰ ਸਮਝਾ ਦਿੱਤਾ ਸੀ ਪਾਰਟੀ ਅਮੀਰ ਹੈ ।
ਮਤਲਬ ਕਿ ਫ਼ੀਸ ਠੋਕ ਕੇ ਲਏ । ਨਾਲ ਇਹ ਵੀ ਸਮਝਾ ਦਿੱਤਾ ਸੀ ਜੱਜਾਂ ਦੇ ਨਾਂ ਉਪਰ ਵੀ ਫ਼ੀਸ ਲਈ ਜਾ ਸਕਦੀ ਸੀ । ਨਾਲ ਜੂਨੀਅਰ ਭੇਜ ਕੇ ਸਿੰਗਲੇ ਦੀ ਰੋਟੀ ਵਿਚ ਲੱਤ ਮਾਰੀ ਜਾ ਰਹੀ ਸੀ ।
ਸਿੰਗਲਾ ਕਿਹੜਾ ਘੱਟ ਸੀ । ਉਹ ਨੰਦ ਲਾਲ ਦਾ ਹੀ ਚੇਲਾ ਸੀ। ਬਾਜ਼ੀ ਹੱਥੋਂ ਜਾਂਦੀ ਦੇਖ ਕੇ ਉਸਨੇ ਆਪਣੀ ਟੰਗ ਅੜਾ ਲਈ ।
"ਚੱਲ ਠੀਕ ਹੈ । ਕੋਈ ਦਿਕਤ ਆਵੇ ਮੈਨੂੰ ਫ਼ੋਨ ਕਰ ਲੈਣਾ । ਫ਼ੀਸ ਵੱਧ ਘੱਟ ਕਰਵਾ ਦੇਵਾਂਗਾ ।"
ਦੂਸਰੀ ਅਦਾਲਤ ਜਾਣ ਤੋਂ ਪਹਿਲਾਂ ਨੰਦ ਲਾਲ ਨੇ ਸਿੰਗਲੇ ਦੀ ਪਿੱਠ ਥਾਪੜੀ । ਇਹ ਕੀ ਇਸ਼ਾਰਾ ਸੀ, ਸਿੰਗਲੇ ਨੂੰ ਸਮਝ ਨਹੀਂ ਸੀ ਆਇਆ । ਤਿਆਰ ਹੋਣ ਲਈ ਫ਼ੈਸਲੇ ਦੀ ਨਕਲ ਨੂੰ ਕਈ ਹੱਥਾਂ ਥਾਈਂ ਨਿਕਲਣਾ ਪੈਣਾ ਸੀ । ਸਟੈਨੋ ਨੇ ਇਸ ਨੂੰ ਟਾਈਪ ਕਰਨਾ ਸੀ । ਜੱਜ ਨੇ ਗਲਤੀਆਂ ਠੀਕ ਕਰਨੀਆਂ ਸਨ । ਸਟੈਨੋ ਨੇ ਦੋਬਾਰਾ ਹੁਕਮ ਟਾਈਪ ਕਰਨਾ ਸੀ । ਫੇਰ ਜੱਜ ਦੇ ਉਸ ਉਪਰ ਦਸਤਖ਼ਤ ਹੋਣੇ ਸਨ।
ਜੱਜ ਦੇ ਦਸਤਖ਼ਤਾਂ ਬਾਅਦ ਮਿਸਲ ਰੀਡਰ ਕੋਲ ਜਾਣੀ ਸੀ । ਉਸਨੇ ਮਿਸਲ ਆਪਣੇ ਰਜਿਸਟਰ ਵਿਚ ਚੜ੍ਹਾ ਕੇ ਅਹਿਲਮੱਦ ਕੋਲ ਭੇਜਣੀ ਸੀ । ਅਹਿਲਮੱਦ ਨੇ ਆਪਣੇ ਰਜਿਸਟਰ ਵਿਚ ਚੜ੍ਹਾ ਕੇ ਨਕਲ-ਕਲਰਕ ਕੋਲ ਭੇਜਣੀ ਸੀ । ਕਾਪੀ-ਕਲਰਕ ਨੇ ਨਕਲ ਤਿਆਰ ਕਰਨੀ ਸੀ । ਉਸ ਨਕਲ 'ਤੇ ਰੀਡਰ ਦੇ ਦਸਤਖ਼ਤ ਹੋਣੇ ਸਨ । ਅਰਦਲੀ ਨੇ ਮੋਹਰਾਂ ਲਾਉਣੀਆਂ ਸਨ । ਫੇਰ ਕਾਪੀ-ਕਲਰਕ ਨੇ ਆਪਣੇ ਰਜਿਸਟਰ ਵਿਚ ਦਰਜ ਕਰਕੇ ਨਕਲ ਵਕੀਲ ਦੇ ਹਵਾਲੇ ਕਰਨੀ ਸੀ ।
ਜੇ ਇਸ ਕਾਰਵਾਈ ਨੂੰ ਆਪਣੇ ਆਪ ਹੋਣ ਦਿੱਤਾ ਜਾਵੇ ਤਾਂ ਨਕਲ ਮਿਲਣ ਨੂੰ ਇਕ ਮਹੀਨਾ ਲੱਗ ਸਕਦਾ ਸੀ । ਸਿੰਗਲੇ ਨੂੰ ਇਹ ਹੁਕਮ ਇਕ ਘੰਟੇ ਦੇ ਅੰਦਰ-ਅਮਦਰ ਚਾਹੀਦਾ ਸੀ । ਪਾਰਟੀ ਦੇ ਕਿਸੇ ਹੋਰ ਵਿਚੋਲੇ ਦੇ ਹੱਥ ਚੜ੍ਹ ਜਾਣ ਦਾ ਜਿੰਨਾ ਖ਼ਤਰਾ ਨੰਦ
ਲਾਲ ਨੂੰ ਸੀ, ਉਸ ਤੋਂ ਵੱਧ ਖ਼ਤਰਾ ਸਿੰਗਲੇ ਨੂੰ ਸੀ । ਸਿੰਗਲਾ ਝੱਟ-ਪੱਟ ਚੰਡੀਗੜ੍ਹ ਦੇ ਰਸਤੇ ਪੈਣਾ ਚਾਹੁੰਦਾ ਸੀ ।
ਇਨ੍ਹਾਂ ਸਾਰੇ ਅਹਿਲਕਾਰਾਂ ਦੀ ਬੱਝਵੀਂ ਫ਼ੀਸ ਪੰਜਾਹ ਰੁਪਏ ਪ੍ਰਤੀ ਅਹਿਲਕਾਰ ਸੀ ।
ਨੰਦ ਲਾਲ ਨੇ ਨਕਲ ਤਿਆਰ ਕਰਾਉਣੀ ਹੁੰਦੀ ਤਾਂ ਰੇਟ ਦੁੱਗਣੇ-ਤਿੱਗਣੇ ਲਗਦੇ । ਬਹੁਤ ਉਸ ਨੇ ਖ਼ੁਦ ਰੱਖਣੇ ਸਨ, ਥੋੜ੍ਹੇ ਅਹਿਲਕਾਰਾਂ ਨੂੰ ਦੇਣੇ ਸਨ ।
ਸਿੰਗਲੇ ਦੀ ਨਜ਼ਰ ਪੰਜ ਸੌ ਦੀ ਥਾਂ ਪੰਜਾਹ ਹਜ਼ਾਰ ਉਪਰ ਲੱਗੀ ਹੋਈ ਸੀ ।
"ਹਾਲੇ ਦੋ ਵੱਜੇ ਨੇ । ਆਪਾਂ ਚਾਰ ਵਜੇ ਤੋਂ ਪਹਿਲਾਂ ਨਹੀਂ ਚੱਲ ਸਕਦੇ । ਨਾ ਚੱਲਣ ਦਾ ਕੋਈ ਫ਼ਾਇਦਾ ਹੈ । ਵਕੀਲਾਂ ਨੇ ਆਪਾਂ ਨੂੰ ਸੱਤ ਵਜੇ ਤੋਂ ਬਾਅਦ ਮਿਲਣਾ ਹੈ । ਘਰ ਆ ਕੇ ਉਹ ਦੋ ਘੰਟੇ ਆਰਾਮ ਕਰਦੇ ਹਨ । ਫੇਰ ਦਫ਼ਤਰ ਬੈਠਦੇ ਹਨ । ਚਾਰ ਸਾਢੇ ਚਾਰ
ਚੱਲਾਂਗੇ । ਹੁਣ ਤੁਸੀਂ ਦੋ ਘੰਟੇ ਹੋਰ ਕੰਮ ਕਰ ਲਓ। ਚਾਰ ਵਜੇ ਮੈਨੂੰ ਇਥੋਂ ਲੈ ਲੈਣਾ । ਉਨਾ ਚਿਰ ਮੈਂ ਨਕਲ ਤਿਆਰ ਕਰਵਾਉਂਦਾ ਹਾਂ ।"
ਸਿੰਗਲਾ ਬਿਨਾਂ ਆਖੇ ਹੀ ਪੰਕਜ ਹੋਰਾਂ ਨਾਲ ਚੰਡੀਗੜ੍ਹ ਜਾਣ ਲਈ ਤਿਆਰ ਹੋ ਗਿਆ ।
ਪਾਰਟੀ ਨਾਲ ਹਾਲੇ ਚੰਡੀਗੜ੍ਹ ਕੀਤੇ ਜਾਣ ਵਾਲੇ ਵਕੀਲ ਬਾਰੇ ਗੱਲ ਕਰਨ ਦਾ ਕੋਈ ਫ਼ਾਇਦਾ ਨਹੀਂ ਸੀ । ਰਸਤੇ ਵਿਚ ਸਿੰਗਲੇ ਨੇ ਉਨ੍ਹਾਂ ਨਾਲ ਹੋਣਾ ਸੀ । ਦੋ ਘਮਟਿਆਂ ਦੌਰਾਨ ਸਿੰਗਲੇ ਨੇ ਅਸਾਮੀ ਨੂੰ ਸੁੰਦਰ ਸਿੰਘ ਦੀ ਖੁਰਲੀ ਤੋਂ ਮੋੜ ਕੇ ਕਿਸੇ ਹੋਰ ਦੇ ਕਿੱਲੇ
'ਤੇ ਜਾ ਬੰਨ੍ਹਣਾ ਸੀ ।
ਡੋਰੇ ਪੈ ਗਏ ਤਾਂ ਸਿੰਗਲੇ ਦਾ ਵੀਹ ਹਜ਼ਾਰ ਖਰਾ । ਨਾ ਪਏ ਤਾਂ ਮੌਜ-ਮੇਲਾ ਹੀ ਸਹੀ ।
ਸਿੰਗਲਾ ਆਪਣੇ ਮਨ ਵਿਚ ਲੱਡੂ ਭੋਰ ਰਿਹਾ ਸੀ ।
ਸਿੰਗਲੇ ਨੇ ਸਾਧੂ ਸਿੰਘ ਦੇ ਅਰਦਲੀ ਨੂੰ ਆਪਣੇ ਕੋਲ ਬੁਲਾਇਆ । ਉਸਦੀ ਪਿੱਠ ਥਾਪੜ ਕੇ ਉਸ ਨੂੰ ਫੂਕ ਛਕਾਈ :
"ਲੈ ਛੋਟੇ ਭਾਈ ਤੇਰੇ ਹੁੰਦੇ ਮੇਰੀ ਪਿੱਠ ਨਹੀਂ ਲੱਗਣੀ ਚਾਹੀਦੀ । ਹੁਕਮ ਦੀ ਨਕਲ ਮੈਨੂੰ ਚਾਰ ਵਜੇ ਮਿਲਣੀ ਚਾਹੀਦੀ ਹੈ ।"
"ਮੈਂ ਪਹਿਲਾਂ ਤਿਆਰ ਕਰਵਾ ਦੂੰ ਜਨਾਬ ! ਫ਼ਿਕਰ ਨਾ ਕਰੋ ।"
ਸਿੰਗਲੇ ਦੇ ਗੋਡਿਆਂ ਵੱਲ ਝੁਕਦਾ ਅਰਦਲੀ ਹੁਕਮ ਦੀ ਪਾਲਣਾ ਦਾ ਯਕੀਨ ਦਿਵਾਉਣ ਲਗਾ ।
"ਇੰਝ ਕਰੋ... ਸਟੈਨੋ, ਰੀਡਰ... ਕੁੱਲ ਬਣੇ ਪੰਜ... ਇਸ ਨੂੰ ਪੰਜ ਸੌ ...ਨਹੀਂ ਚਲੋ ਛੇ ਸੌ ਰੁਪਏ ਦਿਓ... । ਇਹ ਸਭ ਨੂੰ ਆਪੇ ਦੇ ਦੇਵੇਗਾ..."
ਅਜੇ ਨੂੰ ਕੋਲ ਬੁਲਾ ਕੇ ਸਿੰਗਲੇ ਨੇ ਅਰਦਲੀ ਨੂੰ ਛੇ ਸੌ ਰੁਪਏ ਦੇਣ ਦਾ ਹੁਕਮ ਸੁਣਾਇਆ ।
"ਲੈ ਹੁਣ ਸਾਰੇ ਕੰਮ ਤੂੰ ਆਪ ਕਰਨੇ ਹਨ । ਹੁਕਮ ਠੀਕ ਸਮੇਂ 'ਤੇ ਮੇਰੇ ਕੈਬਨ ਵਿਚ ਪੁੱਜ ਜਾਣਾ ਚਾਹੀਦੈ ।"
ਪਹਿਲਾਂ ਸਿੰਗਲੇ ਨੇ ਅਰਦਲੀ ਨੂੰ ਤਾੜਿਆ।
ਫੇਰ ਅਰਦਲੀ ਦੀਆਂ ਤਾਕਤਾਂ ਬਾਰੇ ਅਜੇ ਨੂੰ ਜਾਣਕਾਰੀ ਦੇਣ ਲੱਗਾ, "ਇਸ ਅਰਦਲੀ ਨੇ ਸਾਰੇ ਅਹਿਲਕਾਰਾਂ ਦੇ ਹੱਥਾਂ 'ਤੇ ਸਰੋਂ੍ਹ ਜਮਾ ਦੇਣੀ ਹੈ। ਉਨਾ ਚਿਰ ਇਸ ਨੇ ਉਨ੍ਹਾਂ ਦੇ ਸਿਰ 'ਤੇ ਖੜ੍ਹੇ ਰਹਿਣਾ ਹੈ, ਜਿੰਨਾ ਚਿਰ ਇਸਦਾ ਕੰਮ ਨਹੀਂ ਹੁੰਦਾ । ਜੱਜ ਕੋਲ
ਇਹ ਘੜੀ-ਘੜੀ ਜਾਂਦੈ । ਸਭ ਤੋਂ ਪਹਿਲਾਂ ਇਸ ਨੇ ਇਸੇ ਹੁਕਮ 'ਤੇ ਦਸਤਖ਼ਤ ਕਰਾਉਣੇ ਹਨ । ਬੱਸ ਹੁਕਮ ਆਪਣੇ ਕੋਲ ਪੁੱਧਜਿਆ ਸਮਝੋ ।"
ਚਾਰ ਵਜੇ ਇਕੱਠੇ ਹੋਣ ਦਾ ਪ੍ਰੋਗਰਾਮ ਬਣਾ ਕੇ ਉਹ ਵਿਛੜ ਗਏ ।
39
ਪਹਿਲਾਂ ਉਹ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਰਹੇ ।
ਚੰਡੀਗੜ੍ਹ ਦੇ ਅੱਧ ਵਿਚ ਪੁੱਜ ਕੇ ਸਿੰਗਲੇ ਨੇ ਆਪਣੇ ਮਤਲਬ ਦੀ ਗੱਲ ਛੇੜੀ :
"ਆਪਾਂ ਸਿੱਧਾ ਸੁੰਦਰ ਸਿੰਘ ਕੋਲ ਜਾਣਾ ਹੈ ਜਾਂ ਕਿਸੇ ਹੋਰ 'ਤੇ ਵੀ ਵਿਚਾਰ ਕਰਨਾ ਹੈ?"
"ਜਿਵੇਂ ਤੁਸੀਂ ਠੀਕ ਸਮਝੋ । ਆਪਾਂ ਨੂੰ ਮਤਲਬ ਕੰਮ ਤਕ ਹੈ ।"
ਹਾਲੇ ਤਕ ਅਜੇ, ਪੰਕਜ ਅਤੇ ਸਤੀਸ਼ ਨੇ ਨੰਦ ਲਾਲ ਦੇ ਸੁਝਾਅ 'ਤੇ ਅਮਲ ਕਰਨ ਦਾ ਮਨ ਬਣਾਇਆ ਸੀ । ਸਿੰਗਲਾ ਕਿਧਰੇ ਹੋਰ ਜਾਣਾ ਚਾਹੁੰਦਾ ਸੀ ਤਾਂ ਉਸ ਨਾਂ ਉਪਰ ਵਿਚਾਰ ਹੋ ਸਕਦਾ ਸੀ ।
ਅਜੇ ਦੇ ਕਈ ਸੀਨੀਅਰ ਵਕੀਲ ਵਾਕਿਫ਼ ਸਨ । ਸਤੀਸ਼ ਦਾ ਇਕ ਰਿਸ਼ਤੇਦਾਰ ਮੈਜਿਸਟਰੇਟ ਸੀ । ਉਸਦਾ ਸਹੁਰਾ ਨਾਮੀ ਵਕੀਲ ਸੀ । ਆਏ ਦਿਨ ਉਸਦਾ ਨਾਂ ਅਖ਼ਬਾਰਾਂ ਵਿਚ ਛਪਦਾ ਰਹਿੰਦਾ ਸੀ । ਦੋਵੇਂ ਆਪਣੇ ਵਾਕਿਫ਼ ਵਕੀਲਾਂ ਕੋਲ ਜਾਣਾ ਤਾਂ ਚਾਹੁੰਦੇ ਸਨ ਪਰ ਅੰਦਰੋਂ ਡਰ ਰਹੇ ਸਨ । ਕੰਮ ਅਹਿਮ ਸੀ । ਕਿਧਰੇ ਹੇਠਲੀ ਅਦਾਲਤ ਵਾਂਗ ਸਿਰੇ ਨਾ ਚੜ੍ਹਿਆ ਤਾਂ ਉਨ੍ਹਾਂ ਸਿਰ ਸਵਾਹ ਪੈਣੀ ਸੀ । ਜਿਥੇ ਪੰਕਜ ਚਾਹੇ, ਉਥੇ ਹੀ ਜਾਣਾ ਚਾਹੀਦਾ ਸੀ ।
"ਵੱਡਾ ਵਕੀਲ ਕਰਨ ਦਾ ਇਹ ਮਤਲਬ ਨਹੀਂ ਹੁੰਦਾ ਕਿ ਹਰ ਹਾਲ ਵਿਚ ਕੰਮ ਹੋ ਜਾਏਗਾ । ਕੰਮ ਹੋਣਾ ਕਈ ਗੱਲਾਂ 'ਤੇ ਨਿਰਭਰ ਕਰਦਾ ਹੈ । ਕੇਸ ਵਿਚ ਜੇ ਦਮ ਹੋਵੇ ਫੇਰ ਮੇਰੇ ਵਰਗਾ ਨਵਾਂ ਵਕੀਲ ਵੀ ਕੇਸ ਜਿੱਤ ਦਿੰਦਾ ਹੈ । ਨਹੀਂ ਤਾਂ ਬਾਬੂ ਨੰਦ ਲਾਲ ਵਰਗੇ ਡੇਢ ਲੱਖ ਲੈਣ ਵਾਲੇ ਵੀ ਹਾਰ ਜਾਂਦੇ ਹਨ ।
"ਸੁੰਦਰ ਸਿੰਘ ਸਿਆਣਾ ਹੈ, ਇਸ ਵਿਚ ਕੋਈ ਸ਼ੱਕ ਨਹੀਂ । ਉਸਦਾ ਜੱਜਾਂ ਨਾਲ ਬੈਠਣ-ਉਠਣ ਹੈ, ਇਹ ਵੀ ਠੀਕ ਹੈ । ਪਰ ਕੇਸ ਜ਼ਿਆਦਾ ਹੋਣ ਕਾਰਨ ਉਸ ਕੋਲ ਕੰਮ ਵੱਲ ਧਿਆਨ ਦੇਣ ਦਾ ਵਕਤ ਨਹੀਂ ਹੈ । ਹਾਈ ਕੋਰਟ ਵਿਚ ਤੀਹ ਅਦਾਲਤਾਂ ਹਨ ।
ਹਰ ਅਦਾਲਤ ਵਿਚ ਉਸਦੇ ਦੋ ਤਿੰਨ ਕੇਸ ਲੱਗੇ ਹੁੰਦੇ ਹਨ । ਇਕ ਅਨਾਰ ਸੌ ਬਿਮਾਰ ।
ਹਰ ਸਾਇਲ ਉਸਨੂੰ ਆਪਣੀ ਅਦਾਲਤ ਵੱਲ ਖਿੱਚਦਾ ਹੈ । ਜਿਸ ਅਦਾਲਤ ਵਿਚ ਫਸ ਗਿਆ, ਫਸ ਗਿਆ। ਬਾਕੀ ਕੇਸ ਮੇਰੇ ਵਰਗੇ ਜੂਨੀਅਰ ਵਕੀਲ ਕਰਦੇ ਹਨ ।
"ਬਾਬੂ ਨੂੰ ਬੇਸ਼ਕ ਫ਼ੋਨ ਕਰ ਦਿੱਤਾ ਹੈ ਖੁੱਲ੍ਹਾ ਸਮਾਂ ਦਿਓ । ਤੁਸੀਂ ਦੇਖ ਲੈਣਾ, ਉਸ ਕੋਲ ਗੱਲ ਕਰਨ ਦੀ ਵਿਹਲ ਨਹੀਂ ਹੋਣੀ । ਮਸਾਂ ਇਕ ਦੋ ਮਿੰਟ ਦੇਵੇਗਾ । ਉਹ ਵੀ ਫ਼ੀਸ ਤੈਅ ਕਰਨ ਤੱਕ । ਫੇਰ ਆਖੇਗਾ ਕੇਸ ਮੇਰੇ ਜੂਨੀਅਰ ਨੂੰ ਸਮਝਾ ਦੇਵੋ । ਜੂਨੀਅਰ ਜੂਨੀਅਰ ਹੁੰਦੈ । ਹਾਈ ਕੋਰਟ ਵਿਚ ਸਾਰਾ ਮੁੱਲ ਦਰਖ਼ਾਸਤ ਦੀ ਡਰਾਫ਼ਟਿੰਗ ਦਾ ਹੁੰਦੈ । ਜੱਜਾਂ ਦਾ ਮਨ ਦਰਖ਼ਾਸਤ ਪੜ੍ਹ ਕੇ ਬਣ ਜਾਂਦਾ ਹੈ । ਇਕ ਵਾਰ ਬਣਿਆ ਮਨ ਬਦਲਣਾ ਔਖਾ ਹੋ ਜਾਂਦੈ। ਇਸ ਸਾਹਿਬ ਕੋਲ ਦਰਖ਼ਾਸਤ ਲਿਖਾਉਣ ਦਾ ਟਾਇਮ ਨਹੀਂ । ਜੂਨੀਅਰ ਵਕੀਲਾਂ ਨੂੰ ਮੋਟੇ-ਮੋਟੇ ਨੁਕਤੇ ਦੱਸ ਦਿੰਦਾ ਹੈ । ਬਾਕੀ ਲੂਣ ਮਸਾਲਾ ਉਹ ਲਾਉਂਦੇ ਹਨ । ਉਨ੍ਹਾਂ ਕੋਲੋਂ ਵੀਹ ਨੁਕਤੇ ਰਹਿ ਜਾਂਦੇ ਹਨ । ਜੇ ਕੰਮ ਛੋਟੇ ਵਕੀਲਾਂ ਨੇ ਕਰਨਾ ਹੈ, ਫੇਰ ਫ਼ੀਸ ਵੱਡੇ ਵਕੀਲ ਦੀ ਕਿਉਂ ਦਿੱਤੀ ਜਾਵੇ ?"
ਸਿੰਗਲੇ ਨੇ ਸੁੰਦਰ ਸਿੰਘ ਦੀਆਂ ਖਾਮੀਆਂ ਗਿਣਨੀਆਂ ਸ਼ੁਰੂ ਕੀਤੀਆਂ ।
"ਤੁਸੀਂ ਬਾਬੂ ਜੀ ਨੂੰ ਫ਼ੋਨ ਕਰਦੇ ਸੁਣਿਆ ਹੈ । ਉਨ੍ਹਾਂ ਨੇ ਕਈ ਪੰਗੇ ਪਾ ਦਿੱਤੇ । ਆਖ ਦਿੱਤਾ ਪਾਰਟੀ ਅਮੀਰ ਹੈ । ਹੁਣ ਸੁੰਦਰ ਸਿੰਘ ਲੱਖ ਰੁਪਿਆ ਫ਼ੀਸ ਮੰਗੇਗਾ । ਇਹ ਅੜੀਅਲ ਸੁਭਾਅ ਦਾ ਬੰਦਾ ਹੈ । ਜੋ ਮੂੰਧਹੋਂ ਨਿਕਲ ਗਿਆ, ਉਸ ਤੋਂ ਇਸਨੇ ਦੁਆਨੀ
ਘੱਟ ਨਹੀਂ ਕਰਨੀ । ਫੇਰ ਆਖ ਦਿੱਤਾ, ਜੱਜ ਨਾਲ ਗੱਲ ਕਰ ਲਈਂ । ਜੱਜ ਦੇ ਨਾਂ 'ਤੇ ਜੋ ਮੰਗ ਲਿਆ ਉਹ ਦੇਣਾ ਪਏਗਾ । ਪਹਿਲਾਂ ਉਸਨੇ ਦੱਸਣਾ ਕੁਝ ਨਹੀਂ । ਆਪਣੀ ਫ਼ੀਸ ਲੈ ਕੇ ਜੱਜ ਦੀ ਫ਼ੀਸ ਦੱਧਸੇਗਾ । ਨਾਂਹ-ਨੁੱਕਰ ਕੀਤੀ ਲਫ਼ਾਫ਼ਾ ਵਗਾਹ ਕੇ ਮਾਰੇਗਾ । ਉਸਨੂੰ ਦਿੱਤੀ ਫ਼ੀਸ ਖੂਹ-ਖਾਤੇ ਜਾਊ ।"
ਸੁੰਦਰ ਸਿੰਘ ਤੋਂ ਬਾਅਦ ਸਿੰਗਲਾ ਨੰਦ ਲਾਲ ਦੀਆਂ ਚੁਗਲੀਆਂ ਕਰਨ ਲੱਗਾ ।
"ਹਾਲੇ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ । ਉਸ ਦੇ ਬਰਾਬਰ ਦਾ ਕੋਈ ਹੋਰ ਵਕੀਲ ਦੇਖ ਲਓ ।"
ਅਜੇ ਨੇ ਸਿੰਗਲੇ ਦੀ ਹਾਂ ਵਿਚ ਹਾਂ ਮਿਲਾਈ । ਨੰਦ ਲਾਲ ਨੂੰ ਉਸਨੇ ਵਕੀਲ ਕਰਵਾਇਆ ਸੀ । ਉਸਦੀ ਕਾਰਗੁਜ਼ਾਰੀ ਬਹੁਤੀ ਵਧੀਆ ਨਹੀਂ ਸੀ । ਫ਼ਜ਼ੂਲ ਖਰਚੀ ਕਰਵਾਕਰਵਾ ਉਸਨੇ ਅਜੇ ਦੀ ਬਦਨਾਮੀ ਕਰਵਾਈ ਸੀ । ਜੇ ਸੁੰਦਰ ਸਿੰਘ ਨੇ ਇਸੇ ਤਰ੍ਹਾਂ ਕੀਤਾ ਅਜੇ ਦੀ ਹੋਰ ਬਦਨਾਮੀ ਹੋਏਗੀ । ਉਹ ਆਪਣੇ ਮੱਥੇ 'ਤੇ ਕਲੰਕ ਦਾ ਹੋਰ ਟਿੱਕਾ ਨਹੀਂ ਸੀ ਲਗਾਵਾਉਣਾ ਚਾਹੁੰਦਾ ।
"ਆਪਣਾ ਕੇਸ ਬਹੁਤਾ ਪੇਚੀਦਾ ਨਹੀਂ ਹੈ । ਹੇਠਾਂ ਸਾਡੀ ਜ਼ਮਾਨਤ ਅਖ਼ਬਾਰਾਂ ਨੇ ਨਹੀਂ ਹੋਣ ਦਿੱਤੀ । ਹਾਈ ਕੋਰਟ ਵਿਚ ਅਜਿਹੇ ਦਬਾਅ ਨਹੀਂ ਚੱਲਦੇ । ਪਹਿਲੀ ਪੇਸ਼ੀ 'ਤੇ ਮਹੀਨੇ ਡੇਢ ਮਹੀਨੇ ਲਈ ਜ਼ਮਾਨਤ ਮਨਜ਼ੂਰ ਹੋ ਜਾਏਗੀ । ਇੰਨੇ ਵਿਚ ਰਿਸ਼ਤੇਦਾਰਾਂ ਨੂੰ
ਵਿਚ ਪਾ ਕੇ ਸਮਝੌਤਾ ਕਰ ਲਵਾਂਗੇ । ਚਾਰ ਪੈਸੇ ਦੇ ਕੇ ਪੁਲਿਸ ਕੋਲੋਂ ਪੜਤਾਲ ਕਰਵਾ ਲਵਾਂਗੇ । ਨਿਰਦੋਸ਼ ਸਾਬਤ ਹੋ ਜਾਵਾਂਗੇ । ਵੱਡੇ ਵਕੀਲ ਨੇ ਦੱਸੋ ਕੀ ਕਰਨੈ?"
"ਤੁਹਾਡੇ ਵਿਚਾਰ ਵਿਚ ਕਿਸ ਵਕੀਲ ਕੋਲ ਜਾਣਾ ਚਾਹੀਦਾ ਹੈ?" ਸਤੀਸ਼ ਕੁਝ ਵਕੀਲਾਂ ਨੂੰ ਜਾਣਦਾ ਸੀ । ਸਿੰਗਲਾ ਉਨ੍ਹਾਂ ਵਿਚੋਂ ਕਿਸੇ ਦਾ ਨਾਂ ਲਵੇ ਤਾਂ ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਸੀ ।
"ਮੈਂ ਆਪਣੇ ਉਸਤਾਦ ਜਗਜੀਤ ਸਿੰਘ ਨੂੰ ਕਈ ਵਾਰ ਪਰਖ ਕੇ ਦੇਖਿਆ ਹੈ । ਉਹ ਲਾਅ ਕਾਲਜ ਵਿਚ ਪ੍ਰੋਫੈਸਰ ਰਿਹਾ ਹੈ । ਕਾਨੂੰਨ 'ਤੇ ਉਸਦੀ ਬਹੁਤ ਪਕੜ ਹੈ । ਇਕਇਕ ਨੁਕਤਾ ਅੱਡ ਅੱਡ ਕਰਕੇ ਰੱਖ ਦਿੰਦਾ ਹੈ । ਪ੍ਰੋਫੈਸਰੀ ਛੱਡ ਕੇ ਵਕਾਲਤ ਸ਼ੁਰੂ ਕੀਤੀ ਤਾਂ ਦਿਨਾਂ ਵਿਚ ਚਮਕ ਗਿਆ । ਮੁੱਖ-ਮੰਤਰੀ ਦੇ ਬਹੁਤ ਨੇੜੇ ਹੈ। ਉਹ ਇਸ ਨੂੰ ਅੇਡਵੋਕੇਟ ਜਨਰਲ ਲਾਉਂਦਾ ਸੀ । ਇਨ੍ਹਾਂ ਨੇ ਜਵਾਬ ਦੇ ਦਿੱਤਾ । ਕਹਿੰਦੈ ਨੌਕਰੀ ਨਹੀਂ ਕਰਨੀ । ਹਾਈ ਕੋਰਟ ਦੇ ਅੱਧਧੇ ਸਰਕਾਰੀ ਵਕੀਲ ਇਸਦੇ ਸ਼ਗਿਰਦ ਨੇ । ਉਸਤਾਦ ਸਾਹਮਣੇ ਬੋਲਦਿਆਂ ਉਨ੍ਹਾਂ ਦੀ ਘਿੱਗੀ ਬੱਝ ਜਾਂਦੀ ਹੈ ।
"ਉਸ ਤਕ ਆਪਣਾ ਪੂਰਾ ਜ਼ੋਰ ਹੈ । ਆਪ ਦਰਖ਼ਾਸਤ ਲਿਖਵਾਏਗਾ । ਫ਼ੀਸ ਵਿਚ ਅੜ-ਕੜ ਨਹੀਂ ਕਰੇਗਾ । ਮੇਰਾ ਖਿਆਲ ਹੈ ਘੱਧਟੋ-ਘੱਟ ਉਸਦੀ ਰਾਏ ਜ਼ਰੂਰ ਲੈ ਲੈਣੀ ਚਾਹੀਦੀ ਹੈ । ਉਹ ਨਾ ਜਚਿਆ ਸੁੰਦਰ ਸਿੰਘ ਕੋਲ ਆ ਜਾਵਾਂਗੇ ।"
ਚੰਡੀਗੜ੍ਹ ਦੀ ਜੂਹ ਵਿਚ ਵੜਨ ਤੋਂ ਪਹਿਲਾਂ-ਪਹਿਲਾਂ ਸਿੰਗਲਾ ਆਪਣਾ ਕੇਸ ਤਿਆਰ ਕਰ ਲੈਣਾ ਚਾਹੁੰਦਾ ਸੀ ।
"ਫੇਰ ਮੋੜੀਏ ਗੱਡੀ ਪ੍ਰੋਫੈਸਰ ਵੱਲ ?"
ਪ੍ਰੋਫੈਸਰ ਦੀ ਕੋਠੀ ਵੱਲ ਮੁੜਨ ਤੋਂ ਪਹਿਲਾਂ ਸਿੰਗਲੇ ਨੇ ਪੰਕਜ ਤੋਂ ਪੁੱਧਛਿਆ ।
ਡੇਢ ਘੰਟੇ ਦੇ ਇਸ ਸਫ਼ਰ ਦੌਰਾਨ ਪੰਕਜ ਖ਼ਾਮੋਸ਼ ਰਿਹਾ ਸੀ । ਨਾਲ ਬੈਠੇ ਦੋਸਤ ਕੀ ਗੱਲ ਕਰ ਰਹੇ ਸਨ, ਉਸਨੂੰ ਕੁਝ ਪਤਾ ਨਹੀਂ ਸੀ । ਉਸਦੀ ਮੱਤ ਜਿਹੀ ਮਾਰੀ ਗਈ ਸੀ ।
ਉਹ ਬੁਰੇ-ਬੁਰੇ ਖ਼ਿਆਲਾਂ ਵਿਚ ਉਲਝਿਆ ਹੋਇਆ ਸੀ । ਕਦੇ ਉਸ ਨੂੰ ਲੱਗਦਾ ਸੀ ਜਿਵੇਂ ਪੁਲਿਸ ਉਸਨੂੰ ਗ੍ਰਿਫ਼ਤਾਰ ਕਰ ਰਹੀ ਸੀ । ਉਹ ਅੱਗੇ ਦੌੜ ਰਿਹਾ ਸੀ । ਪੁਲਿਸ ਉਸਦਾ ਪਿੱਛਾ ਕਰ ਰਹੀ ਸੀ । ਕਦੇ ਉਸ ਨੂੰ ਲਗਦਾ ਉਸ ਨੂੰ ਹੱਥ-ਕੜੀ ਲਾ ਕੇ ਸਾਰੇ ਬਜ਼ਾਰਾਂ ਵਿਚ ਘੁੰਮਾਇਆ ਜਾ ਰਿਹਾ ਸੀ । ਕਦੇ ਉਸਨੂੰ ਫ਼ਿਲਮਾਂ ਦੇ ਸੀਨ ਯਾਦ ਆਉਂਦੇ । ਕਿਸੇ ਫ਼ਿਲਮ ਦੇ ਹੀਰੋ ਵਾਂਗ ਉਹ ਕੈਦੀਆਂ ਵਾਲੇ ਚਿੱਧਟੇ ਕਪੜੇ ਪਾਈ ਕਦੇ ਚੱਕੀ ਪੀਸ ਰਿਹਾ ਸੀ ਅਤੇ ਕਦੇ ਪੱਥਰ ਤੋੜ ਰਿਹਾ ਸੀ ।
"ਕਿਹੜੇ ਪ੍ਰੋਫੈਸਰ ਵੱਲ?" ਅਰਧ-ਚੇਤਨ ਅਵਸਥਾ ਵਿਚ ਵਿਚਰਦੇ ਪੰਕਜ ਨੂੰ ਕੁਝ ਪਤਾ ਨਹੀਂ ਸੀ, ਉਹ ਕਿਸ ਪ੍ਰੋਫੈਸਰ ਦੀ ਗੱਲ ਕਰ ਰਹੇ ਸਨ ।
"ਵਕੀਲ ਸੁੰਦਰ ਸਿੰਘ ਨੂੰ ਕਰਨਾ ਹੈ ਜਾਂ ਜਗਜੀਤ ਸਿੰਘ ਨੂੰ?"
ਦੋਹਾਂ ਵਕੀਲਾਂ ਦੇ ਗੁਣਾਂ-ਔਗੁਣਾਂ ਬਾਰੇ ਸਮਝਾ ਕੇ ਸਤੀਸ਼ ਨੇ ਫੈਸਲਾ ਪੰਕਜ ਉਪਰ ਸੁੱਟਦਿਆਂ ਪੁੱਧਛਿਆ ।
"ਸਭ ਤੋਂ ਪਹਿਲਾਂ ਆਪਾਂ ਪ੍ਰਤਾਪ ਸਿੰਘ ਅੰਕਲ ਵੱਲ ਚੱਲਣਾ ਹੈ । ਤੁਰਨ ਤੋਂ ਪਹਿਲਾਂ ਮੇਰੀ ਉਨ੍ਹਾਂ ਨਾਲ ਗੱਲ ਹੋਈ ਸੀ । ਉਹ ਕਹਿੰਦੇ ਸੀ ਸਾਰੀ ਕਾਰਵਾਈ ਮੈਥੋਂ ਪੁੱਛ ਕੇ ਕਰਨੀ । ਉਹ ਆਪਣਾ ਇੰਤਜ਼ਾਰ ਕਰ ਰਹੇ ਹੋਣਗੇ । ਪਹਿਲਾਂ ਆਪਾਂ ਉਧਰ ਚੱਲਦੇ ਹਾਂ । ਫੇਰ ਕੋਈ ਫੈਸਲਾ ਕਰਾਂਗੇ ।"
ਅਜੇ ਅਤੇ ਸਤੀਸ਼ ਦੇ ਮਨੋਂ ਤਾਂ ਬੋਝ ਲਹਿ ਗਿਆ, ਪਰ ਸਿੰਗਲੇ ਦਾ ਮਨ ਮਸੋਸਿਆ ਗਿਆ । ਉਸਦੀ ਯੋਜਨਾ ਧਰੀ-ਧਰਾਈ ਰਹਿ ਗਈ ।
40
ਰਸਤੇ ਵਿਚ ਪ੍ਰਤਾਪ ਸਿੰਘ ਦਾ ਫ਼ੋਨ ਆ ਗਿਆ । ਉਹ ਵਾਸੂਦੇਵਾ ਵਕੀਲ ਦੀ ਕੋਠੀ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ ।
ਵਾਸੂਦੇਵਾ ਨੇ ਗਰਮਜੋਸ਼ੀ ਨਾਲ ਉਨ੍ਹਾਂ ਦਾ ਸਵਾਗਤ ਕੀਤਾ ।
ਪ੍ਰਤਾਪ ਸਿੰਘ ਦੂਜੀ ਮੰਜ਼ਲ ਉਪਰ ਬਣੇ ਗੈਸਟ ਹਾਊਸ ਵਿਚ ਬੈਠਾ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ । ਪੰਕਜ ਨੂੰ ਸਾਹਿਬ ਕੋਲ ਪਹੁੰਚਾਇਆ ਗਿਆ ।
ਸਭ ਕੋਲ ਸਮਾਂ ਘੱਟ ਸੀ । ਬਾਕੀ ਦੇ ਸਾਥੀਆਂ ਨੂੰ ਵਾਸੂਦੇਵਾ ਦੇ ਦਫ਼ਤਰ ਬੈਠਾਇਆ ਗਿਆ । ਜਿੰਨਾ ਚਿਰ ਸਾਹਿਬ ਅਤੇ ਪੰਕਜ ਵਿਚਕਾਰ ਗੱਲਬਾਤ ਹੋਵੇ ਉਨਾ ਚਿਰ ਸਿੰਗਲਾ ਵਾਸੂਦੇਵਾ ਨੂੰ ਕੇਸ ਸਮਝਾਵੇ । ਦਰਖ਼ਾਸਤ ਲਿਖਾਉਣ ਵਿਚ ਉਸਦੀ ਮਦਦ ਕਰੇ ।
ਪ੍ਰਤਾਪ ਸਿੰਘ ਜਿਸ ਕਮਰੇ ਵਿਚ ਬੈਠਾ ਸੀ, ਉਥੇ ਕੇਵਲ ਛੇ ਬੰਦਿਆਂ ਦੇ ਬੈਠਣ ਦਾ ਇੰਤਜ਼ਾਮ ਸੀ । ਦੋ ਦੋ ਸੀਟਾਂ ਵਾਲੇ ਦੋ ਸੋਫ਼ੇ ਆਹਮਣੇ-ਸਾਹਮਣੇ ਪਏ ਸਨ । ਵਿਚਕਾਰ ਇਕ ਟੇਬਲ ਸੀ । ਸਾਈਡਾਂ ਉਪਰ ਦੋ ਪੁਰਾਣੇ ਜ਼ਮਾਨੇ ਦੀਆਂ ਟਾਹਲੀ ਦੀਆਂ ਕੁਰਸੀਆਂ
ਪਈਆਂ ਸਨ । ਕਮਰੇ ਵਿਚ ਇੰਨੀ ਕੁ ਰੋਸ਼ਨੀ ਸੀ ਕਿ ਮੁਸ਼ਕਲ ਨਾਲ ਇਕ ਦੂਜੇ ਦੇ ਚਿਹਰੇ ਪਹਿਚਾਣ ਵਿਚ ਆਉਂਦੇ ਸਨ ।
ਸੈਂਟਰ ਟੇਬਲ ਉਪਰ ਪਏ ਨਿੱਕ-ਸੁੱਕ ਤੋਂ ਲੱਗਦਾ ਸੀ ਜਿਵੇਂ ਵਿਸਕੀ ਦਾ ਦੌਰ ਚੱਲ ਰਿਹਾ ਸੀ ।
ਪ੍ਰਤਾਪ ਸਿੰਘ ਨੇ ਖੜ੍ਹਾ ਹੋ ਕੇ ਪੰਕਜ ਦਾ ਸਵਾਗਤ ਕੀਤਾ । ਆਪਣੇ ਨਾਲ ਵਾਲੀ ਕੁਰਸੀ 'ਤੇ ਉਸਨੂੰ ਬੈਠਾਇਆ । ਖ਼ੁਦ ਪੈਗ ਬਣਾ ਕੇ ਉਸਨੂੰ ਪੇਸ਼ ਕੀਤਾ ।
"ਮੈਨੂੰ ਅਫ਼ਸੋਸ ਹੈ ਆਪਾਂ ਸੈਸ਼ਨ ਕੋਰਟ ਵਿਚ ਕਾਮਯਾਬ ਨਹੀਂ ਹੋ ਸਕੇ । ਮੈਂ ਕੋਸ਼ਿਸ਼ ਕੀਤੀ ਸੀ ਪਰ ਕਿਸੇ ਨੇ ਪੈਰ ਨਾ ਲਾਏ ।"
ਪ੍ਰਤਾਪ ਸਿੰਘ ਨੇ ਹੇਠਾਂ ਹੋਈ ਅਸਫ਼ਲਤਾ 'ਤੇ ਅਫ਼ਸੋਸ ਪ੍ਰਗਟ ਕੀਤਾ ।
"ਬੱਸ ਹੁਣ ਤੁਹਾਡੇ ਰੱਖਣ ਦੇ ਹਾਂ,"
ਪੰਕਜ ਨੇ ਪ੍ਰਤਾਪ ਸਿੰਘ ਦੇ ਗੋਡੇ ਹੱਥ ਲਾ ਕੇ ਲੇਲ੍ਹੜੀ ਕੱਢੀ ।
"ਤੂੰ ਪਰਵਾਹ ਨਾ ਕਰ ਪੁੱਤਰਾ । ਦੇਖੀਂ ਇਥੇ ਆਪਾਂ ਕਿਸ ਤਰ੍ਹਾਂ ਚੱਕਰੀ ਘੁਮਾਵਾਂਗੇ ।
ਜ਼ਮਾਨਤਾਂ ਸੁਣਨ ਵਾਲੇ ਬੈਂਚ ਵਿਚ ਜਿਹੜੇ ਦੋ ਜੱਜ ਬੈਠੇ ਹਨ ਉਹ ਦੋਵੇਂ ਮੇਰੇ ਯਾਰ ਹਨ । ਆਪਾਂ ਦੋਹਾਂ ਨੂੰ ਇਥੇ ਬੁਲਾ ਸਕਦੇ ਹਾਂ । ਕੰਮ ਹੋ ਜਾਣ, ਦੇ ਫੇਰ ਤੇਰੇ ਨਾਲ ਪਿਆਵਾਂਗਾ ।"
"ਸਾਡੀ ਡੋਰ ਹੁਣ ਤੁਹਾਡੇ ਹੱਥ ਹੈ ।"
"ਇਹ ਦੱਧਸੋ ਕੋਈ ਵਕੀਲ ਤਾਂ ਨਹੀਂ ਕੀਤਾ ?"
"ਨਹੀਂ ਸਰ ! ਤੁਹਾਡੇ ਪੁੱਛੇ ਬਿਨਾਂ ਥੋੜ੍ਹਾ ਕਰਨਾ ਸੀ ।"
"ਗੁੱਡ ! ਵਕੀਲ ਆਪਾਂ ਵਾਸੂਦੇਵਾ ਨੂੰ ਕਰਾਂਗੇ । ਇਹ ਲਾਅ ਮਨਿਸਟਰ ਦਾ ਸਕਾ ਭਾਣਜਾ ਹੈ । ਇਸ ਦੀ ਭੂਆ ਦਾ ਦਿਉਰ ਸੁਪਰੀਮ ਕੋਰਟ ਦਾ ਜੱਜ ਹੈ । ਦੋਵੇਂ, ਮਹੀਨੇ ਦੋ ਮਹੀਨੇ ਬਾਅਦ ਇਥੇ ਚੱਕਰ ਮਾਰਦੇ ਹਨ । ਜੱਜ ਇਸ਼ਾਰਾ ਸਮਝ ਜਾਂਦੇ ਹਨ । ਕਿਸੇ ਦੀ ਇਸ ਤੋਂ ਬਾਹਰ ਜਾਣ ਦੀ ਜੁਅਰਤ ਨਹੀਂ ਪੈਂਦੀ । ਇਸ ਵਕੀਲ ਨਾਲ ਮੇਰੀ ਬੁੱਕਲ ਸਾਂਝੀ ਹੈ । ਹਰ ਵਕੀਲ ਨੂੰ ਅਸੀਂ ਅੰਦਰਲੀ ਗੱਲ ਨਹੀਂ ਦੱਸ ਸਕਦੇ । ਮੈਂ ਸਾਲ ਦੇ ਅੰਦਰ-ਅਮਦਰ ਹਾਈ ਕੋਰਟ ਦਾ ਜੱਜ ਬਣ ਜਾਣਾ ਹੈ । ਬਹੁਤੇ ਵਕੀਲਾਂ ਨਾਲ ਬੁੱਕਲ ਸਾਂਝੀ ਹੋ ਜਾਵੇ, ਉਹ ਪਿਛੋਂ ਬਲੈਕ-ਮੇਲ ਕਰਦੇ ਹਨ । ਇਹ ਵਕੀਲ ਹਰ ਪੱਖੋਂ ਠੀਕ ਰਹੇਗਾ ।"
"ਜਿਵੇਂ ਤੁਹਾਡੀ ਮਰਜ਼ੀ ।"
"ਆਪਾਂ ਇਥੇ ਬਹੁਤੀ ਦੇਰ ਨਹੀਂ ਬੈਠ ਸਕਦੇ । ਇਥੇ ਕਈ ਜੱਜ ਇਸਨੂੰ ਮਿਲਣ ਆਉਂਦੇ ਰਹਿੰਦੇ ਹਨ । ਅੱਠ ਵਜੇ ਮੈਂ ਕਲੱਬ ਜਾਣਾ ਹੈ । ਮੇਰਾ ਤੇਰੇ ਵਾਲੇ ਜੱਜਾਂ ਨਾਲ ਸਮਾਂ ਮਿਲਾਇਆ ਹੋਇਐ । ਆਪਾਂ ਉਨ੍ਹਾਂ ਨੂੰ ਬਹੁਤ ਇੰਤਜ਼ਾਰ ਨਹੀਂ ਕਰਾਉਣਾ । ਵਾਸੂਦੇਵਾ ਨੂੰ ਮੈਂ ਕੰਮ ਸਮਝਾ ਦਿੱਤਾ ਹੈ । ਕੰਮ ਹੋਣਾ ਹੈ ਮੇਰੀ ਸਿਫਾਰਸ਼ ਨਾਲ ਜਾਂ ਤੇਰੀ ਮਾਇਆ ਨਾਲ । ਫੇਰ ਆਪਾਂ ਬਹੁਤੇ ਵੱਡੇ ਵਕੀਲਾਂ ਦੇ ਘਰ ਕਿਉਂ ਭਰੀਏ ?"
"ਠੀਕ ਕਹਿੰਦੇ ਹੋ ਸਰ !"
"ਕਿੰਨੇ ਪੈਸਿਆਂ ਦਾ ਇੰਤਜ਼ਾਮ ਕਰਕੇ ਲਿਆਂਦਾ ਹੈ ?"
ਪਹਿਲਾ ਪੈੱਗ ਖ਼ਤਮ ਕਰਕੇ ਦੂਜਾ ਪੈੱਗ ਤਿਆਰ ਕਰਦੇ ਪ੍ਰਤਾਪ ਸਿੰਘ ਨੇ ਪੰਕਜ ਕੋਲੋਂ ਪੁੱਧਛਿਆ,
"ਇਕ ਪੇਟੀ ਮੇਰੇ ਕੋਲ ਹੈ । ਪੈਸਿਆਂ ਦੀ ਕੋਈ ਸਮੱਧਸਿਆ ਨਹੀਂ । ਇਥੇ ਮੇਰੇ ਕਈ ਰਿਸ਼ਤੇਦਾਰ ਰਹਿੰਦੇ ਹਨ ।"
"ਬਹੁਤ ਹਨ । ਅੱਜ ਦਾ ਕੰਮ ਸਰ ਜਾਏਗਾ । ਪਚਵੰਜਾ ਹਜ਼ਾਰ ਆਪਾਂ ਵਾਸੂਦੇਵਾ ਨੂੰ ਦੇਵਾਂਗੇ । ਸਭ ਕੁਝ ਮਿਲਾ ਕੇ ।ਮੁਨਸ਼ੀਆਨਾ, ਟਾਇਪ ਸਭ ਮਿਲਾ ਕੇ । ਇੰਨੇ ਪੈਸੇ ਤੂੰ ਫੜਾ ਦੇਈਂ । ਵੱਧ ਮੰਗੇ ਆਖ ਦੇਈਂ ਸਾਹਿਬ ਦਾ ਇਹੋ ਹੁਕਮ ਹੈ ।"
"ਜਿਵੇਂ ਤੁਹਾਡਾ ਹੁਕਮ ।"
ਅੱਗੇ ਕੀ ਵਿਚਾਰ ਹੈ? ਜੱਜਾਂ ਨਾਲ ਗੱਲ ਕਰਨੀ ਹੈ?"
"ਜਿਵੇਂ ਤੁਸੀਂ ਠੀਕ ਸਮਝੋ । ਸਾਨੂੰ ਮਤਲਬ ਕੰਮ ਤਕ ਹੈ । ਜਿਸ ਤਰ੍ਹਾਂ ਹੁੰਦਾ ਹੈ ਉਸੇ ਤਰ੍ਹਾਂ ਕਰਾਓ ।"
"ਦੇਖ ! ਬੈਂਚ ਵਿਚ ਦੋ ਜੱਜ ਬੈਠਦੇ ਹਨ । ਜੂਨੀਅਰ ਜੱਜ ਨਾਲ ਮੇਰੀ ਬਹੁਤ ਬਣਦੀ ਹੈ । ਉਸਨੂੰ ਮੈਂ ਜੋ ਦੇ ਦੇਵਾਂਗਾ, ਲੈ ਲਏਗਾ । ਉਸਨੂੰ ਆਪਾਂ ਇਕ ਪੇਟੀ ਦੇਵਾਂਗੇ । ਸੀਨੀਅਰ ਨਾਲ ਉਹ ਆਪੇ ਗੱਲ ਕਰੇਗਾ । ਵੱਧੋ-ਵੱਧ ਇਕ ਪੇਟੀ ਸੀਨੀਅਰ ਲੈ ਲਏਗਾ । ਇਹ ਘੱਧਟੋ-ਘੱਟ ਫ਼ੀਸ ਹੈ ।"
"ਕੋਈ ਨਹੀਂ ਸਰ ! ਤੁਸੀਂ ਵੱਧ ਥੋੜ੍ਹਾ ਦਿਵਾਉਣੇ ਹਨ । ਕੰਮ ਤਾਂ ਹੋ ਜਾਏਗਾ ਨਾ ਸਰ ?"
"ਇਹ ਕਿਹੜਾ ਕੰਮਾਂ ਵਿਚੋਂ ਕੰਮ ਹੈ ! ਮੈਂ ਉਹ ਕੰਮ ਕਰਵਾ ਦਿੱਤੇ, ਜਿਨ੍ਹਾਂ ਬਾਰੇ ਕਦੇ ਕੋਈ ਸੋਚ ਨਹੀਂ ਸਕਦਾ । ਤਹਾਡੇ ਸ਼ਹਿਰ ਫਿਰੋਜ਼ਪੁਰ ਰੋਡ 'ਤੇ ਬਣੇ ਹਨ ਨਾ ਦਸ ਬਾਰਾਂ ਮੈਰਿਜ ਪੈਲਿਸ । ਉਨ੍ਹਾਂ ਦੇ ਨੇੜੇ ਮਿਲਟਰੀ ਦੀ ਛਾਉਣੀ ਹੈ । ਛਾਉਣੀ ਵਿਚ ਫ਼ੌਜ
ਦਾ ਗੋਲੀ-ਸਿੱਕੇ ਦਾ ਭੰਡਾਰ ਹੈ । ਅਰਬਾਂ ਰੁਪਏ ਉਸਦੀ ਕੀਮਤ ਹੈ । ਇਕ ਤੀਲੀ ਲਗ ਜਾਵੇ ਤਾਂ ਸਾਰਾ ਮਾਇਆ ਨਗਰ ਇਕ ਮਿੰਟ ਵਿਚ ਸੁਆਹ ਹੋ ਜਾਵੇ । ਕਰੋੜਾਂ ਅਰਬਾਂ ਦਾ ਨੁਕਸਾਨ ਵੱਖਰਾ । ਸਿਵਲ ਅਫ਼ਸਰਾਂ ਨੇ ਪੈਸੇ ਲੈ ਕੇ ਮੈਰਿਜ ਪੈਲਿਸ ਬਣਵਾ ਦਿੱਤੇ । ਪੱਤਰਕਾਰਾਂ ਨੇ ਆਪਣੀ ਤੋਰੀ ਫੁਲਕਾ ਚਲਾਉਣ ਲਈ ਮਸਲਾ ਪ੍ਰੈੱਸ ਵਿਚ ਭਖਾ ਲਿਆ । ਕਹਿੰਦੇ ਮਿਲਟਰੀ ਨਿਯਮਾਂ ਦੀ ਉਲੰਘਣਾ ਹੋਈ ਹੈ । ਪੈਲਿਸ ਅਸਲਾ ਭੰਡਾਰ ਦੇ ਇਕ ਕਿਲੋਮੀਟਰ ਦੇ ਘੇਰੇ ਵਿਚ ਆਉਂਦੇ ਹਨ । ਮਾਲਕਾਂ ਨੂੰ ਫ਼ਿਕਰ ਪੈ ਗਿਆ । ਜੇ ਸਰਕਾਰ ਪਿੱਛੇ ਪੈ ਗਈ ਤਾਂ ਕਰੋੜਾਂ ਦਾ ਨੁਕਸਾਨ ਹੋ ਜਾਏਗਾ । ਪੈਲਿਸ ਵਾਲਿਆਂ ਨੇ ਸਿਵਲ ਅਫ਼ਸਰਾਂ ਤਕ ਪਹੁੰਚ ਕੀਤੀ । ਦਿੱਤੀ ਰਿਸ਼ਵਤ ਦੀ ਯਾਦ ਦਿਵਾਈ। ਪਰ ਅਫ਼ਸਰ ਕੀ ਕਰਨ? ਦੇਸ਼ ਦੀ ਰੱਖਿਆ ਦਾ ਸਵਾਲ ਸੀ । ਉਹ ਕੋਈ ਮਦਦ ਨਹੀਂ ਸਨ
ਕਰ ਸਕਦੇ । ਪੈਲਿਸ ਮਾਲਕਾਂ ਦੀ ਮਾੜੀ ਕਿਸਮਤ ਰਾਜਸਥਾਨ ਦੇ ਇਕ ਇਹੋ ਜਿਹੇ ਭੰਡਾਰ ਨੂੰ ਅੱਗ ਲਗ ਗਈ । ਮਾਇਆ ਨਗਰ ਦੇ ਡੀਪੂ ਦੀ ਸੁਰੱਧਖਿਆ ਦਾ ਮਾਮਲਾ ਹੋਰ ਤੂਲ ਫੜ ਗਿਆ । ਅਫ਼ਸਰ ਪੈਲਿਸ ਢਾਹੁਣ ਦੀ ਤਿਆਰੀ ਕਰਨ ਲੱਗੇ । ਕਿਸੇ ਨੇ
ਪੈਲਿਸ ਵਾਲਿਆਂ ਨੂੰ ਮੇਰੀ ਦੱਸ ਪਾ ਦਿੱਤੀ । ਮੈਂ ਗੱਠ-ਤੁੱਪ ਕੀਤੀ । ਜੱਜਾਂ ਤੋਂ ਮੈਰਿਜ ਪੈਲਿਸ ਢਹਾਉਣ ਉਪਰ ਪਾਬੰਦੀ ਲਗਵਾ ਦਿੱਤੀ । ਬੰਦੀ ਲੈ ਕੇ ਮਾਲਕਾਂ ਦੇ ਹੱਥ ਫੜਾ ਦਿੱਤੀ । ਅੱਜ ਤਕ ਸਰਕਾਰ ਪੈਲਿਸਾਂ ਦੇ ਕੋਲ ਦੀ ਨਹੀਂ ਲੰਘ ਸਕੀ । ਦੋ ਤਿੰਨ ਸਾਲ
ਮੈਂ ਸੁਣਵਾਈ ਨਹੀਂ ਹੋਣ ਦਿੰਦਾ । ਇੰਨੇ ਵਿਚ ਗੱਲ ਠੰਡੀ ਪੈ ਜਾਏਗੀ । ਮੈਂ ਮਿਲਟਰੀ ਬੰਨ੍ਹ ਦਿੱਤੀ । ਸਰਕਾਰ ਰੋਕ ਦਿੱਤੀ । ਤੁਹਾਡਾ ਕੰਮ ਵੀ ਕੋਈ ਕੰਮ ਹੈ?"
"ਫੇਰ ਠੀਕ ਹੈ ਸਰ ! ਮੈਨੂੰ ਸਭ ਮਨਜ਼ੂਰ ਹੈ ।"
"ਇਹ ਦੋ ਪੇਟੀਆਂ ਕਦੋਂ ਪੁੱਜ ਜਾਣਗੀਆਂ?"
"ਜਦੋਂ ਕਹੋ ।"
"ਕੱਲ੍ਹ ਸ਼ਾਮ ਤਕ ਪਹੁੰਚਾ ਦੇਣਾ । ਪਰਸੋਂ ਨੂੰ ਸੁਣਵਾਈ ਹੋਏਗੀ । ਦੇਖਣਾ ਕਿਸ ਤਰ੍ਹਾਂ ਪੇਸ਼ਗੀ ਜ਼ਮਾਨਤ ਮਨਜ਼ੂਰ ਹੁੰਦੀ ਹੈ । ਬਿਨਾਂ ਦੂਜੀ ਧਿਰ ਨੂੰ ਸੁਣੇ ।"
"ਪਹੁੰਚ ਜਾਏਗੀ ਸਰ !... ਹੁਣ ਤੁਸੀਂ ਕਿਹੜੇ ਕਲੱਬ ਚੱਲੇ ਹੋ?"
"ਪਹਿਲਾਂ ਆਪਾਂ ਮਤਲਬ ਕੱਢ ਲਈਏ । ਫੇਰ ਤੇਰੀ ਮੁਲਾਕਾਤ ਕਰਵਾ ਦੇਵਾਂਗਾ । ਹਾਲੇ ਕਾਹਲਾ ਨਾ ਪੈ ।"
"ਮੇਰਾ ਇਹ ਮਤਲਬ ਨਹੀਂ ਸਰ ! ਮੈਂ ਤਾਂ ਪੁੱਛ ਰਿਹਾ ਸੀ ਕਿ ਮੈਂ ਬਿੱਲ ਅਦਾ ਕਰ ਦਿੰਦਾ !"
"ਕਿਉਂ ਸ਼ਰਮਿੰਦਾ ਕਰਦਾ ਹੈਂ? ਤੇਰਾ ਅੰਕਲ ਬਿੱਲ ਦੇਣ ਜੋਗਾ ਵੀ ਨਹੀਂ?"
"ਤੁਹਾਡਾ ਖ਼ਰਚਾ ਹੁੰਦਾ ਰਹਿੰਦਾ ਹੈ । ਤੁਸੀਂ ਇਹ ਰੱਖ ਲਓ ।" ਪ੍ਰਤਾਪ ਸਿੰਘ ਦੇ ਅਹਿਸਾਨ ਦਾ ਬਦਲਾ ਚੁਕਾਉਣ ਲਈ ਪੰਕਜ ਨੇ ਇਕ ਪੰਜਾਹ ਹਜ਼ਾਰ ਵਾਲੀ ਗੁੱਟੀ ਉਸਦੇ ਅੱਗੇ ਰੱਖ ਦਿੱਤੀ ।
"ਕੋਈ ਨੀ... ਕੋਈ ਨੀ... ਇਹ ਰਹਿਣ ਦਿੰਦਾ ।" ਆਖਦੇ ਪ੍ਰਤਾਪ ਸਿੰਘ ਨੇ ਪਹਿਲਾਂ ਗੁੱਟੀ ਸੋਫ਼ੇ ਹੇਠ ਰੱਖ ਦਿੱਤੀ । ਫੇਰ ਕੁਝ ਦੇਰ ਬਾਅਦ ਜੇਬ ਵਿਚ ਪਾ ਲਈ ।
ਨੋਟ ਸੰਭਾਲ ਕੇ ਪ੍ਰਤਾਪ ਸਿੰਘ ਨੇ ਇਕ-ਇਕ ਵੱਡਾ ਪੈੱਗ ਬਣਾਇਆ ।
"ਅੱਛਾ ਇਹ ਦੱਸ ਪੁਲਿਸ ਵੱਲੋਂ ਕੋਈ ਮਦਦ ਮਿਲ ਰਹੀ ਹੈ ਜਾਂ ਨਹੀਂ ?
ਕੁਝ ਦੇਰ ਖ਼ਾਮੋਸ਼ ਰਹਿ ਕੇ ਪ੍ਰਤਾਪ ਸਿੰਘ ਨੇ ਅਗਲੀ ਗੱਲ ਤੋਰੀ ।
"ਕੋਈ ਖ਼ਾਸ ਨਹੀਂ ।"
"ਤੂੰ ਪਹਿਲਾਂ ਜ਼ਮਾਨਤ ਕਰਵਾ ਲੈ । ਫੇਰ ਮੈਂ ਤੇਰਾ ਇਹ ਇੰਤਜ਼ਾਮ ਵੀ ਕਰਦਾ ਹਾਂ । ਕਰਾਈਮ ਬਰਾਂਚ ਦਾ ਆਈ.ਜੀ. ਮੇਰਾ ਯਾਰ ਹੈ । ਵਕੀਲ ਕੋਲੋਂ ਅੱਜ ਹੀ ਦਰਖ਼ਾਸਤ ਟਾਇਪ ਕਰਾਉਂਦੇ ਹਾਂ । ਉਹ ਅਰਜੀ ਮੈਂ ਪੁਲਿਸ ਮੁਖੀ ਕੋਲੋਂ ਉਸਦੇ ਨਾਂ ਮਾਰਕ ਕਰਵਾ ਲਵਾਂਗਾ । ਉਸ ਕੋਲ ਪੜਤਾਲ ਕਰਵਾ ਕੇ ਤੁਹਾਨੂੰ ਕੇਸ ਵਿਚੋਂ ਕਢਵਾ ਦੇਵਾਂਗਾ ।"
"ਇਸ ਤਰ੍ਹਾਂ ਵੀ ਹੋ ਜਾਂਦਾ ਹੈ?"
ਪ੍ਰਤਾਪ ਸਿੰਘ ਜੋ ਆਖ ਰਿਹਾ ਸੀ, ਉਸ ਉਪਰ ਪੰਕਜ ਨੂੰ ਯਕੀਨ ਨਹੀਂ ਸੀ ਆ ਰਿਹਾ ।
"ਸਭ ਹੋ ਜਾਂਦਾ ਹੈ । ਪੈਸੇ ਵਿਚ ਬੜੀ ਤਾਕਤ ਹੈ । ਕਾਨੂੰਨ ਇਸਦਾ ਗ਼ੁਲਾਮ ਹੈ । ਦੇਖ ਆਗੇ-ਆਗੇ ਹੋਤਾ ਹੈ ਕਿਆ ?"
ਸਰੂਰ ਵਿਚ ਆਇਆ ਪ੍ਰਤਾਪ ਸਿੰਘ ਵਾਅਦੇ 'ਤੇ ਵਾਅਦਾ ਕਰਨ ਲੱਗਾ ।
"ਆਈ.ਜੀ. ਕਰਾਈਮ ਕੌਣ ਨੇ?"
"ਉਹ ਮੇਰਾ ਯਾਰ ਹੈ । ਜਦੋਂ ਮੈਂ ਅੰਮ੍ਰਿਤਸਰ ਮੈਜਿਸਟਰੇਟ ਸੀ ਉਦੋਂ ਉਹ ਨਵਾਂ ਭਰਤੀ ਹੋ ਕੇ ਏ.ਐਸ.ਪੀ. ਲੱਗਾ ਸੀ । ਅਸੀਂ ਦੋਵੇਂ ਛੜੇ ਸੀ । ਆਫੀਸਰ ਹੋਸਟਲ ਵਿਚ ਰਹਿੰਦੇ ਸੀ । ਫੇਰ ਅਸੀਂ ਪਟਿਆਲੇ ਇਕੱਠੇ ਹੋ ਗਏ । ਉਹ ਪੁਲਿਸ ਕਪਤਾਨ ਸੀ ਅਤੇ ਮੈਂ ਅਡੀਸ਼ਨਲ ਸੈਸ਼ਨ ਜੱਜ । ਅਸੀਂ ਫੇਰ ਇਕੱਠੇ ਮੌਜਾਂ ਮਾਰੀਆਂ । ਸਭ ਚੰਗੇ ਮਾੜੇ ਕੰਮ ਕੀਤੇ । ਮੈਂ ਬਥੇਰੇ ਬੰਦੇ ਉਸਦੇ ਆਖੇ ਸਜ਼ਾ ਤੋਂ ਬਰੀ ਕੀਤੇ । ਉਸਨੇ ਮੇਰੇ ਆਖੇ ਬਹੁਤ ਬੰਦੇ ਅੰਦਰ ਬਾਹਰ ਕੀਤੇ । ਅੱਜ ਤਕ ਯਾਰੀ ਕਾਇਮ ਹੈ । ਸੁਭਾਅ ਦਾ ਲਾਲਚੀ ਹੈ ਪਰ ਕਲਮ ਦਾ ਪੱਕਾ ਹੈ । ਜੋ ਜ਼ੁਬਾਨ ਕਰ ਲਏ ਪੂਰੀ ਕਰਕੇ ਹਟਦਾ ਹੈ । ਸੂਰਜ ਇਧਰ ਦੀ ਥਾਂ ਚਾਹੇ ਉਧਰ ਚੜ੍ਹਨ ਲੱਗ ਜਾਏ ।"
ਪੰਕਜ ਦਾ ਦੂਜਾ ਬੋਝ ਵੀ ਹਲਕਾ ਹੋ ਗਿਆ । ਉਸ ਨੂੰ ਲੱਗਾ ਪ੍ਰਤਾਪ ਸਿੰਘ ਰਾਹੀਂ ਉਸ ਨੂੰ ਗਿੱਦੜਸਿੰਗੀ ਮਿਲ ਗਈ ਸੀ । ਉਸਦਾ ਸੰਕਟ ਟਲਣ ਵਾਲਾ ਸੀ । ਤੀਸਰਾ ਪੈੱਗ ਖ਼ਤਮ ਹੁੰਦੇ ਹੀ ਹੇਠੋਂ ਵਾਸੂਦੇਵਾ ਦੀ ਬੈੱਲ ਆ ਗਈ । ਕਾਗਜ਼- ਪੱਤਰ ਤਿਆਰ ਹੋ ਚੁੱਕੇ ਸਨ । ਪੰਕਜ ਆਏ, ਦਸਤਖ਼ਤ ਕਰੇ ਅਤੇ ਫ਼ਾਰਗ ਹੋਏ ।
"ਫੇਰ ਤੂੰ ਮੈਨੂੰ ਕਦੋਂ ਮਿਲਦੈਂ ਬਾਕੀ ਪੇਮੈਂਟ ਲੈ ਕੇ? ਇਸ ਸਹੁਰੇ ਰਿਸ਼ਵਤ ਦੇ ਧਮਦੇ ਵਿਚ ਉਧਾਰ ਨਹੀਂ ਚੱਲਦਾ । ਹਰ ਕੋਈ ਪੇਸ਼ਗੀ ਭਾਲਦਾ ਹੈ ।"
ਹੇਠਾਂ ਜਾਣ ਲਈ ਪੰਕਜ ਉੱਠ ਖੜੋਤਾ ਸੀ । ਉਸਨੂੰ ਪੱਕਾ ਕਰਨ ਦੀ ਨੀਅਤ ਨਾਲ ਪ੍ਰਤਾਪ ਸਿੰਘ ਨੇ ਉਸਨੂੰ ਇਕ ਵਾਰ ਫੇਰ ਟੋਹਿਆ ।
"ਸਵੇਰੇ ਦਸ ਵਜੇ ਤੋਂ ਪਹਿਲਾਂ ।"
"ਵਧੀਆ ਗੱਲ ਹੈ । ਕੱਲ੍ਹ ਨੂੰ ਪੈਸੇ ਪਹੁੰਚਾ ਦਿਆਂਗੇ । ਪਰਸੋਂ ਹੁਕਮ ਲੈ ਲਵਾਂਗੇ ।"
ਹੇਠਾਂ ਉਤਰਦੇ ਪੰਕਜ ਨੂੰ ਪ੍ਰਤਾਪ ਸਿੰਘ ਦੀਆਂ ਗੱਲਾਂ ਦਾ ਸ਼ਰਾਬ ਨਾਲੋਂ ਵੱਧ ਨਸ਼ਾ ਸੀ ।
41
ਭੋਗ ਦੀਆਂ ਰਸਮਾਂ ਸਮਾਪਤ ਹੁੰਦੇ ਹੀ ਰਾਮ ਨਾਥ ਦੀਆਂ ਸਮੱਧਸਿਆਵਾਂ ਵਿਚ ਕਈ ਗੁਣਾ ਵਾਧਾ ਹੋ ਗਿਆ ।
ਕਮਲ ਦੇ ਦੋਸਤ, ਨੇਹਾ ਦੀਆਂ ਸਹੇਲੀਆਂ, ਉਨ੍ਹਾਂ ਦੇ ਮਾਪੇ ਉੱਕਾ ਹੀ ਨਾਤਾ ਤੋੜ ਗਏ। ਪਹਿਲਾਂ ਦੋਹਾਂ ਬੱਧਚਿਆਂ ਦੇ ਦੋਸਤਾਂ ਦੀਆਂ ਡਾਰਾਂ ਹਸਪਤਾਲ ਆਉਂਦੀਆਂ ਸਨ।
ਘੰਟਿਆਂ-ਬੱਧੀ ਉਹ ਬਿਮਾਰਾਂ ਦੇ ਬਿਸਤਰਿਆਂ 'ਤੇ ਬੈਠ ਕੇ ਉਨ੍ਹਾਂ ਦੀ ਮੁੱਠੀ-ਚਾਪੀ ਕਰਦੇ ਸਨ। ਮਾਪੇ ਬਾਹਰਲੀ ਭੱਜ-ਨੱਠ ਵਿਚ ਰਾਮ ਨਾਥ ਦੀ ਸਹਾਇਤਾ ਕਰਦੇ ਸਨ । ਕਿਸੇ ਦੀ ਡਾਕਟਰ ਤਕ ਪਹੁੰਚ ਸੀ ਅਤੇ ਕਿਸੇ ਦੀ ਪੁਲਿਸ ਕਪਤਾਨ ਤੱਕ । ਦਰ ਦਰ ਦੀਆਂ ਠੋਕਰਾਂ ਖਾਣ ਦੀ ਜ਼ਰੂਰਤ ਨਹੀਂ ਸੀ ਪੈਂਦੀ । ਉਹ ਫ਼ੋਨ ਖੜਕਾ ਕੇ ਘਰ ਬੈਠੇ ਸੂਚਨਾ ਮੰਗਵਾ ਦਿੰਦੇ ਸਨ ।
ਭੋਗ ਦੇ ਨਾਲ ਹੀ ਇਨ੍ਹਾਂ ਸਹੂਲਤਾਂ ਦਾ ਵੀ ਭੋਗ ਪੈ ਗਿਆ । ਹੁਣ ਖ਼ਬਰ ਲੈਣ ਕੋਈ ਟਾਵਾਂ-ਟੱਲਾ ਆਉਂਦਾ ਸੀ । ਬਹੁਤੇ ਲੋਕ ਛੁੱਟੀ ਵਾਲੇ ਦਿਨ ਆਉਂਦੇ ਸਨ । ਮਾਇਆ ਨਗਰ ਨਿਵਾਸੀ ਰਾਤ ਨੂੰ ਚੱਕਰ ਮਾਰਦੇ ਸਨ । ਸੋਚਦੇ ਸਨ, ਨਾਲੇ ਸੈਰ ਹੋ ਜਾਏਗੀ, ਨਾਲੇ ਹਾਲ-ਚਾਲ ਪੁੱਛਣ ਦੀ ਰਸਮ ਪੂਰੀ ਹੋ ਜਾਏਗੀ ।
ਭੋਗ ਦਾ ਮਤਲਬ ਹੀ ਤੁਰ ਗਏ ਨਾਲ ਸੰਬੰਧਾਂ ਦੀ ਸਮਾਪਤੀ ਸੀ । ਸ਼ਾਇਦ ਇਹੋ ਸੋਚ ਕੇ ਕਮਲ ਦੇ ਦੋਸਤਾਂ ਨੇ ਉਸਦੇ ਵਾਰਿਸਾਂ ਨਾਲੋਂ ਨਾਤਾ ਤੋੜ ਲਿਆ ਸੀ । ਨੇਹਾ ਦੀਆਂ ਸਹੇਲੀਆਂ ਦੇ ਹਾਊਸ ਟੈਸਟ ਸ਼ੁਰੂ ਹੋ ਗਏ ਸਨ । ਉਹ ਪੜ੍ਹਾਈ ਵਿਚ ਰੁੱਝ ਗਈਆਂ ਸਨ ।
ਉਹ ਫ਼ੋਨ 'ਤੇ ਹਾਲ-ਚਾਲ ਪੁੱਛ ਕੇ ਸਾਰ ਲੈਂਦੀਆਂ ਸਨ ।
ਬਾਹਰਲੇ ਰਿਸ਼ਤੇਦਾਰਾਂ ਦਾ ਆਪਣੇ ਕੰਮੀਂ ਕਾਰੀਂ ਜੁੱਟ ਜਾਣਾ ਵਾਜਿਬ ਸੀ । ਮਰੀਜ਼ਾਂ ਦੀ ਹਾਲਤ ਸਥਿਰ ਹੁੰਦੀ ਜਾ ਰਹੀ ਸੀ । ਬਿਮਾਰੀਆਂ ਲੰਬੀਆਂ ਸਨ । ਉਨ੍ਹਾਂ ਦੇ ਹਰ ਰੋਜ਼ ਦੇ ਚੱਕਰਾਂ ਨਾਲ ਮਰੀਜ਼ਾਂ ਨੂੰ ਤਾਂ ਕੋਈ ਧਰਵਾਸ ਨਹੀਂ ਸੀ ਹੁੰਦਾ, ਪਰ ਉਪਰਲਿਆਂ ਨੂੰ ਵਾਧੂ ਦੀ ਖੇਚਲ ਹੋ ਜਾਂਦੀ ਸੀ । ਮਾਇਆ ਨਗਰ ਦੇ ਰਿਵਾਜ਼ ਵੀ ਪੁੱਠੇ ਸਨ । ਉਪਰਲਿਆਂ ਨੂੰ ਖ਼ਬਰ ਲੈਣ ਆਇਆਂ ਦੀ ਪ੍ਰਾਹੁਣਿਆਂ ਵਾਂਗ ਸੇਵਾ ਕਰਨੀ ਪੈਂਦੀ ਸੀ । ਚਾਹ ਜਾਂ ਕੌਫ਼ੀ ਵੱਧਡਿਆਂ ਲਈ । ਕੋਲਡ ਡਰਿੰਕ, ਚਿਪਸ ਜਾਂ ਚੌਕਲੇਟ ਬੱਧਚਿਆਂ ਲਈ । ਹੱਥ ਘੁੱਟ ਕੇ ਵੀ ਸੌ ਦਾ ਨੋਟ ਖੁੱਲ੍ਹ ਜਾਂਦਾ ਸੀ । ਇਹੋ ਜਿਹੇ ਤਰਕ ਦੇ ਦੇ ਉਹ ਮਾਇਆ ਨਗਰ ਆਉਣੋਂ ਹਟ ਗਏ ਸਨ ।
ਇਹੋ ਜਿਹੀ ਸੋਚ ਮਾਇਆ ਨਗਰ ਰਹਿੰਦੇ ਹਮਦਰਦੀਆਂ ਦੀ ਸੀ । ਆਪਣੇ-ਆਪਣੇ ਫ਼ੋਨ ਨੰਬਰ ਦੇ ਕੇ ਅਤੇ ਲੋੜ ਪੈਣ ਤੇ ਫੌਰੀ ਹਾਜ਼ਰ ਹੋਣ ਦਾ ਵਾਅਦਾ ਕਰਕੇ ਉਹ ਘਰੋ ਘਰੀ ਬੈਠ ਗਏ ।
ਦਿਨ ਪੈਣ ਨਾਲ ਆਪਣਿਆਂ ਵਿਚ ਵੀ ਬੇਚੈਨੀ ਵਧਣ ਲੱਗੀ ।
ਪਲਵੀ ਦੇ ਘਰ ਪੰਜ ਦਿਨਾਂ ਤੋਂ ਵਿਹਲੀ ਬੈਠੀ ਸੁਸ਼ਮਾ ਉਕਤਾਉਣ ਲੱਗੀ ।
ਪਲਵੀ ਅਤੇ ਉਸਦੇ ਮਾਪੇ ਨੇਹਾ 'ਤੇ ਜਾਨ ਛਿੜਕ ਰਹੇ ਸਨ । ਜਿਹੋ ਜਿਹੇ ਤਰਕ ਦੇ ਕੇ ਉਹ ਨੇਹਾ ਨੂੰ ਸਮਝਾ ਰਹੇ ਸਨ, ਉਹੋ ਜਿਹੇ ਤਰਕ ਨਾ ਸੁਸ਼ਮਾ ਨੇ ਕਿਧਰੇ ਪੜ੍ਹੇ ਸਨ, ਨਾ ਸੁਣੇ ਸਨ । ਕੁਆਰ ਭੰਗ ਹੋਣ 'ਤੇ ਕੁੜ੍ਹਨ ਨੂੰ ਉਹ ਉਸ ਸਮੇਂ ਦੀ ਪੁਰਾਣੀ ਜਗੀਰੂ ਸੋਚ ਆਖ ਰਹੇ ਸਨ, ਜਦੋਂ ਔਰਤ ਪੂਰੀ ਤਰ੍ਹਾਂ ਗ਼ੁਲਾਮ ਸੀ । ਜੇ ਨੇਹਾ ਦੀ ਮਜਬੂਰੀ ਕਾਰਨ ਸਾਗਰ ਉਸਨੂੰ ਤਿਆਗ ਰਿਹਾ ਸੀ ਤਾਂ ਉਹ ਜੰਗਾਲੀ ਸੋਚ ਦਾ ਮਾਲਕ ਸੀ । ਅਜਿਹੀ ਸੋਚ ਦੇ ਮਾਲਕ ਨੂੰ ਨੇਹਾ ਨੂੰ ਖ਼ੁਦ ਹੀ ਤਿਆਗ ਦੇਣਾ ਚਾਹੀਦਾ ਸੀ । ਇਕ ਬੰਦੇ ਨਾਲ
ਬੱਧਝੇ ਰਹਿਣ ਅਤੇ ਉਮਰ ਭਰ ਇਸ਼ਕ ਨਿਭਾਉਣ ਦਾ ਰਿਵਾਜ ਵੀ ਹੁਣ ਪੁਰਾਣਾ ਪੈ ਚੁੱਕਾ ਸੀ । ਅੱਜ-ਕੱਲ੍ਹ ਦੀਆਂ ਕੁੜੀਆਂ ਇਸ਼ਕ ਇਕ ਨਾਲ ਕਰਦੀਆਂ ਹਨ, ਵਿਆਹ ਦੂਜੇ ਨਾਲ ਕਰਾਉਂਦੀਆਂ ਹਨ ਅਤੇ ਬੱਚੇ ਤੀਸਰੇ ਦੇ ਜਨਮਦੀਆਂ ਹਨ । ਨੇਹਾ ਪੜ੍ਹੀ-ਲਿਖੀ ਕੁੜੀ ਸੀ । ਆਪਣੇ ਪੈਰਾਂ ਸਿਰ ਖੜ੍ਹਨ ਦੇ ਯੋਗ ਸੀ । ਉਸ ਲਈ ਹੋਰ ਵਰ ਬਥੇਰੇ ।
ਕਮਲ ਦੇ ਮਰਨ ਨਾਲ ਪਰਿਵਾਰ ਨੂੰ ਨਾ-ਪੂਰਿਆ ਜਾਣ ਵਾਲਾ ਘਾਟਾ ਪਿਆ ਸੀ ।
ਪਰ ਮਰਿਆਂ ਨਾਲ ਮਰਿਆ ਨਹੀਂ ਜਾਂਦਾ । ਨੇਹਾ ਆਪਣਾ ਮਨ ਤਕੜਾ ਕਰੇ । ਮਾਪਿਆਂ ਨੂੰ ਮਨ ਤਕੜਾ ਕਰਨ ਵਿਚ ਮਦਦ ਕਰੇ । ਨੇਹਾ ਆਪਣੀਆਂ ਨਵੀਆਂ ਜ਼ਿੰਮੇਵਾਰੀਆਂ ਨੂੰ ਸਮਝੇ ਅਤੇ ਉਨ੍ਹਾਂ ਨੂੰ ਨਿਭਾਉਣ ਲਈ ਤਿਆਰ ਹੋਵੇ ।
ਕਾਤਲਾਂ ਤੋਂ ਬਦਲਾ ਲੈਣ ਲਈ ਹੁਣ ਖ਼ੁਦ ਨੂੰ ਹਥਿਆਰ ਚੁੱਕਣ ਦੀ ਜ਼ਰੂਰਤ ਨਹੀਂ ਸੀ । ਦੋਸ਼ੀਆਂ ਨੂੰ ਸਜ਼ਾ ਦੇਣ ਲਈ ਅਦਾਲਤਾਂ ਬੈਠੀਆਂ ਸਨ । ਮੁਕੱਦਮੇ ਦਾ ਸਾਰਾ ਦਾਰੋਮਦਾਰ ਨੇਹਾ ਉਪਰ ਸੀ । ਉਹ ਤਕੜੀ ਹੋ ਕੇ ਕਾਨੂੰਨੀ ਲੜਾਈ ਲੜੇ ਅਤੇ ਮੁਲਜ਼ਮਾਂ ਨੂੰ ਫਾਸੀ ਦੇ ਫੰਦੇ ਤਕ ਪਹੁੰਚਾਏ ।
ਉਨ੍ਹਾਂ ਦੀਆਂ ਗੱਲਾਂ ਦਾ ਨੇਹਾ 'ਤੇ ਅਸਰ ਹੋ ਰਿਹਾ ਸੀ । ਦਿਨੋਂ-ਦਿਨ ਉਹ ਸੰਭਲ ਰਹੀ ਸੀ ।
ਇਕ ਪ੍ਰੋਫੈਸਰ ਅਤੇ ਇੰਜੀਨੀਅਰ ਦੇ ਹੁੰਦਿਆਂ ਨੇਹਾ ਨੂੰ ਸੁਸ਼ਮਾ ਵਰਗੀ ਪ੍ਰਾਇਮਰੀ ਅਧਿਆਪਕਾ ਦੀ ਕੋਈ ਜ਼ਰੂਰਤ ਨਹੀਂ ਸੀ ।
ਕੰਮ ਕਰਨ ਲਈ ਘਰ ਵਿਚ ਦੋ ਨੌਕਰ ਸਨ । ਸੁਸ਼ਮਾ ਦੇ ਕਰਨ ਵਾਲਾ ਕੋਈ ਕੰਮ ਨਹੀਂ ਸੀ । ਨਾ ਪਲਵੀ ਘਰ ਆਏ ਮਹਿਮਾਨ ਨੂੰ ਕੰਮ ਲੱਗਣ ਦਿੰਦੀ ਸੀ ।
ਵਿਹਲੀ ਬੈਠੀ ਸੁਸ਼ਮਾ ਨੂੰ ਮਹਿਸੂਸ ਹੋਣ ਲੱਗਾ, ਜਿਵੇਂ ਉਹ ਪਲਵੀ ਦੇ ਘਰਦਿਆਂ ਉਪਰ ਬੋਝ ਸੀ ।
ਅੱਕੀ-ਥੱਕੀ ਸੁਸ਼ਮਾ ਨੇ ਇਕ ਦਿਨ ਲਈ ਸਹੁਰੇ ਘਰ ਗੇੜਾ ਮਾਰ ਆਉਣ ਦੀ ਇਜਾਜ਼ਤ ਲੈ ਲਈ। ਉਸਨੂੰ ਨੀਲਮ ਦੇ ਘਰ ਪਏ ਡਾਕੇ ਦੀ ਖ਼ਬਰ ਚਾਣਚੱਕ ਮਿਲੀ ਸੀ ।
ਘਰ ਦਾ ਸਮਾਨ ਜਿਥੇ ਪਿਆ ਸੀ, ਉਥੇ ਹੀ ਛੱਡ ਕੇ ਉਹ ਮਾਇਆ ਨਗਰ ਨੂੰ ਦੌੜ ਪਈ ਸੀ । ਉਸਦਾ ਪਤੀ ਬਾਲ ਕਿਸ਼ਨ ਮਸਤ ਮੌਲਾ ਸੀ । ਉਸਨੂੰ ਘਰ ਦੀ ਕੋਈ ਪਰਵਾਹ ਨਹੀਂ ਸੀ । ਬਾਲ ਕਿਸ਼ਨ ਦੀ ਬੇਪਰਵਾਹੀ ਕਾਰਨ ਘਰ ਦੀ ਸਥਿਤੀ ਹੋਰ ਵਿਗੜ ਗਈ ਹੋਵੇਗੀ ।
ਉਹ ਆਪਣਾ ਘਰ ਥਾਂ ਸਿਰ ਕਰ ਆਏਗੀ । ਨਾਲੇ ਸਕੂਲ ਜਾ ਕੇ ਪਿਛਲੀ ਛੁੱਟੀ ਮਨਜ਼ੂਰ ਕਰਵਾ ਆਏਗੀ । ਭੋਗ ਤਕ ਦੀ ਛੁੱਟੀ ਲੈ ਆਏਗੀ ।
ਹਸਪਤਾਲ ਵਿਚ ਬਹੁਤੇ ਬੰਦਿਆਂ ਦੀ ਜ਼ਰੂਰਤ ਨਹੀਂ ਸੀ । ਸੁਸ਼ਮਾ ਦੇ ਨਾਲ ਹੀ ਬਾਲ ਕਿਸ਼ਨ ਤਿਆਰ ਹੋ ਗਿਆ । ਜਦੋਂ ਕਿਸੇ ਬੰਦੇ ਨੇ ਡਿਊਟੀ ਬਦਲਣੀ ਹੋਵੇ, ਉਸਨੂੰ ਫ਼ੋਨ ਕਰ ਦਿੱਤਾ ਜਾਵੇ । ਉਹ ਉਪਰਲੇ ਬੰਦਿਆਂ ਨੂੰ ਦਮ ਦਿਵਾਉਣ ਲਈ ਆ ਜਾਵੇਗਾ ।
ਇਕ ਦਿਨ ਆਖ ਕੇ ਗਈ ਸੁਸ਼ਮਾ ਜਦੋਂ ਕਈ ਦਿਨ ਵਾਪਸ ਨਾ ਮੁੜੀ ਤਾਂ ਸੀਮਾ ਦਾ ਮਨ ਵੀ ਖਹਿੜਾ ਛੁਡਾਉਣ ਲਈ ਕਾਹਲਾ ਪੈਣ ਲੱਗਾ ।
ਸੀਮਾ ਅਤੇ ਸੁਜਾਤਾ ਨੀਲਮ ਨੂੰ ਸੰਭਾਲ ਰਹੀਆਂ ਹਨ । ਵੈਸੇ ਕਿਸੇ ਨੂੰ ਆਈ.ਸੀ.ਯੂ. ਵਿਚ ਜਾਣ ਦੀ ਇਜਾਜ਼ਤ ਨਹੀਂ ਸੀ । ਪਰ ਜਦੋਂ ਕਦੇ ਰਾਤ-ਬਰਾਤੇ ਨੀਲਮ ਨੂੰ ਦੌਰਾ ਪੈਂਦਾ ਸੀ ਤਾਂ ਉਹ ਯੂਨਿਟ ਦੀਆਂ ਨਰਸਾਂ ਦੇ ਕਾਬੂ ਤੋਂ ਬਾਹਰ ਹੋ ਜਾਂਦੀ ਸੀ । ਨੀਲਮ ਦੇ ਕੰਬਦੇ ਸਰੀਰ ਨੂੰ ਕਾਬੂ ਕਰਨ ਲਈ ਦੋ ਤਿੰਨ ਔਰਤਾਂ ਦੀ ਸਹਾਇਤਾ ਦੀ ਜ਼ਰੂਰਤ ਪੈਂਦੀ ਸੀ । ਥੋੜ੍ਹੀ ਜਿਹੀ ਕੁਤਾਹੀ ਨਾਲ ਸਰੀਰ ਨੂੰ ਲੱਗੀਆਂ ਨਾਲੀਆਂ ਉੱਖੜ ਜਾਂਦੀਆਂ ਸਨ ਅਤੇ ਉਖੜੀਆਂ ਨਾਲੀਆਂ ਜਾਨ-ਲੇਵਾ ਸਿੱਧ ਹੋ ਸਕਦੀਆਂ ਸਨ ।
ਮਰੀਜ਼ ਦੀ ਹਾਲਤ ਨੂੰ ਧਿਆਨ ਵਿਚ ਰੱਖਦਿਆਂ ਡਾਕਟਰ ਨੇ ਜ਼ਰੂਰਤ ਪੈਣ 'ਤੇ ਦੋ ਔਰਤਾਂ ਨੂੰ ਯੂਨਿਟ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਦੇ ਰੱਖੀ ਸੀ ।
ਜਿੰਨਾ ਚਿਰ ਨੀਲਮ ਆਈ.ਸੀ..ਯੂ. ਵਿਚ ਰਹੀ, ਉਨਾ ਚਿਰ ਉਸਨੂੰ ਸੀਮਾ ਅਤੇ ਸੁਜਾਤਾ ਦੀ ਜ਼ਰੂਰਤ ਪੈਂਦੀ ਰਹੀ ।
ਹੁਣ ਜਦੋਂ ਤੋਂ ਉਸ ਨੂੰ ਜਨਰਲ ਵਾਰਡ ਵਿਚ ਤਬਦੀਲ ਕੀਤਾ ਗਿਆ ਸੀ, ਉਦੋਂ ਤੋਂ ਉਸ ਦੇ ਦੌਰੇ ਬੰਦ ਸਨ । ਨਾ ਉਸ ਨੂੰ ਕੋਈ ਅਵਾਜ਼ ਸੁਣਾਈ ਦਿੰਦੀ ਸੀ, ਨਾ ਕੋਈ ਇਸ਼ਾਰਾ ਸਮਝ ਪੈਂਦਾ ਸੀ । ਉਹ ਇਕ ਜ਼ਿੰਦਾ ਲਾਸ਼ ਵਾਂਗ ਸੀ ।
ਦਸਾਂ ਦਿਨਾਂ ਤੋਂ ਸੀਮਾ ਹਸਪਤਾਲਾਂ ਦੇ ਫਰਸ਼ਾਂ 'ਤੇ ਸੌਂ ਰਹੀ ਸੀ । ਜਨਰਲ ਵਾਰਡ ਦੇ ਫਲੱਸ਼ ਗੰਦੇ ਸਨ । ਉਸਦਾ ਪੇਟ ਕਦੇ ਚੱਜ ਨਾਲ ਸਾਫ਼ ਨਹੀਂ ਸੀ ਹੋਇਆ । ਨਹਾਏ ਬਿਨਾਂ ਉਹ ਕਦੇ ਰਹੀ ਨਹੀਂ ਸੀ । ਇਥੇ ਨਹਾਤਿਆਂ ਦੋ ਦੋ ਦਿਨ ਲੰਘ ਜਾਂਦੇ ਸਨ । ਉਸਨੂੰ ਆਪਣੇ ਕਪੜਿਆਂ ਅਤੇ ਸਰੀਰ ਵਿਚੋਂ ਬੂ ਆਉਣ ਲਗਦੀ ਸੀ । ਸੀਮਾ ਨੂੰ ਨਿੰਮ ਦੀ ਦਾਤਣ ਕਰਨ ਦੀ ਆਦਤ ਸੀ । ਇਹ ਆਦਤ ਛੁੱਟ ਜਾਣ ਕਾਰਨ ਉਸਦਾ ਮੂੰਹ ਸਾਰਾ ਦਿਨ ਕੌੜਾਕੌੜਾ ਰਹਿੰਦਾ ਸੀ । ਕੋਈ ਚੀਜ਼ ਸਵਾਦ ਨਹੀਂ ਸੀ ਲਗਦੀ । ਉਸਦੇ ਸਾਹਾਂ ਵਿਚੋਂ ਦੁਰਗੰਧ ਆਉਣ ਲੱਗੀ ਸੀ । ਰਾਤ ਨੂੰ ਘੰਟਾ, ਦੋ ਘੰਟੇ ਨੀਂਦ ਮਸਾਂ ਆਉਂਦੀ ਸੀ । ਉਨੀਂਦਰੇ ਰਹਿਣ ਕਾਰਨ ਉਸਦਾ ਸਿਰ ਭਾਰਾ ਰਹਿਣ ਲੱਗਾ ਸੀ । ਭੁੱਖ ਘਟ ਗਈ ਸੀ । ਬਾਸੀਆਂ ਅਤੇ ਤੰਦੂਰ ਦੀਆਂ ਰੋਟੀਆਂ ਖਾ-ਖਾ ਉਸਦੇ ਪੇਟ ਵਿਚ ਗੈਸ ਬਣਨ ਲੱਗੀ ਸੀ ।
ਸੀਮਾ ਦਾ ਸਰੀਰ ਆਰਾਮ ਦੀ ਮੰਗ ਕਰਦਾ ਸੀ । ਘਰ ਜਾ ਕੇ ਜੇ ਉਸ ਨੇ ਆਰਾਮ ਨਾ ਕੀਤਾ ਤਾਂ ਉਸਨੇ ਵੀ ਮੰਜਾ ਮੱਲ ਲੈਣਾ ਸੀ ।
ਉਪਰਲਿਆਂ ਦੀ ਪਰੇਸ਼ਾਨੀ ਨੂੰ ਦੇਖਦਿਆਂ ਇਕ ਵਾਰ ਰਾਮ ਨਾਥ ਨੇ ਮਨ ਬਣਾਇਆ । ਨੀਲਮ ਲਈ ਸਪੈਸ਼ਲ ਕਮਰਾ ਲੈ ਲਿਆ ਜਾਵੇ । ਨਾਲੇ ਨੀਲਮ ਨੂੰ ਆਰਾਮ ਰਹੇਗਾ ਨਾਲੇ ਉਪਰਲਿਆਂ ਨੂੰ ਬੈਠਣ ਉੱਠਣ ਅਤੇ ਨਹਾਉਣ ਧੋਣ ਦੀ ਸਹੂਲਤ ਪ੍ਰਾਪਤ ਹੋ ਜਾਏਗੀ ।
ਪਰ ਜਦੋਂ ਹਸਪਤਾਲ ਦੇ ਕੈਸ਼ੀਅਰ ਨੇ ਸਪੈਸ਼ਲ ਕਮਰੇ ਦੇ ਖਰਚਿਆਂ ਦੀ ਲਿਸਟ ਉਸਦੇ ਹੱਥ ਫੜਾਈ ਉਹ ਸਪੈਸ਼ਲ ਕਮਰੇ ਦੇ ਖ਼ਰਚੇ ਦੇਖ ਕੇ ਹੱਕਾ-ਬੱਕਾ ਰਹਿ ਗਿਆ। ਜਨਰਲ ਵਾਰਡ ਵਿਚ ਇਕ ਬਿਸਤਰੇ ਦਾ ਕਰਾਇਆ ਸੌ ਰੁਪਏ ਸੀ । ਸਪੈਸ਼ਲ ਕਮਰੇ ਦਾ ਕਰਾਇਆ ਪੰਜ ਸੌ ਰੁਪਏ । ਇਥੇ ਡਾਕਟਰ ਦੇ ਇਕ ਗੇੜੇ ਦੀ ਫ਼ੀਸ ਸੌ ਰੁਪਏ ਸੀ ਉਥੇ ਬਾਰਾਂ ਸੌ ਰੁਪਏ ।
ਕਿਸੇ ਦਾਨੀ ਨੇ ਮਰੀਜ਼ਾਂ ਦੀ ਸਹੂਲਤ ਲਈ ਜਨਰਲ ਵਾਰਡ ਵਿਚ ਇਕ ਟੈਲੀਫ਼ੋਨ ਲਗਵਾ ਦਿੱਤਾ ਸੀ । ਮਰੀਜ਼ਾਂ ਦੇ ਵਾਰਿਸ ਉਥੋਂ ਮੁਫ਼ਤ ਫ਼ੋਨ ਕਰ ਸਕਦੇ ਸਨ । ਸਪੈਸ਼ਲ ਕਮਰੇ ਵਿਚ ਇਕ ਫ਼ੋਨ ਦਾ ਖ਼ਰਚਾ ਪੰਜ ਰੁਪਏ ਪੈਂਦਾ ਸੀ ।
ਉਸ ਸਮੇਂ ਸੀਮਾ ਨੇ ਰਾਮ ਨਾਥ ਨੂੰ ਸਪੈਸ਼ਲ ਕਮਰਾ ਲੈਣ ਤੋਂ ਰੋਕ ਦਿੱਤਾ ਸੀ । ਨੀਲਮ ਨੂੰ ਗਰਮੀ ਸਰਦੀ ਇਕ ਬਰਾਬਰ ਸੀ । ਉਹ ਜਨਰਲ ਵਾਰਡ ਵਿਚ ਹੋਵੇ ਜਾਂ ਸਪੈਸ਼ਲ ਵਾਰਡ ਵਿਚ ਉਸਨੂੰ ਕੋਈ ਫ਼ਰਕ ਨਹੀਂ ਸੀ ।
ਉਪਰਲੇ ਔਖੇ-ਸੌਖੇ ਦਿਨ ਕੱਟ ਰਹੇ ਸਨ । ਇੰਨਾ ਖ਼ਰਚਾ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ ।
ਹੁਣ ਜਨਰਲ ਵਾਰਡ ਵਿਚ ਦਿਨ ਕੱਟਣੇ ਉਸੇ ਨੂੰ ਸਭ ਤੋਂ ਵੱਧ ਔਖੇ ਲੱਗ ਰਹੇ ਸਨ ।
ਬਿਮਾਰੀ ਪਹਿਲਾਂ ਹੀ ਹੱਥ ਧੋ ਕੇ ਉਨ੍ਹਾਂ ਦੇ ਪਿੱਛੇ ਪਈ ਹੋਈ ਸੀ । ਨਵੀਂ ਮੁਸੀਬਤ ਤੋਂ ਬਚਣ ਲਈ ਉਨ੍ਹਾਂ ਨੇ ਸੀਮਾ ਨੂੰ ਸਲਾਹ ਦਿੱਤੀ । ਉਹ ਨੀਲਮ ਦੀ ਕੋਠੀ ਚਲੀ ਜਾਵੇ ।
ਹੁਣ ਉਥੇ ਬਹੁਤ ਸਮਾਂ ਸੰਗੀਤਾ ਰਹਿੰਦੀ ਸੀ । ਕੋਠੀ ਕਰਨ ਲਈ ਕੋਈ ਕੰਮ ਨਹੀਂ ਸੀ ।
ਸਫ਼ਾਈ ਅਤੇ ਰੋਟੀ-ਟੁੱਕ ਲਈ ਮਾਈ ਲੱਗੀ ਹੋਈ ਸੀ । ਉਨ੍ਹਾਂ ਦਾ ਕੰਮ ਅਫ਼ਸੋਸ ਕਰਨ ਆਏ ਲੋਕਾਂ ਕੋਲ ਬੈਠਣਾ ਅਤੇ ਕਥਾ ਕਰਦੇ ਪੰਡਿਤ ਦੀਆਂ ਲੋੜਾਂ ਪੂਰੀਆਂ ਕਰਨਾ ਸੀ ।
ਕੋਠੀ ਜਾਣ ਦੀ ਗੱਲ ਸੁਣਦਿਆਂ ਹੀ ਸੀਮਾ ਨੂੰ ਕੰਬਣੀ ਛਿੜ ਗਈ । ਕੋਠੀ ਬਾਰੇ ਸੋਚਦਿਆਂ ਹੀ ਇਕ ਭਿਆਨਕ ਦ੍ਰਿਸ਼ ਉਸ ਦੀਆਂ ਅੱਖਾਂ ਅੱਗੇ ਉਜਾਗਰ ਹੋਣ ਲੱਗਦਾ ਸੀ । ਪਹਿਲਾਂ ਜਦੋਂ ਕਦੇ ਉਹ ਨੀਲਮ ਨੂੰ ਮਿਲਣ ਇਸ ਕੋਠੀ ਆਈ ਸੀ, ਸਾਰੇ ਟੱਬਰ ਨੇ ਉਸ ਉਪਰ ਹਰ ਖੁਸ਼ੀ ਨਿਸ਼ਾਵਰ ਕੀਤੀ ਸੀ । ਉਸਨੇ ਨੀਲਮ ਦਾ ਟੱਬਰ ਇਸ ਘਰ ਵਿਚ ਹੱਸਦਾ ਖੇਡਦਾ, ਨੱਚਦਾ ਟੱਪਦਾ ਅਤੇ ਸ਼ਰਾਰਤਾਂ ਕਰਦਾ ਦੇਖਿਆ ਸੀ । ਬਦਲੇ ਹਾਲਾਤ ਵਿਚ ਉਸਦਾ ਉਥੇ ਇਕ ਮਿੰਟ ਲਈ ਵੀ ਰਹਿਣਾ ਦੁੱਭਰ ਸੀ । ਕੋਠੀ ਨਾਲੋਂ ਉਹ ਹਸਪਤਾਲ
ਚੰਗੀ ਸੀ ।
ਨੀਲਮ ਲਈ ਉਪਰਲੇ ਬੰਦੇ ਦਾ ਹੋਣਾ ਨਾ ਹੋਣਾ ਇਕ ਬਰਾਬਰ ਸੀ । ਉਸਨੂੰ ਗੁਲੂਕੋਜ਼ ਲੱਗਾ ਹੋਇਆ ਸੀ । ਦਵਾਈਆਂ ਅਤੇ ਖ਼ੁਰਾਕ ਇਸੇ ਰਾਹੀਂ ਦਿੱਤਾ ਜਾਂਦਾ ਸੀ । ਇਹ ਕੰਮ ਨਰਸ ਦਾ ਸੀ । ਗੁਲੂਕੋਜ਼ ਖ਼ਤਮ ਹੋਣ 'ਤੇ ਨਵੀਂ ਬੋਤਲ ਲਗਵਾਉਣ ਦਾ ਕੰਮ ਨਾਲ ਦੇ ਮਰੀਜ਼ ਦੇ ਵਾਰਿਸ ਵੀ ਕਰ ਸਕਦੇ ਸਨ । ਬਿਮਾਰ ਧੀ ਨੂੰ ਹਸਪਤਾਲ ਬੈਠਾਉਣ ਦਾ ਕੋਈ ਫ਼ਾਇਦਾ ਨਹੀਂ ਸੀ । ਕੁਝ ਦਿਨ ਆਰਾਮ ਕਰਨ ਲਈ ਸੀਮਾ ਨੂੰ ਸਹੁਰੇ ਭੇਜਿਆ ਗਿਆ ਸੀ ।
ਉਸ ਦਿਨ ਦੀ ਗਈ ਸੀਮਾ ਵੀ ਸੁਸ਼ਮਾ ਵਾਂਗ ਭੋਗ 'ਤੇ ਹੀ ਆਈ ਸੀ । ਭੋਗ ਉਪਰ ਵੀ ਕਿਸੇ ਨੇ ਦਿਨ ਕਟਾਉਣ ਦੀ ਗੱਲ ਨਹੀਂ ਸੀ ਤੋਰੀ । ਆਮ ਰਿਸ਼ਤੇਦਾਰਾਂ ਵਾਂਗ ਸਵੇਰੇ ਆਏ ਅਤੇ ਸ਼ਾਮ ਨੂੰ ਮੁੜ ਗਏ ਸਨ ।
ਰਾਮ ਨਾਥ ਨੂੰ ਆਪਣੀਆਂ ਭੈਣਾਂ ਦੇ ਸਹੁਰੇ ਪਿੰਡ ਮੁੜ ਜਾਣ 'ਤੇ ਕੋਈ ਗਿਲਾ ਨਹੀਂ ਸੀ । ਉਹ ਪੜ੍ਹੀਆਂ-ਲਿਖੀਆਂ ਹੋ ਕੇ ਵੀ ਸਹੁਰੇ ਪਰਿਵਾਰ ਦੀਆਂ ਕੱਠ-ਪੁਤਲੀਆਂ ਸਨ ।
ਉਨ੍ਹਾਂ ਨੂੰ ਸਹੁਰੇ ਤੰਗ ਕਰਦੇ ਹੋਣਗੇ । ਆਪਣੇ ਘਰ ਉਜਾੜ ਕੇ ਉਹ ਦੂਜਿਆਂ ਦੇ ਘਰ ਨਹੀਂ ਸਨ ਵਸਾ ਸਕਦੀਆਂ । ਜਿੰਨਾ ਸਮਾਂ ਉਹ ਕਟਾ ਸਕਦੀਆਂ ਸਨ, ਕਟਾ ਗਈਆਂ ਸਨ । ਉਨ੍ਹਾਂ ਸਿਰ ਕੋਈ ਉਲਾਂਭਾ ਨਹੀਂ ਸੀ ।
ਪਰ ਜਦੋਂ ਸਕੇ ਭਰਾ ਮੂੰਹ 'ਤੇ ਮਿੱਟੀ ਮਲਣ ਲੱਗੇ, ਉਸ ਸਮੇਂ ਰਾਮ ਨਾਥ ਦਾ ਮਨ ਕੁਰਲਾ ਉੱਠਿਆ ।
ਕਮਲ ਦੇ ਫੁੱਲ ਪਾਉਣ ਬਾਅਦ ਅਸ਼ਵਨੀ ਨੂੰ ਸ਼ਹਿਰ ਭੇਜ ਦਿੱਤਾ ਗਿਆ ਸੀ । ਉਸਦੀ ਪਤਨੀ ਅਨੀਤਾ ਗਰਭਵਤੀ ਸੀ । ਅੱਠਵਾਂ ਮਹੀਨਾ ਚੱਲ ਰਿਹਾ ਸੀ । ਉਸਨੂੰ ਤੁਰਨ ਫਿਰਨ ਵਿਚ ਦਿੱਕਤ ਆ ਰਹੀ ਸੀ । ਗਰਭ ਵਿਚਲੇ ਬੱਚੇ ਦੇ ਮਾਨਸਿਕ ਵਿਕਾਸ ਉਪਰ ਭੈੜਾ ਅਸਰ ਪੈ ਰਿਹਾ ਸੀ । ਰਾਮ ਨਾਥ ਅਤੇ ਮੰਗਤ ਰਾਏ ਮਾਇਆ ਨਗਰ ਬੈਠੇ ਸਨ । ਪਿਛੋਂ ਕੋਈ ਘਰ ਸੰਭਾਲਣ ਵਾਲਾ ਵੀ ਚਾਹੀਦਾ ਸੀ । ਅਨੀਤਾ ਸ਼ਹਿਰ ਰਹਿ ਕੇ ਸਭ ਕੰਮ ਦੇਖ ਰਹੀ ਸੀ । ਅਸ਼ਵਨੀ ਇਕ ਦਿਨ ਛੱਡ ਕੇ ਸ਼ਹਿਰ ਚੱਕਰ ਮਾਰ ਆਉਂਦਾ ਸੀ । ਤਿੰਨਾਂ ਘਰਾਂ ਦੀਆਂ ਲੋੜਾਂ ਪੂਰੀਆਂ ਕਰ ਆਉਂਦਾ ਸੀ ।
ਅਨੀਤਾ ਪਹਿਲਾਂ ਹੀ ਸ਼ਹਿਰ ਰਹਿੰਦੀ ਸੀ । ਭੋਗ ਤੋਂ ਬਾਅਦ ਅਸ਼ਵਨੀ ਨੇ ਵੀ ਮਾਇਆ ਨਗਰ ਆਉਣਾ ਛੱਡ ਦਿੱਤਾ ।
ਮੰਗਤ ਰਾਏ ਇਕ ਦੋ ਵਾਰ ਆ ਕੇ ਬਹਾਨੇ ਘੜਨ ਲੱਗਾ । ਉਸਦਾ ਮਹਿਕਮਾ ਜੰਗੀ ਪੱਧਰ 'ਤੇ ਮੁੱਖ ਮੰਤਰੀ ਦੀ ਸਾਲੀ ਦੇ ਪਿੰਡ ਨੂੰ ਬਿਜਲੀ ਦੀ ਨਵੀਂ ਲਾਈਨ ਪਾ ਰਿਹਾ ਸੀ । ਬਹਾਨਾ ਬਾਬੇ ਦੀ ਬਰਸੀ 'ਤੇ ਪਿੰਡ ਨੂੰ ਰੁਸ਼ਨਾਉਣ ਦਾ ਸੀ । ਬਰਸੀ ਨੇੜੇ ਆ ਰਹੀ
ਸੀ ਅਤੇ ਖੰਭੇ ਅਜੇ ਦੂਰ ਸਨ । ਮਹਿਕਮੇ ਨੇ ਸਾਰੇ ਮੁਲਾਜ਼ਮਾਂ ਦੀਆਂ ਛੁੱਟੀਆਂ ਬੰਦ ਕਰ ਦਿੱਤੀਆਂ ਸਨ । ਜਿਹੜੇ ਪਹਿਲਾਂ ਛੁੱਟੀ 'ਤੇ ਚੱਲ ਰਹੇ ਸਨ, ਉਨ੍ਹਾਂ ਨੂੰ ਡਿਊਟੀ 'ਤੇ ਬੁਲਾ ਲਿਆ ਗਿਆ ਸੀ । ਮੰਗਤ ਦੀ ਪਹਿਲੀ ਲੰਬੀ ਛੁੱਟੀ ਕਾਰਨ ਜਵਾਬ-ਤਲਬੀ ਤਾਂ ਨਹੀਂ ਸੀ ਹੋਈ, ਪਰ ਬੁੜ-ਬੁੜ ਜ਼ਰੂਰ ਹੋਈ ਸੀ । ਕਈ ਵਾਰ ਉਸਨੂੰ ਰਾਤ ਨੂੰ ਡਿਊਟੀ ਦੇਣੀ ਪੈਂਦੀ ਸੀ । ਪਿਛੋਂ ਬੱਚੇ ਡਰ ਜਾਂਦੇ ਸਨ । ਇਸ ਬਹਾਨੇ ਉਸਨੇ ਸੁਜਾਤਾ ਨੂੰ ਵੀ ਸ਼ਹਿਰ ਬੁਲਾ ਲਿਆ ।
ਅਸ਼ਵਨੀ ਕੋਲ ਘੜਨ ਲਈ ਅਜਿਹਾ ਕੋਈ ਬਹਾਨਾ ਨਹੀਂ ਸੀ । ਉਹ ਸਟੈਨੋ ਸੀ ।
ਟਾਇਪ ਦਾ ਕੰਮ ਸਾਰੇ ਬਾਬੂ ਜਾਣਦੇ ਸਨ । ਪਹਿਲਾਂ ਕਦੇ ਉਸ ਨੇ ਲੰਬੀ ਛੁੱਟੀ ਨਹੀਂ ਸੀ ਲਈ । ਅਜਿਹੇ ਮੌਕੇ ਕੋਈ ਅਫ਼ਸਰ ਛੁੱਟੀ ਨੂੰ ਜਵਾਬ ਨਹੀਂ ਦਿੰਦਾ । ਰਾਮ ਨਾਥ ਕਈ ਪੰਚਾਇਤਾਂ ਦਾ ਵਕੀਲ ਸੀ । ਉਸਦੀ ਬੀ.ਡੀ.ਓ. ਨਾਲ ਚੰਗੀ ਜਾਣ-ਪਹਿਚਾਣ ਸੀ । ਉਹ ਸਿਫਾਰਸ਼ ਕਰਕੇ ਉਸਦੀ ਛੁੱਟੀ ਮਨਜ਼ੂਰ ਕਰਵਾ ਸਕਦਾ ਸੀ ।
ਰਾਮ ਨਾਥ ਨੇ ਜਦੋਂ ਮੂੰਹ ਫਾੜ ਕੇ ਅਸ਼ਵਨੀ ਨੂੰ ਮਾਇਆ ਨਗਰ ਰਹਿਣ ਲਈ ਆਖਿਆ ਤਾਂ ਉਹ ਖਹਿੜਾ ਛੁਡਾਉਣ ਲਈ ਕਹਿਣ ਲੱਗਾ :
"ਤੁਸੀਂ ਇਥੇ ਹੋ ਤਾਂ ਸਹੀ । ਸਾਰੇ ਟੱਬਰ ਨੇ ਕੀ ਕਰਨੈ? ਜਦੋਂ ਤੁਸੀਂ ਸ਼ਹਿਰ ਜਾਣਾ ਹੋਇਆ, ਮੈਨੂੰ ਦੱਸ ਦੇਣਾ । ਮੈਂ ਇਥੇ ਆ ਜਾਵਾਂਗਾ ।"
42
ਰਾਮ ਨਾਥ ਪੜ੍ਹੇ-ਲਿਖੇ ਭਰਾਵਾਂ ਨੂੰ ਕਿਸ ਤਰ੍ਹਾਂ ਸਮਝਾਏ ਕਿ ਉਸਨੇ ਵੀ ਬੱਚੇ ਪਾਲਣੇ ਸਨ ।
ਅਸ਼ਵਨੀ ਅਤੇ ਉਸਦੀ ਪਤਨੀ ਸਰਕਾਰੀ ਮੁਲਾਜ਼ਮ ਸਨ । ਉਨ੍ਹਾਂ ਦੀ ਤਨਖ਼ਾਹ ਪੱਕੀ ਸੀ । ਅਨੀਤਾ ਨੂੰ ਛੇ ਮਹੀਨੇ ਦੀ ਮੈਟਰਨਟੀ ਲੀਵ ਮਿਲ ਗਈ ਸੀ । ਇਹ ਛੁੱਟੀ ਵਧ ਕੇ ਇਕ ਸਾਲ ਹੋ ਜਾਣੀ ਸੀ । ਘਰ ਬੈਠੇ ਉਨ੍ਹਾਂ ਨੂੰ ਪੂਰੀ ਤਨਖ਼ਾਹ ਅਤੇ ਇਲਾਜ ਦਾ ਖ਼ਰਚਾ ਮਿਲ ਜਾਣਾ ਸੀ ।
ਰਾਮ ਨਾਥ ਦੀ ਦੁਕਾਨਦਾਰੀ ਸੀ । ਵਕਾਲਤ ਦੇ ਧੰਦੇ ਵਿਚ ਸਖ਼ਤ ਮੁਕਾਬਲਾ ਸੀ ।
ਵਕੀਲ ਦੀ ਇਕ ਦਿਨ ਦੀ ਗ਼ੈਰ-ਹਾਜ਼ਰੀ ਉਸਦੇ ਖੇਡਣੇ ਖਿੰਡਾ ਦਿੰਦੀ ਸੀ । ਰਾਮ ਨਾਥ ਵੀਹ ਦਿਨ ਤੋਂ ਕੰਮ ਛੱਡੀ ਬੈਠਾ ਸੀ ।
ਭੋਗ ਤਕ ਗੱਲ ਹੋਰ ਸੀ । ਉਸ ਦਿਨ ਤਕ ਉਸਨੂੰ ਸਭ ਪਾਸਿਉਂ ਸਹਿਯੋਗ ਮਿਲਿਆ ਸੀ ।
ਸਾਇਲ ਚੁੱਪ ਸਨ । ਸੋਚਦੇ ਸਨ ਵਕੀਲ 'ਤੇ ਭੀੜ ਪਈ ਹੈ । ਦੋ ਚਾਰ ਦਿਨ ਕੇਸ ਇਧਰ ਉਧਰ ਹੋ ਗਿਆ, ਕੋਈ ਗੱਲ ਨਹੀਂ ।
ਪਰ ਜਦੋਂ ਉਹ ਭੋਗ ਦੇ ਹਫ਼ਤਾ ਬਾਅਦ ਵੀ ਸ਼ਹਿਰ ਨਾ ਗਿਆ ਤਾਂ ਸਾਇਲਾਂ ਵਿਚ ਹਾਹਾਕਾਰ ਮੱਚ ਗਈ । ਲੋਕ ਆਪਣੇ ਦੁਖੜੇ ਲੈ ਕੇ ਮਾਇਆ ਨਗਰ ਆਉਣ ਲੱਗੇ ।
ਕਿਸੇ ਦਾ ਰਿਸ਼ਤੇਦਾਰ ਜੇਲ੍ਹ ਵਿਚ ਸੜ ਰਿਹਾ ਸੀ । ਵਕੀਲ ਦੇ ਹਾਜ਼ਰ ਨਾ ਹੋਣ ਕਾਰਨ ਜ਼ਮਾਨਤ ਮਨਜ਼ੂਰ ਨਹੀਂ ਸੀ ਹੋ ਰਹੀ ।
ਕਿਸੇ ਦੇ ਮਸਾਂ ਮਨਾ ਕੇ ਲਿਆਂਦੇ ਗਵਾਹ ਬਿਨਾਂ ਭੁਗਤੇ ਮੁੜ ਗਏ ਸਨ । ਗਵਾਹ 'ਤੇ ਹੋਏ ਵੱਡੇ ਖ਼ਰਚੇ ਦੀ ਸਾਇਲ ਨੂੰ ਪਰਵਾਹ ਨਹੀਂ ਸੀ । ਦੁੱਖ ਇਸ ਗੱਲ ਦਾ ਸੀ ਕਿ ਅਗਲੀ ਪੇਸ਼ੀ ਤਕ ਦੂਜੀ ਧਿਰ ਨੇ ਗਵਾਹਾਂ ਨੂੰ ਮੁੱਕਰਾ ਦੇਣਾ ਸੀ ।
ਕਈਆਂ ਨੂੰ ਜੱਜ ਝਈਆਂ ਲੈ ਲੈ ਪੈ ਰਹੇ ਸਨ । ਕੇਸ ਬਹਿਸ 'ਤੇ ਲੱਗ ਚੁੱਕਾ ਸੀ ।
ਅਗਲੀ ਪੇਸ਼ੀ ਤੇ ਜੇ ਵਕੀਲ ਨੇ ਬਹਿਸ ਨਾ ਕੀਤੀ ਤਾਂ ਉਸਨੇ ਦੂਜੀ ਧਿਰ ਦੇ ਵਕੀਲ ਦੀ ਬਹਿਸ ਸੁਣਕੇ ਫ਼ੈਸਲਾ ਕਰ ਦੇਣਾ ਸੀ । ਬਹਿਸ ਕਰਨ ਰਾਮ ਨਾਥ ਆਏਗਾ ਜਾਂ ਨਹੀਂ? ਸਾਇਲ ਪੁੱਛਣ ਆਉਂਦਾ ਸੀ । ਸਾਇਲਾਂ ਦੇ ਸ਼ਿਕਵੇ ਜਾਇਜ਼ ਸਨ ।
ਪਿਛਲੇ ਵੀਹ ਦਿਨਾਂ ਵਿਚ ਰਾਮ ਨਾਥ ਕੇਵਲ ਇਕ ਵਾਰ ਕਚਹਿਰੀ ਗਿਆ ਸੀ ।
ਉਸਨੇ ਇਕੱਲੇ-ਇਕੱਲੇ ਜੱਜ ਦੇ ਚੈਂਬਰ ਵਿਚ ਜਾ ਕੇ ਆਪਣੀ ਮਜਬੂਰੀ ਦੱਸੀ ਸੀ । ਹਰ ਜੱਜ ਨੇ ਹਮਦਰਦੀ ਪ੍ਰਗਟਾਉਣ ਦੇ ਨਾਲ-ਨਾਲ ਉਸਨੂੰ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ ਸੀ ।
ਰਾਮ ਨਾਥ ਦੇ ਕੇਸ ਭੁਗਤਾਉਣ ਦੀ ਜ਼ਿੰਮੇਵਾਰੀ ਕਿਹਰ ਸਿੰਘ ਨੇ ਆਪਣੇ ਜ਼ਿੰਮੇ ਲਈ ਸੀ । ਉਸਨੇ ਰਾਮ ਨਾਥ ਨੂੰ ਭਰੋਸਾ ਦਿਵਾਇਆ ਸੀ । ਜਿਥੇ ਮਿਲ ਸਕੀ, ਪੇਸ਼ੀ ਲਈ ਜਾਵੇਗੀ । ਜਿਥੇ ਨਾ ਸਰਿਆ, ਜ਼ਰੂਰੀ-ਜ਼ਰੂਰੀ ਗਵਾਹ ਭੁਗਤਾ ਲਏ ਜਾਣਗੇ । ਛੋਟੀ ਮੋਟੀ ਬਹਿਸ ਕਰ ਦਿੱਤੀ ਜਾਵੇਗੀ । ਵੱਡੀ ਬਹਿਸ ਨੂੰ ਟਾਲਣ ਲਈ ਕੋਈ ਨਾ ਕੋਈ ਅਰਜ਼ੀਪੱ ਤਰ ਅੜਾ ਦਿੱਤਾ ਜਾਏਗਾ । ਰਾਮ ਨਾਥ ਦੇ ਸਾਇਲ ਨੂੰ ਗਿਲਾ ਕਰਨ ਦਾ ਮੌਕਾ ਨਹੀਂ ਦਿੱਤਾ ਜਾਏਗਾ ।
ਬਦਲੇ ਵਿਚ ਰਾਮ ਨਾਥ ਨੇ ਕਿਹਰ ਸਿੰਘ ਨੂੰ ਖੁਲ੍ਹ ਦਿੱਤੀ ਸੀ । ਪਿੱਛੋਂ ਜੇ ਕੋਈ ਨਵਾਂ ਕੇਸ ਆਏਗਾ ਕਿਹਰ ਸਿੰਘ ਨੂੰ ਉਸ ਵਿਚੋਂ ਅੱਧ ਮਿਲੇਗਾ । ਮੁੱਢਲੀ ਕਾਰਵਾਈ ਕਿਹਰ ਸਿੰਘ ਕਰੇਗਾ । ਪਿੱਛੋਂ ਰਾਮ ਨਾਥ ਪੈਰਵਾਈ ਸੰਭਾਲ ਲਏਗਾ ।
ਸ਼ਹਿਰ ਦਾ ਇਕ-ਇਕ ਵਕੀਲ ਉਸਦੇ ਦੁੱਖ ਵਿਚ ਭਾਗੀਦਾਰ ਬਣਿਆ ਸੀ । ਬਾਰ ਵੱਲੋਂ ਕਮਲ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਸੀ । ਦੁਖੀ ਪਰਿਵਾਰ ਦੇ ਦੁੱਖ ਵਿਚ ਸਾਂਝ ਪਾਉਣ ਲਈ ਮਤਾ ਪਾਸ ਕੀਤਾ ਗਿਆ ਸੀ । ਮਤੇ ਦੀ ਨਕਲ ਉਸਨੂੰ
ਮਾਇਆ ਨਗਰ ਪਹੁੰਚਾਈ ਗਈ ਸੀ । ਦੂਜੇ ਮਤੇ ਰਾਹੀਂ ਸਰਕਾਰ ਕੋਲੋਂ ਅਸਲ ਦੋਸ਼ੀ ਫੜ੍ਹੇ ਜਾਣ ਦੀ ਮੰਗ ਕੀਤੀ ਗਈ ਸੀ । ਮੰਗ ਦੇ ਸਮਰਥਣ ਵਿਚ ਇਕ ਦਿਨ ਦੀ ਹੜਤਾਲ ਕੀਤੀ ਗਈ ਸੀ । ਰਾਮ ਨਾਥ ਨੂੰ ਬਾਰ ਵੱਲੋਂ ਭਰੋਸਾ ਦਿਵਾਇਆ ਗਿਆ ਸੀ । ਬਾਰ ਦਾ ਹਰ ਮੈਂਬਰ ਮਾਇਆ ਨਗਰ ਜਾ ਕੇ ਮੁਕੱਦਮੇ ਦੀ ਪੈਰਵਾਈ ਕਰਨ ਲਈ ਤਿਆਰ ਸੀ ।
ਲੱਗਦਾ ਸੀ ਕਮਲ ਦੇ ਭੋਗ ਦੇ ਨਾਲ ਹੀ ਇਨ੍ਹਾਂ ਵਾਅਦਿਆਂ ਦਾ ਭੋਗ ਪੈ ਗਿਆ ਸੀ ।
ਜੱਜ ਸਾਇਲਾਂ ਨੂੰ ਧਮਕਾਉਣ ਲੱਗ ਪਏ ਸਨ । ਅਗਲੀ ਪੇਸ਼ੀ 'ਤੇ ਵਕੀਲ ਦੀ ਹਾਜ਼ਰੀ ਮੰਗ ਰਹੇ ਸਨ ।
ਕਿਹਰ ਸਿੰਘ ਨੇ ਗਵਾਹ ਭੁਗਤਾਉਣ ਅਤੇ ਬਹਿਸ ਕਰਨ ਦੀ ਫ਼ੀਸ ਮੰਗਣੀ ਸ਼ੁਰੂ ਕਰ ਦਿੱਤੀ ਸੀ ।
ਵਿਰੋਧੀ ਧਿਰ ਦੇ ਵਕੀਲ ਬਿਨਾਂ ਭੁਗਤੇ ਆਪਣੇ ਗਵਾਹਾਂ ਦਾ ਖ਼ਰਚਾ ਮੰਗਣ ਲੱਗ ਪਏ ਸਨ ।
ਹੋਰ ਤਾਂ ਹੋਰ ਰਾਮ ਨਾਥ ਦਾ ਆਪਣਾ ਮੁਨਸ਼ੀ ਗ਼ਦਾਰੀ ਕਰਨ ਲੱਗ ਪਿਆ ਸੀ ।
ਉਹ ਰਾਮ ਨਾਥ ਦੇ ਨਵੇਂ ਸਾਇਲਾਂ ਨੂੰ ਕਿਹਰ ਸਿੰਘ ਦੀ ਥਾਂ ਸੁਰਿੰਦਰ ਮੋਹਨ ਦੇ ਫੱਧਟੇ ਤੇ ਲਿਜਾਣ ਲੱਗਾ ਸੀ । ਕਿਹਰ ਸਿੰਘ ਕੋਲੋਂ ਉਸ ਨੂੰ ਕੇਵਲ ਮੁਨਸ਼ੀਆਨਾ ਮਿਲਦਾ ਸੀ । ਸੁਰਿੰਦਰ ਮੋਹਨ ਫ਼ੀਸ ਵਿਚੋਂ ਤੀਜਾ ਹਿੱਸਾ ਦਿੰਦਾ ਸੀ ।
ਇਹ ਗਿਲਾ ਕਿਹਰ ਸਿੰਘ ਨੇ ਵੀ ਕੀਤਾ ਸੀ ਅਤੇ ਸੁਰਿੰਦਰ ਮੋਹਨ ਕੋਲ ਫਸੇ ਉਸਦੇ ਕੁਝ ਸਾਇਲਾਂ ਨੇ ਵੀ ।
ਪਰ ਸਬਰ ਦਾ ਘੁੱਟ ਭਰਨ ਤੋਂ ਸਿਵਾ ਰਾਮ ਨਾਥ ਕੁਝ ਨਹੀਂ ਸੀ ਕਰ ਸਕਿਆ ।
ਮੁਨਸ਼ੀ ਦਸ ਸਾਲ ਤੋਂ ਉਸ ਕੋਲ ਕੰਮ ਕਰ ਰਿਹਾ ਸੀ । ਉਹ ਸਾਰੇ ਸਾਇਲਾਂ ਦਾ ਭੇਤ ਸੀ । ਹਰ ਮੁਕੱਦਮੇ ਦੀ ਕਮਜ਼ੋਰੀ ਨੂੰ ਜਾਣਦਾ ਸੀ । ਝਾੜ-ਝੰਬ ਕੀਤੀ ਉਸਨੇ ਸਾਰਾ ਕੰਮ ਕਿਸੇ ਹੋਰ ਵਕੀਲ ਦੇ ਫੱਟੇ ਤੇ ਲੈ ਜਾਣਾ ਸੀ ।
ਵੀਹ ਦਿਨ ਬਾਹਰ ਰਹਿਣ ਕਾਰਨ ਰਾਮ ਨਾਥ ਦਾ ਕੰਮ ਅੱਧਾ ਰਹਿ ਗਿਆ ਸੀ ।
ਨਵੇਂ ਕੇਸ ਆਉਣੇ ਬੰਦ ਹੋ ਗਏ ਸਨ । ਪੁਰਾਣੇ ਖਿੰਡ ਰਹੇ ਸਨ । ਇਸ ਧਦੇ ਵਿਚ ਖੜ੍ਹੇ ਦਾ ਨਾਂ ਖਾਲਸਾ ਵਾਲੀ ਗੱਲ ਸੀ ।
ਕੁਝ ਵਕੀਲਾਂ ਨੇ ਰਾਮ ਨਾਥ ਦੀ ਛੱਤਰੀ 'ਤੇ ਬੈਠੇ ਕਬੂਤਰਾਂ ਨੂੰ ਉਥੋਂ ਉਡਾ ਕੇ ਆਪਣੀ ਛੱਤਰੀ 'ਤੇ ਬੈਠਾਉਣ ਲਈ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ ।
ਕੋਈ ਆਖਦਾ ਸੀ ਰਾਮ ਨਾਥ ਵਕਾਲਤ ਛੱਡ ਗਿਆ ਹੈ । ਉਹ ਮਾਇਆ ਨਗਰ ਰਹਿ ਕੇ ਆਪਣੀ ਭੈਣ ਦੀ ਜਾਇਦਾਦ ਸੰਭਾਲੇਗਾ। ਜੀਜੇ ਦਾ ਕਾਰੋਬਾਰ ਦੇਖੇਗਾ ।
ਰਾਮ ਨਾਥ ਨੂੰ ਯਕੀਨ ਸੀ ਕਈਆਂ ਨੇ ਉਸਨੂੰ 'ਮਰ ਗਿਆ' ਤਕ ਆਖ ਦਿੱਤਾ ਹੋਣਾ ਹੈ ।
ਰਾਮ ਨਾਥ ਦੇ ਆਪਣੇ ਕੰਮ ਦਾ ਭੱਠਾ ਤਾਂ ਬੈਠਾ ਹੀ ਸੀ, ਉਸ ਨੂੰ ਲਗਦਾ ਸੀ ਸੰਗੀਤਾ ਲਈ ਵੀ ਮੁਸੀਬਤ ਖੜ੍ਹੀ ਹੋਣ ਵਾਲੀ ਸੀ । ਉਸਦੇ ਸਕੂਲ ਵਿਚੋਂ ਵਾਰ-ਵਾਰ ਫ਼ੋਨ ਆ ਰਹੇ ਸਨ । ਉਹ ਹਿਸਾਬ ਪੜ੍ਹਾਉਂਦੀ ਸੀ । ਉਸਦਾ ਵਿਸ਼ਾ ਬਹੁਤ ਅਹਿਮ ਸੀ। ਉਸਦੀਆਂ ਜਮਾਤਾਂ ਦਾ ਸਲੇਬਸ ਬਹੁਤ ਪਿੱਛੇ ਰਹਿ ਗਿਆ ਸੀ । ਕਈ ਪੜ੍ਹੇ ਲਿਖੇ ਮਾਪੇ ਪ੍ਰਿੰਸੀਪਲ ਕੋਲ ਸ਼ਿਕਾਇਤ ਕਰ ਰਹੇ ਸਨ । ਉਨ੍ਹਾਂ ਦੇ ਬੱਧਚਿਆਂ ਦਾ ਕੀ ਬਣੇਗਾ? ਲੰਬੀ ਗੈਰ-ਹਾਜ਼ਰੀ ਸੰਗੀਤਾ ਦੇ ਸ਼ਹਿਰੋਂ ਤਬਾਦਲੇ ਦਾ ਕਾਰਨ ਬਣ ਸਕਦੀ ਸੀ ।
ਪੰਦਰਾਂ ਸਾਲ ਪਿੰਡਾਂ ਦੇ ਸਕੂਲਾਂ ਵਿਚ ਧੱਕੇ ਖਾ ਕੇ ਮਸਾਂ ਸੰਗੀਤਾ ਨੂੰ ਸ਼ਹਿਰੀ ਸਕੂਲ ਮਿਲਿਆ ਸੀ । ਪਿੰਡਾਂ ਵਿਚ ਲੱਗੇ ਅਧਿਆਪਕ ਸ਼ਹਿਰ ਆਉਣ ਦੇ ਮੌਕੇ ਦੀ ਤਲਾਸ਼ ਵਿਚ ਰਹਿੰਦੇ ਸਨ । ਕਈ ਅਧਿਆਪਕ ਪ੍ਰਿੰਸੀਪਲ ਤਕ ਪਹੁੰਚ ਕਰ ਚੁੱਕੇ ਸਨ । ਜੇ ਪ੍ਰਿੰਸੀਪਲ
ਹਾਂ ਕਰੇ ਤਾਂ ਉਹ ਆਪਣਾ ਤਬਾਦਲਾ ਸੰਗੀਤਾ ਦੀ ਥਾਂ ਕਰਵਾ ਲੈਣ । ਹਾਲੇ ਤਕ ਪ੍ਰਿੰਸੀਪਲ ਮੌਕਾ ਸੰਭਾਲਦੀ ਆ ਰਹੀ ਸੀ । ਹੋਰ ਗੈਰ-ਹਾਜ਼ਰੀ ਉਸਦੇ ਵਸੋਂ ਬਾਹਰ ਹੋ ਸਕਦੀ ਸੀ ।
ਸੰਗੀਤਾ ਕੁਝ ਦਿਨ ਲਈ ਡਿਊਟੀ 'ਤੇ ਹਾਜ਼ਰ ਹੋ ਜਾਵੇ। ਮਸਲਾ ਠੰਡਾ ਹੁੰਦੇ ਹੀ ਫੇਰ ਛੁੱਟੀ ਲੈ ਜਾਵੇ ।
ਰਾਮ ਨਾਥ ਦੇ ਬੱਚੇ ਗਿਲਾ ਕਰ ਰਹੇ ਸਨ । ਕੁੜੀਆਂ ਦਾ ਬਹੁਤਾ ਸਮਾਂ ਖਾਣਾ ਬਨਾਉਣ ਅਤੇ ਕਪੜੇ ਧੋਣ ਵਿਚ ਲੰਘ ਜਾਂਦਾ ਸੀ । ਉਨ੍ਹਾਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਸੀ ।
ਪਰ ਬਿਨਾਂ ਭਰਾਵਾਂ ਦੇ ਸਹਿਯੋਗ ਦੇ ਰਾਮ ਨਾਥ ਕੋਈ ਪ੍ਰਬੰਧ ਕਰੇ ਤਾਂ ਕਿਸ ਤਰ੍ਹਾਂ?
43
ਇਧਰ ਰਾਮ ਨਾਥ ਨੂੰ ਘਰ ਦੀਆਂ ਸਮੱਧਸਿਆਵਾਂ ਤੰਗ ਕਰ ਰਹੀਆਂ ਸਨ, ਉਧਰ ਪੁਲਿਸ ਸ਼ਿਕੰਜਾ ਕੱਸ ਰਹੀ ਸੀ ।
ਕਈ ਦਿਨਾਂ ਤੋਂ ਮੁੱਖ ਅਫ਼ਸਰ ਦਾ ਰੀਡਰ ਉਸ ਦੇ ਖਹਿੜੇ ਪਿਆ ਹੋਇਆ ਸੀ ।
ਕਿਸੇ ਹੋਰ ਪੁਲਿਸ ਅਫ਼ਸਰ ਨੂੰ ਫ਼ੀਸ ਨਹੀਂ ਦਿੱਤੀ ਨਾ ਸਹੀ, ਫੋਟੋ-ਗ੍ਰਾਫ਼ਰ ਦਾ ਬਿਲ ਤਾਂ ਅਦਾ ਕਰੋ। ਪੈਸੇ ਨਾ ਮਿਲਣ ਕਾਰਨ ਉਹ ਫੋਟੋਆਂ ਰੋਕੀ ਬੈਠਾ ਸੀ । ਵਾਰਦਾਤ ਵਾਲੀ ਜਗ੍ਹਾ ਦਾ ਸਕੇਲੀ ਨਕਸ਼ਾ ਬਨਣਾ ਸੀ । ਨਕਸ਼ਾ-ਨਵੀਸ ਦਾ ਪ੍ਰਬੰਧ ਕਰੋ ।
ਇਹ ਸਭ ਜ਼ਿੰਮੇਵਾਰੀਆਂ ਪੁਲਿਸ ਦੀਆਂ ਸਨ । ਪੁਲਿਸ ਲਾਈਨ ਵਿਚ ਇਨ੍ਹਾਂ ਕੰਮਾਂ ਲਈ ਫੋਟੋ-ਗ੍ਰਾਫਰ ਅਤੇ ਨਕਸ਼ਾ-ਨਵੀਸ ਤਾਇਨਾਤ ਸਨ । ਪਰ ਇਨ੍ਹਾਂ ਨੂੰ ਅਫ਼ਸਰਾਂ ਦੀਆਂ ਬੀਵੀਆਂ ਦੀਆਂ ਫੋਟੋ ਖਿੱਚਣ ਅਤੇ ਅਫ਼ਸਰਾਂ ਦੀਆਂ ਕੋਠੀਆਂ ਦੇ ਨਕਸ਼ੇ ਬਨਾਉਣ ਤੋਂ ਵਿਹਲ ਮਿਲੇ ਤਾਂ ਉਹ ਆਪਣੇ ਫਰਜ਼ ਨਿਭਾਉਣ ।
ਬਾਹਰਲੇ ਫੋਟੋ-ਗ੍ਰਾਫ਼ਰ ਅਤੇ ਨਕਸ਼ਾ-ਨਵੀਸ ਪੁਲਿਸ ਦੇ ਚਹੇਤੇ ਸਨ । ਮੂੰਹ-ਮੰਗੀ ਫ਼ੀਸ ਲੈਂਦੇ ਸਨ । ਫਸੇ ਆਦਮੀ ਨੂੰ ਮਾਰ ਖਾਣੀ ਪੈਂਦੀ ਸੀ ।
ਪੰਜ ਚਾਰ ਸੌ ਲਈ ਰਾਮ ਨਾਥ ਵੀ ਪੁਲਿਸ ਨੂੰ ਨਰਾਜ਼ ਨਹੀਂ ਸੀ ਕਰ ਸਕਦਾ । ਦਿਲ 'ਤੇ ਪੱਥਰ ਰੱਖ ਕੇ ਉਸ ਨੇ ਬਿੱਲ ਤਾਰ ਦਿੱਤੇ ।
ਮੁੱਖ ਅਫ਼ਸਰ ਦਾ ਰੀਡਰ ਪਿੱਛੋਂ ਲਿਹਾ ਤਾਂ ਡਿਪਟੀ ਦਾ ਰੀਡਰ ਆ ਚੰਬੜਿਆ ।
ਡਿਪਟੀ ਰਾਮ ਨਾਥ ਨੂੰ ਦਫ਼ਤਰ ਬੁਲਾ ਰਿਹਾ ਸੀ ।
ਰਾਮ ਨਾਥ ਦੋ ਵਾਰੀ ਡਿਪਟੀ ਦੇ ਦਫ਼ਤਰ ਗਿਆ । ਹਰ ਵਾਰ ਉਹ ਕਿਸੇ ਜ਼ਰੂਰੀ ਕੰਮ ਦੇ ਬਹਾਨੇ ਦਫ਼ਤਰੋਂ ਖਿਸਕਿਆ ਹੁੰਦਾ ਸੀ ।
ਤੀਜੀ ਵਾਰ ਡਿਪਟੀ ਖ਼ੁਦ ਹਸਪਤਾਲ ਆ ਟਪਕਿਆ ।
"ਸਾਨੂੰ ਮੁਖ਼ਬਰੀ ਮਿਲੀ ਹੈ । ਕੁਝ ਦੋਸ਼ੀ ਆਪਣੇ ਪਿੰਡਾਂ ਵਾਲੀ ਗੱਡੀ ਚੜ੍ਹੇ ਹਨ । ਮਾਲ ਦੇ ਖ਼ੁਰਦ-ਬੁਰਦ ਹੋਣ ਤੋਂ ਪਹਿਲਾਂ ਆਪਾਂ ਉਨ੍ਹਾਂ ਨੂੰ ਦਬੋਚਨਾ ਹੈ ।"
ਮਜ਼ਰੂਬਾਂ ਦਾ ਹਾਲ-ਚਾਲ ਪੁੱਛਣ ਦੀ ਉਪਚਾਰਕਤਾ ਨਿਭਾਅ ਕੇ ਡਿਪਟੀ ਨੇ ਅਸਲ ਮੁੱਦਾ ਛੋਹਿਆ ।
ਝੱਟ ਰਾਮ ਨਾਥ ਡਿਪਟੀ ਦੇ ਹਸਪਤਾਲ ਆਉਣ ਦਾ ਕਾਰਨ ਸਮਝ ਗਿਆ । ਉਸਦ ਖ਼ੁਦ ਪੁਲਿਸ ਨਾਲ ਪਹਿਲੀ ਵਾਰ ਵਾਹ ਪਿਆ ਸੀ । ਪਰ ਫ਼ੌਜਦਾਰੀ ਵਕੀਲ ਹੋਣ ਕਾਰਨ ਉਸਨੂੰ ਪੁਲਿਸ ਦੇ ਕੰਮ ਕਰਨ ਦੇ ਢੰਗ ਤਰੀਕਿਆਂ ਦਾ ਪੂਰਾ ਗਿਆਨ ਸੀ ।
ਹੁਣ ਡਿਪਟੀ ਉਸਨੂੰ ਬਿਹਾਰ ਜਾਣ ਲਈ ਆਖੇਗਾ । ਉਹ ਨਹੀਂ ਜਾ ਸਕਦਾ ਤਾਂ ਕਿਸੇ ਹੋਰ ਬੰਦੇ ਦੀ ਮੰਗ ਕਰੇਗਾ । ਬਹਾਨਾ ਦੋਸ਼ੀਆਂ ਦੀ ਸ਼ਨਾਖ਼ਤ ਅਤੇ ਉਨ੍ਹਾਂ ਕੋਲੋਂ ਫੜ੍ਹੇ ਮਾਲ ਦੀ ਪਹਿਚਾਣ ਕਰਾਉਣਾ ਹੋਏਗਾ ।
ਅਸਲ ਮਕਸਦ ਸਫ਼ਰ ਦੌਰਾਨ ਪੁਲਿਸ ਦੀ ਸੇਵਾ ਕਰਾਉਣਾ ਹੋਏਗਾ ।
ਰਾਮ ਨਾਥ ਨੇ ਪਿੱਛੇ ਜਿਹੇ ਅਖ਼ਬਾਰ ਵਿਚ ਪੜ੍ਹਿਆ ਸੀ । ਮਾਇਆ ਨਗਰ ਦੇ ਇਕ ਉਦਯੋਗਪਤੀ ਨੇ ਆਪਣੀ ਧੀ ਦਾ ਦਹੇਜ ਬਰਾਮਦ ਕਰਾਉਣ ਲਈ ਪੁਲਿਸ ਪਾਰਟੀ ਨੂੰ ਬੰਬੇ ਲਿਜਾਣ ਲਈ ਹਵਾਈ ਜਹਾਜ਼ ਰਾਹੀਂ ਸੈਰ ਕਰਾਈ ਸੀ ।
ਆਪਣੇ ਸਵਾਲ ਦਾ ਜਵਾਬ ਪਤਾ ਹੁੰਦਿਆਂ ਵੀ ਰਾਮ ਨਾਥ ਨੇ ਡਿਪਟੀ 'ਤੇ ਸਵਾਲ ਕੀਤਾ :
"ਦੱਧਸੋ ਮੈਂ ਕੀ ਮਦਦ ਕਰਾਂ?"
"ਸਾਡੇ ਨਾਲ ਚੱਲੋ । ਤੁਸੀਂ ਵਕੀਲ ਹੋ। ਤਫ਼ਤੀਸ਼ ਵਿਚ ਸਾਡੀ ਰਹਿਨੁਮਾਈ ਕਰਨਾ । ਬਿਹਾਰ ਦੇ ਵਕੀਲਾਂ ਅਤੇ ਮੈਜਿਸਟਰੇਟਾਂ ਨਾਲ ਨਜਿੱਠਣਾ ।"
"ਇਸ ਕੰਮ ਤੋਂ ਮੈਨੂੰ ਮੁਆਫ਼ੀ ਦਿਓ । ਦੋਹਾਂ ਮਰੀਜ਼ਾਂ ਦੀ ਹਾਲਤ ਖ਼ਰਾਬ ਹੈ । ਕੁੜੀ ਵੀ ਠੀਕ ਨਹੀਂ ।"
"ਤੁਸੀਂ ਨਹੀਂ ਜਾ ਸਕਦੇ, ਕੋਈ ਹੋਰ ਬੰਦਾ ਭੇਜ ਦੇਵੋ ।"
"ਮੈਂ ਕਿਸੇ ਨੂੰ ਮਨਾਉਣ ਦਾ ਯਤਨ ਕਰਦਾ ਹਾਂ ।"
"ਹੋਰ ਕੁਝ ਨਹੀਂ ਕਰ ਸਕਦੇ ਤਾਂ ਇਕ ਗੱਡੀ ਦਾ ਪ੍ਰਬੰਧ ਹੀ ਕਰ ਦਿਉ । ਕਪਤਾਨ ਸਾਹਿਬ ਕਾਹਲ ਕਰ ਰਹੇ ਹਨ । ਪੁਲਿਸ ਪਾਰਟੀ ਜਲਦੀ ਭੇਜੋ । ਮਾਲ ਠਿਕਾਣੇ ਲੱਗਣ ਬਾਅਦ ਪੁਲਿਸ ਗਈ ਜਾਂ ਨਾ ਗਈ, ਇਕ ਬਰਾਬਰ ਹੈ ।"
ਰਾਮ ਨਾਥ ਡਿਪਟੀ ਦੀ ਚਾਲ ਸਮਝ ਰਿਹਾ ਸੀ । ਉਹ ਮਾਲ ਬਰਾਮਦ ਕਰਨ ਦੇ ਬਹਾਨੇ ਗੱਡੀ ਦਾ ਖ਼ਰਚਾ ਬਟੋਰਨਾ ਚਾਹੁੰਦਾ ਸੀ ।
ਮੁਲਜਮ ਇੰਨੇ ਕਮਲੇ ਨਹੀਂ ਸਨ ਕਿ ਵਾਰਦਾਤ ਕਰਕੇ ਪਿੰਡਾਂ ਵੱਲ ਨੂੰ ਦੌੜਨ ।
ਕਮਲੇ ਤੋਂ ਕਮਲੇ ਮੁਲਜ਼ਮ ਨੂੰ ਵੀ ਪਤਾ ਹੁੰਦਾ ਹੈ ਪੁਲਿਸ ਸਭ ਤੋਂ ਪਹਿਲਾਂ ਉਨ੍ਹਾਂ ਦੇ ਘਰਾਂ ਤੇ ਛਾਪੇ ਮਾਰਦੀ ਹੈ ।
ਮੁਲਜਮ ਬਿਹਾਰੀ ਸਨ । ਉਨ੍ਹਾਂ ਦੇ ਬਿਹਾਰ ਵੱਲ ਦੌੜਨ ਵਿਚ ਵੀ ਕੋਈ ਤੁਕ ਨਹੀਂ ਸੀ । ਉਥੇ ਕਿਹੜਾ ਉਨ੍ਹਾਂ ਦੀਆਂ ਕੋਠੀਆਂ ਬਣੀਆਂ ਹੋਈਆਂ ਸਨ । ਪਤਾ ਨਹੀਂ ਕੋਈ ਝੁੱਗੀ ਝੌਂਪੜੀ ਹੋਏਗੀ ਵੀ ਜਾਂ ਨਹੀਂ?
ਕਿਸੇ ਦੋਸ਼ੀ ਦੇ ਪਿੰਡੋਂ ਫੜ੍ਹੇ ਜਾਣ ਦੀ ਕੋਈ ਸੰਭਾਵਨਾ ਨਹੀਂ ਸੀ । ਨਾਲ ਗਏ ਬੰਦੇ ਨੂੰ ਕੀ ਪਤਾ ਲੱਗਣਾ ਸੀ ਕਿ ਫੜਿਆ ਗਿਆ ਬੰਦਾ ਅਸਲੀ ਸੀ ਜਾਂ ਕਿਸੇ ਬੇਕਸੂਰ ਨੂੰ ਅੜਾਇਆ ਜਾ ਰਿਹਾ ਸੀ । ਕੋਈ ਫੜਿਆ ਵੀ ਗਿਆ ਤਾਂ ਮਾਲ ਬਰਾਮਦ ਨਹੀਂ ਸੀ ਹੋਣਾ ।
ਕੁਝ ਮਾਲ ਬਰਾਮਦ ਹੋ ਵੀ ਗਿਆ ਤਾਂ ਉਹ ਪੁਲਿਸ ਨੇ ਖ਼ੁਰਦ-ਬੁਰਦ ਕਰ ਦੇਣਾ ਸੀ ।
ਫ਼ੈਸਲੇ ਤਕ ਫੜੇ ਮਾਲ ਨੇ ਥਾਣੇ ਕਚਹਿਰੀ ਦੇ ਮਾਲਖ਼ਾਨੇ ਵਿਚ ਰੁਲਦੇ ਰਹਿਣਾ ਸੀ । ਕਪੜੇ ਲੀੜੇ ਨੇ ਗਲ ਸੜ ਜਾਣਾ ਸੀ । ਸੋਨੇ ਨੇ ਸੌ ਹੱਥਾਂ ਥਾਈਂ ਲੰਘਦੇ-ਲੰਘਦੇ ਪਿੱਤਲ ਵਿਚ ਬਦਲ ਜਾਣਾ ਸੀ ।
ਅਸਲ ਬੰਦੇ ਫੜੇ ਜਾਣ ਤਾਂ ਵੀ ਰਾਮ ਨਾਥ ਹੋਰਾਂ ਦੇ ਕਾਲਜੇ ਠੰਡ ਨਹੀਂ ਸੀ ਪੈਣੀ ।
ਉਹ ਭਾੜੇ ਦੇ ਟੱਟੂ ਸਨ । ਉਨ੍ਹਾਂ ਦੇ ਅਸਲ ਦੋਸ਼ੀ ਪੰਕਜ ਅਤੇ ਨੀਰਜ ਸਨ। ਉਨ੍ਹਾਂ ਵੱਲ ਪੁਲਿਸ ਝਾਕ ਨਹੀਂ ਸੀ ਰਹੀ ।
ਬਿਹਾਰ ਜਾਣ ਦੇ ਨਫ਼ੇ ਨੁਕਸਾਨ ਦੇ ਨਾਲ-ਨਾਲ ਰਾਮ ਨਾਥ ਪੁਲਿਸ ਕੋਲੋਂ ਖਹਿੜਾ ਛੁਡਾਉਣ ਦੇ ਢੰਗ ਤਰੀਕੇ ਵੀ ਸੋਚ ਰਿਹਾ ਸੀ ।
"ਕਿਹੜੀ ਗੱਡੀ ਠੀਕ ਰਹੂ?"
"ਉੱਧਰ ਮਾਰੂਤੀ ਥੋੜ੍ਹਾ ਚੱਲੂ । ਟਾਟਾ ਸੂਮੋ ਲਿਜਾਣੀ ਪਏਗੀ । ਨਾਲੇ ਗੱਡੀ ਮਜ਼ਬੂਤ ਹੈ । ਨਾਲੇ ਡੀਜ਼ਲ ਤੇ ਹੋਣ ਕਾਰਨ ਖਰਚਾ ਘੱਟ ਪਊ ।"
ਡਿਪਟੀ ਟਾਟਾ ਸੂਮੋ ਦੇ ਫ਼ਾਇਦੇ ਸਮਝਾਉਣ ਲੱਗਾ ।
ਮਨ ਹੀ ਮਨ ਰਾਮ ਨਾਥ ਟਾਟਾ ਸੂਮੋ ਦੇ ਖਰਚੇ ਦਾ ਅੰਦਾਜ਼ਾ ਲਾਉਣ ਲੱਗਾ ।
ਸੂਮੋ ਵਾਲੇ ਨੇ ਜੇ ਇਕ ਹਜ਼ਾਰ ਰੁਪਿਆ ਦਿਹਾੜੀ ਦਾ ਲਿਆ ਤਾਂ ਸੱਤ ਅੱਠ ਦਿਹਾੜੀਆਂ ਦਾ ਸੱਤ ਅੱਠ ਹਜ਼ਾਰ ਬਣ ਜਾਣਾ ਸੀ । ਚਾਰ ਪੰਜ ਹਜ਼ਾਰ ਦਾ ਤੇਲ ਫ਼ੁਕਨਾ ਸੀ । ਪੁਲਿਸ ਵਾਲਿਆਂ ਦੀ ਟਹਿਲ ਸੇਵਾ ਅਲੱਗ । ਖ਼ਰਚਾ ਵੀਹ ਹਜ਼ਾਰ ਤਕ ਪੁੱਜਦਾ
ਨਜ਼ਰ ਆਉਂਦਾ ਸੀ ।
"ਮੈਂ ਸ਼ਾਮ ਨੂੰ ਆਉਨਾ ਤੁਹਾਡੇ ਦਫ਼ਤਰ । ਰਾਏ ਕਰਕੇ ਦੱਸਦਾਂ ।" ਆਖਦੇ ਰਾਮ ਨਾਥ ਨੇ ਵਿਦਾਅ ਹੋਣ ਦੀ ਨੀਅਤ ਨਾਲ ਡਿਪਟੀ ਨਾਲ ਹੱਥ ਮਿਲਾਇਆ ।
"ਵਕੀਲ ਸਾਹਿਬ ਬਹੁਤਾ ਸੋਚਣ ਦੀ ਲੋੜ ਨਹੀਂ। ਬੰਦੇ ਅਤੇ ਗੱਡੀ ਦੋਹਾਂ ਦਾ ਇੰਤਜ਼ਾਮ ਕਰੋ। ਪਸੰਜਰ ਗੱਡੀ ਵਿਚ ਜਾ ਕੇ ਮੁਲਜ਼ਮ ਨਹੀਂ ਫੜੇ ਜਾਣੇ ।"
ਵਕੀਲ ਪੈਰਾਂ ਤੇ ਪਾਣੀ ਨਹੀਂ ਸੀ ਪੈਣ ਦੇ ਰਿਹਾ। ਰਾਮ ਨਾਥ ਦੀ ਚਲਾਕੀ 'ਤੇ ਖਿਝੇ ਡਿਪਟੀ ਨੇ ਗੱਲ ਸਪੱਸ਼ਟ ਕੀਤੀ ।
ਪੁਲਿਸ ਵੱਲੋਂ ਵੇਦ ਪਰਿਵਾਰ ਲਈ ਖੜ੍ਹੀ ਕੀਤੀ ਇਹ ਨਵੀਂ ਸਮੱਧਸਿਆ ਸੀ । ਬਿਹਾਰ ਭੇਜਣ ਲਈ ਉਨ੍ਹਾਂ ਕੋਲ ਬੰਦਾ ਕਿਥੇ ਸੀ? ਬੰਦਾ ਤਾਂ ਉਨ੍ਹਾਂ ਕੋਲ ਰਾਮ ਨਾਥ ਦੀ ਥਾਂ ਹਸਪਤਾਲ ਵਿਚ ਖੜ੍ਹਾ ਕਰਨ ਲਈ ਨਹੀਂ ਸੀ । ਪੰਜਾਂ ਦਿਨਾਂ ਤੋਂ ਉਹ ਸ਼ਹਿਰ ਗੇੜਾ ਮਾਰਨ
ਲਈ ਤਰਸ ਰਿਹਾ ਸੀ ।
ਪੈਸਾ ਉਨ੍ਹਾਂ ਨੂੰ ਇਲਾਜ ਲਈ ਥੋੜ੍ਹਾ ਪੈ ਰਿਹਾ ਸੀ । ਹਸਪਤਾਲ ਦੇ ਕੈਸ਼ੀਅਰ ਦਾ ਮੂੰਹ ਹਰ ਸਮੇਂ ਦੈਂਤ ਵਾਂਗ ਖੁੱਲ੍ਹਾ ਰਹਿੰਦਾ ਸੀ । ਨੇਹਾ ਦੇ ਖ਼ਾਤਿਆਂ ਵਿਚਲਾ ਸਾਰਾ ਪੈਸਾ ਇਸ ਦੈਂਤ ਨੇ ਨਿਗਲ ਲਿਆ ਸੀ । ਉਹ ਸੂਮੋ ਗੱਡੀ ਭੇਜ ਕੇ ਪੁਲਿਸ ਦੇ ਮਨੋਰੰਜਨ ਦਾ
ਪ੍ਰਬੰਧ ਕਰਨ ਦੀ ਸਥਿਤੀ ਵਿਚ ਨਹੀਂ ਸੀ ।
ਰਾਮ ਨਾਥ ਨੇ ਵਿਚਕਾਰਲਾ ਰਾਹ ਅਪਣਾਇਆ ।
ਨਾ ਉਹ ਬੰਦਾ ਭੇਜੇਗਾ, ਨਾ ਸੂਮੋ । ਉਹ ਪੁਲਿਸ ਨੂੰ ਥੋੜ੍ਹਾ ਬਹੁਤ ਖ਼ਰਚਾ ਦੇਵੇਗਾ।
ਇਹੋ ਪੁਲਿਸ ਭਾਲ ਰਹੀ ਸੀ ।
ਜਦੋਂ ਰਾਮ ਨਾਥ ਸ਼ਾਮ ਦੇ ਵਾਅਦੇ ਤੇ ਪੂਰਾ ਨਾ ਉੱਤਰਿਆ ਤਾਂ ਰਾਤ ਨੂੰ ਡਿਪਟੀ ਦਾ ਰੀਡਰ ਹਸਪਤਾਲ ਆ ਧਮਕਿਆ ।
ਰਾਮ ਨਾਥ ਨੇ ਦੋ ਹਜ਼ਾਰ ਰੁਪਏ ਰੀਡਰ ਦੇ ਹੱਥ 'ਤੇ ਰੱਖ ਦਿੱਤੇ ।
ਇੰਨੀ ਥੋੜ੍ਹੀ ਰਕਮ ਦੇਖ ਕੇ ਰੀਡਰ ਅੱਗ-ਬਗੂਲਾ ਹੋ ਗਿਆ । ਮੋੜ ਕੇ ਪੈਸੇ ਉਸ ਨੇ ਰਾਮ ਨਾਥ ਦੀ ਜੇਬ ਵਿਚ ਪਾ ਦਿੱਤੇ ।
ਵਾਪਸ ਮੁੜਨ ਤੋਂ ਪਹਿਲਾਂ ਰੀਡਰ ਨੇ ਡਿਪਟੀ ਨਾਲ ਫ਼ੋਨ 'ਤੇ ਗੱਲ ਕੀਤੀ । ਡਿਪਟੀ ਨੇ ਰੀਡਰ ਨੂੰ ਸਮਝਾਇਆ । ਅਫ਼ਸਰ ਦਾ ਹੁਕਮ ਸੀ । ਪੁਲਿਸ ਪਾਰਟੀ ਨੂੰ ਬਿਹਾਰ ਜਾਣਾ ਹੀ ਪੈਣਾ ਸੀ । ਜੋ ਮਿਲਦਾ ਹੈ, ਉਹ ਲੈ ਲਏ ।
ਪੈਸੇ ਰੀਡਰ ਵਾਪਸ ਕਰ ਚੁੱਕਾ ਸੀ । ਹੁਣ ਵਾਪਸ ਕਿਹੜੇ ਮੂੰਹ ਮੰਗੇ? ਡਿਪਟੀ ਨੇ ਇਹ ਮਸਲਾ ਸੁਲਝਾਇਆ ।
ਰਾਮ ਨਾਥ ਨਾਲ ਫ਼ੋਨ 'ਤੇ ਗੱਲ ਕੀਤੀ । ਰੀਡਰ ਦੀ ਬੇਵਕੂਫ਼ੀ 'ਤੇ ਰੀਡਰ ਨੂੰ ਝਾੜਾਂ ਪਾਈਆਂ ।
ਡਿਪਟੀ ਰਾਮ ਨਾਥ ਦੀ ਮਜਬੂਰੀ ਸਮਝ ਰਿਹਾ ਸੀ । ਰਾਮ ਨਾਥ ਪੁਲਿਸ ਦੀ ਮਜਬੂਰੀ ਸਮਝੇ।
ਉਹ ਜੋ ਖੁਸ਼ ਹੋ ਕੇ ਦੇਣਾ ਚਾਹੁੰਦਾ ਹੈ, ਦੇਵੇ । ਪੁਲਿਸ ਨੂੰ ਖਿੜੇ-ਮੱਥੇ ਮਨਜ਼ੂਰ ਸੀ ।
....ਚਲਦਾ....